ਹੈਦਰਾਬਾਦ ਵਿੱਚ ਸੈਫਰਾਨ ਏਅਰਕ੍ਰਾਫਟ ਇੰਜਣ ਸਰਵਿਸਿਜ਼ ਇੰਡੀਆ ਸਹੂਲਤ ਕੇਂਦਰ ਦੇ ਉਦਘਾਟਨ ਦੇ ਮੌਕੇ ’ਤੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

November 26th, 10:10 am

ਮੇਰੇ ਕੋਲ ਸਮਾਂ ਸੀਮਤ ਹੈ, ਕਿਉਂਕਿ ਮੈਂ ਸੰਸਦ ਵਿੱਚ ਪਹੁੰਚਣਾ ਹੈ, ਰਾਸ਼ਟਰਪਤੀ ਜੀ ਦਾ ਪ੍ਰੋਗਰਾਮ ਹੈ, ਇਸ ਲਈ ਮੈਂ ਲੰਬੀ ਗੱਲ ਨਾ ਕਰਦੇ ਹੋਏ, ਬਹੁਤ ਤੇਜ਼ੀ ਨਾਲ ਕੁਝ ਗੱਲਾਂ ਦੱਸ ਕੇ ਆਪਣੀ ਗੱਲ ਮੈਂ ਪੂਰੀ ਕਰਾਂਗਾ। ਅੱਜ ਤੋਂ ਭਾਰਤ ਦਾ ਹਵਾਬਾਜ਼ੀ ਖੇਤਰ ਇੱਕ ਨਵੀਂ ਉਡਾਣ ਭਰਨ ਜਾ ਰਿਹਾ ਹੈ। ਸੈਫਰਾਨ ਦੀ ਇਹ ਨਵੀਂ ਸਹੂਲਤ ਭਾਰਤ ਨੂੰ ਇੱਕ ਗਲੋਬਲ ਐੱਮਆਰਓ ਹੱਬ ਦੇ ਰੂਪ ਵਿੱਚ ਸਥਾਪਿਤ ਕਰਨ ਵਿੱਚ ਮਦਦ ਕਰੇਗੀ। ਇਹ ਐੱਮਆਰਓ ਸਹੂਲਤ ਹਾਈਟੈੱਕ ਐਰੋਸਪੇਸ ਦੀ ਦੁਨੀਆ ਵਿੱਚ ਨੌਜਵਾਨਾਂ ਦੇ ਲਈ ਨਵੇਂ ਮੌਕੇ ਵੀ ਬਣਾਵੇਗੀ। ਮੈਂ ਸਾਰੇ ਅਤੇ ਮੈਂ ਹੁਣੇ 24 ਨਵੰਬਰ ਨੂੰ ਹੀ ਸੈਫਰਾਨ ਬੋਰਡ ਅਤੇ ਮੈਨੇਜਮੈਂਟ ਦੇ ਲੋਕਾਂ ਨਾਲ ਮਿਲਿਆ ਹਾਂ, ਪਹਿਲਾਂ ਵੀ ਮੇਰੀ ਉਨ੍ਹਾਂ ਨਾਲ ਮੁਲਾਕਾਤਾਂ ਹੋਈਆਂ ਹਨ, ਹਰ ਚਰਚਾ ਵਿੱਚ ਮੈਨੂੰ ਉਨ੍ਹਾਂ ਵਿੱਚ ਭਾਰਤ ਨੂੰ ਲੈ ਕੇ ਭਰੋਸਾ ਅਤੇ ਉਮੀਦ ਦਿਖਾਈ ਦਿੱਤੀ ਹੈ। ਮੈਨੂੰ ਉਮੀਦ ਹੈ ਕਿ ਸੈਫਰਾਨ ਦਾ ਭਾਰਤ ਵਿੱਚ ਨਿਵੇਸ਼ ਅੱਗੇ ਵੀ ਇਸੇ ਗਤੀ ਨਾਲ ਜਾਰੀ ਰਹੇਗਾ। ਅੱਜ ਇਸ ਸਹੂਲਤ ਦੇ ਲਈ ਮੈਂ ਟੀਮ ਸੈਫਰਾਨ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਹੈਦਰਾਬਾਦ ਵਿੱਚ ਸਫ਼ਰਾਨ ਏਅਰ ਕਰਾਫ਼ਟ ਇੰਜਣ ਸਰਵਿਸਿਜ਼ ਇੰਡੀਆ (ਐੱਸਏਈਐੱਸਆਈ) ਸਹੂਲਤ ਦਾ ਉਦਘਾਟਨ ਕੀਤਾ

November 26th, 10:00 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਹੈਦਰਾਬਾਦ ਦੇ ਰਾਜੀਵ ਗਾਂਧੀ ਕੌਮਾਂਤਰੀ ਹਵਾਈ ਅੱਡੇ ਦੇ ਜੀਐੱਮਆਰ ਏਅਰੋਸਪੇਸ ਅਤੇ ਉਦਯੋਗਿਕ ਪਾਰਕ – ਐੱਸਈਜੇਡ ਵਿੱਚ ਸਥਿਤ ਸਫ਼ਰਾਨ ਏਅਰ ਕਰਾਫ਼ਟ ਇੰਜਣ ਸਰਵਿਸਿਜ਼ ਇੰਡੀਆ (ਐੱਸਏਈਐੱਸਆਈ) ਸਹੂਲਤ ਦਾ ਉਦਘਾਟਨ ਕੀਤਾ। ਇਸ ਮੌਕੇ 'ਤੇ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ, ਅੱਜ ਤੋਂ ਭਾਰਤ ਦਾ ਹਵਾਬਾਜ਼ੀ ਖੇਤਰ ਇੱਕ ਨਵੀਂ ਉਡਾਨ ਭਰਨ ਜਾ ਰਿਹਾ ਹੈ। ਸਫ਼ਰਾਨ ਦੀ ਇਹ ਨਵੀਂ ਸਹੂਲਤ ਭਾਰਤ ਨੂੰ ਇੱਕ ਗਲੋਬਲ ਰੱਖ-ਰਖਾਅ, ਮੁਰੰਮਤ ਅਤੇ ਓਵਰਹਾਲ (ਐੱਮਆਰਓ) ਕੇਂਦਰ ਵਜੋਂ ਸਥਾਪਿਤ ਕਰਨ ਵਿੱਚ ਮਦਦ ਕਰੇਗੀ। ਪ੍ਰਧਾਨ ਮੰਤਰੀ ਨੇ ਇਸ ਤੱਥ ਨੂੰ ਉਜਾਗਰ ਕੀਤਾ ਕਿ ਇਹ ਐੱਮਆਰਓ ਸਹੂਲਤ ਉੱਚ-ਤਕਨੀਕੀ ਏਅਰੋਸਪੇਸ ਦੇ ਖੇਤਰ ਵਿੱਚ ਨੌਜਵਾਨਾਂ ਲਈ ਨਵੇਂ ਮੌਕੇ ਵੀ ਪੈਦਾ ਕਰੇਗੀ। ਉਨ੍ਹਾਂ ਨੇ ਯਾਦ ਦਿਵਾਇਆ ਕਿ ਉਨ੍ਹਾਂ ਨੇ 24 ਨਵੰਬਰ ਨੂੰ ਸਫ਼ਰਾਨ ਦੇ ਬੋਰਡ ਅਤੇ ਪ੍ਰਬੰਧਨ ਨਾਲ ਮੁਲਾਕਾਤ ਕੀਤੀ ਸੀ ਅਤੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਨਾਲ ਹੋਈ ਹਰ ਗੱਲਬਾਤ ਵਿੱਚ ਉਨ੍ਹਾਂ ਨੇ ਭਾਰਤ ਪ੍ਰਤੀ ਉਨ੍ਹਾਂ ਦੇ ਭਰੋਸੇ ਅਤੇ ਉਮੀਦ ਨੂੰ ਦੇਖਿਆ ਸੀ। ਉਨ੍ਹਾਂ ਨੇ ਉਮੀਦ ਜਤਾਈ ਕਿ ਭਾਰਤ ਵਿੱਚ ਸਫ਼ਰਾਨ ਦਾ ਨਿਵੇਸ਼ ਇਸੇ ਗਤੀ ਨਾਲ ਜਾਰੀ ਰਹੇਗਾ। ਆਪਣੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਇਸ ਨਵੀਂ ਸਹੂਲਤ ਲਈ ਟੀਮ ਸਫ਼ਰਾਨ ਨੂੰ ਵਧਾਈ ਦਿੱਤੀ।