ਗਾਂਧੀਨਗਰ ਵਿੱਚ ਗੁਜਰਾਤ ਸ਼ਹਿਰੀ ਵਿਕਾਸ ਕਹਾਣੀ ਦੇ 20 ਸਾਲਾਂ ਦੇ ਸਮਾਰੋਹ (celebrations of 20 years of Gujarat Urban Growth Story) ਦੇ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

May 27th, 11:30 am

ਮੈਂ ਦੋ ਦਿਨ ਤੋਂ ਗੁਜਰਾਤ ਵਿੱਚ ਹਾਂ। ਕੱਲ੍ਹ ਮੈਨੂੰ ਵਡੋਦਰਾ, ਦਾਹੋਦ, ਭੁਜ , ਅਹਿਮਦਾਬਾਦ ਅਤੇ ਅੱਜ ਸੁਬ੍ਹਾ-ਸੁਬ੍ਹਾ ਗਾਂਧੀ ਨਗਰ, ਮੈਂ ਜਿੱਥੇ-ਜਿੱਥੇ ਗਿਆ, ਐਸਾ ਲਗ ਰਿਹਾ ਹੈ, ਦੇਸਭਗਤੀ ਦਾ ਜਵਾਬ ਗਰਜਨਾ ਕਰਦਾ ਸਿੰਦੁਰਿਯਾ ਸਾਗਰ, ਸਿੰਦੁਰਿਯਾ ਸਾਗਰ ਦੀ ਗਰਜਨਾ ਅਤੇ ਲਹਿਰਾਉਂਦਾ ਤਿਰੰਗਾ, ਜਨ-ਮਨ ਦੇ ਹਿਰਦੇ ਵਿੱਚ ਮਾਤਭੂਮੀ ਦੇ ਪ੍ਰਤੀ ਅਪਾਰ ਪ੍ਰੇਮ, ਇੱਕ ਐਸਾ ਨਜ਼ਾਰਾ ਸੀ, ਇੱਕ ਐਸਾ ਦ੍ਰਿਸ਼ ਸੀ ਅਤੇ ਇਹ ਸਿਰਫ਼ ਗੁਜਰਾਤ ਵਿੱਚ ਨਹੀਂ, ਹਿੰਦੁਸ‍ਤਾਨ ਦੇ ਕੋਣੇ-ਕੋਣੇ ਵਿੱਚ ਹੈ। ਹਰ ਹਿੰਦੁਸਤਾਨੀ ਦੇ ਦਿਲ ਵਿੱਚ ਹੈ। ਸਰੀਰ ਕਿਤਨਾ ਹੀ ਤੰਦਰੁਸਤ ਕਿਉਂ ਨਾ ਹੋਵੇ, ਲੇਕਿਨ ਅਗਰ ਇੱਕ ਕੰਡਾ ਚੁਭਦਾ ਹੈ, ਤਾਂ ਪੂਰਾ ਸਰੀਰ ਪਰੇਸ਼ਾਨ ਰਹਿੰਦਾ ਹੈ। ਹੁਣ ਅਸੀਂ ਤੈ ਕਰ ਲਿਆ ਹੈ, ਉਸ ਕੰਡੇ ਨੂੰ ਕੱਢ ਕੇ ਰਹਾਂਗੇ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪਿਛਲੇ 20 ਵਰ੍ਹਿਆਂ ਦੇ ਦੌਰਾਨ ਗੁਜਰਾਤ ਦੇ ਸ਼ਹਿਰੀ ਵਿਕਾਸ ‘ਤੇ ਕੇਂਦ੍ਰਿਤ ਸਮਾਰੋਹ ਨੂੰ ਸੰਬੋਧਨ ਕੀਤਾ

May 27th, 11:09 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਗਾਂਧੀਨਗਰ ਵਿੱਚ ਪਿਛਲੇ 20 ਵਰ੍ਹਿਆਂ ਦੇ ਦੌਰਾਨ ਗੁਜਰਾਤ ਸ਼ਹਿਰੀ ਵਿਕਾਸ ‘ਤੇ ਕੇਂਦ੍ਰਿਤ ਸਮਾਰੋਹ ਨੂੰ ਸੰਬੋਧਨ ਕੀਤਾ। ਇਸ ਅਵਸਰ 'ਤੇ, ਉਨ੍ਹਾਂ ਨੇ ਸ਼ਹਿਰੀ ਵਿਕਾਸ ਵਰ੍ਹੇ 2005 ਦੇ 20 ਵਰ੍ਹੇ ਪੂਰੇ ਹੋਣ ਦੇ ਸਬੰਧ ਵਿੱਚ ਸ਼ਹਿਰੀ ਵਿਕਾਸ ਵਰ੍ਹੇ 2025 ਦੀ ਸ਼ੁਰੂਆਤ ਕੀਤੀ। ਸਭਾ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਪਿਛਲੇ 2 ਦਿਨਾਂ ਦੌਰਾਨ ਵਡੋਦਰਾ, ਦਾਹੋਦ, ਭੁਜ, ਅਹਿਮਦਾਬਾਦ ਅਤੇ ਗਾਂਧੀਨਗਰ ਦੀ ਆਪਣੀ ਯਾਤਰਾ ਦੌਰਾਨ, ਉਹ ਅਪ੍ਰੇਸ਼ਨ ਸਿੰਦੂਰ ਦੀ ਸਫ਼ਲਤਾ ਦੀ ਗਰਜ ਅਤੇ ਤਿਰੰਗੇ ਲਹਿਰਾਉਣ ਦੇ ਨਾਲ ਦੇਸ਼ ਭਗਤੀ ਦੇ ਜੋਸ਼ ਦਾ ਅਨੁਭਵ ਕਰ ਰਹੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਦੇਖਣ ਵਾਲਾ ਦ੍ਰਿਸ਼ ਸੀ ਅਤੇ ਇਹ ਭਾਵਨਾ ਸਿਰਫ਼ ਗੁਜਰਾਤ ਵਿੱਚ ਹੀ ਨਹੀਂ, ਬਲਕਿ ਭਾਰਤ ਦੇ ਹਰ ਕੋਣੇ ਅਤੇ ਹਰ ਭਾਰਤੀ ਦੇ ਦਿਲ ਵਿੱਚ ਸੀ। ਪ੍ਰਧਾਨ ਮੰਤਰੀ ਨੇ ਕਿਹਾ, ਭਾਰਤ ਨੇ ਆਤੰਕਵਾਦ ਦੇ ਕੰਡੇ ਨੂੰ ਕੱਢਣ ਦਾ ਮਨ ਬਣਾ ਲਿਆ ਸੀ ਅਤੇ ਇਹ ਪੂਰੀ ਦ੍ਰਿੜ੍ਹਤਾ ਨਾਲ ਕੀਤਾ ਗਿਆ।

ਪ੍ਰਧਾਨ ਮੰਤਰੀ 26 ਅਤੇ 27 ਮਈ ਨੂੰ ਗੁਜਰਾਤ ਦਾ ਦੌਰਾ ਕਰਨਗੇ

May 25th, 09:14 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 26 ਅਤੇ 27 ਮਈ ਨੂੰ ਗੁਜਰਾਤ ਦਾ ਦੌਰਾ ਕਰਨਗੇ। ਉਹ ਦਾਹੋਦ ਜਾਣਗੇ ਅਤੇ ਕਰੀਬ 11:15ਵਜੇ ਲੋਕੋਮੋਟਿਵ ਮੈਨੂਫੈਕਚਰਿੰਗ ਪਲਾਂਟ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਇਲੈਕਟ੍ਰਿਕ ਲੋਕੋਮੋਟਿਵ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਇਸ ਤੋਂ ਬਾਅਦ ਉਹ ਦਾਹੋਦ ਵਿੱਚ ਕਰੀਬ 24,000 ਕਰੋੜ ਰੁਪਏ ਦੀ ਲਾਗਤ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ। ਉਹ ਇੱਕ ਜਨਤਕ ਸਮਾਰੋਹ ਨੂੰ ਭੀ ਸੰਬੋਧਨ ਕਰਨਗੇ।