ਪੈਰਿਸ ਵਿੱਚ ਭਾਰਤੀ ਭਾਈਚਾਰੇ ਦੇ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਦਾ ਸੰਬੋਧਨ

June 18th, 11:41 pm

ਅੱਜ ਮੈਂ ਅਜਿਹੇ ਸਮੇਂ ਵਿੱਚ ਫ਼ਰਾਂਸ ਆਇਆ ਹਾਂ ਜਦੋਂ ਕੁਝ ਹੀ ਦਿਨ ਪਹਿਲਾਂ ਸਾਡੀ ਸਰਕਾਰ ਦੇ 12 ਸਾਲ ਪੂਰੇ ਹੋਏ ਹਨ। ਚੁਣੇ ਹੋਏ ਪ੍ਰਧਾਨ ਮੰਤਰੀ ਵਜੋਂ ਲਗਾਤਾਰ 12 ਸਾਲ ਤੱਕ ਦੇਸ਼ ਦੀ ਸੇਵਾ ਕਰਨਾ ਮੇਰੀ ਜ਼ਿੰਦਗੀ ਦੀ ਬਹੁਤ ਵੱਡੀ ਖ਼ੁਸ਼ਕਿਸਮਤੀ ਰਹੀ ਹੈ। ਇਹ ਭਾਰਤ ਦੇ ਲੋਕਤੰਤਰ ਦੀ ਤਾਕਤ ਹੈ, ਜਿਸਨੇ ਇੱਕ ਚਾਹ ਵਾਲੇ ਨੂੰ ਇੱਥੇ ਤੱਕ ਪਹੁੰਚਾ ਦਿੱਤਾ।

ਪ੍ਰਧਾਨ ਮੰਤਰੀ ਨੇ ਪੈਰਿਸ ਵਿੱਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕੀਤਾ

June 18th, 09:30 pm

ਪ੍ਰਧਾਨ ਮੰਤਰੀ ਨੇ 18 ਜੂਨ, 2026 ਨੂੰ ਪੈਰਿਸ ਵਿੱਚ ਭਾਰਤੀ ਭਾਈਚਾਰੇ ਦੇ ਇੱਕ ਵਿਸ਼ਾਲ ਇਕੱਠ ਨੂੰ ਸੰਬੋਧਨ ਕੀਤਾ। ਪ੍ਰੋਗਰਾਮ ਵਾਲੀ ਥਾਂ ’ਤੇ ਪਹੁੰਚਣ ’ਤੇ ਪ੍ਰਧਾਨ ਮੰਤਰੀ ਦਾ ਨਿੱਘਾ ਅਤੇ ਉਤਸ਼ਾਹਪੂਰਵਕ ਸਵਾਗਤ ਕੀਤਾ ਗਿਆ, ਜੋ ਆਪਣੀ ਮਾਤ-ਭੂਮੀ ਪ੍ਰਤੀ ਪ੍ਰਵਾਸੀ ਭਾਰਤੀਆਂ ਦੀ ਡੂੰਘੀ ਰੁਚੀ ਨੂੰ ਦਰਸਾਉਂਦਾ ਹੈ।

ਭਾਰਤ ਦੇ ਪ੍ਰਧਾਨ ਮੰਤਰੀ ਦੀ ਨੀਦਰਲੈਂਡਜ਼ ਯਾਤਰਾ ’ਤੇ ਭਾਰਤ-ਨੀਦਰਲੈਂਡਜ਼ ਸੰਯੁਕਤ ਬਿਆਨ

May 17th, 03:45 am

ਨੀਦਰਲੈਂਡਜ਼ ਦੇ ਪ੍ਰਧਾਨ ਮੰਤਰੀ ਸ਼੍ਰੀ ਰੌਬ ਜੈਟਨ ਦੇ ਸੱਦੇ ’ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 16-17 ਮਈ, 2026 ਨੂੰ ਨੀਦਰਲੈਂਡਜ਼ ਦੀ ਅਧਿਕਾਰਤ ਯਾਤਰਾ ਕੀਤੀ। ਇਹ ਪ੍ਰਧਾਨ ਮੰਤਰੀ ਮੋਦੀ ਦੀ ਨੀਦਰਲੈਂਡਜ਼ ਦੀ ਦੂਜੀ ਯਾਤਰਾ ਸੀ।

ਪ੍ਰਧਾਨ ਮੰਤਰੀ ਦਾ ਨੀਦਰਲੈਂਡਜ਼ ਵਿੱਚ ਭਾਰਤੀ ਭਾਈਚਾਰਕ ਪ੍ਰੋਗਰਾਮ ਦੌਰਾਨ ਸੰਬੋਧਨ ਦਾ ਪੰਜਾਬੀ ਅਨੁਵਾਦ

May 16th, 01:30 pm

ਇਹ ਦਿਖਾਉਂਦਾ ਹੈ ਕਿ ਪਾਸਪੋਰਟ ਦਾ ਰੰਗ ਬਦਲ ਸਕਦਾ ਹੈ, ਪਤਾ ਵੀ ਬਦਲ ਸਕਦਾ ਹੈ, ਸਮੇਂ ਦਾ ਜ਼ੋਨ ਵੀ ਬਦਲ ਸਕਦਾ ਹੈ, ਪਰ ਮਾਂ ਭਾਰਤੀ ਦੀਆਂ ਔਲਾਦਾਂ ਕਿਤੇ ਵੀ ਰਹਿਣ, ਇਹ ਗਰਮਜੋਸ਼ੀ, ਇਹ ਜੀਵੰਤਤਾ, ਜ਼ਿੰਦਗੀ ਨੂੰ ਮਾਣਨ ਦਾ ਜਜ਼ਬਾ ਹਮੇਸ਼ਾ ਸਾਡੇ ਨਾਲ ਰਹਿੰਦਾ ਹੈ। ਮੈਂ ਤੁਹਾਡਾ ਸਭ ਦਾ, ਇਸ ਨਿੱਘੇ ਸਵਾਗਤ ਲਈ ਬਹੁਤ-ਬਹੁਤ ਧੰਨਵਾਦ ਪ੍ਰਗਟ ਕਰਦਾ ਹਾਂ। ਅਤੇ ਜਦੋਂ ਮੈਂ ਇੱਥੇ ਦਾਖਲ ਹੋ ਰਿਹਾ ਸੀ ਤਾਂ ਪੂਰਾ ਮਹਾਰਾਸ਼ਟਰ ਅਤੇ ਛਤਰਪਤੀ ਸ਼ਿਵਾਜੀ ਮਹਾਰਾਜ ਅਤੇ ਮੇਰੇ ਪਿਆਰੇ ਰਾਜਸਥਾਨ ਅਤੇ ਏ ਫ਼ਾਰ ਅਸਾਮ...

ਪ੍ਰਧਾਨ ਮੰਤਰੀ ਨੇ ਨੀਦਰਲੈਂਡਜ਼ ਵਿੱਚ ਰਹਿਣ ਵਾਲੇ ਪ੍ਰਵਾਸੀ ਭਾਰਤੀਆਂ ਨੂੰ ਸੰਬੋਧਨ ਕੀਤਾ

May 16th, 01:20 pm

ਪ੍ਰਧਾਨ ਮੰਤਰੀ ਮੋਦੀ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਉਤਸ਼ਾਹ ਭਰਪੂਰ ਅਤੇ ਰੰਗਾਰੰਗ ਸਵਾਗਤ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਡੱਚ ਸਮਾਜ ਵਿੱਚ ਭਾਰਤੀ ਪ੍ਰਵਾਸੀ ਭਾਈਚਾਰੇ ਦੇ ਯੋਗਦਾਨ ਅਤੇ ਭਾਰਤ ਅਤੇ ਨੀਦਰਲੈਂਡਜ਼ ਵਿਚਾਲੇ ਦੋਸਤੀ ਦੇ ਪੁਲ ਵਜੋਂ ਉਨ੍ਹਾਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸੂਰੀਨਾਮੀ-ਹਿੰਦੁਸਤਾਨੀ ਭਾਈਚਾਰੇ ਦੇ ਭਾਰਤ ਨਾਲ ਡੂੰਘੇ ਅਤੇ ਸਥਾਈ ਇਤਿਹਾਸਕ ਸਬੰਧਾਂ ਨੂੰ ਵੀ ਯਾਦ ਕੀਤਾ ਅਤੇ ਪੀੜ੍ਹੀਆਂ ਤੋਂ ਉਨ੍ਹਾਂ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਅਤੇ ਹੁਲਾਰਾ ਦੇਣ ਦੇ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਤਕਨਾਲੋਜੀ ਖੇਤਰ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਪੇਸ਼ਾਵਰ ਅਤੇ ਡੱਚ ਯੂਨੀਵਰਸਿਟੀਆਂ ਵਿੱਚ ਭਾਰਤੀ ਵਿਦਿਆਰਥੀਆਂ ਦੀ ਵਧਦੀ ਗਿਣਤੀ, ਖ਼ਾਸ ਕਰਕੇ ਨਵੀਨਤਾ-ਆਧਾਰਿਤ ਖੇਤਰਾਂ ਵਿੱਚ ਦੋਹਾਂ ਦੇਸ਼ਾਂ ਵਿਚਾਲੇ ਸਮਕਾਲੀ ਭਾਈਵਾਲੀ ਨੂੰ ਮਜ਼ਬੂਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਖੇਡ ਰਿਸ਼ਤੇ, ਖ਼ਾਸ ਕਰਕੇ ਕ੍ਰਿਕਟ ਅਤੇ ਹਾਕੀ, ਦੋਹਾਂ ਦੇਸ਼ਾਂ ਵਿਚਾਲੇ ਨੇੜਲੇ ਲੋਕ-ਸਬੰਧਾਂ ਨੂੰ ਹੋਰ ਹੁਲਾਰਾ ਦੇ ਰਹੇ ਹਨ।

ਗੁਜਰਾਤ ਦੇ ਵਾਵ-ਥਰਾਦ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਦੀ ਸ਼ੁਰੂਆਤ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ

March 31st, 05:00 pm

ਅਜੇ ਕੁਝ ਹੀ ਦਿਨ ਪਹਿਲਾਂ ਪਵਿੱਤਰ ਨਰਾਤਿਆਂ ਦਾ ਤਿਉਹਾਰ ਸੰਪੰਨ ਹੋਇਆ ਹੈ। ਇਹ ਮਾਂ ਅੰਬਾ ਜੀ ਦੀ ਕਿਰਪਾ ਹੀ ਹੈ ਕਿ ਮੈਨੂੰ ਅੱਜ ਉਨ੍ਹਾਂ ਦੇ ਚਰਨਾਂ ਵਿੱਚ ਆਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਦੀ ਕਿਰਪਾ ਨਾਲ ਅੱਜ ਮੈਨੂੰ ਤੁਹਾਡੇ ਸਾਰਿਆਂ ਦੇ, ਮੇਰੇ ਆਪਣੇ ਪਰਿਵਾਰਕ ਮੈਂਬਰਾਂ ਦੇ, ਦਰਸ਼ਨ ਕਰਨ ਦਾ ਲਾਭ ਮਿਲਿਆ ਹੈ। ਮੈਂ ਮਾਂ ਅੰਬਾ ਜੀ ਦੇ ਚਰਨਾਂ ਵਿੱਚ ਪ੍ਰਣਾਮ ਕਰਦਾ ਹਾਂ। ਵਰਾਹ ਸਰੂਪ ਭਗਵਾਨ ਸ਼੍ਰੀ ਧਰਣੀਧਰ ਜੀ, “ਮੁਛਾੜਾ ਕ੍ਰਿਸ਼ਨ”, ਮੈਂ ਉਨ੍ਹਾਂ ਨੂੰ ਵੀ ਅੱਜ ਸ਼ਰਧਾਪੂਰਵਕ ਪ੍ਰਣਾਮ ਕਰਦਾ ਹਾਂ। ਇਹ ਵੀ ਇੱਕ ਸੁਖਦ ਸਬੱਬ ਹੈ ਕਿ ਅੱਜ ਅਸੀਂ ਭਗਵਾਨ ਮਹਾਵੀਰ ਜਯੰਤੀ ਵੀ ਮਨਾ ਰਹੇ ਹਾਂ। ਸਾਡਾ ਇਹ ਖੇਤਰ ਅਨੇਕਾਂ ਜੈਨ ਤੀਰਥਾਂ ਦੀ ਧਰਤੀ ਹੈ। ਮੈਂ ਭਗਵਾਨ ਮਹਾਵੀਰ ਨੂੰ ਪ੍ਰਣਾਮ ਕਰਦਾ ਹਾਂ, ਅਤੇ ਤੁਹਾਨੂੰ ਸਾਰਿਆਂ ਨੂੰ ਪਵਿੱਤਰ ਮਹਾਵੀਰ ਜਨਕਲਿਆਣਕ ਦਿਹਾੜੇ ਦੀ, ਮਹਾਵੀਰ ਜਯੰਤੀ ਦੀ ਵਧਾਈ ਵੀ ਦਿੰਦਾ ਹਾਂ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਦੇ ਵਾਵ-ਥਰਾਦ ਵਿੱਚ 20,000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ, ਉਦਘਾਟਨ ਕੀਤਾ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ

March 31st, 04:32 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬਨਾਸਕਾਂਠਾ ਜ਼ਿਲ੍ਹੇ ਦੇ ਵਾਵ-ਥਰਾਦ ਵਿਖੇ ਇੱਕ ਜਨਤਕ ਇਕੱਠ ਨੂੰ ਸੰਬੋਧਨ ਕੀਤਾ, ਜਿੱਥੇ ਉਨ੍ਹਾਂ ਨੇ ਉੱਤਰੀ ਗੁਜਰਾਤ ਲਈ ਲਗਭਗ ₹20,000 ਕਰੋੜ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਇਹ ਧਿਆਨ ਵਿੱਚ ਰੱਖਦਿਆਂ ਕਿ ਪਵਿੱਤਰ ਤਿਉਹਾਰ ਨਰਾਤਿਆਂ ਹਾਲ ਹੀ ਵਿੱਚ ਸਮਾਪਤ ਹੋਇਆ ਸੀ ਅਤੇ ਇਹ ਦਿਨ ਭਗਵਾਨ ਮਹਾਵੀਰ ਜਯੰਤੀ ਦੇ ਤੌਰ ’ਤੇ ਵੀ ਮਨਾਇਆ ਜਾ ਰਿਹਾ ਸੀ, ਪ੍ਰਧਾਨ ਮੰਤਰੀ ਨੇ ਮਾਂ ਅੰਬਾਜੀ ਅਤੇ ਭਗਵਾਨ ਸ਼੍ਰੀ ਧਰਨੀਧਰ ਜੀ ਨੂੰ ਆਪਣੀ ਸ਼ਰਧਾਂਜਲੀ ਭੇਟ ਕੀਤੀ।

ਦਿੱਲੀ ਵਿੱਚ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਦੇ ਮੌਕੇ ’ਤੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

March 08th, 03:54 pm

ਦਿੱਲੀ ਮੁੱਖ ਮੰਤਰੀ ਰੇਖਾ ਗੁਪਤਾ ਜੀ, ਦਿੱਲੀ ਦੇ ਲੈਫ਼ਟੀਨੈਂਟ ਗਵਰਨਰ ਵਿਨੇਯ ਸਕਸੈਨਾ ਜੀ, ਕੇਂਦਰੀ ਕੈਬਨਿਟ ਵਿੱਚ ਮੇਰੇ ਸਹਿਯੋਗੀ ਮਨੋਹਰ ਲਾਲ ਜੀ, ਹਰਸ਼ ਮਲਹੋਤਰਾ ਜੀ, ਤੋਖਨ ਸਾਹੂ ਜੀ, ਸੂਬਾ ਸਰਕਾਰ ਦੇ ਸਾਰੇ ਮੰਤਰੀ, ਸਾਰੇ ਮਾਣਯੋਗ ਸਾਂਸਦ, ਮਾਣਯੋਗ ਵਿਧਾਇਕ ਅਤੇ ਦਿੱਲੀ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦਿੱਲੀ ਵਿੱਚ ਲਗਭਗ 33,500 ਕਰੋੜ ਰੁਪਏ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ

March 08th, 10:26 am

ਇਨ੍ਹਾਂ ਪ੍ਰੋਜੈਕਟਾਂ ਦਾ ਘੇਰਾ ਵਿਸ਼ਾਲ ਹੈ, ਜਿਸ ਵਿੱਚ ਮੈਟਰੋ ਨੈੱਟਵਰਕ ਦੇ ਵਾਧੇ ਤੋਂ ਲੈ ਕੇ ਹਜ਼ਾਰਾਂ ਸਰਕਾਰੀ ਕਰਮਚਾਰੀਆਂ ਲਈ ਆਧੁਨਿਕ ਰਿਹਾਇਸ਼ੀ ਕੰਪਲੈਕਸਾਂ ਦੀ ਸਥਾਪਨਾ ਸ਼ਾਮਲ ਹੈ। ਸ਼੍ਰੀ ਮੋਦੀ ਨੇ ਜ਼ੋਰ ਦਿੰਦੇ ਹੋਏ ਕਿਹਾ, ਦਿੱਲੀ ਦੇ ਲੋਕਾਂ ਨੇ ਇੱਕ ਸਾਲ ਪਹਿਲਾਂ ਨਵੀਂ ਉਮੀਦ ਅਤੇ ਨਵੇਂ ਇਰਾਦੇ ਨਾਲ ਇੱਥੇ ਇੱਕ ਡਬਲ-ਇੰਜਣ ਸਰਕਾਰ ਬਣਾਈ ਸੀ ਅਤੇ ਨਤੀਜੇ ਅੱਜ ਇਨ੍ਹਾਂ ਵਿਕਾਸ ਕਾਰਜਾਂ ਵਿੱਚ ਦਿਖਾਈ ਦੇ ਰਹੇ ਹਨ।

ਵੀਡੀਓ ਕਾਨਫਰੰਸਿੰਗ ਰਾਹੀਂ ਇੰਡੀਆ ਚਿੱਪ ਲਿਮਿਟੇਡ ਦੇ ਨੀਂਹ ਪੱਥਰ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ

February 21st, 05:30 pm

ਅੱਜ ਭਾਰਤ, ਵਿਕਸਿਤ ਹੋਣ ਦੇ ਟੀਚੇ ’ਤੇ ਬਹੁਤ ਤੇਜ਼ੀ ਨਾਲ ਕੰਮ ਕਰ ਰਿਹਾ ਹੈ ਅਤੇ ਮੈਂ ਲਾਲ ਕਿਲ੍ਹੇ ਤੋਂ ਵੀ ਕਿਹਾ ਹੈ- ਭਾਰਤ ਕੋਲ ਰੁਕਣ ਦਾ, ਹੌਲੀ ਹੋਣ ਦਾ ਸਮਾਂ ਨਹੀਂ ਹੈ। ਸਾਲ 2026 ਦੀ ਸ਼ੁਰੂਆਤ ਤੋਂ ਹੀ ਭਾਰਤ ਨੇ ਆਪਣੀ ਤਰੱਕੀ ਹੋਰ ਤੇਜ਼ ਕਰ ਦਿੱਤੀ ਹੈ। 12 ਜਨਵਰੀ ਨੂੰ ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲਾਗ ਨਾਲ ਦੇਸ਼ ਦੇ ਲੱਖਾਂ ਨੌਜਵਾਨ ਜੁੜੇ, 16 ਜਨਵਰੀ ਨੂੰ ਅਸੀਂ ਰਾਸ਼ਟਰੀ ਸਟਾਰਟਅੱਪ ਦਿਵਸ ਮਨਾਇਆ, ਭਾਰਤ ਦੀ ਸਟਾਰਟ-ਅੱਪ ਕ੍ਰਾਂਤੀ ਨੂੰ ਨਵੀਂ ਊਰਜਾ ਦਿੱਤੀ। ਜਨਵਰੀ ਵਿੱਚ ਹੀ ਹੋਏ ਭਾਰਤ ਊਰਜਾ ਸੰਮੇਲਨ ਵਿੱਚ ਭਾਰਤ ਨੇ ਆਪਣੀ ਸਮਰੱਥਾ ਨਾਲ ਦੁਨੀਆ ਦਾ ਧਿਆਨ ਖਿੱਚਿਆ। ਫਿਰ ਵਿਕਸਿਤ ਭਾਰਤ ਨੂੰ ਨਵੀਂ ਰਫ਼ਤਾਰ ਦੇਣ ਵਾਲਾ ਬਜਟ ਆਇਆ ਅਤੇ ਹੁਣ ਇਹ ਹਫ਼ਤਾ ਵੀ ਭਾਰਤ ਲਈ ਇਤਿਹਾਸਕ ਸਿੱਧ ਹੋ ਰਿਹਾ ਹੈ। ਗਲੋਬਲ ਏਆਈ ਪ੍ਰਭਾਵ ਸੰਮੇਲਨ ਵਿੱਚ, ਕਈ ਦੇਸ਼ਾਂ ਦੇ ਰਾਜ ਦੇ ਮੁਖੀ ਅਤੇ ਤਕਨਾਲੋਜੀ ਜਗਤ ਦੇ ਦਿੱਗਜ, ਸਾਰੇ ਦਿੱਲੀ ਵਿੱਚ ਇਕੱਠੇ ਹੋਏ। ਇਸ ਸੰਮੇਲਨ ਵਿੱਚ ਦੁਨੀਆ ਨੇ ਭਾਰਤ ਦੀ ਏਆਈ ਸਮਰੱਥਾ ਨੂੰ ਦੇਖਿਆ, ਸਾਡੇ ਦ੍ਰਿਸ਼ਟੀਕੋਣ ਨੂੰ ਸਮਝਿਆ ਅਤੇ ਇਸ ਦੀ ਸ਼ਲਾਘਾ ਕੀਤੀ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਉੱਤਰ ਪ੍ਰਦੇਸ਼ ਵਿੱਚ ਐੱਚਸੀਐੱਲ-ਫੌਕਸਕੌਨ ਸੈਮੀਕੰਡਕਟਰ ਯੂਨਿਟ ਦੇ ਨੀਂਹ ਪੱਥਰ ਸਮਾਗਮ ਵਿੱਚ ਹਿੱਸਾ ਲਿਆ

February 21st, 05:00 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਉੱਤਰ ਪ੍ਰਦੇਸ਼ ਵਿੱਚ ਐੱਚਸੀਐੱਲ-ਫੌਕਸਕੌਨ ਸੈਮੀਕੰਡਕਟਰ ਯੂਨਿਟ ਦੇ ਨੀਂਹ ਪੱਥਰ ਸਮਾਗਮ ਵਿੱਚ ਹਿੱਸਾ ਲਿਆ। ਇਹ ਸਮਾਗਮ ਭਾਰਤ ਦੇ ਗਲੋਬਲ ਸੈਮੀਕੰਡਕਟਰ ਹੱਬ ਬਣਨ ਦੀ ਯਾਤਰਾ ਵਿੱਚ ਇੱਕ ਇਤਿਹਾਸਕ ਮੀਲ ਪੱਥਰ ਹੈ, ਜਿਸ ਨੂੰ ਨਵੀਂ ਦਿੱਲੀ ਵਿੱਚ ਆਯੋਜਿਤ ਗਲੋਬਲ ਏਆਈ ਇੰਪੈਕਟ ਸਮਿਟ ਤੋਂ ਤੁਰੰਤ ਬਾਅਦ ਆਯੋਜਿਤ ਕੀਤਾ ਗਿਆ ਹੈ।

ਈਟੀ ਨਾਓ ਗਲੋਬਲ ਬਿਜ਼ਨਸ ਸਿਖਰ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ

February 13th, 08:30 pm

ਤੁਹਾਡਾ ਸਭ ਦਾ ਇਸ ਗਲੋਬਲ ਬਿਜ਼ਨਸ ਸਮਿਟ ਵਿੱਚ, ਤੁਹਾਡਾ ਸਭ ਦਾ ਮੈਂ ਸਵਾਗਤ ਕਰਦਾ ਹਾਂ। ਅਸੀਂ ਇੱਥੇ ਰੁਕਾਵਟ ਦਾ ਦਹਾਕਾ, ਬਦਲਾਅ ਦੀ ਇੱਕ ਸਦੀ ਇਸ ਵਿਸ਼ੇ ’ਤੇ ਚਰਚਾ ਕਰ ਰਹੇ ਹਾਂ। ਵਿਨੀਤ ਜੀ ਦੇ ਭਾਸ਼ਣ ਨੂੰ ਸੁਣਨ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਮੇਰਾ ਕੰਮ ਬਹੁਤ ਸੌਖਾ ਹੋ ਗਿਆ ਹੈ। ਪਰ ਇੱਕ ਛੋਟੀ ਜਿਹੀ ਬੇਨਤੀ ਕਰਾਂ, ਇੰਨਾ ਸਾਰਾ ਤੁਹਾਨੂੰ ਪਤਾ ਹੈ, ਤਾਂ ਕਦੇ ਈਟੀ ਵਿੱਚ ਤਾਂ ਦਿਖਣਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਈਟੀ ਨਾਓ ਗਲੋਬਲ ਬਿਜ਼ਨਸ ਸੰਮੇਲਨ 2026 ਨੂੰ ਸੰਬੋਧਨ ਕੀਤਾ

February 13th, 08:00 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਈਟੀ ਨਾਓ ਗਲੋਬਲ ਬਿਜ਼ਨਸ ਸੰਮੇਲਨ 2026 ਨੂੰ ਸੰਬੋਧਨ ਕੀਤਾ। ਇਸ ਮੌਕੇ 'ਤੇ ਬੋਲਦੇ ਹੋਏ ਪ੍ਰਧਾਨ ਮੰਤਰੀ ਨੇ ਆਲਮੀ ਕਾਰੋਬਾਰੀ ਸੰਮੇਲਨ ਵਿੱਚ ਮੌਜੂਦ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ 'ਔਕੜਾਂ ਦਾ ਦਹਾਕਾ, ਬਦਲਾਅ ਦੀ ਸਦੀ' ਵਿਸ਼ੇ 'ਤੇ ਟਿੱਪਣੀ ਕੀਤੀ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ 21ਵੀਂ ਸਦੀ ਦੇ ਪਿਛਲੇ ਦਹਾਕੇ ਵਿੱਚ ਬੇਮਿਸਾਲ ਔਕੜਾਂ ਆਈਆਂ, ਜਿਨ੍ਹਾਂ ਵਿੱਚ ਆਲਮੀ ਮਹਾਮਾਰੀ, ਵੱਖ-ਵੱਖ ਖੇਤਰਾਂ ਵਿੱਚ ਤਣਾਅ ਅਤੇ ਜੰਗ ਅਤੇ ਸਪਲਾਈ ਲੜੀ ਦਾ ਟੁੱਟਣਾ ਸ਼ਾਮਲ ਹਨ, ਜਿਨ੍ਹਾਂ ਨੇ ਆਲਮੀ ਸੰਤੁਲਨ ਨੂੰ ਹਿਲਾ ਦਿੱਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਸੰਕਟ ਇੱਕ ਰਾਸ਼ਟਰ ਦੀ ਅਸਲ ਤਾਕਤ ਨੂੰ ਪ੍ਰਗਟ ਕਰਦੇ ਹਨ ਅਤੇ ਉਨ੍ਹਾਂ ਮਾਣ ਪ੍ਰਗਟ ਕੀਤਾ ਕਿ ਇਨ੍ਹਾਂ ਔਕੜਾਂ ਦੇ ਬਾਵਜੂਦ, ਭਾਰਤ ਦਾ ਦਹਾਕਾ ਸ਼ਾਨਦਾਰ ਤਰੱਕੀ, ਸ਼ਾਨਦਾਰ ਸਪੁਰਦਗੀ ਅਤੇ ਲੋਕਤੰਤਰ ਦੀ ਮਜ਼ਬੂਤੀ ਨਾਲ ਚਿੰਨ੍ਹਤ ਕੀਤਾ ਗਿਆ ਹੈ। ਸ਼੍ਰੀ ਮੋਦੀ ਨੇ ਯਾਦ ਕੀਤਾ ਕਿ ਜਦੋਂ ਆਖਰੀ ਦਹਾਕਾ ਸ਼ੁਰੂ ਹੋਇਆ ਸੀ, ਭਾਰਤ ਗਿਆਰ੍ਹਵੀਂ ਸਭ ਤੋਂ ਵੱਡੀ ਅਰਥਵਿਵਸਥਾ ਸੀ ਅਤੇ ਉਥਲ-ਪੁਥਲ ਵਿਚਾਲੇ ਗਿਰਾਵਟ ਦਾ ਡਰ ਸੀ, ਪਰ ਅੱਜ ਭਾਰਤ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥ-ਵਿਵਸਥਾ ਬਣਨ ਲਈ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਭਾਰਤ ਬਦਲਾਅ ਦੀ ਸਦੀ ਦੀ ਇੱਕ ਪ੍ਰਮੁੱਖ ਬੁਨਿਆਦ ਹੋਵੇਗਾ, ਸ਼੍ਰੀ ਮੋਦੀ ਨੇ ਜ਼ਿਕਰ ਕੀਤਾ ਕਿ ਭਾਰਤ ਵਰਤਮਾਨ ਵਿੱਚ ਆਲਮੀ ਵਿਕਾਸ ਵਿੱਚ 16 ਪ੍ਰਤੀਸ਼ਤ ਤੋਂ ਵੱਧ ਯੋਗਦਾਨ ਪਾ ਰਿਹਾ ਹੈ ਅਤੇ ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਇਹ ਯੋਗਦਾਨ ਸਾਲ ਦਰ ਸਾਲ ਵਧਦਾ ਰਹੇਗਾ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਭਾਰਤ ਆਲਮੀ ਵਿਕਾਸ ਨੂੰ ਅੱਗੇ ਵਧਾਏਗਾ ਅਤੇ ਆਲਮੀ ਅਰਥ-ਵਿਵਸਥਾ ਦੇ ਨਵੇਂ ਇੰਜਣ ਵਜੋਂ ਉਭਰੇਗਾ।

ਉੱਭਰਦੇ ਵਿਗਿਆਨ, ਤਕਨਾਲੋਜੀ ਅਤੇ ਨਵੀਨਤਾ ਸੰਮੇਲਨ 2025 ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

November 03rd, 11:00 am

ਦੇਸ਼ ਦੇ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਡਾ. ਜਿਤੇਂਦਰ ਸਿੰਘ ਜੀ, ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਅਜੈ ਕੁਮਾਰ ਸੂਦ, ਸਾਡੇ ਦਰਮਿਆਨ ਮੌਜੂਦ ਨੋਬੇਲ ਪੁਰਸਕਾਰ ਜੇਤੂ ਸਰ ਆਂਦਰੇ ਗੀਮ, ਦੇਸ਼-ਵਿਦੇਸ਼ ਤੋਂ ਆਏ ਸਾਰੇ ਵਿਗਿਆਨੀ, ਨਵੀਨਤਾਕਾਰ, ਅਕਾਦਮਿਕ ਜਗਤ ਦੇ ਮੈਂਬਰ ਤੇ ਹੋਰ ਪਤਵੰਤੇ ਸੱਜਣੋ!

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉੱਭਰ ਰਹੇ ਵਿਗਿਆਨ, ਤਕਨਾਲੋਜੀ ਅਤੇ ਨਵੀਨਤਾ ਸੰਮੇਲਨ 2025 ਨੂੰ ਸੰਬੋਧਨ ਕੀਤਾ

November 03rd, 10:30 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਉੱਭਰ ਰਹੇ ਵਿਗਿਆਨ, ਤਕਨਾਲੋਜੀ ਅਤੇ ਨਵੀਨਤਾ ਸੰਮੇਲਨ 2025' (ਐਸਟਿਕ) 2025 ਨੂੰ ਸੰਬੋਧਨ ਕੀਤਾ। ਇਸ ਮੌਕੇ ਪ੍ਰਧਾਨ ਮੰਤਰੀ ਨੇ ਭਾਰਤ ਅਤੇ ਵਿਦੇਸ਼ਾਂ ਤੋਂ ਆਏ ਵਿਗਿਆਨੀਆਂ, ਨਵੀਨਤਾਕਾਰਾਂ, ਅਕਾਦਮਿਕ ਜਗਤ ਦੇ ਮੈਂਬਰਾਂ ਅਤੇ ਹੋਰ ਪਤਵੰਤੇ ਮਹਿਮਾਨਾਂ ਦਾ ਸਵਾਗਤ ਕੀਤਾ। ਆਈਸੀਸੀ ਮਹਿਲਾ ਵਿਸ਼ਵ ਕੱਪ 2025 ਵਿੱਚ ਭਾਰਤ ਦੀ ਸ਼ਾਨਦਾਰ ਜਿੱਤ ਬਾਰੇ ਗੱਲ ਕਰਦਿਆਂ ਮੋਦੀ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਪੂਰਾ ਦੇਸ਼ ਭਾਰਤੀ ਕ੍ਰਿਕਟ ਟੀਮ ਦੀ ਸਫ਼ਲਤਾ 'ਤੇ ਬਹੁਤ ਖ਼ੁਸ਼ ਸੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਭਾਰਤ ਦੀ ਪਹਿਲੀ ਮਹਿਲਾ ਵਿਸ਼ਵ ਕੱਪ ਜਿੱਤ ਸੀ ਅਤੇ ਮਹਿਲਾ ਕ੍ਰਿਕਟ ਟੀਮ ਨੂੰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਨੂੰ ਉਨ੍ਹਾਂ 'ਤੇ ਮਾਣ ਹੈ ਅਤੇ ਵਿਸ਼ਵਾਸ ਪ੍ਰਗਟਾਇਆ ਕਿ ਉਨ੍ਹਾਂ ਦੀ ਪ੍ਰਾਪਤੀ ਦੇਸ਼ ਭਰ ਦੇ ਲੱਖਾਂ ਨੌਜਵਾਨਾਂ ਨੂੰ ਪ੍ਰੇਰਿਤ ਕਰੇਗੀ।

ਮਨ ਕੀ ਬਾਤ ਦੀ 119ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (23.02.2025)

February 23rd, 11:30 am

Hi ਮੇਰਾ ਨਾਮ ਨਿਖਤ ਜਰੀਨ ਹੈ ਅਤੇ ਮੈਂ two times world boxing champion ਹਾਂ। ਜਿਵੇਂ ਕਿ ਸਾਡੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਨੇ ‘ਮਨ ਕੀ ਬਾਤ’ ਵਿੱਚ ਮੋਟਾਪੇ ਨੂੰ ਲੈ ਕੇ ਜ਼ਿਕਰ ਕੀਤਾ ਹੈ ਅਤੇ ਮੇਰਾ ਵਿਚਾਰ ਹੈ ਕਿ ਇਹ ਰਾਸ਼ਟਰੀ ਮੁੱਦਾ ਹੈ। ਸਾਨੂੰ ਆਪਣੀ ਸਿਹਤ ਨੂੰ ਲੈ ਕੇ ਗੰਭੀਰ ਹੋਣਾ ਚਾਹੀਦਾ ਹੈ, ਕਿਉਂਕਿ ਮੋਟਾਪਾ ਜਿੰਨੀ ਤੇਜ਼ੀ ਨਾਲ ਫੈਲ ਰਿਹਾ ਹੈ ਸਾਡੇ ਇੰਡੀਆ ਵਿੱਚ, ਉਸ ਨੂੰ ਸਾਨੂੰ ਰੋਕਣਾ ਚਾਹੀਦਾ ਹੈ ਅਤੇ ਕੋਸ਼ਿਸ਼ ਇਹੀ ਕਰਨੀ ਚਾਹੀਦੀ ਹੈ ਕਿ ਅਸੀਂ ਜਿੰਨਾ ਹੋ ਸਕੇ healthy life style ਅਪਣਾਈਏ। ਮੈਂ ਖੁਦ ਇਕ ਐਥਲੀਟ ਹੋ ਕੇ ਕੋਸ਼ਿਸ਼ ਕਰਦੀ ਹਾਂ ਕਿ ਮੈਂ Healthy diet follow ਕਰਾਂ, ਕਿਉਂਕਿ ਜੇਕਰ ਮੈਂ ਗਲਤੀ ਨਾਲ ਵੀ unhealthy diet ਲੈ ਲਈ ਜਾਂ ਤਲੀਆਂ ਹੋਈਆਂ ਚੀਜ਼ਾਂ ਖਾ ਲਈਆਂ, ਜਿਸ ਵਜ੍ਹਾ ਨਾਲ ਮੇਰੇ ਪ੍ਰਦਰਸ਼ਨ ’ਤੇ ਪ੍ਰਭਾਵ ਪੈਂਦਾ ਹੈ ਅਤੇ ਰਿੰਗ ਵਿੱਚ ਜਲਦੀ ਥੱਕ ਜਾਂਦੀ ਹਾਂ ਅਤੇ ਮੈਂ ਕੋਸ਼ਿਸ਼ ਇਹੀ ਕਰਦੀ ਹਾਂ ਕਿ ਜਿੰਨਾ ਹੋ ਸਕੇ ਕਿ ਤੇਲ ਵਾਲੀਆਂ ਚੀਜ਼ਾਂ ਨੂੰ ਮੈਂ ਘੱਟ ਹੀ ਇਸਤੇਮਾਲ ਕਰਾਂ ਅਤੇ ਉਸ ਦੀ ਜਗ੍ਹਾ ਮੈਂ 8ealthy diet follow ਕਰਾਂ ਅਤੇ ਰੋਜ਼ physical activity ਕਰਾਂ, ਜਿਸ ਵਜ੍ਹਾ ਨਾਲ ਮੈਂ ਹਮੇਸ਼ਾ ਫਿੱਟ ਰਹਿੰਦੀ ਹਾਂ ਅਤੇ ਮੈਂ ਸੋਚਦੀ ਹਾਂ ਕਿ ਸਾਡੇ ਵਰਗੇ ਆਮ ਲੋਕ ਜੋ ਹਨ ਜੋ ਡੇਬੀ ਜੌਬ ’ਤੇ ਜਾਂਦੇ ਹਨ, ਕੰਮ ’ਤੇ ਜਾਂਦੇ ਹਨ, ਮੇਰਾ ਖਿਆਲ ਹੈ ਕਿ ਹਰ ਕਿਸੇ ਨੂੰ ਸਿਹਤ ਨੂੰ ਲੈ ਕੇ ਗੰਭੀਰ ਹੋਣਾ ਚਾਹੀਦਾ ਹੈ ਅਤੇ ਕੁਝ ਨਾ ਕੁਝ daily physical activity ਕਰਨੀ ਚਾਹੀਦੀ ਹੈ, ਜਿਸ ਨਾਲ ਅਸੀਂ ਬਿਮਾਰੀਆਂ ਜਿਵੇਂ ਹਾਰਟਅਟੈਕ ਹੈ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਅਸੀਂ ਦੂਰ ਰਹੀਏ, ਆਪਣੇ ਆਪ ਨੂੰ ਫਿੱਟ ਰੱਖੀਏ, ਕਿਉਂਕਿ ਅਸੀਂ Fit ਤਾਂ India Fit’।

ਵਰਚੁਅਲ ਜੀ-20 ਸਮਿਟ ਸਮੇਂ ਪ੍ਰਧਾਨ ਮੰਤਰੀ ਦਾ ਸਮਾਪਨ ਬਿਆਨ (22 ਨਵੰਬਰ, 2023)

November 22nd, 09:39 pm

ਮੈਂ ਇਕ ਵਾਰ ਫਿਰ ਆਪ ਸਭ ਦੇ ਬਹੁਮੁੱਲੇ ਵਿਚਾਰਾਂ ਦੀ ਸਰਾਹਨਾ ਕਰਦਾ ਹਾਂ। ਆਪ ਸਭ ਨੇ, ਜਿਸ ਖੁੱਲ੍ਹੇ ਮਨ ਨਾਲ ਆਪਣੀਆਂ ਬਾਤਾਂ ਰੱਖੀਆਂ, ਉਸ ਦੇ ਲਈ ਮੈਂ ਹਿਰਦੇ ਤੋਂ ਆਭਾਰ ਵਿਅਕਤ ਕਰਦਾ ਹਾਂ।

ਵਰਚੁਅਲ ਜੀ20 ਲੀਡਰਸ ਸਮਿਟ ਸਮੇਂ ਪ੍ਰਧਾਨ ਮੰਤਰੀ ਦੀਆਂ ਉਦਘਾਟਨੀ ਟਿੱਪਣੀਆਂ (22 ਨਵੰਬਰ, 2023)

November 22nd, 06:37 pm

ਮੇਰਾ ਨਿਮੰਤਰਣ (ਸੱਦਾ) ਸਵੀਕਾਰ ਕਰਕੇ, ਅੱਜ ਇਸ ਸਮਿਟ ਵਿੱਚ ਜੁੜਨ ਦੇ ਲਈ ਮੈਂ ਆਪ ਸਭ ਦਾ ਆਭਾਰ ਵਿਅਕਤ ਕਰਦਾ ਹਾਂ। 140 ਕਰੋੜ ਭਾਰਤਵਾਸੀਆਂ ਦੀ ਤਰਫ਼ੋਂ ਆਪ ਸਭ ਦਾ ਹਾਰਦਿਕ ਸੁਆਗਤ ਹੈ।