Prime Minister Narendra Modi Chairs Second High-Level Meeting with Secretaries of Government of India
July 28th, 08:48 pm
PM Modi chaired the second high-level meeting with Secretaries to the Government of India. The sectors discussed included Finance and Economy, Commerce and Industry and Technology. He stressed the need to reform processes, improve work culture and strengthen institutional efficiency, while also calling for greater participation of young innovators and entrepreneurs in the cybersecurity ecosystem.ਪ੍ਰਧਾਨ ਮੰਤਰੀ ਨੇ ਭਾਰਤ-ਯੂਕੇ ਵਿਆਪਕ ਆਰਥਿਕ ਅਤੇ ਵਪਾਰਕ ਸਮਝੌਤੇ ਅਤੇ ਸਮਾਜਿਕ ਸੁਰੱਖਿਆ ਸਮਝੌਤੇ ਬਾਰੇ ਇੱਕ ਲੇਖ ਸਾਂਝਾ ਕੀਤਾ
July 15th, 12:58 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਾਰਤ-ਯੂਕੇ ਵਿਆਪਕ ਆਰਥਿਕ ਅਤੇ ਵਪਾਰਕ ਸਮਝੌਤੇ (ਸੀਈਟੀਏ) ਅਤੇ ਸਮਾਜਿਕ ਸੁਰੱਖਿਆ ਸਮਝੌਤੇ ’ਤੇ ਕੇਂਦਰੀ ਮੰਤਰੀ ਸ਼੍ਰੀ ਪੀਯੂਸ਼ ਗੋਇਲ ਦੇ ਇੱਕ ਲੇਖ ਨੂੰ ਸਾਂਝਾ ਕੀਤਾ ਅਤੇ ਇਸਨੂੰ ਭਾਰਤ-ਬ੍ਰਿਟੇਨ ਭਾਈਵਾਲੀ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਦੱਸਿਆ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਦੋਵੇਂ ਸਮਝੌਤੇ ਭਾਰਤ ਅਤੇ ਯੂਕੇ ਵਿਚਕਾਰ ਆਰਥਿਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਗੇ ਅਤੇ ਦੋਵਾਂ ਦੇਸ਼ਾਂ ਦੀਆਂ ਸਾਂਝੀਆਂ ਇੱਛਾਵਾਂ ਨੂੰ ਉਨ੍ਹਾਂ ਦੇ ਲੋਕਾਂ ਲਈ ਠੋਸ ਮੌਕਿਆਂ ਵਿੱਚ ਬਦਲਣਗੇ।ਇੰਡੋਨੇਸ਼ੀਆ ਵਿੱਚ ਕਮਿਊਨਿਟੀ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
July 07th, 11:47 pm
ਤੁਸੀਂ ਇੰਨਾ ਸ਼ਾਨਦਾਰ ਆਯੋਜਨ ਕੀਤਾ ਹੈ। ਤੁਸੀਂ ਸ਼ਾਨਦਾਰ ਭਾਰਤ ਦੀ ਜਿਊਂਦੀ-ਜਾਗਦੀ ਤਸਵੀਰ ਬਣੇ ਹੋ। ਇੱਥੇ ਇੰਨੇ ਸਾਰੇ ਲੋਕ ਇਕੱਠੇ ਆਏ ਹਨ। ਅਤੇ ਸਾਥੀਓ, ਇਸ ਵਾਰ ਮੈਂ ਇਕੱਲਾ ਨਹੀਂ ਆਇਆ ਹਾਂ। ਇਸ ਵਾਰ, ਮੇਰੇ ਨਾਲ ਮੇਰੇ ਪੱਕੇ ਮਿੱਤਰ ਪ੍ਰੈਜ਼ੀਡੈਂਟ ਪ੍ਰਬੋਵੋ ਵੀ ਮੇਰੇ ਨਾਲ ਆਏ ਹਨ।ਪ੍ਰਧਾਨ ਮੰਤਰੀ ਨੇ ਜਕਾਰਤਾ ਵਿੱਚ ਭਾਰਤੀ ਪ੍ਰਵਾਸੀ ਭਾਈਚਾਰੇ ਨੂੰ ਸੰਬੋਧਨ ਕੀਤਾ
July 07th, 05:30 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਜਕਾਰਤਾ ਵਿੱਚ ਭਾਰਤੀ ਭਾਈਚਾਰੇ ਦੇ ਇੱਕ ਸਵਾਗਤੀ ਸਮਾਗਮ ਵਿੱਚ ਹਿੱਸਾ ਲਿਆ। ਪ੍ਰੋਗਰਾਮ ਵਿੱਚ ਉਨ੍ਹਾਂ ਦੇ ਪਹੁੰਚਣ 'ਤੇ, ਭਾਰਤੀ ਪ੍ਰਵਾਸੀਆਂ ਅਤੇ ਭਾਰਤ ਦੇ ਇੰਡੋਨੇਸ਼ੀਆਈ ਦੋਸਤਾਂ ਦੇ ਇੱਕ ਵੱਡੇ ਇਕੱਠ ਵੱਲੋਂ ਉਨ੍ਹਾਂ ਦਾ ਨਿੱਘਾ ਅਤੇ ਉਤਸ਼ਾਹਪੂਰਵਕ ਸਵਾਗਤ ਕੀਤਾ ਗਿਆ। ਵਿਸ਼ੇਸ਼ ਸਨਮਾਨ ਪ੍ਰਗਟ ਕਰਦਿਆਂ ਇੰਡੋਨੇਸ਼ੀਆ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਪ੍ਰਬੋਵੋ ਸੁਬਿਆਂਤੋ ਵੀ ਇਸ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਨਾਲ ਸ਼ਾਮਲ ਹੋਏ।ਦਮਨ ਵਿੱਚ ਵੱਖ-ਵੱਖ ਪ੍ਰੋਜੈਕਟਾਂ ਦੇ ਨੀਂਹ ਪੱਥਰ/ਉਦਘਾਟਨ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
June 05th, 07:20 pm
ਜਿਵੇਂ ਤੁਸੀਂ ਇੱਥੇ ਇਕੱਠੇ ਹੋਏ ਹੋ, ਉਵੇਂ ਹੀ ਲਕਸ਼ਦੀਪ ਵਿੱਚ ਵੀ ਬਹੁਤ ਵੱਡੀ ਗਿਣਤੀ ਵਿੱਚ ਲੋਕ ਵੀਡੀਓ ਰਾਹੀਂ ਸਾਡੇ ਨਾਲ ਜੁੜੇ ਹੋਏ ਹਨ, ਕਿਉਂਕਿ ਅੱਜ ਲਕਸ਼ਦੀਪ ਦੇ ਵਿਕਾਸ ਦੀ ਵੀ ਨਵੀਂ ਸ਼ੁਰੂਆਤ, ਨਵੇਂ ਪ੍ਰੋਜੈਕਟ, ਜੋ ਪੂਰੇ ਲਕਸ਼ਦੀਪ ਦੇ ਜੀਵਨ ਵਿੱਚ ਇੱਕ ਇਨਕਲਾਬੀ ਕੰਮ ਕਰਨ ਵਾਲਾ ਹੈ, ਉਸ ਲਈ ਵੀ ਕੁਝ ਯੋਜਨਾਵਾਂ ਦਾ ਨੀਂਹ ਪੱਥਰ ਅਤੇ ਉਦਘਾਟਨ ਹੋਇਆ ਹੈ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦਮਨ ਵਿੱਚ ਲਗਭਗ ₹2,970 ਕਰੋੜ ਦੀ ਲਾਗਤ ਵਾਲੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਰਾਸ਼ਟਰ ਨੂੰ ਸਮਰਪਿਤ ਕੀਤਾ ਅਤੇ ਨੀਂਹ ਪੱਥਰ ਰੱਖਿਆ
June 05th, 07:15 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦਮਨ ਵਿੱਚ ਲਗਭਗ ₹2,970 ਕਰੋੜ ਦੀ ਲਾਗਤ ਵਾਲੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਅਤੇ ਉਨ੍ਹਾਂ ਦਾ ਨੀਂਹ ਪੱਥਰ ਰੱਖਿਆ। ਸਥਾਨਕ ਨੇਤਾਵਾਂ ਅਤੇ ਨਾਗਰਿਕਾਂ ਦੀ ਵੱਡੀ ਗਿਣਤੀ ਵਿੱਚ ਮੌਜੂਦਗੀ ਨੂੰ ਸਵੀਕਾਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਜਨਤਾ ਵੱਲੋਂ ਮਿਲੇ ਭਾਰੀ ਸਮਰਥਨ ਲਈ ਧੰਨਵਾਦ ਪ੍ਰਗਟ ਕਰਦੇ ਹੋਏ ਕੀਤੀ। ਆਪਣੀ ਪਿਛਲੀ ਫੇਰੀ ਨੂੰ ਯਾਦ ਕਰਦੇ ਹੋਏ, ਉਨ੍ਹਾਂ ਗੌਰ ਕੀਤਾ ਕਿ ਕਿਵੇਂ ਪਹਿਲਾਂ ਦੇਖੀਆਂ ਚੀਜ਼ਾਂ ਹਕੀਕਤ ਵਿੱਚ ਬਦਲ ਗਈਆਂ ਹਨ; ਇਹ ਖੇਤਰ ਹੁਣ ਮਾਣ ਨਾਲ ਦੇਸ਼ ਦੀ ਵਿਭਿੰਨਤਾ ਅਤੇ ਜੀਵੰਤਤਾ ਨੂੰ ਪ੍ਰਦਰਸ਼ਿਤ ਕਰਦਾ ਹੈ। ਸ਼੍ਰੀ ਮੋਦੀ ਨੇ ਕਿਹਾ, “ਦਮਨ ਮਿੰਨੀ ਇੰਡੀਆ ਦੀ ਇੱਕ ਜੀਵੰਤ ਮਿਸਾਲ ਬਣ ਗਿਆ ਹੈ, ਜਿੱਥੇ ਵੱਖ-ਵੱਖ ਖੇਤਰਾਂ ਦੇ ਲੋਕਾਂ ਦਾ ਨਿਵਾਸ ਪੂਰੇ ਦੇਸ਼ ਦੀ ਇੱਕ ਸੁੰਦਰ ਝਲਕ ਪੇਸ਼ ਕਰਦਾ ਹੈ।ਇੰਡੀਆ ਏਆਈ ਇੰਪੈਕਟ ਸਮਿਟ 2026 ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
February 19th, 10:00 am
ਦੁਨੀਆ ਦੀ ਸਭ ਤੋਂ ਵੱਡੀ ਅਤੇ ਇਤਿਹਾਸਕ ਏਆਈ ਇੰਪੈਕਟ ਸਮਿਟ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਹੈ। ਇਹ ਸਮਿਟ ਜਿਸ ਭਾਰਤ ਵਿੱਚ ਹੋ ਰਹੀ ਹੈ, ਉਹ ਭਾਰਤ ਮਨੁੱਖਤਾ ਦੇ ਛੇਵੇਂ ਹਿੱਸੇ ਦੀ ਨੁਮਾਇੰਦਗੀ ਕਰਦਾ ਹੈ। ਭਾਰਤ, ਦੁਨੀਆ ਦੀ ਸਭ ਤੋਂ ਵੱਡੀ ਨੌਜਵਾਨ ਆਬਾਦੀ ਵਾਲਾ ਦੇਸ਼ ਹੈ, ਸਭ ਤੋਂ ਵੱਡੇ ਟੈਕ ਪ੍ਰਤਿਭਾ ਪੂਲ ਦਾ ਕੇਂਦਰ ਹੈ, ਸਭ ਤੋਂ ਵੱਡੇ ਤਕਨੀਕ-ਸਮਰਥਿਤ ਈਕੋਸਿਸਟਮ ਦਾ ਉਦਾਹਰਣ ਹੈ। ਭਾਰਤ ਨਵੀਂ ਤਕਨਾਲੋਜੀ ਬਣਾਉਂਦਾ ਵੀ ਹੈ ਅਤੇ ਉਸਨੂੰ ਬੇਮਿਸਾਲ ਤੇਜ਼ੀ ਨਾਲ ਅਪਣਾਉਂਦਾ ਵੀ ਹੈ। ਨਵੀਂ ਤਕਨਾਲੋਜੀ ਪ੍ਰਤੀ ਉਤਸੁਕ 140 ਕਰੋੜ ਭਾਰਤੀਆਂ ਵੱਲੋਂ, ਮੈਂ ਸਾਰੇ ਸਰਕਾਰ ਦੇ ਮੁਖੀਆਂ, ਗਲੋਬਲ ਏਆਈ ਈਕੋਸਿਸਟਮ ਦੇ ਆਗੂਆਂ ਅਤੇ ਇਨੋਵੇਟਰਾਂ ਦਾ ਇਸ ਸਮਿਟ ਵਿੱਚ ਸਵਾਗਤ ਕਰਦਾ ਹਾਂ, ਤੁਹਾਡਾ ਧੰਨਵਾਦ ਕਰਦਾ ਹਾਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 'ਇੰਡੀਆ ਏਆਈ ਇੰਪੈਕਟ ਸਮਿਟ 2026' ਦਾ ਉਦਘਾਟਨ ਕੀਤਾ
February 19th, 09:40 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ 'ਇੰਡੀਆ ਏਆਈ ਇੰਪੈਕਟ ਸਮਿਟ 2026' ਦਾ ਉਦਘਾਟਨ ਕੀਤਾ। ਇਸ ਮੌਕੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਦੁਨੀਆ ਦਾ ਸਭ ਤੋਂ ਵੱਡਾ ਅਤੇ ਇਤਿਹਾਸਕ ਏਆਈ ਇੰਪੈਕਟ ਸਮਿਟ ਭਾਰਤ ਵਿੱਚ ਹੋ ਰਿਹਾ ਹੈ, ਜੋ ਮਨੁੱਖਤਾ ਦੇ ਛੇਵੇਂ ਹਿੱਸੇ ਦੀ ਨੁਮਾਇੰਦਗੀ ਕਰਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਨੌਜਵਾਨ ਆਬਾਦੀ, ਸਭ ਤੋਂ ਵੱਡਾ ਤਕਨੀਕੀ ਪ੍ਰਤਿਭਾ ਭੰਡਾਰ ਅਤੇ ਖ਼ੁਸ਼ਹਾਲ ਤਕਨਾਲੋਜੀ-ਯੋਗ ਈਕੋਸਿਸਟਮ ਹੈ। ਉਨ੍ਹਾਂ ਕਿਹਾ ਕਿ ਭਾਰਤ ਨਾ ਸਿਰਫ਼ ਨਵੀਂਆਂ ਤਕਨੀਕਾਂ ਦਾ ਨਿਰਮਾਣ ਕਰਦਾ ਹੈ, ਸਗੋਂ ਉਨ੍ਹਾਂ ਨੂੰ ਬੇਮਿਸਾਲ ਗਤੀ ਨਾਲ ਅਪਣਾਉਂਦਾ ਵੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ 140 ਕਰੋੜ ਭਾਰਤੀ ਨਵੀਂਆਂ ਤਕਨੀਕਾਂ ਨੂੰ ਅਪਣਾਉਣ ਲਈ ਉਤਸੁਕ ਹਨ ਅਤੇ ਉਨ੍ਹਾਂ ਵੱਲੋਂ ਉਨ੍ਹਾਂ ਨੇ ਸਿਖਰ ਸੰਮੇਲਨ ਵਿੱਚ ਭਾਗ ਲੈਣ ਵਾਲੇ ਰਾਸ਼ਟਰਾਂ ਦੇ ਮੁਖੀਆਂ, ਆਲਮੀ ਏਆਈ ਈਕੋਸਿਸਟਮ ਦੇ ਨੇਤਾਵਾਂ ਅਤੇ ਨਵੀਨਤਾਕਾਰਾਂ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਨੇ ਉਨ੍ਹਾਂ ਦੀ ਮੌਜੂਦਗੀ ਲਈ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਭਾਰਤ ਵਿੱਚ ਇਸ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰਨਾ ਨਾ ਸਿਰਫ਼ ਦੇਸ਼ ਲਈ ਸਗੋਂ ਵਿਕਾਸਸ਼ੀਲ ਦੇਸ਼ਾਂ ਲਈ ਵੀ ਮਾਣ ਵਾਲੀ ਗੱਲ ਹੈ।ਪ੍ਰਧਾਨ ਮੰਤਰੀ ਨੇ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕਰਦੇ ਹੋਏ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਉੱਦਮੀਆਂ ਜਾਂ ਮਿਹਨਤੀ ਲੋਕਾਂ ਲਈ ਕੁਝ ਵੀ ਅਸੰਭਵ ਨਹੀਂ ਹੈ
December 29th, 11:24 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕਰਦੇ ਹੋਏ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਉੱਦਮੀਆਂ ਜਾਂ ਮਿਹਨਤੀ ਲੋਕਾਂ ਲਈ ਕੁਝ ਵੀ ਅਸੰਭਵ ਨਹੀਂ ਹੈ -ਇਥੋਪੀਆ ਦੀ ਸੰਸਦ ਦੇ ਸਾਂਝੇ ਸੈਸ਼ਨ ਵਿੱਚ ਪ੍ਰਧਾਨ ਮੰਤਰੀ ਦਾ ਸੰਬੋਧਨ
December 17th, 12:25 pm
ਮੈਂ ਦੋਸਤੀ, ਸਦਭਾਵਨਾ ਅਤੇ ਭਾਈਚਾਰੇ ਦਾ ਸੁਨੇਹਾ ਲੈ ਕੇ ਆਇਆ ਹਾਂ।ਪ੍ਰਧਾਨ ਮੰਤਰੀ ਨੇ ਇਥੋਪੀਆ ਵਿੱਚ ਸੰਸਦ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕੀਤਾ
December 17th, 12:12 pm
ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਭਾਰਤ ਦੇ ਲੋਕਾਂ ਵੱਲੋਂ ਇਥੋਪੀਆ ਦੇ ਸੰਸਦ ਮੈਂਬਰਾਂ ਨੂੰ ਦੋਸਤੀ ਅਤੇ ਸਦਭਾਵਨਾ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਕੀਤੀ। ਉਨ੍ਹਾਂ ਨੇ ਕਿਹਾ ਕਿ ਸੰਸਦ ਨੂੰ ਸੰਬੋਧਨ ਕਰਨਾ ਅਤੇ ਲੋਕਤੰਤਰ ਦੇ ਇਸ ਮੰਦਰ ਜ਼ਰੀਏ ਇਥੋਪੀਆ ਦੇ ਆਮ ਲੋਕਾਂ, ਕਿਸਾਨਾਂ, ਉੱਦਮੀਆਂ, ਮਾਣਮੱਤੀਆਂ ਮਹਿਲਾਵਾਂ ਅਤੇ ਨੌਜਵਾਨਾਂ ਨਾਲ ਗੱਲ ਕਰਨਾ ਉਨ੍ਹਾਂ ਦੇ ਲਈ ਇੱਕ ਖ਼ੁਸ਼ਕਿਸਮਤੀ ਦੀ ਗੱਲ ਹੈ, ਜੋ ਦੇਸ਼ ਦੇ ਭਵਿੱਖ ਨੂੰ ਆਕਾਰ ਦੇ ਰਹੇ ਹਨ। ਉਨ੍ਹਾਂ ਨੇ ਇਥੋਪੀਆ ਦੇ ਲੋਕਾਂ ਅਤੇ ਸਰਕਾਰ ਦਾ ਉਨ੍ਹਾਂ ਨੂੰ ਸਰਬ-ਉੱਚ ਸਨਮਾਨ ਯਾਨੀ ਗ੍ਰੇਟ ਆਨਰ ਨਿਸ਼ਾਨ ਆਫ਼ ਇਥੋਪੀਆ ਦੇਣ ਲਈ ਧੰਨਵਾਦ ਕੀਤਾ। ਸਬੰਧਾਂ ਦੀ ਮਹੱਤਤਾ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨੇ ਡੂੰਘੀ ਸੰਤੁਸ਼ਟੀ ਪ੍ਰਗਟ ਕਰਦੇ ਹੋਏ ਕਿਹਾ ਕਿ ਇਸ ਯਾਤਰਾ ਦੌਰਾਨ ਦੋਵਾਂ ਦੇਸ਼ਾਂ ਦੇ ਵਿੱਚ ਪੁਰਾਣੇ ਸਬੰਧਾਂ ਨੂੰ ਰਣਨੀਤਕ ਸਾਂਝੇਦਾਰੀ ਵਿੱਚ ਬਦਲਿਆ ਗਿਆ ਹੈ।ਸਕਾਈਰੂਟ ਦੇ ਇਨਫਿਨਿਟੀ ਕੈਂਪਸ ਦੇ ਉਦਘਾਟਨ ਦੇ ਮੌਕੇ ‘ਤੇ ਵੀਡੀਓ ਕਾਨਫਰੰਸਿੰਗ ਰਾਹੀਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
November 27th, 11:01 am
ਕੈਬਨਿਟ ਵਿੱਚ ਮੇਰੇ ਸਾਥੀ ਮਿਸ਼ਰਾ ਜੀ, ਕਿਸ਼ਨ ਰੈੱਡੀ ਜੀ, ਆਂਧਰਾ ਪ੍ਰਦੇਸ਼ ਦੇ ਉਦਯੋਗ ਮੰਤਰੀ ਸ਼੍ਰੀ ਟੀ. ਜੀ. ਭਰਤ ਜੀ, ਇਨ-ਸਪੇਸ ਦੇ ਚੇਅਰਮੈਨ ਸ਼੍ਰੀ ਪਵਨ ਗੋਇਨਕਾ ਜੀ, ਟੀਮ ਸਕਾਈਰੂਟ, ਹੋਰ ਮਹਾਮਹਿਮ, ਦੇਵੀਓ ਅਤੇ ਸੱਜਣੋ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਹੈਦਰਾਬਾਦ ਵਿੱਚ ਸਕਾਈਰੂਟ ਇਨਫਿਨਿਟੀ ਕੈਂਪਸ ਦਾ ਉਦਘਾਟਨ ਕੀਤਾ
November 27th, 11:00 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਤੇਲੰਗਾਨਾ ਦੇ ਹੈਦਰਾਬਾਦ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਸਕਾਈਰੂਟ ਇਨਫਿਨਿਟੀ ਕੈਂਪਸ ਦਾ ਉਦਘਾਟਨ ਕੀਤਾ। ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇਸ਼ ਪੁਲਾੜ ਖੇਤਰ ਵਿੱਚ ਇੱਕ ਬੇਮਿਸਾਲ ਮੌਕੇ ਦਾ ਗਵਾਹ ਬਣ ਰਿਹਾ ਹੈ। ਸ਼੍ਰੀ ਮੋਦੀ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਨਿੱਜੀ ਖੇਤਰ ਦੀ ਵਧਦੀ ਪ੍ਰਸਿੱਧੀ ਦੇ ਨਾਲ ਭਾਰਤ ਦਾ ਪੁਲਾੜ ਈਕੋਸਿਸਟਮ ਇੱਕ ਵੱਡੀ ਛਲਾਂਗ ਮਾਰ ਰਹੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਕਾਈਰੂਟ ਇਨਫਿਨਿਟੀ ਕੈਂਪਸ ਭਾਰਤ ਦੀ ਨਵੀਂ ਸੋਚ, ਨਵੀਨਤਾ ਅਤੇ ਯੁਵਾ ਸ਼ਕਤੀ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਨੌਜਵਾਨਾਂ ਦੀ ਨਵੀਨਤਾ, ਜੋਖ਼ਮ ਲੈਣ ਅਤੇ ਉੱਦਮਤਾ ਨਵੀਆਂ ਉਚਾਈਆਂ ਨੂੰ ਛੂਹ ਰਹੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਦਾ ਪ੍ਰੋਗਰਾਮ ਇਸ ਗੱਲ ਦਾ ਪ੍ਰਤੀਬਿੰਬ ਹੈ ਕਿ ਭਾਰਤ ਭਵਿੱਖ ਵਿੱਚ ਗਲੋਬਲ ਸੈਟੇਲਾਈਟ ਲਾਂਚ ਵਾਤਾਵਰਣ ਪ੍ਰਣਾਲੀ ਵਿੱਚ ਕਿਵੇਂ ਇੱਕ ਮੋਹਰੀ ਵਜੋਂ ਉਭਰੇਗਾ। ਉਨ੍ਹਾਂ ਨੇ ਸ਼੍ਰੀ ਪਵਨ ਕੁਮਾਰ ਚੰਦਨਾ ਅਤੇ ਸ਼੍ਰੀ ਨਾਗਾ ਭਰਤ ਡਾਕਾ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਇਹ ਦੋਵੇਂ ਨੌਜਵਾਨ ਉੱਦਮੀ ਦੇਸ਼ ਭਰ ਦੇ ਅਣਗਿਣਤ ਨੌਜਵਾਨ ਪੁਲਾੜ ਉੱਦਮੀਆਂ ਲਈ ਪ੍ਰੇਰਨਾ ਸਰੋਤ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਦੋਵਾਂ ਨੂੰ ਖ਼ੁਦ ‘ਤੇ ਭਰੋਸਾ ਸੀ, ਜੋਖ਼ਮ ਲੈਣ ਤੋਂ ਨਹੀਂ ਝਿਜਕਦੇ ਨਹੀਂ ਸਨ ਅਤੇ ਨਤੀਜੇ ਵਜੋਂ ਅੱਜ ਪੂਰਾ ਦੇਸ਼ ਉਨ੍ਹਾਂ ਦੀ ਸਫਲਤਾ ਦੇਖ ਰਿਹਾ ਹੈ ਅਤੇ ਦੇਸ਼ ਉਨ੍ਹਾਂ 'ਤੇ ਮਾਣ ਮਹਿਸੂਸ ਕਰ ਰਿਹਾ ਹੈ।ਪ੍ਰਧਾਨ ਮੰਤਰੀ ਨੇ ਮੇਕ ਇਨ ਇੰਡੀਆ ਪਹਿਲ ਦੇ 11 ਸਾਲ ਪੂਰੇ ਹੋਣ ’ਤੇ ਖ਼ੁਸ਼ੀ ਪ੍ਰਗਟਾਈ
September 25th, 01:01 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੇਕ ਇਨ ਇੰਡੀਆ ਪਹਿਲ ਦੀ 11ਵੀਂ ਵਰ੍ਹੇਗੰਢ ਮੌਕੇ ਭਾਰਤ ਦੀ ਸਮੁੱਚੀ ਆਰਥਿਕ ਸਥਿਤੀ ਅਤੇ ਉੱਦਮਤਾ ਈਕੋਸਿਸਟਮ ’ਤੇ ਇਸ ਦੇ ਪਰਿਵਰਤਨਸ਼ੀਲ ਪ੍ਰਭਾਵ ਨੂੰ ਲੈ ਕੇ ਖ਼ੁਸ਼ੀ ਪ੍ਰਗਟਾਈ। ਸ਼੍ਰੀ ਮੋਦੀ ਨੇ ਮੇਕ ਇਨ ਇੰਡੀਆ ਵੱਲੋਂ ਭਾਰਤ ਦੇ ਉੱਦਮੀਆਂ ਨੂੰ ਦਿੱਤੇ ਗਏ ਹੁਲਾਰੇ ਅਤੇ ਇਸ ਦੇ ਆਲਮੀ ਪ੍ਰਭਾਵ ਦੀ ਸ਼ਲਾਘਾ ਕੀਤੀ।ਗ੍ਰੇਟਰ ਨੋਇਡਾ ਵਿੱਚ ਉੱਤਰ ਪ੍ਰਦੇਸ਼ ਅੰਤਰਰਾਸ਼ਟਰੀ ਵਪਾਰ ਸ਼ੋਅ ਦੇ ਉਦਘਾਟਨ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ
September 25th, 10:22 am
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀਮਾਨ ਯੋਗੀ ਆਦਿੱਤਿਆਨਾਥ ਜੀ, ਯੂਪੀ ਸਰਕਾਰ ਦੇ ਮੰਤਰੀ, ਯੂਪੀ ਭਾਜਪਾ ਦੇ ਪ੍ਰਧਾਨ ਭੁਪੇਂਦਰ ਚੌਧਰੀ ਜੀ, ਉਦਯੋਗ ਜਗਤ ਦੇ ਸਾਰੇ ਸਾਥੀਓ, ਹੋਰ ਪਤਵੰਤੇ ਸੱਜਣੋ, ਭੈਣੋਂ ਤੇ ਭਰਾਵੋ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਵਿੱਚ ਉੱਤਰ ਪ੍ਰਦੇਸ਼ ਕੌਮਾਂਤਰੀ ਵਪਾਰ ਸ਼ੋਅ ਨੂੰ ਸੰਬੋਧਨ ਕੀਤਾ
September 25th, 10:00 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਵਿੱਚ ਉੱਤਰ ਪ੍ਰਦੇਸ਼ ਕੌਮਾਂਤਰੀ ਵਪਾਰ ਸ਼ੋਅ 2025 ਦਾ ਉਦਘਾਟਨ ਕਰਦੇ ਹੋਏ ਇਸ ਮੇਲੇ ਵਿੱਚ ਹਿੱਸਾ ਲੈਣ ਵਾਲੇ ਸਾਰੇ ਵਪਾਰੀਆਂ, ਨਿਵੇਸ਼ਕਾਂ, ਉੱਦਮੀਆਂ ਅਤੇ ਨੌਜਵਾਨ ਭਾਗੀਦਾਰਾਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਖ਼ੁਸ਼ੀ ਪ੍ਰਗਟ ਕੀਤੀ ਕਿ ਇਸ ਆਯੋਜਨ ਵਿੱਚ 2,200 ਤੋਂ ਵੱਧ ਪ੍ਰਦਰਸ਼ਕ ਆਪਣੇ ਉਤਪਾਦਾਂ ਅਤੇ ਸੇਵਾਵਾਂ ਦਾ ਪ੍ਰਦਰਸ਼ਨ ਕਰ ਰਹੇ ਹਨ। ਸ਼੍ਰੀ ਮੋਦੀ ਨੇ ਜ਼ਿਕਰ ਕੀਤਾ ਕਿ ਇਸ ਵਾਰ ਦੇ ਸ਼ੋਅ ਵਿੱਚ ਰੂਸ ਭਾਈਵਾਲ ਦੇਸ਼ ਹੈ ਅਤੇ ਇਹ ਸਮੇਂ ਦੀ ਕਸੌਟੀ ’ਤੇ ਖਰੀ ਉੱਤਰੀ ਸਾਂਝੀਦਾਰੀ ਨੂੰ ਹੋਰ ਮਜ਼ਬੂਤ ਬਣਾਉਂਦਾ ਹੈ। ਉਨ੍ਹਾਂ ਨੇ ਇਸ ਆਯੋਜਨ ਲਈ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਸਰਕਾਰ ਦੇ ਸਹਿਯੋਗੀਆਂ ਅਤੇ ਹੋਰ ਹਿੱਤਧਾਰਕਾਂ ਨੂੰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸ਼ੋਅ ਦਾ ਆਯੋਜਨ ਪੰਡਿਤ ਦੀਨਦਿਆਲ ਉਪਾਧਿਆਏ ਦੀ ਜਨਮ ਵਰ੍ਹੇਗੰਢ ਦੇ ਨਾਲ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੇ ਦੇਸ਼ ਨੂੰ ਅਖ਼ੀਰ ’ਤੇ ਖੜ੍ਹੇ ਵਿਅਕਤੀ ਨੂੰ ਉੱਚਾ ਚੁੱਕਣ ਲਈ ਅੰਤਯੋਦਯ ਦੇ ਰਾਹ 'ਤੇ ਅਗਵਾਈ ਕੀਤੀ। ਉਨ੍ਹਾਂ ਨੇ ਕਿਹਾ ਕਿ ਅੰਤਯੋਦਯ ਦਾ ਮਤਲਬ ਹੈ ਇਹ ਯਕੀਨੀ ਬਣਾਉਣਾ ਕਿ ਵਿਕਾਸ ਸਭ ਤੋਂ ਗ਼ਰੀਬ ਵਿਅਕਤੀ ਤੱਕ ਪਹੁੰਚੇ ਅਤੇ ਹਰ ਤਰ੍ਹਾਂ ਦੇ ਵਿਤਕਰੇ ਨੂੰ ਖ਼ਤਮ ਕਰੇ। ਉਨ੍ਹਾਂ ਨੇ ਕਿਹਾ ਕਿ ਭਾਰਤ ਹੁਣ ਸਮਾਵੇਸ਼ੀ ਵਿਕਾਸ ਦਾ ਇਹੀ ਮਾਡਲ ਦੁਨੀਆ ਵਿੱਚ ਪੇਸ਼ ਕਰ ਰਿਹਾ ਹੈ।ਗੁਜਰਾਤ ਦੇ ਅਹਿਮਦਾਬਾਦ ਵਿੱਚ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
August 25th, 06:42 pm
ਗੁਜਰਾਤ ਦੇ ਰਾਜਪਾਲ ਸ਼੍ਰੀਮਾਨ ਆਚਾਰੀਆ ਦੇਵਵ੍ਰਤ ਜੀ, ਇੱਥੋਂ ਦੇ ਪ੍ਰਸਿੱਧ ਮੁੱਖ ਮੰਤਰੀ ਭੂਪੇਂਦਰ ਭਾਈ ਪਟੇਲ, ਕੇਂਦਰੀ ਕੈਬਨਿਟ ਵਿੱਚ ਮੇਰੇ ਸਹਿਯੋਗੀ ਸੀਆਰ ਪਾਟਿਲ, ਗੁਜਰਾਤ ਸਰਕਾਰ ਦੇ ਸਾਰੇ ਮੰਤਰੀਗਣ, ਅਹਿਮਦਾਬਾਦ ਦੀ ਮੇਅਰ ਪ੍ਰਤਿਭਾ ਜੀ, ਹੋਰ ਜਨ ਪ੍ਰਤੀਨਿਧੀ ਗਣ ਅਤੇ ਅਹਿਮਦਾਬਾਦ ਦੇ ਮੇਰੇ ਭਰਾਵੋ ਅਤੇ ਭੈਣੋ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਹਿਮਦਾਬਾਦ, ਗੁਜਰਾਤ ਵਿੱਚ 5,400 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ, ਨੀਂਹ ਪੱਥਰ ਰੱਖਿਆ ਅਤੇ ਲੋਕਅਰਪਣ ਕੀਤਾ
August 25th, 06:15 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਅਹਿਮਦਾਬਾਦ ਵਿੱਚ 5,400 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ, ਨੀਂਹ ਪੱਥਰ ਰੱਖਿਆ ਅਤੇ ਲੋਕਅਰਪਣ ਕੀਤਾ। ਮੌਜੂਦ ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਪੂਰਾ ਦੇਸ਼ ਇਸ ਸਮੇਂ ਗਣੇਸ਼ਉਤਸਵ ਦੇ ਉਤਸ਼ਾਹ ਵਿੱਚ ਡੁੱਬਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਗਣਪਤੀ ਬੱਪਾ ਦੇ ਅਸ਼ੀਰਵਾਦ ਨਾਲ, ਅੱਜ ਗੁਜਰਾਤ ਦੀ ਪ੍ਰਗਤੀ ਨਾਲ ਜੁੜੇ ਕਈ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਜਨਤਾ ਦੇ ਚਰਣਾਂ ਵਿੱਚ ਕਈ ਪ੍ਰੋਜੈਕਟ ਸਮਰਪਿਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਨੇ ਇਨ੍ਹਾਂ ਵਿਕਾਸ ਪਹਿਲਕਦਮੀਆਂ ਦੇ ਲਈ ਸਾਰੇ ਨਾਗਰਿਕਾਂ ਨੂੰ ਹਾਰਦਿਕ ਵਧਾਈਆਂ ਦਿੱਤੀਆਂ।ਕੈਬਨਿਟ ਨੇ ਉੱਤਰ ਪ੍ਰਦੇਸ਼ ਵਿੱਚ ਸੈਮੀਕੰਡਕਟਰ ਯੂਨਿਟ ਨੂੰ ਮਨਜ਼ੂਰੀ ਦਿੱਤੀ
May 14th, 03:06 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਅੱਜ ਇੰਡੀਆ ਸੈਮੀਕੰਡਕਟਰ ਮਿਸ਼ਨ ਅਧੀਨ ਇੱਕ ਹੋਰ ਸੈਮੀਕੰਡਕਟਰ ਯੂਨਿਟ ਦੀ ਸਥਾਪਨਾ ਨੂੰ ਮਨਜ਼ੂਰੀ ਦਿੱਤੀ।17ਵੇਂ ਸਿਵਲ ਸੇਵਾਵਾਂ ਦਿਵਸ 'ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
April 21st, 11:30 am
ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਡਾ. ਜਿਤੇਂਦਰ ਸਿੰਘ ਜੀ, ਸ਼ਕਤੀਕਾਂਤ ਦਾਸ ਜੀ, ਡਾ. ਸੋਮਨਾਥਨ ਜੀ, ਹੋਰ ਸੀਨੀਅਰ ਅਧਿਕਾਰੀਗਣ, ਦੇਸ਼ ਭਰ ਤੋਂ ਜੁੜੇ ਸਿਵਿਲ ਸਰਵਿਸਿਜ ਦੇ ਸਾਰੇ ਸਾਥੀ, ਦੇਵੀਓ ਅਤੇ ਸੱਜਣੋਂ!