PM Modi highlights India’s defence strength, innovation and collective efforts in Mann Ki Baat
July 26th, 11:30 am
Prime Minister Narendra Modi addressed the nation through Mann Ki Baat. In his speech, he highlighted important topics such as Kargil Vijay Diwas, Catch the Rain campaign, India's space sector prowess, Science Olympiads, Environmental conservation, Khadi and more. He called upon the citizens to share their ideas and suggestions for Independence Day through MyGov.ਕੈਬਨਿਟ ਨੇ ਕੈਮੀਕਲ ਪਾਰਕਾਂ ਦੀ ਯੋਜਨਾ “ਭਾਰਤ ਉਦਯੋਗਿਕ ਵਿਕਾਸ ਯੋਜਨਾ ਰਸਾਇਣ (ਭਵਯ ਰਸਾਇਣ) ਨੂੰ ਮਨਜ਼ੂਰੀ ਦਿੱਤੀ”
July 24th, 04:12 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਦੇਸ਼ ਵਿੱਚ ਤਿੰਨ ਵਿਸ਼ੇਸ਼ ਕੈਮੀਕਲ ਪਾਰਕ ਸਥਾਪਿਤ ਕਰਨ ਲਈ ਭਾਰਤ ਉਦਯੋਗਿਕ ਵਿਕਾਸ ਯੋਜਨਾ ਰਸਾਇਣ ਜਾਂ ਭਵਯ-ਰਸਾਇਣ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਯੋਜਨਾ ਦਾ ਐਲਾਨ ਵਿੱਤ ਵਰ੍ਹੇ 2026-27 ਦੇ ਕੇਂਦਰੀ ਬਜਟ ਵਿੱਚ ਕੀਤਾ ਗਿਆ ਸੀ।ਰਾਜਸਥਾਨ ਦੇ ਬਾਲੋਤਰਾ ਵਿੱਚ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
July 04th, 12:50 pm
ਗਰਮੀ ਦੇ ਇਸ ਮੌਸਮ ਵਿੱਚ ਥਾਂ-ਥਾਂ ਉੱਤੇ ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਦਾ ਇਕੱਠੇ ਹੋਣਾ, ਸਾਨੂੰ ਸਾਰਿਆਂ ਨੂੰ ਆਸ਼ੀਰਵਾਦ ਦੇਣਾ, ਇਹ ਦਰਸਾਉਂਦਾ ਹੈ ਕਿ ਭਾਜਪਾ ਸਰਕਾਰ ਦੀਆਂ ਕੋਸ਼ਿਸ਼ਾਂ ਉੱਤੇ ਤੁਹਾਡਾ ਵਿਸ਼ਵਾਸ ਕਿੰਨਾ ਬੁਲੰਦ ਹੈ। ਮੈਂ ਇਸ ਸਾਥ ਅਤੇ ਪਿਆਰ ਲਈ ਰਾਜਸਥਾਨ ਦੀ ਮਿੱਟੀ ਦਾ ਕਰਜ਼ਦਾਰ ਹਾਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਜਸਥਾਨ ਦੇ ਬਾਲੋਤਰਾ ਵਿੱਚ ਲਗਭਗ ₹1.06 ਲੱਖ ਕਰੋੜ ਦੇ ਵਿਕਾਸ ਪ੍ਰੋਜੈਕਟਾਂ ਨੂੰ ਦੇਸ਼ ਨੂੰ ਸਮਰਪਿਤ ਕੀਤਾ, ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ
July 04th, 12:30 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਜਸਥਾਨ ਦੇ ਬਾਲੋਤਰਾ ਵਿੱਚ ਲਗਭਗ ₹1.06 ਲੱਖ ਕਰੋੜ ਦੇ ਵਿਕਾਸ ਪ੍ਰੋਜੈਕਟਾਂ ਨੂੰ ਦੇਸ਼ ਨੂੰ ਸਮਰਪਿਤ ਕੀਤਾ, ਉਨ੍ਹਾਂ ਦਾ ਉਦਘਾਟਨ ਕੀਤਾ ਅਤੇ ਉਨ੍ਹਾਂ ਦਾ ਨੀਂਹ ਪੱਥਰ ਰੱਖਿਆ। ਨਾਲ ਹੀ, ਭਾਰੀ ਇਕੱਠ ਨੂੰ ਦੇਖਦੇ ਹੋਏ, ਉਨ੍ਹਾਂ ਨੇ ਵਿਕਾਸ ਕਾਰਜਾਂ ਲਈ ਮਿਲ-ਜੁਲ ਕੇ ਕੰਮ ਕਰਨ ਦਾ ਮਾਹੌਲ ਬਣਾਇਆ। ਅੱਤ ਦੀ ਗਰਮੀ ਦੀ ਪਰਵਾਹ ਕੀਤੇ ਬਿਨਾਂ ਵੱਡੀ ਗਿਣਤੀ ਵਿੱਚ ਆਏ ਲੋਕਾਂ ਦਾ ਧੰਨਵਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਭਾਰੀ ਭੀੜ ਨੂੰ ਮੌਜੂਦਾ ਸਰਕਾਰ ਦੇ ਕੰਮਕਾਜ 'ਤੇ ਲੋਕਾਂ ਦੀ ਜ਼ਬਰਦਸਤ ਮੋਹਰ ਦੱਸਿਆ। ਸ਼੍ਰੀ ਮੋਦੀ ਨੇ ਕਿਹਾ, ਇਸ ਅਥਾਹ ਸਮਰਥਨ ਲਈ ਮੈਂ ਰਾਜਸਥਾਨ ਦੀ ਧਰਤੀ ਦਾ ਕਰਜ਼ਦਾਰ ਹਾਂ; ਇਹ ਸਮਰਥਨ ਸਾਡੀ ਸਰਕਾਰ ਦੇ ਯਤਨਾਂ ਵਿੱਚ ਤੁਹਾਡੇ ਅਟੁੱਟ ਵਿਸ਼ਵਾਸ ਨੂੰ ਸਪਸ਼ਟ ਰੂਪ ਵਿੱਚ ਦਰਸਾਉਂਦਾ ਹੈ।ਪ੍ਰਧਾਨ ਮੰਤਰੀ ਨੇ ਕੁਦਰਤ ਪ੍ਰਤੀ ਧੰਨਵਾਦ ਅਤੇ ਸਾਰਿਆਂ ਦੇ ਭਲੇ ਦੀ ਕਾਮਨਾ ਕਰਦੇ ਹੋਏ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ
June 08th, 08:01 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ, ਜਿਸ ਵਿੱਚ ਇਸ ਗੱਲ 'ਤੇ ਚਾਨਣਾ ਪਾਇਆ ਗਿਆ ਕਿ ਕੁਦਰਤ ਦੇ ਨਾਲ ਸੰਤੁਲਨ ਬਣਾ ਕੇ ਸਾਰੇ ਜੀਵਾਂ ਦਾ ਭਲਾ ਕਰਨਾ ਸਾਡੀ ਸੰਸਕ੍ਰਿਤੀ ਦੀ ਮੂਲ ਭਾਵਨਾ ਰਹੀ ਹੈ।ਗੁਜਰਾਤ ਦੇ ਸੂਰਤ ਵਿੱਚ ਵਿਕਾਸ ਕਾਰਜਾਂ ਦੀ ਸ਼ੁਰੂਆਤ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
June 05th, 04:30 pm
ਮੈਨੂੰ ਕਈ ਵਾਰ ਲੱਗਦਾ ਹੈ ਕਿ, ਇਹ ਸੂਰਤ ਸ਼ਹਿਰ ਨਹੀਂ ਹੈ, ਸੂਰਤ ਇੱਕ ਜਜ਼ਬਾ ਹੈ, ਅਤੇ ਜੇ ਇਹ ਜਜ਼ਬਾ ਹੋਵੇ, ਤਾਂ ਹੀ ਵਾਤਾਵਰਣ ਦਿਵਸ ਮੌਕੇ ਹਰ ਪਰਿਵਾਰ ਨੂੰ ਨਾਲ ਜੋੜ ਕੇ, ਅਜਿਹੇ 15,000 ਵਾਤਾਵਰਣ ਨੂੰ ਸਮਰਪਿਤ ਬਹੁਤ ਸੋਹਣੇ ਪੋਸਟਰ ਬਣਾ ਕੇ ਲੋਕ ਲਿਆਏ ਹਨ। ਜਿਨ੍ਹਾਂ ਵੀ ਪਰਿਵਾਰਾਂ ਦੇ ਸਾਥੀਆਂ ਨੇ ਇਹ ਕੰਮ ਕੀਤਾ ਹੈ, ਮੈਂ ਉਨ੍ਹਾਂ ਸਾਰਿਆਂ ਦੀ ਬਹੁਤ-ਬਹੁਤ ਸ਼ਲਾਘਾ ਕਰਦਾ ਹਾਂ। ਕਿਉਂਕਿ ਜਦੋਂ ਉਨ੍ਹਾਂ ਨੇ ਇਹ ਵਿਚਾਰ ਕੀਤਾ ਹੋਵੇਗਾ ਨਾ, ਤਾਂ ਉਨ੍ਹਾਂ ਦਾ ਮਨ ਹੁਣ ਇਸ ਵਾਤਾਵਰਣ ਦੀ ਰਾਖੀ ਵਿੱਚ ਲੱਗ ਗਿਆ ਹੋਵੇਗਾ। ਸਾਡੇ ਕਾਠੀਆਵਾੜ ਦੇ ਬਹੁਤ ਸਾਰੇ ਭਰਾ ਇੱਥੇ ਸੂਰਤ ਵਿੱਚ ਰਹਿੰਦੇ ਹਨ, ਅਤੇ ਉਨ੍ਹਾਂ ਦੀ ਉੱਥੇ ਖੇਤੀ ਹੈ, ਤਾਂ ਮੇਰੀ ਉਨ੍ਹਾਂ ਨੂੰ ਇੱਕ ਅਪੀਲ ਹੈ ਕਿ ਵਾਤਾਵਰਣ ਦੇ ਇੱਕ ਕੰਮ ਦੇ ਹਿੱਸੇ ਵਜੋਂ ‘ਖੇਤ ਬਚਾਓ’ ਮੁਹਿੰਮ ਨਾਲ ਜੁੜ ਜਾਣ। ਕੈਮੀਕਲ ਮੁਕਤ ਖੇਤੀ, ਸਾਡੇ ਬਜ਼ੁਰਗ ਜੋ ਕੁਦਰਤੀ ਖੇਤੀ ਕਰਦੇ ਸਨ, ਅਤੇ ਮੈਂ ਤਾਂ ਸੂਰਤ ਦੇ ਜਿਨ੍ਹਾਂ-ਜਿਨ੍ਹਾਂ ਲੋਕਾਂ ਦੀ ਜਿੱਥੇ-ਜਿੱਥੇ ਵੀ ਖੇਤੀ ਹੈ, ਸਾਰਿਆਂ ਨੂੰ ਹੱਕ ਨਾਲ ਕਹਿਣਾ ਹੈ, ਕਿ ਮੇਰਾ ਇੰਨਾ ਕੰਮ ਜ਼ਰੂਰ ਕਰਨਾ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਦੇ ਸੂਰਤ ਵਿੱਚ 18,800 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਉਨ੍ਹਾਂ ਨੂੰ ਦੇਸ਼ ਨੂੰ ਸਮਰਪਿਤ ਕੀਤਾ ਅਤੇ ਨੀਂਹ ਪੱਥਰ ਰੱਖਿਆ
June 05th, 04:16 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਸੂਰਤ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖੇ। ਪ੍ਰਧਾਨ ਮੰਤਰੀ ਨੇ ਇੱਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਗੁਜਰਾਤ ਦੇ ਲੋਕਾਂ ਦੇ ਅਟੁੱਟ ਸਾਥ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਸਥਾਨਕ ਸਰਕਾਰਾਂ ਦੀਆਂ ਚੋਣਾਂ ਤੋਂ ਬਾਅਦ ਮੈਂ ਪਹਿਲੀ ਵਾਰ ਸੂਰਤ ਆਇਆ ਹਾਂ। ਮੈਂ ਸੂਰਤ ਤੋਂ ਪੂਰੇ ਗੁਜਰਾਤ ਦੇ ਲੋਕਾਂ ਨੂੰ ਸਲਾਮ ਕਰਦਾ ਹਾਂ ਅਤੇ ਵਧਾਈ ਦਿੰਦਾ ਹਾਂ।ਪ੍ਰਧਾਨ ਮੰਤਰੀ ਨੇ ਦੇਸ਼ ਭਰ ਵਿੱਚ ਵਧਦੇ ਤਾਪਮਾਨ ਦੇ ਮੱਦੇਨਜ਼ਰ ਦੇਸ਼ ਵਾਸੀਆਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ
May 27th, 11:21 am
ਸ਼੍ਰੀ ਮੋਦੀ ਨੇ ਲੋਕਾਂ ਨੂੰ ਲੋੜੀਂਦੀ ਮਾਤਰਾ ਵਿੱਚ ਪਾਣੀ ਪੀਣ, ਬਾਹਰ ਨਿਕਲਦੇ ਸਮੇਂ ਪਾਣੀ ਨਾਲ ਰੱਖਣ ਅਤੇ ਬਹੁਤ ਜ਼ਿਆਦਾ ਗਰਮੀ ਦੀ ਸਥਿਤੀ ਵਿੱਚ ਦੂਜਿਆਂ ਨੂੰ ਪਾਣੀ ਪਿਲਾ ਕੇ ਉਨ੍ਹਾਂ ਦੀ ਮਦਦ ਕਰਨ ਦੀ ਅਪੀਲ ਕੀਤੀ।ਯੂਰਪੀਅਨ ਰਾਊਂਡ ਟੇਬਲ ਫਾਰ ਇੰਡਸਟਰੀ ਵਿੱਚ ਪ੍ਰਧਾਨ ਮੰਤਰੀ ਦਾ ਪ੍ਰੈੱਸ ਬਿਆਨ
May 17th, 11:43 pm
ਕੁਝ ਸਮਾਂ ਪਹਿਲਾਂ ਮੈਨੂੰ ਸਵੀਡਨ ਦੇ 'ਰੌਇਲ ਆਰਡਰ ਆਫ ਦਿ ਪੋਲਰ ਸਟਾਰ' ਦੇ ਸਰਬ-ਉੱਚ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਸੀ। ਇਹ ਸਿਰਫ਼ ਮੇਰਾ ਸਨਮਾਨ ਨਹੀਂ ਹੈ, ਇਹ ਇੱਕ ਸੌ ਚਾਲੀ ਕਰੋੜ ਭਾਰਤੀਆਂ ਦਾ ਸਨਮਾਨ ਹੈ। ਇਹ ਸਵੀਡਨ ਦੇ ਸਾਡੇ ਉਨ੍ਹਾਂ ਸਾਰੇ ਸਾਥੀਆਂ ਦਾ ਵੀ ਸਨਮਾਨ ਹੈ, ਜਿਨ੍ਹਾਂ ਨੇ ਭਾਰਤ-ਸਵੀਡਨ ਸਬੰਧਾਂ ਨੂੰ ਮਜ਼ਬੂਤ ਕੀਤਾ ਅਤੇ ਇੱਕ ਪੱਕਾ ਆਧਾਰ ਦਿੱਤਾ।ਪ੍ਰਭਾਸ ਪਾਟਨ, ਗੁਜਰਾਤ ਵਿੱਚ ਸੋਮਨਾਥ ਅੰਮ੍ਰਿਤ ਮਹੋਤਸਵ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
May 11th, 10:20 am
ਅੱਜ ਪ੍ਰਭਾਸ ਪਾਟਨ ਦਾ ਪਵਿੱਤਰ ਖੇਤਰ ਇੱਕ ਅਦਭੁੱਤ ਪ੍ਰਭਾ ਨਾਲ ਭਰਿਆ ਹੋਇਆ ਹੈ। ਮਹਾਦੇਵ ਦਾ ਇਹ ਦਰਸ਼ਨ, ਇਹ ਸੁੰਦਰਤਾ, ਧਰਤੀ ਅਤੇ ਅਸਮਾਨ ਤੋਂ ਹੋਈ ਫੁੱਲਾਂ ਦੀ ਵਰਖਾ, ਭਗਵੇ ਝੰਡਿਆਂ ਦੀ ਇਹ ਆਭਾ, ਕਲਾ, ਸੰਗੀਤ ਅਤੇ ਨਾਚ ਦੀਆਂ ਅਦਭੁੱਤ ਪੇਸ਼ਕਾਰੀਆਂ, ਵੇਦਮੰਤਰਾਂ ਦਾ ਉਚਾਰਣ, ਗਰਭ ਗ੍ਰਹਿ ਵਿੱਚ ਹੋ ਰਿਹਾ ਸ਼ਿਵ ਪੰਚਾਕਸ਼ਰੀ ਦਾ ਅਖੰਡ ਪਾਠ ਅਤੇ ਇਸ ਸਭ ਦੇ ਨਾਲ-ਨਾਲ ਸਾਗਰ ਦੀਆਂ ਲਹਿਰਾਂ ਦਾ ਜੈਘੋਸ਼, ਅਜਿਹਾ ਲੱਗ ਰਿਹਾ ਹੈ ਜਿਵੇਂ ਇਹ ਸ੍ਰਿਸ਼ਟੀ ਇੱਕੋ ਵਾਰ ਬੋਲ ਰਹੀ ਹੈ — ਜੈ ਸੋਮਨਾਥ! ਜੈ-ਜੈ ਸੋਮਨਾਥ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਵਿੱਚ ਸੋਮਨਾਥ ਮੰਦਿਰ ਦੇ ਪੁਨਰ-ਨਿਰਮਾਣ ਦੇ 75 ਸਾਲ ਪੂਰੇ ਹੋਣ 'ਤੇ ਆਯੋਜਿਤ ਸੋਮਨਾਥ ਅੰਮ੍ਰਿਤ ਮਹੋਤਸਵ ਵਿੱਚ ਹਿੱਸਾ ਲਿਆ
May 11th, 10:15 am
ਸੋਮਨਾਥ ਮੰਦਿਰ ਕੰਪਲੈਕਸ ਵਿੱਚ ਇਸ ਦੀ ਪੁਨਰ ਸਥਾਪਨਾ ਦੀ 75ਵੀਂ ਵਰ੍ਹੇਗੰਢ ਮੌਕੇ ਇੱਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸ ਸਮਾਗਮ ਨੂੰ ਸਿਰਫ਼ ਇੱਕ ਰਸਮੀ ਸਮਾਰੋਹ ਤੋਂ ਵੱਧ, ਸਗੋਂ ਭਾਰਤ ਦੀ ਸਦੀਵੀ ਚੇਤਨਾ ਅਤੇ ਸੱਭਿਅਤਾ ਦੀ ਦ੍ਰਿੜ੍ਹਤਾ ਦਾ ਐਲਾਨ ਦੱਸਿਆ। ਇਸ ਇਤਿਹਾਸਿਕ ਇਕੱਠ ਨੇ ਬ੍ਰਹਮ ਸ਼ਰਧਾ ਅਤੇ ਰਾਸ਼ਟਰੀ ਮਾਣ ਦਾ ਇੱਕ ਸ਼ਾਨਦਾਰ ਸੰਗਮ ਦੇਖਿਆ, ਜਿਸ ਵਿੱਚ ਵੈਦਿਕ ਮੰਤਰ, ਸੱਭਿਆਚਾਰਕ ਪ੍ਰਦਰਸ਼ਨ ਅਤੇ ਸਮੁੰਦਰੀ ਲਹਿਰਾਂ ਦੀ ਗਰਜ ਦੇ ਸੰਗਮ ਨਾਲ ਪਵਿੱਤਰ ਭਗਤੀ ਅਤੇ ਰਾਸ਼ਟਰੀ ਗੌਰਵ ਦਾ ਵਿਲੱਖਣ ਸੰਗਮ ਦੇਖਣ ਨੂੰ ਮਿਲਿਆ, ਜਿਸ ਨੇ ਪਵਿੱਤਰ ਸਥਾਨ ਦੀ ਮੁੜ-ਸੁਰਜੀਤੀ ਦਾ ਜਸ਼ਨ ਮਨਾਇਆ।PM Modi’s special address at a public meeting in Jamnagar, Gujarat
May 10th, 09:35 pm
PM Modi addressed a public meeting in Jamnagar, Gujarat. Reflecting on Gujarat’s remarkable development journey, he said the state has transformed from being known only for salt production to becoming a hub for semiconductors, metro coaches, railway engines, renewable energy and emerging aviation manufacturing. He credited the people of Gujarat and BJP workers for the state’s continued growth and progress.ਬੈਂਗਲੁਰੂ ਵਿੱਚ 'ਆਰਟ ਆਫ਼ ਲਿਵਿੰਗ' ਦੀ 45ਵੀਂ ਵਰ੍ਹੇਗੰਢ ਦੇ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
May 10th, 11:05 am
ਅੱਜ ਦੀ ਇਹ ਸਵੇਰ ਇੱਕ ਵੱਖਰੀ ਹੀ ਅਨੁਭੂਤੀ ਲੈ ਕੇ ਆਈ ਹੈ। ਬੱਚਿਆਂ ਦੇ ਵੈਦਿਕ ਮੰਤਰਾਂ ਨਾਲ ਸਵਾਗਤ, ਭਗਵਾਨ ਸ਼੍ਰੀ ਗਣੇਸ਼ ਦੇ ਦਰਸ਼ਨ, ਸ਼੍ਰੀ ਸ਼੍ਰੀ ਰਵੀਸ਼ੰਕਰ ਜੀ ਦੇ 70 ਸਾਲ ਅਤੇ ਆਰਟ ਆਫ਼ ਲਿਵਿੰਗ ਦੇ 45 ਸਾਲ, ਇਹ ਅਜਿਹੇ ਪਲ ਹਨ, ਜੋ ਹਮੇਸ਼ਾ ਮੇਰੀਆਂ ਯਾਦਾਂ ਵਿੱਚ ਰਹਿਣਗੇ। ਇਸ ਅਦਭੁਤ ਸਮਾਰੋਹ ਵਿੱਚ ਸੱਦਾ ਦੇਣ ਲਈ ਮੈਂ ਆਪ ਸਭ ਦਾ ਧੰਨਵਾਦੀ ਹਾਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਰਨਾਟਕ ਦੇ ਬੈਂਗਲੁਰੂ ਵਿੱਚ ਦਿ ਆਰਟ ਆਫ ਲਿਵਿੰਗ' ਦੇ 45ਵੇਂ ਸਥਾਪਨਾ ਵਰ੍ਹੇ ਦੇ ਸਮਾਗਮ ਵਿੱਚ ਹਿੱਸਾ ਲਿਆ
May 10th, 11:00 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਰਨਾਟਕ ਦੇ ਬੈਂਗਲੁਰੂ ਵਿੱਚ 'ਦਿ ਆਰਟ ਆਫ ਲਿਵਿੰਗ' ਦੇ 45ਵੇਂ ਸਥਾਪਨਾ ਵਰ੍ਹੇ ਦੇ ਸਮਾਗਮ ਵਿੱਚ ਹਿੱਸਾ ਲਿਆ। ਇਸ ਮੌਕੇ ਦੀ ਪਵਿੱਤਰਤਾ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਵੈਦਿਕ ਮੰਤਰਾਂ ਨਾਲ ਬੱਚਿਆਂ ਵੱਲੋਂ ਕੀਤਾ ਗਿਆ ਸਵਾਗਤ, ਭਗਵਾਨ ਗਣੇਸ਼ ਦੇ ਦਰਸ਼ਨ, ਸ਼੍ਰੀ ਸ਼੍ਰੀ ਰਵੀਸ਼ੰਕਰ ਜੀ ਦਾ 70ਵਾਂ ਸਾਲ ਅਤੇ ਆਰਟ ਆਫ ਲਿਵਿੰਗ ਦੇ 45ਵੇਂ ਸਥਾਪਨਾ ਵਰ੍ਹੇ ਦੇ ਸਮਾਗਮ ਨੇ ਇਸ ਸਵੇਰ ਨੂੰ ਬਹੁਤ ਹੀ ਖ਼ਾਸ ਬਣਾ ਦਿੱਤਾ ਹੈ। ਸ਼੍ਰੀ ਮੋਦੀ ਨੇ ਕਿਹਾ, “ਇਹ ਅਜਿਹੇ ਪਲ ਹਨ, ਜੋ ਮੇਰੀਆਂ ਯਾਦਾਂ ਵਿੱਚ ਹਮੇਸ਼ਾ ਬਣੇ ਰਹਿਣਗੇ।”Prime Minister praises Sikkim’s extraordinary biodiversity during visit to Gangtok Orchidarium
April 28th, 03:15 pm
During his visit to the Orchidarium in Gangtok, PM Modi admired Sikkim’s extraordinary biopersity and described the experience as mesmerising, noting that such conservation efforts reflect India’s deep-rooted harmony with nature and inspire citizens towards environmental protection and sustainable living.ਪ੍ਰਧਾਨ ਮੰਤਰੀ 27–28 ਅਪ੍ਰੈਲ ਨੂੰ ਸਿੱਕਮ ਦਾ ਦੌਰਾ ਕਰਨਗੇ
April 26th, 03:47 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 27–28 ਅਪ੍ਰੈਲ, 2026 ਨੂੰ ਸਿੱਕਮ ਦਾ ਦੌਰਾ ਕਰਨਗੇ। ਉਹ 27 ਅਪ੍ਰੈਲ ਨੂੰ ਲਗਭਗ 3 ਵਜੇ ਗੈਂਗਟੋਕ ਪਹੁੰਚਣਗੇ। 28 ਅਪ੍ਰੈਲ ਨੂੰ ਲਗਭਗ 9:30 ਵਜੇ ਸਵੇਰੇ, ਪ੍ਰਧਾਨ ਮੰਤਰੀ ਗੰਗਟੋਕ ਵਿੱਚ ਆਰਕੀਡੇਰੀਅਮ ਦਾ ਦੌਰਾ ਕਰਨਗੇ। ਸੂਬੇ ਦੀ ਵਾਤਾਵਰਨ ਅਤੇ ਫੁੱਲਾਂ ਦੀ ਵਿਰਾਸਤ ਨੂੰ ਦਰਸਾਉਣ ਲਈ, ਸਵਰਣ ਜਯੰਤੀ ਮੈਤਰੀ ਮੰਜਰੀ ਪਾਰਕ ਨੂੰ ਇੱਕ ਆਧੁਨਿਕ, ਵਿਸ਼ਵ-ਪੱਧਰੀ ਓਰਕਿਡ ਅਨੁਭਵ ਕੇਂਦਰ ਵਜੋਂ ਵਿਕਸਿਤ ਕੀਤਾ ਗਿਆ ਹੈ।ਪ੍ਰਧਾਨ ਮੰਤਰੀ ਨੇ ਧਰਤੀ ਮਾਤਾ ਦੀ ਸਦੀਵੀ ਭਾਵਨਾ ਨੂੰ ਪ੍ਰਗਟ ਕਰਨ ਨਾਲ ਸਬੰਧਿਤ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ
April 22nd, 11:12 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਧਰਤੀ ਮਾਤਾ ਦੀ ਸਦੀਵੀ ਭਾਵਨਾ ਨੂੰ ਪ੍ਰਗਟ ਕਰਨ ਵਾਲਾ ਇੱਕ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ:ਸਥਿਰਤਾ ਦੇ ਖੇਤਰ ਵਿੱਚ ਸਹਿਯੋਗ ’ਤੇ ਭਾਰਤ-ਕੋਰੀਆ ਗਣਰਾਜ ਦਾ ਸਾਂਝਾ ਬਿਆਨ
April 20th, 10:55 pm
ਭਾਰਤ ਗਣਰਾਜ ਅਤੇ ਕੋਰੀਆ ਗਣਰਾਜ ਜਿਨ੍ਹਾਂ ਨੂੰ ਅੱਗੇ ਦੋਵੇਂ ਪੱਖ ਕਿਹਾ ਗਿਆ ਹੈ, ਨੇ ਜਲਵਾਯੂ ਪਰਿਵਰਤਨ, ਸਮੁੰਦਰੀ ਅਤੇ ਆਰਕਟਿਕ ਮੁੱਦਿਆਂ ਵਿੱਚ ਵਿਹਾਰਕ ਸਹਿਯੋਗ ਰਾਹੀਂ ਵਿਸ਼ਵ-ਵਿਆਪੀ ਸਥਿਰਤਾ ਸਬੰਧੀ ਚੁਣੌਤੀਆਂ ਨਾਲ ਨਜਿੱਠਣ ਲਈ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ’ਤੇ ਸਹਿਮਤੀ ਪ੍ਰਗਟ ਕੀਤੀ ।Today, BJP stands for good governance and last-mile delivery: PM Modi
April 06th, 12:30 pm
PM Modi addressed BJP Karyakartas on the party’s Sthapana Diwas, paying tribute to generations of workers and their dedication, sacrifice and unwavering commitment. He reminisced about the early years when the BJP had neither power nor resources, and karyakartas travelled tirelessly to connect with people. He reiterated their belief in a brighter future for Bharat, which kept them going despite challenges like the Emergency, political isolation and violence.PM Modi addresses Party Karyakartas on BJP Sthapana Diwas
April 06th, 12:00 pm
PM Modi addressed BJP Karyakartas on the party’s Sthapana Diwas, paying tribute to generations of workers and their dedication, sacrifice and unwavering commitment. He reminisced about the early years when the BJP had neither power nor resources, and karyakartas travelled tirelessly to connect with people. He reiterated their belief in a brighter future for Bharat, which kept them going despite challenges like the Emergency, political isolation and violence.