ਪ੍ਰਧਾਨ ਮੰਤਰੀ ਨੇ ਐੱਲਵੀਐੱਮ3-ਐੱਮ6 ਰਾਹੀਂ ਬਲੂਬਰਡ ਬਲਾਕ-2 ਦੇ ਸਫਲ ਲਾਂਚ ਲਈ ਪੁਲਾੜ ਵਿਗਿਆਨੀਆਂ ਅਤੇ ਇੰਜੀਨੀਅਰਾਂ ਨੂੰ ਵਧਾਈ ਦਿੱਤੀ

December 24th, 10:04 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਐੱਲਵੀਐੱਮ3-ਐੱਮ6 ਰਾਹੀਂ ਬਲੂਬਰਡ ਬਲਾਕ-2 ਦੇ ਸਫਲ ਲਾਂਚ 'ਤੇ ਪੁਲਾੜ ਵਿਗਿਆਨੀਆਂ ਅਤੇ ਇੰਜੀਨੀਅਰਾਂ ਨੂੰ ਵਧਾਈ ਦਿੱਤੀ ਹੈ। ਬਲੂਬਰਡ ਬਲਾਕ-2 ਅਮਰੀਕਾ ਦਾ ਇੱਕ ਪੁਲਾੜੀ ਜਹਾਜ਼ ਹੈ ਅਤੇ ਭਾਰਤ ਦੀ ਧਰਤੀ ਤੋਂ ਆਪਣੇ ਨਿਰਧਾਰਤ ਔਰਬਿਟ ਵਿੱਚ ਲਾਂਚ ਕੀਤਾ ਗਿਆ ਹੁਣ ਤੱਕ ਦਾ ਸਭ ਤੋਂ ਭਾਰੀ ਉਪਗ੍ਰਹਿ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਭਾਰਤ ਦੀ ਪੁਲਾੜ ਯਾਤਰਾ ਵਿੱਚ ਇਹ ਇੱਕ ਮਾਣ ਵਾਲੀ ਗੱਲ ਹੈ ਅਤੇ ਇਹ ਆਤਮ-ਨਿਰਭਰ ਭਾਰਤ ਦੀ ਦਿਸ਼ਾ ਵੱਲ ਕੀਤੇ ਜਾ ਰਹੇ ਯਤਨਾਂ ਨੂੰ ਦਰਸਾਉਂਦਾ ਹੈ।

ਭਾਰਤ ਅਤੇ ਜਾਪਾਨ ਵਿੱਚ ਸੁਰੱਖਿਆ ਸਹਿਯੋਗ ’ਤੇ ਸੰਯੁਕਤ ਐਲਾਨ

August 29th, 07:43 pm

ਸਰੋਤ ਸੰਪਦਾ ਅਤੇ ਤਕਨੀਕੀ ਸਮਰੱਥਾਵਾਂ ਦੇ ਸੰਦਰਭ ਵਿੱਚ ਆਪਣੀਆਂ ਪੂਰਕ ਸ਼ਕਤੀਆਂ ਦੀ ਪਹਿਚਾਣ ਕਰਦੇ ਹੋਏ,

ਅਗਲੇ ਦਹਾਕੇ ਲਈ ਭਾਰਤ-ਜਾਪਾਨ ਸੰਯੁਕਤ ਦ੍ਰਿਸ਼ਟੀਕੋਣ : ਵਿਸ਼ੇਸ਼ ਰਣਨੀਤਕ ਅਤੇ ਗਲੋਬਲ ਸਾਂਝੇਦਾਰੀ ਨੂੰ ਅੱਗੇ ਵਧਾਉਣ ਲਈ ਅੱਠ ਸੂਤਰੀ ਦਿਸ਼ਾਵਾਂ

August 29th, 07:11 pm

ਭਾਰਤ ਅਤੇ ਜਾਪਾਨ, ਦੋ ਦੇਸ਼ ਜੋ ਵਿਧੀ ਦੇ ਸ਼ਾਸਨ ‘ਤੇ ਅਧਾਰਿਤ ਇੱਕ ਸੁਤੰਤਰ, ਖੁੱਲ੍ਹੇ, ਸ਼ਾਂਤੀਪੂਰਨ, ਸਮ੍ਰਿੱਧ ਅਤੇ ਦਬਾਅ-ਮੁਕਤ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਸੰਯੁਕਤ ਦ੍ਰਿਸ਼ਟੀਕੋਣ ਰੱਖਦੇ ਹਨ, ਦੋ ਅਰਥਵਿਵਸਥਾਵਾਂ ਜਿਨ੍ਹਾਂ ਦੇ ਕੋਲ ਪੂਰਕ ਸੰਸਾਧਨ ਸੰਪੰਨਤਾ, ਤਕਨੀਕੀ ਸਮਰੱਥਾਵਾਂ ਅਤੇ ਲਾਗਤ ਮੁਕਾਬਲੇਬਾਜ਼ੀ ਹੈ ਅਤੇ ਦੋ ਦੇਸ਼ ਜਿਨ੍ਹਾਂ ਦੇ ਕੋਲ ਮੈਤਰੀ ਅਤੇ ਆਪਸੀ ਸਦਭਾਵਨਾ ਦੀ ਲੰਬੀ ਪਰੰਪਰਾ ਹੈ, ਅਗਲੇ ਦਹਾਕੇ ਵਿੱਚ ਆਪਣੇ ਦੇਸ਼ਾਂ ਅਤੇ ਵਿਸ਼ਵ ਵਿੱਚ ਹੋਣ ਵਾਲੇ ਪਰਿਵਰਤਨਾਂ ਅਤੇ ਮੌਕਿਆਂ ਦਾ ਸੰਯੁਕਤ ਤੌਰ ‘ਤੇ ਲਾਭ ਉਠਾਉਣ, ਸਾਡੇ ਸਬੰਧਿਤ ਘਰੇਲੂ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰਨ ਅਤੇ ਸਾਡੇ ਦੇਸ਼ਾਂ ਅਤੇ ਅਗਲੀ ਪੀੜ੍ਹੀ ਦੇ ਲੋਕਾਂ ਨੂੰ ਪਹਿਲਾਂ ਤੋਂ ਕਿਤੇ ਵੱਧ ਕਰੀਬ ਲਿਆਉਣ ਦੀ ਆਪਣੀ ਅਭਿਲਾਸ਼ਾ ਵਿਅਕਤ ਕਰਦੇ ਹਨ।

15ਵੇਂ ਭਾਰਤ-ਜਾਪਾਨ ਸਲਾਨਾ ਸਮਿਟ ’ਤੇ ਸੰਯੁਕਤ ਬਿਆਨ: ਸਾਡੀ ਅਗਲੀ ਪੀੜ੍ਹੀ ਦੀ ਸੁਰੱਖਿਆ ਅਤੇ ਸਮ੍ਰਿੱਧੀ ਲਈ ਸਾਂਝੇਦਾਰੀ

August 29th, 07:06 pm

ਜਾਪਾਨ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਇਸ਼ਿਬਾ ਸ਼ਿਗੇਰੂ ਦੇ ਸੱਦੇ 'ਤੇ, ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 15ਵੇਂ ਭਾਰਤ-ਜਾਪਾਨ ਸਲਾਨਾ ਸਮਿਟ ਲਈ 29-30 ਅਗਸਤ 2025 ਨੂੰ ਜਾਪਾਨ ਦੀ ਅਧਿਕਾਰਤ ਯਾਤਰਾ ਕੀਤੀ। ਪ੍ਰਧਾਨ ਮੰਤਰੀ ਮੋਦੀ ਦਾ 29 ਅਗਸਤ 2025 ਦੀ ਸ਼ਾਮ ਨੂੰ ਪ੍ਰਧਾਨ ਮੰਤਰੀ ਦਫ਼ਤਰ (ਕਾਂਤੇਈ) ਵਿੱਚ ਪ੍ਰਧਾਨ ਮੰਤਰੀ ਇਸ਼ਿਬਾ ਨੇ ਸੁਆਗਤ ਕੀਤਾ, ਜਿੱਥੇ ਉਨ੍ਹਾਂ ਨੂੰ ਰਸਮੀ ਗਾਰਡ ਆਫ ਔਨਰ ਦਿੱਤਾ ਗਿਆ। ਦੋਵਾਂ ਪ੍ਰਧਾਨ ਮੰਤਰੀਆਂ ਨੇ ਵਫ਼ਦ ਪੱਧਰੀ ਗੱਲਬਾਤ ਦੌਰਾਨ ਭਾਰਤ ਅਤੇ ਜਾਪਾਨ ਦੇ ਵਿੱਚ ਲੰਬੇ ਸਮੇਂ ਤੋਂ ਚੱਲੀ ਆ ਰਹੀ ਦੋਸਤੀ ਨੂੰ ਯਾਦ ਕੀਤਾ ਜੋ ਸੱਭਿਅਤਾ ਦੇ ਸਬੰਧਾਂ, ਸਾਂਝੀਆਂ ਕਦਰਾਂ-ਕੀਮਤਾਂ ਅਤੇ ਹਿਤਾਂ, ਸਾਂਝੇ ਰਣਨੀਤਕ ਦ੍ਰਿਸ਼ਟੀਕੋਣ ਅਤੇ ਇੱਕ-ਦੂਸਰੇ ਦੇ ਪ੍ਰਤੀ ਪਰਸਪਰ ਸਨਮਾਨ ਵਿੱਚ ਨਿਹਿਤ ਹਨ। ਦੋਵਾਂ ਪ੍ਰਧਾਨ ਮੰਤਰੀਆਂ ਨੇ ਪਿਛਲੇ ਦਹਾਕੇ ਵਿੱਚ ਭਾਰਤ-ਜਾਪਾਨ ਸਾਂਝੇਦਾਰੀ ਦੁਆਰਾ ਕੀਤੀ ਗਈ ਮਹੱਤਵਪੂਰਨ ਪ੍ਰਗਤੀ ਦੀ ਸ਼ਲਾਘਾ ਕੀਤੀ ਅਤੇ ਆਉਣ ਵਾਲੇ ਦਹਾਕਿਆਂ ਵਿੱਚ ਆਪਸੀ ਸੁਰੱਖਿਆ ਅਤੇ ਸਮ੍ਰਿੱਧੀ ਲਈ ਰਣਨੀਤਕ ਅਤੇ ਦੂਰਅੰਦੇਸ਼ੀ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ 'ਤੇ ਰਚਨਾਤਮਕ ਚਰਚਾ ਕੀਤੀ।

ਪ੍ਰਧਾਨ ਮੰਤਰੀ ਦਾ ਜਪਾਨ ਅਤੇ ਚੀਨ ਦਾ ਦੌਰਾ

August 22nd, 06:15 pm

ਪ੍ਰਧਾਨ ਮੰਤਰੀ ਮੋਦੀ ਜਪਾਨ ਦੇ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ੀਬਾ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਸੱਦੇ 'ਤੇ ਕ੍ਰਮਵਾਰ 29-30 ਅਗਸਤ 2025 ਨੂੰ ਜਪਾਨ ਅਤੇ 31 ਅਗਸਤ-1 ਸਤੰਬਰ 2025 ਨੂੰ ਚੀਨ ਦਾ ਦੌਰਾ ਕਰਨਗੇ। ਜਪਾਨ ਵਿੱਚ, ਪ੍ਰਧਾਨ ਮੰਤਰੀ 15ਵੇਂ ਭਾਰਤ-ਜਪਾਨ ਸਲਾਨਾ ਸੰਮੇਲਨ ਵਿੱਚ ਹਿੱਸਾ ਲੈਣਗੇ ਅਤੇ ਜਪਾਨ ਦੇ ਪ੍ਰਧਾਨ ਮੰਤਰੀ ਇਸ਼ੀਬਾ ਨਾਲ ਵਿਚਾਰ-ਵਟਾਂਦਰਾ ਕਰਨਗੇ। ਚੀਨ ਵਿੱਚ, ਪ੍ਰਧਾਨ ਮੰਤਰੀ ਤਿਆਨਜਿਨ ਵਿੱਚ ਸ਼ੰਘਾਈ ਸਹਿਯੋਗ ਸੰਗਠਨ (SCO) ਸੰਮੇਲਨ ਵਿੱਚ ਸ਼ਾਮਲ ਹੋਣਗੇ।