ਪ੍ਰਧਾਨ ਮੰਤਰੀ ਨੇ ਸਵੀਡਨ ਦੇ ਪ੍ਰਧਾਨ ਮੰਤਰੀ ਨਾਲ ਦੁਵੱਲੀ ਗੱਲਬਾਤ ਕੀਤੀ
May 18th, 12:10 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਵੀਡਨ ਦੇ ਗੋਥੇਨਬਰਗ ਵਿੱਚ ਪ੍ਰਧਾਨ ਮੰਤਰੀ ਮਹਾਮਹਿਮ ਮਿਸਟਰ ਉਲਫ ਕ੍ਰਿਸਟਰਸਨ ਨਾਲ ਦੁਵੱਲੀ ਗੱਲਬਾਤ ਕੀਤੀ। ਸਵੀਡਨ ਦੀ ਸ਼ਾਹੀ ਕ੍ਰਾਊਨ ਪ੍ਰਿੰਸੈਸ ਵਿਕਟੋਰੀਆ ਨੇ ਵੀ ਮੀਟਿੰਗ ਵਿੱਚ ਹਿੱਸਾ ਲਿਆ ਅਤੇ ਉਨ੍ਹਾਂ ਰਾਜਾ ਕਾਰਲ XVI ਗੁਸਤਾਫ ਅਤੇ ਰਾਣੀ ਸਿਲਵੀਆ ਵੱਲੋਂ ਨਿੱਘੀਆਂ ਸ਼ੁਭਕਾਮਨਾਵਾਂ ਦਿੱਤੀਆਂ। ਪ੍ਰਧਾਨ ਮੰਤਰੀ ਮੋਦੀ ਨੇ ਮਹਾਮਹਿਮ ਰਾਜਾ ਦੇ 80ਵੇਂ ਜਨਮ ਦਿਨ 'ਤੇ ਵਧਾਈ ਦਿੱਤੀ।ਪ੍ਰਧਾਨ ਮੰਤਰੀ ਸਵੀਡਨ ਪਹੁੰਚੇ
May 17th, 06:09 pm
ਪ੍ਰਧਾਨ ਮੰਤਰੀ ਮੋਦੀ ਆਪਣੇ ਪੰਜ ਦੇਸ਼ਾਂ ਦੇ ਦੌਰੇ ਦੇ ਅਹਿਮ ਪੜਾਅ ਵਿੱਚ ਸਵੀਡਨ ਦੇ ਗੋਟੇਨਬਰਗ ਪਹੁੰਚੇ, ਅਤੇ ਉਨ੍ਹਾਂ ਦਾ ਸਵਾਗਤ ਸਵੀਡਿਸ਼ ਪ੍ਰਧਾਨ ਮੰਤਰੀ ਉਲਫ ਕ੍ਰਿਸਟਰਸਨ ਨੇ ਖ਼ੁਦ ਕੀਤਾ। ਪ੍ਰਧਾਨ ਮੰਤਰੀ ਮੋਦੀ ਦੇ ਸਵਾਗਤ ਦੇ ਲਈ ਸਵੀਡਨ ਨੇ ਆਪਣੇ ਫਾਈਟਰ ਜੈੱਟਸ ਨਾਲ ਐਸਕਾਰਟ ਵੀ ਪ੍ਰਦਾਨ ਕੀਤਾ। ਇਹ ਦੌਰਾ ਭਾਰਤ-ਸਵੀਡਨ ਸਬੰਧਾਂ ਦੀ ਵਧਦੀ ਡੂੰਘਾਈ ਅਤੇ ਮੁੱਖ ਖੇਤਰਾਂ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਪ੍ਰਤੀ ਸਾਂਝੀ ਵਚਨਬੱਧਤਾ ਨੂੰ ਦਰਸਾਉਂਦਾ ਹੈ।ਪ੍ਰਧਾਨ ਮੰਤਰੀ ਦਾ ਸੰਯੁਕਤ ਅਰਬ ਅਮੀਰਾਤ (ਯੂਏਈ), ਨੀਦਰਲੈਂਡ, ਸਵੀਡਨ, ਨਾਰਵੇ ਅਤੇ ਇਟਲੀ ਦਾ ਦੌਰਾ (15 - 20 ਮਈ, 2026)
May 11th, 09:00 pm
ਪ੍ਰਧਾਨ ਮੰਤਰੀ ਮੋਦੀ 15 ਮਈ ਤੋਂ 20 ਮਈ, 2026 ਤੱਕ ਸੰਯੁਕਤ ਅਰਬ ਅਮੀਰਾਤ (ਯੂਏਈ), ਨੀਦਰਲੈਂਡ, ਸਵੀਡਨ, ਨਾਰਵੇ ਅਤੇ ਇਟਲੀ ਦਾ ਦੌਰਾ ਕਰਨਗੇ। ਇਸ ਦੌਰੇ ਦੌਰਾਨ, ਉਹ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਯਦ ਅਲ ਨਾਹਯਾਨ ਨਾਲ ਮੁਲਾਕਾਤ ਕਰਨਗੇ ਅਤੇ ਵੱਖ-ਵੱਖ ਮੁੱਦਿਆਂ 'ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਨਗੇ। ਨੀਦਰਲੈਂਡ ਵਿੱਚ, ਪ੍ਰਧਾਨ ਮੰਤਰੀ ਕਿੰਗ ਵਿਲੇਮ-ਅਲੈਗਜ਼ੈਂਡਰ ਨਾਲ ਮੁਲਾਕਾਤ ਕਰਨਗੇ ਅਤੇ ਪ੍ਰਧਾਨ ਮੰਤਰੀ ਰੌਬ ਜੇਟਨ ਨਾਲ ਗੱਲਬਾਤ ਕਰਨਗੇ। ਸਵੀਡਨ ਵਿੱਚ, ਉਹ ਪ੍ਰਧਾਨ ਮੰਤਰੀ ਕ੍ਰਿਸਟਰਸਨ ਨਾਲ ਗੱਲਬਾਤ ਕਰਨਗੇ। ਨਾਰਵੇ ਵਿੱਚ, ਉਹ ਕਿੰਗ ਹੈਰਾਲਡ ਪੰਜਵੇਂ ਨਾਲ ਮੁਲਾਕਾਤ ਕਰਨਗੇ ਅਤੇ ਪ੍ਰਧਾਨ ਮੰਤਰੀ ਜੋਨਾਸ ਗਹਿਰ ਸਟੋਰ ਨਾਲ ਦੁਵੱਲੀ ਗੱਲਬਾਤ ਕਰਨਗੇ। ਬਾਅਦ ਵਿੱਚ, ਉਹ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨਾਲ ਗੱਲਬਾਤ ਕਰਨ ਲਈ ਇਟਲੀ ਜਾਣਗੇ।