Prime Minister extends his gratitude to world leaders and citizens for their warm wishes
June 10th, 11:50 pm
The Prime Minister expressed his profound gratitude to world leaders and people from all walks of life for their warm wishes and congratulatory messages. Deeply touched by the greetings, he stated that it is a privilege to serve Bharat and contribute to the nation's development journey. Emphasizing that the trust of the people is his greatest source of strength, the Prime Minister reaffirmed his full commitment to working with even greater dedication to realize the vision of a Viksit Bharat, fulfill the aspirations of 140 crore Indians, and further strengthen India's global partnerships.World leaders congratulate PM Modi on becoming India’s longest serving democratically elected PM in consecutive terms
June 10th, 02:08 pm
World leaders from across the globe congratulated PM Modi on becoming India’s longest continuously serving democratically elected PM in consecutive terms. Leaders from Bhutan, Sri Lanka, Malaysia, Nigeria, the Malpes, Kenya, South Korea, Italy, Denmark, Cyprus and Greece praised his leadership, public service and contribution to India’s progress, while reaffirming their commitment to strengthening bilateral ties and cooperation with India.ਪ੍ਰਧਾਨ ਮੰਤਰੀ ਦੀ ਹੇਲੇਨਿਕ ਗਣਰਾਜ (ਗ੍ਰੀਸ) ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਕਿਰਿਆਕੋਸ ਮਿਤਸੋਤਾਕੀਸ ਨਾਲ ਮੁਲਾਕਾਤ
February 19th, 07:15 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 19 ਫ਼ਰਵਰੀ, 2026 ਨੂੰ ਏਆਈ ਇੰਪੈਕਟ ਸਮਿਟ ਦੇ ਮੌਕੇ 'ਤੇ ਹੇਲੇਨਿਕ ਗਣਰਾਜ (ਗ੍ਰੀਸ) ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਕਿਰਿਆਕੋਸ ਮਿਤਸੋਤਾਕੀਸ ਨਾਲ ਮੁਲਾਕਾਤ ਕੀਤੀ। ਗ੍ਰੀਸ ਦੇ ਪ੍ਰਧਾਨ ਮੰਤਰੀ 18-19 ਫ਼ਰਵਰੀ, 2026 ਨੂੰ ਭਾਰਤ ਦੇ ਦੌਰੇ ’ਤੇ ਹਨ ਤਾਂ ਜੋ ਉਹ ਨਵੀਂ ਦਿੱਲੀ ਵਿੱਚ ਆਯੋਜਿਤ ਇੰਡੀਆ ਏਆਈ ਇੰਪੈਕਟ ਸਮਿਟ 2026 ਵਿੱਚ ਹਿੱਸਾ ਲੈ ਸਕਣ। ਪ੍ਰਧਾਨ ਮੰਤਰੀ ਮਿਤਸੋਤਾਕੀਸ ਨਾਲ ਡਿਜੀਟਲ ਗਵਰਨੈਂਸ ਮੰਤਰੀ ਸ਼੍ਰੀ ਦਿਮਿਤ੍ਰਿਓਸ ਪਾਪਾਸਟਰਗੀਓ ਅਤੇ ਸੀਨੀਅਰ ਅਧਿਕਾਰੀਆਂ ਦਾ ਇੱਕ ਵਫ਼ਦ ਵੀ ਮੌਜੂਦ ਸੀ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਗ੍ਰੀਸ ਦੇ ਪ੍ਰਧਾਨ ਮੰਤਰੀ ਨਾਲ ਟੈਲੀਫ਼ੋਨ 'ਤੇ ਗੱਲਬਾਤ
September 19th, 02:51 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅੱਜ ਹੇਲੇਨਿਕ ਗਣਰਾਜ ਦੇ ਪ੍ਰਧਾਨ ਮੰਤਰੀ ਸ਼੍ਰੀ ਕਿਰਿਆਕੋਸ ਮਿਤਸੋਤਾਕਿਸ ਨਾਲ ਟੈਲੀਫ਼ੋਨ 'ਤੇ ਗੱਲਬਾਤ ਹੋਈ।ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਗ੍ਰੀਸ ਦੇ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ
November 02nd, 08:22 am
ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਨੂੰ ਗ੍ਰੀਸ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਕਾਈਰਿਯਾਕੋਸ ਮਿਤਸੋਟਾਕਿਸ (Kyriakos Mitsotakis) ਦੇ ਵੱਲੋਂ ਇੱਕ ਟੈਲੀਫੋਨ ਕਾਲ ਪ੍ਰਾਪਤ ਹੋਈ।ਗ੍ਰੀਸ ਦੇ ਪ੍ਰਧਾਨ ਮੰਤਰੀ ਦੀ ਭਾਰਤ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਪ੍ਰੈੱਸ ਬਿਆਨ (21 ਫਰਵਰੀ, 2024)
February 21st, 01:30 pm
ਪ੍ਰਧਾਨ ਮੰਤਰੀ ਮਿਤਸੋ-ਤਾਕਿਸ ਅਤੇ ਉਨ੍ਹਾਂ ਦੇ ਡੈਲੀਗੇਸ਼ਨ ਦਾ ਭਾਰਤ ਵਿੱਚ ਸੁਆਗਤ ਕਰਦੇ ਹੋਏ ਮੈਨੂ ਬਹੁਤ ਖੁਸ਼ੀ ਹੋ ਰਹੀ ਹੈ। ਪਿਛਲੇ ਵਰ੍ਹੇ ਮੇਰੀ ਗ੍ਰੀਸ ਯਾਤਰਾ ਦੇ ਬਾਅਦ ਉਨ੍ਹਾਂ ਦੀ ਇਹ ਭਾਰਤ ਯਾਤਰਾ ਦੋਨਾਂ ਦੇਸ਼ਾਂ ਦਰਮਿਆਨ ਮਜ਼ਬੂਤ ਹੁੰਦੀ ਸਟ੍ਰੈਟੇਡਿਕ ਪਾਰਟਨਰਸ਼ਿਪ ਦਾ ਸੰਕੇਤ ਹੈ। ਅਤੇ ਸੋਲ੍ਹਾ ਵਰ੍ਹਿਆਂ ਦੇ ਬਾਅਦ, ਇੰਨੇ ਵੱਡੇ ਅੰਤਰਾਲ ਦੇ ਬਾਅਦ ਗ੍ਰੀਸ ਦੇ ਪ੍ਰਧਾਨ ਮੰਤਰੀ ਦਾ ਭਾਰਤ ਆਉਣਾ, ਆਪਣੇ ਆਪ ਵਿੱਚ ਇੱਕ ਇਤਿਹਾਸਕ ਅਵਸਰ ਹੈ।ਜੀ20 ਯੂਨੀਵਰਸਿਟੀ ਕਨੈਕਟ ਫਾਈਨਲ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
September 26th, 04:12 pm
ਦੇਸ਼ ਦੇ ਅਲੱਗ-ਅਲੱਗ ਯੂਨੀਵਰਸਿਟੀਜ਼ ਦੇ ਵਾਈਸ ਚਾਂਸਲਰਸ, ਪ੍ਰੋਫੈਸਰਸ, ਵੱਖ-ਵੱਖ ਸੰਸਥਾਵਾਂ ਦੇ ਪ੍ਰਤੀਨਿਧੀਗਣ ਅਤੇ ਮੇਰੇ ਯੁਵਾ ਸਾਥੀਓ ! ਅੱਜ ਜਿੰਨ੍ਹੇ ਲੋਕ ਇਹ ਭਾਰਤ ਮੰਡਪਮ ਵਿੱਚ ਹਨ, ਉਸ ਤੋਂ ਕਿਤੇ ਜ਼ਿਆਦਾ ਸਾਡੇ ਨਾਲ Online ਜੁੜੇ ਹੋਏ ਹਨ। ਮੈਂ ਸਾਰੀਆਂ ਦਾ ਜੀ-20 ਯੂਨੀਵਰਸਿਟੀ ਕਨੈਕਟ, ਇਸ ਪ੍ਰੋਗਰਾਮ ਵਿੱਚ ਸੁਆਗਤ ਕਰਦਾ ਹਾਂ, ਅਤੇ ਆਪ ਸਭ ਨੌਜਵਾਨਾਂ ਦਾ ਅਭਿਨੰਦਨ ਕਰਦਾ ਹਾਂ।ਪ੍ਰਧਾਨ ਮੰਤਰੀ ਨੇ ਜੀ20 ਯੂਨੀਵਰਸਿਟੀ ਕਨੈਕਟ ਫਿਨਾਲੇ ਨੂੰ ਸੰਬੋਧਨ ਕੀਤਾ
September 26th, 04:11 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਭਾਰਤ ਮੰਡਪਮ ਵਿਖੇ ਜੀ20 ਯੂਨੀਵਰਸਿਟੀ ਕਨੈਕਟ ਫਿਨਾਲੇ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਜੀ20 ਯੂਨੀਵਰਸਿਟੀ ਕਨੈਕਟ ਪਹਿਲਕਦਮੀ ਭਾਰਤ ਦੇ ਨੌਜਵਾਨਾਂ ਵਿੱਚ ਭਾਰਤ ਦੇ ਜੀ20 ਪ੍ਰਧਾਨਗੀ ਬਾਰੇ ਸਮਝ ਬਣਾਉਣ ਅਤੇ ਵੱਖ-ਵੱਖ ਜੀ20 ਸਮਾਗਮਾਂ ਵਿੱਚ ਉਨ੍ਹਾਂ ਦੀ ਭਾਗੀਦਾਰੀ ਨੂੰ ਵਧਾਉਣ ਦੇ ਉਦੇਸ਼ ਨਾਲ ਕੀਤੀ ਗਈ ਸੀ। ਪ੍ਰਧਾਨ ਮੰਤਰੀ ਨੇ ਇਸ ਮੌਕੇ 'ਤੇ 4 ਪ੍ਰਕਾਸ਼ਨ ਵੀ ਜਾਰੀ ਕੀਤੇ, ਜਿਨ੍ਹਾਂ ਵਿੱਚ ਜੀ20 ਭਾਰਤ ਪ੍ਰਧਾਨਗੀ ਦੀ ਮਹਾਨ ਸਫਲਤਾ: ਦੂਰਅੰਦੇਸ਼ੀ ਲੀਡਰਸ਼ਿਪ, ਸਮਾਵੇਸ਼ੀ ਪਹੁੰਚ; ਭਾਰਤ ਦੀ ਜੀ20 ਪ੍ਰਧਾਨਗੀ: ਵਸੁਧੈਵ ਕੁਟੁੰਬਕਮ; ਜੀ20 ਯੂਨੀਵਰਸਿਟੀ ਕਨੈਕਟ ਪ੍ਰੋਗਰਾਮ ਦਾ ਸੰਗ੍ਰਹਿ; ਅਤੇ ਜੀ20 ਵਿਖੇ ਭਾਰਤੀ ਸੰਸਕ੍ਰਿਤੀ ਦਾ ਪ੍ਰਦਰਸ਼ਨ ਸ਼ਾਮਲ ਹਨ।ਬੰਗਲੁਰੂ ਵਿੱਚ ਇਸਰੋ ਸੈਂਟਰ ਤੋਂ ਵਾਪਸ ਆਉਣ ਦੇ ਬਾਅਦ ਦਿੱਲੀ ਵਿੱਚ ਇਕੱਠ ਨੂੰ ਸੰਬੋਧਿਤ ਕਰਦਿਆਂ ਪ੍ਰਧਾਨ ਮੰਤਰੀ ਦਾ ਮੂਲ-ਪਾਠ
August 26th, 01:18 pm
ਅੱਜ ਸਵੇਰੇ ਮੈਂ ਬੰਗਲੁਰੂ ਵਿੱਚ ਸਾਂ, ਸੁਬ੍ਹਾ ਬਹੁਤ ਜਲਦੀ ਪਹੁੰਚਿਆ ਸਾਂ ਅਤੇ ਤੈਅ ਕੀਤਾ ਸੀ ਕਿ ਭਾਰਤ ਵਿੱਚ ਜਾ ਕੇ ਦੇਸ਼ ਨੂੰ ਇਤਨੀ ਬੜੀ ਸਿੱਧੀ ਦਿਵਾਉਣ ਵਾਲੇ ਵਿਗਿਆਨੀਆਂ ਦੇ ਦਰਸ਼ਨ ਕਰਾਂ ਅਤੇ ਇਸ ਲਈ ਮੈਂ ਸੁਬ੍ਹਾ-ਸੁਬ੍ਹਾ ਉੱਥੇ ਚਲਿਆ ਗਿਆ। ਲੇਕਿਨ ਉੱਥੇ ਜਨਤਾ ਜਨਾਰਦਨ ਨੇ ਸੁਬ੍ਹਾ ਹੀ ਸੂਰਯੋਦਯ(ਸੂਰਜ ਚੜ੍ਹਨ) ਤੋਂ ਭੀ ਪਹਿਲਾਂ ਹੱਥ ਵਿੱਚ ਤਿਰੰਗਾ ਲੈ ਕੇ ਚੰਦਰਯਾਨ ਦੀ ਸਫ਼ਲਤਾ ਦਾ ਜਿਸ ਪ੍ਰਕਾਰ ਦਾ ਉਤਸਵ ਮਨਾਇਆ, ਉਹ ਬਹੁਤ ਹੀ ਪ੍ਰੇਰਿਤ ਕਰਨ ਵਾਲਾ ਸੀ ਅਤੇ ਕਦੇ ਸਖ਼ਤ ਧੁੱਪ ਵਿੱਚ ਸੂਰਜ ਬਰਾਬਰ ਤਪ ਰਿਹਾ ਹੈ ਅਤੇ ਇਸ ਮਹੀਨੇ ਦੀ ਧੁੱਪ ਤਾਂ ਚਮੜੀ ਨੂੰ ਭੀ ਚੀਰ ਦਿੰਦੀ ਹੈ। ਐਸੀ ਸਖ਼ਤ ਧੁੱਪ ਵਿੱਚ ਆਪ ਸਭ ਦਾ ਇੱਥੇ ਆਉਣਾ ਅਤੇ ਚੰਦਰਯਾਨ ਦੀ ਸਫ਼ਲਤਾ ਨੂੰ ਸੈਲੀਬ੍ਰੇਟ ਕਰਨਾ ਅਤੇ ਮੈਨੂੰ ਭੀ ਸੈਲੀਬ੍ਰੇਸ਼ਨ ਵਿੱਚ ਹਿੱਸੇਦਾਰ ਬਣਨ ਦਾ ਸੁਭਾਗ ਮਿਲੇ, ਇਹ ਭੀ ਮੇਰਾ ਸੁਭਾਗ ਹੈ। ਅਤੇ ਮੈਂ ਇਸ ਦੇ ਲਈ ਆਪ ਸਭ ਦਾ ਅਭਿਨੰਦਨ ਕਰਦਾ ਹਾਂ।ਪ੍ਰਧਾਨ ਮੰਤਰੀ ਦਾ ਦਿੱਲੀ ਪਹੁੰਚਣ ‘ਤੇ ਸ਼ਾਨਦਾਰ ਸੁਆਗਤ
August 26th, 12:33 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦਾ ਦਿੱਲੀ ਪਹੁੰਚਣ ‘ਤੇ ਸ਼ਾਨਦਾਰ ਸੁਆਗਤ ਕੀਤਾ ਗਿਆ। ਚੰਦਰਯਾਨ - 3 ਮੂਨ ਲੈਂਡਰ ਦੀ ਸਫ਼ਲ ਲੈਂਡਿੰਗ ਦੇ ਕ੍ਰਮ ਵਿੱਚ ਇਸਰੋ ਟੀਮ (ISRO team) ਦੇ ਨਾਲ ਗੱਲਬਾਤ ਕਰਨ ਦੇ ਬਾਅਦ ਪ੍ਰਧਾਨ ਮੰਤਰੀ ਅੱਜ ਬੰਗਲੁਰੂ ਤੋਂ ਦਿੱਲੀ ਪਹੁੰਚੇ। ਪ੍ਰਧਾਨ ਮੰਤਰੀ ਦੱਖਣੀ ਅਫਰੀਕਾ ਅਤੇ ਗ੍ਰੀਸ ਦੀ ਆਪਣੀ ਚਾਰ ਦਿਨ ਦੀ ਯਾਤਰਾ ਦੇ ਬਾਅਦ ਸਿੱਧੇ ਬੰਗਲੁਰੂ ਪਹੁੰਚ ਗਏ ਸਨ। ਸ਼੍ਰੀ ਜੇ ਪੀ ਨੱਡਾ ਨੇ ਪ੍ਰਧਾਨ ਮੰਤਰੀ ਦਾ ਸੁਆਗਤ ਕੀਤਾ ਅਤੇ ਉਨ੍ਹਾਂ ਦੀ ਸਫ਼ਲ ਯਾਤਰਾ ਦੀਆਂ ਉਪਲਬਧੀਆਂ ਅਤੇ ਭਾਰਤੀ ਵਿਗਿਆਨੀਆਂ ਦੀ ਮਹੱਤਵਪੂਰਨ ਉਪਲਬਧੀ ‘ਤੇ ਖੁਸ਼ੀ ਜਾਹਰ ਕੀਤੀ।ਦੱਖਣ ਅਫਰੀਕਾ ਅਤੇ ਗ੍ਰੀਸ ਦੀ ਸਾਰਥਕ ਯਾਤਰਾ ਤੋਂ ਬਾਅਦ ਬੰਗਲੁਰੂ ਪਹੁੰਚਣ 'ਤੇ ਪ੍ਰਧਾਨ ਮੰਤਰੀ ਮੋਦੀ ਦਾ ਸ਼ਾਨਦਾਰ ਸੁਆਗਤ
August 26th, 10:08 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੱਖਣ ਅਫਰੀਕਾ ਅਤੇ ਗ੍ਰੀਸ ਦੇ ਆਪਣੇ ਚਾਰ ਦਿਨ ਦੇ ਦੌਰੇ ਤੋਂ ਬਾਅਦ ਅੱਜ ਬੰਗਲੁਰੂ ਪਹੁੰਚੇ। ਪ੍ਰਧਾਨ ਮੰਤਰੀ ਨੇ ਦੱਖਣ ਅਫਰੀਕਾ ਵਿੱਚ ਬ੍ਰਿਕਸ ਸਮਿਟ ਵਿੱਚ ਸ਼ਿਰਕਤ ਕੀਤੀ ਅਤੇ ਬਾਅਦ ਵਿੱਚ ਗ੍ਰੀਸ ਦਾ ਦੌਰਾ ਕੀਤਾ। ਪ੍ਰਧਾਨ ਮੰਤਰੀ ਨੇ ਵਿਭਿੰਨ ਦੁਵੱਲੀਆਂ ਬੈਠਕਾਂ ਕੀਤੀਆਂ ਅਤੇ ਸਥਾਨਕ ਵਿਚਾਰਵਾਨ ਲੀਡਰਾਂ ਨਾਲ ਬੈਠਕਾਂ ਕੀਤੀਆਂ। ਉਨ੍ਹਾਂ ਨੇ ਦੋਵਾਂ ਦੇਸ਼ਾਂ ਵਿੱਚ ਜੀਵੰਤ ਭਾਰਤੀ ਭਾਈਚਾਰਿਆਂ ਨਾਲ ਵੀ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ, ਜਿਨ੍ਹਾਂ ਨੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਚੰਦਰਯਾਨ-3 ਮੂਨ ਲੈਂਡਰ ਦੀ ਲੈਂਡਿੰਗ ਨੂੰ ਦੇਖਿਆ ਸੀ, ਬਾਅਦ ਵਿੱਚ ਇਸਰੋ ਟੀਮ ਨਾਲ ਗੱਲਬਾਤ ਕਰਨ ਲਈ ਬੰਗਲੁਰੂ ਪਹੁੰਚੇ।ਭਾਰਤ-ਗ੍ਰੀਸ ਸੰਯੁਕਤ ਬਿਆਨ
August 25th, 11:11 pm
ਪ੍ਰਧਾਨ ਮੰਤਰੀ ਮਹਾਮਹਿਮ ਕਿਰੀਆਕੋਸ ਮਿਤਸੋਟਾਕਿਸ (Prime Minister H.E. Kyriakos Mitsotakis) ਦੇ ਸੱਦੇ ‘ਤੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 25 ਅਗਸਤ, 2023 ਨੂੰ ਹੈਲੇਨਿਕ ਗਣਰਾਜ ਦੀ ਸਰਕਾਰੀ ਯਾਤਰਾ ਕੀਤੀ।ਗ੍ਰੀਸ ਵਿੱਚ ਇਸਕੌਨ (ISKCON) ਦੇ ਮੁਖੀ ਗੁਰੂ ਦਯਾਨਿਧੀ ਦਾਸ ਨਾਲ ਪ੍ਰਧਾਨ ਮੰਤਰੀ ਦੀ ਮੁਲਾਕਾਤ
August 25th, 10:55 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 25 ਅਗਸਤ 2023 ਨੂੰ ਗ੍ਰੀਸ ਦੇ ਐਥਨਸ ਵਿੱਚ ਇਸਕੌਨ (ISKCON) ਦੇ ਮੁਖੀ ਗੁਰੂ ਦਯਾਨਿਧੀ ਦਾਸ ਨਾਲ ਮੁਲਾਕਾਤ ਕੀਤੀ।ਪ੍ਰਧਾਨ ਮੰਤਰੀ ਗ੍ਰੀਸ ਦੇ ਪ੍ਰਸਿੱਧ ਖੋਜਕਰਤਾ ਅਤੇ ਸੰਗੀਤਕਾਰ ਕੋਨਸਟੈਨਟਿਨੋਸ ਕਾਲਾਐਜ਼ਿਸ (Konstantinos Kalaitzis) ਨੂੰ ਮਿਲੇ
August 25th, 10:41 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਐਥਨਸ ਵਿੱਚ 25 ਅਗਸਤ, 2023 ਨੂੰ ਗ੍ਰੀਸ ਦੇ ਪ੍ਰਸਿੱਧ ਖੋਜਕਰਤਾ ਅਤੇ ਸੰਗੀਤਕਾਰ, ਸ਼੍ਰੀ ਕੋਨਸਟੈਨਟਿਨੋਸ ਕਾਲਾਐਜ਼ਿਸ (Mr. Konstantinos Kalaitzis) ਨਾਲ ਮੁਲਾਕਾਤ ਕੀਤੀ।ਗ੍ਰੀਕ ਅਕੈਡਮਿਸ਼ਨਾਂ (ਸਿੱਖਿਆ ਸ਼ਾਸਤਰੀਆਂ) ਨਾਲ ਪ੍ਰਧਾਨ ਮੰਤਰੀ ਦੀ ਮੁਲਾਕਾਤ
August 25th, 10:31 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 25 ਅਗਸਤ 2023 ਨੂੰ ਐਥਨਸ ਵਿੱਚ ਯੂਨੀਵਰਸਿਟੀ ਆਵ੍ ਐਥਨਸ ਵਿੱਚ ਹਿੰਦੀ ਤੇ ਸੰਸਕ੍ਰਿਤ ਦੇ ਪ੍ਰੋਫੈਸਰ ਅਤੇ ਇੰਡੋਲੋਜਿਸਟ (ਭਾਰਤ-ਵਿਗਿਆਨੀ),ਪ੍ਰੋਫੈਸਰ ਡਿਮੀਟ੍ਰਿਔਸ ਵਾਸਿਲਿਐਡਿਸ (Professor Dimitrios Vassiliadis) ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੇ ਨਾਲ ਸਮਾਜਿਕ ਧਰਮ ਸ਼ਾਸਤਰ ਵਿਭਾਗ (Department of Social Theology) ਦੇ ਸਹਾਇਕ ਪ੍ਰੋਫੈਸਰ ਡਾ. ਐਪੌਸਟੋਲਸ ਮਿਕੈਲੀਡਿਸ(Dr. Apostolos Michailidis) ਭੀ ਸਨ।ਐਥਨਸ, ਗ੍ਰੀਸ ਵਿੱਚ ਭਾਰਤੀ ਸਮੁਦਾਇ ਨੂੰ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
August 25th, 09:30 pm
ਜਦੋਂ ਜਸ਼ਨ ਦਾ ਮਾਹੌਲ ਹੁੰਦਾ ਹੈ, ਉਤਸਵ ਦਾ ਮਾਹੌਲ ਹੁੰਦਾ ਹੈ ਤਾਂ ਮਨ ਕਰਦਾ ਹੈ ਕਿ ਜਲਦੀ ਤੋਂ ਜਲਦੀ ਆਪਣੇ ਪਰਿਵਾਰ ਦੇ ਲੋਕਾਂ ਦੇ ਦਰਮਿਆਨ ਪਹੁੰਚ ਜਾਈਏ, ਮੈਂ ਭੀ ਆਪਣੇ ਪਰਿਵਾਰਜਨਾਂ ਦੇ ਦਰਮਿਆਨ ਆ ਗਿਆ ਹਾਂ। ਸਾਵਣ ਦਾ ਮਹੀਨਾ ਹੈ ਇੱਕ ਪ੍ਰਕਾਰ ਨਾਲ ਸ਼ਿਵ ਜੀ ਦਾ ਮਹੀਨਾ ਹੈ ਅਤੇ ਇਸ ਪਵਿੱਤਰ ਮਹੀਨੇ ਵਿੱਚ ਦੇਸ਼ ਨੇ ਫਿਰ ਇੱਕ ਨਵੀਂ ਉਪਲਬਧੀ ਹਾਸਲ ਕੀਤੀ ਹੈ। ਭਾਰਤ ਚੰਦਰਮਾ ਦੇ dark zone ਵਿੱਚ ਸਾਊਥ ਪੋਲ ਵਿੱਚ ਲੈਂਡ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ। ਭਾਰਤ ਨੇ ਚੰਦਰਮਾ ‘ਤੇ ਤਿਰੰਗਾ ਲਹਿਰਾ ਕੇ ਪੂਰੇ ਵਿਸ਼ਵ ਨੂੰ ਭਾਰਤ ਦੀ ਸਮਰੱਥਾ ਦਾ ਪਰੀਚੈ ਕਰਵਾਇਆ ਹੈ।ਪ੍ਰਧਾਨ ਮੰਤਰੀ ਨੇ ਐਥਨਸ ਵਿੱਚ ਭਾਰਤੀ ਸਮੁਦਾਇ ਨਾਲ ਗੱਲਬਾਤ ਕੀਤੀ
August 25th, 09:00 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 25 ਅਗਸਤ, 2023 ਨੂੰ ਐਥਨਸ ਵਿੱਚ ਐਥਨਸ ਕੰਜ਼ਰਵੇਟੋਇਰ ਵਿਖੇ (at Athens Conservatoire) ਭਾਰਤੀ ਸਮੁਦਾਇ ਨੂੰ ਸੰਬੋਧਨ ਕੀਤਾ।ਪ੍ਰਧਾਨ ਮੰਤਰੀ ਦੀ ਗ੍ਰੀਸ ਦੇ ਪ੍ਰਧਾਨ ਮੰਤਰੀ ਦੁਆਰਾ ਆਯੋਜਿਤ ਬਿਜ਼ਨਸ ਲੰਚ ਵਿੱਚ ਗੱਲਬਾਤ
August 25th, 08:33 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗ੍ਰੀਸ ਦੇ ਪ੍ਰਧਾਨ ਮੰਤਰੀ, ਸ਼੍ਰੀ ਕਿਰੀਆਕੋਸ ਮਿਤਸੋਟਾਕਿਸ ਦੁਆਰਾ 25 ਅਗਸਤ 2023 ਨੂੰ ਐਥਨਸ ਵਿੱਚ ਆਯੋਜਿਤ ਬਿਜ਼ਨਸ ਲੰਚ ਵਿੱਚ ਸ਼ਿਰਕਤ ਕੀਤੀ।ਦੱਖਣ ਅਫਰੀਕਾ ਅਤੇ ਗ੍ਰੀਸ ਦੀ ਆਪਣੀ ਯਾਤਰਾ ਤੋਂ ਪਰਤਣ ਦੇ ਤੁਰੰਤ ਬਾਅਦ, ਪ੍ਰਧਾਨ ਮੰਤਰੀ 26 ਅਗਸਤ ਨੂੰ ਬੰਗਲੁਰੂ ਵਿੱਚ ਇਸਰੋ ਟੈਲੀਮੈਟਰੀ ਟਰੈਕਿੰਗ ਐਂਡ ਕਮਾਂਡ ਨੈੱਟਵਰਕ ਦਾ ਦੌਰਾ ਕਰਨਗੇ
August 25th, 08:10 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 26 ਅਗਸਤ ਨੂੰ ਸਵੇਰੇ 7:15 ਵਜੇ ਬੰਗਲੁਰੂ ਵਿਖੇ ਇਸਰੋ ਟੈਲੀਮੈਟਰੀ ਟ੍ਰੈਕਿੰਗ ਐਂਡ ਕਮਾਂਡ ਨੈੱਟਵਰਕ (ਆਈਐੱਸਟੀਆਰਏਸੀ) ਦਾ ਦੌਰਾ ਕਰਨਗੇ। ਉਹ ਦੱਖਣ ਅਫਰੀਕਾ ਅਤੇ ਗ੍ਰੀਸ ਦੀ ਆਪਣੀ ਯਾਤਰਾ ਤੋਂ ਵਾਪਸ ਆਉਣ ਤੋਂ ਬਾਅਦ ਜਲਦੀ ਹੀ ਬੰਗਲੁਰੂ ਪਹੁੰਚਣਗੇ।ਪ੍ਰਧਾਨ ਮੰਤਰੀ ਨੇ ਗ੍ਰੀਸ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ
August 25th, 05:16 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 25 ਅਗਸਤ 2023 ਨੂੰ ਐਥਨਸ ਵਿੱਚ ਗ੍ਰੀਸ ਦੇ ਪ੍ਰਧਾਨ ਮੰਤਰੀ, ਮਹਾਮਹਿਮ ਸ਼੍ਰੀ ਕਾਯਰਿਆਕੋਸ ਮਿਤਸੋਤਾਕਿਸ (H.E. Mr. Kyriakos Mitsotakis) ਨਾਲ ਮੁਲਾਕਾਤ ਕੀਤੀ।