ਪ੍ਰਧਾਨ ਮੰਤਰੀ ਨੇ ਦਿੱਲੀ ਵਿੱਚ ਚਿਲੀ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਗੈਬ੍ਰੀਅਲ ਬੋਰਿਕ ਫੌਂਟ ਦੀ ਮੇਜ਼ਮਾਨੀ ਕੀਤੀ
April 01st, 09:33 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦਿੱਲੀ ਵਿੱਚ ਚਿਲੀ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਗੈਬ੍ਰੀਅਲ ਬੋਰਿਕ ਫੌਂਟ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ, ਜੋ ਭਾਰਤ-ਚਿਲੀ ਸਾਂਝੇਦਾਰੀ ਵਿੱਚ ਕਾਫੀ ਮਹੱਤਵ ਰੱਖਦਾ ਹੈ। ਸ਼੍ਰੀ ਮੋਦੀ ਨੇ ਰਾਸ਼ਟਰਪਤੀ ਬੋਰਿਕ ਦੀ ਮੇਜ਼ਬਾਨੀ ‘ਤੇ ਪ੍ਰਸੰਨਤਾ ਵਿਅਕਤ ਕੀਤੀ, ਅਤੇ ਲੈਟਿਨ ਅਮਰੀਕਾ ਵਿੱਚ ਚਿਲੀ ਦੇ ਇੱਕ ਪ੍ਰਮੁੱਖ ਸਹਿਯੋਗੀ ਦੇ ਰੂਪ ਵਿੱਚ ਮਹੱਤਵ ‘ਤੇ ਜ਼ੋਰ ਦਿੱਤਾ।ਚਿਲੀ ਦੇ ਰਾਸ਼ਟਰਪਤੀ ਦੀ ਭਾਰਤ ਦੀ ਸਰਕਾਰੀ ਯਾਤਰਾ ਦੇ ਪਰਿਣਾਮ
April 01st, 06:45 pm
ਅੰਟਾਰਕਟਿਕਾ ਸਹਿਯੋਗ ‘ਤੇ ਇਰਾਦਾ ਪੱਤਰਭਾਰਤ - ਚਿਲੀ ਸੰਯੁਕਤ ਬਿਆਨ
April 01st, 06:11 pm
ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੱਦੇ ‘ਤੇ, ਚਿਲੀ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਗੈਬ੍ਰੀਅਲ ਬੋਰਿਕ ਫੌਂਟ 1-5 ਅਪ੍ਰੈਲ, 2025 ਤੱਕ ਭਾਰਤ ਦੀ ਸਰਕਾਰੀ ਯਾਤਰਾ ‘ਤੇ ਹਨ। ਇਹ ਯਾਤਰਾ ਦੋਹਾਂ ਦੇਸ਼ਾਂ ਦੇ ਦਰਮਿਆਨ ਡਿਪਲੋਮੈਟਿਕ ਸਬੰਧਾਂ ਦੇ 76 ਵਰ੍ਹੇ ਪੂਰੇ ਹੋਣ ਦੇ ਸਬੰਧ ਵਿੱਚ ਹੋ ਰਹੀ ਹੈ। ਰਾਸ਼ਟਰਪਤੀ ਬੋਰਿਕ ਦੇ ਨਾਲ ਵਿਦੇਸ਼ , ਖੇਤੀਬਾੜੀ,ਮਾਇਨਿੰਗ, ਮਹਿਲਾਵਾਂ ਅਤੇ ਲੈਂਗਿਕ ਸਮਾਨਤਾ ਅਤੇ ਸੰਸਕ੍ਰਿਤੀ, ਕਲਾ ਅਤੇ ਵਿਰਾਸਤ ਮੰਤਰੀ, ਸੰਸਦ ਮੈਂਬਰ, ਸੀਨੀਅਰ ਅਧਿਕਾਰੀ ਅਤੇ ਬੜੀ ਸੰਖਿਆ ਵਿੱਚ ਕਾਰੋਬਾਰ ਪ੍ਰਤੀਨਿਧੀ ਭੀ ਹਨ। ਨਵੀਂ ਦਿੱਲੀ ਦੇ ਇਲਾਵਾ, ਰਾਸ਼ਟਰਪਤੀ ਬੋਰਿਕ ਆਗਰਾ, ਮੁੰਬਈ ਅਤੇ ਬੰਗਲੁਰੂ ਦਾ ਭੀ ਦੌਰਾ ਕਰਨਗੇ। ਰਾਸ਼ਟਰਪਤੀ ਬੋਰਿਕ ਦੀ ਇਹ ਪਹਿਲੀ ਭਾਰਤ ਯਾਤਰਾ ਹੈ। ਰਾਸ਼ਟਰਪਤੀ ਬੋਰਿਕ ਅਤੇ ਪ੍ਰਧਾਨ ਮੰਤਰੀ ਮੋਦੀ ਦੋਹਾਂ ਦੀ ਪਹਿਲੀ ਮੁਲਾਕਾਤ ਨਵੰਬਰ 2024 ਵਿੱਚ ਰੀਓ ਡੀ ਜਨੇਰੀਓ (Rio de Janeiro) ਵਿੱਚ ਜੀ-20 ਸਮਿਟ (G20 Summit) ਦੇ ਦੌਰਾਨ ਹੋਈ ਸੀ।ਪ੍ਰਧਾਨ ਮੰਤਰੀ ਨੇ ਚਿਲੀ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ
November 20th, 08:36 pm
ਦੋਹਾਂ ਲੀਡਰਾਂ ਨੇ ਦੁਵੱਲੇ ਸਬੰਧਾਂ ‘ ਤੇ ਚਰਚਾ ਕੀਤੀ ਅਤੇ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਲਈ ਕਈ ਪਹਿਲਾਂ (several initiatives) ਦੀ ਪਹਿਚਾਣ ਕੀਤੀ। ਪ੍ਰਧਾਨ ਮੰਤਰੀ ਨੇ ਡਿਜੀਟਲ ਪਬਲਿਕ ਬੁਨਿਆਦੀ ਢਾਂਚਾ, ਸਿਹਤ ਸੇਵਾ, ਆਈਟੀ, ਸਾਇੰਸ ਅਤੇ ਟੈਕਨੋਲੋਜੀ, ਪੁਲਾੜ, ਅਖੁੱਟ ਊਰਜਾ ਅਤੇ ਰੱਖਿਆ (digital public infrastructure, healthcare, IT, science & technology, space, renewable energy and defence) ਵਿੱਚ ਭਾਰਤ ਦੀ ਸਮਰੱਥਾ ‘ਤੇ ਪ੍ਰਕਾਸ਼ ਪਾਇਆ ਅਤੇ ਇਨ੍ਹਾਂ ਖੇਤਰਾਂ ਵਿੱਚ ਚਿਲੀ ਦੇ ਨਾਲ ਆਪਣੇ ਅਨੁਭਵ ਸਾਂਝੇ ਕਰਨ ਦੇ ਲਈ ਭਾਰਤ ਦੀ ਇੱਛਾ ਵਿਅਕਤ ਕੀਤੀ।