India and Slovakia are moving forward in close coordination on the global stage: PM Modi at the India-Slovakia Joint Press Meet
June 15th, 03:00 pm
At the joint press meet in Bratislava, PM Modi and Slovak Prime Minister Robert Fico announced the elevation of India-Slovakia ties to a Comprehensive Partnership. PM Modi highlighted growing cooperation in trade, technology, defence, space, digital innovation and mobility, saying the upgraded partnership reflects shared priorities, shared trust and a shared vision for the future.ਫ਼ਰਾਂਸ ਵਿੱਚ ‘ਭਾਰਤ ਇਨੋਵੇਟਸ 2026’ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
June 14th, 04:36 pm
ਅਤੇ ਇਸੇ ਰਿਸ਼ਤੇ ਦੀ ਨੀਂਹ ਉੱਤੇ, ਪਿਛਲੇ ਸਾਲਾਂ ਵਿੱਚ ਅਸੀਂ ਮਿਲ ਕੇ ਨਵੀਆਂ ਪਹਿਲਕਦਮੀਆਂ ਸ਼ੁਰੂ ਕੀਤੀਆਂ ਹਨ, ਨਵੇਂ ਵਿਚਾਰਾਂ ਨੂੰ ਦਿਸ਼ਾ ਦਿੱਤੀ ਹੈ ਅਤੇ ਆਲਮੀ ਚੁਣੌਤੀਆਂ ਦੇ ਹੱਲ ਲੱਭਣ ਦਾ ਪੂਰਾ ਯਤਨ ਕੀਤਾ ਹੈ।ਪ੍ਰਧਾਨ ਮੰਤਰੀ ਨੇ ਭਾਰਤ ਇਨੋਵੇਟਸ 2026 ਪ੍ਰੋਗਰਾਮ ਵਿੱਚ ਹਿੱਸਾ ਲਿਆ
June 14th, 03:00 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਫ਼ਰਾਂਸ ਦੇ ਰਾਸ਼ਟਰਪਤੀ ਮਹਾਮਹਿਮ ਇਮੈਨੂਅਲ ਮੈਕਰੌਂ ਨੇ ਅੱਜ ਪੈਲੇਸ ਡੇਸ ਐਕਸਪੋਜ਼ੀਸ਼ਨਜ਼, ਨੀਸ ਵਿੱਚ ਸਾਂਝੇ ਤੌਰ 'ਤੇ ਭਾਰਤ ਇਨੋਵੇਟਸ 2026 ਦਾ ਉਦਘਾਟਨ ਕੀਤਾ। 'ਭਾਰਤ ਇਨੋਵੇਟਸ' ਤਿੰਨ ਦਿਨਾਂ ਦਾ ਇੱਕ ਪ੍ਰੋਗਰਾਮ ਹੈ, ਜੋ ਭਾਰਤੀ ਡੀਪ-ਟੈੱਕ ਸਟਾਰਟਅੱਪਸ, ਇਨੋਵੇਟਰਸ, ਖੋਜਾਰਥੀਆਂ ਅਤੇ ਇਨਵੈਸਟਰਸ ਨੂੰ ਗਲੋਬਲ ਇਨੋਵੇਸ਼ਨ ਫੰਡਸ ਅਤੇ ਫੁੱਟਪ੍ਰਿੰਟਸ ਵਾਲੇ ਲੋਕਾਂ ਨਾਲ ਇੱਕ ਮੰਚ ’ਤੇ ਲਿਆਉਂਦਾ ਹੈ। ਇਹ ਵਿਸ਼ਵ ਪੱਧਰ 'ਤੇ ਭਾਰਤ ਦੀ ਬਿਹਤਰੀਨ ਡੀਪ ਟੈਕਨੋਲੋਜੀ ਨੂੰ ਪ੍ਰਦਰਸ਼ਿਤ ਕਰਦਾ ਹੈ, ਜਿਸ ਵਿੱਚ ਵਿਸ਼ਵ ਮਹੱਤਵ ਦੇ 13 ਅਹਿਮ ਟੈਕਨੋਲੋਜੀ ਖੇਤਰਾਂ ਵਿੱਚ 120 ਕ੍ਰਾਂਤੀਕਾਰੀ ਸਟਾਰਟਅੱਪਸ ਅਤੇ 20 ਤੋਂ ਵੱਧ ਬਿਹਤਰੀਨ ਅਦਾਰੇ ਸ਼ਾਮਲ ਹਨ। ਇਸ ਪ੍ਰੋਗਰਾਮ ਵਿੱਚ ਦੁਨੀਆ ਭਰ ਦੇ 350 ਤੋਂ ਵੱਧ ਪ੍ਰਮੁੱਖ ਨਿਵੇਸ਼ਕ ਅਤੇ ਵੈਂਚਰ ਕੈਪੀਟਲਿਸਟ ਵੀ ਹਿੱਸਾ ਲੈ ਰਹੇ ਹਨ।ਤੀਜੇ ਭਾਰਤ-ਨੌਰਡਿਕ ਸੰਮੇਲਨ ਵਿੱਚ ਸੰਯੁਕਤ ਪ੍ਰੈੱਸ ਬਿਆਨ ਦੌਰਾਨ ਪ੍ਰਧਾਨ ਮੰਤਰੀ ਦਾ ਪ੍ਰੈੱਸ ਬਿਆਨ
May 19th, 04:25 pm
ਤੇਜ਼ੀ ਨਾਲ ਵਧਦੇ ਵਪਾਰ ਅਤੇ ਨਿਵੇਸ਼ ਨੇ ਭਾਰਤ ਦੀ ਗ੍ਰੋਥ ਸਟੋਰੀ ਵਿੱਚ ਤਾਂ ਯੋਗਦਾਨ ਪਾਇਆ ਹੀ ਹੈ; ਨਾਲ ਹੀ, ਨੌਰਡਿਕ ਦੇਸ਼ਾਂ ਦੀਆਂ ਅਰਥ-ਵਿਵਸਥਾਵਾਂ ਵਿੱਚ ਵੀ ਬਹੁਤ ਸਕਾਰਾਤਮਕ ਭੂਮਿਕਾ ਨਿਭਾਈ ਹੈ ਅਤੇ ਹਜ਼ਾਰਾਂ ਨਵੀਆਂ ਨੌਕਰੀਆਂ ਪੈਦਾ ਕੀਤੀਆਂ ਹਨ। ਇਸ ਮਜ਼ਬੂਤ ਨੀਂਹ 'ਤੇ, ਆਪਣੇ ਸਬੰਧਾਂ ਨੂੰ ਅਗਲੇ ਪੱਧਰ 'ਤੇ ਲਿਜਾਣ ਲਈ, ਅਸੀਂ ਹਾਲ ਹੀ ਵਿੱਚ ਕੁਝ ਅਹਿਮ ਪਹਿਲਕਦਮੀਆਂ ਕੀਤੀਆਂ ਹਨ।ਪ੍ਰਧਾਨ ਮੰਤਰੀ ਨੇ ਸਵੀਡਨ ਦੇ ਪ੍ਰਧਾਨ ਮੰਤਰੀ ਨਾਲ ਦੁਵੱਲੀ ਗੱਲਬਾਤ ਕੀਤੀ
May 18th, 12:10 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਵੀਡਨ ਦੇ ਗੋਥੇਨਬਰਗ ਵਿੱਚ ਪ੍ਰਧਾਨ ਮੰਤਰੀ ਮਹਾਮਹਿਮ ਮਿਸਟਰ ਉਲਫ ਕ੍ਰਿਸਟਰਸਨ ਨਾਲ ਦੁਵੱਲੀ ਗੱਲਬਾਤ ਕੀਤੀ। ਸਵੀਡਨ ਦੀ ਸ਼ਾਹੀ ਕ੍ਰਾਊਨ ਪ੍ਰਿੰਸੈਸ ਵਿਕਟੋਰੀਆ ਨੇ ਵੀ ਮੀਟਿੰਗ ਵਿੱਚ ਹਿੱਸਾ ਲਿਆ ਅਤੇ ਉਨ੍ਹਾਂ ਰਾਜਾ ਕਾਰਲ XVI ਗੁਸਤਾਫ ਅਤੇ ਰਾਣੀ ਸਿਲਵੀਆ ਵੱਲੋਂ ਨਿੱਘੀਆਂ ਸ਼ੁਭਕਾਮਨਾਵਾਂ ਦਿੱਤੀਆਂ। ਪ੍ਰਧਾਨ ਮੰਤਰੀ ਮੋਦੀ ਨੇ ਮਹਾਮਹਿਮ ਰਾਜਾ ਦੇ 80ਵੇਂ ਜਨਮ ਦਿਨ 'ਤੇ ਵਧਾਈ ਦਿੱਤੀ।ਸਿੰਗੂਰ, ਪੱਛਮੀ ਬੰਗਾਲ ਵਿੱਚ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ ਦੇ ਮੌਕੇ ’ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
January 18th, 03:30 pm
ਕੱਲ੍ਹ ਮੈਂ ਮਾਲਦਾ ਵਿੱਚ ਸੀ ਅਤੇ ਅੱਜ ਮੈਨੂੰ ਹੁਗਲੀ ਵਿੱਚ ਤੁਹਾਡੇ ਸਾਰਿਆਂ ਦੇ ਵਿੱਚ ਆਉਣ ਦਾ ਸੁਭਾਗ ਮਿਲਿਆ ਹੈ। ਵਿਕਸਿਤ ਭਾਰਤ ਲਈ, ਪੂਰਬੀ ਭਾਰਤ ਦਾ ਵਿਕਾਸ, ਇਸ ਟੀਚੇ ਨਾਲ ਕੇਂਦਰ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ। ਕੱਲ੍ਹ ਅਤੇ ਅੱਜ ਦੇ ਸਮਾਗਮ, ਇਸੇ ਸੰਕਲਪ ਨੂੰ ਹੋਰ ਵਧੇਰੇ ਮਜ਼ਬੂਤ ਕਰਨ ਵਾਲੇ ਹਨ। ਇਸ ਦੌਰਾਨ ਮੈਨੂੰ ਪੱਛਮੀ ਬੰਗਾਲ ਨਾਲ ਜੁੜੇ ਵਿਕਾਸ ਦੇ ਸੈਂਕੜੇ ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣ ਅਤੇ ਉਦਘਾਟਨ ਕਰਨ ਦਾ ਮੌਕਾ ਮਿਲਿਆ ਹੈ। ਕੱਲ੍ਹ ਪੱਛਮੀ ਬੰਗਾਲ ਤੋਂ ਦੇਸ਼ ਦੀ ਪਹਿਲੀ ਵੰਦੇ ਭਾਰਤ ਸਲੀਪਰ ਟ੍ਰੇਨ ਸ਼ੁਰੂ ਹੋਈ ਹੈ। ਬੰਗਾਲ ਨੂੰ, ਤਕਰੀਬਨ ਅੱਧਾ ਦਰਜਨ ਨਵੀਆਂ ਅੰਮ੍ਰਿਤ ਭਾਰਤ ਐਕਸਪ੍ਰੈੱਸ ਟ੍ਰੇਨਾਂ ਵੀ ਮਿਲੀਆਂ ਹਨ। ਅੱਜ ਤਿੰਨ ਹੋਰ ਅੰਮ੍ਰਿਤ ਭਾਰਤ ਐਕਸਪ੍ਰੈੱਸ ਟ੍ਰੇਨਾਂ ਸ਼ੁਰੂ ਹੋਈਆਂ ਹਨ। ਇਨ੍ਹਾਂ ਵਿੱਚੋਂ ਇੱਕ ਟ੍ਰੇਨ ਤਾਂ, ਮੇਰੇ ਸੰਸਦੀ ਖੇਤਰ ਕਾਸ਼ੀ ਬਨਾਰਸ ਦੀ ਬੰਗਾਲ ਨਾਲ ਕਨੈਕਟੀਵਿਟੀ ਨੂੰ ਹੋਰ ਮਜ਼ਬੂਤ ਕਰੇਗੀ। ਇਸ ਤੋਂ ਇਲਾਵਾ, ਦਿੱਲੀ ਅਤੇ ਤਾਮਿਲਨਾਡੂ ਲਈ ਵੀ ਅੰਮ੍ਰਿਤ ਭਾਰਤ ਐਕਸਪ੍ਰੈੱਸ ਟ੍ਰੇਨ ਸ਼ੁਰੂ ਹੋਈ ਹੈ। ਮਤਲਬ ਪੱਛਮੀ ਬੰਗਾਲ ਦੀ ਰੇਲ ਕਨੈਕਟੀਵਿਟੀ ਲਈ, ਬੀਤੇ 24 ਘੰਟੇ ਬੇਮਿਸਾਲ ਰਹੇ ਹਨ। ਸ਼ਾਇਦ ਪਿਛਲੇ 100 ਸਾਲਾਂ ਵਿੱਚ 24 ਘੰਟਿਆਂ ਵਿੱਚ ਇੰਨਾ ਕੰਮ ਨਹੀਂ ਹੋਇਆ ਹੋਵੇਗਾ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪੱਛਮੀ ਬੰਗਾਲ ਦੇ ਸਿੰਗੂਰ ਵਿੱਚ 830 ਕਰੋੜ ਰੁਪਏ ਤੋ ਵੱਧ ਦੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ, ਨੀਂਹ ਪੱਥਰ ਰੱਖਿਆ ਅਤੇ ਹਰੀ ਝੰਡੀ ਦਿਖਾ ਕੇ ਸ਼ੁਰੂਆਤ ਕੀਤੀ
January 18th, 03:00 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪੱਛਮੀ ਬੰਗਾਲ ਦੇ ਹੁਗਲੀ ਜ਼ਿਲ੍ਹੇ ਦੇ ਸਿੰਗੂਰ ਵਿੱਚ 830 ਕਰੋੜ ਰੁਪਏ ਤੋ ਵੱਧ ਦੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ, ਨੀਂਹ ਪੱਥਰ ਅਤੇ ਹਰੀ ਝੰਡੀ ਦਿਖਾ ਕੇ ਸ਼ੁਰੂਆਤ ਕੀਤੀ । ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਕੱਲ੍ਹ ਉਹ ਮਾਲਦਾ ਵਿੱਚ ਸਨ ਅਤੇ ਅੱਜ ਹੁਗਲੀ ਦੀ ਜਨਤਾ ਦੇ ਦਰਮਿਆਨ ਰਹਿਣ ਦਾ ਮੌਕਾ ਪ੍ਰਾਪਤ ਹੋਇਆ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਵਿਕਸਤ ਭਾਰਤ ਲਈ ਪੂਰਬੀ ਭਾਰਤ ਦਾ ਵਿਕਾਸ ਬਹੁਤ ਜ਼ਰੂਰੀ ਹੈ ਅਤੇ ਇਸ ਟੀਚੇ ਨੂੰ ਲੈ ਕੇ ਕੇਂਦਰ ਸਰਕਾਰ ਲਗਾਤਾਰ ਕਾਰਜਸ਼ੀਲ ਹੈ । ਉਨ੍ਹਾਂ ਨੇ ਕਿਹਾ ਕਿ ਕੱਲ੍ਹ ਅਤੇ ਅੱਜ ਦੇ ਪ੍ਰੋਗਰਾਮ ਇਸ ਸੰਕਲਪ ਨੂੰ ਹੋਰ ਮਜ਼ਬੂਤ ਕਰਦੇ ਹਨ । ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦੌਰਾਨ ਉਨ੍ਹਾਂ ਨੂੰ ਪੱਛਮੀ ਬੰਗਾਲ ਦੇ ਵਿਕਾਸ ਨਾਲ ਸਬੰਧਤ ਸੈਂਕੜੇ ਕਰੋੜ ਰੁਪਏ ਦੇ ਪ੍ਰਾਜੈਕਟਾਂ ਦੇ ਨੀਂਹ ਪੱਥਰ ਅਤੇ ਉਦਘਾਟਨ ਕਰਨ ਦਾ ਮੌਕਾ ਮਿਲਿਆ ।ਪ੍ਰਧਾਨ ਮੰਤਰੀ 8 ਅਕਤੂਬਰ ਨੂੰ ਇੰਡੀਆ ਮੋਬਾਈਲ ਕਾਂਗਰਸ ਦੇ 9ਵੇਂ ਸੰਸਕਰਣ ਦਾ ਉਦਘਾਟਨ ਕਰਨਗੇ
October 07th, 10:27 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 8 ਅਕਤੂਬਰ, 2025 ਨੂੰ ਸਵੇਰੇ 9:45 ਵਜੇ ਯਸ਼ੋਭੂਮੀ, ਨਵੀਂ ਦਿੱਲੀ ਵਿਖੇ ਏਸ਼ੀਆ ਦੇ ਸਭ ਤੋਂ ਵੱਡੇ ਟੈਲੀਕੌਮ, ਮੀਡੀਆ ਅਤੇ ਤਕਨਾਲੋਜੀ ਪ੍ਰੋਗਰਾਮ, ਇੰਡੀਆ ਮੋਬਾਈਲ ਕਾਂਗਰਸ (ਆਈਐੱਮਸੀ) 2025 ਦੇ 9ਵੇਂ ਸੰਸਕਰਣ ਦਾ ਉਦਘਾਟਨ ਕਰਨਗੇ।