Prime Minister extends greetings on Rosh Hashanah to PM Netanyahu, people of Israel and Jewish communities worldwide

September 12th, 02:31 pm

The Prime Minister, Shri Narendra Modi has extended greetings on the occasion of Rosh Hashanah to Prime Minister of Israel, Benjamin Netanyahu, the people of Israel and Jewish communities across the globe.

ਪ੍ਰਧਾਨ ਮੰਤਰੀ ਨੇ ਸ਼ਿਕਾਗੋ ਵਿੱਚ ਦਿੱਤੇ ਗਏ ਸਵਾਮੀ ਵਿਵੇਕਾਨੰਦ ਦੇ ਇਤਿਹਾਸਕ ਭਾਸ਼ਣ ਨੂੰ ਯਾਦ ਕੀਤਾ

September 11th, 09:04 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 11 ਸਤੰਬਰ 1893 ਨੂੰ ਸ਼ਿਕਾਗੋ ਵਿੱਚ ਦਿੱਤੇ ਗਏ ਸਵਾਮੀ ਵਿਵੇਕਾਨੰਦ ਦੇ ਇਤਿਹਾਸਕ ਭਾਸ਼ਣ ਨੂੰ ਯਾਦ ਕੀਤਾ ਹੈ।

ਪ੍ਰਧਾਨ ਮੰਤਰੀ ਵੱਲੋਂ ਇਟਲੀ ਦੀ ਪੀਐੱਮ ਜਿਓਰਜੀਆ ਮੇਲੋਨੀ ਨੂੰ ਇਟਲੀ ਯੁੱਧ ਉਪਰੰਤ ਇਤਿਹਾਸ ਵਿੱਚ ਲਗਾਤਾਰ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਨਿਭਾਉਣ ਵਾਲੀ ਪ੍ਰਧਾਨ ਮੰਤਰੀ ਬਣਨ ’ਤੇ ਵਧਾਈ ਦਿੱਤੀ

September 04th, 01:07 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇਟਲੀ ਦੀ ਪ੍ਰਧਾਨ ਮੰਤਰੀ ਜਿਓਰਜੀਆ ਮੇਲੋਨੀ ਨੂੰ ਇਟਲੀ ਯੁੱਧ ਉਪਰੰਤ ਇਤਿਹਾਸ ਵਿੱਚ ਲਗਾਤਾਰ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਨਿਭਾਉਣ ਵਾਲੀ ਪ੍ਰਧਾਨ ਮੰਤਰੀ ਬਣਨ ’ਤੇ ਵਧਾਈ ਦਿੱਤੀ।

ਪ੍ਰਧਾਨ ਮੰਤਰੀ ਨੇ ਜਨਮ ਅਸ਼ਟਮੀ ’ਤੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂਪ੍ਰਧਾਨ ਮੰਤਰੀ ਨੇ ਭਗਵਾਨ ਸ੍ਰੀ ਕ੍ਰਿਸ਼ਨ ਨੂੰ ਦੈਵੀ ਸ਼ਕਤੀ ਦੇ ਰੂਪ ਵਿੱਚ ਚੇਤੇ ਕਰਦਿਆਂ ਇੱਕ ਸੁਭਾਸ਼ਿਤਮ ਸਾਂਝਾ ਕੀਤਾ

September 04th, 10:31 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਜਨਮ ਅਸ਼ਟਮੀ ਦੇ ਸ਼ੁਭ ਮੌਕੇ ’ਤੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਪ੍ਰਧਾਨ ਮੰਤਰੀ ਨੇ ਰਾਸ਼ਟਰੀ ਖੇਡ ਦਿਹਾੜੇ ਦੇ ਮੌਕੇ ’ਤੇ ਸ਼ੁਭਕਾਮਨਾਵਾਂ ਦਿੱਤੀਆਂ

August 29th, 10:34 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਸ਼ਟਰੀ ਖੇਡ ਦਿਹਾੜੇ ਦੇ ਮੌਕੇ ’ਤੇ ਸਾਰੇ ਖੇਡ ਪ੍ਰੇਮੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਸ਼੍ਰੀ ਮੋਦੀ ਨੇ ਕਿਹਾ ਕਿ ਖਿਡਾਰੀਆਂ ਦਾ ਸਮਰਪਣ, ਜਨੂਨ ਅਤੇ ਦ੍ਰਿੜ੍ਹ ਸੰਕਲਪ ਪੂਰੇ ਰਾਸ਼ਟਰ ਨੂੰ ਮਾਣ ਮਹਿਸੂਸ ਕਰਵਾਉਂਦਾ ਹੈ।

ਪ੍ਰਧਾਨ ਮੰਤਰੀ ਨੇ ਰਕਸ਼ਾ ਬੰਧਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ

August 28th, 12:10 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਕਸ਼ਾ ਬੰਧਨ ਦੇ ਮੌਕੇ ’ਤੇ ਸਾਰਿਆਂ ਨੂੰ ਨਿੱਘੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਸ਼੍ਰੀ ਮੋਦੀ ਨੇ ਕਾਮਨਾ ਕੀਤੀ ਕਿ ਇਹ ਪਵਿੱਤਰ ਤਿਉਹਾਰ ਸਾਰਿਆਂ ਦੇ ਜੀਵਨ ਵਿੱਚ ਸੁੱਖ, ਖ਼ੁਸ਼ਹਾਲੀ ਅਤੇ ਸਫਲਤਾ ਲਿਆਵੇ। ਉਨ੍ਹਾਂ ਨੇ ਇਹ ਵੀ ਪ੍ਰਾਰਥਨਾ ਕੀਤੀ ਕਿ ਰਕਸ਼ਾ ਬੰਧਨ ਦੇ ਮਾਧਿਅਮ ਨਾਲ ਮਨਾਇਆ ਜਾਣ ਵਾਲਾ ਪਿਆਰ, ਸਨੇਹ ਅਤੇ ਆਪਸੀ ਭਰੋਸੇ ਦਾ ਇਹ ਬੰਧਨ ਸਦਾ ਮਜ਼ਬੂਤ ਅਤੇ ਅਟੁੱਟ ਬਣਿਆ ਰਹੇ।

ਪ੍ਰਧਾਨ ਮੰਤਰੀ ਨੇ ਵਿਸ਼ਵ ਸੰਸਕ੍ਰਿਤ ਦਿਹਾੜੇ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ

August 28th, 12:06 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸ਼ਰਾਵਣ ਪੂਰਨਿਮਾ ਦੇ ਮੌਕੇ ’ਤੇ ਵਿਸ਼ਵ ਸੰਸਕ੍ਰਿਤ ਦਿਹਾੜੇ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਸ਼੍ਰੀ ਮੋਦੀ ਨੇ ਕਿਹਾ ਕਿ ਸੰਸਕ੍ਰਿਤ ਦੀ ਸਦੀਵੀ ਅਮੀਰੀ ਭਾਰਤ ਦੇ ਗਿਆਨ, ਵਿਚਾਰ ਅਤੇ ਰਚਨਾਤਮਕਤਾ ਦਾ ਨਿਰੰਤਰ ਮਾਧਿਅਮ ਰਹੀ ਹੈ। ਸ਼੍ਰੀ ਮੋਦੀ ਨੇ ਕਿਹਾ, “ਇਸ ਖ਼ਾਸ ਦਿਨ ’ਤੇ, ਅਸੀਂ ਭਾਰਤ ਅਤੇ ਦੁਨੀਆ ਭਰ ਵਿੱਚ ਉਨ੍ਹਾਂ ਸਾਰੇ ਲੋਕਾਂ ਦੀ ਸ਼ਲਾਘਾ ਕਰਦੇ ਹਾਂ, ਜੋ ਸੰਸਕ੍ਰਿਤ ਪੜ੍ਹਦੇ ਅਤੇ ਪੜ੍ਹਾਉਂਦੇ ਹਨ ਅਤੇ ਇਸ ਭਾਸ਼ਾ ਵਿੱਚ ਮੌਜੂਦ ਬਹੁਮੁੱਲੇ ਗਿਆਨ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਦਾ ਯਤਨ ਕਰ ਰਹੇ ਹਨ।”

ਪ੍ਰਧਾਨ ਮੰਤਰੀ ਨੇ ਮਿਲਾਦ-ਉਨ-ਨਬੀ ’ਤੇ ਵਧਾਈਆਂ ਦਿੱਤੀਆਂ

August 26th, 10:01 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਿਲਾਦ-ਉਨ-ਨਬੀ ਦੇ ਮੌਕੇ ’ਤੇ ਸਾਰਿਆਂ ਨੂੰ ਵਧਾਈਆਂ ਦਿੱਤੀਆਂ ਹਨ।

ਪ੍ਰਧਾਨ ਮੰਤਰੀ ਨੇ ਓਣਮ ਦੀਆਂ ਵਧਾਈਆਂ ਦਿੱਤੀਆਂ

August 26th, 09:58 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਓਣਮ ਦੇ ਮੌਕੇ ’ਤੇ ਸਾਰਿਆਂ ਨੂੰ ਵਧਾਈਆਂ ਦਿੱਤੀਆਂ। ਸ਼੍ਰੀ ਮੋਦੀ ਨੇ ਕਿਹਾ ਕਿ ਓਣਮ ਇੱਕ ਜੀਵੰਤ ਤਿਉਹਾਰ ਹੈ, ਜਿਸ ਨੂੰ ਨਾ ਸਿਰਫ਼ ਭਾਰਤ ਵਿੱਚ ਸਗੋਂ ਦੁਨੀਆ ਭਰ ਵਿੱਚ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਨੇ ਕਾਮਨਾ ਕੀਤੀ ਕਿ ਇਹ ਤਿਉਹਾਰ ਸਮਾਜ ਵਿੱਚ ਖ਼ੁਸ਼ੀ, ਆਪਸੀ ਭਾਈਚਾਰੇ ਅਤੇ ਖ਼ੁਸ਼ਹਾਲੀ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰੇ।

ਪ੍ਰਧਾਨ ਮੰਤਰੀ ਨੇ ਰਾਸ਼ਟਰੀ ਪੁਲਾੜ ਦਿਵਸ ’ਤੇ ਵਧਾਈਆਂ ਦਿੱਤੀਆਂ

August 23rd, 10:50 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਸ਼ਟਰੀ ਪੁਲਾੜ ਦਿਵਸ ਮੌਕੇ ’ਤੇ ਵਧਾਈਆਂ ਦਿੱਤੀਆਂ ਹਨ।

ਪ੍ਰਧਾਨ ਮੰਤਰੀ ਨੇ ਭਾਰਤ ਦੇ 80ਵੇਂ ਆਜ਼ਾਦੀ ਦਿਹਾੜੇ 'ਤੇ ਆਲਮੀ ਨੇਤਾਵਾਂ ਦੀਆਂ ਨਿੱਘੀਆਂ ਵਧਾਈਆਂ ਲਈ ਧੰਨਵਾਦ ਕੀਤਾ

August 15th, 05:48 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੇ 80ਵੇਂ ਆਜ਼ਾਦੀ ਦਿਹਾੜੇ 'ਤੇ ਨਿੱਘੀਆਂ ਵਧਾਈਆਂ ਲਈ ਆਲਮੀ ਨੇਤਾਵਾਂ ਦਾ ਧੰਨਵਾਦ ਕੀਤਾ ਅਤੇ ਦੁਨੀਆ ਭਰ ਤੋਂ ਪ੍ਰਾਪਤ ਵਧਾਈ ਸੁਨੇਹਿਆਂ ਲਈ ਪ੍ਰਸ਼ੰਸਾ ਪ੍ਰਗਟ ਕੀਤੀ।

ਪ੍ਰਧਾਨ ਮੰਤਰੀ ਨੇ ਪਾਰਸੀ ਨਵੇਂ ਸਾਲ ਦੀ ਸ਼ੁਰੂਆਤ ’ਤੇ ਸ਼ੁਭਕਾਮਨਾਵਾਂ ਦਿੱਤੀਆਂ

August 15th, 10:16 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪਾਰਸੀ ਨਵੇਂ ਸਾਲ ਦੀ ਸ਼ੁਰੂਆਤ ’ਤੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਵੱਖ-ਵੱਖ ਖੇਤਰਾਂ ਵਿੱਚ ਪਾਰਸੀ ਭਾਈਚਾਰੇ ਦੇ ਜ਼ਿਕਰਯੋਗ ਯੋਗਦਾਨ ਨੇ ਸਾਡੇ ਰਾਸ਼ਟਰ ਨੂੰ ਅਣਗਿਣਤ ਤਰੀਕਿਆਂ ਨਾਲ ਖ਼ੁਸ਼ਹਾਲ ਕੀਤਾ ਹੈ।

ਪ੍ਰਧਾਨ ਮੰਤਰੀ ਨੇ ਰਾਸ਼ਟਰੀ ਹੈਂਡਲੂਮ ਦਿਵਸ ਦੇ ਮੌਕੇ 'ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ

August 07th, 11:14 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਸ਼ਟਰੀ ਹੈਂਡਲੂਮ ਦਿਵਸ ਦੇ ਮੌਕੇ 'ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਦਿਨ ਦੇਸ਼ ਆਪਣੀ ਅਮੀਰ ਅਤੇ ਜੀਵੰਤ ਹੈਂਡਲੂਮ ਵਿਰਾਸਤ ਦਾ ਜਸ਼ਨ ਮਨਾਉਂਦਾ ਹੈ। ਉਨ੍ਹਾਂ ਨੇ ਦੇਸ਼ ਦੇ ਬੁਣਕਰਾਂ ਅਤੇ ਕਾਰੀਗਰਾਂ ਦੇ ਹੁਨਰ, ਰਚਨਾਤਮਕਤਾ ਅਤੇ ਸਮਰਪਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੀੜ੍ਹੀਆਂ ਤੋਂ ਉਹ ਆਪਣੀ ਦਸਤਕਾਰੀ ਦੇ ਜ਼ਰੀਏ ਭਾਰਤ ਦੀਆਂ ਸਦੀਵੀ ਪਰੰਪਰਾਵਾਂ ਨੂੰ ਸੰਭਾਲਦੇ ਅਤੇ ਖ਼ੁਸ਼ਹਾਲ ਕਰਦੇ ਆਏ ਹਨ।

ਪ੍ਰਧਾਨ ਮੰਤਰੀ ਨੇ ਰਾਸ਼ਟਰਮੰਡਲ ਖੇਡਾਂ 2026 ਵਿੱਚ ਭਾਰਤੀ ਦਲ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ

August 03rd, 09:55 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗਲਾਸਗੋ ਵਿੱਚ ਆਯੋਜਿਤ ਰਾਸ਼ਟਰਮੰਡਲ ਖੇਡਾਂ 2026 ਵਿੱਚ ਭਾਰਤੀ ਦਲ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਹੈ।

ਪ੍ਰਧਾਨ ਮੰਤਰੀ ਨੇ ਮਹਿਲਾ 63 ਕਿੱਲੋਗ੍ਰਾਮ ਜੂਡੋ ਵਿੱਚ ਕਾਂਸੀ ਦਾ ਤਮਗ਼ਾ ਜਿੱਤਣ ’ਤੇ ਉੱਨਤੀ ਸ਼ਰਮਾ ਨੂੰ ਵਧਾਈਆਂ ਦਿੱਤੀਆਂ

August 02nd, 12:07 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਸ਼ਟਰਮੰਡਲ ਖੇਡਾਂ 2026 ਵਿੱਚ ਮਹਿਲਾ 63 ਕਿੱਲੋਗ੍ਰਾਮ ਜੂਡੋ ਵਰਗ ਵਿੱਚ ਕਾਂਸੀ ਦਾ ਤਮਗ਼ਾ ਜਿੱਤਣ ’ਤੇ ਉੱਨਤੀ ਸ਼ਰਮਾ ਨੂੰ ਵਧਾਈਆਂ ਦਿੱਤੀਆਂ।

ਪ੍ਰਧਾਨ ਮੰਤਰੀ ਨੇ ਪੁਰਸ਼ਾਂ ਦੀ 5000 ਮੀਟਰ ਦੌੜ ਵਿੱਚ ਕਾਂਸੀ ਦਾ ਤਮਗ਼ਾ ਜਿੱਤਣ ’ਤੇ ਗੁਲਵੀਰ ਸਿੰਘ ਨੂੰ ਵਧਾਈਆਂ ਦਿੱਤੀਆਂ

August 02nd, 12:03 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗਲਾਸਗੋ ਵਿੱਚ ਆਯੋਜਿਤ ਰਾਸ਼ਟਰਮੰਡਲ ਖੇਡਾਂ 2026 ਵਿੱਚ ਪੁਰਸ਼ਾਂ ਦੇ 5000 ਮੀਟਰ ਦੌੜ ਮੁਕਾਬਲੇ ਵਿੱਚ ਕਾਂਸੀ ਦਾ ਤਮਗ਼ਾ ਜਿੱਤਣ ’ਤੇ ਗੁਲਵੀਰ ਸਿੰਘ ਨੂੰ ਵਧਾਈਆਂ ਦਿੱਤੀਆਂ ਹਨ।

ਪ੍ਰਧਾਨ ਮੰਤਰੀ ਨੇ ਪੁਰਸ਼ਾਂ ਦੇ 90+ ਕਿੱਲੋਗ੍ਰਾਮ ਵਰਗ ਦੇ ਮੁੱਕੇਬਾਜ਼ੀ ਵਿੱਚ ਚਾਂਦੀ ਦਾ ਤਮਗ਼ਾ ਜਿੱਤਣ ’ਤੇ ਨਰੇਂਦਰ ਬੇਰਵਾਲ ਨੂੰ ਵਧਾਈਆਂ ਦਿੱਤੀਆਂ

August 02nd, 12:01 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗਲਾਸਗੋ ਵਿੱਚ ਆਯੋਜਿਤ ਰਾਸ਼ਟਰਮੰਡਲ ਖੇਡਾਂ 2026 ਵਿੱਚ ਪੁਰਸ਼ਾਂ ਦੇ 90+ ਕਿੱਲੋਗ੍ਰਾਮ ਵਰਗ ਦੇ ਮੁੱਕੇਬਾਜ਼ੀ ਮੁਕਾਬਲੇ ਵਿੱਚ ਚਾਂਦੀ ਦਾ ਤਮਗ਼ਾ ਜਿੱਤਣ ’ਤੇ ਨਰੇਂਦਰ ਬੇਰਵਾਲ ਨੂੰ ਵਧਾਈਆਂ ਦਿੱਤੀਆਂ ਹਨ।

ਪ੍ਰਧਾਨ ਮੰਤਰੀ ਨੇ ਪੁਰਸ਼ਾਂ ਦੇ 80 ਕਿੱਲੋਗ੍ਰਾਮ ਬੌਕਸਿੰਗ ਵਿੱਚ ਸੋਨ ਤਮਗ਼ਾ ਜਿੱਤਣ ’ਤੇ ਅੰਕੁਸ਼ ਪੰਘਾਲ ਨੂੰ ਵਧਾਈ ਦਿੱਤੀ

August 02nd, 11:58 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗਲਾਸਗੋ ਵਿੱਚ ਆਯੋਜਿਤ ਰਾਸ਼ਟਰਮੰਡਲ ਖੇਡਾਂ 2026 ਵਿੱਚ ਪੁਰਸ਼ਾਂ ਦੇ 80 ਕਿੱਲੋਗ੍ਰਾਮ ਵਰਗ ਦੇ ਮੁਕਾਬਲੇ ਵਿੱਚ ਸੋਨ ਤਮਗ਼ਾ ਜਿੱਤਣ ’ਤੇ ਅੰਕੁਸ਼ ਪੰਘਾਲ ਨੂੰ ਵਧਾਈਆਂ ਦਿੱਤੀਆਂ ਹਨ।

ਪ੍ਰਧਾਨ ਮੰਤਰੀ ਨੇ ਪੁਰਸ਼ਾਂ ਦੇ 60 ਕਿੱਲੋਗ੍ਰਾਮ ਬਾਕਸਿੰਗ ਮੁਕਾਬਲੇ ਵਿੱਚ ਸੋਨ ਤਮਗ਼ਾ ਜਿੱਤਣ ’ਤੇ ਸਚਿਨ ਸਿਵਾਚ ਨੂੰ ਵਧਾਈ ਦਿੱਤੀ

August 02nd, 01:00 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗਲਾਸਗੋ ਵਿੱਚ ਹੋਈਆਂ ਰਾਸ਼ਟਰਮੰਡਲ ਖੇਡਾਂ 2026 ਦੇ ਪੁਰਸ਼ਾਂ ਦੇ 60 ਕਿੱਲੋਗ੍ਰਾਮ ਬਾਕਸਿੰਗ ਮੁਕਾਬਲੇ ਵਿੱਚ ਸੋਨ ਤਮਗ਼ਾ ਜਿੱਤਣ ’ਤੇ ਸਚਿਨ ਸਿਵਾਚ ਨੂੰ ਵਧਾਈ ਦਿੱਤੀ ਹੈ।

ਪ੍ਰਧਾਨ ਮੰਤਰੀ ਨੇ ਮਹਿਲਾਵਾਂ ਦੇ 75 ਕਿੱਲੋਗ੍ਰਾਮ ਬਾਕਸਿੰਗ ਮੁਕਾਬਲੇ ਵਿੱਚ ਚਾਂਦੀ ਦਾ ਤਮਗ਼ਾ ਜਿੱਤਣ ’ਤੇ ਲਵਲੀਨਾ ਬੋਰਗੋਹੇਨ ਨੂੰ ਵਧਾਈ ਦਿੱਤੀ

August 02nd, 12:59 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗਲਾਸਗੋ ਰਾਸ਼ਟਰਮੰਡਲ ਖੇਡਾਂ 2026 ਦੇ ਮਹਿਲਾਵਾਂ ਦੇ 75 ਕਿੱਲੋਗ੍ਰਾਮ ਬਾਕਸਿੰਗ ਮੁਕਾਬਲੇ ਵਿੱਚ ਚਾਂਦੀ ਦਾ ਤਮਗ਼ਾ ਜਿੱਤਣ ’ਤੇ ਲਵਲੀਨਾ ਬੋਰਗੋਹੇਨ ਨੂੰ ਵਧਾਈ ਦਿੱਤੀ ਹੈ।