ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 10-11 ਜਨਵਰੀ ਨੂੰ ਗੁਜਰਾਤ ਦੇ ਸੋਮਨਾਥ ਦੇ ਦੌਰੇ ’ਤੇ ਰਹਿਣਗੇ ਅਤੇ ਸੋਮਨਾਥ ਸਵਾਭੀਮਾਨ ਪਰਵ ਵਿੱਚ ਹਿੱਸਾ ਲੈਣਗੇ
January 09th, 12:10 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 10-11 ਜਨਵਰੀ, 2026 ਨੂੰ ਗੁਜਰਾਤ ਦੇ ਸੋਮਨਾਥ ਦੇ ਦੌਰੇ ’ਤੇ ਰਹਿਣਗੇ ਕਰਨਗੇ। ਇਸ ਦੌਰੇ ਦੌਰਾਨ ਸ਼੍ਰੀ ਮੋਦੀ ਸੋਮਨਾਥ ਸਵਾਭੀਮਾਨ ਪਰਵ ਵਿੱਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ 10 ਜਨਵਰੀ ਨੂੰ ਲਗਭਗ ਰਾਤ 8 ਵਜੇ ਓਂਕਾਰ ਮੰਤਰ ਦਾ ਜਾਪ ਕਰਨਗੇ ਅਤੇ ਉਸ ਦੇ ਬਾਅਦ ਸੋਮਨਾਥ ਮੰਦਿਰ ਵਿੱਚ ਡ੍ਰੋਨ ਸ਼ੋਅ ਦੇਖਣਗੇ।ਬਾਗੇਸ਼ਵਰ ਧਾਮ ਮੈਡੀਕਲ ਅਤੇ ਸਾਇੰਸ ਰਿਸਰਚ ਇੰਸਟੀਟਿਊਟ ਦੇ ਨੀਂਹ ਪੱਥਰ ਰੱਖਣ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
February 23rd, 06:11 pm
ਭੈਯਾ ਹਰੌ ਬੋਲੋ ਮਤੰਗੇਸ਼ਵਰ ਭਗਵਾਨ ਕੀ ਜੈ, ਬਾਗੇਸ਼ਵਰ ਧਾਮ ਕੀ ਜੈ, ਜੈ ਜਟਾਸ਼ੰਕਰ ਧਾਮ ਕੀ ਜੈ, ਅਪੁਨ ਓਂਰਣ ਖਾਂ ਮੋਰੀ ਤਰਫ ਸੇਂ ਦੋਈ ਹਾਂਥ, ਜੋਰ ਕੇ ਰਾਮ-ਰਾਮ ਜੂ। (भैया हरौ बोलो मतंगेश्वर भगवान की जै, बागेश्वर धाम की जै, जय जटाशंकर धाम की जै, अपुन ओंरण खाँ मोरी तरफ सें दोई हाँथ, जोर के राम-राम जू।) ਪ੍ਰੋਗਰਾਮ ਵਿੱਚ ਉਪਸਥਿਤ ਮੱਧ ਪ੍ਰਦੇਸ਼ ਦੇ ਗਵਰਨਰ ਸ਼੍ਰੀ ਮੰਗੂਭਾਈ ਪਟੇਲ, ਮੁੱਖ ਮੰਤਰੀ ਭਾਈ ਮੋਹਨ ਯਾਦਵ ਜੀ, ਜਗਤਗੁਰੂ ਪੂਜਯ ਰਾਮਭਦ੍ਰਾਚਾਰਿਆ ਜੀ, ਬਾਗੇਸ਼ਵਰ ਧਾਮ ਦੇ ਪੀਠਾਧੀਸ਼ਵਰ ਸ਼੍ਰੀ ਧੀਰੇਂਦਰ ਸ਼ਾਸਤ੍ਰੀ ਜੀ, ਸਾਧਵੀ ਰਿਤੰਭਰਾ ਜੀ, ਸਵਾਮੀ ਚਿਦਾਨੰਦ ਸਰਸਵਤੀ ਜੀ, ਮਹੰਤ ਸ਼੍ਰੀ ਬਾਲਕ ਯੋਗੇਸ਼ਚਰਦਾਸ ਜੀ, ਇਸੇ ਖੇਤਰ ਦੇ ਸਾਂਸਦ ਵਿਸ਼ਣੁਦੇਵ ਸ਼ਰਮਾ ਜੀ, ਹੋਰ ਮਹਾਨੁਭਾਵ ਜੀ ਅਤੇ ਪਿਆਰੇ ਭਾਈਓ ਅਤੇ ਭੈਣੋਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬਾਗੇਸ਼ਵਰ ਧਾਮ ਮੈਡੀਕਲ ਅਤੇ ਸਾਇੰਸ ਰਿਸਰਚ ਇੰਸਟੀਟਿਊਟ ਦਾ ਨੀਂਹ ਪੱਥਰ ਰੱਖਿਆ
February 23rd, 04:25 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੱਧ ਪ੍ਰਦੇਸ ਦੇ ਛਤਰਪੁਰ ਜ਼ਿਲ੍ਹੇ ਦੇ ਗੜ੍ਹਾ ਪਿੰਡ ਵਿੱਚ ਬਾਗੇਸ਼ਵਰ ਧਾਮ ਮੈਡੀਕਲ ਅਤੇ ਸਾਇੰਸ ਰਿਸਰਚ ਇੰਸਟੀਟਿਊਟ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਕਿਹਾ ਕਿ ਇਹ ਉਨ੍ਹਾਂ ਦਾ ਸੁਭਾਗ ਹੈ ਕਿ ਉਹ ਇੰਨ੍ਹੇ ਘੱਟ ਸਮੇਂ ਵਿੱਚ ਦੂਸਰੀ ਵਾਰ ਬੁੰਦੇਲਖੰਡ ਆਏ ਹਨ। ਉਨ੍ਹਾਂ ਨੇ ਕਿਹਾ ਕਿ ਅਧਿਆਤਿਕ ਕੇਂਦਰ ਬਾਗੇਸ਼ਵਰ ਧਾਮ ਜਲਦੀ ਹੀ ਹੈਲਥ ਸੈਂਟਰ ਵੀ ਬਣੇਗਾ। ਉਨ੍ਹਾਂ ਨੇ ਕਿਹਾ ਕਿ ਬਾਗੇਸ਼ਵਰ ਧਾਮ ਮੈਡੀਕਲ ਅਤੇ ਸਾਇੰਸ ਰਿਸਰਚ ਇੰਸਟੀਟਿਊਟ 10 ਏਕੜ ਖੇਤਰ ਵਿੱਚ ਬਣਾਇਆ ਜਾਵੇਗਾ ਅਤੇ ਪਹਿਲੇ ਪੜਾਅ ਵਿੱਚ 100 ਬਿਸਤਰਿਆਂ ਦੀ ਸੁਵਿਧਾ ਤਿਆਰ ਹੋਵੇਗੀ। ਉਨ੍ਹਾਂ ਨੇ ਇਸ ਨੇਕ ਕੰਮ ਦੇ ਲਈ ਸ਼੍ਰੀ ਧੀਰੇਂਦਰ ਸ਼ਾਸਤਰੀ ਨੂੰ ਵਧਾਈ ਦਿੱਤੀ ਅਤੇ ਬੁੰਦੇਲਖੰਡ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੈਨੇਡਾ ਵਿੱਚ ਹਿੰਦੂ ਮੰਦਿਰ ’ਤੇ ਹੋਏ ਹਮਲੇ ਦੀ ਸਖ਼ਤ ਨਿੰਦਾ ਕੀਤੀ
November 04th, 08:34 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੈਨੇਡਾ ਦੇ ਹਿੰਦੂ ਮੰਦਿਰ ’ਤੇ ਹੋਏ ਹਾਲੀਆ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਇਸ ਦੇ ਨਾਲ ਹੀ, ਉਨ੍ਹਾਂ ਨੇ ਭਾਰਤੀ ਰਾਜਦੂਤਾਂ ਨੂੰ ਡਰਾਉਣ-ਧਮਕਾਉਣ ਦੀ ਕਥਿਤ ਕੋਸ਼ਿਸ਼ਾਂ ਦੀ ਵੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਭਾਰਤ ਦੇ ਮਜ਼ਬੂਤ ਇਰਾਦੇ ’ਤੇ ਜ਼ੋਰ ਦਿੰਦੇ ਹੋਏ, ਕੈਨੇਡਾ ਸਰਕਾਰ ਨੂੰ ਇਨਸਾਫ਼ ਅਤੇ ਕਾਨੂੰਨ ਦਾ ਰਾਜ ਕਾਇਮ ਰੱਖਣ ਦਾ ਸੱਦਾ ਦਿੱਤਾ ਹੈ।