ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਏਵੀਅਨ ਵਿੱਚ ਜੀ-7 ਸਿਖਰ ਸੰਮੇਲਨ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

June 18th, 05:04 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 17 ਜੂਨ, 2026 ਨੂੰ ਫ਼ਰਾਂਸ ਦੇ ਏਵੀਅਨ ਵਿੱਚ ਜੀ-7 ਸਿਖਰ ਸੰਮੇਲਨ ਦੌਰਾਨ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਡੋਨਾਲਡ ਜੇ. ਟਰੰਪ ਨਾਲ ਮੁਲਾਕਾਤ ਕੀਤੀ।

ਭਾਰਤ-ਫ਼ਰਾਂਸ ਇਨੋਵੇਸ਼ਨ ਰੋਡਮੈਪ 2030

June 15th, 05:42 am

17 ਫਰਵਰੀ, 2026 ਨੂੰ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਨੇ ਦੁਵੱਲੇ ਸਬੰਧਾਂ ਨੂੰ 'ਵਿਸ਼ੇਸ਼ ਆਲਮੀ ਰਣਨੀਤਕ ਭਾਈਵਾਲੀ' ਦੇ ਪੱਧਰ ਤੱਕ ਉੱਚਾ ਚੁੱਕਿਆ ਸੀ। ਉਨ੍ਹਾਂ ਨੇ ਸਾਂਝੇ ਤੌਰ 'ਤੇ 'ਭਾਰਤ-ਫ਼ਰਾਂਸ ਇਨੋਵੇਸ਼ਨ ਸਾਲ 2026' ਦਾ ਉਦਘਾਟਨ ਕੀਤਾ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ), ਇਨੋਵੇਸ਼ਨ, ਖੋਜ, ਤਕਨਾਲੋਜੀ, ਡਿਜੀਟਲ ਤਕਨੀਕ ਅਤੇ ਸਾਈਬਰ ਸਪੇਸ, ਸਿਹਤ, ਸੱਭਿਆਚਾਰ, ਅਰਥ-ਵਿਵਸਥਾ, ਵਿੱਦਿਅਕ ਸਬੰਧਾਂ ਅਤੇ ਲੋਕਾਂ ਵਿਚਾਲੇ ਆਪਸੀ ਤਾਲਮੇਲ ਵਰਗੇ ਖੇਤਰਾਂ ਵਿੱਚ ਸਹਿਯੋਗ ਨੂੰ ਵਿਆਪਕ ਅਤੇ ਵਿਭਿੰਨ ਬਣਾਉਣ ਦਾ ਸੱਦਾ ਦਿੱਤਾ।

ਪ੍ਰਧਾਨ ਮੰਤਰੀ ਨੇ ਫ਼ਰਾਂਸ ਦੇ ਰਾਸ਼ਟਰਪਤੀ ਨਾਲ ਦੁਵੱਲੀ ਗੱਲਬਾਤ ਕੀਤੀ

June 14th, 08:37 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 14 ਜੂਨ, 2026 ਨੂੰ ਨੀਸ ਦੇ ਵਿਲਾ ਕੇਰਲਿਓਸ ਵਿੱਚ ਫ਼ਰਾਂਸ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਇਮੈਨੂਅਲ ਮੈਕਰੌਂ ਨਾਲ ਦੁਵੱਲੀ ਗੱਲਬਾਤ ਕੀਤੀ। ਇਸ ਸਾਲ ਦੀ ਸ਼ੁਰੂਆਤ ਵਿੱਚ ਭਾਰਤ-ਫ਼ਰਾਂਸ ਸਬੰਧਾਂ ਨੂੰ ‘ਵਿਸ਼ੇਸ਼ ਗਲੋਬਲ ਰਣਨੀਤਕ ਭਾਈਵਾਲੀ’ ਦੇ ਪੱਧਰ ਤੱਕ ਵਧਾਉਣ ਤੋਂ ਬਾਅਦ ਦੋਵਾਂ ਆਗੂਆਂ ਦੀ ਇਹ ਪਹਿਲੀ ਬੈਠਕ ਸੀ।

ਪ੍ਰਧਾਨ ਮੰਤਰੀ ਦਾ ਫ਼ਰਾਂਸ ਅਤੇ ਸਲੋਵਾਕੀਆ ਦੀ ਯਾਤਰਾ ਤੋਂ ਪਹਿਲਾਂ ਰਵਾਨਗੀ ਬਿਆਨ

June 13th, 10:03 am

ਫ਼ਰਾਂਸ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਇਮੈਨੂਅਲ ਮੈਕਰੌਂ ਅਤੇ ਸਲੋਵਾਕ ਗਣਰਾਜ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਰੌਬਰਟ ਫਿਕੋ ਦੇ ਸੱਦੇ ’ਤੇ, ਮੈਂ 13 ਤੋਂ 18 ਜੂਨ, 2026 ਤੱਕ ਫ਼ਰਾਂਸ ਅਤੇ ਸਲੋਵਾਕ ਗਣਰਾਜ ਦੀ ਯਾਤਰਾ ਕਰਾਂਗਾ।

Visit of Prime Minister to France and Slovakia (June 13-18, 2026)

June 09th, 07:20 pm

PM Modi will visit France from 13-14 June 2026 and again from 16-19 June 2026. During his initial visit to France, he will hold discussions with President Emmanuel Macron and jointly inaugurate the 'Bharat Innovates' event. He will then visit Slovakia from 14-16 June 2026 to hold discussions with PM Robert Fico and meet President Peter Pellegrini. The PM will once again visit France to participate in the G7 Summit and the VivaTech Summit.

ਯੂਰਪੀਅਨ ਰਾਊਂਡ ਟੇਬਲ ਫਾਰ ਇੰਡਸਟਰੀ ਵਿੱਚ ਪ੍ਰਧਾਨ ਮੰਤਰੀ ਦਾ ਪ੍ਰੈੱਸ ਬਿਆਨ

May 17th, 11:43 pm

ਕੁਝ ਸਮਾਂ ਪਹਿਲਾਂ ਮੈਨੂੰ ਸਵੀਡਨ ਦੇ 'ਰੌਇਲ ਆਰਡਰ ਆਫ ਦਿ ਪੋਲਰ ਸਟਾਰ' ਦੇ ਸਰਬ-ਉੱਚ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਸੀ। ਇਹ ਸਿਰਫ਼ ਮੇਰਾ ਸਨਮਾਨ ਨਹੀਂ ਹੈ, ਇਹ ਇੱਕ ਸੌ ਚਾਲੀ ਕਰੋੜ ਭਾਰਤੀਆਂ ਦਾ ਸਨਮਾਨ ਹੈ। ਇਹ ਸਵੀਡਨ ਦੇ ਸਾਡੇ ਉਨ੍ਹਾਂ ਸਾਰੇ ਸਾਥੀਆਂ ਦਾ ਵੀ ਸਨਮਾਨ ਹੈ, ਜਿਨ੍ਹਾਂ ਨੇ ਭਾਰਤ-ਸਵੀਡਨ ਸਬੰਧਾਂ ਨੂੰ ਮਜ਼ਬੂਤ ਕੀਤਾ ਅਤੇ ਇੱਕ ਪੱਕਾ ਆਧਾਰ ਦਿੱਤਾ।

ਪ੍ਰਧਾਨ ਮੰਤਰੀ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਫ਼ੋਨ ਆਇਆ, ਦੋਵਾਂ ਆਗੂਆਂ ਨੇ ਦੁਵੱਲੇ ਸਹਿਯੋਗ ਦੀ ਸਮੀਖਿਆ ਅਤੇ ਪੱਛਮੀ ਏਸ਼ੀਆ ਅਤੇ ਸਟ੍ਰੇਟ ਆਫ਼ ਹੋਰਮੁਜ਼ ਬਾਰੇ ਚਰਚਾ ਕੀਤੀ

April 14th, 10:12 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਫ਼ੋਨ ਆਇਆ।

ਪ੍ਰਧਾਨ ਮੰਤਰੀ ਦੀ ਇਥੋਪੀਆ ਯਾਤਰਾ : ਨਤੀਜਿਆਂ ਦੀ ਸੂਚੀ

December 16th, 10:41 pm

ਦੁਵੱਲੇ ਸਬੰਧਾਂ ਨੂੰ 'ਰਣਨੀਤਕ ਭਾਈਵਾਲੀ' ਪੱਧਰ ਤੱਕ ਉੱਚਾ ਚੁੱਕਣਾ।

ਮੰਗੋਲੀਆ ਦੇ ਰਾਸ਼ਟਰਪਤੀ ਨਾਲ ਸਾਂਝੇ ਪ੍ਰੈੱਸ ਬਿਆਨ ਦੇ ਦੌਰਾਨ ਪ੍ਰਧਾਨ ਮੰਤਰੀ ਦੇ ਪ੍ਰੈੱਸ ਬਿਆਨ ਦਾ ਪੰਜਾਬੀ ਅਨੁਵਾਦ

October 14th, 01:15 pm

ਛੇ ਵਰ੍ਹਿਆਂ ਬਾਅਦ ਮੰਗੋਲੀਆ ਦੇ ਰਾਸ਼ਟਰਪਤੀ ਦਾ ਭਾਰਤ ਆਉਣਾ ਆਪਣੇ ਆਪ ਵਿੱਚ ਇੱਕ ਬਹੁਤ ਖ਼ਾਸ ਮੌਕਾ ਹੈ। ਅਤੇ ਇਹ ਦੌਰਾ ਓਦੋਂ ਹੋ ਰਿਹਾ ਹੈ ਜਦੋਂ ਭਾਰਤ ਅਤੇ ਮੰਗੋਲੀਆ ਆਪਣੇ ਕੂਟਨੀਤਕ ਸਬੰਧਾਂ ਦੇ 70 ਸਾਲ ਅਤੇ ਰਣਨੀਤਕ ਸਾਂਝੇਦਾਰੀ ਦੇ 10 ਸਾਲ ਮਨਾ ਰਹੇ ਹਨ। ਇਸ ਮੌਕੇ ’ਤੇ ਅੱਜ ਅਸੀਂ ਸਾਂਝੀ ਡਾਕ ਟਿਕਟ ਜਾਰੀ ਕੀਤੀ ਹੈ, ਜੋ ਸਾਡੀ ਸਾਂਝੀ ਵਿਰਾਸਤ, ਵਿਭਿੰਨਤਾ ਅਤੇ ਡੂੰਘੇ ਸੱਭਿਅਤਾ ਸਬੰਧਾਂ ਦਾ ਪ੍ਰਤੀਕ ਹੈ।

ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਜਨਮ ਦਿਨ ਦੀਆਂ ਤਹਿ ਦਿਲੋਂ ਮੁਬਾਰਕਾਂ ਦਿੱਤੀਆਂ

September 16th, 10:13 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਸ਼੍ਰੀ ਡੋਨਾਲਡ ਜੇ. ਟਰੰਪ ਦਾ ਟੈਲੀਫ਼ੋਨ ਆਇਆ।

ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਭਾਵਨਾਵਾਂ ਦੀ ਗੰਭੀਰਤਾ ਨਾਲ ਪ੍ਰਸ਼ੰਸਾ ਕਰਦਾ ਹਾਂ ਅਤੇ ਉਨ੍ਹਾਂ ਦਾ ਪੂਰਾ ਸਮਰਥਨ ਕਰਦਾ ਹਾਂ: ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ

September 06th, 10:27 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਉਹ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਭਾਵਨਾਵਾਂ ਅਤੇ ਭਾਰਤ - ਅਮਰੀਕਾ ਸਬੰਧਾਂ ਦੇ ਸਕਾਰਾਤਮਕ ਮੁਲਾਂਕਣ ਦੀ ਗੰਭੀਰਤਾ ਨਾਲ ਪ੍ਰਸ਼ੰਸਾ ਕਰਦੇ ਹਨ ਅਤੇ ਉਨ੍ਹਾਂ ਦਾ ਪੂਰੀ ਤਰ੍ਹਾਂ ਨਾਲ ਸਮਰਥਨ ਕਰਦੇ ਹਨ। ਸ਼੍ਰੀ ਮੋਦੀ ਨੇ ਕਿਹਾ ਭਾਰਤ ਅਤੇ ਅਮਰੀਕਾ ਦਰਮਿਆਨ ਇੱਕ ਬਹੁਤ ਹੀ ਸਕਾਰਾਤਮਕ ਅਤੇ ਅਗਾਂਹਵਧੂ ਵਿਆਪਕ ਅਤੇ ਵਿਸ਼ਵਵਿਆਪੀ ਰਣਨੀਤਕ ਸਾਂਝੇਦਾਰੀ ਹੈ ।

ਰੂਸ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਦਾ ਉਦਘਾਟਨੀ ਕਥਨ

September 01st, 01:24 pm

ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਹੋ ਰਹੀ ਹੈ, ਅਤੇ ਮੈਂ ਹਮੇਸ਼ਾ ਅਨੁਭਵ ਕਰਦਾ ਹਾਂ ਕਿ ਤੁਹਾਨੂੰ ਮਿਲਣਾ ਮਤਲਬ ਇੱਕ ਯਾਦਗਾਰ ਮੀਟਿੰਗ ਵੀ ਹੁੰਦੀ ਹੈ। ਬਹੁਤ ਸਾਰੀਆਂ ਚੀਜ਼ਾਂ ਦੀਆਂ ਜਾਣਕਾਰੀਆਂ ਦਾ ਅਦਾਨ-ਪ੍ਰਦਾਨ ਕਰਨ ਦਾ ਮੌਕਾ ਮਿਲਦਾ ਹੈ।

ਪ੍ਰਧਾਨ ਮੰਤਰੀ ਨੇ ਰੂਸ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

September 01st, 01:08 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਚੀਨ ਦੇ ਤਿਆਨਜਿਨ ਵਿੱਚ ਸ਼ੰਘਾਈ ਸਹਿਯੋਗ ਸੰਗਠਨ ਸਮਿਟ ਦੌਰਾਨ ਰੂਸ ਦੇ ਰਾਸ਼ਟਰਪਤੀ ਸ਼੍ਰੀ ਵਲਾਦਿਮੀਰ ਪੁਤਿਨ ਨਾਲ ਮੁਲਾਕਾਤ ਕੀਤੀ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਜਪਾਨ ਯਾਤਰਾ ਦੇ ਨਤੀਜਿਆਂ ਦੀ ਸੂਚੀ

August 29th, 06:23 pm

ਆਰਥਿਕ ਸਾਂਝੇਦਾਰੀ, ਆਰਥਿਕ ਸੁਰੱਖਿਆ, ਗਤੀਸ਼ੀਲਤਾ, ਟਿਕਾਊ ਵਾਤਾਵਰਣ, ਟੈਕਨੋਲੋਜੀ ਅਤੇ ਇਨੋਵੇਸ਼ਨ, ਸਿਹਤ, ਲੋਕਾਂ ਦੇ ਵਿੱਚ ਆਪਸੀ ਸੰਪਰਕ ਅਤੇ ਦੋਵੇਂ ਦੇਸ਼ਾਂ ਦੇ ਵਿੱਚ ਆਪਸੀ ਸੰਪਰਕ ਜਿਹੇ ਅੱਠ ਖੇਤਰਾਂ ਵਿੱਚ ਆਰਥਿਕ ਅਤੇ ਕਾਰਜਸ਼ੀਲ ਸਹਿਯੋਗ ਲਈ 10-ਵਰ੍ਹਿਆਂ ਦੀ ਰਣਨੀਤਕ ਤਰਜੀਹ।

ਜਪਾਨ ਦੇ ਪ੍ਰਧਾਨ ਮੰਤਰੀ ਦੇ ਨਾਲ ਸੰਯੁਕਤ ਪ੍ਰੈੱਸ ਬਿਆਨ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਪ੍ਰੈੱਸ ਬਿਆਨ

August 29th, 03:59 pm

ਅੱਜ ਅਸੀਂ ਆਪਣੀ Special Strategic and Global Partnership ਵਿੱਚ ਇੱਕ ਨਵੇਂ ਅਤੇ ਸੁਨਹਿਰੇ ਅਧਿਆਏ ਦੀ ਮਜ਼ਬੂਤ ਨੀਂਹ ਰੱਖੀ ਹੈ। ਅਸੀਂ ਅਗਲੇ ਦਹਾਕੇ ਦੇ ਲਈ ਇੱਕ ਰੋਡਮੈਪ ਬਣਾਇਆ ਹੈ। ਸਾਡੇ ਵਿਜ਼ਨ ਦੇ ਕੇਂਦਰ ਵਿੱਚ में investment, innovation, economic security, environment, technology, health, mobility, people-to-people exchanges, and state-prefecture partnership ਇਹ ਪ੍ਰਮੁੱਖ ਗੱਲਾਂ ਹਨ। ਅਸੀਂ ਅਗਲੇ ਦਸ ਵਰ੍ਹਿਆਂ ਵਿੱਚ ਜਪਾਨ ਤੋਂ ਭਾਰਤ ਵਿੱਚ 10 ਟ੍ਰਿਲੀਅਨ ਯੇਨ ਨਿਵੇਸ਼ ਦਾ ਟੀਚਾ ਨਿਰਧਾਰਿਤ ਕੀਤਾ ਹੈ। ਭਾਰਤ ਅਤੇ ਜਪਾਨ ਦੇ Small and Medium Enterprises ਅਤੇ Start-ups ਨੂੰ ਜੋੜਨ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ।

ਕ੍ਰੋਏਸ਼ੀਆ ਦੇ ਰਾਸ਼ਟਰਪਤੀ ਦੇ ਨਾਲ ਸੰਯੁਕਤ ਪ੍ਰੈੱਸ ਸਟੇਟਮੈਂਟ ਦੌਰਾਨ ਪ੍ਰਧਾਨ ਮੰਤਰੀ ਦਾ ਪ੍ਰੈੱਸ ਸੰਬੋਧਨ

June 18th, 09:56 pm

ਜ਼ਾਗ੍ਰੇਬ ਦੀ ਇਸ ਇਤਿਹਾਸਕ ਅਤੇ ਮਨਮੋਹਕ ਧਰਤੀ ‘ਤੇ ਜਿਸ ਉਤਸ਼ਾਹ, ਆਤਮੀਅਤਾ ਅਤੇ ਪਿਆਰ ਨਾਲ ਮੇਰਾ ਸੁਆਗਤ ਹੋਇਆ ਹੈ, ਉਸ ਦੇ ਲਈ ਮੈਂ ਪ੍ਰਧਾਨ ਮੰਤਰੀ ਅਤੇ ਕ੍ਰੋਏਸ਼ੀਆ ਸਰਕਾਰ ਦਾ ਹਾਰਦਿਕ ਆਭਾਰ ਵਿਅਕਤ ਕਰਨਾ ਚਾਹਾਂਗਾ।

ਸਾਇਪ੍ਰਸ ਅਤੇ ਭਾਰਤ ਦਰਮਿਆਨ ਵਿਆਪਕ ਸਾਂਝੇਦਾਰੀ ਦੇ ਲਾਗੂਕਰਨ ‘ਤੇ ਜੁਆਇੰਟ ਡੈਕਲੇਰੇਸ਼ਨ

June 16th, 03:20 pm

ਸਾਇਪ੍ਰਸ ਦੇ ਰਾਸ਼ਟਰਪਤੀ, ਸ਼੍ਰੀ ਨਿਕੋਸ ਕ੍ਰਿਸਟੋਡੌਲਿਡੇਸ ਨੇ 15 ਤੋਂ 16 ਜੂਨ, 2025 ਤੱਕ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਸਾਇਪ੍ਰਸ ਦੀ ਸਰਕਾਰੀ ਯਾਤਰਾ ਦੌਰਾਨ ਉਨ੍ਹਾਂ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੀ ਇਹ ਯਾਤਰਾ ਪਿਛਲੇ ਦੋ ਦਹਾਕਿਆਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਸਾਇਪ੍ਰਸ ਦੀ ਪਹਿਲੀ ਯਾਤਰਾ ਹੈ। ਇਹ ਇੱਕ ਇਤਿਹਾਸਕ ਉਪਲਬਧੀ ਹੈ ਅਤੇ ਦੋਨੋਂ ਦੇਸ਼ਾਂ ਦਰਮਿਆਨ ਗਹਿਰੀ ਅਤੇ ਸਥਾਈ ਮਿੱਤਰਤਾ ਦੀ ਪੁਸ਼ਟੀ ਕਰਦੀ ਹੈ। ਸ਼੍ਰੀ ਮੋਦੀ ਦੀ ਇਹ ਯਾਤਰਾ ਨਾ ਸਿਰਫ ਇੱਕ ਸਾਂਝੇ ਇਤਿਹਾਸ ਦਾ ਜਸ਼ਨ ਹੈ, ਸਗੋਂ ਇੱਕ ਸੰਯੁਕਤ ਰਣਨੀਤਕ ਦ੍ਰਿਸ਼ਟੀ ਅਤੇ ਆਪਸੀ ਵਿਸ਼ਵਾਸ ਅਤੇ ਸਨਮਾਨ ਵਿੱਚ ਨਿਹਿਤ ਇੱਕ ਦੂਰਗਾਮੀ ਸਾਂਝੇਦਾਰੀ ਦਾ ਜਸ਼ਨ ਹੈ।

ਸਾਇਪ੍ਰਸ ਦੇ ਰਾਸ਼ਟਰਪਤੀ ਦੇ ਨਾਲ ਸੰਯੁਕਤ ਪ੍ਰੈੱਸ ਬਿਆਨ ਦੌਰਾਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਪ੍ਰੈੱਸ ਬਿਆਨ

June 16th, 01:45 pm

ਸਭ ਤੋਂ ਪਹਿਲਾਂ ਮੈਂ ਸ਼ਾਨਦਾਰ ਸੁਆਗਤ ਅਤੇ ਪ੍ਰਾਹੁਣਾਚਾਰੀ-ਸਨਮਾਨ ਦੇ ਲਈ ਰਾਸ਼ਟਰਪਤੀ ਜੀ ਦਾ ਦਿਲ ਤੋਂ ਧੰਨਵਾਦ ਕਰਦਾ ਹਾਂ। ਕੱਲ੍ਹ, ਜਦੋਂ ਤੋਂ ਮੈਂ ਸਾਇਪ੍ਰਸ ਦੀ ਧਰਤੀ ‘ਤੇ ਕਦਮ ਰੱਖਿਆ ਹੈ, ਰਾਸ਼ਟਰਪਤੀ ਜੀ ਅਤੇ ਇੱਥੋਂ ਦੇ ਲੋਕਾਂ ਨੇ ਜੋ ਆਪਣਾਪਨ ਅਤੇ ਪਿਆਰ ਦਿਖਾਇਆ, ਉਹ ਸਿੱਧਾ ਦਿਲ ਨੂੰ ਛੂਹ ਗਿਆ।

ਰਣਨੀਤਕ ਰੀਸੈੱਟ: ਪੱਛਮ ਏਸ਼ੀਆ ਵਿੱਚ ਭਾਰਤ ਦੀ ਭੂਮਿਕਾ ਨੂੰ ਗਹਿਰਾ ਕਰਨ ਦੇ ਲਈ ਪ੍ਰਧਾਨ ਮੰਤਰੀ ਮੋਦੀ ਦੀ ਸਾਊਦੀ ਯਾਤਰਾ

April 21st, 04:51 pm

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ 22-23 ਅਪ੍ਰੈਲ, 2025 ਦੀ ਸਾਊਦੀ ਅਰਬ ਯਾਤਰਾ ਇੱਕ ਮਹੱਤਵਪੂਰਨ ਪੜਾਅ 'ਤੇ ਆ ਰਹੀ ਹੈ - ਇਹ ਯਾਤਰਾ ਵਿਸ਼ਵ ਸ਼ਕਤੀ ਦੀ ਗਤੀਸ਼ੀਲਤਾ ਵਿੱਚ ਤਬਦੀਲੀ ਅਤੇ ਤੇਜ਼ੀ ਨਾਲ ਬਦਲਦੇ ਪੱਛਮ ਏਸ਼ੀਆ ਦੁਆਰਾ ਆਕਾਰ ਦਿੱਤਾ ਗਿਆ ਹੈ।

ਸ੍ਰੀਲੰਕਾ ਦੇ ਰਾਸ਼ਟਰਪਤੀ ਦੇ ਨਾਲ ਸੁਯੰਕਤ ਪ੍ਰੈੱਸ ਬਿਆਨ ਦੇ ਦੌਰਾਨ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ

April 05th, 11:30 am

ਅੱਜ ਰਾਸ਼ਟਰਪਤੀ ਦਿਸਾਨਾਯਕ ਦੁਆਰਾ ‘ਸ੍ਰੀਲੰਕਾ ਮਿੱਤਰ ਵਿਭੂਸ਼ਣ’ (‘Sri Lanka Mitra Vibhushana’) ਨਾਲ ਸਨਮਾਨਿਤ ਕੀਤਾ ਜਾਣਾ ਮੇਰੇ ਲਈ ਗੌਰਵ ਦੀ ਬਾਤ ਹੈ। ਇਹ ਸਨਮਾਨ ਕੇਵਲ ਮੇਰਾ ਸਨਮਾਨ ਨਹੀਂ ਹੈ, ਬਲਕਿ ਇਹ 140 ਕਰੋੜ ਭਾਰਤੀਆਂ ਦਾ ਸਨਮਾਨ ਹੈ। ਇਹ ਭਾਰਤ ਅਤੇ ਸ੍ਰੀਲੰਕਾ ਦੇ ਲੋਕਾਂ ਦੇ ਦਰਮਿਆਨ ਇਤਿਹਾਸਿਕ ਸਬੰਧਾਂ ਅਤੇ ਗਹਿਰੀ ਮਿੱਤਰਤਾ ਦਾ ਸਨਮਾਨ ਹੈ।