ਮੁੰਬਈ ਵਿੱਚ ਗਲੋਬਲ ਫਿਨਟੈੱਕ ਫੈਸਟ ਦੇ ਛੇਵੇਂ ਐਡੀਸ਼ਨ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ

October 09th, 02:51 pm

ਮਾਣਯੋਗ ਪ੍ਰਧਾਨ ਮੰਤਰੀ ਕੀਰ ਸਟਾਰਮਰ ਜੀ, ਆਰਬੀਆਈ ਗਵਰਨਰ, ਫਿਨਟੈੱਕ ਦੁਨੀਆ ਦੇ ਇਨੋਵੇਟਰਜ਼, ਆਗੂ ਅਤੇ ਨਿਵੇਸ਼ਕ, ਦੇਵੀਓ ਤੇ ਸੱਜਣੋ! ਮੁੰਬਈ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮੁੰਬਈ ਵਿੱਚ ਗਲੋਬਲ ਫਿਨਟੈਕ ਫੈਸਟ 2025 ਨੂੰ ਸੰਬੋਧਨ ਕੀਤਾ

October 09th, 02:50 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੁੰਬਈ, ਮਹਾਰਾਸ਼ਟਰ ਵਿੱਚ ਗਲੋਬਲ ਫਿਨਟੈਕ ਫੈਸਟ 2025 ਨੂੰ ਸੰਬੋਧਨ ਕੀਤਾ। ਸਾਰਿਆਂ ਦਾ ਨਿੱਘਾ ਸਵਾਗਤ ਕਰਦੇ ਹੋਏ, ਸ਼੍ਰੀ ਮੋਦੀ ਨੇ ਮੁੰਬਈ ਨੂੰ ਊਰਜਾ ਦਾ ਸ਼ਹਿਰ, ਉੱਦਮ ਦਾ ਸ਼ਹਿਰ ਅਤੇ ਬੇਅੰਤ ਸੰਭਾਵਨਾਵਾਂ ਦਾ ਸ਼ਹਿਰ ਦੱਸਿਆ। ਉਨ੍ਹਾਂ ਨੇ ਆਪਣੇ ਦੋਸਤ, ਬਰਤਾਨੀਆ ਦੇ ਪ੍ਰਧਾਨ ਮੰਤਰੀ, ਸ਼੍ਰੀ ਕੀਰ ਸਟਾਰਮਰ ਦਾ ਵਿਸ਼ੇਸ਼ ਤੌਰ 'ਤੇ ਸਵਾਗਤ ਕੀਤਾ ਅਤੇ ਗਲੋਬਲ ਫਿਨਟੈਕ ਫ਼ੈਸਟੀਵਲ ਵਿੱਚ ਉਨ੍ਹਾਂ ਦੀ ਮੌਜੂਦਗੀ ਲਈ, ਅਤੇ ਨਾਲ ਹੀ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਉਨ੍ਹਾਂ ਵੱਲੋਂ ਦਿੱਤੇ ਗਏ ਸਮੇਂ ਲਈ ਧੰਨਵਾਦ ਪ੍ਰਗਟ ਕੀਤਾ।

ਬਰਤਾਨੀਆ ਦੇ ਪ੍ਰਧਾਨ ਮੰਤਰੀ ਦੇ ਨਾਲ ਸਾਂਝੇ ਪ੍ਰੈੱਸ ਬਿਆਨ ਦੌਰਾਨ ਪ੍ਰਧਾਨ ਮੰਤਰੀ ਦਾ ਪ੍ਰੈੱਸ ਬਿਆਨ

October 09th, 11:25 am

ਪ੍ਰਧਾਨ ਮੰਤਰੀ ਕੀਰ ਸਟਾਰਮਰ ਦੀ ਪਹਿਲੀ ਭਾਰਤ ਯਾਤਰਾ ’ਤੇ ਅੱਜ ਉਨ੍ਹਾਂ ਦਾ ਇੱਥੇ ਮੁੰਬਈ ਵਿੱਚ ਸਵਾਗਤ ਕਰਦੇ ਹੋਏ ਮੈਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ।

ਪ੍ਰਧਾਨ ਮੰਤਰੀ 8-9 ਅਕਤੂਬਰ ਨੂੰ ਮਹਾਰਾਸ਼ਟਰ ਦਾ ਦੌਰਾ ਕਰਨਗੇ

October 07th, 10:30 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 8-9 ਅਕਤੂਬਰ ਨੂੰ ਮਹਾਰਾਸ਼ਟਰ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਨਵੀਂ ਮੁੰਬਈ ਪਹੁੰਚਣਗੇ ਅਤੇ ਦੁਪਹਿਰ 3 ਵਜੇ ਦੇ ਕਰੀਬ ਉਹ ਨਵੇਂ ਬਣੇ ਨਵੀਂ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਜਾਇਜ਼ਾ ਲੈਣਗੇ। ਇਸ ਤੋਂ ਬਾਅਦ, ਦੁਪਹਿਰ 3:30 ਵਜੇ ਦੇ ਕਰੀਬ, ਪ੍ਰਧਾਨ ਮੰਤਰੀ ਨਵੀਂ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ ਕਰਨਗੇ ਅਤੇ ਮੁੰਬਈ ਵਿੱਚ ਵੱਖ-ਵੱਖ ਪ੍ਰੋਜੈਕਟਾਂ ਨੂੰ ਲਾਂਚ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ ਮੌਕੇ ਉਹ ਇਕੱਠ ਨੂੰ ਵੀ ਸੰਬੋਧਨ ਕਰਨਗੇ।

ਮੁੰਬਈ ਵਿੱਚ ਵੇਵਸ ਸਮਿਟ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

May 01st, 03:35 pm

ਅੱਜ ਮਹਾਰਾਸ਼ਟਰ ਦਾ ਸਥਾਪਨਾ ਦਿਵਸ ਹੈ। ਮਹਾਰਾਸ਼ਟਰ ਦਿਵਸ ‘ਤੇ ਛਤਰਪਤੀ ਸ਼ਿਵਾਜੀ ਮਹਾਰਾਜ ਜਾਂ ਧਰਤੀ ਦੇ ਸਾਰੇ ਭਰਾਵਾਂ ਅਤੇ ਭੈਣਾਂ ਨੂੰ ਸ਼ੁਭਕਾਮਨਾਵਾਂ! (छत्रपती शिवाजी महाराजांच्या या भूमीतील सर्व बंधू-भगिनींना महाराष्ट्र दिनाच्या खूप खूप शुभेच्छा!)

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੇਵਸ 2025 ਦਾ ਉਦਘਾਟਨ ਕੀਤਾ

May 01st, 11:15 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੁੰਬਈ ਦੇ ਜਿਓ ਵਰਲਡ ਸੈਂਟਰ ਵਿੱਚ ਭਾਰਤ ਦੇ ਆਪਣੀ ਤਰ੍ਹਾਂ ਦੇ ਪਹਿਲੇ ਵਰਲਡ ਆਡੀਓ ਵਿਜ਼ੁਅਲ ਐਂਡ ਐਂਟਰਟੇਨਮੈਂਟ ਸਮਿਟ ਵੇਵਸ-2025 ਦਾ ਉਦਘਾਟਨ ਕੀਤਾ। ਇਸ ਮੌਕੇ ‘ਤੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਅੱਜ ਮਨਾਏ ਜਾ ਰਹੇ ਮਹਾਰਾਸ਼ਟਰ ਦਿਵਸ ਅਤੇ ਗੁਜਰਾਤ ਰਾਜ ਸਥਾਪਨਾ ਦਿਵਸ ਦੇ ਅਵਸਰ ‘ਤੇ ਸਾਰਿਆਂ ਨੂੰ ਵਧਾਈਆਂ ਦਿੱਤੀਆਂ। ਰਚਨਾਤਮਕ ਉਦਯੋਗ ਨਾਲ ਜੁੜੇ ਸਾਰੇ ਅੰਤਰਰਾਸ਼ਟਰੀ ਪਤਵੰਤਿਆਂ, ਰਾਜਦੂਤਾਂ ਅਤੇ ਪ੍ਰਮੁਖਾਂ ਦੀ ਮੌਜੂਦਗੀ ਨੂੰ ਸਵੀਕਾਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਆਯੋਜਨ ਦੇ ਮਹੱਤਵ ਦਾ ਜ਼ਿਕਰ ਕਰਦੇ ਹੋਏ ਇਸ ਗੱਲ ‘ਤੇ ਜ਼ੋਰ ਦਿੱਤਾ ਕਿ 100 ਤੋਂ ਵੱਧ ਦੇਸ਼ਾਂ ਦੇ ਕਲਾਕਾਰ, ਇਨੋਵੇਟਰਸ, ਇਨਵੈਸਟਰਸ ਅਤੇ ਨੀਤੀ ਨਿਰਮਾਤਾ ਪ੍ਰਤਿਭਾ ਅਤੇ ਰਚਨਾਤਮਕਤਾ ਦੇ ਗਲੋਬਲ ਈਕੋਸਿਸਟਮ ਦੀ ਨੀਂਹ ਰੱਖਣ ਦੇ ਲਈ ਇਕੱਠੇ ਇੱਕ ਮੰਚ ‘ਤੇ ਆਏ ਹਨ।

ਗਾਂਧੀਨਗਰ, ਗੁਜਰਾਤ ਵਿੱਚ ਰੀ-ਇਨਵੈਸਟ 2024 ਦੇ ਉਦਘਾਟਨ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ

September 16th, 11:30 am

ਗੁਜਰਾਤ ਦੇ ਗਵਰਨਰ ਸ਼੍ਰੀ ਆਚਾਰਿਆ ਦੇਵਵ੍ਰਤ ਜੀ, ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀਮਾਨ ਭੂਪੇਂਦਰ ਭਾਈ ਪਟੇਲ, ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀਮਾਨ ਚੰਦਰਬਾਬੂ ਨਾਇਡੂ ਜੀ, ਰਾਜਸਥਾਨ ਦੇ ਮੁੱਖ ਮੰਤਰੀ ਸ਼੍ਰੀਮਾਨ ਭਜਨ ਲਾਲ ਸ਼ਰਮਾ ਜੀ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਮੋਹਨ ਯਾਦਵ ਜੀ, ਛੱਤੀਸਗੜ੍ਹ ਦੇ ਮੁੱਖ ਮੰਤਰੀ ਜੀ ਵੀ ਇੱਥੇ ਦੇਖ ਰਹੇ ਹਨ ਮੈ, ਗੋਆ ਦੇ ਮੁੱਖ ਮੰਤਰੀ ਵੀ ਦਿਖਾਈ ਦੇ ਰਹੇ ਹਨ, ਅਤੇ ਕਈ ਰਾਜਾਂ ਦੇ ਊਰਜਾ ਮੰਤਰੀ ਵੀ ਮੈਨੂੰ ਦਿਖ ਰਹੇ ਹਨ। ਉਸੇ ਪ੍ਰਕਾਰ ਨਾਲ ਵਿਦੇਸ਼ ਦੇ ਮਹਿਮਾਨ, ਜਰਮਨੀ ਦੀ Economic Cooperation Minister, Denmark ਦੇ Industry Business Minister, ਮੰਤਰੀ ਮੰਡਲ ਦੇ ਮੇਰੇ ਸਾਥੀ ਪ੍ਰਹਿਲਾਦ ਜੋਸ਼ੀ, ਸ਼੍ਰੀਪਦ ਨਾਇਕ ਜੀ, ਅਤੇ ਦੁਨੀਆ ਦੇ ਕਈ ਦੇਸ਼ਾਂ ਤੋਂ ਆਏ ਹੋਏ ਸਾਰੇ delegates, ਦੇਵੀਓ ਅਤੇ ਸੱਜਣੋਂ!

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਵਿੱਚ ਚੌਥੇ ਗਲੋਬਲ ਅਖੁੱਟ ਊਰਜਾ ਨਿਵੇਸ਼ਕ ਸੰਮੇਲਨ ਅਤੇ ਐਕਸਪੋ (ਰੀ-ਇਨਵੈਸਟ) ਦਾ ਉਦਘਾਟਨ ਕੀਤਾ

September 16th, 11:11 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਗਾਂਧੀਨਗਰ ਸਥਿਤ ਮਹਾਤਮਾ ਮੰਦਿਰ ਵਿੱਚ ਚੌਥੇ ਗਲੋਬਲ ਅਖੁੱਟ ਊਰਜਾ ਨਿਵੇਸ਼ਕ ਸੰਮੇਲਨ ਅਤੇ ਐਕਸਪੋ (ਰੀ-ਇਨਵੈਸਟ) ਦਾ ਉਦਘਾਟਨ ਕੀਤਾ। ਇਸ ਤਿੰਨ ਦਿਨਾਂ ਸੰਮੇਲਨ ਦੇ ਦੌਰਾਨ ਭਾਰਤ ਦੀ 200 ਗੀਗਾਵਾਟ ਤੋਂ ਅਧਿਕ ਸਥਾਪਿਤ ਗੈਰ-ਜੀਵਾਸ਼ਮ ਈਂਧਣ ਸਮਰੱਥਾ ਦੀ ਜ਼ਿਕਰਯੋਗ ਉਪਲਬਧੀ ਵਿੱਚ ਮਹੱਤਵਪੂਰਨ ਤੌਰ ‘ਤੇ ਯੋਗਦਾਨ ਕਰਨ ਵਾਲੇ ਲੋਕਾਂ ਨੂੰ ਸਨਮਾਨਿਤ ਕੀਤਾ ਗਿਆ। ਸ੍ਰੀ ਮੋਦੀ ਨੇ ਜਨਤਕ ਅਤੇ ਨਿਜੀ ਖੇਤਰ ਦੀ ਕੰਪਨੀਆਂ, ਸਟਾਰਟ-ਅਪਸ ਅਤੇ ਪ੍ਰਮੁੱਖ ਉੱਦਮੀਆਂ ਦੇ ਅਤਿਆਧੁਨਿਕ ਇਨੋਵੇਸ਼ਨਾਂ ਨੂੰ ਦਰਸਾਉਣ ਵਾਲੀ ਪ੍ਰਦਰਸ਼ਨੀ ਦਾ ਵੀ ਅਵਲੋਕਨ ਕੀਤਾ।

ਮੁੰਬਈ ਵਿੱਚ ਗਲੋਬਲ ਫਿਨਟੈੱਕ ਫੈਸਟ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

August 30th, 12:00 pm

ਇਹ ਭਾਰਤ ਵਿੱਚ ਤਿਉਹਾਰਾਂ ਦਾ ਮੌਸਮ ਹੈ, ਹੁਣੇ-ਹੁਣੇ ਜਨਮਅਸ਼ਟਮੀ ਅਸੀਂ ਮਨਾਈ ਹੈ। ਅਤੇ ਖੁਸ਼ੀ ਦੇਖੋ ਸਾਡੀ ਇਕੋਨੌਮੀ ਅਤੇ ਸਾਡੀ ਮਾਰਕਿਟ ਵਿੱਚ ਵੀ ਉਤਸਵ ਦਾ ਮਾਹੌਲ ਹੈ। ਇਸ ਫੈਸਟਿਵ ਮੂਡ ਵਿੱਚ, ਇਹ ਗਲੋਬਲ ਫਿਨਟੈੱਕ ਫੈਸਟੀਵਲ ਹੋ ਰਿਹਾ ਹੈ। ਅਤੇ ਉਹ ਵੀ ਸੁਪਨਿਆਂ ਦੀ ਨਗਰੀ ਮੁੰਬਈ ਵਿੱਚ। ਮੈਂ ਦੇਸ਼ ਅਤੇ ਦੁਨੀਆ ਤੋਂ ਇੱਥੇ ਆਏ ਸਾਰੇ ਮਹਿਮਾਨਾਂ ਦਾ, ਅਭਿਨੰਦਨ ਕਰਦਾ ਹਾਂ, ਸੁਆਗਤ ਕਰਦਾ ਹਾਂ। ਇੱਥੇ ਆਉਣ ਤੋਂ ਪਹਿਲਾਂ ਮੈਂ ਅਲੱਗ-ਅਲੱਗ ਐਗਜ਼ੀਬਿਸ਼ਨਾਂ ਦੇਖ ਕੇ ਆਇਆ ਹਾਂ, ਕਾਫੀ ਸਾਥੀਆਂ ਨਾਲ ਗੱਪਾਂ ਲੜਾ ਕੇ ਆਇਆ ਹਾਂ। ਸਾਡੇ ਨੌਜਵਾਨਾਂ ਦੇ ਇਨੋਵੇਸ਼ਨ ਦਾ ਅਤੇ ਫਿਊਚਰ ਦੀਆਂ ਸੰਭਾਵਨਾਵਾਂ ਦਾ ਇੱਕ ਪੂਰਾ ਨਵਾਂ ਸੰਸਾਰ ਉੱਥੇ ਦਿਖਾਈ ਦੇ ਰਿਹਾ ਹੈ। ਚਲੋ ਤੁਹਾਡੇ ਕੰਮ ਲਈ ਮੈਂ ਸ਼ਬਦ ਬਦਲਦਾ ਹਾਂ, ਇੱਕ ਪੂਰੀ ਨਵੀਂ ਦੁਨੀਆ ਦਿਖਾਈ ਦੇ ਰਹੀ ਹੈ। ਮੈਂ ਇਸ ਫੈਸਟੀਵਲ ਦੇ ਆਯੋਜਕਾਂ ਨੂੰ, ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

“ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਹਾਰਾਸ਼ਟਰ ਦੇ ਮੁੰਬਈ ਵਿੱਚ ਗਲੋਬਲ ਫਿਨਟੈੱਕ ਫੈਸਟ (ਜੀਐੱਫਐੱਫ) ਨੂੰ ਸੰਬੋਧਨ ਕੀਤਾ

August 30th, 11:15 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੁੰਬਈ (ਮਹਾਰਾਸ਼ਟਰ) ਵਿੱਚ ਜਿਓ ਵਰਲਡ ਕਨਵੈਨਸ਼ਨ ਸੈਂਟਰ ਵਿੱਚ ਗਲੋਬਲ ਫਿਨਟੈੱਕ ਫੈਸਟ (ਜੀਐੱਫਐੱਫ) 2024 ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਇਸ ਅਵਸਰ ‘ਤੇ ਆਯੋਜਿਤ ਪ੍ਰਦਰਸ਼ਨੀ ਦਾ ਅਵਲੋਕਨ ਵੀ ਕੀਤਾ। ਜੀਐੱਫਐੱਫ ਦਾ ਆਯੋਜਨ ਪੇਮੈਂਟਸ ਕਾਉਂਸਿਲ ਆਫ ਇੰਡੀਆ, ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਅਤੇ ਫਿਨਟੈੱਕ ਕਨਵਰਜੈਂਸ ਕਾਉਂਸਿਲ ਦੁਆਰਾ ਸੰਯੁਕਤ ਤੌਰ ‘ਤੇ ਕੀਤਾ ਹੈ। ਇਸ ਦਾ ਉਦੇਸ਼ ਫਿਨਟੈੱਕ ਵਿੱਚ ਭਾਰਤ ਦੀ ਪ੍ਰਗਤੀ ਨੂੰ ਪ੍ਰਦਰਸ਼ਿਤ ਕਰਨਾ ਅਤੇ ਇਸ ਖੇਤਰ ਦੇ ਪ੍ਰਮੁੱਖ ਹਿਤਧਾਰਕਾਂ ਨੂੰ ਇੱਕ ਮੰਚ ‘ਤੇ ਲਿਆਉਣਾ ਹੈ।

ਪ੍ਰਧਾਨ ਮੰਤਰੀ 30 ਅਗਸਤ ਨੂੰ ਮਹਾਰਾਸ਼ਟਰ ਦਾ ਦੌਰਾ ਕਰਨਗੇ

August 29th, 04:47 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 30 ਅਗਸਤ, 2024 ਨੂੰ ਮਹਾਰਾਸ਼ਟਰ ਦੇ ਮੁੰਬਈ ਅਤੇ ਪਾਲਘਰ ਦਾ ਦੌਰਾ ਕਰਨਗੇ। ਸਵੇਰੇ ਕਰੀਬ 11 ਵਜੇ ਪ੍ਰਧਾਨ ਮੰਤਰੀ ਮੁੰਬਈ ਦੇ ਜਿਓ ਵਰਲਡ ਕਨਵੈਨਸ਼ਨ ਸੈਂਟਰ ਵਿੱਚ ਗਲੋਬਲ ਫਿਨਟੈੱਕ ਫੈਸਟ (ਜੀਐੱਫਐੱਫ) 2024 ਨੂੰ ਸੰਬੋਧਨ ਕਰਨਗੇ। ਇਸ ਦੇ ਬਾਅਦ ਦੁਪਹਿਰ ਕਰੀਬ ਡੇਢ ਵਜੇ ਪ੍ਰਧਾਨ ਮੰਤਰੀ ਪਾਲਘਰ ਦੇ ਸਿਡਕੋ ਮੈਦਾਨ ਵਿੱਚ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ।