ਗੁਜਰਾਤ ਦੇ ਵਡੋਦਰਾ ਵਿੱਚ ਸਰਦਾਰਧਾਮ ਹੋਸਟਲ ਦੇ ਉਦਘਾਟਨ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
May 11th, 06:15 pm
ਗੁਜਰਾਤ ਦੇ ਪ੍ਰਸਿੱਧ ਮੁੱਖ ਮੰਤਰੀ ਸ਼੍ਰੀਮਾਨ ਭੂਪੇਂਦਰ ਭਾਈ ਪਟੇਲ, ਉਪ ਮੁੱਖ ਮੰਤਰੀ ਹਰਸ਼ ਸਾਂਘਵੀ ਜੀ, ਕੇਂਦਰੀ ਮੰਤਰੀ ਅਤੇ ਸੰਸਥਾਪਕ ਟਰਸਟੀ ਮਨਸੁਖ ਭਾਈ ਮਾਂਡਵੀਆ, ਸਰਦਾਰ ਧਾਮ ਦੇ ਪ੍ਰਧਾਨ ਗਾਗਜੀ ਭਾਈ ਸੁਤਾਰੀਆ ਜੀ, ਦੁਸ਼ਯੰਤ ਭਾਈ ਪਟੇਲ, ਪੰਕਜ ਭਾਈ ਪਟੇਲ, ਰਾਜ ਭਾਜਪਾ ਪ੍ਰਧਾਨ ਭਾਈ ਜਗਦੀਸ਼ ਵਿਸ਼ਵਕਰਮਾ, ਮੰਚ ‘ਤੇ ਮੌਜੂਦ ਗੁਜਰਾਤ ਸਰਕਾਰ ਦੇ ਸਾਰੇ ਮੰਤਰੀ, ਸਾਰੇ ਦਾਤਾ ਸ਼੍ਰੀ, ਟਰਸਟੀ ਸ਼੍ਰੀ, ਹੋਰ ਮਹਾਨੁਭਾਵ ਅਤੇ ਗੁਜਰਾਤ ਦੇ ਕੋਨੇ-ਕੋਨੇ ਤੋਂ ਆਏ ਹੋਏ ਮੇਰੇ ਪਿਆਰੇ ਭਰਾਵੋ ਅਤੇ ਭੈਣੋਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਦੇ ਵਡੋਦਰਾ ਵਿੱਚ ਸਰਦਾਰਧਾਮ ਹੋਸਟਲ ਦਾ ਉਦਘਾਟਨ ਕੀਤਾ
May 11th, 06:00 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਵਡੋਦਰਾ ਵਿੱਚ ਸਰਦਾਰਧਾਮ ਹੋਸਟਲ ਦਾ ਉਦਘਾਟਨ ਕੀਤਾ। ਸੋਮਨਾਥ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਦੀ 75ਵੀਂ ਵਰ੍ਹੇਗੰਢ ਵਾਲੇ ਦਿਨ ਹੀ ਵਡੋਦਰਾ ਦੇ ਸਰਦਾਰਧਾਮ ਵਿਖੇ ਇੱਕ ਵਿਸ਼ੇਸ਼ ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਵਿਦਿਅਕ ਸੰਸਥਾਵਾਂ ਦੇ ਉਦਘਾਟਨ ਅਤੇ ਅਧਿਆਤਮਿਕ ਯਾਦਗਾਰੀ ਉੱਤਸਵ ਦੇ ਇਸ ਸ਼ੁਭ ਸੰਜੋਗ ਨੂੰ ਉਜਾਗਰ ਕੀਤਾ। ਪ੍ਰਧਾਨ ਮੰਤਰੀ ਨੇ ਡਾ. ਦੁਸ਼ਯੰਤ ਅਤੇ ਦਕਸ਼ ਪਟੇਲ ਕੰਪਲੈਕਸ ਨੂੰ ਦਾ ਉਦਘਾਟਨ ਕੀਤਾ, ਨਾਲ ਹੀ ਸਿੱਖਿਆ ਸਹਾਇਤਾ ਯੋਜਨਾ ਦੀ ਸ਼ੁਰੂਆਤ ਕੀਤੀ, ਅਤੇ ਕਈ ਵਿਦਿਅਕ ਪ੍ਰੋਜੈਕਟਾਂ ਦਾ ਭੂਮੀ ਪੂਜਨ ਵੀ ਕੀਤਾ। ਉਨ੍ਹਾਂ ਨੇ ਇਨ੍ਹਾਂ ਪਹਿਲਕਦਮੀਆਂ ਨੂੰ ਨੌਜਵਾਨਾਂ ਦੇ ਭਵਿੱਖ ਦੇ ਕਰੀਅਰ ਲਈ ਲਾਂਚਿੰਗ ਪੈਡ ਦੱਸਿਆ। ਸ਼੍ਰੀ ਮੋਦੀ ਨੇ ਕਿਹਾ, ਕੁਝ ਘੰਟੇ ਪਹਿਲਾਂ, ਮੈਂ ਪ੍ਰਭਾਸ ਪਾਟਨ ਵਿੱਚ ਸੋਮਨਾਥ ਅੰਮ੍ਰਿਤ ਮਹੋਤਸਵ ਮਨਾ ਰਿਹਾ ਸੀ, ਅਤੇ ਹੁਣ ਅਸੀਂ ਇੱਥੇ ਪਰਿਵਰਤਨਸ਼ੀਲ ਵਿਦਿਅਕ ਸੰਸਥਾਵਾਂ ਦਾ ਉਦਘਾਟਨ ਕਰ ਰਹੇ ਹਾਂ। ਇਹ ਸੰਜੋਗ ਇਸ ਗੱਲ ਦਾ ਪ੍ਰਤੀਕ ਹੈ ਕਿ ਸਾਡੀ ਵਿਰਾਸਤ ਅਤੇ ਤਰੱਕੀ ਨਾਲ-ਨਾਲ ਚਲਦੇ ਹਨ।ਆਲਮੀ ਚੁਣੌਤੀਆਂ ਦੇ ਵਿਚਕਾਰ ਪ੍ਰਧਾਨ ਮੰਤਰੀ ਮੋਦੀ ਦੀ ਹਰੇਕ ਭਾਰਤੀ ਨੂੰ ਜ਼ੋਰਦਾਰ ਅਪੀਲ
May 10th, 08:39 pm
ਪ੍ਰਧਾਨ ਮੰਤਰੀ ਮੋਦੀ ਨੇ ਹੈਦਰਾਬਾਦ ਵਿੱਚ ਇੱਕ ਜਨਤਕ ਇਕੱਠ ਨੂੰ ਸੰਬੋਧਨ ਕੀਤਾ ਜਿੱਥੇ ਉਨ੍ਹਾਂ ਨੇ ਹਾਲ ਹੀ ਦੇ ਟਕਰਾਵਾਂ ਅਤੇ ਸਪਲਾਈ ਚੇਨ ਵਿੱਚ ਵਿਘਨ ਕਾਰਨ ਪੈਦਾ ਹੋਈਆਂ ਆਲਮੀ ਆਰਥਿਕ ਚੁਣੌਤੀਆਂ ਬਾਰੇ ਗੱਲ ਕੀਤੀ, ਅਤੇ ਭਾਰਤ ਦੀ ਲਚਕਤਾ ਨੂੰ ਮਜ਼ਬੂਤ ਕਰਨ ਲਈ ਸਮੂਹਿਕ ਰਾਸ਼ਟਰੀ ਜ਼ਿੰਮੇਵਾਰੀ ਦਾ ਸੱਦਾ ਦਿੱਤਾ। ਉਨ੍ਹਾਂ ਨੇ ਨਾਗਰਿਕਾਂ ਨੂੰ ਬਾਲਣ ਦੀ ਖਪਤ ਘਟਾਉਣ, ਕਾਰਪੂਲਿੰਗ ਨੂੰ ਉਤਸ਼ਾਹਿਤ ਕਰਨ, ਪਬਲਿਕ ਟ੍ਰਾਂਸਪੋਰਟ ਦੀ ਵਰਤੋਂ ਕਰਨ ਅਤੇ ਆਯਾਤ 'ਤੇ ਦਬਾਅ ਘਟਾਉਣ ਅਤੇ ਵਿਦੇਸ਼ੀ ਮੁਦਰਾ ਬਚਾਉਣ ਲਈ ਇਲੈਕਟ੍ਰਿਕ ਵਾਹਨਾਂ ਨੂੰ ਤਰਜੀਹ ਦੇਣ ਦੀ ਤਾਕੀਦ ਕੀਤੀ।ਕਰਨਾਟਕ ਦੇ ਮੰਡਿਆ ਵਿੱਚ ਸ਼੍ਰੀ ਗੁਰੂ ਭੈਰਵੈਕਯ ਮੰਦਰ ਦੇ ਉਦਘਾਟਨ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
April 15th, 11:10 am
ਪਰਮ ਪੂਜਨੀਕ ਜਗਤਗੁਰੂ ਸ਼੍ਰੀ ਸ਼੍ਰੀ ਸ਼੍ਰੀ ਡਾਕਟਰ ਨਿਰਮਲਾਨੰਦਨਾਥ ਮਹਾਸਵਾਮੀ ਜੀ, ਸਾਬਕਾ ਪ੍ਰਧਾਨ ਮੰਤਰੀ ਆਦਰਯੋਗ ਐੱਚ.ਡੀ. ਦੇਵੇਗੌੜਾ ਜੀ, ਇੱਥੋਂ ਦੇ ਰਾਜਪਾਲ ਸ਼੍ਰੀਮਾਨ ਥਾਵਰ ਚੰਦ ਗਹਿਲੋਤ ਜੀ, ਪਰਮ ਪੂਜਨੀਕ ਜਗਤਗੁਰੂ ਸਵਾਮੀ ਪਰਮਾਤਮਾਨੰਦ ਜੀ ਸਰਸਵਤੀ ਜੀ, ਕੇਂਦਰ ਵਿੱਚ ਮੇਰੇ ਸਹਿਯੋਗੀ ਐੱਚ.ਡੀ. ਕੁਮਾਰਸਵਾਮੀ, ਸ਼ੋਭਾ ਕਰੰਦਲਾਜੇ ਜੀ, ਕਰਨਾਟਕ ਦੇ ਵਿਰੋਧੀ ਧਿਰ ਦੇ ਨੇਤਾ ਆਰ. ਅਸ਼ੋਕਾ ਜੀ, ਰਾਜ ਦੇ ਮੰਤਰੀ ਐੱਨ. ਚੇਲੂਵਰਾਯ ਸਵਾਮੀ ਜੀ, ਸਾਰੇ ਪੂਜਨੀਕ ਸੰਤ, ਹੋਰ ਸਾਰੇ ਮਹਾਨ ਸ਼ਖ਼ਸੀਅਤਾਂ ਅਤੇ ਵੱਡੀ ਗਿਣਤੀ ਵਿੱਚ ਪਹੁੰਚੇ ਸਾਰੇ ਭਰਾਵੋ ਅਤੇ ਭੈਣੋ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਰਨਾਟਕ ਦੇ ਮੰਡਿਆ ਵਿੱਚ ਸ਼੍ਰੀ ਖੇਤਰ ਆਦਿਚੁੰਚਨਗਿਰੀ ਵਿਖੇ ਸ਼੍ਰੀ ਗੁਰੂ ਭੈਰਵੈਕਯ ਮੰਦਰ ਦਾ ਸ਼ੁਭ-ਆਰੰਭ ਕੀਤਾ
April 15th, 11:00 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਰਨਾਟਕ ਦੇ ਮੰਡਿਆ ਜ਼ਿਲ੍ਹੇ ਦੇ ਸ਼੍ਰੀ ਖੇਤਰ ਆਦਿਚੁੰਚਨਗਿਰੀ ਵਿਖੇ ਸ਼੍ਰੀ ਗੁਰੂ ਭੈਰਵੈਕਯ ਮੰਦਰ ਦਾ ਸ਼ੁਭ-ਆਰੰਭ ਕੀਤਾ। ਇਸ ਮੌਕੇ ਦੀ ਡੂੰਘੀ ਅਧਿਆਤਮਿਕ ਮਹੱਤਤਾ ਬਾਰੇ ਦੱਸਦਿਆਂ ਪ੍ਰਧਾਨ ਮੰਤਰੀ ਨੇ ਸ਼੍ਰੀ ਗੁਰੂ ਭੈਰਵੈਕਯ ਮੰਦਰ ਦੇ ਸ਼ਾਨਦਾਰ ਸ਼ੁਭ-ਆਰੰਭ ਸਮਾਰੋਹ ਵਿੱਚ ਸ਼ਾਮਲ ਹੋਣ ਅਤੇ ਪਰਮ ਪੂਜਨੀਕ ਸੰਤਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਣ 'ਤੇ ਦਿਲੋਂ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਇਤਿਹਾਸਕ ਜਵਾਲਾ ਪੀਠ ਵਿੱਚ ਸਮਾਂ ਬਿਤਾਉਣਾ ਅਤੇ ਸ਼ਰਧਾਲੂਆਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਨਾ ਬਹੁਤ ਭਾਵੁਕ ਕਰਨ ਵਾਲਾ ਹੈ, ਜਿਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਇਹ ਦੈਵੀ ਅਨੁਭਵ ਮੇਰੀ ਯਾਦ ਵਿੱਚ ਹਮੇਸ਼ਾ ਲਈ ਅਮਿੱਟ ਰਹਿਣਗੇ।Today, BJP stands for good governance and last-mile delivery: PM Modi
April 06th, 12:30 pm
PM Modi addressed BJP Karyakartas on the party’s Sthapana Diwas, paying tribute to generations of workers and their dedication, sacrifice and unwavering commitment. He reminisced about the early years when the BJP had neither power nor resources, and karyakartas travelled tirelessly to connect with people. He reiterated their belief in a brighter future for Bharat, which kept them going despite challenges like the Emergency, political isolation and violence.PM Modi addresses Party Karyakartas on BJP Sthapana Diwas
April 06th, 12:00 pm
PM Modi addressed BJP Karyakartas on the party’s Sthapana Diwas, paying tribute to generations of workers and their dedication, sacrifice and unwavering commitment. He reminisced about the early years when the BJP had neither power nor resources, and karyakartas travelled tirelessly to connect with people. He reiterated their belief in a brighter future for Bharat, which kept them going despite challenges like the Emergency, political isolation and violence.ਨਿਊਜ਼ 18 ਰਾਈਜ਼ਿੰਗ ਭਾਰਤ ਸਮਿਟ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
February 27th, 08:30 pm
ਤੁਸੀਂ ਸਾਰੇ ਰਾਈਜ਼ਿੰਗ ਭਾਰਤ ਦੀ ਚਰਚਾ ਕਰ ਰਹੇ ਹੋ। ਅਤੇ ਇਸ ਵਿੱਚ ਅੰਦਰੂਨੀ ਤਾਕਤ ’ਤੇ ਤੁਹਾਡਾ ਜ਼ੋਰ ਹੈ, ਯਾਨੀ ਸਧਾਰਨ ਸ਼ਬਦਾਂ ਵਿੱਚ ਕਹਾਂ, ਤਾਂ ਦੇਸ਼ ਦੀ ਆਪਣੀ ਖ਼ੁਦ ਦੀ ਸਮਰੱਥਾ ’ਤੇ ਤੁਹਾਡਾ ਫੋਕਸ ਹੈ। ਅਤੇ ਸਾਡੇ ਇੱਥੇ ਤਾਂ ਸ਼ਾਸਤਰਾਂ ਵਿੱਚ ਕਿਹਾ ਗਿਆ ਹੈ - ਤਤ ਤਵਮ ਅਸਿ! ਯਾਨੀ ਜਿਸ ਬ੍ਰਹਮ ਦੀ ਖੋਜ ਵਿੱਚ ਅਸੀਂ ਨਿਕਲੇ ਹਾਂ, ਉਹ ਅਸੀਂ ਹੀ ਹਾਂ, ਉਹ ਸਾਡੇ ਅੰਦਰ ਹੀ ਹੈ। ਜੋ ਤਾਕਤ ਸਾਡੇ ਅੰਦਰ ਹੈ ਉਸਨੂੰ ਅਸੀਂ ਪਹਿਚਾਨਣਾ ਹੈ। ਬੀਤੇ 11 ਸਾਲਾਂ ਵਿੱਚ ਭਾਰਤ ਨੇ ਆਪਣੀ ਉਹੀ ਤਾਕਤ ਪਹਿਚਾਣੀ ਹੈ ਅਤੇ ਇਸ ਤਾਕਤ ਨੂੰ ਸਸ਼ਕਤ ਕਰਨ ਲਈ ਅੱਜ ਦੇਸ਼ ਲਗਾਤਾਰ ਯਤਨ ਕਰ ਰਿਹਾ ਹੈ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਿਊਜ਼ 18 ਰਾਈਜ਼ਿੰਗ ਭਾਰਤ ਸਮਿਟ ਨੂੰ ਸੰਬੋਧਨ ਕੀਤਾ
February 27th, 08:00 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਈਜ਼ਿੰਗ ਭਾਰਤ ਸਮਿਟ ਨੂੰ ਸੰਬੋਧਨ ਕੀਤਾ। ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ “ਅੰਦਰੂਨੀ ਤਾਕਤ (ਆਪਣੀ ਤਾਕਤ)” ਦੇ ਵਿਸ਼ੇ 'ਤੇ ਕੇਂਦ੍ਰਿਤ ਵਿਚਾਰ ਰੱਖੇ। ਪਿਛਲੇ 11 ਸਾਲਾਂ ਵਿੱਚ ਭਾਰਤ ਦੀ ਯਾਤਰਾ ਨੂੰ ਉਜਾਗਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਰਾਸ਼ਟਰੀ ਸਮਰੱਥਾ ਨੂੰ ਮੁੜ ਪ੍ਰਾਪਤ ਕਰਨ, ਆਰਥਿਕ ਸਵੈ-ਨਿਰਭਰਤਾ ਅਤੇ ਸਾਲ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਤੈਅ ਕੀਤੇ ਗਏ ਰੋਡਮੈਪ ’ਤੇ ਵਿਸਤਾਰ ਨਾਲ ਚਰਚਾ ਕੀਤੀ।ਏਆਈ ਸਫ਼ਲਤਾਵਾਂ ਤੋਂ ਲੈ ਕੇ ਟੀ20 ਵਿਸ਼ਵ ਕੱਪ ਤੱਕ, ਪ੍ਰਧਾਨ ਮੰਤਰੀ ਮੋਦੀ ਨੇ ਮਨ ਕੀ ਬਾਤ ਵਿੱਚ ਭਾਰਤ ਦੇ ਉਭਾਰ ਨੂੰ ਦਰਸਾਇਆ
February 22nd, 11:30 am
ਇਸ ਮਹੀਨੇ ਦੇ ਮਨ ਕੀ ਬਾਤ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਦਿੱਲੀ ਵਿੱਚ ਆਯੋਜਿਤ ਇੰਡੀਆ ਏਆਈ ਇੰਪੈਕਟ ਸਮਿਟ ਵਿੱਚ ਆਪਣੇ ਤਜ਼ਰਬਿਆਂ ਬਾਰੇ ਗੱਲ ਕੀਤੀ। ਉਨ੍ਹਾਂ ਨੇ ਭਾਰਤੀ ਮੂਲ ਦੇ ਕ੍ਰਿਕਟਰ, ਅੰਗ ਦਾਨ, ਨਦੀ ਤਿਉਹਾਰ, ਡਿਜੀਟਲ ਸੁਰੱਖਿਆ, ਪਰੀਕਸ਼ਾ ਪੇ ਚਰਚਾ ਅਤੇ ਹੋਰ ਬਹੁਤ ਸਾਰੇ ਮਹੱਤਵਪੂਰਨ ਵਿਸ਼ਿਆਂ 'ਤੇ ਚਰਚਾ ਕੀਤੀ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ 23 ਫਰਵਰੀ ਨੂੰ ਰਾਸ਼ਟਰਪਤੀ ਭਵਨ ਵਿੱਚ 'ਰਾਜਾਜੀ ਉਤਸਵ' ਮਨਾਇਆ ਜਾਵੇਗਾ। ਪ੍ਰਧਾਨ ਮੰਤਰੀ ਨੇ ਤਮਿਲ ਨਾਡੂ ਦੀ ਸਾਬਕਾ ਮੁੱਖ ਮੰਤਰੀ ਜੈਲਲਿਤਾ ਜੀ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ, ਉਨ੍ਹਾਂ ਦੇ ਨਾਰੀ ਸ਼ਕਤੀ ਨਾਲ ਡੂੰਘੇ ਸਬੰਧ ਦਾ ਜ਼ਿਕਰ ਕੀਤਾ।“ਪ੍ਰੀਕਸ਼ਾ ਪੇ ਚਰਚਾ 2026” ਪ੍ਰੋਗਰਾਮ ਦੇ ਐਪੀਸੋਡ-2 ਵਿੱਚ ਵਿਦਿਆਰਥੀਆਂ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਪੰਜਾਬੀ ਅਨੁਵਾਦ
February 09th, 10:30 am
ਪ੍ਰਧਾਨ ਮੰਤਰੀ- ਮੇਰੇ ਪਿਆਰੇ ਸਾਥੀਓ। ‘ਪ੍ਰੀਕਸ਼ਾ ਪੇ ਚਰਚਾ’ ਦੇ ਇਸ ਮਹੱਤਵਪੂਰਨ ਐਡੀਸ਼ਨ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਇਸ ਵਾਰ ਪ੍ਰੀਕਸ਼ਾ ਪੇ ਚਰਚਾ ਕੁਝ ਅਲੱਗ ਹੈ, ਕੁਝ ਖ਼ਾਸ ਹੈ, ਬਹੁਤ ਸਾਰੇ ਵਿਦਿਆਰਥੀਆਂ ਨੇ ਮੈਨੂੰ ਇਹ ਸੁਝਾਅ ਭੇਜਿਆ ਸੀ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵੀ ਪ੍ਰੀਕਸ਼ਾ ਪੇ ਚਰਚਾ ਹੋਣੀ ਚਾਹੀਦੀ ਹੈ, ਤਾਂ ਇਸ ਵਾਰ ਮੈਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵੀ ਵਿਦਿਆਰਥੀਆਂ ਨਾਲ ਬੈਠ ਕੇ ਪ੍ਰੀਕਸ਼ਾ ਪੇ ਚਰਚਾ ਕੀਤੀ ਹੈ। ਇਸ ਖ਼ਾਸ ਐਪੀਸੋਡ ਵਿੱਚ ਤੁਸੀਂ ਇਹੀ ਦੇਖਣ ਜਾ ਰਹੇ ਹੋ, ਤਾਂ ਸਭ ਤੋਂ ਪਹਿਲਾਂ ਚਲਦੇ ਹਾਂ ਤਾਮਿਲਨਾਡੂ ਦੇ ਕੋਇੰਬਟੂਰ। ਤਾਮਿਲਨਾਡੂ ਦੇ ਵਿਦਿਆਰਥੀਆਂ ਦੀ ਊਰਜਾ, ਉਨ੍ਹਾਂ ਦੀ ਉਤਸੁਕਤਾ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ, ਆਓ ਦੇਖਦੇ ਹਾਂ।'ਪ੍ਰੀਕਸ਼ਾ ਪੇ ਚਰਚਾ 2026' ਦੇ ਦੂਜੇ ਐਪੀਸੋਡ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੋਇੰਬਟੂਰ, ਰਾਏਪੁਰ, ਦੇਵਮੋਗਰਾ ਅਤੇ ਗੁਹਾਟੀ ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ
February 09th, 10:00 am
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਪ੍ਰੀਕਸ਼ਾ ਪੇ ਚਰਚਾ (ਪੀਪੀਸੀ) 2026 ਦੇ 9ਵੇਂ ਐਡੀਸ਼ਨ ਦੇ ਤਹਿਤ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਇਸ ਪ੍ਰੋਗਰਾਮ ਦੇ ਦੂਜੇ ਐਪੀਸੋਡ ਵਿੱਚ ਉਨ੍ਹਾਂ ਨੇ ਕੋਇੰਬਟੂਰ, ਰਾਏਪੁਰ, ਦੇਵਮੋਗਰਾ ਅਤੇ ਗੁਹਾਟੀ ਦੇ ਵਿਦਿਆਰਥੀਆਂ ਨਾਲ ਗੈਰ-ਰਸਮੀ ਗੱਲਬਾਤ ਕੀਤੀ। ਪ੍ਰੀਕਸ਼ਾ ਪੇ ਚਰਚਾ ਦੇ ਇਸ ਵਿਸ਼ੇਸ਼ ਐਡੀਸ਼ਨ ਵਿੱਚ ਵਿਦਿਆਰਥੀਆਂ ਦਾ ਸਵਾਗਤ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਇਸ ਵਾਰ ਇਹ ਪ੍ਰੋਗਰਾਮ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਕੋਇੰਬਟੂਰ ਐਡੀਸ਼ਨ ਦੀ ਸ਼ੁਰੂਆਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਤਾਮਿਲਨਾਡੂ ਦੇ ਵਿਦਿਆਰਥੀਆਂ ਦੀ ਊਰਜਾ ਅਤੇ ਉਤਸੁਕਤਾ ਤੋਂ ਬਹੁਤ ਪ੍ਰਭਾਵਿਤ ਹੋਏ ਹਨ। ਉਨ੍ਹਾਂ ਨੂੰ ਵਣਕਮ ਕਹਿ ਕੇ ਸਵਾਗਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਨਾਲ ਹਲਕੀ-ਫੁਲਕੀ ਗੱਲਬਾਤ ਕੀਤੀ। ਵਿਦਿਆਰਥੀਆਂ ਨੇ ਆਪਣੀ ਖ਼ੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਦੇਖ ਕੇ ਉਨ੍ਹਾਂ ਨੂੰ ਆਪਣੀਆਂ ਅੱਖਾਂ ’ਤੇ ਵਿਸ਼ਵਾਸ ਨਹੀਂ ਹੋਇਆ। ਉਹ ਇੱਕ ਸ਼ਾਨਦਾਰ ਆਗਮਨ ਦੀ ਉਮੀਦ ਕਰ ਰਹੇ ਸਨ, ਪਰ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਨੇ ਬਹੁਤ ਹੀ ਸਾਦੇ, ਨਿਮਰ ਅਤੇ ਸਹਿਜ ਪਾਇਆ। ਇੱਕ ਵਿਦਿਆਰਥੀ ਨੇ ਇਹ ਵੀ ਦੱਸਿਆ ਕਿ ਪ੍ਰਧਾਨ ਮੰਤਰੀ ਦੀ ਮੌਜੂਦਗੀ ਨਾਲ ਉਨ੍ਹਾਂ ਨੂੰ ਰੁਮਾਂਚਿਤ ਮਹਿਸੂਸ ਹੋਇਆ।“ਪ੍ਰੀਕਸ਼ਾ ਪੇ ਚਰਚਾ 2026” ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਪੰਜਾਬੀ ਅਨੁਵਾਦ
February 06th, 10:21 am
ਵਿਦਿਆਰਥੀ- ਮੈਂ ਸਾਨਵੀ ਆਚਾਰੀਆ, ਤੁਹਾਡੇ ਹੀ ਰਾਜ ਭਾਵ ਗੁਜਰਾਤ ਤੋਂ ਹਾਂ। ਮੇਰਾ ਪਹਿਲਾ ਸਵਾਲ ਇਹ ਹੈ ਕਿ ਮਾਤਾ-ਪਿਤਾ ਵੀ ਸਾਡੀ ਚਿੰਤਾ ਕਰਦੇ ਹਨ, ਅਧਿਆਪਕ ਵੀ ਸਾਨੂੰ ਸਪੋਰਟ ਕਰਦੇ ਹਨ। ਪਰ ਮੁਸ਼ਕਿਲ ਓਦੋਂ ਆ ਜਾਂਦੀ ਹੈ ਜਦੋਂ ਟੀਚਰਸ ਸਾਨੂੰ ਪੜ੍ਹਾਈ ਦਾ ਇੱਕ ਵੱਖਰਾ ਤਰੀਕਾ ਦੱਸਦੇ ਹਨ। ਮਾਤਾ-ਪਿਤਾ ਇੱਕ ਵੱਖ ਤਰ੍ਹਾਂ ਨਾਲ ਬੋਲਦੇ ਹਨ ਕਿ ਇਸ ਤਰੀਕੇ ਨਾਲ ਪੜ੍ਹੋ ਅਤੇ ਬੱਚਿਆਂ ਵਿੱਚ ਤਾਂ ਵੱਖਰਾ ਟ੍ਰੈਂਡ ਹੀ ਚੱਲ ਰਿਹਾ ਹੁੰਦਾ ਹੈ, ਤਾਂ ਉਸ ਸਮੇਂ ਅਸੀਂ ਉਲਝ ਜਾਂਦੇ ਹਾਂ ਕਿ ਕਿਹੜਾ ਤਰੀਕਾ ਸਹੀ ਹੈ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 'ਪ੍ਰੀਕਸ਼ਾ ਪੇ ਚਰਚਾ 2026' ਦੌਰਾਨ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ
February 06th, 10:00 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ 'ਪ੍ਰੀਕਸ਼ਾ ਪੇ ਚਰਚਾ' (ਪੀਪੀਸੀ) ਦੇ 9ਵੇਂ ਐਡੀਸ਼ਨ ਦੌਰਾਨ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਦਿੱਲੀ ਵਿਖੇ ਆਪਣੇ ਨਿਵਾਸ ਸਥਾਨ 'ਤੇ ਐਗਜ਼ਾਮ ਵਾਰੀਅਰਜ਼ (ਪ੍ਰੀਖਿਆ ਯੋਧਿਆਂ) ਨਾਲ ਇੱਕ ਗੈਰ-ਰਸਮੀ ਗੱਲਬਾਤ ਕੀਤੀ।ਵੀਡੀਓ ਕਾਨਫ਼ਰੰਸਿੰਗ ਰਾਹੀਂ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਵਿੱਚ ਪਰਾਕ੍ਰਮ ਦਿਵਸ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
January 23rd, 05:15 pm
ਅੰਡੇਮਾਨ-ਨਿਕੋਬਾਰ ਦੇ ਉਪ ਰਾਜਪਾਲ ਐਡਮਿਰਲ ਡੀ. ਕੇ. ਜੋਸ਼ੀ ਜੀ, ਨੇਤਾਜੀ ਸੁਭਾਸ਼ ਚੰਦਰ ਬੋਸ ਆਈਐੱਨਏ ਟਰੱਸਟ ਦੇ ਚੇਅਰਮੈਨ ਬ੍ਰਿਗੇਡੀਅਰ ਆਰ. ਐੱਸ. ਛਿਕਾਰਾ ਜੀ, ਭਾਰਤੀ ਆਜ਼ਾਦੀ ਅੰਦੋਲਨ ਦੇ ਸਹਿਭਾਗੀ ਅਤੇ ਆਈਐੱਨਏ ਦੇ ਸ਼ਾਸ਼ਵਤ ਪੁਰਸ਼ ਲੈਫਟੀਨੈਂਟ ਆਰ. ਮਾਧਵਨ ਜੀ,ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਅੰਡੇਮਾਨ ਅਤੇ ਨਿਕੋਬਾਰ ਟਾਪੂ ਵਿੱਚ ਪਰਾਕ੍ਰਮ ਦਿਵਸ ਪ੍ਰੋਗਰਾਮ ਨੂੰ ਸੰਬੋਧਨ ਕੀਤਾ
January 23rd, 05:00 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਰਾਹੀਂ ਅੰਡੇਮਾਨ ਅਤੇ ਨਿਕੋਬਾਰ ਟਾਪੂ ਵਿੱਚ ਪਰਾਕ੍ਰਮ ਦਿਵਸ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਇਸ ਮੌਕੇ ਬੋਲਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ 23 ਜਨਵਰੀ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਸ਼ਾਨਦਾਰ ਜਨਮ ਵਰ੍ਹੇਗੰਢ ਦੀ ਤਰੀਕ ਹੈ। ਉਨ੍ਹਾਂ ਨੇ ਕਿਹਾ ਕਿ ਨੇਤਾਜੀ ਦੀ ਬਹਾਦਰੀ ਅਤੇ ਹਿੰਮਤ ਸਾਨੂੰ ਪ੍ਰੇਰਿਤ ਕਰਦੀ ਹੈ ਅਤੇ ਉਨ੍ਹਾਂ ਦੇ ਪ੍ਰਤੀ ਸਾਨੂੰ ਸਤਿਕਾਰ ਨਾਲ ਭਰ ਦਿੰਦੀ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਹਾਲ ਹੀ ਦੇ ਸਾਲਾਂ ਵਿੱਚ, ਪਰਾਕ੍ਰਮ ਦਿਵਸ ਰਾਸ਼ਟਰ ਦੀ ਭਾਵਨਾ ਨੂੰ ਦਰਸਾਉਣ ਵਾਲਾ ਇੱਕ ਮਹੱਤਵਪੂਰਨ ਤਿਉਹਾਰ ਬਣ ਗਿਆ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਇੱਕ ਖ਼ੁਸ਼ਨਸੀਬ ਸੰਯੋਗ ਹੈ ਕਿ ਪਰਾਕ੍ਰਮ ਦਿਵਸ 23 ਜਨਵਰੀ ਨੂੰ, 25 ਜਨਵਰੀ ਨੂੰ ਰਾਸ਼ਟਰੀ ਵੋਟਰ ਦਿਵਸ, 26 ਜਨਵਰੀ ਨੂੰ ਗਣਤੰਤਰ ਦਿਵਸ, 29 ਜਨਵਰੀ ਨੂੰ ਬੀਟਿੰਗ ਰੀਟਰੀਟ ਅਤੇ 30 ਜਨਵਰੀ ਨੂੰ ਸਤਿਕਾਰਯੋਗ ਬਾਪੂ ਦੀ ਬਰਸੀ ਹੈ, ਜੋ ਗਣਤੰਤਰ ਦੇ ਸ਼ਾਨਦਾਰ ਤਿਉਹਾਰ ਨੂੰ ਮਨਾਉਣ ਦੀ ਇੱਕ ਨਵੀਂ ਪਰੰਪਰਾ ਬਣਾ ਰਿਹਾ ਹੈ। ਉਨ੍ਹਾਂ ਨੇ ਪਰਾਕ੍ਰਮ ਦਿਵਸ ’ਤੇ ਸਾਰੇ ਨਾਗਰਿਕਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।'ਵਿਕਸਿਤ ਭਾਰਤ' ਦਾ ਸੰਕਲਪ ਜ਼ਰੂਰ ਪੂਰਾ ਹੋਵੇਗਾ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
December 28th, 11:30 am
ਸਾਲ ਦੇ ਆਖਰੀ ਮਨ ਕੀ ਬਾਤ ਐਪੀਸੋਡ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ 2025 ਵਿੱਚ, ਭਾਰਤ ਨੇ ਰਾਸ਼ਟਰੀ ਸੁਰੱਖਿਆ, ਖੇਡਾਂ, ਵਿਗਿਆਨ ਪ੍ਰਯੋਗਸ਼ਾਲਾਵਾਂ ਅਤੇ ਗਲੋਬਲ ਪਲੈਟਫਾਰਮਾਂ ਵਿੱਚ ਆਪਣੀ ਪਛਾਣ ਬਣਾਈ। ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਦੇਸ਼ 2026 ਵਿੱਚ ਨਵੇਂ ਸੰਕਲਪਾਂ ਨਾਲ ਅੱਗੇ ਵਧਣ ਲਈ ਤਿਆਰ ਹੈ। ਪ੍ਰਧਾਨ ਮੰਤਰੀ ਨੇ ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲੌਗ, ਕੁਇਜ਼ ਮੁਕਾਬਲਾ, ਸਮਾਰਟ ਇੰਡੀਆ ਹੈਕਾਥੌਨ 2025 ਅਤੇ ਫਿੱਟ ਇੰਡੀਆ ਮੂਵਮੈਂਟ ਵਰਗੀਆਂ ਯੁਵਾ-ਕੇਂਦ੍ਰਿਤ ਪਹਿਲਕਦਮੀਆਂ ਨੂੰ ਵੀ ਉਜਾਗਰ ਕੀਤਾ।ਦਿੱਲੀ ਵਿੱਚ ਵੀਰ ਬਾਲ ਦਿਵਸ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
December 26th, 01:30 pm
ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਅੰਨਪੂਰਣਾ ਦੇਵੀ, ਸਾਵਿਤਰੀ ਠਾਕੁਰ, ਰਵਨੀਤ ਸਿੰਘ, ਹਰਸ਼ ਮਲਹੋਤਰਾ, ਦਿੱਲੀ ਸਰਕਾਰ ਤੋਂ ਆਏ ਹੋਏ ਮੰਤਰੀ ਸਾਹਿਬਾਨ, ਹੋਰ ਪਤਵੰਤੇ ਸੱਜਣੋਂ, ਦੇਸ਼ ਦੇ ਕੋਨੇ-ਕੋਨੇ ਤੋਂ ਇੱਥੇ ਮੌਜੂਦ ਸਾਰੇ ਮਹਿਮਾਨ ਅਤੇ ਪਿਆਰੇ ਬੱਚਿਓ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਵੀਰ ਬਾਲ ਦਿਵਸ ਪ੍ਰੋਗਰਾਮ ਨੂੰ ਸੰਬੋਧਨ ਕੀਤਾ
December 26th, 01:00 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਵੀਰ ਬਾਲ ਦਿਵਸ ਦੇ ਮੌਕੇ ’ਤੇ ਆਯੋਜਿਤ ਰਾਸ਼ਟਰੀ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਇਸ ਮੌਕੇ 'ਤੇ ਪ੍ਰਧਾਨ ਮੰਤਰੀ ਨੇ ਦੇਸ਼ ਭਰ ਤੋਂ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਮੌਜੂਦ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਦੇਸ਼ ਵੀਰ ਬਾਲ ਦਿਵਸ ਮਨਾ ਰਿਹਾ ਹੈ। ਉਨ੍ਹਾਂ ਨੇ ਵੰਦੇ ਮਾਤਰਮ ਦੀ ਸੁੰਦਰ ਪੇਸ਼ਕਾਰੀ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਕਲਾਕਾਰਾਂ ਦਾ ਸਮਰਪਣ ਅਤੇ ਯਤਨ ਸਪਸ਼ਟ ਤੌਰ 'ਤੇ ਦਿਖਾਈ ਦੇ ਰਿਹਾ ਸੀ।ਪ੍ਰਧਾਨ ਮੰਤਰੀ 27 ਅਤੇ 28 ਦਸੰਬਰ ਨੂੰ ਦਿੱਲੀ ਵਿੱਚ ਹੋਣ ਵਾਲੇ ਮੁੱਖ ਸਕੱਤਰਾਂ ਦੇ ਪੰਜਵੇਂ ਰਾਸ਼ਟਰੀ ਸੰਮੇਲਨ ਦੀ ਪ੍ਰਧਾਨਗੀ ਕਰਨਗੇ
December 26th, 11:06 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 27 ਅਤੇ 28 ਦਸੰਬਰ, 2025 ਨੂੰ ਦਿੱਲੀ ਵਿੱਚ ਹੋਣ ਵਾਲੇ ਮੁੱਖ ਸਕੱਤਰਾਂ ਦੇ ਪੰਜਵੇਂ ਰਾਸ਼ਟਰੀ ਸੰਮੇਲਨ ਦੀ ਪ੍ਰਧਾਨਗੀ ਕਰਨਗੇ। ਇਹ ਸੰਮੇਲਨ ਰਾਸ਼ਟਰੀ ਵਿਕਾਸ ਤਰਜੀਹਾਂ ਅਤੇ ਨਿਰੰਤਰ ਗੱਲਬਾਤ ਰਾਹੀਂ ਕੇਂਦਰ-ਰਾਜ ਭਾਈਵਾਲੀ ਨੂੰ ਮਜ਼ਬੂਤ ਕਰਨ ਵੱਲ ਇੱਕ ਹੋਰ ਮਹੱਤਵਪੂਰਨ ਮੀਲ ਪੱਥਰ ਹੈ।