ਵੰਦੇ ਮਾਤਰਮ ਦੇ 150 ਸਾਲ ਪੂਰੇ ਹੋਣ 'ਤੇ ਵਿਸ਼ੇਸ਼ ਚਰਚਾ ਦੌਰਾਨ ਲੋਕ ਸਭਾ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

December 08th, 12:30 pm

ਮੈਂ ਤੁਹਾਡਾ ਅਤੇ ਸਦਨ ਦੇ ਸਾਰੇ ਸਤਿਕਾਰਯੋਗ ਮੈਂਬਰਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਕਿ ਅਸੀਂ ਇਸ ਮਹੱਤਵਪੂਰਨ ਮੌਕੇ 'ਤੇ ਇੱਕ ਸਮੂਹਿਕ ਚਰਚਾ ਦਾ ਰਾਹ ਚੁਣਿਆ ਹੈ, ਜਿਸ ਮੰਤਰ ਨੇ, ਜਿਸ ਨਾਅਰੇ ਨੇ ਦੇਸ਼ ਦੀ ਆਜ਼ਾਦੀ ਦੇ ਅੰਦੋਲਨ ਨੂੰ ਊਰਜਾ ਦਿੱਤੀ ਸੀ, ਪ੍ਰੇਰਨਾ ਦਿੱਤੀ ਸੀ, ਕੁਰਬਾਨੀ ਅਤੇ ਤਪੱਸਿਆ ਦਾ ਰਾਹ ਦਿਖਾਇਆ ਸੀ, ਉਸ ਵੰਦੇ ਮਾਤਰਮ ਨੂੰ ਮੁੜ ਯਾਦ ਕਰਨਾ, ਇਸ ਸਦਨ ਵਿੱਚ ਸਾਡਾ ਸਭ ਦਾ ਇਹ ਬਹੁਤ ਵੱਡਾ ਸੁਭਾਗ ਹੈ। ਅਤੇ ਸਾਡੇ ਲਈ ਮਾਣ ਦੀ ਗੱਲ ਹੈ ਕਿ ਵੰਦੇ ਮਾਤਰਮ ਦੇ 150 ਸਾਲ, ਅਸੀਂ ਇਸ ਇਤਿਹਾਸਕ ਮੌਕੇ ਦੇ ਗਵਾਹ ਬਣ ਰਹੇ ਹਾਂ। ਇੱਕ ਅਜਿਹਾ ਸਮਾਂ ਜੋ ਸਾਡੇ ਸਾਹਮਣੇ ਇਤਿਹਾਸ ਦੀਆਂ ਅਣਗਿਣਤ ਘਟਨਾਵਾਂ ਨੂੰ ਆਪਣੇ ਸਾਹਮਣੇ ਲੈ ਕੇ ਆਉਂਦਾ ਹੈ। ਇਹ ਚਰਚਾ ਸਦਨ ਦੀ ਵਚਨਬੱਧਤਾ ਨੂੰ ਤਾਂ ਪ੍ਰਗਟ ਕਰੇਗੀ ਹੀ, ਪਰ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਵੀ, ਦਰ ਪੀੜ੍ਹੀ ਦੇ ਲਈ ਵੀ ਇਹ ਸਿੱਖਿਆ ਦਾ ਸਰੋਤ ਬਣ ਸਕਦੀ ਹੈ, ਜੇਕਰ ਅਸੀਂ ਸਾਰੇ ਮਿਲ ਕੇ ਇਸ ਦੀ ਸਮਝਦਾਰੀ ਨਾਲ ਵਰਤੋਂ ਕਰੀਏ ਤਾਂ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਲੋਕ ਸਭਾ ਵਿੱਚ ਰਾਸ਼ਟਰੀ ਗੀਤ ਵੰਦੇ ਮਾਤਰਮ ਦੇ 150 ਸਾਲਾਂ ਬਾਰੇ ਵਿਸ਼ੇਸ਼ ਚਰਚਾ ਨੂੰ ਸੰਬੋਧਨ ਕੀਤਾ

December 08th, 12:00 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਲੋਕ ਸਭਾ ਵਿੱਚ ਰਾਸ਼ਟਰੀ ਗੀਤ ਵੰਦੇ ਮਾਤਰਮ ਦੇ 150 ਸਾਲਾਂ 'ਤੇ ਵਿਸ਼ੇਸ਼ ਚਰਚਾ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਇਸ ਮਹੱਤਵਪੂਰਨ ਮੌਕੇ 'ਤੇ ਸਮੂਹਿਕ ਚਰਚਾ ਦਾ ਰਸਤਾ ਚੁਣਨ ਲਈ ਸਦਨ ਦੇ ਸਾਰੇ ਸਤਿਕਾਰਯੋਗ ਮੈਂਬਰਾਂ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਵੰਦੇ ਮਾਤਰਮ, ਉਹ ਮੰਤਰ ਅਤੇ ਸੱਦਾ ਹੈ, ਜਿਸ ਨੂੰ ਯਾਦ ਕੀਤਾ ਜਾ ਰਿਹਾ ਹੈ, ਜਿਸ ਨੇ ਦੇਸ਼ ਦੀ ਆਜ਼ਾਦੀ ਦੀ ਲਹਿਰ ਨੂੰ ਊਰਜਾਵਾਨ ਅਤੇ ਪ੍ਰੇਰਿਤ ਕੀਤਾ, ਬਲੀਦਾਨ ਅਤੇ ਤਪੱਸਿਆ ਦਾ ਰਸਤਾ ਦਿਖਾਇਆ ਅਤੇ ਇਹ ਸਦਨ ਵਿੱਚ ਮੌਜੂਦ ਸਾਰਿਆਂ ਲਈ ਇੱਕ ਸਨਮਾਨ ਦੀ ਗੱਲ ਹੈ। ਸ਼੍ਰੀ ਮੋਦੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹ ਮਾਣ ਦੀ ਗੱਲ ਹੈ ਕਿ ਦੇਸ਼ ਵੰਦੇ ਮਾਤਰਮ ਦੇ 150 ਸਾਲਾਂ ਦੇ ਇਤਿਹਾਸਕ ਮੌਕੇ ਦਾ ਗਵਾਹ ਬਣ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਮਾਂ ਇਤਿਹਾਸ ਦੀਆਂ ਅਣਗਿਣਤ ਘਟਨਾਵਾਂ ਸਾਡੇ ਸਾਹਮਣੇ ਲਿਆਉਂਦਾ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਚਰਚਾ ਨਾ ਸਿਰਫ਼ ਸਦਨ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ ਬਲਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਸਿੱਖਿਆ ਦੇ ਸਰੋਤ ਵਜੋਂ ਵੀ ਕੰਮ ਕਰ ਸਕਦੀ ਹੈ, ਜੇਕਰ ਸਾਰੇ ਸਮੂਹਿਕ ਤੌਰ 'ਤੇ ਇਸ ਦੀ ਚੰਗੀ ਵਰਤੋ ਕਰਦੇ ਹਨ।

ਵੀਡੀਓ ਕਾਨਫਰੰਸਿੰਗ ਰਾਹੀਂ ਬਿਹਾਰ ਰਾਜਯ ਜੀਵਿਕਾ ਨਿਧੀ ਸਾਖ ਸਹਿਕਾਰੀ ਸੰਘ ਲਿਮਿਟੇਡ ਦੀ ਸ਼ੁਰੂਆਤ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

September 02nd, 01:00 pm

ਬਿਹਾਰ ਦੇ ਲੋਕਪ੍ਰਿਯ ਮੁੱਖ ਮੰਤਰੀ ਸ਼੍ਰੀਮਾਨ ਨਿਤਿਸ਼ ਕੁਮਾਰ ਜੀ, ਉਪ ਮੁੱਖ ਮੰਤਰੀ ਸਮਰਾਟ ਚੌਧਰੀ ਜੀ, ਵਿਜੈ ਕੁਮਾਰ ਸਿਨਹਾ ਜੀ, ਹੋਰ ਮਹਾਅਨੁਭਾਵ ਅਤੇ ਇਸ ਪ੍ਰੋਗਰਾਮ ਵਿੱਚ ਮੌਜੂਦ ਬਿਹਾਰ ਦੀਆਂ ਮੇਰੀਆਂ ਲੱਖਾਂ ਭੈਣਾਂ, ਤੁਹਾਨੂੰ ਸਾਰਿਆਂ ਨੂੰ ਪ੍ਰਣਾਮ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 'ਬਿਹਾਰ ਰਾਜਯ ਜੀਵਿਕਾ ਨਿਧੀ ਸਾਖ ਸਹਿਕਾਰੀ ਸੰਘ ਲਿਮਿਟੇਡ' ਲਾਂਚ ਕੀਤਾ

September 02nd, 12:40 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ 'ਬਿਹਾਰ ਰਾਜਯ ਜੀਵਿਕਾ ਨਿਧੀ ਸਾਖ ਸਹਿਕਾਰੀ ਸੰਘ ਲਿਮਿਟੇਡ' ਦੀ ਸ਼ੁਰੂਆਤ ਕੀਤੀ। ਇਸ ਮੌਕੇ 'ਤੇ ਆਪਣੇ ਸੰਬੋਧਨ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸ਼ੁਭ ਮੰਗਲਵਾਰ ਨੂੰ ਇੱਕ ਬਹੁਤ ਹੀ ਆਸਵੰਦ ਪਹਿਲਕਦਮੀ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਐਲਾਨ ਕੀਤਾ ਕਿ ਬਿਹਾਰ ਵਿੱਚ ਮਾਵਾਂ ਅਤੇ ਭੈਣਾਂ ਨੂੰ ਜੀਵਿਕਾ ਨਿਧੀ ਸਾਖ ਸਹਿਕਾਰੀ ਸੰਘ ਰਾਹੀਂ ਇੱਕ ਨਵੀਂ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪਹਿਲਕਦਮੀ ਪਿੰਡਾਂ ਵਿੱਚ ਜੀਵਿਕਾ ਨਾਲ ਜੁੜੀਆਂ ਮਹਿਲਾਵਾਂ ਨੂੰ ਮਾਲੀ ਸਹਾਇਤਾ ਤੱਕ ਸੁਖਾਲ਼ੀ ਪਹੁੰਚ ਕਰਨ ਦੇ ਯੋਗ ਬਣਾਏਗੀ, ਜਿਸ ਨਾਲ ਉਨ੍ਹਾਂ ਨੂੰ ਆਪਣੇ ਕੰਮਾਂ ਅਤੇ ਕਾਰੋਬਾਰਾਂ ਨੂੰ ਅੱਗੇ ਵਧਾਉਣ ਵਿੱਚ ਮਦਦ ਮਿਲੇਗੀ। ਉਨ੍ਹਾਂ ਖੁਸ਼ੀ ਪ੍ਰਗਟ ਕੀਤੀ ਕਿ ਜੀਵਿਕਾ ਨਿਧੀ ਪ੍ਰਣਾਲੀ ਪੂਰੀ ਤਰ੍ਹਾਂ ਡਿਜੀਟਲ ਹੈ, ਜਿਸ ਨਾਲ ਸਰੀਰਕ ਤੌਰ 'ਤੇ ਜਾਣ ਦੀ ਜ਼ਰੂਰਤ ਖਤਮ ਹੋ ਗਈ ਹੈ ਅਤੇ ਹੁਣ ਸਭ ਕੁਝ ਮੋਬਾਈਲ ਫੋਨ ਰਾਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਬਿਹਾਰ ਦੀਆਂ ਮਾਵਾਂ ਅਤੇ ਭੈਣਾਂ ਨੂੰ ਜੀਵਿਕਾ ਨਿਧੀ ਸਾਖ ਸਹਿਕਾਰੀ ਸੰਘ ਦੀ ਸ਼ੁਰੂਆਤ 'ਤੇ ਵਧਾਈ ਦਿੱਤੀ ਅਤੇ ਇਸ ਸ਼ਾਨਦਾਰ ਪਹਿਲਕਦਮੀ ਲਈ ਸ਼੍ਰੀ ਨਿਤੀਸ਼ ਕੁਮਾਰ ਅਤੇ ਬਿਹਾਰ ਸਰਕਾਰ ਦੀ ਸ਼ਲਾਘਾ ਕੀਤੀ।

79ਵੇਂ ਸੁਤੰਤਰਤਾ ਦਿਵਸ 'ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦੇ ਮੁੱਖ ਅੰਸ਼

August 15th, 03:52 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦਿੱਲੀ ਦੇ ਲਾਲ ਕਿਲੇ ਦੀ ਫ਼ਸੀਲ ਤੋਂ 79ਵੇਂ ਸੁਤੰਤਰਤਾ ਦਿਵਸ 'ਤੇ ਰਾਸ਼ਟਰ ਨੂੰ ਸੰਬੋਧਨ ਕੀਤਾ। ਸ਼੍ਰੀ ਮੋਦੀ ਦਾ ਰਾਸ਼ਟਰ ਨੂੰ ਸੰਬੋਧਨ ਲਾਲ ਕਿਲੇ ਤੋਂ ਸਭ ਤੋਂ ਲੰਬਾ ਅਤੇ ਸਭ ਤੋਂ ਨਿਰਣਾਇਕ ਭਾਸ਼ਣ ਸੀ, ਜੋ 103 ਮਿੰਟ ਚਲਿਆ, ਜਿਸ ਵਿੱਚ 2047 ਤੱਕ ਵਿਕਸਿਤ ਭਾਰਤ ਲਈ ਇੱਕ ਸਾਹਸਿਕ ਰੋਡਮੈਪ ਤਿਆਰ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਦਾ ਸੰਬੋਧਨ ਆਤਮਨਿਰਭਰਤਾ, ਇਨੋਵੇਸ਼ਨ ਅਤੇ ਨਾਗਰਿਕ ਸਸ਼ਕਤੀਕਰਣ 'ਤੇ ਕੇਂਦ੍ਰਿਤ ਸੀ, ਜਿਸ ਵਿੱਚ ਦੂਸਰਿਆਂ 'ਤੇ ਇੱਕ ਨਿਰਭਰ ਰਾਸ਼ਟਰ ਦੇ ਆਲਮੀ ਰੂਪ ਤੋਂ ਇੱਕ ਆਤਮ-ਵਿਸ਼ਵਾਸੀ, ਤਕਨੀਕੀ ਤੌਰ 'ਤੇ ਉੱਨਤ ਅਤੇ ਆਰਥਿਕ ਤੌਰ 'ਤੇ ਲਚੀਲੇ ਦੇਸ਼ ਬਣਨ ਦੀ ਭਾਰਤ ਦੀ ਯਾਤਰਾ 'ਤੇ ਪ੍ਰਕਾਸ਼ ਪਾਇਆ ਗਿਆ।

79ਵੇਂ ਸੁਤੰਤਰਤਾ ਦਿਵਸ ਦੇ ਅਵਸਰ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

August 15th, 07:00 am

ਆਜ਼ਾਦੀ ਦਾ ਇਹ ਮਹਾਪੁਰਬ 140 ਕਰੋੜ ਸੰਕਲਪਾਂ ਦਾ ਪੁਰਬ ਹੈ। ਆਜ਼ਾਦੀ ਦਾ ਇਹ ਪੁਰਬ ਸਮੂਹਿਕ ਸਿੱਧੀਆਂ ਦਾ, ਗੌਰਵ ਦਾ ਪਲ ਹੈ ਅਤੇ ਹਿਰਦਾ ਉਮੰਗ ਨਾਲ ਭਰਿਆ ਹੋਇਆ ਹੈ। ਦੇਸ਼ ਏਕਤਾ ਦੀ ਭਾਵਨਾ ਨੂੰ ਨਿਰੰਤਰ ਮਜ਼ਬੂਤੀ ਦੇ ਰਿਹਾ ਹੈ। 140 ਕਰੋੜ ਦੇਸ਼ਵਾਸੀ ਅੱਜ ਤਿਰੰਗੇ ਦੇ ਰੰਗ ਵਿੱਚ ਰੰਗੇ ਹੋਏ ਹਨ। ਹਰ ਘਰ ਤਿਰੰਗਾ, ਭਾਰਤ ਦੇ ਹਰ ਕੋਣੇ ਤੋਂ, ਚਾਹੇ ਰੇਗਿਸਤਾਨ ਹੋਵੇ, ਜਾਂ ਹਿਮਾਲਿਆ ਦੀਆਂ ਚੋਟੀਆਂ, ਸਮੁੰਦਰ ਦੇ ਤਟ ਹੋਣ ਜਾਂ ਸੰਘਣੀ ਅਬਾਦੀ ਵਾਲੇ ਖੇਤਰ, ਹਰ ਤਰਫ਼ ਤੋਂ ਇੱਕ ਹੀ ਗੂੰਜ ਹੈ, ਇੱਕ ਹੀ ਜੈਕਾਰਾ ਹੈ, ਸਾਡੇ ਪ੍ਰਾਣ ਤੋਂ ਵੀ ਪਿਆਰੀ ਮਾਤਭੂਮੀ ਦਾ ਜੈਗਾਨ ਹੈ।

India celebrates 79th Independence Day

August 15th, 06:45 am

PM Modi, in his address to the nation on the 79th Independence day paid tribute to the Constituent Assembly, freedom fighters, and Constitution makers. He reiterated that India will always protect the interests of its farmers, livestock keepers and fishermen. He highlighted key initiatives—GST reforms, Pradhan Mantri Viksit Bharat Rozgar Yojana, National Sports Policy, and Sudharshan Chakra Mission—aimed at achieving a Viksit Bharat by 2047. Special guests like Panchayat members and “Drone Didis” graced the Red Fort celebrations.

ਪ੍ਰਧਾਨ ਮੰਤਰੀ ਨੇ ਹਰ ਘਰ ਤਿਰੰਗਾ ਮੁਹਿੰਮ ਵਿੱਚ ਵਿਆਪਕ ਭਾਗੀਦਾਰੀ ਦੀ ਸ਼ਲਾਘਾ ਕੀਤੀ

August 09th, 07:54 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਹਰ ਘਰ ਤਿਰੰਗਾ ਮੁਹਿੰਮ (Har Ghar Tiranga Campaign) ਵਿੱਚ ਲੋਕਾਂ ਦੀ ਵਿਆਪਕ ਭਾਗੀਦਾਰੀ ‘ਤੇ ਪ੍ਰਸੰਨਤਾ ਵਿਅਕਤ ਕੀਤੀ। ਇਹ ਦੇਸ਼ਭਗਤੀ ਦੀ ਉਸ ਗਹਿਰੀ ਭਾਵਨਾ ਦਾ ਪ੍ਰਤੀਕ ਹੈ ਜੋ ਭਾਰਤ ਦੇ ਲੋਕਾਂ ਨੂੰ ਇਕਜੁੱਟ ਕਰਦੀ ਹੈ ਅਤੇ ਤਿਰੰਗੇ ਦੇ ਪ੍ਰਤੀ ਉਨ੍ਹਾਂ ਦੇ ਅਟੁੱਟ ਗੌਰਵ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ਨਾਗਰਿਕਾਂ ਨੂੰ ਤਾਕੀਦ ਵੀ ਕੀਤੀ ਕਿ ਉਹ ਆਪਣੀਆਂ ਫੋਟੋਆਂ ਅਤੇ ਸੈਲਫੀਆਂ harghartiranga.com ‘ਤੇ ਸਾਂਝੀਆਂ ਕਰਦੇ ਰਹਿਣ।

ਪ੍ਰਧਾਨ ਮੰਤਰੀ ਨੇ ਪਿੰਗਲੀ ਵੈਂਕਈਆ ਜੀ ਨੂੰ ਉਨ੍ਹਾਂ ਦੀ ਜਯੰਤੀ (ਜਨਮ ਵਰ੍ਹੇਗੰਢ) ‘ਤੇ ਸ਼ਰਧਾਂਜਲੀ ਦਿੱਤੀ

August 02nd, 02:55 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਦੇਸ਼ ਨੂੰ ਗੌਰਵਸ਼ਾਲੀ ਤਿਰੰਗਾ ਦੇਣ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਸ਼੍ਰੀ ਪਿੰਗਲੀ ਵੈਂਕਈਆ ਜੀ ਨੂੰ ਉਨ੍ਹਾਂ ਦੀ ਜਯੰਤੀ (ਜਨਮ ਵਰ੍ਹੇਗੰਢ) ‘ਤੇ ਅੱਜ ਸ਼ਰਧਾਂਜਲੀ ਅਰਪਿਤ ਕੀਤੀ। ਸ਼੍ਰੀ ਮੋਦੀ ਨੇ ਲੋਕਾਂ ਨੂੰ ਹਰ ਘਰ ਤਿਰੰਗਾ ਅੰਦੋਲਨ (#HarGharTiranga movement) ਨੂੰ ਮਜ਼ਬੂਤ ਕਰਨ ਅਤੇ ਤਿਰੰਗਾ ਫਹਿਰਾਉਣ ਦੀ ਤਾਕੀਦ ਕਰਦੇ ਹੋਏ, harghartiranga.com ‘ਤੇ ਤਿਰੰਗੇ ਦੇ ਨਾਲ ਆਪਣੀ ਸੈਲਫੀ ਜਾਂ ਤਸਵੀਰਾਂ ਅਪਲੋਡ ਕਰਨ ਦੀ ਅਪੀਲ ਕੀਤੀ।

The BJP-NDA government will fight the mafia-driven corruption in recruitment: PM Modi in Godda, Jharkhand

November 13th, 01:47 pm

Attending and addressing rally in Godda, Jharkhand, PM Modi expressed gratitude to the women of the state for their support. He criticized the local government for hijacking benefits meant for women, like housing and water supply. PM Modi assured that under the BJP-NDA government, every family in Jharkhand will get permanent homes, water, gas connections, and free electricity. He also promised solar panels for households, ensuring free power and compensation for any surplus electricity generated.

We ensured that government benefits directly reach beneficiaries without intermediaries: PM Modi in Sarath, Jharkhand

November 13th, 01:46 pm

PM Modi addressed a large gathering in Jharkhand's Sarath. He said, Today, the first phase of voting is happening in Jharkhand. The resolve to protect livelihood, daughters, and land is visible at every booth. There is strong support for the guarantees that the BJP has given for the future of women and youth. It is certain that the JMM-Congress will be wiped out in the Santhali region this time.

PM Modi engages lively audiences in Jharkhand’s Sarath & Godda

November 13th, 01:45 pm

PM Modi addressed a large gathering in Jharkhand's Sarath. He said, Today, the first phase of voting is happening in Jharkhand. The resolve to protect livelihood, daughters, and land is visible at every booth. There is strong support for the guarantees that the BJP has given for the future of women and youth. It is certain that the JMM-Congress will be wiped out in the Santhali region this time.

ਪੁਲਾੜ ਖੇਤਰ ਵਿੱਚ ਸੁਧਾਰਾਂ ਨਾਲ ਦੇਸ਼ ਦੇ ਨੌਜਵਾਨਾਂ ਨੂੰ ਲਾਭ ਹੋਇਆ ਹੈ: ਮਨ ਕੀ ਬਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ

August 25th, 11:30 am

ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ। ‘ਮਨ ਕੀ ਬਾਤ’ ਵਿੱਚ ਇਕ ਵਾਰ ਫਿਰ ਮੇਰੇ ਸਾਰੇ ਪਰਿਵਾਰਜਨਾਂ ਦਾ ਸਵਾਗਤ ਹੈ। ਅੱਜ ਇਕ ਵਾਰ ਫਿਰ ਗੱਲ ਹੋਵੇਗੀ - ਦੇਸ਼ ਦੀਆਂ ਪ੍ਰਾਪਤੀਆਂ ਦੀ, ਦੇਸ਼ ਦੇ ਲੋਕਾਂ ਦੇ ਸਮੂਹਿਕ ਯਤਨਾਂ ਦੀ। 21ਵੀਂ ਸਦੀ ਦੇ ਭਾਰਤ ਵਿੱਚ ਕਿੰਨਾ ਕੁਝ ਅਜਿਹਾ ਹੋ ਰਿਹਾ ਹੈ ਜੋ ਵਿਕਸਿਤ ਭਾਰਤ ਦੀ ਨੀਂਹ ਮਜ਼ਬੂਤ ਕਰ ਰਿਹਾ ਹੈ। ਜਿਵੇਂ ਇਸ 23 ਅਗਸਤ ਨੂੰ ਹੀ ਅਸੀਂ ਸਾਰੇ ਦੇਸ਼ਵਾਸੀਆਂ ਨੇ ਪਹਿਲਾ ਨੈਸ਼ਨਲ ਸਪੇਸ ਡੇ ਮਨਾਇਆ। ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਸਾਰਿਆਂ ਨੇ ਇਸ ਦਿਨ ਨੂੰ ਸੈਲੀਬਰੇਟ ਕੀਤਾ ਹੋਵੇਗਾ। ਇਕ ਵਾਰ ਫਿਰ ਚੰਦਰਯਾਨ-3 ਦੀ ਸਫਲਤਾ ਦਾ ਜਸ਼ਨ ਮਨਾਇਆ ਹੋਵੇਗਾ। ਪਿਛਲੇ ਸਾਲ ਇਸੇ ਦਿਨ ਚੰਦਰਯਾਨ-3 ਨੇ ਚੰਨ ਦੇ ਦੱਖਣੀ ਹਿੱਸੇ ਵਿੱਚ ਸ਼ਿਵਸ਼ਕਤੀ ਪੁਆਇੰਟ ’ਤੇ ਸਫਲਤਾਪੂਰਵਕ ਲੈਂਡਿੰਗ ਕੀਤੀ ਸੀ। ਭਾਰਤ ਇਸ ਮਾਣਮੱਤੀ ਪ੍ਰਾਪਤੀ ਨੂੰ ਹਾਸਿਲ ਕਰਨ ਵਾਲਾ ਦੁਨੀਆਂ ਦਾ ਪਹਿਲਾ ਦੇਸ਼ ਬਣਿਆ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 78ਵੇਂ ਸੁਤੰਤਰਤਾ ਦਿਵਸ ‘ਤੇ ਲਾਲ ਕਿਲੇ ਦੀ ਫ਼ਸੀਲ ਤੋਂ ਰਾਸ਼ਟਰ ਨੂੰ ਸੰਬੋਧਨ ਕੀਤਾ

August 15th, 03:04 pm

ਜੇਕਰ ਮੇਰੇ ਦੇਸ਼ ਦੇ 140 ਕਰੋੜ ਨਾਗਰਿਕ, ਮੇਰੇ ਪਰਿਵਾਰ ਦੇ 140 ਕਰੋੜ ਮੈਂਬਰ ਇੱਕ ਸੰਕਲਪ ਲੈ ਕੇ ਨਿਕਲਣ, ਇੱਕ ਦਿਸ਼ਾ ਤੈਅ ਕਰਨ ਅਤੇ ਮੋਢੇ ਨਾਲ ਮੋਢਾ ਜੋੜ ਕੇ ਕਦਮ-ਦਰ-ਕਦਮ ਅੱਗੇ ਵਧਣ, ਚਾਹੇ ਕਿੰਨੀਆਂ ਭੀ ਬੜੀਆਂ ਚੁਣੌਤੀਆਂ ਹੋਣ, ਕਿੰਨੀ ਭੀ ਤੀਬਰ ਕਮੀ ਜਾਂ ਸਾਧਨਾਂ ਲਈ ਸੰਘਰਸ਼ ਕਿਉਂ ਨਾ ਹੋਵੇ। ਅਸੀਂ ਹਰ ਚੁਣੌਤੀ ਨੂੰ ਪਾਰ ਕਰ ਸਕਦੇ ਹਾਂ ਅਤੇ ਇੱਕ ਸਮ੍ਰਿੱਧ ਭਾਰਤ ਦਾ ਨਿਰਮਾਣ ਕਰ ਸਕਦੇ ਹਾਂ ਅਤੇ 2047 ਤੱਕ 'ਵਿਕਸਿਤ ਭਾਰਤ' (‘Viksit Bharat’) ਦਾ ਲਕਸ਼ ਪ੍ਰਾਪਤ ਕਰ ਸਕਦੇ ਹਾਂ।

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

August 15th, 01:09 pm

ਅੱਜ ਉਹ ਸ਼ੁਭ ਘੜੀ ਹੈ, ਜਦੋਂ ਅਸੀਂ ਦੇਸ਼ ਲਈ ਮਰ-ਮਿਟਣ ਵਾਲੇ, ਦੇਸ਼ ਦੀ ਆਜ਼ਾਦੀ ਦੇ ਲਈ ਆਪਣਾ ਜੀਵਨ ਸਮਰਪਿਤ ਕਰਨ ਵਾਲੇ, ਆਜੀਵਨ (ਜੀਵਨ ਭਰ) ਸੰਘਰਸ਼ ਕਰਨ ਵਾਲੇ, ਫਾਂਸੀ ਦੇ ਤਖ਼ਤੇ ਦੇ ਚੜ੍ਹ ਕੇ ਭਾਰਤ ਮਾਤਾ ਕੀ ਜੈ (Bharat Mata ki Jai ) ਦੇ ਨਾਅਰੇ ਲਗਾਉਣ ਵਾਲੇ ਅਣਗਿਣਤ ਆਜ਼ਾਦੀ ਦੇ ਦੀਵਾਨਿਆਂ ਨੂੰ ਨਮਨ ਕਰਨ ਦਾ ਇਹ ਪੁਰਬ (ਪਰਵ) ਹੈ। ਉਨ੍ਹਾਂ ਦੀ ਨੇਕ ਯਾਦ ਕਰਨ ਦਾ ਪੁਰਬ (ਪਰਵ) ਹੈ। ਆਜ਼ਾਦੀ ਦੇ ਦੀਵਾਨਿਆਂ ਨੇ ਅੱਜ ਸਾਨੂੰ ਆਜ਼ਾਦੀ ਦੇ ਇਸ ਪੁਰਬ (ਪਰਵ) ਵਿੱਚ ਸੁਤੰਤਰਤਾ ਦਾ ਸਾਹ ਲੈਣ ਦਾ ਸੁਭਾਗ ਦਿੱਤਾ ਹੈ। ਇਹ ਦੇਸ਼ ਉਨ੍ਹਾਂ ਦਾ ਰਿਣੀ (indebted) ਹੈ। ਅਜਿਹੇ ਹਰ ਮਹਾਪੁਰਸ਼ (great personality) ਦੇ ਪ੍ਰਤੀ ਅਸੀਂ ਆਪਣੀ ਸ਼ਰਧਾਭਾਵ ਵਿਅਕਤ ਕਰਦੇ ਹਾਂ।

ਭਾਰਤ ਨੇ 78ਵਾਂ ਸੁਤੰਤਰਤਾ ਦਿਵਸ ਮਨਾਇਆ

August 15th, 07:30 am

78ਵੇਂ ਸੁਤੰਤਰਤਾ ਦਿਵਸ 'ਤੇ, ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ ਵਿੱਚ, ਭਾਰਤ ਦੇ ਭਵਿੱਖ ਲਈ ਇੱਕ ਵਿਜ਼ਨ ਰੇਖਾਂਕਿਤ ਕੀਤਾ। ਸੰਨ 2036 ਓਲੰਪਿਕਸ ਦੀ ਮੇਜ਼ਬਾਨੀ ਤੋਂ ਲੈ ਕੇ ਇੱਕ ਸੈਕੂਲਰ ਸਿਵਲ ਕੋਡ ਦੀ ਵਕਾਲਤ ਕਰਨ ਤੱਕ, ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੀ ਸਮੂਹਿਕ ਪ੍ਰਗਤੀ ਅਤੇ ਹਰੇਕ ਨਾਗਰਿਕ ਦੇ ਸਸ਼ਕਤੀਕਰਣ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਲੜਾਈ ਨੂੰ ਨਵੇਂ ਜੋਸ਼ ਨਾਲ ਜਾਰੀ ਰੱਖਣ ਦੀ ਗੱਲ ਕਹੀ। ਇਨੋਵੇਸ਼ਨ, ਸਿੱਖਿਆ ਅਤੇ ਗਲੋਬਲ ਲੀਡਰਸ਼ਿਪ 'ਤੇ ਧਿਆਨ ਕੇਂਦ੍ਰਿਤ ਕਰਦੇ ਹੋਏ, ਉਨ੍ਹਾਂ ਨੇ ਦੁਹਰਾਇਆ ਕਿ 2047 ਤੱਕ ਭਾਰਤ ਨੂੰ ਵਿਕਸਿਤ ਭਾਰਤ ਬਣਨ ਤੋਂ ਕੋਈ ਨਹੀਂ ਰੋਕ ਸਕਦਾ।

‘ਹਰ ਘਰ ਤਿਰੰਗਾ’ ਮੁਹਿੰਮ ਦੇਸ਼ ਭਰ ਵਿੱਚ ਤਿਰੰਗੇ ਦੇ ਪ੍ਰਤੀ 140 ਕਰੋੜ ਭਾਰਤੀਆਂ ਦੇ ਗਹਿਰੇ ਸਨਮਾਨ ਨੂੰ ਦਰਸਾਉਂਦੀ ਹੈ: ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ

August 14th, 09:10 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ‘ਹਰ ਘਰ ਤਿਰੰਗਾ’ ਮੁਹਿੰਮ (Har Ghar Tiranga campaign) ਦੇ ਪ੍ਰਤੀ ਅਤਿਅੰਤ ਪ੍ਰਸੰਨਤਾ ਵਿਅਕਤ ਕੀਤੀ ਹੈ। ਪ੍ਰਧਾਨ ਮੰਤਰੀ ਨੇ ਇਸ ਦੇ ਨਾਲ ਹੀ ਇਹ ਭੀ ਕਿਹਾ ਕਿ ‘ਹਰ ਘਰ ਤਿਰੰਗਾ’ ਅੰਦੋਲਨ (Har Ghar Tiranga movement) ਪੂਰੇ ਭਾਰਤ ਵਿੱਚ ਮਕਬੂਲ ਹੋ ਗਿਆ ਹੈ ਜੋ ਤਿਰੰਗੇ (Tricolour) ਦੇ ਪ੍ਰਤੀ 140 ਕਰੋੜ ਭਾਰਤੀਆਂ ਦੇ ਗਹਿਰੇ ਸਨਮਾਨ ਨੂੰ ਦਰਸਾਉਂਦਾ ਹੈ।

ਅਰੁਣਾਚਲ ਪ੍ਰਦੇਸ਼ ਦੇ ਲੋਕਾਂ ਦੀ ਦੇਸ਼ਭਗਤੀ ਰਾਜ ਦੀ ਜੀਵੰਤ ਸੱਭਿਆਚਾਰਕ ਵਿਰਾਸਤ ਵਿੱਚ ਝਲਕਦੀ ਹੈ: ਪ੍ਰਧਾਨ ਮੰਤਰੀ ਨਰੇਂਦਰ ਮੋਦੀ

August 13th, 05:15 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਰੁਣਾਚਲ ਪ੍ਰਦੇਸ਼ ਦੇ ਪੂਰਬੀ ਕਾਮੇਂਗ ਦੇ ਸੇਪਾ (Seppa) ਵਿੱਚ ਹਰ ਘਰ ਤਿਰੰਗਾ ਯਾਤਰਾ (#HarGharTiranga Yatra) ‘ਤੇ ਪ੍ਰਸੰਨਤਾ ਜਤਾਈ। ਉਨ੍ਹਾਂ ਨੇ ਕਿਹਾ ਕਿ ਦੇਸ਼ਭਗਤੀ ਅਰੁਣਾਚਲ ਪ੍ਰਦੇਸ਼ ਦੀ ਜੀਵੰਤ ਸੱਭਿਆਚਾਰਕ ਵਿਰਾਸਤ ਵਿੱਚ ਸਪਸ਼ਟ ਤੌਰ ‘ਤੇ ਝਲਕਦੀ ਹੈ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸੂਰਤ ਵਿੱਚ ਹਰ ਘਰ ਤਿਰੰਗਾ (#HarGharTiranga) ਮੁਹਿੰਮ 'ਤੇ ਮਾਣ ਪ੍ਰਗਟਾਇਆ

August 12th, 09:21 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਹਰ ਘਰ ਤਿਰੰਗਾ (#HarGharTiranga) ਮੁਹਿੰਮ ਵਿੱਚ ਪੂਰੇ ਉਤਸ਼ਾਹ ਅਤੇ ਉਮੰਗ ਦੇ ਨਾਲ ਸੂਰਤ ਦੇ ਲੋਕਾਂ ਦੀ ਭਾਗੀਦਾਰੀ ‘ਤੇ ਮਾਣ ਪ੍ਰਗਟਾਇਆ।

ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ ਸੋਸ਼ਲ ਮੀਡੀਆ ‘ਤੇ ਤਿਰੰਗੇ ਵਾਲੀ ਪ੍ਰੋਫਾਇਲ ਪਿਕਚਰ ਬਦਲਣ ਦੀ ਤਾਕੀਦ ਕੀਤੀ

August 09th, 09:01 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਾਗਰਿਕਾਂ ਨੂੰ ਤਾਕੀਦ ਕੀਤੀ ਹੈ ਉਹ ਸੋਸ਼ਲ ਮੀਡੀਆ ਪਲੈਟਫਾਰਮਾਂ ‘ਤੇ ਆਪਣੀ ਪ੍ਰੋਫਾਇਲ ਪਿਕਚਰ ਨੂੰ ਤਿਰੰਗੇ (tricolour) ਦੇ ਨਾਲ ਬਦਲਣ। ਸ਼੍ਰੀ ਮੋਦੀ ਨੇ ਸੁਤੰਤਰਤਾ ਦਿਵਸ ਦਾ ਜਸ਼ਨ ਮਨਾਉਣ ਦੇ ਲਈ ਆਪਣੀ ਪ੍ਰੋਫਾਇਲ ਪਿਕਚਰ ਨੂੰ ਤਿਰੰਗੇ (tricolour) ਵਿੱਚ ਬਦਲ ਦਿੱਤਾ ਹੈ। ਉਨ੍ਹਾਂ ਨੇ ਹਰ ਘਰ ਤਿਰੰਗਾ ਅੰਦੋਲਨ (Har Ghar Tiranga Movement) ਨੂੰ ਇੱਕ ਯਾਦਗਾਰੀ ਜਨ ਅੰਦੋਲਨ (memorable mass movement) ਬਣਾਉਣ ਲਈ ਸਾਰਿਆਂ ਨੂੰ ਅਜਿਹਾ ਕਰਨ ਦੀ ਤਾਕੀਦ ਕੀਤੀ।