ਕੇਂਦਰੀ ਕੈਬਨਿਟ ਨੇ ਗੰਨਾ ਕਿਸਾਨਾਂ ਲਈ ਵਰ੍ਹੇ 2026-27 ਦੇ ਚੀਨੀ ਉਤਪਾਦਨ ਸੀਜ਼ਨ ਲਈ ਉਚਿਤ ਅਤੇ ਲਾਹੇਵੰਦ ਕੀਮਤ 365 ਰੁਪਏ ਪ੍ਰਤੀ ਕੁਇੰਟਲ ਨੂੰ ਮਨਜ਼ੂਰੀ ਦੇ ਦਿੱਤੀ ਹੈ
May 05th, 06:43 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ, ਕੇਂਦਰੀ ਕੈਬਨਿਟ ਦੀ ਆਰਥਿਕ ਮਾਮਲਿਆਂ ਦੀ ਕਮੇਟੀ ਨੇ ਗੰਨਾ ਕਿਸਾਨਾਂ ਦੇ ਹਿਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਚੀਨੀ ਉਤਪਾਦਨ ਸੀਜ਼ਨ 2026-27 (ਅਕਤੂਬਰ-ਸਤੰਬਰ) ਲਈ ਗੰਨੇ ਦੀ ਉਚਿਤ ਅਤੇ ਲਾਹੇਵੰਦ ਕੀਮਤ 365 ਰੁਪਏ ਪ੍ਰਤੀ ਕੁਇੰਟਲ ਨਿਰਧਾਰਿਤ ਕੀਤੀ ਹੈ। ਇਹ ਕੀਮਤ ਰਿਕਵਰੀ ਵਿੱਚ ਘੱਟੋ-ਘੱਟ 10.25 ਪ੍ਰਤੀਸ਼ਤ ਦੀ ਦਰ 'ਤੇ ਅਧਾਰਿਤ ਹੈ, ਜਿਸ ਵਿੱਚ 0.1 ਪ੍ਰਤੀਸ਼ਤ ਦੇ ਹਰੇਕ ਵਾਧੇ ਲਈ 3.56 ਰੁਪਏ ਪ੍ਰਤੀ ਕੁਇੰਟਲ ਪ੍ਰੀਮੀਅਮ ਅਤੇ ਰਿਕਵਰੀ ਵਿੱਚ 0.1 ਪ੍ਰਤੀਸ਼ਤ ਦੀ ਹਰੇਕ ਕਮੀ ਲਈ 3.56 ਰੁਪਏ ਪ੍ਰਤੀ ਕੁਇੰਟਲ ਦੀ ਕਟੌਤੀ ਦਾ ਪ੍ਰਾਵਧਾਨ ਹੈ।ਕੈਬਨਿਟ ਨੇ ਖੰਡ ਸੀਜ਼ਨ 2024-25 (ਅਕਤੂਬਰ-ਸਤੰਬਰ) ਲਈ ਖੰਡ ਮਿੱਲਾਂ ਦੁਆਰਾ ਅਦਾ ਕੀਤੇ ਜਾਣ ਵਾਲੇ ਗੰਨੇ ਦੇ ‘ਉਚਿਤ ਅਤੇ ਲਾਭਕਾਰੀ ਮੁੱਲ’ (ਐੱਫਆਰਪੀ) ਨੂੰ ਪ੍ਰਵਾਨਗੀ ਦਿੱਤੀ
February 21st, 11:26 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਖੰਡ ਸੀਜ਼ਨ 2024-25 ਲਈ ਗੰਨੇ ਦੇ ਵਾਜਬ ਅਤੇ ਲਾਭਕਾਰੀ ਮੁੱਲ (ਐੱਫਆਰਪੀ) ਨੂੰ 10.25% ਦੀ ਖੰਡ ਦੀ ਰਿਕਵਰੀ ਦਰ 'ਤੇ 340 ਰੁਪਏ ਪ੍ਰਤੀ ਕੁਇੰਟਲ ਦੀ ਮਨਜ਼ੂਰੀ ਦੇ ਦਿੱਤੀ ਹੈ।