ਸਟਾਰਟਅੱਪ ਇੰਡੀਆ ਦੇ ਇੱਕ ਦਹਾਕਾ ਪੂਰੇ ਹੋਣ ਦੇ ਮੌਕੇ ’ਤੇ ਆਯੋਜਿਤ ਸਮਾਗਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
January 16th, 01:30 pm
ਕੈਬਨਿਟ ਦੇ ਮੇਰੇ ਸਾਥੀ ਪੀਯੂਸ਼ ਗੋਇਲ ਜੀ, ਦੇਸ਼ ਭਰ ਤੋਂ ਆਏ ਸਟਾਰਟਅੱਪ ਈਕੋਸਿਸਟਮ ਦੇ ਮੇਰੇ ਦੋਸਤੋ, ਹੋਰ ਸਤਿਕਾਰਯੋਗ, ਦੇਵੀਓ ਅਤੇ ਸੱਜਣੋ!ਨਵੀਂ ਦਿੱਲੀ ਵਿਖੇ ਕ੍ਰਿਸ਼ੀ ਪ੍ਰੋਗਰਾਮ ਵਿੱਚ ਕਿਸਾਨਾਂ ਦੇ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਮੂਲ-ਪਾਠ
October 12th, 06:45 pm
ਕਿਸਾਨ – ਰਾਮ-ਰਾਮ! ਮੈਂ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਤੋਂ ਹਾਂ। ਮੈਂ ਛੋਲਿਆਂ ਦੀ ਬਿਜਾਈ ਕਰਕੇ ਖੇਤੀ ਸ਼ੁਰੂ ਕੀਤੀ ਸੀ। ਤਾਂ, ਪਹਿਲਾਂ ਥੋੜ੍ਹੀ...ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਖੇਤੀਬਾੜੀ ਖੇਤਰ ਵਿੱਚ 35,440 ਕਰੋੜ ਰੁਪਏ ਦੀ ਲਾਗਤ ਵਾਲੀਆਂ ਦੋ ਵੱਡੀਆਂ ਯੋਜਨਾਵਾਂ ਦੀ ਸ਼ੁਰੂਆਤ ਮੌਕੇ ਕ੍ਰਿਸ਼ੀ ਪ੍ਰੋਗਰਾਮ ਵਿੱਚ ਕਿਸਾਨਾਂ ਨਾਲ ਗੱਲਬਾਤ ਕੀਤੀ
October 12th, 06:25 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿਖੇ ਭਾਰਤੀ ਖੇਤੀਬਾੜੀ ਖੋਜ ਅਦਾਰਿਆਂ ਵਿੱਚ ਇੱਕ ਕ੍ਰਿਸ਼ੀ ਪ੍ਰੋਗਰਾਮ ਵਿੱਚ ਕਿਸਾਨਾਂ ਨਾਲ ਗੱਲਬਾਤ ਕੀਤੀ। ਇਹ ਪ੍ਰੋਗਰਾਮ ਕਿਸਾਨਾਂ ਦੀ ਭਲਾਈ, ਖੇਤੀਬਾੜੀ ਵਿੱਚ ਆਤਮ-ਨਿਰਭਰਤਾ ਅਤੇ ਪੇਂਡੂ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਪ੍ਰਧਾਨ ਮੰਤਰੀ ਦੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦਾ ਹੈ। ਪ੍ਰਧਾਨ ਮੰਤਰੀ ਨੇ ਜਨਤਕ ਪ੍ਰੋਗਰਾਮ ਵਿੱਚ ਹਿੱਸਾ ਲੈਣ ਤੋਂ ਪਹਿਲਾਂ ਕਿਸਾਨਾਂ ਨਾਲ ਗੱਲਬਾਤ ਕੀਤੀ, ਜਿੱਥੇ ਸ਼੍ਰੀ ਮੋਦੀ ਨੇ ਖੇਤੀਬਾੜੀ ਖੇਤਰ ਵਿੱਚ 35,440 ਕਰੋੜ ਰੁਪਏ ਦੀ ਲਾਗਤ ਵਾਲੀਆਂ ਦੋ ਵੱਡੀਆਂ ਯੋਜਨਾਵਾਂ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਧਨ ਧਾਨਯ ਕ੍ਰਿਸ਼ੀ ਯੋਜਨਾ ਦੀ ਸ਼ੁਰੂਆਤ ਕੀਤੀ, ਜਿਸ ਦੀ ਲਾਗਤ 24,000 ਕਰੋੜ ਰੁਪਏ ਹੈ। ਉਨ੍ਹਾਂ ਨੇ 11,440 ਕਰੋੜ ਰੁਪਏ ਦੀ ਲਾਗਤ ਨਾਲ ਦਾਲ਼ਾਂ ਵਿੱਚ ਆਤਮ-ਨਿਰਭਰਤਾ ਲਈ ਮਿਸ਼ਨ ਦੀ ਵੀ ਸ਼ੁਰੂਆਤ ਕੀਤੀ। ਪ੍ਰਧਾਨ ਮੰਤਰੀ ਨੇ ਖੇਤੀਬਾੜੀ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਫੂਡ ਪ੍ਰੋਸੈਸਿੰਗ ਖੇਤਰਾਂ ਵਿੱਚ 5,450 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਦੇਸ਼ ਨੂੰ ਸਮਰਪਿਤ ਕੀਤੇ, ਜਦਕਿ ਲਗਭਗ 815 ਕਰੋੜ ਰੁਪਏ ਦੇ ਵਾਧੂ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ।ਮੁੰਬਈ ਵਿੱਚ ਗਲੋਬਲ ਫਿਨਟੈੱਕ ਫੈਸਟ ਦੇ ਛੇਵੇਂ ਐਡੀਸ਼ਨ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
October 09th, 02:51 pm
ਮਾਣਯੋਗ ਪ੍ਰਧਾਨ ਮੰਤਰੀ ਕੀਰ ਸਟਾਰਮਰ ਜੀ, ਆਰਬੀਆਈ ਗਵਰਨਰ, ਫਿਨਟੈੱਕ ਦੁਨੀਆ ਦੇ ਇਨੋਵੇਟਰਜ਼, ਆਗੂ ਅਤੇ ਨਿਵੇਸ਼ਕ, ਦੇਵੀਓ ਤੇ ਸੱਜਣੋ! ਮੁੰਬਈ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮੁੰਬਈ ਵਿੱਚ ਗਲੋਬਲ ਫਿਨਟੈਕ ਫੈਸਟ 2025 ਨੂੰ ਸੰਬੋਧਨ ਕੀਤਾ
October 09th, 02:50 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੁੰਬਈ, ਮਹਾਰਾਸ਼ਟਰ ਵਿੱਚ ਗਲੋਬਲ ਫਿਨਟੈਕ ਫੈਸਟ 2025 ਨੂੰ ਸੰਬੋਧਨ ਕੀਤਾ। ਸਾਰਿਆਂ ਦਾ ਨਿੱਘਾ ਸਵਾਗਤ ਕਰਦੇ ਹੋਏ, ਸ਼੍ਰੀ ਮੋਦੀ ਨੇ ਮੁੰਬਈ ਨੂੰ ਊਰਜਾ ਦਾ ਸ਼ਹਿਰ, ਉੱਦਮ ਦਾ ਸ਼ਹਿਰ ਅਤੇ ਬੇਅੰਤ ਸੰਭਾਵਨਾਵਾਂ ਦਾ ਸ਼ਹਿਰ ਦੱਸਿਆ। ਉਨ੍ਹਾਂ ਨੇ ਆਪਣੇ ਦੋਸਤ, ਬਰਤਾਨੀਆ ਦੇ ਪ੍ਰਧਾਨ ਮੰਤਰੀ, ਸ਼੍ਰੀ ਕੀਰ ਸਟਾਰਮਰ ਦਾ ਵਿਸ਼ੇਸ਼ ਤੌਰ 'ਤੇ ਸਵਾਗਤ ਕੀਤਾ ਅਤੇ ਗਲੋਬਲ ਫਿਨਟੈਕ ਫ਼ੈਸਟੀਵਲ ਵਿੱਚ ਉਨ੍ਹਾਂ ਦੀ ਮੌਜੂਦਗੀ ਲਈ, ਅਤੇ ਨਾਲ ਹੀ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਉਨ੍ਹਾਂ ਵੱਲੋਂ ਦਿੱਤੇ ਗਏ ਸਮੇਂ ਲਈ ਧੰਨਵਾਦ ਪ੍ਰਗਟ ਕੀਤਾ।ਗ੍ਰੇਟਰ ਨੋਇਡਾ ਵਿੱਚ ਉੱਤਰ ਪ੍ਰਦੇਸ਼ ਅੰਤਰਰਾਸ਼ਟਰੀ ਵਪਾਰ ਸ਼ੋਅ ਦੇ ਉਦਘਾਟਨ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ
September 25th, 10:22 am
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀਮਾਨ ਯੋਗੀ ਆਦਿੱਤਿਆਨਾਥ ਜੀ, ਯੂਪੀ ਸਰਕਾਰ ਦੇ ਮੰਤਰੀ, ਯੂਪੀ ਭਾਜਪਾ ਦੇ ਪ੍ਰਧਾਨ ਭੁਪੇਂਦਰ ਚੌਧਰੀ ਜੀ, ਉਦਯੋਗ ਜਗਤ ਦੇ ਸਾਰੇ ਸਾਥੀਓ, ਹੋਰ ਪਤਵੰਤੇ ਸੱਜਣੋ, ਭੈਣੋਂ ਤੇ ਭਰਾਵੋ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਵਿੱਚ ਉੱਤਰ ਪ੍ਰਦੇਸ਼ ਕੌਮਾਂਤਰੀ ਵਪਾਰ ਸ਼ੋਅ ਨੂੰ ਸੰਬੋਧਨ ਕੀਤਾ
September 25th, 10:00 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਵਿੱਚ ਉੱਤਰ ਪ੍ਰਦੇਸ਼ ਕੌਮਾਂਤਰੀ ਵਪਾਰ ਸ਼ੋਅ 2025 ਦਾ ਉਦਘਾਟਨ ਕਰਦੇ ਹੋਏ ਇਸ ਮੇਲੇ ਵਿੱਚ ਹਿੱਸਾ ਲੈਣ ਵਾਲੇ ਸਾਰੇ ਵਪਾਰੀਆਂ, ਨਿਵੇਸ਼ਕਾਂ, ਉੱਦਮੀਆਂ ਅਤੇ ਨੌਜਵਾਨ ਭਾਗੀਦਾਰਾਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਖ਼ੁਸ਼ੀ ਪ੍ਰਗਟ ਕੀਤੀ ਕਿ ਇਸ ਆਯੋਜਨ ਵਿੱਚ 2,200 ਤੋਂ ਵੱਧ ਪ੍ਰਦਰਸ਼ਕ ਆਪਣੇ ਉਤਪਾਦਾਂ ਅਤੇ ਸੇਵਾਵਾਂ ਦਾ ਪ੍ਰਦਰਸ਼ਨ ਕਰ ਰਹੇ ਹਨ। ਸ਼੍ਰੀ ਮੋਦੀ ਨੇ ਜ਼ਿਕਰ ਕੀਤਾ ਕਿ ਇਸ ਵਾਰ ਦੇ ਸ਼ੋਅ ਵਿੱਚ ਰੂਸ ਭਾਈਵਾਲ ਦੇਸ਼ ਹੈ ਅਤੇ ਇਹ ਸਮੇਂ ਦੀ ਕਸੌਟੀ ’ਤੇ ਖਰੀ ਉੱਤਰੀ ਸਾਂਝੀਦਾਰੀ ਨੂੰ ਹੋਰ ਮਜ਼ਬੂਤ ਬਣਾਉਂਦਾ ਹੈ। ਉਨ੍ਹਾਂ ਨੇ ਇਸ ਆਯੋਜਨ ਲਈ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਸਰਕਾਰ ਦੇ ਸਹਿਯੋਗੀਆਂ ਅਤੇ ਹੋਰ ਹਿੱਤਧਾਰਕਾਂ ਨੂੰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸ਼ੋਅ ਦਾ ਆਯੋਜਨ ਪੰਡਿਤ ਦੀਨਦਿਆਲ ਉਪਾਧਿਆਏ ਦੀ ਜਨਮ ਵਰ੍ਹੇਗੰਢ ਦੇ ਨਾਲ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੇ ਦੇਸ਼ ਨੂੰ ਅਖ਼ੀਰ ’ਤੇ ਖੜ੍ਹੇ ਵਿਅਕਤੀ ਨੂੰ ਉੱਚਾ ਚੁੱਕਣ ਲਈ ਅੰਤਯੋਦਯ ਦੇ ਰਾਹ 'ਤੇ ਅਗਵਾਈ ਕੀਤੀ। ਉਨ੍ਹਾਂ ਨੇ ਕਿਹਾ ਕਿ ਅੰਤਯੋਦਯ ਦਾ ਮਤਲਬ ਹੈ ਇਹ ਯਕੀਨੀ ਬਣਾਉਣਾ ਕਿ ਵਿਕਾਸ ਸਭ ਤੋਂ ਗ਼ਰੀਬ ਵਿਅਕਤੀ ਤੱਕ ਪਹੁੰਚੇ ਅਤੇ ਹਰ ਤਰ੍ਹਾਂ ਦੇ ਵਿਤਕਰੇ ਨੂੰ ਖ਼ਤਮ ਕਰੇ। ਉਨ੍ਹਾਂ ਨੇ ਕਿਹਾ ਕਿ ਭਾਰਤ ਹੁਣ ਸਮਾਵੇਸ਼ੀ ਵਿਕਾਸ ਦਾ ਇਹੀ ਮਾਡਲ ਦੁਨੀਆ ਵਿੱਚ ਪੇਸ਼ ਕਰ ਰਿਹਾ ਹੈ।ਮਨ ਕੀ ਬਾਤ ਦੇ 122ਵੇਂ ਐਪੀਸੋਡ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (25.05.2025)
May 25th, 11:30 am
ਸਾਥੀਓ, ‘ਅਪ੍ਰੇਸ਼ਨ ਸਿੰਦੂਰ’ ਸਿਰਫ਼ ਇੱਕ ਫ਼ੌਜੀ ਮਿਸ਼ਨ ਨਹੀਂ ਹੈ, ਇਹ ਸਾਡੇ ਸੰਕਲਪ, ਹੌਸਲੇ ਅਤੇ ਬਦਲਦੇ ਭਾਰਤ ਦੀ ਤਸਵੀਰ ਹੈ ਅਤੇ ਇਸ ਤਸਵੀਰ ਨੂੰ ਪੂਰੇ ਦੇਸ਼ ਨੂੰ ਦੇਸ਼ ਭਗਤੀ ਦੇ ਭਾਵਾਂ ਨਾਲ ਭਰ ਦਿੱਤਾ ਹੈ, ਤਿਰੰਗੇ ਵਿੱਚ ਰੰਗ ਦਿੱਤਾ ਹੈ। ਤੁਸੀਂ ਦੇਖਿਆ ਹੋਵੇਗਾ ਦੇਸ਼ ਦੇ ਕਈ ਸ਼ਹਿਰਾਂ ਵਿੱਚ, ਪਿੰਡਾਂ ਵਿੱਚ, ਛੋਟੇ-ਛੋਟੇ ਕਸਬਿਆਂ ਵਿੱਚ ਤਿਰੰਗਾ ਯਾਤਰਾਵਾਂ ਕੱਢੀਆਂ ਗਈਆਂ, ਹਜ਼ਾਰਾਂ ਲੋਕ ਹੱਥਾਂ ’ਚ ਤਿਰੰਗਾ ਲੈ ਕੇ ਦੇਸ਼ ਦੀ ਸੈਨਾ, ਉਸ ਦੇ ਪ੍ਰਤੀ ਨਮਨ ਕਰਦੇ ਹੋਏ, ਵਧਾਈ ਦਿੰਦੇ ਹੋਏ ਨਿਕਲ ਪਏ। ਕਿੰਨੇ ਹੀ ਸ਼ਹਿਰਾਂ ਵਿੱਚ Civil Defence Volunteer ਬਣਨ ਦੇ ਲਈ ਵੱਡੀ ਗਿਣਤੀ ਵਿੱਚ ਨੌਜਵਾਨ ਇਕੱਠੇ ਹੋ ਗਏ ਅਤੇ ਅਸੀਂ ਦੇਖਿਆ ਕਿ ਚੰਡੀਗੜ੍ਹ ਦੇ ਵੀਡੀਓ ਤਾਂ ਕਾਫੀ ਵਾਇਰਲ ਹੋਏ ਸਨ। ਸੋਸ਼ਲ ਮੀਡੀਆ ’ਤੇ ਕਵਿਤਾਵਾਂ ਲਿਖੀਆਂ ਜਾ ਰਹੀਆਂ ਸਨ, ਸੰਕਲਪ ਗੀਤ ਗਾਏ ਜਾ ਰਹੇ ਸਨ, ਛੋਟੇ-ਛੋਟੇ ਬੱਚੇ ਪੇਂਟਿੰਗ ਬਣਾ ਰਹੇ ਸਨ, ਜਿਨ੍ਹਾਂ ਵਿੱਚ ਵੱਡੇ ਸੰਦੇਸ਼ ਲੁਕੇ ਸਨ। ਮੈਂ ਅਜੇ 3 ਦਿਨ ਪਹਿਲਾਂ ਬੀਕਾਨੇਰ ਗਿਆ ਸੀ, ਉੱਥੇ ਬੱਚਿਆਂ ਨੇ ਮੈਨੂੰ ਅਜਿਹੀ ਹੀ ਇੱਕ ਪੇਂਟਿੰਗ ਭੇਂਟ ਕੀਤੀ ਸੀ। ‘ਅਪ੍ਰੇਸ਼ਨ ਸਿੰਦੂਰ’ ਨੇ ਦੇਸ਼ ਦੇ ਲੋਕਾਂ ਨੂੰ ਇੰਨਾ ਪ੍ਰਭਾਵਿਤ ਕੀਤਾ ਹੈ ਕਿ ਕਈ ਪਰਿਵਾਰਾਂ ਨੇ ਇਸ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਲਿਆ। ਬਿਹਾਰ ਦੇ ਕਟਿਹਾਰ ਵਿੱਚ, ਯੂ. ਪੀ. ਦੇ ਕੁਸ਼ੀਨਗਰ ਵਿੱਚ ਅਤੇ ਹੋਰ ਵੀ ਕਈ ਸ਼ਹਿਰਾਂ ਵਿੱਚ ਉਸ ਦੌਰਾਨ ਜਨਮ ਲੈਣ ਵਾਲੇ ਬੱਚਿਆਂ ਦਾ ਨਾਮ ‘ਸਿੰਦੂਰ’ ਰੱਖਿਆ ਗਿਆ ਹੈ।ਰੋਜ਼ਗਾਰ ਮੇਲੇ ਦੇ ਤਹਿਤ 51,000 ਤੋਂ ਵੱਧ ਨਿਯੁਕਤੀ ਪੱਤਰਾਂ ਦੀ ਵੰਡ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ -ਪਾਠ
April 26th, 11:23 am
ਅੱਜ ਕੇਂਦਰ ਸਰਕਾਰ ਦੇ ਵਿਭਿੰਨ ਵਿਭਾਗਾਂ ਵਿੱਚ 51,000 ਤੋਂ ਜ਼ਿਆਦਾ ਨੌਜਵਾਨਾਂ ਨੂੰ ਪੱਕੀ ਸਰਕਾਰੀ ਨੌਕਰੀ ਦੇ ਪੱਤਰ ਦਿੱਤੇ ਗਏ ਹਨ। ਅੱਜ ਭਾਰਤ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਤੁਹਾਡੀ ਨੌਜਵਾਨਾਂ ਦੀ ਨਵੀਆਂ ਜ਼ਿੰਮੇਦਾਰੀਆਂ ਦੀ ਸ਼ੁਰੂਆਤ ਹੋਈ ਹੈ। ਤੁਹਾਡੀ ਜ਼ਿੰਮੇਦਾਰੀ ਦੇਸ਼ ਦੇ ਆਰਥਿਕ ਤੰਤਰ ਨੂੰ ਮਜ਼ਬੂਤ ਕਰਨਾ ਹੈ, ਤੁਹਾਡੀ ਜ਼ਿੰਮੇਦਾਰੀ ਦੇਸ਼ ਦੀ ਅੰਦਰੂਨੀ ਸੁਰੱਖਿਆ ਨੂੰ ਮਜ਼ਬੂਤ ਕਰਨਾ ਹੈ, ਤੁਹਾਡੀ ਜ਼ਿੰਮੇਦਾਰੀ ਦੇਸ਼ ਵਿੱਚ ਆਧੁਨਿਕ ਇਨਫ੍ਰਾਸਟ੍ਰਕਚਰ ਦੇ ਨਿਰਮਾਣ ਦੀ ਹੈ, ਤੁਹਾਡੀ ਜ਼ਿੰਮੇਦਾਰੀ ਸ਼੍ਰਮਿਕਾਂ ਦੇ ਜੀਵਨ ਵਿੱਚ ਬੁਨਿਆਦੀ ਬਦਲਾਅ ਲਿਆਉਣ ਦੀ ਹੈ। ਆਪਣੇ ਕੰਮਾਂ ਨੂੰ ਤੁਸੀਂ ਜਿੰਨੀ ਇਮਾਨਦਾਰੀ ਨਾਲ ਪੂਰਾ ਕਰੋਗੇ, ਉਸ ਦਾ ਉੰਨਾ ਹੀ ਸਕਾਰਾਤਮਕ ਪ੍ਰਭਾਵ ਵਿਕਸਿਤ ਭਾਰਤ ਦੀ ਯਾਤਰਾ ਵਿੱਚ ਨਜ਼ਰ ਆਵੇਗਾ। ਮੈਨੂੰ ਵਿਸ਼ਵਾਸ ਹੈ, ਤੁਸੀਂ ਆਪਣੀਆਂ ਜ਼ਿੰਮੇਦਾਰੀਆਂ ਨੂੰ ਪੂਰੀ ਨਿਸ਼ਠਾ ਨਾਲ ਨਿਭਾਓਗੇ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰੋਜ਼ਗਾਰ ਮੇਲੇ ਨੂੰ ਸੰਬੋਧਨ ਕੀਤਾ
April 26th, 11:00 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਨਾਲ ਰੋਜ਼ਗਾਰ ਮੇਲੇ ਨੂੰ ਸੰਬੋਧਨ ਕੀਤਾ। ਇਸ ਅਵਸਰ ‘ਤੇ ਉਨ੍ਹਾਂ ਨੇ ਵਿਭਿੰਨ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ ਵਿੱਚ ਨਵਨਿਯੁਕਤ 51,000 ਤੋਂ ਵੱਧ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ। ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤ ਸਰਕਾਰ ਦੇ ਵਿਭਿੰਨ ਵਿਭਾਗਾਂ ਵਿੱਚ ਇਨ੍ਹਾਂ ਨੌਜਵਾਨਾਂ ਦੇ ਲਈ ਅੱਜ ਨਵੀਂ ਜ਼ਿੰਮੇਦਾਰੀਆਂ ਦੀ ਸ਼ੁਰੂਆਤ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਫਰਜ਼ਾਂ ਵਿੱਚ ਦੇਸ਼ ਦੇ ਆਰਥਿਕ ਢਾਂਚੇ ਨੂੰ ਮਜ਼ਬੂਤ ਕਰਨਾ, ਪੁਲਾੜ ਸੁਰੱਖਿਆ ਨੂੰ ਮਜ਼ਬੂਤ ਕਰਨਾ, ਆਧੁਨਿਕ ਬੁਨਿਆਦੀ ਢਾਂਚੇ ਦੇ ਨਿਰਮਾਣ ਵਿੱਚ ਯੋਗਦਾਨ ਦੇਣਾ ਅਤੇ ਵਰਕਰਾਂ ਦੇ ਜੀਵਨ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਉਣਾ ਸ਼ਾਮਲ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਜਿਸ ਇਮਾਨਦਾਰੀ ਦੇ ਨਾਲ ਉਹ ਆਪਣੀਆਂ ਜ਼ਿੰਮੇਦਾਰੀਆਂ ਨੂੰ ਪੂਰਾ ਕਰਦੇ ਹਨ, ਉਸ ਦਾ ਭਾਰਤ ਦੇ ਵਿਕਸਿਤ ਰਾਸਟਰ ਬਣਨ ਦੀ ਯਾਤਰਾ ‘ਤੇ ਸਕਾਰਾਤਮਕ ਪ੍ਰਭਾਅ ਪਵੇਗਾ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕਰਦੇ ਹੋਏ ਕਿਹਾ ਕਿ ਇਹ ਯੁਵਾ ਆਪਣੇ ਫਰਜ਼ਾਂ ਨੂੰ ਪੂਰੀ ਨਿਸ਼ਠਾ ਦੇ ਨਾਲ ਨਿਭਾਉਣਗੇ।ਪ੍ਰਧਾਨ ਮੰਤਰੀ ਨੇ ਭਾਰਤ ਭਰ ਵਿੱਚ ਆਜੀਵਿਕਾ ਨੂੰ ਹੁਲਾਰਾ ਦੇਣ, ਜ਼ਮੀਨੀ ਪੱਧਰ ‘ਤੇ ਰੋਜ਼ਗਾਰ ਨੂੰ ਗਤੀ ਦੇਣ ਅਤੇ ਆਰਥਿਕ ਵਿਕਾਸ ਨੂੰ ਸੁਨਿਸ਼ਚਿਤ ਕਰਨ ਦੇ ਲਈ ਜੈੱਮ (GeM) ਦੀ ਸ਼ਲਾਘਾ ਕੀਤੀ
April 01st, 07:38 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਾਰਤ ਭਰ ਵਿੱਚ ਆਜੀਵਿਕਾ ਨੂੰ ਹੁਲਾਰਾ ਦੇਣ, ਜ਼ਮੀਨੀ ਪੱਧਰ ‘ਤੇ ਰੋਜ਼ਗਾਰ ਨੂੰ ਗਤੀ ਦੇਣ ਅਤੇ ਆਰਥਿਕ ਵਿਕਾਸ ਨੂੰ ਸੁਨਿਸ਼ਚਿਤ ਕਰਨ ਦੇ ਲਈ ਸਰਕਾਰੀ ਈ-ਮਾਰਕਿਟਪਲੇਸ (Government e-Marketplace)(ਜੈੱਮ/ਜੀਈਐੱਮ-GeM) ਪੋਰਟਲ ਦੀ ਸ਼ਲਾਘਾ ਕੀਤੀ।ਟੀਵੀ9 ਸਮਿਟ 2025 ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
March 28th, 08:00 pm
ਅੱਜ ਵਿਸ਼ਵ ਦੀ ਦ੍ਰਿਸ਼ਟੀ ਭਾਰਤ 'ਤੇ ਹੈ, ਸਾਡੇ ਦੇਸ਼ 'ਤੇ ਹੈ। ਦੁਨੀਆ ਵਿੱਚ ਆਪ ਕਿਸੇ ਭੀ ਦੇਸ਼ ਵਿੱਚ ਜਾਓਂ, ਉੱਥੋਂ ਦੇ ਲੋਕ ਭਾਰਤ ਨੂੰ ਲੈ ਕੇ ਇੱਕ ਨਵੀਂ ਜਗਿਆਸਾ ਨਾਲ ਭਰੇ ਹੋਏ ਹਨ। ਆਖਰ ਐਸਾ ਕੀ ਹੋਇਆ ਕਿ ਜੋ ਦੇਸ਼ 70 ਸਾਲ ਵਿੱਚ ਗਿਆਰ੍ਹਵੇਂ ਨੰਬਰ ਦੀ ਇਕੌਨਮੀ ਬਣਿਆ, ਉਹ ਮਹਿਜ਼ 7-8 ਸਾਲ ਤੋਂ ਪੰਜਵੇਂ ਨੰਬਰ ਦੀ ਇਕੌਨਮੀ ਬਣ ਗਿਆ? ਹੁਣੇ IMF ਦੇ ਨਵੇਂ ਅੰਕੜੇ ਸਾਹਮਣੇ ਆਏ ਹਨ। ਉਹ ਅੰਕੜੇ ਕਹਿੰਦੇ ਹਨ ਕਿ ਭਾਰਤ, ਦੁਨੀਆ ਦੀ ਇੱਕਮਾਤਰ ਮੇਜਰ ਇਕੌਨਮੀ ਹੈ, ਜਿਸ ਨੇ 10 ਵਰ੍ਹਿਆਂ ਵਿੱਚ ਆਪਣੇ GDP ਨੂੰ ਡਬਲ ਕੀਤਾ ਹੈ। ਬੀਤੇ ਦਹਾਕੇ ਵਿੱਚ ਭਾਰਤ ਨੇ ਦੋ ਲੱਖ ਕਰੋੜ ਡਾਲਰ, ਆਪਣੀ ਇਕੌਨਮੀ ਵਿੱਚ ਜੋੜੇ ਹਨ। GDP ਦਾ ਡਬਲ ਹੋਣਾ ਸਿਰਫ਼ ਅੰਕੜਿਆਂ ਦਾ ਬਦਲਣਾ ਮਾਤਰ ਨਹੀਂ ਹੈ। ਇਸ ਦਾ impact ਦੇਖੋ, 25 ਕਰੋੜ ਲੋਕ ਗ਼ਰੀਬੀ ਤੋਂ ਬਾਹਰ ਨਿਕਲੇ ਹਨ, ਅਤੇ ਇਹ 25 ਕਰੋੜ ਲੋਕ ਇੱਕ ਨਿਓ ਮਿਡਲ ਕਲਾਸ ਦਾ ਹਿੱਸਾ ਬਣੇ ਹਨ। ਇਹ ਨਿਓ ਮਿਡਲ ਕਲਾਸ, ਇੱਕ ਪ੍ਰਕਾਰ ਨਾਲ ਨਵੀਂ ਜ਼ਿੰਦਗੀ ਸ਼ੁਰੂ ਕਰ ਰਹੀ ਹੈ। ਇਹ ਨਵੇਂ ਸੁਪਨਿਆਂ ਦੇ ਨਾਲ ਅੱਗੇ ਵਧ ਰਹੀ ਹੈ, ਸਾਡੀ ਇਕੌਨਮੀ ਵਿੱਚ ਕੰਟ੍ਰੀਬਿਊਟ ਕਰ ਰਹੀ ਹੈ, ਅਤੇ ਉਸ ਨੂੰ ਵਾਇਬ੍ਰੈਂਟ ਬਣਾ ਰਹੀ ਹੈ। ਅੱਜ ਦੁਨੀਆ ਦੀ ਸਭ ਤੋਂ ਬੜੀ ਯੁਵਾ ਆਬਾਦੀ ਸਾਡੇ ਭਾਰਤ ਵਿੱਚ ਹੈ। ਇਹ ਯੁਵਾ, ਤੇਜ਼ੀ ਨਾਲ ਸਕਿਲਡ ਹੋ ਰਿਹਾ ਹੈ, ਇਨੋਵੇਸ਼ਨ ਨੂੰ ਗਤੀ ਦੇ ਰਿਹਾ ਹੈ । ਅਤੇ ਇਨ੍ਹਾਂ ਸਭ ਦੇ ਵਿਚਾਲੇ, ਭਾਰਤ ਦੀ ਫੌਰਨ ਪਾਲਿਸੀ ਦਾ ਮੰਤਰ ਬਣ ਗਿਆ ਹੈ-India First, ਇੱਕ ਜ਼ਮਾਨੇ ਵਿੱਚ ਭਾਰਤ ਦੀ ਪਾਲਿਸੀ ਸੀ, ਸਭ ਤੋਂ ਸਮਾਨ ਰੂਪ ਨਾਲ ਦੂਰੀ ਬਣਾ ਕੇ ਚਲੋ, Equi-Distance ਦੀ ਪਾਲਿਸੀ, ਅੱਜ ਦੇ ਭਾਰਤ ਦੀ ਪਾਲਿਸੀ ਹੈ, ਸਭ ਦੇ ਸਮਾਨ ਰੂਪ ਨਾਲ ਕਰੀਬ ਹੋ ਕੇ ਚਲੋ, Equi-Closeness ਦੀ ਪਾਲਿਸੀ। ਦੁਨੀਆ ਦੇ ਦੇਸ਼ ਭਾਰਤ ਦੀ ਓਪੀਨੀਅਨ ਨੂੰ, ਭਾਰਤ ਦੇ ਇਨੋਵੇਸ਼ਨ ਨੂੰ, ਭਾਰਤ ਦੇ ਐਫਰਟਸ ਨੂੰ, ਜੈਸਾ ਮਹੱਤਵ ਅੱਜ ਦੇ ਰਹੇ ਹਨ, ਵੈਸਾ ਪਹਿਲੇ ਕਦੇ ਨਹੀਂ ਹੋਇਆ। ਅੱਜ ਦੁਨੀਆ ਦੀ ਨਜ਼ਰ ਭਾਰਤ 'ਤੇ ਹੈ, ਅੱਜ ਦੁਨੀਆ ਜਾਣਨਾ ਚਾਹੁੰਦੀ ਹੈ, What India Thinks Today.ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਟੀਵੀ9 ਸਮਿਟ 2025 ਨੂੰ ਸੰਬੋਧਨ ਕੀਤਾ
March 28th, 06:53 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਸਥਿਤ ਭਾਰਤ ਮੰਡਪਮ ਵਿੱਚ ਟੀਵੀ9 ਸਮਿਟ 2025 ਵਿੱਚ ਹਿੱਸਾ ਲਿਆ। ਸਭਾ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਟੀਵੀ9 ਦੀ ਪੂਰੀ ਟੀਮ ਅਤੇ ਇਸ ਦੇ ਦਰਸ਼ਕਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਟੀਵੀ9 ਦੇ ਪਾਸ ਬੜੇ ਪੈਮਾਨੇ ‘ਤੇ ਖੇਤਰੀ ਦਰਸ਼ਕ ਹਨ ਅਤੇ ਹੁਣ ਆਲਮੀ ਦਰਸ਼ਕ ਭੀ ਤਿਆਰ ਹੋ ਰਹੇ ਹਨ। ਉਨ੍ਹਾਂ ਨੇ ਟੈਲੀਕਾਨਫਰੰਸ ਦੇ ਜ਼ਰੀਏ ਪ੍ਰੋਗਰਾਮ ਨਾਲ ਜੁੜੇ ਪ੍ਰਵਾਸੀ ਭਾਰਤੀਆਂ ਦਾ ਭੀ ਸੁਆਗਤ ਅਤੇ ਅਭਿਨੰਦਨ ਕੀਤਾ।ਲੋਕ ਸਭਾ ਵਿੱਚ ਰਾਸ਼ਟਰਪਤੀ ਦੇ ਸੰਬੋਧਨ ’ਤੇ ਧੰਨਵਾਦ ਪ੍ਰਸਤਾਵ ’ਤੇ ਹੋਈ ਚਰਚਾ ਦੇ ਜਵਾਬ ਦਾ ਮੂਲ-ਪਾਠ
February 04th, 07:00 pm
ਆਦਰਯੋਗ ਰਾਸ਼ਟਰਪਤੀ ਜੀ ਦੇ ਸੰਬੋਧਨ ’ਤੇ ਆਭਾਰ ਪ੍ਰਗਟ ਕਰਨ ਦੇ ਲਈ ਮੈਂ ਉਪਸਥਿਤ ਹੋਇਆ ਹਾਂ। ਕੱਲ੍ਹ ਅਤੇ ਅੱਜ ਕੱਲ~ ਤਾਂ ਰਾਤ ਦੇਰ ਤੱਕ ਸਾਰੇ ਆਦਰਯੋਗ ਸਾਂਸਦਾਂ ਨੇ ਆਪਣੇ ਵਿਚਾਰਾਂ ਨਾਲ ਇਸ ਧੰਨਵਾਦ ਪ੍ਰਸਤਾਵ ਨੂੰ ਸਮ੍ਰਿੱਧ ਕੀਤਾ। ਕਈ ਆਦਰਯੋਗ ਅਨੁਭਵੀ ਸਾਂਸਦਾਂ ਨੇ ਭੀ ਆਪਣੇ ਵਿਚਾਰ ਪ੍ਰਗਟ ਕੀਤੇ, ਅਤੇ ਸੁਭਾਵਿਕ ਹੈ ਕਿ ਲੋਕਤੰਤਰ ਦੀ ਪਰੰਪਰਾ ਭੀ ਹੈ ਜਿੱਥੇ ਜ਼ਰੂਰਤ ਸੀ ਉੱਥੇ ਪ੍ਰਸ਼ੰਸਾ ਹੋਈ, ਜਿੱਥੇ ਪਰੇਸ਼ਾਨੀ ਸੀ ਉੱਥੇ ਕੁਝ ਨਕਾਰਾਤਮਕ ਬਾਤਾਂ ਭੀ ਹੋਈਆਂ, ਲੇਕਿਨ ਇਹ ਬਹੁਤ ਸੁਭਾਵਿਕ ਹੈ! ਸਪੀਕਰ ਸਾਹਿਬ ਸਾਹਿਬ ਜੀ ਮੇਰੇ ਲਈ ਬਹੁਤ ਬੜਾ ਸੁਭਾਗ ਹੈ ਕਿ ਦੇਸ਼ ਦੀ ਜਨਤਾ ਨੇ ਮੈਨੂੰ 14ਵੀਂ ਵਾਰ ਇਸ ਜਗ੍ਹਾ ’ਤੇ ਬੈਠ ਕੇ ਰਾਸ਼ਟਰਪਤੀ ਜੀ ਦੇ ਸੰਬੋਧਨ ਦਾ ਆਭਾਰ ਪ੍ਰਗਟ ਕਰਨ ਦੇ ਲਈ ਅਵਸਰ ਦਿੱਤਾ ਹੈ ਅਤੇ ਇਸ ਲਈ ਮੈਂ ਅੱਜ ਜਨਤਾ ਜਨਾਰਦਨ ਦਾ ਭੀ ਬੜੇ ਆਦਰ ਦੇ ਨਾਲ ਆਭਾਰ ਵਿਅਕਤ ਕਰਨਾ ਚਾਹੁੰਦਾ ਹਾਂ, ਅਤੇ ਸਦਨ ਵਿੱਚ ਚਰਚਾ ਵਿੱਚ ਜਿਹੜੇ-ਜਿਹੜੇ ਲੋਕਾਂ ਨੇ ਹਿੱਸਾ ਲਿਆ, ਚਰਚਾ ਨੂੰ ਸਮ੍ਰਿੱਧ ਕੀਤਾ, ਸਭ ਦਾ ਭੀ ਮੈਂ ਆਭਾਰ ਵਿਅਕਤ ਕਰਦਾ ਹਾਂ।ਲੋਕ ਸਭਾ ਵਿੱਚ ਰਾਸ਼ਟਰਪਤੀ ਦੇ ਸੰਬੋਧਨ ‘ਤੇ ਧੰਨਵਾਦ ਪ੍ਰਸਤਾਵ ‘ਤੇ ਹੋਈ ਚਰਚਾ ਦਾ
February 04th, 06:55 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਲੋਕ ਸਭਾ ਵਿੱਚ ਰਾਸ਼ਟਰਪਤੀ ਦੇ ਸੰਬੋਧਨ ‘ਤੇ ਧੰਨਵਾਦ ਪ੍ਰਸਤਾਵ ‘ਤੇ ਹੋਈ ਚਰਚਾ ਦਾ ਜਵਾਬ ਦਿੱਤਾ। ਸਦਨ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕੱਲ੍ਹ ਅਤੇ ਅੱਜ ਚਰਚਾ ਵਿੱਚ ਹਿੱਸਾ ਲੈਣ ਵਾਲੇ ਸਾਰੇ ਮਾਣਯੋਗ ਸਾਂਸਦਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਲੋਕਤੰਤਰ ਦੀ ਪਰੰਪਰਾ ਵਿੱਚ ਜਿੱਥੇ ਜ਼ਰੂਰੀ ਹੋਵੇ ਉੱਥੇ ਪ੍ਰਸ਼ੰਸਾ ਅਤੇ ਜਿੱਥੇ ਜ਼ਰੂਰੀ ਹੋਵੇ ਉੱਥੇ ਕੁਝ ਨਕਾਰਾਮਤਕ ਟਿੱਪਣੀਆਂ ਦੋਨੋਂ ਹੀ ਸ਼ਾਮਲ ਹਨ, ਜੋ ਸੁਭਾਵਿਕ ਹੈ। ਰਾਸ਼ਟਰਪਤੀ ਦੇ ਸੰਬੋਧਨ ‘ਤੇ ਆਭਾਰ ਵਿਅਕਤ ਕਰਨ ਦਾ 14ਵੀਂ ਵਾਰ ਅਵਸਰ ਮਿਲਣ ਦੇ ਸੁਭਾਗ ‘ਤੇ ਪ੍ਰਕਾਸ਼ ਪਾਉਂਦੇ ਹੋਏ ਉਨ੍ਹਾਂ ਨੇ ਨਾਗਰਿਕਾਂ ਦਾ ਆਪਣੀ ਤਰਫ਼ੋਂ ਸਨਮਾਨਪੂਵਰਕ ਧੰਨਵਾਦ ਕੀਤਾ ਅਤੇ ਆਪਣੇ ਵਿਚਾਰਾਂ ਨਾਲ ਪ੍ਰਸਤਾਵ ਨੂੰ ਸਮ੍ਰਿੱਧ ਕਰਨ ਦੇ ਲਈ ਚਰਚਾ ਵਿੱਚ ਸਾਰੇ ਪ੍ਰਤੀਭਾਗੀਆਂ ਦਾ ਆਭਾਰ ਵਿਅਕਤ ਕੀਤਾ।ਭਾਰਤ-ਸ੍ਰੀਲੰਕਾ ਸੰਯੁਕਤ ਬਿਆਨ: ਸਾਂਝੇ ਭਵਿੱਖ ਦੇ ਲਈ ਸਾਂਝੇਦਾਰੀ ਨੂੰ ਹੁਲਾਰਾ
December 16th, 03:26 pm
16 ਦਸੰਬਰ 2024 ਨੂੰ ਭਾਰਤ ਦੇ ਗਣਰਾਜ ਦੀ ਸਰਕਾਰੀ ਯਾਤਰਾ (State Visit) ਦੇ ਦੌਰਾਨ ਸ੍ਰੀਲੰਕਾ ਦੇ ਰਾਸ਼ਟਰਪਤੀ ਮਹਾਮਹਿਮ ਅਨੁਰਾ ਕੁਮਾਰਾ ਦਿਸਾਨਾਯਕਾ ਦੀ ਭਾਰਤ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਨਰੇਂਦਰ ਮੋਦੀ ਦੇ ਨਾਲ ਨਵੀਂ ਦਿੱਲੀ ਵਿੱਚ ਹੋਈ ਬੈਠਕ ਵਿੱਚ ਵਿਆਪਕ ਅਤੇ ਲਾਭਦਾਇਕ ਚਰਚਾ ਹੋਈ।ਰਾਜਸਥਾਨ ਦੇ ਜੈਪੁਰ ਵਿੱਚ ਰਾਈਜ਼ਿੰਗ ਰਾਜਸਥਾਨ ਗਲੋਬਲ ਇਨਵੈਸਟਮੈਂਟ ਸਮਿਟ 2024 ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
December 09th, 11:00 am
ਰਾਜਸਥਾਨ ਦੇ ਰਾਜਪਾਲ ਸ਼੍ਰੀ ਹਰਿਭਾਊ ਬਾਗੜੇ ਜੀ, ਇੱਥੇ ਦੇ ਲੋਕਪ੍ਰਿਯ ਮੁੱਖ ਮੰਤਰੀ ਸ਼੍ਰੀ ਭਜਨਲਾਲ ਜੀ ਸ਼ਰਮਾ, ਰਾਜਸਥਾਨ ਸਰਕਾਰ ਦੇ ਮੰਤਰੀਗਣ, ਸਾਂਸਦਗਣ, ਵਿਧਾਇਕਗਣ, ਇੰਡਸਟ੍ਰੀ ਦੇ ਸਾਥੀ, ਵਿਭਿੰਨ ਐਂਬੇਸੇਡਰਸ, ਦੂਤਾਵਾਸਾਂ ਦੇ ਪ੍ਰਤੀਨਿਧੀ, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਈਜ਼ਿੰਗ ਰਾਜਸਥਾਨ ਗਲੋਬਲ ਇਨਵੈਸਟਮੈਂਟ ਸਮਿਟ ਦਾ ਉਦਘਾਟਨ ਕੀਤਾ
December 09th, 10:34 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਜੈਪੁਰ, ਰਾਜਸਥਾਨ ਵਿੱਚ ਰਾਈਜ਼ਿੰਗ ਰਾਜਸਥਾਨ ਗਲੋਬਲ ਇਨਵੈਸਟਮੈਂਟ ਸਮਿਟ 2024 ਅਤੇ ਰਾਜਸਥਾਨ ਗਲੋਬਲ ਬਿਜ਼ਨਿਸ ਐਕਸਪੋ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਜੈਪੁਰ ਪ੍ਰਦਰਸ਼ਨੀ ਅਤੇ ਸੰਮੇਲਨ ਕੇਂਦਰ (ਜੇਈਸੀਸੀ) ਵਿੱਚ ਆਪਣੇ ਸੰਬੋਧਨ ਵਿੱਚ ਕਿਹਾ ਕਿ ਰਾਜਸਥਾਨ ਦੀ ਸਫ਼ਲਤਾ ਦੀ ਦਿਸ਼ਾ ਵਿੱਚ ਅੱਜ ਇੱਕ ਹੋਰ ਵਿਸ਼ੇਸ ਦਿਨ ਹੈ। ਗੁਲਾਬੀ ਨਗਰ ਜੈਪੁਰ ਵਿੱਚ ਰਾਈਜ਼ਿੰਗ ਰਾਜਸਥਾਨ ਗਲੋਬਲ ਇਨਵੈਸਟਮੈਂਟ ਸਮਿਟ 2024 ਦੇ ਲਈ ਉਨ੍ਹਾਂ ਨੇ ਉਦਯੋਗ ਅਤੇ ਵਪਾਰ ਜਗਤ ਦੇ ਦਿੱਗਜਾਂ, ਨਿਵੇਸ਼ਕਾਂ ਅਤੇ ਵਫਦਾਂ ਨੂੰ ਵਧਾਈ ਦਿੱਤੀ। ਇਸ ਸ਼ਾਨਦਾਰ ਆਯੋਜਨ ਦੇ ਲਈ ਉਨ੍ਹਾਂ ਨੇ ਰਾਜਸਥਾਨ ਸਰਕਾਰ ਨੂੰ ਵੀ ਵਧਾਈ ਦਿੱਤੀ।ਦੂਸਰੇ ਭਾਰਤ-ਕੈਰੀਕੌਮ ਸਮਿਟ ਵਿੱਚ ਪ੍ਰਧਾਨ ਮੰਤਰੀ ਦਾ ਸ਼ੁਰੂਆਤੀ ਭਾਸ਼ਣ (ਦੀਆਂ ਸ਼ੁਰੂਆਤੀ ਟਿੱਪਣੀਆਂ)
November 21st, 02:15 am
ਮੇਰੇ ਮਿੱਤਰ ਰਾਸ਼ਟਰਪਤੀ ਇਰਫਾਨ ਅਲੀ ਅਤੇ ਪ੍ਰਧਾਨ ਮੰਤਰੀ ਡਿਕੌਨ ਮਿਸ਼ੇਲ ਦੇ ਨਾਲ ਦੂਸਰੇ ਭਾਰਤ-ਕੈਰੀਕੌਮ ਸਮਿਟ (second India-CARICOM Summit) ਦੀ ਮੇਜ਼ਬਾਨੀ ਕਰਦੇ ਹੋਏ ਮੈਨੂੰ ਹਾਰਦਿਕ ਖੁਸ਼ੀ ਹੋ ਰਹੀ ਹੈ। ਮੈਂ ਕੈਰੀਕੌਮ ਪਰਿਵਾਰ ਦੇ ਸਾਰੇ ਮੈਂਬਰਾਂ ਦਾ ਹਾਰਦਿਕ ਸੁਆਗਤ ਕਰਦਾ ਹਾਂ, ਅਤੇ ਰਾਸ਼ਟਰਪਤੀ ਇਰਫਾਨ ਅਲੀ ਦਾ ਇਸ ਸਮਿਟ ਦੇ ਸ਼ਾਨਦਾਰ ਆਯੋਜਨ ਦੇ ਲਈ ਵਿਸ਼ੇਸ਼ ਤੌਰ ‘ਤੇ ਧੰਨਵਾਦ ਕਰਦਾ ਹਾਂ।ਦੂਜਾ ਭਾਰਤ-ਕੈਰੀਕੌਮ ਸਮਿਟ
November 21st, 02:00 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਗ੍ਰੇਨਾਡਾ ਦੇ ਪ੍ਰਧਾਨ ਮੰਤਰੀ ਸ਼੍ਰੀ ਡਿਕੌਨ ਮਿਸ਼ੇਲ, ਜੋ ਵਰਤਮਾਨ ਵਿੱਚ ਕੈਰੀਕੌਮ ਚੇਅਰ, ਨੇ 20 ਨਵੰਬਰ 2024 ਨੂੰ ਜਾਰਜਟਾਉਨ ਵਿੱਚ ਦੂਸਰੇ ਭਾਰਤ-ਕੈਰੀਕੌਮ ਸਮਿਟ ਦੀ ਪ੍ਰਧਾਨਗੀ ਕੀਤੀ। ਪ੍ਰਧਾਨ ਮੰਤਰੀ ਨੇ ਸਮਿਟ ਦੀ ਮੇਜ਼ਬਾਨੀ ਕਰਨ ਲਈ ਗੁਆਨਾ ਦੇ ਰਾਸ਼ਟਰਪਤੀ ਮਹਾਮਹਿਮ ਇਰਫਾਨ ਅਲੀ ਦਾ ਧੰਨਵਾਦ ਕੀਤਾ। ਪਹਿਲਾ ਭਾਰਤ-ਕੈਰੀਕੌਮ ਸਮਿਟ 2019 ਵਿੱਚ ਨਿਊਯਾਰਕ ਵਿੱਚ ਆਯੋਜਿਤ ਕੀਤਾ ਗਿਆ ਸੀ। ਗੁਆਨਾ ਦੇ ਰਾਸ਼ਟਰਪਤੀ ਅਤੇ ਗ੍ਰੇਨਾਡਾ ਦੇ ਪ੍ਰਧਾਨ ਮੰਤਰੀ ਦੇ ਇਲਾਵਾ, ਸਮਿਟ ਵਿੱਚ ਨਿਮਨਲਿਖਤ ਲੋਕਾਂ ਨੇਹਿੱਸਾ ਲਿਆ::