ਤਿਆਨਜਿਨ ਵਿੱਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਨਾਲ ਦੁਵੱਲੀ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
August 31st, 11:06 am
ਸਾਡੇ ਗਰਮਜੋਸ਼ੀ ਭਰੇ ਸੁਆਗਤ ਲਈ ਮੈਂ ਤੁਹਾਡਾ ਦਿਲ ਤੋਂ ਆਭਾਰ ਵਿਅਕਤ ਕਰਦਾ ਹਾਂ। ਪਿਛਲੇ ਵਰ੍ਹੇ ਕਜਾਨ ਵਿੱਚ ਸਾਡੀ ਬਹੁਤ ਹੀ ਸਾਰਥਕ ਚਰਚਾ ਹੋਈ ਸੀ। ਸਾਡੇ ਸਬੰਧਾਂ ਨੂੰ ਇੱਕ ਸਕਾਰਾਤਮਕ ਦਿਸ਼ਾ ਮਿਲੀ। ਸੀਮਾ ‘ਤੇ disengagement ਦੇ ਬਾਅਦ ਸ਼ਾਂਤੀ ਅਤੇ ਸਥਿਰਤਾ ਦਾ ਮਾਹੌਲ ਬਣਿਆ ਹੋਇਆ ਹੈ। ਸਾਡੇ ਸਪੈਸ਼ਲ Representatives ਦਰਮਿਆਨ ਬਾਰਡਰ ਮੈਨੇਜਮੈਂਟ ਦੇ ਸਬੰਧ ਵਿੱਚ ਸਹਿਮਤੀ ਬਣੀ ਹੈ। ਕੈਲਾਸ਼ ਮਾਨਸਰੋਵਰ ਯਾਤਰਾ ਮੁੜ ਤੋਂ ਸ਼ੁਰੂ ਹੋਈ ਹੈ। ਦੋਵਾਂ ਦੇਸ਼ਾਂ ਦਰਮਿਆਨ ਡਾਇਰੈਕਟ ਫਲਾਈਟ ਵੀ ਮੁੜ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਸਾਡੇ ਸਹਿਯੋਗ ਨਾਲ ਦੋਵਾਂ ਦੇਸ਼ਾਂ ਦੇ 2.8 ਬਿਲੀਅਨ ਲੋਕਾਂ ਦੇ ਹਿਤ ਜੁੜੇ ਹੋਏ ਹਨ। ਇਸ ਨਾਲ ਪੂਰੀ ਮਨੁੱਖਤਾ ਦੀ ਭਲਾਈ ਦਾ ਰਾਹ ਵੀ ਪੱਧਰਾ ਹੋਵੇਗਾ। ਆਪਸੀ ਵਿਸ਼ਵਾਸ, ਸਨਮਾਨ ਅਤੇ ਸੰਵੇਦਨਸ਼ੀਲਤਾ ਦੇ ਅਧਾਰ ‘ਤੇ ਅਸੀਂ ਆਪਣੇ ਸਬੰਧਾਂ ਨੂੰ ਅੱਗੇ ਵਧਾਉਣ ਲਈ ਪ੍ਰਤੀਬੱਧ ਹਾਂ।