ਪ੍ਰਧਾਨ ਮੰਤਰੀ ਨੇ ਆਰੀਆ ਸਮਾਜ ਸਮਾਰਕ ‘ਤੇ ਸ਼ਰਧਾਸੁਮਨ ਅਰਪਿਤ ਕੀਤੇ

ਪ੍ਰਧਾਨ ਮੰਤਰੀ ਨੇ ਆਰੀਆ ਸਮਾਜ ਸਮਾਰਕ ‘ਤੇ ਸ਼ਰਧਾਸੁਮਨ ਅਰਪਿਤ ਕੀਤੇ

November 22nd, 03:09 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਆਨਾ ਦੇ ਜਾਰਜਟਾਊਨ ਵਿੱਚ ਆਰੀਆ ਸਮਾਜ ਸਮਾਰਕ ‘ਤੇ ਸ਼ਰਧਾਂਜਲੀ ਅਰਪਿਤ ਕੀਤੀ। ਸ਼੍ਰੀ ਮੋਦੀ ਨੇ ਗੁਆਨਾ ਵਿੱਚ ਭਾਰਤੀ ਸੰਸਕ੍ਰਿਤੀ ਨੂੰ ਨੂੰ ਸੰਭਾਲਣ ਵਿੱਚ ਉਨ੍ਹਾਂ ਦੇ ਪ੍ਰਯਾਸਾਂ ਅਤੇ ਭੂਮਿਕਾ ਦੀ ਭੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਇੱਕ ਬਹੁਤ ਹੀ ਵਿਸ਼ੇਸ਼ ਵਰ੍ਹਾ ਭੀ ਹੈ ਕਿਉਂਕਿ ਅਸੀਂ ਸੁਆਮੀ ਦਇਆਨੰਦ ਸਰਸਵਤੀ ਦੀ 200ਵੀਂ ਜਯੰਤੀ ਮਨਾ ਰਹੇ ਹਾਂ।

ਪ੍ਰਧਾਨ ਮੰਤਰੀ ਨੇ ਸੂਰੀਨਾਮ (Suriname) ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

ਪ੍ਰਧਾਨ ਮੰਤਰੀ ਨੇ ਸੂਰੀਨਾਮ (Suriname) ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

November 21st, 10:57 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 20 ਨਵੰਬਰ ਨੂੰ ਗੁਯਾਨਾ ਵਿਖੇ ਜੌਰਜਟਾਊਨ ਵਿੱਚ ਦੂਸਰੇ ਭਾਰਤ-ਕੈਰੀਕੌਮ ਸੰਮੇਲਨ ਦੇ ਮੌਕੇ ’ਤੇ ਸੂਰੀਨਾਮ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਚੰਦ੍ਰਿਕਾਪ੍ਰਸਾਦ ਸੰਤੋਖੀ ਨਾਲ ਮੁਲਾਕਾਤ ਕੀਤੀ।

ਪ੍ਰਧਾਨ ਮੰਤਰੀ ਨੇ ਗ੍ਰੇਨੇਡਾ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

ਪ੍ਰਧਾਨ ਮੰਤਰੀ ਨੇ ਗ੍ਰੇਨੇਡਾ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

November 21st, 10:44 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 20 ਨਵੰਬਰ ਨੂੰ ਗੁਯਾਨਾ ਵਿਖੇ ਜੌਰਜਟਾਊਨ ਵਿੱਚ ਦੂਜੇ ਭਾਰਤ-ਕੈਰੀਕੌਮ ਸੰਮੇਲਨ ਤੋਂ ਇਲਾਵਾ ਗ੍ਰੇਨੇਡਾ ਦੇ ਪ੍ਰਧਾਨ ਮੰਤਰੀ, ਮਹਾਮਹਿਮ ਸ਼੍ਰੀ ਡਿਕਨ ਮਿਸ਼ੇਲ (Mr. Dickon Mitchell) ਨਾਲ ਮੁਲਾਕਾਤ ਕੀਤੀ।

ਪ੍ਰਧਾਨ ਮੰਤਰੀ ਨੇ ਤ੍ਰਿਨੀਦਾਦ ਅਤੇ ਟੋਬੈਗੋ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

November 21st, 10:42 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 20 ਨਵੰਬਰ ਨੂੰ ਗੁਆਨਾ ਦੇ ਜਾਰਜਟਾਊਨ ਵਿੱਚ ਦੂਸਰੇ ਭਾਰਤ-ਕੈਰੀਕੌਮ ਸਮਿਟ ਦੇ ਅਵਸਰ ‘ਤੇ ਤ੍ਰਿਨੀਦਾਦ ਅਤੇ ਟੋਬੈਗੋ ਦੇ ਪ੍ਰਧਾਨ ਮੰਤਰੀ ਮਹਾਮਹਿਮ ਡਾ. ਕੀਥ ਰੋਲੇ ਨਾਲ ਮੁਲਾਕਾਤ ਕੀਤੀ।

ਪ੍ਰਧਾਨ ਮੰਤਰੀ ਨੇ ਭਾਰਤੀ ਆਗਮਨ ਸਮਾਰਕ ਦਾ ਦੌਰਾ ਕੀਤਾ

November 21st, 10:00 pm

ਪ੍ਰਧਾਨ ਮੰਤਰੀ ਨੇ ਅੱਜ ਜੌਰਜਟਾਊਨ ਵਿੱਚ ਸਮਾਰਕ ਗਾਰਡਨਸ ਵਿੱਚ ਭਾਰਤੀ ਆਗਮਨ ਸਮਾਰਕ ਦਾ ਦੌਰਾ ਕੀਤਾ। ਉਨ੍ਹਾਂ ਦੇ ਨਾਲ ਗੁਯਾਨਾ ਦੇ ਪ੍ਰਧਾਨ ਮੰਤਰੀ ਬ੍ਰਿਗੇਡੀਅਰ (ਰਿਟਾਇਰਡ) ਮਾਰਕ ਫਿਲਿਪਸ (PM of Guyana Brig (Retd) Mark Phillips) ਵੀ ਸਨ। ਪ੍ਰਧਾਨ ਮੰਤਰੀ ਨੇ ਆਗਮਨ ਸਮਾਰਕ 'ਤੇ ਪੁਸ਼ਪਾਂਜਲੀ ਅਰਪਿਤ ਕਰਨ ਦੌਰਾਨ ਟਾਸਾ ਡ੍ਰਮਸ (Tassa Drums) ਦੇ ਇੱਕ ਸਮੂਹ ਨੇ ਪ੍ਰਧਾਨ ਮੰਤਰੀ ਦਾ ਸੁਆਗਤ ਕੀਤਾ । ਸਮਾਰਕ 'ਤੇ ਸ਼ਰਧਾਂਜਲੀ ਅਰਪਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਗੁਯਾਨਾ ਵਿੱਚ ਭਾਰਤੀ ਸੰਸਕ੍ਰਿਤੀ ਅਤੇ ਪਰੰਪਰਾ ਨੂੰ ਸੁਰੱਖਿਅਤ ਰੱਖਣ ਅਤੇ ਉਤਸ਼ਾਹਿਤ ਕਰਨ ਲਈ ਭਾਰਤੀ ਡਾਇਸਪੋਰਾ ਦੇ ਸੰਘਰਸ਼ ਅਤੇ ਬਲੀਦਾਨ ਅਤੇ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਨੂੰ ਯਾਦ ਕੀਤਾ। ਉਨ੍ਹਾਂ ਨੇ ਸਮਾਰਕ 'ਤੇ ਬੇਲ ਪਤ੍ਰ (Bel Patra) ਦਾ ਬੂਟਾ ਲਗਾਇਆ।

ਪ੍ਰਧਾਨ ਮੰਤਰੀ ਨੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਅਰਪਿਤ ਕੀਤੀ

November 21st, 09:57 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਹਾਤਮਾ ਗਾਂਧੀ ਨੂੰ ਗੁਆਨਾ ਦੇ ਜਾਰਜਟਾਊਨ ਵਿੱਚ ਇਤਿਹਾਸਕ ਪ੍ਰੋਮੇਨੇਡ ਗਾਰਡਨਸ ਵਿੱਚ ਉਨ੍ਹਾਂ ਦੀ ਪ੍ਰਤਿਮਾ ‘ਤੇ ਸ਼ਰਧਾਂਜਲੀ ਅਰਪਿਤ ਕੀਤੀ। ਉਨ੍ਹਾਂ ਨੇ ਬਾਪੂ ਦੀਆਂ ਸ਼ਾਂਤੀ ਅਤੇ ਅਹਿੰਸਾ ਦੀਆਂ ਸਦੀਵੀ ਕਦਰਾਂ-ਕੀਮਤਾਂ ਨੂੰ ਯਾਦ ਕੀਤਾ ਜੋ ਮਨੁੱਖਤਾ ਦਾ ਮਾਰਗਦਰਸ਼ਨ ਕਰਦੀਆਂ ਹਨ। ਇਹ ਪ੍ਰਤਿਮਾ 1969 ਵਿੱਚ ਗਾਂਧੀ ਜੀ ਦੀ 100ਵੀਂ ਜਯੰਤੀ ਦੀ ਯਾਦ ਵਿੱਚ ਸਥਾਪਿਤ ਕੀਤੀ ਗਈ ਸੀ।

ਪ੍ਰਧਾਨ ਮੰਤਰੀ ਨੇ ਡੋਮਿਨਿਕਾ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

November 21st, 09:29 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੁਆਨਾ ਦੇ ਜਾਰਜਟਾਊਨ ਵਿੱਚ ਦੂਸਰੇ ਭਾਰਤ-ਕੈਰੀਕੌਮ ਸਮਿਟ (Second India-CARICOM Summit) ਦੇ ਅਵਸਰ ‘ਤੇ ਡੋਮਿਨਿਕਾ ਦੇ ਪ੍ਰਧਾਨ ਮੰਤਰੀ, ਮਹਾਮਹਿਮ ਸ਼੍ਰੀ ਰੂਜ਼ਵੈਲਟ ਸਕੇਰਿਟ ਨਾਲ ਮੁਲਾਕਾਤ ਕੀਤੀ।

ਪ੍ਰਧਾਨ ਮੰਤਰੀ ਨੇ ਐਂਟੀਗੁਆ ਅਤੇ ਬਾਰਬੁਡਾ (Antigua and Barbuda) ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

ਪ੍ਰਧਾਨ ਮੰਤਰੀ ਨੇ ਐਂਟੀਗੁਆ ਅਤੇ ਬਾਰਬੁਡਾ (Antigua and Barbuda) ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

November 21st, 09:37 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 20 ਨਵੰਬਰ ਨੂੰ ਜੌਰਜਟਾਊਨ, ਗੁਯਾਨਾ (Georgetown, Guyana) ਵਿੱਚ ਦੂਸਰੇ ਭਾਰਤ-ਕੈਰੀਕੌਮ ਸਮਿਟ(India-CARICOM Summit) ਦੇ ਅਵਸਰ‘ਤੇ ਐਂਟੀਗੁਆ ਅਤੇ ਬਾਰਬੁਡਾ ਦੇ ਪ੍ਰਧਾਨ ਮੰਤਰੀ ਸ਼੍ਰੀ ਗੈਸਟਨ ਬ੍ਰਾਊਨ (Mr Gaston Browne) ਨਾਲ ਮੁਲਾਕਾਤ ਕੀਤੀ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਬਾਰਬਾਡੋਸ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਬਾਰਬਾਡੋਸ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

November 21st, 09:13 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 20 ਨਵੰਬਰ ਨੂੰ ਗੁਆਨਾ ਦੇ ਜਾਰਜਟਾਊਨ ਵਿੱਚ ਭਾਰਤ-ਕੈਰੀਕੌਮ ਸਮਿਟ (India-CARICOM Summit) ਦੇ ਅਵਸਰ ‘ਤੇ ਬਾਰਬਾਡੋਸ ਦੇ ਪ੍ਰਧਾਨ ਮੰਤਰੀ ਮਹਾਮਹਿਮ ਸੁਸ਼੍ਰੀ ਮੀਆ ਅਮੋਰ ਮੋਟਲੀ (H.E. Ms. Mia Amor Mottley) ਨਾਲ ਮੁਲਾਕਾਤ ਕੀਤੀ। ਇਸ ਉੱਚ ਪੱਧਰੀ ਬੈਠਕ ਦੇ ਦੌਰਾਨ ਦੋਹਾਂ ਲੀਡਰਾਂ ਨੇ ਭਾਰਤ ਅਤੇ ਬਾਰਬਾਡੋਸ ਦੇ ਦਰਮਿਆਨ ਦੁਵੱਲੇ ਸਬੰਧਾਂ ਦੀ ਮੁੜ-ਪੁਸ਼ਟੀ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਮਜ਼ਬੂਤ ਬਣਾਉਣ ‘ਤੇ ਭੀ ਸਕਾਰਾਤਮਕ ਚਰਚਾ ਕੀਤੀ।

ਪ੍ਰਧਾਨ ਮੰਤਰੀ ਨੇ ਗੁਆਨਾ ਦੇ ਰਾਸ਼ਟਰਪਤੀ ਦੇ ਨਾਲ ਅਧਿਕਾਰਤ ਵਾਰਤਾ ਕੀਤੀ

ਪ੍ਰਧਾਨ ਮੰਤਰੀ ਨੇ ਗੁਆਨਾ ਦੇ ਰਾਸ਼ਟਰਪਤੀ ਦੇ ਨਾਲ ਅਧਿਕਾਰਤ ਵਾਰਤਾ ਕੀਤੀ

November 21st, 04:23 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 20 ਨਵੰਬਰ ਨੂੰ ਜਾਰਜਟਾਊਨ ਵਿੱਚ ਸਟੇਟ ਹਾਊਸ ਵਿਖੇ ਮਹਾਮਹਿਮ ਡਾ. ਮੁਹੰਮਦ ਇਰਫਾਨ ਅਲੀ ਨਾਲ ਮੁਲਾਕਾਤ ਕੀਤੀ। ਸਟੇਟ ਹਾਊਸ ਪਹੁੰਚਣ ‘ਤੇ ਰਾਸ਼ਟਰਪਤੀ ਅਲੀ ਨੇ ਉਨ੍ਹਾਂ ਦਾ ਸੁਆਗਤ ਕੀਤਾ ਅਤੇ ਉਨ੍ਹਾਂ ਨੂੰ ਰਸਮੀ ਗਾਰਡ ਆਵ੍ ਆਨਰ ਦਿੱਤਾ ਗਿਆ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਗੁਆਨਾ ਦੇ ਰਾਸ਼ਟਰਪਤੀ, ਡਾ. ਇਰਫਾਨ ਅਲੀ ਨੇ ‘ਏਕ ਪੇੜ ਮਾਂ ਕੇ ਨਾਮ’ ਅਭਿਯਾਨ (‘Ek Ped Maa Ke Naam’ movement) ਵਿੱਚ ਹਿੱਸਾ ਲਿਆ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਗੁਆਨਾ ਦੇ ਰਾਸ਼ਟਰਪਤੀ, ਡਾ. ਇਰਫਾਨ ਅਲੀ ਨੇ ‘ਏਕ ਪੇੜ ਮਾਂ ਕੇ ਨਾਮ’ ਅਭਿਯਾਨ (‘Ek Ped Maa Ke Naam’ movement) ਵਿੱਚ ਹਿੱਸਾ ਲਿਆ

November 20th, 11:27 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਗੁਆਨਾ ਦੇ ਰਾਸ਼ਟਰਪਤੀ, ਡਾ. ਇਰਫਾਨ ਅਲੀ ਨੇ ਗੁਆਨਾ ਦੇ ਜਾਰਜਟਾਊਨ ਵਿਖੇ ‘ਏਕ ਪੇੜ ਮਾਂ ਕੇ ਨਾਮ’ ਅਭਿਯਾਨ (‘Ek Ped Maa Ke Naam’ movement) ਵਿੱਚ ਹਿੱਸਾ ਲਿਆ। ਸ਼੍ਰੀ ਮੋਦੀ ਨੇ ਇਸ ਨੂੰ ਸਥਿਰਤਾ ਦੇ ਲਈ ਸਾਂਝੀ ਪ੍ਰਤੀਬੱਧਤਾ ਦੱਸਿਆ।