ਕੈਬਿਨੇਟ ਨੇ ਬਿਹਾਰ ਵਿੱਚ ਬਖਤਿਆਰਪੁਰ-ਰਾਜਗੀਰ-ਤਿਲੈਯਾ ਸਿੰਗਲ ਰੇਲਵੇ ਲਾਈਨ ਸੈਕਸ਼ਨ (104 ਕਿਲੋਮੀਟਰ) ਦੇ ਦੋਹਰੀਕਰਨ ਨੂੰ ਮਨਜ਼ੂਰੀ ਦਿੱਤੀ, ਜਿਸ ਦੀ ਕੁੱਲ ਲਾਗਤ 2,192 ਕਰੋੜ ਰੁਪਏ ਹੈ
September 24th, 03:05 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਬਿਹਾਰ ਵਿੱਚ ਬਖਤਿਆਰਪੁਰ-ਰਾਜਗੀਰ-ਤਿਲੈਯਾ ਸਿੰਗਲ ਰੇਲਵੇ ਲਾਈਨ ਸੈਕਸ਼ਨ (104 ਕਿਲੋਮੀਟਰ) ਦੇ ਦੋਹਰੀਕਰਨ ਨੂੰ ਮਨਜ਼ੂਰੀ ਦਿੱਤੀ, ਜਿਸ ਦੀ ਕੁੱਲ ਲਾਗਤ ਲਗਭਗ 2,192 ਕਰੋੜ ਰੁਪਏ ਹੈ।ਬਿਹਾਰ ਦੇ ਗਯਾਜੀ ਵਿੱਚ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
August 22nd, 12:00 pm
ਬਿਹਾਰ ਦੇ ਰਾਜਪਾਲ ਆਰਿਫ ਮੋਹੰਮਦ ਖਾਨ ਜੀ, ਇੱਥੋਂ ਦੇ ਲੋਕਪ੍ਰਿਅ ਮੁੱਖ ਮੰਤਰੀ ਨਿਤਿਸ਼ ਕੁਮਾਰ ਜੀ ਕੇਂਦਰੀ ਕੈਬਨਿਟ ਦੇ ਮੇਰੇ ਸਹਿਯੋਗੀ ਜੀਤਨ ਰਾਮ ਮਾਂਝੀ ਜੀ, ਰਾਜੀਵ ਰੰਜਨ ਸਿੰਘ, ਚਿਰਾਗ ਪਾਸਵਾਨ ਜੀ, ਰਾਮ ਨਾਥ ਠਾਕੁਰ ਜੀ, ਨਿਤਯਾਨੰਦ ਰਾਏ ਜੀ, ਸਤੀਸ਼ ਚੰਦ੍ਰ ਦੁਬੇ ਜੀ, ਰਾਜ ਭੂਸ਼ਣ ਚੌਧਰੀ ਜੀ, ਡਿਪਟੀ ਸੀਐੱਮ ਸਮਰਾਟ ਚੌਧਰੀ ਜੀ, ਵਿਜੈ ਕੁਮਾਰ ਸਿਨਹਾ ਜੀ, ਬਿਹਾਰ ਸਰਕਾਰ ਦੇ ਮੰਤਰੀਗਣ, ਸੰਸਦ ਵਿੱਚ ਮੇਰੇ ਸਾਥੀ ਉਪੇਂਦਰ ਕੁਸ਼ਵਾਹਾ ਜੀ, ਹੋਰ ਸਾਂਸਦਗਣ, ਅਤੇ ਬਿਹਾਰ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬਿਹਾਰ ਦੇ ਗਯਾ ਵਿੱਚ 12,000 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ
August 22nd, 11:20 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬਿਹਾਰ ਦੇ ਗਯਾ ਵਿੱਚ 12,000 ਕਰੋੜ ਰੁਪਏ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਗਿਆਨ ਅਤੇ ਮੋਕਸ਼ ਦੀ ਪਵਿੱਤਰ ਨਗਰੀ ਗਯਾਜੀ ਨੂੰ ਨਮਨ ਕੀਤਾ ਅਤੇ ਵਿਸ਼ਣੂਪਦ ਮੰਦਿਰ ਦੀ ਸ਼ਾਨਦਾਰ ਧਰਤੀ ਤੋਂ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਸ਼੍ਰੀ ਮੋਦੀ ਨੇ ਕਿਹਾ ਕਿ ਗਯਾਜੀ ਦੀ ਧਰਤੀ ਅਧਿਆਤਮਿਕਤਾ ਅਤੇ ਸ਼ਾਂਤੀ ਦੀ ਧਰਤੀ ਹੈ। ਉਨ੍ਹਾਂ ਨੇ ਇਸ ਗੱਲ ’ਤੇ ਚਾਨਣਾ ਪਾਇਆ ਕਿ ਇਹ ਉਹ ਪਵਿੱਤਰ ਧਰਤੀ ਹੈ, ਜਿੱਥੇ ਭਗਵਾਨ ਬੁੱਧ ਨੂੰ ਗਿਆਨ ਪ੍ਰਾਪਤ ਹੋਇਆ ਸੀ। ਸ਼੍ਰੀ ਮੋਦੀ ਨੇ ਕਿਹਾ, ਗਯਾਜੀ ਦੀ ਅਧਿਆਤਮਿਕ ਅਤੇ ਸੱਭਿਆਚਾਰਕ ਵਿਰਾਸਤ ਪ੍ਰਾਚੀਨ ਅਤੇ ਬੇਹੱਦ ਸਮ੍ਰਿੱਧ ਹੈ। ਇਹ ਦੇਖਦੇ ਹੋਏ ਕਿ ਇਸ ਖੇਤਰ ਦੇ ਲੋਕ ਚਾਹੁੰਦੇ ਹਨ ਕਿ ਇਸ ਸ਼ਹਿਰ ਨੂੰ ਸਿਰਫ਼ ਗਯਾ ਨਹੀਂ, ਸਗੋਂ ਸਤਿਕਾਰ ਨਾਲ ਗਯਾਜੀ ਕਿਹਾ ਜਾਵੇ, ਪ੍ਰਧਾਨ ਮੰਤਰੀ ਨੇ ਇਸ ਭਾਵਨਾ ਦਾ ਸਨਮਾਨ ਕਰਨ ਲਈ ਬਿਹਾਰ ਸਰਕਾਰ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਇਸ ਗੱਲ ’ਤੇ ਖੁਸ਼ੀ ਵਿਅਕਤ ਕੀਤੀ ਕਿ ਕੇਂਦਰ ਅਤੇ ਬਿਹਾਰ ਵਿੱਚ ਉਨ੍ਹਾਂ ਦੀਆਂ ਸਰਕਾਰਾਂ ਗਯਾਜੀ ਦੇ ਤੇਜ਼ ਵਿਕਾਸ ਲਈ ਕੰਮ ਕਰ ਰਹੀਆਂ ਹਨ।