ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਦੇ ਤਹਿਤ ਪ੍ਰੋਤਸਾਹਨ ਰਾਸ਼ੀ ਵੰਡਦੇ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
June 19th, 05:15 pm
ਮੰਤਰੀ ਮੰਡਲ ਦੇ ਮੇਰੇ ਸਾਥੀ ਸ਼੍ਰੀ ਮਨਸੁਖ ਮਾਂਡਵੀਆ ਜੀ, ਭੈਣ ਸ਼ੋਭਾ ਜੀ, ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਅਲੱਗ-ਅਲੱਗ ਪ੍ਰੋਗਰਾਮਾਂ ਨਾਲ ਜੁੜੇ, ਤਕਨਾਲੋਜੀ ਦੇ ਮਾਧਿਅਮ ਨਾਲ ਜੁੜੀਆਂ ਹਸਤੀਆਂ ਅਤੇ ਜਿਵੇਂ ਹੁਣੇ ਮੰਚ ਸੰਚਾਲਕ ਦੱਸ ਰਹੇ ਸਨ ਕਿ 200 ਥਾਵਾਂ 'ਤੇ ਲਗਭਗ ਦੋ ਲੱਖ ਲੋਕ ਇਸ ਵੇਲੇ ਇਸ ਪ੍ਰੋਗਰਾਮ ਨਾਲ ਸਾਡੇ ਨਾਲ ਜੁੜੇ ਹੋਏ ਹਨ, ਮੈਂ ਉਨ੍ਹਾਂ ਸਾਰਿਆਂ ਨੂੰ ਦੂਰੋਂ ਹੀ ਸਹੀ, ਪਰ ਤਹਿ ਦਿਲੋਂ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ। ਉਦਯੋਗ ਜਗਤ ਨਾਲ ਜੁੜੇ ਹੋਏ ਬਹੁਤ ਸਾਰੀਆਂ ਹਸਤੀਆਂ ਵੀ ਮੈਂ ਅੱਜ ਇੱਥੇ ਦੇਖ ਰਿਹਾ ਹਾਂ। ਅਤੇ ਨੌਜਵਾਨ ਸਾਥੀਆਂ ਦਾ ਉਤਸ਼ਾਹ ਤਾਂ ਆਪਣੇ ਆਪ ਹੀ ਧਿਆਨ ਖਿੱਚਦਾ ਹੈ, ਇੰਨੀ ਵੱਡੀ ਗਿਣਤੀ ਵਿੱਚ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪ੍ਰਧਾਨ ਮੰਤਰੀ ਵਿਕਸਤ ਭਾਰਤ ਰੋਜ਼ਗਾਰ ਯੋਜਨਾ ਦੇ ਤਹਿਤ ਲਗਭਗ 2,400 ਕਰੋੜ ਰੁਪਏ ਦੀ ਉਤਸ਼ਾਹ ਰਾਸ਼ੀ ਵੰਡੀ
June 19th, 05:00 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪ੍ਰਧਾਨ ਮੰਤਰੀ ਵਿਕਸਤ ਭਾਰਤ ਰੋਜ਼ਗਾਰ ਯੋਜਨਾ ਨਾਲ ਜੁੜੇ ਲਾਭਪਾਤਰੀਆਂ, ਉਦਯੋਗ ਦੇ ਨੁਮਾਇੰਦਿਆਂ ਅਤੇ ਹਿੱਸੇਦਾਰਾਂ ਨੂੰ ਸੰਬੋਧਨ ਕੀਤਾ ਅਤੇ ਭਾਰਤ ਦੇ ਨੌਜਵਾਨਾਂ ਨੂੰ ਮਜ਼ਬੂਤ ਬਣਾਉਣ ਤੇ ਪੂਰੇ ਦੇਸ਼ ਵਿੱਚ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਨੂੰ ਤੇਜ਼ ਕਰਨ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਸ਼੍ਰੀ ਮੋਦੀ ਨੇ ਪ੍ਰਧਾਨ ਮੰਤਰੀ ਵਿਕਸਤ ਭਾਰਤ ਰੋਜ਼ਗਾਰ ਯੋਜਨਾ (ਪੀਐੱਮ-ਵੀਬੀਆਰਵਾਈ) ਦੇ ਤਹਿਤ ਲਗਭਗ 2,400 ਕਰੋੜ ਰੁਪਏ ਦੀ ਉਤਸ਼ਾਹ ਰਾਸ਼ੀ ਦੀ ਵੰਡ ਕੀਤੀ, ਜੋ ਪੀਐੱਮ-ਵੀਬੀਆਰਵਾਈ ਦੇ ਲਾਗੂਕਰਨ ਵਿੱਚ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਹੈ। ਪੀਐੱਮ-ਵੀਬੀਆਰਵਾਈ ਭਾਰਤ ਸਰਕਾਰ ਦੀ ਰੋਜ਼ਗਾਰ ਨਾਲ ਜੁੜੀ ਇੱਕ ਪ੍ਰਮੁੱਖ ਉਤਸ਼ਾਹ ਯੋਜਨਾ ਹੈ, ਜੋ ਵੱਖ-ਵੱਖ ਖੇਤਰਾਂ ਵਿੱਚ ਸਮਾਜਿਕ ਸੁਰੱਖਿਆ ਕਵਰੇਜ ਦਾ ਵਿਸਥਾਰ ਕਰ ਰਹੀ ਹੈ। ਇਸ ਉਤਸ਼ਾਹ ਰਾਸ਼ੀ ਨਾਲ ਪੂਰੇ ਦੇਸ਼ ਵਿੱਚ ਰੋਜ਼ਗਾਰ ਦੇ 15 ਲੱਖ ਮੌਕੇ ਪੈਦਾ ਕਰਨ ਵਿੱਚ ਮਦਦ ਮਿਲੀ ਹੈ।ਲੋਕ ਸਭਾ ਵਿੱਚ ਰਾਸ਼ਟਰਪਤੀ ਦੇ ਸੰਬੋਧਨ ’ਤੇ ਧੰਨਵਾਦ ਪ੍ਰਸਤਾਵ ’ਤੇ ਹੋਈ ਚਰਚਾ ਦੇ ਜਵਾਬ ਦਾ ਮੂਲ-ਪਾਠ
February 04th, 07:00 pm
ਆਦਰਯੋਗ ਰਾਸ਼ਟਰਪਤੀ ਜੀ ਦੇ ਸੰਬੋਧਨ ’ਤੇ ਆਭਾਰ ਪ੍ਰਗਟ ਕਰਨ ਦੇ ਲਈ ਮੈਂ ਉਪਸਥਿਤ ਹੋਇਆ ਹਾਂ। ਕੱਲ੍ਹ ਅਤੇ ਅੱਜ ਕੱਲ~ ਤਾਂ ਰਾਤ ਦੇਰ ਤੱਕ ਸਾਰੇ ਆਦਰਯੋਗ ਸਾਂਸਦਾਂ ਨੇ ਆਪਣੇ ਵਿਚਾਰਾਂ ਨਾਲ ਇਸ ਧੰਨਵਾਦ ਪ੍ਰਸਤਾਵ ਨੂੰ ਸਮ੍ਰਿੱਧ ਕੀਤਾ। ਕਈ ਆਦਰਯੋਗ ਅਨੁਭਵੀ ਸਾਂਸਦਾਂ ਨੇ ਭੀ ਆਪਣੇ ਵਿਚਾਰ ਪ੍ਰਗਟ ਕੀਤੇ, ਅਤੇ ਸੁਭਾਵਿਕ ਹੈ ਕਿ ਲੋਕਤੰਤਰ ਦੀ ਪਰੰਪਰਾ ਭੀ ਹੈ ਜਿੱਥੇ ਜ਼ਰੂਰਤ ਸੀ ਉੱਥੇ ਪ੍ਰਸ਼ੰਸਾ ਹੋਈ, ਜਿੱਥੇ ਪਰੇਸ਼ਾਨੀ ਸੀ ਉੱਥੇ ਕੁਝ ਨਕਾਰਾਤਮਕ ਬਾਤਾਂ ਭੀ ਹੋਈਆਂ, ਲੇਕਿਨ ਇਹ ਬਹੁਤ ਸੁਭਾਵਿਕ ਹੈ! ਸਪੀਕਰ ਸਾਹਿਬ ਸਾਹਿਬ ਜੀ ਮੇਰੇ ਲਈ ਬਹੁਤ ਬੜਾ ਸੁਭਾਗ ਹੈ ਕਿ ਦੇਸ਼ ਦੀ ਜਨਤਾ ਨੇ ਮੈਨੂੰ 14ਵੀਂ ਵਾਰ ਇਸ ਜਗ੍ਹਾ ’ਤੇ ਬੈਠ ਕੇ ਰਾਸ਼ਟਰਪਤੀ ਜੀ ਦੇ ਸੰਬੋਧਨ ਦਾ ਆਭਾਰ ਪ੍ਰਗਟ ਕਰਨ ਦੇ ਲਈ ਅਵਸਰ ਦਿੱਤਾ ਹੈ ਅਤੇ ਇਸ ਲਈ ਮੈਂ ਅੱਜ ਜਨਤਾ ਜਨਾਰਦਨ ਦਾ ਭੀ ਬੜੇ ਆਦਰ ਦੇ ਨਾਲ ਆਭਾਰ ਵਿਅਕਤ ਕਰਨਾ ਚਾਹੁੰਦਾ ਹਾਂ, ਅਤੇ ਸਦਨ ਵਿੱਚ ਚਰਚਾ ਵਿੱਚ ਜਿਹੜੇ-ਜਿਹੜੇ ਲੋਕਾਂ ਨੇ ਹਿੱਸਾ ਲਿਆ, ਚਰਚਾ ਨੂੰ ਸਮ੍ਰਿੱਧ ਕੀਤਾ, ਸਭ ਦਾ ਭੀ ਮੈਂ ਆਭਾਰ ਵਿਅਕਤ ਕਰਦਾ ਹਾਂ।ਲੋਕ ਸਭਾ ਵਿੱਚ ਰਾਸ਼ਟਰਪਤੀ ਦੇ ਸੰਬੋਧਨ ‘ਤੇ ਧੰਨਵਾਦ ਪ੍ਰਸਤਾਵ ‘ਤੇ ਹੋਈ ਚਰਚਾ ਦਾ
February 04th, 06:55 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਲੋਕ ਸਭਾ ਵਿੱਚ ਰਾਸ਼ਟਰਪਤੀ ਦੇ ਸੰਬੋਧਨ ‘ਤੇ ਧੰਨਵਾਦ ਪ੍ਰਸਤਾਵ ‘ਤੇ ਹੋਈ ਚਰਚਾ ਦਾ ਜਵਾਬ ਦਿੱਤਾ। ਸਦਨ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕੱਲ੍ਹ ਅਤੇ ਅੱਜ ਚਰਚਾ ਵਿੱਚ ਹਿੱਸਾ ਲੈਣ ਵਾਲੇ ਸਾਰੇ ਮਾਣਯੋਗ ਸਾਂਸਦਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਲੋਕਤੰਤਰ ਦੀ ਪਰੰਪਰਾ ਵਿੱਚ ਜਿੱਥੇ ਜ਼ਰੂਰੀ ਹੋਵੇ ਉੱਥੇ ਪ੍ਰਸ਼ੰਸਾ ਅਤੇ ਜਿੱਥੇ ਜ਼ਰੂਰੀ ਹੋਵੇ ਉੱਥੇ ਕੁਝ ਨਕਾਰਾਮਤਕ ਟਿੱਪਣੀਆਂ ਦੋਨੋਂ ਹੀ ਸ਼ਾਮਲ ਹਨ, ਜੋ ਸੁਭਾਵਿਕ ਹੈ। ਰਾਸ਼ਟਰਪਤੀ ਦੇ ਸੰਬੋਧਨ ‘ਤੇ ਆਭਾਰ ਵਿਅਕਤ ਕਰਨ ਦਾ 14ਵੀਂ ਵਾਰ ਅਵਸਰ ਮਿਲਣ ਦੇ ਸੁਭਾਗ ‘ਤੇ ਪ੍ਰਕਾਸ਼ ਪਾਉਂਦੇ ਹੋਏ ਉਨ੍ਹਾਂ ਨੇ ਨਾਗਰਿਕਾਂ ਦਾ ਆਪਣੀ ਤਰਫ਼ੋਂ ਸਨਮਾਨਪੂਵਰਕ ਧੰਨਵਾਦ ਕੀਤਾ ਅਤੇ ਆਪਣੇ ਵਿਚਾਰਾਂ ਨਾਲ ਪ੍ਰਸਤਾਵ ਨੂੰ ਸਮ੍ਰਿੱਧ ਕਰਨ ਦੇ ਲਈ ਚਰਚਾ ਵਿੱਚ ਸਾਰੇ ਪ੍ਰਤੀਭਾਗੀਆਂ ਦਾ ਆਭਾਰ ਵਿਅਕਤ ਕੀਤਾ।For 10 years, AAP-da leaders sought votes on the same false promises. But now, Delhi will no longer tolerate these lies: PM
February 02nd, 01:10 pm
Prime Minister Modi addressed a massive and spirited rally in Delhi’s RK Puram, energizing the crowd with his vision for a Viksit Delhi and exposing the failures of the AAP-da government. He reaffirmed his commitment to fulfilling every promise and ensuring the city’s holistic development.PM Modi Addresses Enthusiastic Crowd in Delhi’s RK Puram, Calls for Historic BJP Mandate
February 02nd, 01:05 pm
Prime Minister Modi addressed a massive and spirited rally in Delhi’s RK Puram, energizing the crowd with his vision for a Viksit Delhi and exposing the failures of the AAP-da government. He reaffirmed his commitment to fulfilling every promise and ensuring the city’s holistic development.