Bengal’s strength is known worldwide, but TMC has trapped it in corruption: PM Modi in Mathurapur
April 23rd, 01:00 pm
Addressing a Vijay Sankalp rally in Mathurapur, West Bengal, PM Modi contrasted BJP’s 11 years of development with TMC’s 15 years of “lies and betrayal.” Targeting the TMC's syndicate culture, he described widespread “cut money” in jobs, land, rations and mandis. He concluded by asserting that a strong wave of change is visible across Bengal, driven by women and youth.Today, against TMC’s jungle raj, people across Bengal are blowing the conch of change: PM Modi in Krishnanagar
April 23rd, 12:45 pm
PM Modi addressed a massive public rally in Krishnanagar, delivering a sharp critique of TMC’s misgovernance while presenting BJP’s vision of development, security and women-led growth in West Bengal. He highlighted 15 years of “scams and broken promises” under TMC, contrasting it with BJP’s vision of “Sabka Saath, Sabka Vikas”. Reaffirming Modi's guarantee, he announced 10 guarantees for women.PM Modi’s high-energy rallies in Krishnanagar and Mathurapur, West Bengal
April 23rd, 12:30 pm
PM Modi addressed massive public gatherings in Krishnanagar and Mathurapur, delivering a sharp critique of TMC’s misgovernance while presenting BJP’s vision of development, security and women-led growth in West Bengal.ਪ੍ਰਧਾਨ ਮੰਤਰੀ ਵੱਲੋਂ ਦੇਸ਼ ਨੂੰ ਸੰਬੋਧਨ ਦਾ ਪੰਜਾਬੀ ਅਨੁਵਾਦ
April 18th, 08:45 pm
ਅੱਜ ਮੈਂ ਬੇਹੱਦ ਅਹਿਮ ਵਿਸ਼ੇ 'ਤੇ, ਖ਼ਾਸ ਕਰ ਕੇ ਦੇਸ਼ ਦੀਆਂ ਮਾਵਾਂ, ਭੈਣਾਂ ਅਤੇ ਧੀਆਂ ਨਾਲ ਗੱਲ ਕਰਨ ਲਈ ਆਇਆ ਹਾਂ! ਅੱਜ ਭਾਰਤ ਦਾ ਹਰ ਨਾਗਰਿਕ ਵੇਖ ਰਿਹਾ ਹੈ ਕਿ ਕਿਵੇਂ ਭਾਰਤ ਦੀ ਨਾਰੀ ਸ਼ਕਤੀ ਦੀ ਉਡਾਣ ਰੋਕ ਦਿੱਤੀ ਗਈ ਹੈ। ਉਨ੍ਹਾਂ ਦੇ ਸੁਪਨਿਆਂ ਨੂੰ ਬੇਰਹਿਮੀ ਨਾਲ ਕੁਚਲ ਦਿੱਤਾ ਗਿਆ ਹੈ। ਸਾਡੀਆਂ ਕਈ ਕੋਸ਼ਿਸ਼ਾਂ ਦੇ ਬਾਵਜੂਦ ਅਸੀਂ ਕਾਮਯਾਬ ਨਹੀਂ ਹੋ ਸਕੇ, 'ਨਾਰੀ ਸ਼ਕਤੀ ਵੰਦਨ ਐਕਟ' ਵਿੱਚ ਸੋਧ ਨਹੀਂ ਹੋ ਸਕੀ! ਅਤੇ ਇਸ ਲਈ ਮੈਂ ਸਾਰੀਆਂ ਮਾਵਾਂ-ਭੈਣਾਂ ਤੋਂ ਖਿਮਾ ਦਾ ਜਾਚਕ ਹਾਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੇਸ਼ ਨੂੰ ਸੰਬੋਧਨ ਕੀਤਾ
April 18th, 08:30 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੀਆਂ ਮਾਵਾਂ, ਭੈਣਾਂ ਅਤੇ ਧੀਆਂ ਨਾਲ ਜੁੜੇ ਇੱਕ ਬੇਹੱਦ ਅਹਿਮ ਮੁੱਦੇ 'ਤੇ ਦੇਸ਼ ਨੂੰ ਸੰਬੋਧਨ ਕਰਦਿਆਂ ਔਰਤਾਂ ਦੀ ਤਰੱਕੀ ਰੁਕਣ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਬਿਹਤਰੀਨ ਅਤੇ ਇਮਾਨਦਾਰ ਕੋਸ਼ਿਸ਼ਾਂ ਦੇ ਬਾਵਜੂਦ, 'ਨਾਰੀ ਸ਼ਕਤੀ ਵੰਦਨ ਐਕਟ' ਸੋਧ ਪਾਸ ਨਹੀਂ ਹੋ ਸਕੀ, ਜਿਸ ਨਾਲ ਔਰਤਾਂ ਦੇ ਜਾਇਜ਼ ਸੁਪਨੇ ਟੁੱਟ ਗਏ। ਸ਼੍ਰੀ ਮੋਦੀ ਨੇ ਕਿਹਾ, “ਮੈਂ ਦੇਸ਼ ਦੀਆਂ ਸਾਰੀਆਂ ਮਾਵਾਂ ਅਤੇ ਭੈਣਾਂ ਤੋਂ ਇਸ ਮੰਦਭਾਗੇ ਨਤੀਜੇ ਲਈ ਤਹਿ ਦਿਲੋਂ ਖਿਮਾ ਦਾ ਜਾਚਕ ਹਾਂ।”ਪ੍ਰਧਾਨ ਮੰਤਰੀ 31 ਮਈ ਨੂੰ ਮੱਧ ਪ੍ਰਦੇਸ਼ ਦਾ ਦੌਰਾ ਕਰਨਗੇ
May 30th, 11:15 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਲੋਕਮਾਤਾ ਦੇਵੀ ਅਹਿਲਿਆ ਬਾਈ ਹੋਲਕਰ ਦੀ 300ਵੀਂ ਜਯੰਤੀ (ਜਨਮ ਵਰ੍ਹੇਗੰਢ) ਦੇ ਅਵਸਰ ‘ਤੇ 31 ਮਈ ਨੂੰ ਮੱਧ ਪ੍ਰਦੇਸ਼ ਦਾ ਦੌਰਾ ਕਰਨਗੇ। ਉਹ ਸੁਬ੍ਹਾ ਕਰੀਬ 11:15 ਵਜੇ ਭੋਪਾਲ ਵਿੱਚ ਲੋਕਮਾਤਾ ਦੇਵੀ ਅਹਿਲਿਆ ਬਾਈ ਮਹਿਲਾ ਸਸ਼ਕਤੀਕਰਣ ਮਹਾਸੰਮੇਲਨ (Lokmata Devi Ahilyabai Mahila Sashaktikaran Mahasammelan) ਵਿੱਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਭੋਪਾਲ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ ਅਤੇ ਇੱਕ ਜਨਤਕ ਸਮਾਰੋਹ ਨੂੰ ਸੰਬੋਧਨ ਕਰਨਗੇ।ਗੁਜਰਾਤ ਦੇ ਨਵਸਾਰੀ ਵਿੱਚ ਵਿਕਾਸ ਕਾਰਜਾਂ ਦੀ ਸ਼ੁਰੂਆਤ ’ਤੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
March 08th, 11:50 am
ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਭਾਈ ਪਟੇਲ ਜੀ, ਨਵਸਾਰੀ ਦੇ ਸੰਸਦ ਅਤੇ ਕੇਂਦਰ ਸਰਕਾਰ ਵਿੱਚ ਮੇਰੇ ਸਾਥੀ, ਕੇਂਦਰੀ ਮੰਤਰੀ ਭਾਈ ਸੀ ਆਰ ਪਾਟਿਲ, ਮੰਚ ’ਤੇ ਮੌਜੂਦ ਪੰਚਾਇਤ ਦੇ ਮੈਂਬਰਗਣ ਅਤੇ ਲੱਖਪਤੀ ਦੀਦੀਆਂ, ਹੋਰ ਜਨਪ੍ਰਤੀਨਿਧੀਗਣ ਅਤੇ ਇੱਥੇ ਵੱਡੀ ਗਿਣਤੀ ਵਿੱਚ ਆਏ, ਵਿਸ਼ੇਸ਼ ਕਰਕੇ ਮੇਰੀਆਂ ਮਾਤਾਂਵਾਂ-ਭੈਣਾਂ ਅਤੇ ਬੇਟੀਆਂ, ਤੁਹਾਨੂੰ ਸਾਰਿਆਂ ਨੂੰ ਨਮਸਕਾਰ !ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਦੇ ਨਵਸਾਰੀ ਵਿੱਚ ਵਿਕਾਸ ਯੋਜਨਾਵਾਂ ਨੂੰ ਲਾਂਚ ਕੀਤਾ
March 08th, 11:45 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਨਵਸਾਰੀ ਵਿੱਚ ਵਿਭਿੰਨ ਵਿਕਾਸ ਕਾਰਜਾਂ ਨੂੰ ਲਾਂਚ ਕੀਤਾ। ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਅਵਸਰ ‘ਤੇ ਮੌਜੂਦ ਇਕੱਠ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਵੱਡੀ ਸੰਖਿਆ ਵਿੱਚ ਮੌਜੂਦ ਮਾਤਾਵਾਂ, ਭੈਣਾਂ ਅਤੇ ਬੇਟੀਆਂ ਦੇ ਪਿਆਰ, ਸਨੇਹ ਅਤੇ ਅਸ਼ੀਰਵਾਦ ਦੇ ਲਈ ਆਭਾਰ ਵਿਅਕਤ ਕੀਤਾ ਅਤੇ ਦੇਸ਼ ਦੀਆਂ ਸਾਰੀਆਂ ਮਹਿਲਾਵਾਂ ਨੂੰ ਇਸ ਵਿਸ਼ੇਸ਼ ਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਮਹਾਕੁੰਭ ਵਿੱਚ ਉਨ੍ਹਾਂ ਨੂੰ ਮਾਂ ਗੰਗਾ ਦਾ ਅਸ਼ੀਰਵਾਦ ਮਿਲਿਆ ਸੀ, ਜਦਕਿ ਅੱਜ ਮਾਤ੍ਰਸ਼ਕਤੀ ਦੇ ਮਹਾਕੁੰਭ ਵਿੱਚ ਉਨ੍ਹਾਂ ਨੂੰ ਅਸ਼ੀਰਵਾਦ ਮਿਲਿਆ। ਪ੍ਰਧਾਨ ਮੰਤਰੀ ਨੇ ਅੱਜ ਗੁਜਰਾਤ ਵਿੱਚ ਦੋ ਯੋਜਨਾਵਾਂ, ਜੀ-ਸਫਲ (ਆਜੀਵਿਕਾ ਵਧਾਉਣ ਦੇ ਲਈ ਅੰਤਯੋਦਯ ਪਰਿਵਾਰਾਂ ਦੇ ਲਈ ਗੁਜਰਾਤ ਯੋਜਨਾ) ਅਤੇ ਜੀ-ਮੈਤ੍ਰੀ (ਗ੍ਰਾਮੀਣ ਆਮਦਨ ਵਿੱਚ ਪਰਿਵਰਤਨ ਦੇ ਲਈ ਵਿਅਕਤੀਆਂ ਦੀ ਗੁਜਰਾਤ ਮੈਂਟਰਸ਼ਿਪ ਅਤੇ ਐਕਸੀਲੇਰੇਸ਼ਨ ਯੋਜਨਾ) ਦੀ ਸ਼ੁਰੂਆਤ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਵਿਭਿੰਨ ਯੋਜਨਾਵਾਂ ਦੇ ਧਨ ਨੂੰ ਸਿੱਧਾ ਮਹਿਲਾਵਾਂ ਦੇ ਬੈਂਕ ਖਾਤਿਆਂ ਵਿੱਚ ਭੇਜਿਆ ਗਿਆ ਹੈ ਅਤੇ ਇਸ ਉਪਲਬਧੀ ਦੇ ਲਈ ਸਾਰਿਆਂ ਨੂੰ ਵਧਾਈਆਂ ਦਿੱਤੀਆਂ।ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪੇਈ ਦੀ 100ਵੀਂ ਜਯੰਤੀ (ਜਨਮ ਵਰ੍ਹੇਗੰਢ) ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਮੋਦੀ 25 ਦਸੰਬਰ ਨੂੰ ਮੱਧ ਪ੍ਰਦੇਸ਼ ਵਿੱਚ ਕੇਨ-ਬੇਤਵਾ ਨਦੀ ਜੋੜੋ ਨੈਸ਼ਨਲ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਗੇ
December 24th, 11:46 am
ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪੇਈ ਦੀ 100 ਵੀਂ ਜਯੰਤੀ (ਜਨਮ ਵਰ੍ਹੇਗੰਢ) ਦੇ ਅਵਸਰ ‘ਤੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 25 ਦਸੰਬਰ ਨੂੰ ਮੱਧ ਪ੍ਰਦੇਸ਼ ਦਾ ਦੌਰਾ ਕਰਨਗੇ। ਦੁਪਹਿਰ ਲਗਭਗ 12:30 ਵਜੇ ਉਹ ਖਜੁਰਾਹੋ (Khajuraho) ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।ਮਹਾਰਾਸ਼ਟਰ ਦੇ ਵਰਧਾ ਵਿੱਚ ਰਾਸ਼ਟਰੀ ‘ਪੀਐੱਮ ਵਿਸ਼ਵਕਰਮਾ’ ਪ੍ਰੋਗਰਾਮ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
September 20th, 11:45 am
ਦੋ ਦਿਨ ਪਹਿਲਾਂ ਹੀ ਅਸੀਂ ਸਾਰਿਆਂ ਨੇ ਵਿਸ਼ਵਕਰਮਾ ਪੂਜਾ ਦਾ ਉਤਸਵ ਮਨਾਇਆ ਹੈ। ਅਤੇ ਅੱਜ, ਵਰਧਾ ਦੀ ਪਵਿੱਤਰ ਧਰਤੀ ‘ਤੇ ਅਸੀਂ ਪੀਐੱਮ ਵਿਸ਼ਵਕਰਮਾ ਯੋਜਨਾ ਦੀ ਸਫਲਤਾ ਦਾ ਉਤਸਵ ਮਨਾ ਰਹੇ ਹਾਂ। ਅੱਜ ਇਹ ਦਿਨ ਇਸ ਲਈ ਵੀ ਖਾਸ ਹੈ, ਕਿਉਂਕਿ 1932 ਵਿੱਚ ਅੱਜ ਦੇ ਦਿਨ ਮਹਾਤਮਾ ਗਾਂਧੀ ਜੀ ਨੇ ਅਛੂਤਤਾ ਦੇ ਖਿਲਾਫ ਅਭਿਯਾਨ ਸ਼ੁਰੂ ਕੀਤਾ ਸੀ। ਅਜਿਹੇ ਵਿੱਚ ਵਿਸ਼ਵਕਰਮਾ ਯੋਜਨਾ ਦੇ ਇੱਕ ਸਾਲ ਪੂਰੇ ਹੋਣ ਦਾ ਇਹ ਉਤਸਵ, ਬਿਨੋਬਾ ਭਾਵੇ ਜੀ ਦੀ ਇਹ ਸਾਧਨਾ ਸਥਲੀ, ਮਹਾਤਮਾ ਗਾਂਧੀ ਜੀ ਦੀ ਕਰਮਭੂਮੀ, ਵਰਧਾ ਦੀ ਇਹ ਧਰਤੀ, ਇਹ ਉਪਲਬਧੀ ਅਤੇ ਪ੍ਰੇਰਣਾ ਦਾ ਅਜਿਹਾ ਸੰਗਮ ਹੈ, ਜੋ ਵਿਕਸਿਤ ਭਾਰਤ ਦੇ ਸਾਡੇ ਸੰਕਲਪਾਂ ਨੂੰ ਨਵੀਂ ਊਰਜਾ ਦੇਵੇਗਾ। ਵਿਸ਼ਵਕਰਮਾ ਯੋਜਨਾ ਦੇ ਜ਼ਰੀਏ ਅਸੀਂ ਸ਼੍ਰਮ ਤੋਂ ਸਮ੍ਰਿੱਧੀ, ਇਸ ਦਾ ਕੌਸ਼ਲ ਨਾਲ ਬਿਹਤਰ ਕੱਲ੍ਹ ਦਾ ਜੋ ਸੰਕਲਪ ਲਿਆ ਹੈ, ਵਰਧਾ ਵਿੱਚ ਬਾਪੂ ਦੀਆਂ ਪ੍ਰੇਰਣਾਵਾਂ ਸਾਡੇ ਉਨ੍ਹਾਂ ਸੰਕਲਪਾਂ ਨੂੰ ਸਿੱਧੀ ਤੱਕ ਲੈ ਜਾਣ ਦਾ ਮਾਧਿਅਮ ਬਣਨਗੀਆਂ। ਮੈਂ ਇਸ ਯੋਜਨਾ ਨਾਲ ਜੁੜੇ ਸਾਰੇ ਲੋਕਾਂ, ਦੇਸ਼ ਭਰ ਦੇ ਸਾਰੇ ਲਾਭਾਰਥੀਆਂ ਨੂੰ ਇਸ ਅਵਸਰ ‘ਤੇ ਵਧਾਈ ਦਿੰਦਾ ਹਾਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਹਾਰਾਸ਼ਟਰ ਦੇ ਵਰਧਾ, ਵਿੱਚ ਨੈਸ਼ਨਲ ਪੀਐੱਮ ਵਿਸ਼ਵਕਰਮਾ ਪ੍ਰੋਗਰਾਮ ਨੂੰ ਸੰਬੋਧਨ ਕੀਤਾ
September 20th, 11:30 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਹਾਰਾਸ਼ਟਰ ਦੇ ਵਰਧਾ ਵਿੱਚ ਨੈਸ਼ਨਲ ਪੀਐੱਮ ਵਿਸ਼ਵਕਰਮਾ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ‘ਆਚਾਰਿਆ ਚਾਣਕਯ ਕੌਸ਼ਲਯ ਵਿਕਾਸ ਯੋਜਨਾ’ ਅਤੇ ‘ਪੁਣਯਸ਼ਲੋਕ ਅਹਿਲਯਾਬਾਈ ਹੋਲਕਰ ਮਹਿਲਾ ਸਟਾਰਟਅੱਪ ਸਕੀਮ’ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਪੀਐੱਮ ਵਿਸ਼ਵਕਰਮਾ ਦੇ ਲਾਭਪਾਤਰੀਆਂ ਨੂੰ ਸਰਟੀਫਿਕੇਟਸ ਅਤੇ ਲੋਨ ਜਾਰੀ ਕੀਤੇ ਅਤੇ ਪੀਐੱਮ ਵਿਸ਼ਵਕਰਮਾ ਦੇ ਤਹਿਤ ਪ੍ਰੋਗਰੈੱਸ ਦਾ ਇੱਕ ਵਰ੍ਹਾ ਪੂਰਾ ਹੋਣ ਨੂੰ ਯਾਦਗਾਰ ਬਣਾਉਣ ਦੇ ਲਈ ਸਮਰਪਿਤ ਇੱਕ ਸਮਾਰਕ ਡਾਕ ਟਿਕਟ ਵੀ ਜਾਰੀ ਕੀਤੀ। ਸ਼੍ਰੀ ਮੋਦੀ ਨੇ ਮਹਾਰਾਸ਼ਟਰ ਦੇ ਅਮਰਾਵਤੀ ਵਿੱਚ “ਪੀਐੱਮ ਮੈਗਾ ਇੰਟੇਗ੍ਰੇਟਿਡ ਟੈਕਸਟਾਈਲ ਰੀਜ਼ਨ ਐਂਡ ਅਪੈਰਲ (ਪੀਐੱਮ ਮਿਤ੍ਰ) ਪਾਰਕ ਦਾ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨੇ ਇਸ ਮੌਕੇ ‘ਤੇ ਆਯੋਜਿਤ ਪ੍ਰਦਰਸ਼ਨੀ ਦਾ ਦੌਰਾ ਕੀਤਾ।ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਵਿਕਸਿਤ ਭਾਰਤ ਸੰਕਲਪ ਯਾਤਰਾ (Viksit Bharat Sankalp Yatra) ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
January 18th, 12:47 pm
ਵਿਕਸਿਤ ਭਾਰਤ ਸੰਕਲਪ ਯਾਤਰਾ ਦੇ 2 ਮਹੀਨੇ ਪੂਰੇ ਹੋ ਚੁੱਕੇ ਹਨ। ਇਸ ਯਾਤਰਾ ਵਿੱਚ ਚਲਣ ਵਾਲਾ ਵਿਕਾਸ ਰਥ, ਵਿਸ਼ਵਾਸ ਰਥ ਹੈ ਅਤੇ ਹੁਣ ਇਸ ਨੂੰ ਲੋਕ ਗਰੰਟੀ ਵਾਲਾ ਰਥ ਭੀ ਕਹਿ ਰਹੇ ਹਨ। ਇਹ ਵਿਸ਼ਵਾਸ ਹੈ ਕਿ ਕੋਈ ਭੀ ਵੰਚਿਤ ਨਹੀਂ ਰਹੇਗਾ, ਕੋਈ ਭੀ ਯੋਜਨਾਵਾਂ ਦੇ ਲਾਭ ਤੋਂ ਨਹੀਂ ਛੁਟੇਗਾ। ਇਸ ਲਈ ਜਿਨ੍ਹਾਂ ਪਿੰਡਾਂ ਵਿੱਚ ਮੋਦੀ ਕੀ ਗਰੰਟੀ ਵਾਲੀ ਗੱਡੀ ਹਾਲੇ ਨਹੀਂ ਪਹੁੰਚੀ ਹੈ, ਉੱਥੇ ਹੁਣ ਇਸ ਦਾ ਬੇਸਬਰੀ ਨਾਲ ਇੰਤਜ਼ਾਰ ਹੋ ਰਿਹਾ ਹੈ। ਅਤੇ ਇਸ ਲਈ ਪਹਿਲਾਂ ਇਹ ਯਾਤਰਾ 26 ਜਨਵਰੀ ਤੱਕ ਅਸੀਂ ਸੋਚਿਆ ਸੀ, ਲੇਕਿਨ ਇਤਨਾ ਸਮਰਥਨ ਮਿਲਿਆ ਹੈ ਇਤਨੀ ਮੰਗ ਵਧੀ ਹੈ, ਪਿੰਡ-ਪਿੰਡ ਤੋਂ ਲੋਕ ਕਹਿ ਰਹੇ ਹਨ ਕਿ ਮੋਦੀ ਕੀ ਗਰੰਟੀ ਵਾਲੀ ਗੱਡੀ ਸਾਡੇ ਇੱਥੇ ਆਉਣੀ ਚਾਹੀਦੀ ਹੈ। ਤਾਂ ਜਦੋਂ ਇਹ ਮੈਨੂੰ ਪਤਾ ਚਲ ਰਿਹਾ ਹੈ ਤਾਂ ਮੈਂ ਸਰਕਾਰ ਦੇ ਸਾਡੇ ਅਫ਼ਸਰਾਂ ਨੂੰ ਕਿਹਾ ਹੈ ਕਿ ਹੁਣ ਭਈ 26 ਜਨਵਰੀ ਤੱਕ ਨਹੀਂ, ਥੋੜ੍ਹਾ ਅੱਗੇ ਵਧਾਓ। ਲੋਕਾਂ ਨੂੰ ਜ਼ਰੂਰਤ ਹੈ, ਲੋਕਾਂ ਦੀ ਮੰਗ ਹੈ ਤਾਂ ਇਸ ਨੂੰ ਜਰਾ ਸਾਨੂੰ ਪੂਰਾ ਕਰਨਾ ਹੋਵੇਗਾ। ਅਤੇ ਇਸ ਲਈ ਸ਼ਾਇਦ ਥੋੜ੍ਹੇ ਦਿਨ ਦੇ ਬਾਅਦ ਤੈਅ ਹੋ ਜਾਵੇਗਾ ਇਹ ਮੋਦੀ ਕੀ ਗਰੰਟੀ ਵਾਲੀ ਗੱਡੀ ਸ਼ਾਇਦ ਫਰਵਰੀ ਮਹੀਨੇ ਵਿੱਚ ਭੀ ਚਲਾਵਾਂਗੇ।ਪ੍ਰਧਾਨ ਮੰਤਰੀ ਨੇ ਵਿਕਸਿਤ ਭਾਰਤ ਸੰਕਲਪ ਯਾਤਰਾ (Viksit Bharat Sankalp Yatra) ਦੇ ਲਾਭਾਰਥੀਆਂ ਨਾਲ ਗੱਲਬਾਤ ਕੀਤੀ
January 18th, 12:46 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਿਕਸਿਤ ਭਾਰਤ ਸੰਕਲਪ ਯਾਤਰਾ (Viksit Bharat Sankalp Yatra) ਦੇ ਲਾਭਾਰਥੀਆਂ ਨਾਲ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਗੱਲਬਾਤ ਕੀਤੀ। ਇਸ ਸਮਾਗਮ ਵਿੱਚ ਦੇਸ਼ ਭਰ ਤੋਂ ਵਿਕਸਿਤ ਭਾਰਤ ਸੰਕਲਪ ਯਾਤਰਾ (Viksit Bharat Sankalp Yatra) ਦੇ ਹਜ਼ਾਰਾਂ ਲਾਭਾਰਥੀ ਸ਼ਾਮਲ ਹੋਏ। ਇਸ ਪ੍ਰੋਗਰਾਮ ਵਿੱਚ ਕੇਂਦਰੀ ਮੰਤਰੀ, ਸਾਂਸਦ, ਵਿਧਾਇਕ ਅਤੇ ਸਥਾਨਕ ਪੱਧਰ ਦੇ ਪ੍ਰਤੀਨਿਧੀ ਭੀ ਸ਼ਾਮਲ ਹੋਏ।ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਵਿਕਸਿਤ ਭਾਰਤ ਸੰਕਲਪ ਯਾਤਰਾ (Viksit Bharat SankalpYatra) ਦੇ ਲਾਭਾਰਥੀਆਂ ਦੇ ਨਾਲ ਗੱਲਬਾਤ ਦੇ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
December 09th, 12:35 pm
ਮੋਦੀ ਕੀ ਗਰੰਟੀ ਵਾਲੀ ਗੱਡੀ ਨੂੰ ਲੈ ਕੇ ਜੋ ਉਤਸ਼ਾਹ ਪਿੰਡ-ਪਿੰਡ ਵਿੱਚ ਦਿਖ ਰਿਹਾ ਹੈ, ਹਿੰਦੁਸਤਾਨ ਦੇ ਹਰ ਕੋਣੇ ਵਿੱਚ ਦਿਖ ਰਿਹਾ ਹੈ, ਚਾਹੇ ਉੱਤਰ ਹੋਵੇ, ਦੱਖਣ ਹੋਵੇ, ਪੂਰਬ ਹੋਵੇ, ਪੱਛਮ ਹੋਵੇ ਬਹੁਤ ਹੀ ਛੋਟਾ ਜਿਹਾ ਪਿੰਡ ਹੋਵੇ ਜਾਂ ਬੜਾ ਪਿੰਡ ਹੋਵੇ ਤਾਂ ਕੁਝ ਤਾਂ ਜਾਣ ਕੇ ਮੈਂ ਦੇਖਿਆ ਕਿ ਗੱਡੀ ਦਾ ਰੂਟ ਨਹੀਂ ਹੈ ਫਿਰ ਭੀ ਲੋਕ ਪਿੰਡ ਵਾਲੇ ਰਸਤੇ ਵਿੱਚ ਆਕੇ ਖੜ੍ਹੇ ਹੋ ਜਾਂਦੇ ਹਨ ਅਤੇ ਗੱਡੀ ਨੂੰ ਖੜ੍ਹੀ ਕਰਕੇ ਸਾਰੀ ਜਾਣਕਾਰੀ ਲੈਂਦੇ ਹਨ ਤਾਂ ਇਹ ਆਪਣੇ ਆਪ ਵਿੱਚ ਅਦਭੁਤ ਹੈ। ਅਤੇ ਹੁਣੇ ਕੁਝ ਲਾਭਾਰਥੀਆਂ ਨਾਲ ਜੋ ਮੇਰੀ ਬਾਤਚੀਤ ਹੋਈ ਹੈ। ਮੈਨੂੰ ਦੱਸਿਆ ਗਿਆ ਹੈ ਕਿ ਇਸ ਯਾਤਰਾ ਦੇ ਦੌਰਾਨ ਡੇਢ ਲੱਖ ਤੋਂ ਜ਼ਿਆਦਾ ਲਾਭਾਰਥੀਆ ਨੂੰ ਆਪਣੇ-ਆਪਣੇ ਅਨੁਭਵ ਦੱਸਣ ਦਾ ਅਵਸਰ ਮਿਲਿਆ, ਅਤੇ ਇਹ ਅਨੁਭਵ ਰਿਕਾਰਡ ਭੀ ਹੋਏ ਹਨ। ਅਤੇ ਮੈਂ ਪਿਛਲੇ 10-15 ਦਿਨ ਵਿੱਚ ਵਿੱਚ-ਵਿਚਾਲ਼ੇ ਦੇਖਿਆ ਭੀ ਹੈ ਕਿ ਪਿੰਡ ਦੇ ਲੋਕਾਂ ਦੀਆਂ ਭਾਵਨਾਵਾਂ ਕੀ ਹਨ, ਯੋਜਨਾਵਾਂ ਮਿਲੀਆਂ ਹਨ ਉਹ ਪੱਕੀਆਂ ਪੂਰੀਆਂ ਮਿਲੀਆਂ ਹਨ ਕਿ ਨਹੀਂ ਮਿਲੀਆਂ ਹਨ । ਪੂਰੀ ਡਿਟੇਲ ਉਨ੍ਹਾਂ ਨੂੰ ਪਤਾ , ਸਾਰੀਆਂ ਚੀਜ਼ਾਂ ਮੈਂ ਤੁਹਾਡੀਆਂ ਵੀਡੀਓਜ਼ ਦੇਖਦਾ ਹਾਂ, ਤਾਂ ਮੈਨੰ ਬਹੁਤ ਆਨੰਦ ਹੁੰਦਾ ਹੈ ਕਿ ਮੇਰੇ ਪਿੰਡ ਦੇ ਲੋਕ ਭੀ ਸਰਕਾਰੀ ਯੋਜਨਾਵਾਂ ਜੋ ਮਿਲਦੀਆਂ ਹਨ ਉਸ ਨੂੰ ਕਿਵੇਂ ਬਖੂਬੀ ਉਪਯੋਗ ਕਰਦੇ ਹਨ। ਹੁਣ ਦੇਖੋ ਕਿਸੇ ਨੂੰ ਪੱਕਾ ਘਰ ਮਿਲਿਆ ਹੈ ਤਾਂ ਉਸ ਨੂੰ ਲਗਦਾ ਹੈ ਕਿ ਮੇਰੇ ਜੀਵਨ ਦੀ ਨਵੀਂ ਸ਼ੁਰੂਆਤ ਹੋ ਗਈ ਹੈ। ਕਿਸੇ ਨੂੰ ਨਲ ਸੇ ਜਲ ਮਿਲਿਆ ਹੈ, ਤਾਂ ਉਸ ਨੂੰ ਲਗਦਾ ਹੈ ਕਿ ਹੁਣ ਤੱਕ ਤਾਂ ਅਸੀਂ ਪਾਣੀ ਦੇ ਲਈ ਮੁਸੀਬਤ ਵਿੱਚ ਜਿਊਂਦੇ ਸਾਂ, ਅੱਜ ਪਾਣੀ ਸਾਡੇ ਘਰ ਪਹੁੰਚ ਗਿਆ। ਕਿਸੇ ਨੂੰ ਟਾਇਲਟ ਮਿਲਿਆ, ਤਾਂ ਉਸ ਨੂੰ ਲਗਦਾ ਇੱਜ਼ਤ ਘਰ ਮਿਲਿਆ ਹੈ ਅਤੇ ਅਸੀਂ ਤਾਂ ਪਹਿਲੇ ਪੁਰਾਣੇ ਜ਼ਮਾਨੇ ਵਿੱਚ ਜੋ ਬੜੇ-ਬੜੇ ਰਈਸ ਲੋਕਂ ਦੇ ਘਰ ਵਿੱਚ ਟਾਇਲਟ ਹੁੰਦਾ ਸੀ, ਹੁਣ ਤਾਂ ਸਾਡੇ ਘਰ ਵਿੱਚ ਟਾਇਲਟ ਹੈ। ਤਾਂ ਇੱਕ ਸਮਾਜਿਕ ਪ੍ਰਤਿਸ਼ਠਾ ਦਾ ਭੀ ਵਿਸ਼ਾ ਬਣ ਗਿਆ ਹੈ। ਕਿਸੇ ਨੂੰ ਮੁਫ਼ਤ ਇਲਾਜ ਮਿਲਿਆ ਹੈ, ਕਿਸੇ ਨੂੰ ਮੁਫ਼ਤ ਰਾਸ਼ਨ ਮਿਲਿਆ ਹੈ, ਕਿਸੇ ਨੂੰ ਗੈਸ ਕਨੈਕਸ਼ਨ ਮਿਲਿਆ ਹੈ, ਕਿਸੇ ਨੂੰ ਬਿਜਲੀ ਕਨੈਕਸ਼ਨ ਮਿਲਿਆ ਹੈ, ਕਿਸੇ ਦਾ ਬੈਂਕ ਖਾਤਾ ਖੁੱਲਿਆ ਹੈ, ਕਿਸੇ ਨੂੰ ਪੀਐੱਮ ਕਿਸਾਨ ਸਨਮਾਨ ਨਿਧੀ ਪਹੁੰਚ ਰਹੀ ਹੈ, ਕਿਸੇ ਨੂੰ ਪੀਐੱਮ ਫਸਲ ਬੀਮਾ ਦਾ ਲਾਭ ਮਿਲਿਆ ਹੈ, ਕਿਸੇ ਨੰ ਪੀਐੱਮ ਸਵਨਿਧੀ ਯੋਜਨਾ ਤੋਂ ਸਹਾਇਤਾ ਮਿਲੀ ਹੈ, ਕਿਸੇ ਨੂੰ ਪੀਐੱਮ ਸਵਾਮਿਤਵ ਯੋਜਨਾ ਦੇ ਜ਼ਰੀਏ ਪ੍ਰਾਪਰਟੀ ਕਾਰਡ ਮਿਲਿਆ ਹੈ, ਯਾਨੀ ਮੈਂ ਯੋਜਨਾਵਾਂ ਦੇ ਨਾਮ ਅਗਰ ਬੋਲਾਂਗਾ ਜਦੋਂ ਮੈਂ ਦੇਖ ਰਿਹਾ ਸਾਂ ਹਿੰਦੁਸਤਾਨ ਦੇ ਹਰ ਕੋਣੇ ਵਿੱਚ ਚੀਜ਼ਾਂ ਪਹੁੰਚੀਆਂ ਹਨ। ਦੇਸ਼ ਭਰ ਦੇ ਪਿੰਡਾਂ ਵਿੱਚ ਕਰੋੜਾਂ ਪਰਿਵਾਰਾਂ ਨੂੰ ਸਾਡੀ ਸਰਕਾਰ ਦੀ ਕਿਸੇ ਨਾ ਕਿਸੇ ਯੋਜਨਾ ਦਾ ਜ਼ਰੂਰ ਲਾਭ ਮਿਲਿਆ ਹੈ। ਅਤੇ ਜਦੋਂ ਇਹ ਲਾਭ ਮਿਲਦਾ ਹੈ ਨਾ ਤਦ ਇੱਕ ਵਿਸ਼ਵਾਸ ਵਧਦਾ ਹੈ। ਅਤੇ ਵਿਸ਼ਵਾਸ ਜਦੋਂ ਇੱਕ ਛੋਟਾ ਲਾਭ ਮਿਲ ਗਿਆ ਜ਼ਿੰਦਗੀ ਜਿਊਣ ਦੀ ਇੱਕ ਨਵੀਂ ਤਾਕਤ ਆ ਜਾਂਦੀ ਹੈ। ਅਤੇ ਇਸ ਦੇ ਲਈ ਉਨ੍ਹਾਂ ਨੂੰ ਕਿਸੇ ਸਰਕਾਰੀ ਦਫ਼ਤਰ ਵਿੱਚ ਵਾਰ-ਵਾਰ ਚੱਕਰ ਲਗਾਉਣ ਦੀ ਜ਼ਰੂਰਤ ਨਹੀਂ ਪਈ। ਭੀਖ ਮੰਗਣ ਦੀ ਜੋ ਮਨੋਸਥਿਤੀ ਰਹਿੰਦੀ ਸੀ ਉਹ ਗਈ। ਸਰਕਾਰ ਨੇ ਲਾਭਾਰਥੀਆਂ ਦੀ ਪਹਿਚਾਣ ਕੀਤੀ ਅਤੇ ਫਿਰ ਉਨ੍ਹਾਂ ਤੱਕ ਲਾਭ ਪਹੁੰਚਾਉਣ ਦੇ ਲਈ ਕਦਮ ਉਠਾਏ। ਤਦੇ ਅੱਜ ਲੋਕ ਕਹਿੰਦੇ ਹਨ, ਕਿ ਮੋਦੀ ਕੀ ਗਰੰਟੀ ਯਾਨੀ ਗਰੰਟੀ ਪੂਰਾ ਹੋਣ ਦੀ ਗਰੰਟੀ।ਪ੍ਰਧਾਨ ਮੰਤਰੀ ਨੇ ਵਿਕਸਿਤ ਭਾਰਤ ਸੰਕਲਪ ਯਾਤਰਾ (Viksit Bharat Sankalp Yatra) ਦੇ ਲਾਭਾਰਥੀਆਂ ਨਾਲ ਗੱਲਬਾਤ ਕੀਤੀ
December 09th, 12:30 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿਗ ਦੇ ਜ਼ਰੀਏ ਵਿਕਸਿਤ ਭਾਰਤ ਸੰਕਲਪ ਯਾਤਰਾ (ਵੀਬੀਐੱਸਵਾਈ)( Viksit Bharat Sankalp Yatra -VBSY) ਦੇ ਲਾਭਾਰਥੀਆਂ ਨਾਲ ਗੱਲਬਾਤ ਕੀਤੀ। ਸਰਕਾਰ ਦੀਆਂ ਪ੍ਰਮੁੱਖ ਯੋਜਨਾਵਾਂ ਨੂੰ ਸਭ ਤੱਕ ਪਹੁੰਚਾਉਣ ਦੇ ਲਈ ਦੇਸ਼ ਭਰ ਵਿੱਚ ਵਿਕਸਿਤ ਭਾਰਤ ਸੰਕਲਪ ਯਾਤਰਾ (Viksit Bharat Sankalp Yatra) ਕੀਤੀ ਜਾ ਰਹੀ ਹੈ ਤਾਕਿ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਇਨ੍ਹਾਂ ਯੋਜਨਾਵਾਂ ਦਾ ਲਾਭ ਸਾਰੇ ਲਕਸ਼ਿਤ ਲਾਭਾਰਥੀਆਂ ਤੱਕ ਸਮਾਂ-ਬੱਧ (time-bound) ਤਰੀਕੇ ਨਾਲ ਪਹੁੰਚੇ।ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਲਾਭਾਰਥੀਆਂ ਦੇ ਨਾਲ ਗੱਲਬਾਤ ਦੇ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
November 30th, 12:00 pm
ਇਸ ਕਾਰਜਕ੍ਰਮ ਵਿੱਚ ਜੁੜੇ ਅਲੱਗ-ਅਲੱਗ ਰਾਜਾਂ ਦੇ ਮਾਣਯੋਗ ਰਾਜਪਾਲ ਸ਼੍ਰੀ, ਸਾਰੇ ਮੁੱਖ ਮੰਤਰੀ ਗਣ, ਕੇਂਦਰ ਅਤੇ ਰਾਜ ਸਰਕਾਰਾਂ ਦੇ ਮੰਤਰੀਗਣ, ਸਾਂਸਦ ਅਤੇ ਵਿਧਾਇਕਗਣ, ਅਤੇ ਪਿੰਡ-ਪਿੰਡ ਨਾਲ ਜੁੜੇ ਹੋਏ ਸਾਰੇ ਮੇਰੇ ਪਿਆਰੇ ਭਾਈਓ-ਭੈਣੋਂ, ਮਾਤਾਓ, ਮੇਰੇ ਕਿਸਾਨ ਭਾਈ-ਭੈਣੋਂ, ਅਤੇ ਸਭ ਤੋਂ ਜ਼ਿਆਦਾ ਮੇਰੇ ਨੌਜਵਾਨ ਸਾਥੀਓ,ਪ੍ਰਧਾਨ ਮੰਤਰੀ ਨੇ ਵਿਕਸਿਤ ਭਾਰਤ ਸੰਕਲਪ ਯਾਤਰਾ (Viksit Bharat SankalpYatra) ਦੇ ਲਾਭਾਰਥੀਆਂ ਨਾਲ ਗੱਲਬਾਤ ਕੀਤੀ
November 30th, 11:27 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਵਿਕਸਿਤ ਭਾਰਤ ਸੰਕਲਪ ਯਾਤਰਾ (Viksit Bharat SankalpYatra) ਦੇ ਲਾਭਾਰਥੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮਹਿਲਾ ਕਿਸਾਨ ਡ੍ਰੋਨ ਕੇਂਦਰ (Pradhan MantriMahila Kisan Drone Kendra) ਭੀ ਲਾਂਚ ਕੀਤਾ। ਪ੍ਰੋਗਰਾਮ ਦੇ ਦੌਰਾਨ, ਪ੍ਰਧਾਨ ਮੰਤਰੀ ਨੇ ਏਮਸ, ਦੇਵਘਰ (AIIMS, Deoghar) ਵਿੱਚ ਇਤਿਹਾਸਿਕ 10,000ਵੇਂ ਜਨ ਔਸ਼ਧੀ ਕੇਂਦਰ (Jan Aushadhi Kendra) ਦਾ ਲੋਕਅਰਪਣ ਕੀਤਾ। ਇਸ ਦੇ ਇਲਾਵਾ, ਸ਼੍ਰੀ ਮੋਦੀ ਨੇ ਦੇਸ਼ ਵਿੱਚ ਜਨ ਔਸ਼ਧੀ ਕੇਂਦਰਾਂ (Jan Aushadhi Kendras) ਦੀ ਸੰਖਿਆ 10,000 ਤੋਂ ਵਧਾ ਕੇ 25,000 ਕਰਨ ਦਾ ਪ੍ਰੋਗਰਾਮ ਭੀ ਲਾਂਚ ਕੀਤਾ। ਪ੍ਰਧਾਨ ਮੰਤਰੀ ਨੇ ਇਸ ਵਰ੍ਹੇ ਦੀ ਸ਼ੁਰੂਆਤ ਵਿੱਚ ਆਪਣੇ ਸੁਤੰਤਰਤਾ ਦਿਵਸ ਭਾਸ਼ਣ ਦੇ ਦੌਰਾਨ ਮਹਿਲਾ ਸੈਲਫ ਹੈਲਪ ਗਰੁੱਪਾਂ (women SHGs) ਨੂੰ ਡ੍ਰੋਨ ਪ੍ਰਦਾਨ ਕਰਨ ਅਤੇ ਜਨ ਔਸ਼ਧੀ ਕੇਂਦਰਾਂ (Jan Aushadhi Kendras) ਦੀ ਸੰਖਿਆ 10,000 ਤੋਂ ਵਧ ਕੇ 25,000 ਕਰਨ ਜਿਹੀਆਂ ਦੋ ਪਹਿਲਾਂ ਦਾ ਐਲਾਨ ਕੀਤਾ ਸੀ। ਇਹ ਪ੍ਰੋਗਰਾਮ ਇਨ੍ਹਾਂ ਵਾਅਦਿਆਂ ਨੂੰ ਪੂਰਾ ਕਰਨ ਦਾ ਪ੍ਰਤੀਕ ਹੈ। ਪ੍ਰਧਾਨ ਮੰਤਰੀ ਨੇ ਝਾਰਖੰਡ ਦੇ ਦੇਵਘਰ, ਓਡੀਸ਼ਾ ਦੇ ਰਾਏਗੜ੍ਹ, ਆਂਧਰ ਪ੍ਰਦੇਸ਼ ਦੇ ਪ੍ਰਕਾਸ਼ਮ, ਅਰੁਣਾਚਲ ਪ੍ਰਦੇਸ਼ ਦੇ ਨਾਮਸਾਈ ਅਤੇ ਜੰਮੂ-ਕਸ਼ਮੀਰ ਦੇ ਅਰਨੀਆ ਦੇ ਲਾਭਾਰਥੀਆਂ ਨਾਲ ਗੱਲਬਾਤ ਕੀਤੀ।ਮਨ ਕੀ ਬਾਤ ਦੀ 105ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (24.09.2023)
September 24th, 11:30 am
ਮੇਰੇ ਪਿਆਰੇ ਪਰਿਵਾਰਜਨੋ, ਨਮਸਕਾਰ! ‘ਮਨ ਕੀ ਬਾਤ’ ਦੇ ਇੱਕ ਹੋਰ ਐਪੀਸੋਡ ਵਿੱਚ, ਮੈਨੂੰ ਤੁਹਾਡੇ ਨਾਲ ਦੇਸ਼ ਦੀ ਸਫਲਤਾ, ਦੇਸ਼ ਵਾਸੀਆਂ ਦੀ ਸਫਲਤਾ, ਉਨ੍ਹਾਂ ਦੇ ਪ੍ਰੇਰਣਾਦਾਇਕ ਜੀਵਨ ਸਫ਼ਰ ਨੂੰ ਸਾਂਝਾ ਕਰਨ ਦਾ ਮੌਕਾ ਮਿਲਿਆ ਹੈ। ਅੱਜ-ਕੱਲ੍ਹ, ਮੈਨੂੰ ਜ਼ਿਆਦਾਤਰ ਚਿੱਠੀਆਂ ਅਤੇ ਸੰਦੇਸ਼ ਮਿਲੇ ਹਨ ਜੋ ਮੁੱਖ ਤੌਰ ‘ਤੇ ਦੋ ਵਿਸ਼ਿਆਂ ‘ਤੇ ਹਨ। ਪਹਿਲਾ ਵਿਸ਼ਾ ਚੰਦਰਯਾਨ-3 ਦੀ ਸਫਲ ਲੈਂਡਿੰਗ ਹੈ ਅਤੇ ਦੂਜਾ ਵਿਸ਼ਾ ਦਿੱਲੀ ਵਿੱਚ ਜੀ-20 ਦਾ ਸਫਲ ਆਯੋਜਨ ਹੈ। ਮੈਨੂੰ ਦੇਸ਼ ਦੇ ਹਰ ਹਿੱਸੇ ਤੋਂ, ਸਮਾਜ ਦੇ ਹਰ ਵਰਗ ਤੋਂ, ਹਰ ਉਮਰ ਦੇ ਲੋਕਾਂ ਤੋਂ ਅਣਗਿਣਤ ਪੱਤਰ ਮਿਲੇ ਹਨ। ਜਦੋਂ ਚੰਦਰਯਾਨ-3 ਦਾ ਲੈਂਡਰ ਚੰਦਰਮਾ ‘ਤੇ ਉਤਰਨ ਵਾਲਾ ਸੀ ਤਾਂ ਕਰੋੜਾਂ ਲੋਕ ਵੱਖ-ਵੱਖ ਮਾਧਿਅਮਾਂ ਰਾਹੀਂ ਹਰ ਪਲ ਇਸ ਘਟਨਾ ਨੂੰ ਦੇਖ ਰਹੇ ਸਨ। ਇਸਰੋ ਦੇ ਯੂਟਿਊਬ ਲਾਈਵ ਚੈਨਲ ‘ਤੇ ਇਸ ਘਟਨਾ ਨੂੰ 80 ਲੱਖ ਤੋਂ ਵੱਧ ਲੋਕਾਂ ਨੇ ਦੇਖਿਆ - ਇਹ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ। ਇਹ ਦਰਸਾਉਂਦਾ ਹੈ ਕਿ ਕਰੋੜਾਂ ਭਾਰਤੀਆਂ ਦਾ ਚੰਦਰਯਾਨ-3 ਨਾਲ ਕਿੰਨਾ ਡੂੰਘਾ ਲਗਾਵ ਹੈ। ਚੰਦਰਯਾਨ ਦੀ ਇਸ ਸਫਲਤਾ ‘ਤੇ ਦੇਸ਼ ’ਚ ਇਨ੍ਹੀਂ ਦਿਨੀਂ ਇੱਕ ਬਹੁਤ ਹੀ ਸ਼ਾਨਦਾਰ ਕੁਇਜ਼ ਮੁਕਾਬਲਾ ਚੱਲ ਰਿਹਾ ਹੈ- ਪ੍ਰਸ਼ਨ ਮੁਕਾਬਲਾ ਅਤੇ ਇਸ ਦਾ ਨਾਂ ਰੱਖਿਆ ਗਿਆ ਹੈ- ’ਚੰਦਰਯਾਨ-3 ਮਹਾਕਵਿਜ਼’ MyGov ਪੋਰਟਲ ‘ਤੇ ਕਰਵਾਏ ਜਾ ਰਹੇ ਇਸ ਮੁਕਾਬਲੇ ’ਚ ਹੁਣ ਤੱਕ 15 ਲੱਖ ਤੋਂ ਵੱਧ ਲੋਕ ਹਿੱਸਾ ਲੈ ਚੁੱਕੇ ਹਨ। MyGov ਦੇ ਲਾਂਚ ਹੋਣ ਤੋਂ ਬਾਅਦ ਕਿਸੇ ਵੀ ਕਵਿਜ਼ ਵਿੱਚ ਇਹ ਸਭ ਤੋਂ ਵੱਡੀ ਭਾਗੀਦਾਰੀ ਹੈ। ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਜੇਕਰ ਤੁਸੀਂ ਅਜੇ ਤੱਕ ਇਸ ਵਿੱਚ ਹਿੱਸਾ ਨਹੀਂ ਲਿਆ ਹੈ ਤਾਂ ਦੇਰ ਨਾ ਕਰੋ, ਇਸ ਵਿੱਚ ਅਜੇ ਛੇ ਦਿਨ ਬਾਕੀ ਹਨ। ਇਸ ਕਵਿਜ਼ ਵਿੱਚ ਹਿੱਸਾ ਲਓ।During Congress rule, nothing was done to empower Panchayati Raj institutions: PM Modi
August 07th, 10:37 pm
Today, PM Modi addressed the Kshetriya Panchayati Raj Parishad in Haryana via video conferencing. Addressing the gathering, the PM said, “Today, the country is moving forward with full enthusiasm to fulfill the resolutions of Amrit Kaal and to build a developed India. The PM said, District Panchayats hold tremendous potential to drive significant transformations in various sectors. In this context, your role as representatives of the BJP becomes exceptionally vital.PM Modi addresses at Kshetriya Panchayati Raj Parishad in Haryana
August 07th, 10:30 am
Today, PM Modi addressed the Kshetriya Panchayati Raj Parishad in Haryana via video conferencing. Addressing the gathering, the PM said, “Today, the country is moving forward with full enthusiasm to fulfill the resolutions of Amrit Kaal and to build a developed India. The PM said, District Panchayats hold tremendous potential to drive significant transformations in various sectors. In this context, your role as representatives of the BJP becomes exceptionally vital.