ਪ੍ਰਧਾਨ ਮੰਤਰੀ ਨੇ ਨਾਰਵੇ ਦੇ ਪ੍ਰਧਾਨ ਮੰਤਰੀ ਨਾਲ ਦੁਵੱਲੀ ਗੱਲਬਾਤ ਕੀਤੀ

May 18th, 08:21 pm

ਦੋਵਾਂ ਆਗੂਆਂ ਨੇ ਭਾਰਤ-ਨਾਰਵੇ ਸਬੰਧਾਂ ਦੇ ਸਾਰੇ ਪਹਿਲੂਆਂ ਦੀ ਸਮੀਖਿਆ ਕੀਤੀ, ਜਿਸ ਵਿੱਚ ਵਪਾਰ ਅਤੇ ਨਿਵੇਸ਼, ਭਾਰਤ-ਈਐੱਫਟੀਏ ਵਪਾਰ ਅਤੇ ਆਰਥਿਕ ਭਾਈਵਾਲੀ ਸਮਝੌਤੇ (ਟੀਈਪੀਏ) ਉੱਤੇ ਅਗਲੇਰੀ ਕਾਰਵਾਈ, ਜਲਵਾਯੂ ਕਾਰਵਾਈ ਅਤੇ ਊਰਜਾ ਤਬਦੀਲੀ, ਬਲੂ ਇਕੌਨਮੀ ਅਤੇ ਓਸ਼ਨ ਗਵਰਨੈਂਸ, ਖੋਜ ਅਤੇ ਉੱਚ ਸਿੱਖਿਆ, ਆਰਕਟਿਕ ਅਤੇ ਧਰੁਵੀ ਸਹਿਯੋਗ, ਪੁਲਾੜ ਅਤੇ ਟੇਲੈਂਟ ਮੋਬਿਲਿਟੀ ਸ਼ਾਮਲ ਸਨ। ਦੋਵੇਂ ਦੇਸ਼ ਆਪਣੇ ਸਬੰਧਾਂ ਨੂੰ ‘ਗ੍ਰੀਨ ਸਟ੍ਰੈਟੇਜਿਕ ਪਾਰਟਨਰਸ਼ਿਪ’ ਵਜੋਂ ਉੱਚ ਪੱਧਰ ਉੱਤੇ ਲਿਜਾਣ ਲਈ ਸਹਿਮਤ ਹੋਏ, ਜੋ ਟਿਕਾਊ ਵਿਕਾਸ ਅਤੇ ਹਰੀ ਪ੍ਰਗਤੀ ਪ੍ਰਤੀ ਉਨ੍ਹਾਂ ਦੀ ਸਾਂਝੀ ਵਚਨਬੱਧਤਾ ਨੂੰ ਉਜਾਗਰ ਕਰਦਾ ਹੈ।

Prime Minister’s visit to the United Arab Emirates

May 15th, 03:59 pm

During PM Modi's official visit to the United Arab Emirates, he held discussions with UAE President HH Sheikh Mohammed bin Zayed Al Nahyan. The PM reaffirmed India’s strong condemnation of the attacks on the UAE and also conveyed India’s position in favour of ensuring safe transit passage through the Strait of Hormuz. The two leaders reviewed the entire gamut of bilateral relations and welcomed the deepening of the Comprehensive Strategic Partnership across multiple sectors.

ਸਮਝੌਤਿਆਂ ਦੀ ਸੂਚੀ: ਵੀਅਤਨਾਮ ਦੇ ਰਾਸ਼ਟਰਪਤੀ ਦੀ ਭਾਰਤ ਦੀ ਰਾਜਕੀ ਯਾਤਰਾ

May 06th, 03:44 pm

ਆਈਆਰਈਐੱਲ (ਇੰਡੀਆ) ਲਿਮਟਿਡ ਅਤੇ ਵੀਅਤਨਾਮ ਦੇ ਇੰਸਟੀਚਿਊਟ ਫਾਰ ਟੈਕਨੋਲੋਜੀ ਆਫ ਰੇਡੀਓਐਕਟਿਵ ਐਂਡ ਰੇਅਰ ਐਲੀਮੈਂਟਸ (ਆਈਟੀਆਰਆਰਈ) ਵਿਚਾਲੇ ਆਪਸੀ ਸਹਿਯੋਗ ਬਾਰੇ ਸਮਝੌਤਾ ਪੱਤਰ

ਪ੍ਰਧਾਨ ਮੰਤਰੀ ਨੇ ਭਾਰਤ-ਨਿਊਜ਼ੀਲੈਂਡ ਐੱਫਟੀਏ ਦੀ ਇੱਕ ਇਤਿਹਾਸਕ ਪਲ ਵਜੋਂ ਸ਼ਲਾਘਾ ਕੀਤੀ

April 27th, 05:32 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਾਰਤ-ਨਿਊਜ਼ੀਲੈਂਡ ਮੁਕਤ ਵਪਾਰ ਸਮਝੌਤੇ (ਐੱਫਟੀਏ) ਦੀ ਦੋਵਾਂ ਦੇਸ਼ਾਂ ਦਰਮਿਆਨ ਭਾਈਵਾਲੀ 'ਚ ਇੱਕ ਇਤਿਹਾਸਕ ਪਲ ਵਜੋਂ ਸ਼ਲਾਘਾ ਕੀਤੀ।

ਰਿਪਬਲਿਕ ਆਫ਼ ਕੋਰੀਆ ਰਾਸ਼ਟਰਪਤੀ ਨਾਲ ਸਾਂਝੇ ਪ੍ਰੈੱਸ ਬਿਆਨ ਦੇ ਦੌਰਾਨ ਪ੍ਰਧਾਨ ਮੰਤਰੀ ਦਾ ਪ੍ਰੈੱਸ ਬਿਆਨ

April 20th, 01:05 pm

ਆਪਣੀ ਪਹਿਲੀ ਭਾਰਤ ਯਾਤਰਾ ’ਤੇ ਰਾਸ਼ਟਰਪਤੀ ਲੀ ਦਾ ਸਵਾਗਤ ਕਰਦੇ ਹੋਏ ਮੈਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ। ਰਾਸ਼ਟਰਪਤੀ ਲੀ ਦਾ ਜੀਵਨ ਸੰਘਰਸ਼, ਸੇਵਾ ਅਤੇ ਸਮਰਪਣ ਦੀ ਪ੍ਰੇਰਨਾਦਾਇਕ ਮਿਸਾਲ ਹੈ। ਹਰ ਚੁਣੌਤੀ ਨੇ ਉਨ੍ਹਾਂ ਅੰਦਰ ਜਨ-ਸੇਵਾ ਦੇ ਸੰਕਲਪ ਨੂੰ ਹੋਰ ਮਜ਼ਬੂਤ ਕੀਤਾ ਹੈ। ਭਾਵੇਂ ਇਹ ਉਨ੍ਹਾਂ ਦੀ ਪਹਿਲੀ ਭਾਰਤ ਯਾਤਰਾ ਹੋਵੇ, ਪਰ ਭਾਰਤ ਪ੍ਰਤੀ ਉਨ੍ਹਾਂ ਦੀ ਨੇੜਤਾ ਸਾਡੀ ਪਹਿਲੀ ਮੁਲਾਕਾਤ ਤੋਂ ਹੀ ਸਪਸ਼ਟ ਰਹੀ ਹੈ।

ਆਸਟ੍ਰੀਆ ਦੇ ਚਾਂਸਲਰ ਨਾਲ ਸਾਂਝੇ ਪ੍ਰੈੱਸ ਬਿਆਨ ਦੇ ਦੌਰਾਨ ਪ੍ਰਧਾਨ ਮੰਤਰੀ ਦਾ ਪ੍ਰੈੱਸ ਬਿਆਨ

April 16th, 11:55 am

ਚਾਰ ਦਹਾਕਿਆਂ ਦੇ ਬਾਅਦ ਆਸਟ੍ਰੀਆ ਦੇ ਚਾਂਸਲਰ ਦੀ ਭਾਰਤ ਯਾਤਰਾ ਬਹੁਤ ਮਹੱਤਵਪੂਰਨ ਹੈ। ਸਾਲ 2026 ਦੇ ਇਤਿਹਾਸਕ ਭਾਰਤ-ਯੂਰਪੀਅਨ ਯੂਨੀਅਨ ਫ੍ਰੀ ਟ੍ਰੇਡ ਐਗਰੀਮੈਂਟ ਤੋਂ ਬਾਅਦ ਭਾਰਤ ਅਤੇ ਯੂਰਪੀਅਨ ਯੂਨੀਅਨ ਦੇ ਸਬੰਧਾਂ ਵਿੱਚ ਇੱਕ ਨਵੇਂ ਸੁਨਹਿਰੀ ਅਧਿਆਇ ਦੀ ਸ਼ੁਰੂਆਤ ਹੋਈ ਹੈ। ਚਾਂਸਲਰ ਸਟਾਕਰ ਦੀ ਇਸ ਫੇਰੀ ਨਾਲ ਅਸੀਂ ਭਾਰਤ- ਆਸਟ੍ਰੀਆ ਸਬੰਧਾਂ ਨੂੰ ਵੀ ਇੱਕ ਨਵੇਂ ਦੌਰ ਵਿੱਚ ਲੈ ਕੇ ਜਾ ਰਹੇ ਹਾਂ।

ਨਤੀਜਿਆਂ ਦੀ ਸੂਚੀ: ਫਿਨਲੈਂਡ ਦੇ ਰਾਸ਼ਟਰਪਤੀ ਦਾ ਦੌਰਾ

March 05th, 04:36 pm

ਫਿਨਲੈਂਡ ਭਾਰਤੀ ਪੇਸ਼ੇਵਰਾਂ ਲਈ, ਖਾਸ ਕਰਕੇ ਤਕਨਾਲੋਜੀ ਅਤੇ ਨਵੀਨਤਾ ਦੇ ਖੇਤਰਾਂ ਵਿੱਚ, ਅਹਿਮ ਮੰਜ਼ਿਲ ਵਜੋਂ ਉੱਭਰਿਆ ਹੈ। ‘ਮਾਈਗ੍ਰੇਸ਼ਨ ਅਤੇ ਮੋਬਿਲਿਟੀ ਪਾਰਟਨਰਸ਼ਿਪ’ ਬਾਰੇ ਸਮਝੌਤਾ ਪ੍ਰਤਿਭਾਸ਼ਾਲੀ ਲੋਕਾਂ ਦੀ ਆਵਾਜਾਈ ਨੂੰ ਸੌਖਾ ਬਣਾਵੇਗਾ।

ਫਿਨਲੈਂਡ ਦੇ ਰਾਸ਼ਟਰਪਤੀ ਨਾਲ ਸਾਂਝੇ ਪ੍ਰੈੱਸ ਬਿਆਨ ਦੌਰਾਨ ਪ੍ਰਧਾਨ ਮੰਤਰੀ ਦਾ ਪ੍ਰੈੱਸ ਬਿਆਨ

March 05th, 11:55 am

ਮਹਾਮਹਿਮ, ਤੁਹਾਡੇ ਵਰਗੇ ਤਜਰਬੇਕਾਰ ਅਤੇ ਊਰਜਾਵਾਨ ਆਗੂ ਦਾ ਇਸ ਸਾਲ ਦੇ ‘ਰਾਇਸੀਨਾ ਡਾਇਲਾਗ’ ਦਾ ਮੁੱਖ ਮਹਿਮਾਨ ਬਣਨਾ ਸਾਡੇ ਲਈ ਬਹੁਤ ਮਾਣ ਅਤੇ ਖ਼ੁਸ਼ੀ ਦੀ ਗੱਲ ਹੈ।

"ਟਿਕਾਊ ਅਤੇ ਮਜ਼ਬੂਤ ​​ਆਰਥਿਕ ਵਿਕਾਸ" ਵਿਸ਼ੇ 'ਤੇ ਪੋਸਟ ਬਜਟ ਵੈਬਿਨਾਰ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ

March 03rd, 11:30 am

ਪਿਛਲੇ ਹਫ਼ਤੇ ਬਜਟ ਵੈਬਿਨਾਰ ਲੜੀ ਦੇ ਪਹਿਲੇ ਵੈਬਿਨਾਰ ਦਾ ਆਯੋਜਨ ਹੋਇਆ ਅਤੇ ਮੈਨੂੰ ਅਜਿਹਾ ਦੱਸਿਆ ਗਿਆ ਕਿ ਉਹ ਬਹੁਤ ਸਫਲ ਰਿਹਾ ਅਤੇ ਬਜਟ ਪ੍ਰਬੰਧਾਂ ਨੂੰ ਲਾਗੂ ਕਰਨ ਸੰਬੰਧੀ ਹਰ ਕਿਸੇ ਨੇ ਬਹੁਤ ਸ਼ਾਨਦਾਰ ਸੁਝਾਅ ਦਿੱਤੇ, ਸਾਰਿਆਂ ਦੀ ਸਰਗਰਮ ਭਾਗੀਦਾਰੀ ਦਾ ਮੈਂ ਸਵਾਗਤ ਕਰਦਾ ਹਾਂ ਅਤੇ ਅੱਜ ਇਸ ਲੜੀ ਦੇ ਦੂਜੇ ਵੈਬਿਨਾਰ ਦਾ ਆਯੋਜਨ ਹੋ ਰਿਹਾ ਹੈ ਅਤੇ ਮੈਨੂੰ ਦੱਸਿਆ ਗਿਆ ਕਿ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ, ਬਹੁਤ ਸਾਰੇ ਵਿਸ਼ਿਆਂ 'ਤੇ ਅਣਗਿਣਤ ਲੋਕ ਆਪਣੇ ਸੁਝਾਅ ਦੇਣ ਵਾਲੇ ਹਨ । ਵਿਸ਼ੇ ਦੇ ਜੋ ਮਾਹਰ ਹਨ, ਉਹ ਵੀ ਸਾਡੇ ਨਾਲ ਜੁੜਨ ਵਾਲੇ ਹਨ । ਇੰਨੀ ਵੱਡੀ ਗਿਣਤੀ ਵਿੱਚ ਬਜਟ 'ਤੇ ਚਰਚਾ, ਇਹ ਆਪਣੇ ਆਪ ਵਿੱਚ ਇੱਕ ਬਹੁਤ ਹੀ ਸਫਲ ਪ੍ਰਯੋਗ ਹੈ। ਤੁਸੀਂ ਸਾਰੇ ਸਮਾਂ ਕੱਢ ਕੇ ਇਸ ਵੈਬਿਨਾਰ ਵਿੱਚ ਸ਼ਾਮਲ ਹੋਏ ਹੋ। ਮੈਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਆਖਦਾ ਹਾਂ, ਤੁਹਾਡਾ ਸਵਾਗਤ ਕਰਦਾ ਹਾਂ। ਇਸ ਵੈਬਿਨਾਰ ਦਾ ਵਿਸ਼ਾ ਦੇਸ਼ ਦੇ ਆਰਥਿਕ ਵਿਕਾਸ ਨੂੰ ਲਗਾਤਾਰ ਮਜ਼ਬੂਤੀ ਦੇਣ ਨਾਲ ਜੁੜਿਆ ਹੈ । ਅੱਜ ਜਦੋਂ ਭਾਰਤ ਆਪਣੀ ਮਜ਼ਬੂਤ ​​ਅਰਥਵਿਵਸਥਾ ਨਾਲ ਪੂਰੀ ਦੁਨੀਆ ਦੀ ਉਮੀਦ ਬਣਿਆ ਹੋਇਆ ਹੈ, ਅੱਜ ਜਦੋਂ ਆਲਮੀ ਸਪਲਾਈ ਚੇਨ ਮੁੜ ਆਕਾਰ ਵਿੱਚ ਆ ਰਹੀ ਹੈ, ਤਾਂ ਅਰਥਵਿਵਸਥਾ ਦੀ ਤੇਜ਼ ਪ੍ਰਗਤੀ ਵਿਕਸਤ ਭਾਰਤ ਦਾ ਵੀ ਬਹੁਤ ਵੱਡਾ ਆਧਾਰ ਹੈ। ਸਾਡੀ ਦਿਸ਼ਾ ਸਪੱਸ਼ਟ ਹੈ, ਸਾਡਾ ਸੰਕਲਪ ਸਪੱਸ਼ਟ ਹੈ, ਹੋਰ ਬਣਾਓ, ਹੋਰ ਪੈਦਾ ਕਰੋ, ਹੋਰ ਜੁੜੋ (Build more, produce more, connect more)ਅਤੇ ਹੁਣ ਲੋੜ ਹੈ ਨਿਰਯਾਤ ਹੋਰ ਅਤੇ ਨਿਸ਼ਚਤ ਤੌਰ 'ਤੇ ਇਸ ਵਿੱਚ ਅੱਜ ਤੁਹਾਡੇ ਵਿਚਕਾਰ ਜੋ ਵਿਚਾਰ-ਵਟਾਂਦਰਾ ਹੋਵੇਗਾ, ਇਸ ਵਿਚਾਰ-ਵਟਾਂਦਰੇ ਤੋਂ ਜੋ ਸੁਝਾਅ ਨਿਕਲਣਗੇ, ਉਨ੍ਹਾਂ ਦੀ ਵੱਡੀ ਭੂਮਿਕਾ ਹੋਵੇਗੀ ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ "ਟਿਕਾਊ ਅਤੇ ਮਜ਼ਬੂਤ ​​ਆਰਥਿਕ ਵਿਕਾਸ" ਦੇ ਵਿਸ਼ੇ ’ਤੇ ਬਜਟ ਤੋਂ ਬਾਅਦ ਵੈਬਿਨਾਰ ਨੂੰ ਸੰਬੋਧਨ ਕੀਤਾ

March 03rd, 11:15 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬਜਟ ਵੈਬਿਨਾਰ ਲੜੀ ਦੇ ਦੂਜੇ ਸੈਸ਼ਨ ਨੂੰ ਸੰਬੋਧਨ ਕੀਤਾ ਜਿਸ ਦਾ ਮੁੱਖ ਵਿਸ਼ਾ ਟਿਕਾਊ ਅਤੇ ਮਜ਼ਬੂਤ ਆਰਥਿਕ ਵਿਕਾਸ ਸੀ। ਪ੍ਰਧਾਨ ਮੰਤਰੀ ਨੇ ਪਿਛਲੇ ਹਫ਼ਤੇ ਦੀ ਤਰੱਕੀ ’ਤੇ ਵਿਚਾਰ ਕਰਦੇ ਹੋਏ ਕਿਹਾ ਕਿ ਪਹਿਲਾ ਵੈਬਿਨਾਰ ਬਹੁਤ ਸਫਲ ਰਿਹਾ ਅਤੇ ਬਜਟ ਪ੍ਰਬੰਧਾਂ ਨੂੰ ਲਾਗੂ ਕਰਨ ਸਬੰਧੀ ਸ਼ਾਨਦਾਰ ਸੁਝਾਅ ਪ੍ਰਾਪਤ ਹੋਏ।

PM Modi addresses an enthusiastic public rally in Madurai, Tamil Nadu

March 01st, 04:30 pm

PM Modi addressed a massive public rally in Madurai, beginning his speech with deep reverence for Tamil Nadu’s spiritual heritage. He said he had just visited Tirupparankundram and received the darshan of Bhagwan Murugan, describing it as a truly pine experience. He said he prayed for the prosperity of Tamil Nadu and the entire nation.

ਨਿਊਜ਼ 18 ਰਾਈਜ਼ਿੰਗ ਭਾਰਤ ਸਮਿਟ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ

February 27th, 08:30 pm

ਤੁਸੀਂ ਸਾਰੇ ਰਾਈਜ਼ਿੰਗ ਭਾਰਤ ਦੀ ਚਰਚਾ ਕਰ ਰਹੇ ਹੋ। ਅਤੇ ਇਸ ਵਿੱਚ ਅੰਦਰੂਨੀ ਤਾਕਤ ’ਤੇ ਤੁਹਾਡਾ ਜ਼ੋਰ ਹੈ, ਯਾਨੀ ਸਧਾਰਨ ਸ਼ਬਦਾਂ ਵਿੱਚ ਕਹਾਂ, ਤਾਂ ਦੇਸ਼ ਦੀ ਆਪਣੀ ਖ਼ੁਦ ਦੀ ਸਮਰੱਥਾ ’ਤੇ ਤੁਹਾਡਾ ਫੋਕਸ ਹੈ। ਅਤੇ ਸਾਡੇ ਇੱਥੇ ਤਾਂ ਸ਼ਾਸਤਰਾਂ ਵਿੱਚ ਕਿਹਾ ਗਿਆ ਹੈ - ਤਤ ਤਵਮ ਅਸਿ! ਯਾਨੀ ਜਿਸ ਬ੍ਰਹਮ ਦੀ ਖੋਜ ਵਿੱਚ ਅਸੀਂ ਨਿਕਲੇ ਹਾਂ, ਉਹ ਅਸੀਂ ਹੀ ਹਾਂ, ਉਹ ਸਾਡੇ ਅੰਦਰ ਹੀ ਹੈ। ਜੋ ਤਾਕਤ ਸਾਡੇ ਅੰਦਰ ਹੈ ਉਸਨੂੰ ਅਸੀਂ ਪਹਿਚਾਨਣਾ ਹੈ। ਬੀਤੇ 11 ਸਾਲਾਂ ਵਿੱਚ ਭਾਰਤ ਨੇ ਆਪਣੀ ਉਹੀ ਤਾਕਤ ਪਹਿਚਾਣੀ ਹੈ ਅਤੇ ਇਸ ਤਾਕਤ ਨੂੰ ਸਸ਼ਕਤ ਕਰਨ ਲਈ ਅੱਜ ਦੇਸ਼ ਲਗਾਤਾਰ ਯਤਨ ਕਰ ਰਿਹਾ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਿਊਜ਼ 18 ਰਾਈਜ਼ਿੰਗ ਭਾਰਤ ਸਮਿਟ ਨੂੰ ਸੰਬੋਧਨ ਕੀਤਾ

February 27th, 08:00 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਈਜ਼ਿੰਗ ਭਾਰਤ ਸਮਿਟ ਨੂੰ ਸੰਬੋਧਨ ਕੀਤਾ। ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ “ਅੰਦਰੂਨੀ ਤਾਕਤ (ਆਪਣੀ ਤਾਕਤ)” ਦੇ ਵਿਸ਼ੇ 'ਤੇ ਕੇਂਦ੍ਰਿਤ ਵਿਚਾਰ ਰੱਖੇ। ਪਿਛਲੇ 11 ਸਾਲਾਂ ਵਿੱਚ ਭਾਰਤ ਦੀ ਯਾਤਰਾ ਨੂੰ ਉਜਾਗਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਰਾਸ਼ਟਰੀ ਸਮਰੱਥਾ ਨੂੰ ਮੁੜ ਪ੍ਰਾਪਤ ਕਰਨ, ਆਰਥਿਕ ਸਵੈ-ਨਿਰਭਰਤਾ ਅਤੇ ਸਾਲ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਤੈਅ ਕੀਤੇ ਗਏ ਰੋਡਮੈਪ ’ਤੇ ਵਿਸਤਾਰ ਨਾਲ ਚਰਚਾ ਕੀਤੀ।

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਾਲ ਸਾਂਝੇ ਪ੍ਰੈੱਸ ਬਿਆਨ ਦੌਰਾਨ ਪ੍ਰਧਾਨ ਮੰਤਰੀ ਦਾ ਪ੍ਰੈੱਸ ਬਿਆਨ

February 26th, 03:30 pm

ਮੇਰੇ ਅਤੇ ਭਾਰਤੀ ਵਫ਼ਦ ਦੇ ਨਿੱਘੇ ਸਵਾਗਤ ਲਈ ਦਿਲੋਂ ਮੈਂ ਪ੍ਰਧਾਨ ਮੰਤਰੀ ਨੇਤਨਯਾਹੂ ਦਾ ਇੱਕ ਵਾਰ ਫਿਰ ਦਿਲੋਂ ਧੰਨਵਾਦ ਪ੍ਰਗਟ ਕਰਦਾ ਹਾਂ।

ਪ੍ਰਧਾਨ ਮੰਤਰੀ ਦਾ ਇਜ਼ਰਾਈਲੀ ਸੰਸਦ – ਨੇਸੈੱਟ ਵਿੱਚ ਸੰਬੋਧਨ

February 25th, 08:20 pm

ਇਸ ਅਦਭੁਤ ਸਦਨ ਦੇ ਸਾਹਮਣੇ ਮੌਜੂਦਗੀ ਮੇਰੇ ਲਈ ਪਰਮ ਸੁਭਾਗ ਅਤੇ ਸਨਮਾਨ ਦੀ ਗੱਲ ਹੈ। ਮੈਂ ਇੱਥੇ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਮੌਜੂਦ ਹੋਣ ਦੇ ਨਾਲ-ਨਾਲ ਇੱਕ ਪ੍ਰਾਚੀਨ ਸਭਿਅਤਾ ਦਾ ਨੁਮਾਇੰਦਾ ਹੋਣ ਦੇ ਨਾਤੇ ਦੂਸਰੀ ਪ੍ਰਾਚੀਨ ਸਭਿਅਤਾ ਨੂੰ ਵੀ ਸੰਬੋਧਨ ਕਰ ਰਿਹਾ ਹਾਂ। ਮੈਂ ਆਪਣੇ ਨਾਲ 140 ਕਰੋੜ ਭਾਰਤੀਆਂ ਦੀਆਂ ਸ਼ੁਭਕਾਮਨਾਵਾਂ ਅਤੇ ਦੋਸਤੀ, ਸਨਮਾਨ ਅਤੇ ਸਾਂਝੇਦਾਰੀ ਦਾ ਸੁਨੇਹਾ ਲਿਆਇਆ ਹਾਂ।

ਪ੍ਰਧਾਨ ਮੰਤਰੀ ਨੇ ਇਜ਼ਰਾਈਲ ਦੀ ਸੰਸਦ-ਨੇਸੈੱਟ ਨੂੰ ਸੰਬੋਧਨ ਕੀਤਾ

February 25th, 08:00 pm

ਨੇਸੈੱਟ ਪਹੁੰਚਣ ’ਤੇ ਪ੍ਰਧਾਨ ਮੰਤਰੀ ਦਾ ਨੇਸੈੱਟ ਦੇ ਸਪੀਕਰ, ਮਹਾਮਹਿਮ ਸ਼੍ਰੀ ਅਮੀਰ ਓਹਾਨਾ ਵੱਲੋਂ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਰਸਮੀ ਤੌਰ ’ਤੇ ਉਮੀਦਵਾਰੀ ਪ੍ਰਦਾਨ ਕੀਤੀ ਗਈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਬੈਂਜਾਮਿਨ ਨੇਤਨਯਾਹੂ, ਵਿਰੋਧੀ ਧਿਰ ਦੇ ਨੇਤਾ ਮਹਾਮਹਿਮ ਸ਼੍ਰੀ ਯਾਇਰ ਲੈਪਿਡ ਅਤੇ ਸਪੀਕਰ ਓਹਾਨਾ ਨੇ ਪ੍ਰਧਾਨ ਮੰਤਰੀ ਦੇ ਭਾਸ਼ਣ ਤੋਂ ਪਹਿਲਾਂ ਪੂਰੇ ਸੈਸ਼ਨ ਵਿੱਚ ਬਿਆਨ ਦਿੱਤੇ ਅਤੇ ਭਾਰਤ-ਇਜ਼ਰਾਈਲ ਸਬੰਧਾਂ ਦੇ ਪ੍ਰਤੀ ਮਜ਼ਬੂਤ ​​ਦੋ-ਪੱਖੀ ਸਮਰਥਨ ਦਾ ਪ੍ਰਗਟਾਵਾ ਕੀਤਾ।

ਪ੍ਰਧਾਨ ਮੰਤਰੀ ਨੇ ਐਸਟੋਨੀਆ ਗਣਰਾਜ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

February 18th, 06:39 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਏਆਈ ਇੰਪੈਕਟ ਸੰਮੇਲਨ ਦੌਰਾਨ ਐਸਟੋਨੀਆ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਅਲਾਰ ਕਰਿਸ ਨਾਲ ਮੁਲਾਕਾਤ ਕੀਤੀ।

ਭਾਰਤ-ਫ਼ਰਾਂਸ ਸਾਂਝਾ ਬਿਆਨ

February 18th, 08:10 am

ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੱਦੇ 'ਤੇ ਫ਼ਰਾਂਸ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਇਮੈਨੁਅਲ ਮੈਕਰੋਨ ਨੇ 17 ਤੋਂ 19 ਫਰਵਰੀ, 2026 ਤੱਕ ਭਾਰਤ ਦੇ ਸਰਕਾਰੀ ਦੌਰੇ ’ਤੇ ਹਨ। ਇਸ ਦਰਮਿਆਨ ਉਨ੍ਹਾਂ ਨੇ 'ਆਰਟੀਫਿਸ਼ੀਅਲ ਇੰਟੈਲੀਜੈਂਸ ਇੰਪੈਕਟ ਸਮਿਟ 2026' ਵਿੱਚ ਹਿੱਸਾ ਲਿਆ। ਇਸ ਦੌਰੇ ਦੌਰਾਨ, ਦੋਵਾਂ ਨੇਤਾਵਾਂ ਨੇ ਦੁਵੱਲੀ ਗੱਲਬਾਤ ਕੀਤੀ ਅਤੇ 17 ਫਰਵਰੀ ਨੂੰ ਮੁੰਬਈ ਵਿੱਚ ਸਾਂਝੇ ਤੌਰ 'ਤੇ 2026 ਭਾਰਤ-ਫ਼ਰਾਂਸ ਨਵੀਨਤਾ ਸਾਲ ਦਾ ਉਦਘਾਟਨ ਕੀਤਾ। ਇਹ ਰਾਸ਼ਟਰਪਤੀ ਮੈਕਰੋਨ ਦਾ ਚੌਥਾ ਭਾਰਤ ਦੌਰਾ ਹੈ ਅਤੇ ਇਹ ਪ੍ਰਧਾਨ ਮੰਤਰੀ ਮੋਦੀ ਦੇ ਫਰਵਰੀ,2025 ਵਿੱਚ ਫ਼ਰਾਂਸ ਦੌਰੇ ਤੋਂ ਬਾਅਦ ਹੋਇਆ ਹੈ।

ਫ਼ਰਾਂਸ ਦੇ ਰਾਸ਼ਟਰਪਤੀ ਨਾਲ ਸਾਂਝੇ ਪ੍ਰੈੱਸ ਬਿਆਨ ਦੌਰਾਨ ਪ੍ਰਧਾਨ ਮੰਤਰੀ ਦਾ ਪ੍ਰੈੱਸ ਬਿਆਨ

February 17th, 04:00 pm

ਮੇਰੇ ਪਿਆਰੇ ਦੋਸਤ, ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦਾ ਮੁੰਬਈ ਵਿੱਚ ਸਵਾਗਤ ਕਰਦਿਆਂ ਮੈਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ। ਪਿਛਲੇ ਸਾਲ, ਉਨ੍ਹਾਂ ਨੇ ਮੈਨੂੰ ਫ਼ਰਾਂਸ ਵਿੱਚ ਏਆਈ ਐਕਸ਼ਨ ਸਮਿਟ ਲਈ ਬੁਲਾਇਆ ਸੀ।

ਈਟੀ ਨਾਓ ਗਲੋਬਲ ਬਿਜ਼ਨਸ ਸਿਖਰ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ

February 13th, 08:30 pm

ਤੁਹਾਡਾ ਸਭ ਦਾ ਇਸ ਗਲੋਬਲ ਬਿਜ਼ਨਸ ਸਮਿਟ ਵਿੱਚ, ਤੁਹਾਡਾ ਸਭ ਦਾ ਮੈਂ ਸਵਾਗਤ ਕਰਦਾ ਹਾਂ। ਅਸੀਂ ਇੱਥੇ ਰੁਕਾਵਟ ਦਾ ਦਹਾਕਾ, ਬਦਲਾਅ ਦੀ ਇੱਕ ਸਦੀ ਇਸ ਵਿਸ਼ੇ ’ਤੇ ਚਰਚਾ ਕਰ ਰਹੇ ਹਾਂ। ਵਿਨੀਤ ਜੀ ਦੇ ਭਾਸ਼ਣ ਨੂੰ ਸੁਣਨ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਮੇਰਾ ਕੰਮ ਬਹੁਤ ਸੌਖਾ ਹੋ ਗਿਆ ਹੈ। ਪਰ ਇੱਕ ਛੋਟੀ ਜਿਹੀ ਬੇਨਤੀ ਕਰਾਂ, ਇੰਨਾ ਸਾਰਾ ਤੁਹਾਨੂੰ ਪਤਾ ਹੈ, ਤਾਂ ਕਦੇ ਈਟੀ ਵਿੱਚ ਤਾਂ ਦਿਖਣਾ ਚਾਹੀਦਾ ਹੈ।