ਫ਼ਰਾਂਸ ਦੇ ਐਵੀਅਨ ਵਿੱਚ ਆਯੋਜਿਤ ਜੀ-7 ਸਿਖ਼ਰ ਸੰਮੇਲਨ ਵਿੱਚ “ਨਵੀਆਂ ਭਾਗੀਦਾਰੀਆਂ ਦਾ ਨਿਰਮਾਣ ਅਤੇ ਅੰਤਰਰਾਸ਼ਟਰੀ ਇੱਕਜੁੱਟਤਾ ਦੀ ਮੁੜ ਸਥਾਪਨਾ” ਵਿਸ਼ੇ 'ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
June 16th, 10:12 pm
ਪਿਛਲੀ ਸਦੀ ਵਿੱਚ ਮਨੁੱਖਤਾ ਨੂੰ ਦੋ ਵਿਸ਼ਵ ਯੁੱਧਾਂ ਵਿੱਚੋਂ ਲੰਘਣਾ ਪਿਆ। ਅਨੇਕਾਂ ਕੁਰਬਾਨੀਆਂ ਤੋਂ ਬਾਅਦ ਆਲਮੀ ਭਾਈਚਾਰੇ ਨੇ ਸ਼ਾਂਤੀ, ਸਥਿਰਤਾ ਅਤੇ ਖ਼ੁਸ਼ਹਾਲੀ ਵੱਲ ਵਧਣ ਲਈ ਪ੍ਰਬੰਧ ਵਿਕਸਤ ਕੀਤੇ। ਇਨ੍ਹਾਂ ਪ੍ਰਬੰਧਾਂ ਦਾ ਮੂਲ ਵੀ ਭਰੋਸਾ ਹੀ ਸੀ।Prime Minister addresses the session on “Forging New Partnerships and Rebuilding International Solidarity” at G7 Summit in France
June 16th, 10:07 pm
Addressing the Outreach Session on “Forging New Partnerships and Rebuilding International Solidarity” at the G7 Summit in France, PM Modi emphasized that building trust, transparency and stronger international partnerships is essential in an interconnected world. He highlighted India’s “Humanity First” approach, called for greater global solidarity, and stressed the importance of dialogue, diplomacy and respect for international law in ensuring peace and stability.ਪ੍ਰਧਾਨ ਮੰਤਰੀ ਨੇ ਕਿਸਾਨਾਂ ਦੀ ਭਲਾਈ, ਆਧੁਨਿਕ ਖੇਤੀਬਾੜੀ ਸਹੂਲਤਾਂ ਅਤੇ ਖੇਤੀਬਾੜੀ ਖੇਤਰ ਨੂੰ ਸਮਰੱਥ ਬਣਾਉਣ ਦੇ ਪ੍ਰਤੀ ਸਰਕਾਰ ਦੀ ਵਚਨਬੱਧਤਾ ’ਤੇ ਚਾਨਣਾ ਪਾਇਆ
June 11th, 04:19 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਾਡੇ ਕਿਸਾਨ ਭਰਾ-ਭੈਣ ਦੇਸ਼ ਦੀ ਖ਼ੁਰਾਕ ਸੁਰੱਖਿਆ, ਪੋਸ਼ਣ ਅਤੇ ਖ਼ੁਸ਼ਹਾਲੀ ਦੇ ਥੰਮ੍ਹ ਹਨ ਅਤੇ ਸਰਕਾਰ ਉਨ੍ਹਾਂ ਦੇ ਜੀਵਨ ਨੂੰ ਸੁਖਾਲਾ ਬਣਾਉਣ ਦੇ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ। ਉਨ੍ਹਾਂ ਨੇ ਕਿਹਾ ਕਿ 'ਪੀਐੱਮ-ਕਿਸਾਨ ਸਨਮਾਨ ਨਿਧੀ' ਅਤੇ 'ਫ਼ਸਲ ਬੀਮਾ ਯੋਜਨਾ' ਵਰਗੀਆਂ ਪਹਿਲਕਦਮੀਆਂ ਉਨ੍ਹਾਂ ਦੀ ਆਮਦਨ ਨੂੰ ਸੁਰੱਖਿਅਤ ਕਰ ਰਹੀਆਂ ਹਨ ਅਤੇ ਖੇਤੀਬਾੜੀ ਨੂੰ ਸਮਰੱਥ ਬਣਾ ਰਹੀਆਂ ਹਨ, ਜਦੋਂ ਕਿ 'ਪੀਐੱਮ-ਕੁਸੁਮ ਯੋਜਨਾ' ਆਸਾਨੀ ਨਾਲ ਉਪਲਬਧ ਸੂਰਜੀ ਊਰਜਾ ਪ੍ਰਦਾਨ ਕਰ ਰਹੀ ਹੈ, ਜਿਸ ਨਾਲ ਖੇਤੀਬਾੜੀ ਦੇ ਖਰਚਿਆਂ ਵਿੱਚ ਕਮੀ ਆ ਰਹੀ ਹੈ।ਐੱਫਏਓ ਵੱਲੋਂ “ਐਗਰੀਕੋਲਾ ਮੈਡਲ”ਸਵੀਕਾਰ ਕਰਨ ਮੌਕੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
May 20th, 11:00 pm
ਮੈਂ ਖੁਰਾਕ ਅਤੇ ਖੇਤੀਬਾੜੀ ਸੰਗਠਨ ਦੇ ਡਾਇਰੈਕਟਰ-ਜਨਰਲ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਮੇਰਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਮੈਨੂੰ “ਐਗਰੀਕੋਲਾ ਮੈਡਲ” ਨਾਲ ਸਨਮਾਨਿਤ ਕੀਤਾ। ਮੈਂ ਭਾਰਤ ਪ੍ਰਤੀ ਉਨ੍ਹਾਂ ਦੇ ਮੋਹ ਭਰੇ ਸ਼ਬਦਾਂ ਅਤੇ ਐੱਫਏਓ ਲਈ ਉਨ੍ਹਾਂ ਦੇ ਸਾਲਾਂਬੱਧੀ ਯੋਗਦਾਨ ਦੀ ਵੀ ਸ਼ਲਾਘਾ ਕਰਦਾ ਹਾਂ।ਪ੍ਰਧਾਨ ਮੰਤਰੀ ਨੂੰ ਰੋਮ ਵਿੱਚ ਸੰਯੁਕਤ ਰਾਸ਼ਟਰ ਖੁਰਾਕ ਅਤੇ ਖੇਤੀਬਾੜੀ ਸੰਗਠਨ (ਐੱਫਏਓ) ਵੱਲੋਂ ਐਗਰੀਕੋਲਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ
May 20th, 10:55 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਅੱਜ ਰੋਮ ਵਿੱਚ ਐੱਫਏਓ ਹੈੱਡਕੁਆਰਟਰ ਵਿਖੇ ਸੰਯੁਕਤ ਰਾਸ਼ਟਰ ਖੁਰਾਕ ਅਤੇ ਖੇਤੀਬਾੜੀ ਸੰਗਠਨ (ਐੱਫਏਓ) ਵੱਲੋਂ ਸਾਲ 2026 ਲਈ ਵੱਕਾਰੀ ਐਗਰੀਕੋਲਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਇਹ ਪੁਰਸਕਾਰ ਭਾਰਤ ਦੇ ਅੰਦਰ ਅਤੇ ਵਿਸ਼ਵ ਪੱਧਰ 'ਤੇ ਖੁਰਾਕ ਸੁਰੱਖਿਆ, ਟਿਕਾਊ ਖੇਤੀਬਾੜੀ ਅਤੇ ਪੇਂਡੂ ਵਿਕਾਸ ਦੇ ਖੇਤਰਾਂ ਵਿੱਚ ਉਨ੍ਹਾਂ ਦੀ ਬੇਮਿਸਾਲ ਅਗਵਾਈ ਦੇ ਸਨਮਾਨ ਵਿੱਚ ਪ੍ਰਦਾਨ ਕੀਤਾ ਗਿਆ ਹੈ।ਪ੍ਰਧਾਨ ਮੰਤਰੀ ਮੋਦੀ ਮਹੱਤਵਪੂਰਨ ਪ੍ਰੋਗਰਾਮਾਂ ਲਈ ਇਟਲੀ ਪਹੁੰਚੇ
May 20th, 12:30 am
ਪ੍ਰਧਾਨ ਮੰਤਰੀ ਥੋੜ੍ਹੀ ਦੇਰ ਪਹਿਲਾਂ ਇਟਲੀ ਦੇ ਰੋਮ ਪਹੁੰਚੇ। ਉਹ ਇਤਾਲਵੀ ਗਣਰਾਜ ਦੇ ਰਾਸ਼ਟਰਪਤੀ, ਮਹਾਮਹਿਮ ਸ਼੍ਰੀ ਸਰਜੀਓ ਮੈਟਾਰੇਲਾ ਨਾਲ ਮੁਲਾਕਾਤ ਕਰਨਗੇ ਅਤੇ ਪ੍ਰਧਾਨ ਮੰਤਰੀ ਮੇਲੋਨੀ ਨਾਲ ਗੱਲਬਾਤ ਕਰਨਗੇ, ਜਿਸ ਵਿੱਚ ਇੰਡੀਆ-ਮਿਡਲ ਈਸਟ-ਯੂਰਪ ਇਕਨੌਮਿਕ ਕੌਰੀਡੋਰ (IMEC) 'ਤੇ ਕੇਂਦ੍ਰਿਤ ਚਰਚਾ ਹੋਵੇਗੀ।ਨਾਰਵੇ-ਭਾਰਤ ਵਪਾਰ ਅਤੇ ਖੋਜ ਸਿਖਰ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
May 18th, 11:49 pm
ਮੈਨੂੰ ਬਹੁਤ ਖ਼ੁਸ਼ੀ ਹੈ, ਕਿ ਤੁਹਾਡੇ ਵਿੱਚੋਂ ਕਈ ਸੀਈਓਜ਼, ਭਾਰਤ ਦੇ ਵਾਈਬ੍ਰੈਂਟ ਗੁਜਰਾਤ ਅਤੇ ਹੋਰ ਇਨਵੈਸਟਰ ਸੰਮੇਲਨਾਂ ਵਿੱਚ ਵੀ ਵੱਡੇ ਉਤਸ਼ਾਹ ਨਾਲ ਹਮੇਸ਼ਾ ਹਿੱਸਾ ਲੈਂਦੇ ਰਹੇ ਹਨ। ਹੁਣ ਸਾਨੂੰ ਇਸ ਪਾਰਟਨਰਸ਼ਿਪ ਦੀ ਤੀਬਰਤਾ ਵਧਾ ਕੇ, ਇਸ ਨੂੰ ਨਿਊ ਫਰੰਟੀਅਰਸ ਵੱਲ ਲੈ ਕੇ ਜਾਣਾ ਚਾਹੀਦਾ ਹੈ।ਪ੍ਰਧਾਨ ਮੰਤਰੀ ਨੇ ਭਾਰਤ-ਨਾਰਵੇ ਵਪਾਰ ਅਤੇ ਖੋਜ ਸਿਖਰ ਸੰਮੇਲਨ ਵਿੱਚ ਹਿੱਸਾ ਲਿਆ
May 18th, 08:50 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਓਸਲੋ ਵਿੱਚ ਆਯੋਜਿਤ ਭਾਰਤ-ਨਾਰਵੇ ਵਪਾਰ ਅਤੇ ਖੋਜ ਸਿਖ਼ਰ ਸੰਮੇਲਨ ਵਿੱਚ ਹਿੱਸਾ ਲਿਆ। ਇਸ ਸਿਖ਼ਰ ਸੰਮੇਲਨ ਵਿੱਚ ਨਾਰਵੇ ਦੇ ਪ੍ਰਿੰਸ ਹਾਕੋਨ ਅਤੇ ਨਾਰਵੇ ਦੇ ਪ੍ਰਧਾਨ ਮੰਤਰੀ ਜੋਨਾਸ ਗਹਿਰ ਸਟੋਰ ਨੇ ਵੀ ਹਿੱਸਾ ਲਿਆ।ਨਾਰਵੇ ਦੇ ਪ੍ਰਧਾਨ ਮੰਤਰੀ ਨਾਲ ਸੰਯੁਕਤ ਪ੍ਰੈੱਸ ਬਿਆਨ ਦੌਰਾਨ ਪ੍ਰਧਾਨ ਮੰਤਰੀ ਦੇ ਪ੍ਰੈੱਸ ਬਿਆਨ ਦਾ ਪੰਜਾਬੀ ਅਨੁਵਾਦ
May 18th, 04:44 pm
ਅੱਜ ਵਿਸ਼ਵ ਅਸਥਿਰਤਾ ਅਤੇ ਬੇਯਕੀਨੀ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਯੂਕਰੇਨ ਹੋਵੇ ਜਾਂ ਪੱਛਮੀ ਏਸ਼ੀਆ, ਦੁਨੀਆ ਦੇ ਕਈ ਹਿੱਸਿਆਂ ਵਿੱਚ ਸੰਘਰਸ਼ ਦੀ ਸਥਿਤੀ ਬਣੀ ਹੋਈ ਹੈ। ਅਜਿਹੇ ਵਿੱਚ, ਭਾਰਤ ਅਤੇ ਯੂਰੋਪ, ਆਪਣੇ ਸਬੰਧਾਂ ਦੇ ਨਵੇਂ ਸੁਨਹਿਰੀ ਯੁੱਗ ਵਿੱਚ ਦਾਖਲ ਹੋ ਰਹੇ ਹਨ।ਭਾਰਤ-ਨੀਦਰਲੈਂਡਜ਼ ਰਣਨੀਤਕ ਭਾਈਵਾਲੀ ਦੀ ਰੂਪ-ਰੇਖਾ [2026-2030]
May 17th, 03:15 am
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਨੀਦਰਲੈਂਡਜ਼ ਦੇ ਪ੍ਰਧਾਨ ਮੰਤਰੀ ਸ੍ਰੀ ਰੌਬ ਜੇਟਨ ਨੇ 16 ਮਈ, 2026 ਨੂੰ ਹੇਗ ਵਿੱਚ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕੇਂਦਰਿਤ ਅਤੇ ਸਮਾਂਬੱਧ ਯਤਨਾਂ ਅਤੇ ਸਾਂਝੀਆਂ ਕਾਰਜ ਯੋਜਨਾਵਾਂ ਦੀ ਪਾਲਣਾ ਕਰਦਿਆਂ ਭਾਰਤ-ਨੀਦਰਲੈਂਡਜ਼ ਦੁਵੱਲੇ ਸਬੰਧਾਂ ਨੂੰ 'ਰਣਨੀਤਕ ਭਾਈਵਾਲੀ' ਦੇ ਪੱਧਰ ਤੱਕ ਲੈ ਜਾਣ 'ਤੇ ਸਹਿਮਤੀ ਪ੍ਰਗਟਾਈ। ਇਸੇ ਉਦੇਸ਼ ਨਾਲ ਭਾਰਤ ਅਤੇ ਨੀਦਰਲੈਂਡਜ਼ ਨੇ ਅਗਲੇ 5 ਸਾਲਾਂ (2026-2030) ਲਈ 'ਭਾਰਤ-ਨੀਦਰਲੈਂਡਜ਼ ਰਣਨੀਤਕ ਭਾਈਵਾਲੀ ਦੀ ਰੂਪ-ਰੇਖਾ' ਅਪਣਾਈ।ਪ੍ਰਧਾਨ ਮੰਤਰੀ ਨੇ ਨੀਦਰਲੈਂਡਜ਼ ਦੇ ਪ੍ਰਧਾਨ ਮੰਤਰੀ ਨਾਲ ਅਧਿਕਾਰਤ ਗੱਲਬਾਤ ਕੀਤੀ
May 17th, 02:35 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨੀਦਰਲੈਂਡਜ਼ ਦੇ ਪ੍ਰਧਾਨ ਮੰਤਰੀ ਮਹਾਮਾਹਿਮ ਮਿਸਟਰ ਰੌਬ ਯੇਤੇਨ ਨਾਲ ਹੇਗ ਵਿੱਚ ਡੱਚ ਪੀਐੱਮ ਦੇ ਸਰਕਾਰੀ ਨਿਵਾਸ (ਕੈਥਸ਼ੂਇਸ) ਵਿਖੇ ਅਧਿਕਾਰਤ ਗੱਲਬਾਤ ਕੀਤੀ।ਪ੍ਰਧਾਨ ਮੰਤਰੀ ਦਾ ਸੰਯੁਕਤ ਅਰਬ ਅਮੀਰਾਤ ਦੌਰਾ
May 15th, 03:59 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੰਯੁਕਤ ਅਰਬ ਅਮੀਰਾਤ ਦਾ ਅਧਿਕਾਰਤ ਦੌਰਾ ਕੀਤਾ। ਹਵਾਈ ਅੱਡੇ 'ਤੇ ਉਨ੍ਹਾਂ ਦਾ ਸਵਾਗਤ ਯੂਏਈ ਦੇ ਰਾਸ਼ਟਰਪਤੀ ਮਹਾਮਹਿਮ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨੇ ਰਸਮੀ ਤੌਰ 'ਤੇ ਕੀਤਾ।ਸਥਿਰਤਾ ਦੇ ਖੇਤਰ ਵਿੱਚ ਸਹਿਯੋਗ ’ਤੇ ਭਾਰਤ-ਕੋਰੀਆ ਗਣਰਾਜ ਦਾ ਸਾਂਝਾ ਬਿਆਨ
April 20th, 10:55 pm
ਭਾਰਤ ਗਣਰਾਜ ਅਤੇ ਕੋਰੀਆ ਗਣਰਾਜ ਜਿਨ੍ਹਾਂ ਨੂੰ ਅੱਗੇ ਦੋਵੇਂ ਪੱਖ ਕਿਹਾ ਗਿਆ ਹੈ, ਨੇ ਜਲਵਾਯੂ ਪਰਿਵਰਤਨ, ਸਮੁੰਦਰੀ ਅਤੇ ਆਰਕਟਿਕ ਮੁੱਦਿਆਂ ਵਿੱਚ ਵਿਹਾਰਕ ਸਹਿਯੋਗ ਰਾਹੀਂ ਵਿਸ਼ਵ-ਵਿਆਪੀ ਸਥਿਰਤਾ ਸਬੰਧੀ ਚੁਣੌਤੀਆਂ ਨਾਲ ਨਜਿੱਠਣ ਲਈ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ’ਤੇ ਸਹਿਮਤੀ ਪ੍ਰਗਟ ਕੀਤੀ ।ਨਤੀਜਿਆਂ ਦੀ ਸੂਚੀ: ਆਸਟ੍ਰੀਆ ਦੇ ਫੈਡਰਲ ਚਾਂਸਲਰ ਡਾ. ਕ੍ਰਿਸਚੀਅਨ ਸਟਾਕਰ ਦਾ ਭਾਰਤ ਦੌਰਾ
April 16th, 03:01 pm
ਇਹ ਸਮਝੌਤਾ ਦੋਵਾਂ ਦੇਸ਼ਾਂ ਦੇ ਫ਼ਿਲਮ ਉਦਯੋਗਾਂ ਵਿਚਕਾਰ ਸਹਿਯੋਗ ਵਧਾਉਣ ਲਈ ਢਾਂਚਾ ਪ੍ਰਦਾਨ ਕਰੇਗਾ ਅਤੇ ਸਾਂਝੇ ਫ਼ਿਲਮ ਨਿਰਮਾਣ, ਰਚਨਾਤਮਕ ਅਦਾਨ-ਪ੍ਰਦਾਨ ਅਤੇ ਵਿਆਪਕ ਸਭਿਆਚਾਰਕ ਸਾਂਝ ਨੂੰ ਸੁਖਾਲਾ ਬਣਾਏਗਾ ।ਪ੍ਰਧਾਨ ਮੰਤਰੀ ਨੇ ਪੱਛਮੀ ਏਸ਼ੀਆ ਵਿੱਚ ਮੌਜੂਦਾ ਟਕਰਾਅ ਦੇ ਸੰਦਰਭ ਵਿੱਚ ਸਥਿਤੀ ਅਤੇ ਰਾਹਤ ਉਪਾਵਾਂ ਦੀ ਸਮੀਖਿਆ ਲਈ ਸੀਸੀਐੱਸ ਮੀਟਿੰਗ ਦੀ ਪ੍ਰਧਾਨਗੀ ਕੀਤੀ
March 22nd, 09:06 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪੱਛਮੀ ਏਸ਼ੀਆ ਵਿੱਚ ਮੌਜੂਦਾ ਟਕਰਾਅ ਦੇ ਸੰਦਰਭ ਵਿੱਚ ਸਥਿਤੀ ਅਤੇ ਚੱਲ ਰਹੇ ਅਤੇ ਪ੍ਰਸਤਾਵਿਤ ਰਾਹਤ ਉਪਾਵਾਂ ਦੀ ਸਮੀਖਿਆ ਕਰਨ ਲਈ ਮੰਤਰੀ ਮੰਡਲ ਦੀ ਸੁਰੱਖਿਆ ਮਾਮਲਿਆਂ ਬਾਰੇ ਕਮੇਟੀ (ਸੀਸੀਐੱਸ) ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ।ਭਾਰਤ-ਕੈਨੇਡਾ ਦੇ ਆਗੂਆਂ ਦਾ ਸਾਂਝਾ ਬਿਆਨ
March 02nd, 05:05 pm
ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੱਦੇ ’ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਣਯੋਗ ਮਾਰਕ ਕਾਰਨੀ ਨੇ 27 ਫਰਵਰੀ ਤੋਂ 2 ਮਾਰਚ, 2026 ਤੱਕ ਭਾਰਤ ਦਾ ਸਰਕਾਰੀ ਦੌਰਾ ਕੀਤਾ। ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਪ੍ਰਧਾਨ ਮੰਤਰੀ ਕਾਰਨੀ ਦਾ ਇਹ ਭਾਰਤ ਦਾ ਪਹਿਲਾ ਦੌਰਾ ਸੀ। ਇਸੇ ਤਰ੍ਹਾਂ 2018 ਤੋਂ ਬਾਅਦ ਕਿਸੇ ਵੀ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਇਹ ਪਹਿਲਾ ਦੁਵੱਲਾ ਦੌਰਾ ਸੀ। ਪ੍ਰਧਾਨ ਮੰਤਰੀ ਕਾਰਨੀ ਨਾਲ ਕੈਨੇਡਾ ਦਾ ਉੱਚ-ਪੱਧਰੀ ਵਫ਼ਦ ਵੀ ਆਇਆ ਸੀ, ਜਿਸ ਵਿੱਚ ਸੀਨੀਅਰ ਮੰਤਰੀ, ਸੂਬਾਈ ਆਗੂ ਅਤੇ ਪ੍ਰਮੁੱਖ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼ਾਮਲ ਸਨ।ਸਿੱਟਿਆਂ ਦੀ ਸੂਚੀ: ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਭਾਰਤ ਦੌਰਾ
March 02nd, 05:04 pm
ਸਿੱਟਿਆਂ ਦੀ ਸੂਚੀ: ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਭਾਰਤ ਦੌਰਾਪ੍ਰਧਾਨ ਮੰਤਰੀ ਦਾ ਇਜ਼ਰਾਈਲ ਦੌਰਾ: ਅਹਿਮ ਸਮਝੌਤਿਆਂ ਦੀ ਸੂਚੀ
February 26th, 07:41 pm
ਜ਼ਮੀਨ ਦਾ ਸਰਵੇਖਣ ਅਤੇ ਖੋਜ ਦੇ ਖੇਤਰ ਵਿੱਚ ਸਹਿਯੋਗ ਲਈ ਸਹਿਮਤੀ ਪੱਤਰਸੇਵਾ ਸੰਕਲਪ ਪ੍ਰਸਤਾਵ
February 24th, 04:53 pm
ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਪ੍ਰਧਾਨਗੀ ਵਿੱਚ, ਨਵੇਂ ਪ੍ਰਧਾਨ ਮੰਤਰੀ ਦਫ਼ਤਰ ‘ਸੇਵਾ ਤੀਰਥ’ ਵਿੱਚ ਕੇਂਦਰੀ ਕੈਬਨਿਟ ਦੀ ਇਤਿਹਾਸਿਕ ਪਹਿਲੀ ਮੀਟਿੰਗ ਆਯੋਜਿਤ ਹੋ ਰਹੀ ਹੈ।ਨਤੀਜਿਆਂ ਦੀ ਸੂਚੀ: ਪ੍ਰਧਾਨ ਮੰਤਰੀ ਦੀ ਮਲੇਸ਼ੀਆ ਦੀ ਸਰਕਾਰੀ ਫੇਰੀ
February 08th, 11:05 am
ਭਾਰਤ ਗਣਰਾਜ ਦੀ ਸਰਕਾਰ ਅਤੇ ਮਲੇਸ਼ੀਆ ਸਰਕਾਰ ਵਿਚਕਾਰ ਆਡੀਓ-ਵਿਜ਼ੂਅਲ ਸਹਿ-ਨਿਰਮਾਣ ਇਕਰਾਰਨਾਮਾ