ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਕੈਪਟਨ ਸ਼ੁਭਾਂਸ਼ੁ ਸ਼ੁਕਲਾ ਦੇ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਮੂਲ-ਪਾਠ

June 28th, 08:24 pm

ਤੁਸੀਂ ਅੱਜ ਮਾਤ੍ਰਭੂਮੀ ਤੋਂ, ਭਾਰਤ ਭੂਮੀ ਤੋਂ, ਸਭ ਤੋਂ ਦੂਰ ਹੋ, ਲੇਕਿਨ ਭਾਰਤਵਾਸੀਆਂ ਦੇ ਦਿਲਾਂ ਦੇ ਸਭ ਤੋਂ ਕਰੀਬ ਹੋ। ਤੁਹਾਡੇ ਨਾਮ ਵਿੱਚ ਵੀ ਸ਼ੁਭ ਹੈ ਅਤੇ ਤੁਹਾਡੀ ਯਾਤਰਾ ਨਵੇਂ ਯੁੱਗ ਦੀ ਸ਼ੁਰੂਆਤ ਵੀ ਹੈ। ਇਸ ਸਮੇਂ ਗੱਲ ਅਸੀਂ ਦੋਨੋਂ ਕਰ ਰਹੇ ਹਾਂ, ਲੇਕਿਨ ਮੇਰੇ ਨਾਲ ਕਰੋੜਾਂ ਭਾਰਤਵਾਸੀਆਂ ਦੀਆਂ ਭਾਵਨਾਵਾਂ ਵੀ ਹਨ। ਮੇਰੀ ਆਵਾਜ਼ ਵਿੱਚ ਸਾਰੇ ਭਾਰਤੀਆਂ ਦਾ ਉਤਸ਼ਾਹ ਅਤੇ ਉਮੰਗ ਸ਼ਾਮਲ ਹੈ। ਪੁਲਾੜ ਵਿੱਚ ਭਾਰਤ ਦਾ ਪਰਚਮ ਲਹਿਰਾਉਣ ਦੇ ਲਈ ਮੈਂ ਤੁਹਾਨੂੰ ਹਾਰਦਿਕ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ। ਮੈਂ ਜ਼ਿਆਦਾ ਸਮਾਂ ਨਹੀਂ ਲੈ ਰਿਹਾ ਹਾਂ, ਤਾਂ ਸਭ ਤੋਂ ਪਹਿਲੇ ਤਾਂ ਇਹ ਦੱਸੋ ਉੱਥੇ ਸਭ ਕੁਸ਼ਲ ਮੰਗਲ ਹੈ?ਤੁਹਾਡੀ ਤਬੀਅਤ ਠੀਕ ਹੈ ?

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਤੇ ਪਹੁੰਚੇ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਦੇ ਨਾਲ ਗੱਲਬਾਤ ਕੀਤੀ

June 28th, 08:22 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸ ਦੇ ਮਾਧਿਅਮ ਨਾਲ ਭਾਰਤੀ ਪੁਲਾੜ ਯਾਤਰੀ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਦੇ ਨਾਲ ਗੱਲਬਾਤ ਕੀਤੀ। ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਤੇ ਪਹੁੰਚਣ ਵਾਲੇ ਪਹਿਲੇ ਭਾਰਤੀ ਬਣ ਗਏ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਾਲਾਕਿ ਸ਼ੁਭਾਂਸ਼ੂ ਸ਼ੁਕਲਾ ਵਰਤਮਾਨ ਵਿੱਚ ਭਾਰਤੀ ਮਾਤ੍ਰਭੂਮੀ ਤੋਂ ਸਭ ਤੋਂ ਦੂਰ ਹਨ, ਲੇਕਿਨ ਉਹ ਸਾਰੇ ਭਾਰਤੀਆਂ ਦੇ ਦਿਲਾਂ ਦੇ ਸਭ ਤੋਂ ਨੇੜੇ ਹਨ। ਉਨ੍ਹਾਂ ਨੇ ਕਿਹਾ ਕਿ ਸ਼ੁਭਾਂਸ਼ੂ ਦਾ ਨਾਂ ਮੰਗਲ ਦਾ ਪ੍ਰਤੀਕ ਹੈ ਅਤੇ ਉਨ੍ਹਾਂ ਦੀ ਯਾਤਰਾ ਇੱਕ ਨਵੇਂ ਯੁਗ ਦੀ ਸ਼ੁਰੂਆਤ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਹਾਲਾਕਿ ਇਹ ਦੋ ਵਿਅਕਤੀਆਂ ਦਰਮਿਆਨ ਗੱਲਬਾਤ ਸੀ, ਲੇਕਿਨ ਇਸ ਨੇ 140 ਕਰੋੜ ਭਾਰਤੀਆਂ ਦੀਆਂ ਭਾਵਨਾਵਾਂ ਅਤੇ ਉਤਸ਼ਾਹ ਨੂੰ ਮੂਰਤ ਰੂਪ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸ਼ੁਭਾਂਸ਼ੂ ਨਾਲ ਗੱਲ ਕਰਨ ਸਮੇਂ ਉਨ੍ਹਾਂ ਦੇ ਨਾਲ ਪੂਰੇ ਦੇਸ਼ ਦਾ ਸਮੂਹਿਕ ਉਤਸ਼ਾਹ ਅਤੇ ਮਾਣ ਸੀ। ਸ਼੍ਰੀ ਮੋਦੀ ਨੇ ਪੂਰੇ ਦੇਸ਼ ਦੇ ਵੱਲ ਪੁਲਾੜ ਵਿੱਚ ਭਾਰਤ ਦਾ ਝੰਡਾ ਫਹਿਰਾਉਣ ਦੇ ਲਈ ਸ਼ੁਭਾਂਸ਼ੂ ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਸ਼੍ਰੀ ਮੋਦੀ ਨੇ ਸ਼ੁਭਾਂਸ਼ੂ ਦਾ ਹਾਲਚਾਲ ਪੁੱਛਿਆ ਅਤੇ ਜਾਣਿਆ ਕਿ ਕੀ ਪੁਲਾੜ ਸਟੇਸ਼ਨ ‘ਤੇ ਸਭ ਕੁਝ ਠੀਕ-ਠਾਕ ਹੈ।

PM congratulates the Indian scientists, who are among the recipients of the Special Breakthrough Prize in Fundamental Physics

May 04th, 12:41 pm



PM meets scientists from Laser Interferometer Gravitational Wave Observatory (LIGO)

March 31st, 09:50 pm



Set your targets and pursue them with a tension free mind: PM Modi to students during Mann Ki Baat

February 28th, 11:40 am



PM expresses joy over historic detection of gravitational waves; lauds role of Indian scientists in the project

February 11th, 09:26 pm