ਕੇਂਦਰੀ ਕੈਬਨਿਟ ਨੇ ਫਾਸਟ ਟ੍ਰੈਕ ਸਪੈਸ਼ਲ ਕੋਰਟਾਂ ਦੇ ਲਈ ਸੈਂਟਰਲੀ ਸਪਾਂਸਰਡ ਸਕੀਮ ਨੂੰ ਅਗਲੇ ਤਿੰਨ ਵਰ੍ਹਿਆਂ ਤੱਕ ਜਾਰੀ ਰੱਖਣ ਨੂੰ ਮਨਜ਼ੂਰੀ ਦਿੱਤੀ
November 29th, 03:53 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰੀ ਕੈਬਨਿਟ ਨੇ 01.04.2023 ਤੋਂ 31.03.2026 ਤੱਕ ਦੀ ਅਵਧੀ ਦੇ ਲਈ ਸੈਂਟਰਲੀ ਸਪਾਂਸਰਡ ਸਕੀਮ ਦੇ ਰੂਪ ਵਿੱਚ ਫਾਸਟ ਟ੍ਰੈਕ ਸਪੈਸ਼ਲ ਕੋਰਟ (ਐੱਫਟੀਐੱਸਸੀ)( Fast Track Special Court (FTSCs)) ਨੂੰ ਜਾਰੀ ਰੱਖਣ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਵਿੱਚ 1952.23 ਕਰੋੜ ਰੁਪਏ (ਕੇਂਦਰ ਦੇ ਹਿੱਸੇ ਦੇ ਰੂਪ ਵਿੱਚ 1207.24 ਕਰੋੜ ਰੁਪਏ ਅਤੇ ਰਾਜ ਦੇ ਹਿੱਸੇ ਦੇ ਰੂਪ ਵਿੱਚ 744.99 ਕਰੋੜ ਰੁਪਏ) ਦਾ ਵਿੱਤੀ ਨਿਹਿਤਾਰਥ ਸ਼ਾਮਲ ਹੋਵੇਗਾ। ਕੇਂਦਰ ਦੇ ਹਿੱਸੇ ਦਾ ਵਿੱਤ ਪੋਸ਼ਣ ਨਿਰਭਯਾ ਫੰਡ (Nirbhaya Fund) ਤੋਂ ਕੀਤਾ ਜਾਣਾ ਹੈ। ਇਹ ਯੋਜਨਾ 02.10.2019 ਨੂੰ ਸ਼ੁਰੂ ਕੀਤੀ ਗਈ ਸੀ।