PM Narendra Modi receives a telephone call from the Acting President of Venezuela
January 30th, 09:05 pm
Prime Minister Shri Narendra Modi received a telephone call today from the Acting President of the Bolivarian Republic of Venezuela, Her Excellency Ms. Delcy Eloína Rodríguez Gómez.PM Modi interacts with Energy Sector CEOs
January 28th, 09:09 pm
Prime Minister Shri Narendra Modi interacted with CEOs of the global energy sector as part of the ongoing India Energy Week (IEW) 2026, at his residence at Lok Kalyan Marg earlier today.India is now moving beyond energy security towards the mission of energy independence: PM Modi at the India Energy Week 2026
January 27th, 10:15 am
In his address at the inauguration of India Energy Week 2026, PM Modi remarked that today India is a land of immense opportunities for the energy sector. He said that the recently signed India-European Union agreement will bring immense opportunities for India and European nations. As India’s energy sector offer investment opportunities worth $500 billion, the PM called upon the global community with the message: Make in India, Innovate in India, Scale with India, Invest in India.PM Modi addresses the inaugural ceremony of India Energy Week 2026 via video conferencing
January 27th, 10:08 am
In his address at the inauguration of India Energy Week 2026, PM Modi remarked that today India is a land of immense opportunities for the energy sector. He said that the recently signed India-European Union agreement will bring immense opportunities for India and European nations. As India’s energy sector offer investment opportunities worth $500 billion, the PM called upon the global community with the message: Make in India, Innovate in India, Scale with India, Invest in India.Today, India has embarked on the Reform Express, aimed at making both life and business easier: PM Modi at the 18th Rozgar Mela
January 24th, 11:30 am
While addressing the 18th Rozgar Mela, PM Modi expressed his happiness that over 61,000 young people are receiving appointment letters for government services. He noted that India is entering into trade and mobility agreements with several countries, opening up vast new opportunities for young Indians. Highlighting the nation’s progress across sectors over the past decade, he urged the youth to work with the spirit of “Nagrik Devo Bhava.”Prime Minister Shri Narendra Modi addresses the 18th Rozgar Mela via video conferencing
January 24th, 11:00 am
While addressing the 18th Rozgar Mela, PM Modi expressed his happiness that over 61,000 young people are receiving appointment letters for government services. He noted that India is entering into trade and mobility agreements with several countries, opening up vast new opportunities for young Indians. Highlighting the nation’s progress across sectors over the past decade, he urged the youth to work with the spirit of “Nagrik Devo Bhava.”PM Narendra Modi receives a telephone call from the President of Brazil
January 22nd, 09:43 pm
Prime Minister Shri Narendra Modi received a telephone call today from the President of the Federative Republic of Brazil, His Excellency Mr. Luiz Inácio Lula da Silva.List of Outcomes: Visit of His Highness Sheikh Mohamed bin Zayed Al Nahyan, President of UAE to India
January 19th, 08:23 pm
At the invitation of PM Modi, UAE President HH Sheikh Mohamed bin Zayed Al Nahyan paid an official visit to India on 19 January 2026. During the visit, multiple MoUs and agreements were signed across key sectors including space, defence, energy and agriculture. A major announcement made under the AI India Mission was an India–UAE collaboration to set up a supercomputing cluster in India.Joint Statement: Visit of President of the UAE, His Highness Sheikh Mohamed bin Zayed Al Nahyan, to India
January 19th, 08:10 pm
At the invitation of PM Modi, UAE President HH Sheikh Mohamed bin Zayed Al Nahyan paid an official visit to India on 19 January 2026. The two leaders reviewed the full scope of bilateral cooperation between the two countries. They welcomed the robust growth in trade and economic cooperation since the signing of the CEPA in 2022 and noted the rapid expansion of bilateral trade, which reached US$100 billion in FY 2024–25, setting the stage for reaching US$200 billion by 2032.ਪ੍ਰਧਾਨ ਮੰਤਰੀ ਨੇ ਵਿਸਾਖ ਰਿਫ਼ਾਈਨਰੀ ਵਿਖੇ ਰਹਿੰਦ-ਖੂੰਹਦ ਅਪਗ੍ਰੇਡੇਸ਼ਨ ਸਹੂਲਤ ਦੀ ਸ਼ੁਰੂਆਤ ਦੀ ਸ਼ਲਾਘਾ ਕੀਤੀ
January 06th, 08:50 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਂਧਰਾ ਪ੍ਰਦੇਸ਼ ਦੀ ਵਿਸਾਖ ਰਿਫ਼ਾਈਨਰੀ ਵਿਖੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਐੱਚਪੀਸੀਐੱਲ) ਦੇ ਰਹਿੰਦ-ਖੂੰਹਦ ਅਪਗ੍ਰੇਡੇਸ਼ਨ ਸਹੂਲਤ (ਆਰਯੂਐੱਫ਼) ਦੀ ਸਫਲ ਸ਼ੁਰੂਆਤ ਦੀ ਸ਼ਲਾਘਾ ਕਰਦਿਆਂ ਇਸ ਨੂੰ ਊਰਜਾ ਸੁਰੱਖਿਆ ਅਤੇ ਸਵੈ-ਨਿਰਭਰਤਾ ਵੱਲ ਭਾਰਤ ਦਾ ਇੱਕ ਮਹੱਤਵਪੂਰਨ ਕਦਮ ਦੱਸਿਆ।ਪ੍ਰਧਾਨ ਮੰਤਰੀ ਦਾ ਜੌਰਡਨ, ਇਥੋਪੀਆ ਅਤੇ ਓਮਾਨ ਦਾ ਦੌਰਾ
December 11th, 08:43 pm
ਜੌਰਡਨ ਦੇ ਮਹਾਮਹਿਮ ਸ਼ਾਹ ਅਬਦੁੱਲਾ ਦੂਜੇ ਬਿਨ ਅਲ ਹੁਸੈਨ ਦੇ ਸੱਦੇ 'ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 15-16 ਦਸੰਬਰ, 2025 ਨੂੰ ਜੌਰਡਨ ਦਾ ਦੌਰਾ ਕਰਨਗੇ। ਇਸ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਭਾਰਤ ਅਤੇ ਜੌਰਡਨ ਵਿਚਾਲੇ ਹਰ ਤਰ੍ਹਾਂ ਦੇ ਸਬੰਧਾਂ ਦੀ ਸਮੀਖਿਆ ਕਰਨ ਅਤੇ ਖੇਤਰੀ ਮੁੱਦਿਆਂ 'ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਲਈ ਮਹਾਮਹਿਮ ਸ਼ਾਹ ਅਬਦੁੱਲਾ ਦੂਜੇ ਬਿਨ ਅਲ ਹੁਸੈਨ ਨਾਲ ਮੁਲਾਕਾਤ ਕਰਨਗੇ। ਦੋਵਾਂ ਦੇਸ਼ਾਂ ਵਿਚਾਲੇ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੀ 75ਵੀਂ ਵਰ੍ਹੇਗੰਢ ਮੌਕੇ ਪ੍ਰਧਾਨ ਮੰਤਰੀ ਦੀ ਇਹ ਯਾਤਰਾ ਭਾਰਤ-ਜੌਰਡਨ ਦੁਵੱਲਾ ਸਹਿਯੋਗ ਹੋਰ ਮਜ਼ਬੂਤ ਕਰਨ, ਸਾਂਝੇ ਵਿਕਾਸ ਅਤੇ ਖ਼ੁਸ਼ਹਾਲੀ ਦੇ ਨਵੇਂ ਮੌਕੇ ਭਾਲਣ ਅਤੇ ਖੇਤਰੀ ਸ਼ਾਂਤੀ, ਖ਼ੁਸ਼ਹਾਲੀ, ਸੁਰੱਖਿਆ ਅਤੇ ਸਥਿਰਤਾ ਨੂੰ ਹੁਲਾਰਾ ਦੇਣ ਦੀ ਵਚਨਬੱਧਤਾ ਦੁਹਰਾਉਣ ਦਾ ਮੌਕਾ ਦਿੰਦੀ ਹੈ।ਹਿੰਦੁਸਤਾਨ ਟਾਈਮਜ਼ ਲੀਡਰਸ਼ਿਪ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
December 06th, 08:14 pm
ਇੱਥੇ ਹਿੰਦੁਸਤਾਨ ਟਾਈਮਜ਼ ਸੰਮੇਲਨ ਵਿੱਚ ਦੇਸ਼-ਵਿਦੇਸ਼ ਤੋਂ ਕਈ ਪਤਵੰਤੇ ਹਾਜ਼ਰ ਹਨ। ਮੈਂ ਪ੍ਰਬੰਧਕਾਂ ਅਤੇ ਜਿੰਨੇ ਸਾਥੀਆਂ ਨੇ ਆਪਣੇ ਵਿਚਾਰ ਰੱਖੇ, ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ। ਹੁਣੇ ਸ਼ੋਭਨਾ ਜੀ ਨੇ ਦੋ ਗੱਲਾਂ ਦੱਸੀਆਂ, ਜਿਨ੍ਹਾਂ ਨੂੰ ਮੈਂ ਨੋਟਿਸ ਕੀਤਾ, ਇੱਕ ਤਾਂ ਉਨ੍ਹਾਂ ਨੇ ਕਿਹਾ ਕਿ ਮੋਦੀ ਜੀ ਪਿਛਲੀ ਵਾਰ ਆਏ ਸਨ, ਤਾਂ ਇਹ ਸੁਝਾਅ ਦਿੱਤਾ ਸੀ। ਇਸ ਦੇਸ਼ ਵਿੱਚ ਮੀਡੀਆ ਘਰਾਣਿਆਂ ਨੂੰ ਕੰਮ ਦੱਸਣ ਦੀ ਹਿੰਮਤ ਕੋਈ ਨਹੀਂ ਕਰ ਸਕਦਾ। ਪਰ ਮੈਂ ਕੀਤੀ ਸੀ, ਅਤੇ ਮੇਰੇ ਲਈ ਖੁਸ਼ੀ ਦੀ ਗੱਲ ਹੈ ਕਿ ਸ਼ੋਭਨਾ ਜੀ ਅਤੇ ਉਨ੍ਹਾਂ ਦੀ ਟੀਮ ਨੇ ਬੜੇ ਚਾਅ ਨਾਲ ਇਸ ਕੰਮ ਨੂੰ ਕੀਤਾ। ਅਤੇ ਦੇਸ਼ ਨੂੰ, ਜਦੋਂ ਮੈਂ ਹੁਣੇ ਪ੍ਰਦਰਸ਼ਨੀ ਦੇਖ ਕੇ ਆਇਆ ਹਾਂ, ਮੈਂ ਸਭ ਨੂੰ ਬੇਨਤੀ ਕਰਾਂਗਾ ਕਿ ਇਸ ਨੂੰ ਜ਼ਰੂਰ ਵੇਖੋ। ਇਨ੍ਹਾਂ ਫੋਟੋਗ੍ਰਾਫਰ ਸਾਥੀਆਂ ਨੇ ਇਸ ਪਲ ਨੂੰ ਅਜਿਹਾ ਫੜਿਆ ਹੈ ਕਿ ਪਲ ਨੂੰ ਅਮਰ ਬਣਾ ਦਿੱਤਾ ਹੈ। ਦੂਜੀ ਗੱਲ ਉਨ੍ਹਾਂ ਨੇ ਕਹੀ ਅਤੇ ਉਹ ਵੀ ਜ਼ਰਾ ਮੈਂ ਸ਼ਬਦਾਂ ਨੂੰ ਜਿਵੇਂ ਮੈਂ ਸਮਝ ਰਿਹਾ ਹਾਂ, ਉਨ੍ਹਾਂ ਨੇ ਕਿਹਾ ਕਿ ਤੁਸੀਂ ਅੱਗੇ ਵੀ, ਇੱਕ ਤਾਂ ਇਹ ਕਹਿ ਸਕਦੀ ਸੀ, ਕਿ ਤੁਸੀਂ ਅੱਗੇ ਵੀ ਦੇਸ਼ ਦੀ ਸੇਵਾ ਕਰਦੇ ਰਹੋ, ਪਰ ਹਿੰਦੁਸਤਾਨ ਟਾਈਮਜ਼ ਇਹ ਕਹੇ, ਤੁਸੀਂ ਅੱਗੇ ਵੀ ਅਜਿਹੀ ਹੀ ਸੇਵਾ ਕਰਦੇ ਰਹੋ, ਮੈਂ ਇਸ ਲਈ ਵੀ ਵਿਸ਼ੇਸ਼ ਤੌਰ 'ਤੇ ਧੰਨਵਾਦੀ ਹਾਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਹਿੰਦੁਸਤਾਨ ਟਾਈਮਜ਼ ਲੀਡਰਸ਼ਿਪ ਸੰਮੇਲਨ 2025 ਨੂੰ ਸੰਬੋਧਨ ਕੀਤਾ
December 06th, 08:13 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਹਿੰਦੁਸਤਾਨ ਟਾਈਮਜ਼ ਲੀਡਰਸ਼ਿਪ ਸੰਮੇਲਨ 2025 ਨੂੰ ਸੰਬੋਧਨ ਕੀਤਾ। ਇਸ ਮੌਕੇ 'ਤੇ ਬੋਲਦਿਆਂ ਉਨ੍ਹਾਂ ਨੇ ਸੰਮੇਲਨ ਵਿੱਚ ਭਾਰਤ ਅਤੇ ਵਿਦੇਸ਼ਾਂ ਤੋਂ ਆਏ ਕਈ ਵਿਸ਼ੇਸ਼ ਮਹਿਮਾਨਾਂ ਦਾ ਜ਼ਿਕਰ ਕਰਦੇ ਹੋਏ ਪ੍ਰਬੰਧਕਾਂ ਅਤੇ ਵਿਚਾਰ ਸਾਂਝੇ ਕਰਨ ਵਾਲਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਸ਼੍ਰੀ ਮੋਦੀ ਨੇ ਜ਼ਿਕਰ ਕੀਤਾ ਕਿ ਸ਼ੋਭਨਾ ਜੀ ਨੇ ਦੋ ਨੁਕਤਿਆਂ ਦਾ ਜ਼ਿਕਰ ਕੀਤਾ, ਜਿਨ੍ਹਾਂ ਨੂੰ ਉਨ੍ਹਾਂ ਨੇ ਧਿਆਨ ਨਾਲ ਸੁਣਿਆ। ਪਹਿਲਾ ਸਵਾਲ ਉਨ੍ਹਾਂ ਦੀ ਪਿਛਲੀ ਫੇਰੀ ਬਾਰੇ ਸੀ, ਜਦੋਂ ਉਨ੍ਹਾਂ ਨੇ ਇੱਕ ਸੁਝਾਅ ਦਿੱਤਾ ਸੀ, ਜੋ ਕਿ ਮੀਡੀਆ ਹਾਊਸਾਂ ਨਾਲ ਬਹੁਤ ਘੱਟ ਕੀਤਾ ਜਾਂਦਾ ਹੈ, ਪਰ ਉਨ੍ਹਾਂ ਨੇ ਇਹ ਕਰ ਦਿਖਾਇਆ ਸੀ। ਉਨ੍ਹਾਂ ਖ਼ੁਸ਼ੀ ਪ੍ਰਗਟ ਕੀਤੀ ਕਿ ਸ਼ੋਭਨਾ ਜੀ ਅਤੇ ਉਨ੍ਹਾਂ ਦੀ ਟੀਮ ਨੇ ਇਸ ਨੂੰ ਉਤਸ਼ਾਹ ਨਾਲ ਲਾਗੂ ਕੀਤਾ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਜਦੋਂ ਉਹ ਪ੍ਰਦਰਸ਼ਨੀ ਦਾ ਦੌਰਾ ਕਰਦੇ ਸਨ, ਤਾਂ ਉਨ੍ਹਾਂ ਨੇ ਦੇਖਿਆ ਕਿ ਫੋਟੋਗ੍ਰਾਫ਼ਰਾਂ ਨੇ ਪਲਾਂ ਨੂੰ ਇਸ ਤਰ੍ਹਾਂ ਕੈਦ ਕੀਤਾ ਕਿ ਉਹ ਪਲ ਅਮਰ ਹੋ ਗਏ, ਅਤੇ ਉਨ੍ਹਾਂ ਨੇ ਸਾਰਿਆਂ ਨੂੰ ਇਸ ਨੂੰ ਦੇਖਣ ਦੀ ਅਪੀਲ ਕੀਤੀ। ਸ਼ੋਭਨਾ ਜੀ ਦੇ ਦੂਜੇ ਨੁਕਤੇ 'ਤੇ, ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ ਇਹ ਨਾ ਸਿਰਫ਼ ਉਨ੍ਹਾਂ ਦੀ ਇੱਛਾ ਹੈ ਕਿ ਉਹ ਦੇਸ਼ ਦੀ ਸੇਵਾ ਕਰਦੇ ਰਹਿਣ, ਸਗੋਂ ਹਿੰਦੁਸਤਾਨ ਟਾਈਮਜ਼ ਨੇ ਵੀ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਤਰੀਕੇ ਨਾਲ ਸੇਵਾ ਕਰਦੇ ਰਹਿਣਾ ਚਾਹੀਦਾ ਹੈ, ਜਿਸ ਲਈ ਉਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ।ਪ੍ਰਧਾਨ ਮੰਤਰੀ ਮੋਦੀ ਦੱਖਣੀ ਅਫਰੀਕਾ ਦੇ ਜੋਹਾਨਸਬਰਗ ਵਿੱਚ ਜੀ20 ਲੀਡਰਸ ਸਮਿਟ ਵਿੱਚ ਹਿੱਸਾ ਲੈਣਗੇ
November 19th, 10:42 pm
ਪ੍ਰਧਾਨ ਮੰਤਰੀ ਮੋਦੀ 20ਵੇਂ ਜੀ20 ਲੀਡਰਸ ਸਮਿਟ ਵਿੱਚ ਸ਼ਾਮਲ ਹੋਣ ਲਈ 21-23 ਨਵੰਬਰ 2025 ਤੱਕ ਜੋਹਾਨਸਬਰਗ, ਦੱਖਣੀ ਅਫਰੀਕਾ ਦਾ ਦੌਰਾ ਕਰਨਗੇ। ਸੰਮੇਲਨ ਸੈਸ਼ਨਾਂ ਦੌਰਾਨ, ਪ੍ਰਧਾਨ ਮੰਤਰੀ ਜੀ20 ਏਜੰਡਾ ਦੇ ਮੁੱਖ ਮੁੱਦਿਆਂ 'ਤੇ ਭਾਰਤ ਦੇ ਦ੍ਰਿਸ਼ਟੀਕੋਣ ਪੇਸ਼ ਕਰਨਗੇ। ਸਮਿਟ ਦੇ ਦੌਰਾਨ, ਉਹ ਵਿਸ਼ਵ ਨੇਤਾਵਾਂ ਨਾਲ ਦੁਵੱਲੀ ਮੀਟਿੰਗਾਂ ਕਰਨਗੇ ਅਤੇ ਦੱਖਣੀ ਅਫਰੀਕਾ ਦੁਆਰਾ ਆਯੋਜਿਤ ਭਾਰਤ-ਬ੍ਰਾਜ਼ੀਲ-ਦੱਖਣੀ ਅਫਰੀਕਾ (IBSA) ਨੇਤਾਵਾਂ ਦੀ ਮੀਟਿੰਗ ਵਿੱਚ ਵੀ ਹਿੱਸਾ ਲੈਣਗੇ।ਪ੍ਰਧਾਨ ਮੰਤਰੀ ਵੱਲੋਂ ਨਵੀਂ ਦਿੱਲੀ ਵਿਖੇ ਛੇਵੇਂ ਰਾਮਨਾਥ ਗੋਇਨਕਾ ਲੈਕਚਰ ਵਿੱਚ ਦਿੱਤੇ ਗਏ ਭਾਸ਼ਣ ਦਾ ਪੰਜਾਬੀ ਅਨੁਵਾਦ
November 17th, 08:30 pm
ਵਿਵੇਕ ਗੋਇਨਕਾ ਜੀ, ਭਾਈ ਅਨੰਤ, ਜੌਰਜ ਵਰਗੀਜ਼ ਜੀ, ਰਾਜਕਮਲ ਝਾਅ, ਇੰਡੀਅਨ ਐਕਸਪ੍ਰੈੱਸ ਗਰੁੱਪ ਦੇ ਸਾਰੇ ਹੋਰ ਸਾਥੀ, ਮਹਾਮਹਿਮ, ਇੱਥੇ ਮੌਜੂਦ ਹੋਰ ਸੱਜਣ, ਦੇਵੀਓ ਅਤੇ ਸੱਜਣੋ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਛੇਵਾਂ ਰਾਮਨਾਥ ਗੋਇਨਕਾ ਭਾਸ਼ਣ ਦਿੱਤਾ
November 17th, 08:15 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਇੰਡੀਅਨ ਐਕਸਪ੍ਰੈੱਸ ਵੱਲੋਂ ਆਯੋਜਿਤ ਛੇਵਾਂ ਰਾਮਨਾਥ ਗੋਇਨਕਾ ਭਾਸ਼ਣ ਦਿੱਤਾ। ਸ਼੍ਰੀ ਮੋਦੀ ਨੇ ਕਿਹਾ, ਅੱਜ ਅਸੀਂ ਇੱਕ ਅਜਿਹੇ ਵਿਲੱਖਣ ਸ਼ਖ਼ਸੀਅਤ ਦਾ ਸਨਮਾਨ ਕਰਨ ਲਈ ਇਕੱਠੇ ਹੋਏ ਹਾਂ ਜਿਨ੍ਹਾਂ ਨੇ ਭਾਰਤ ਵਿੱਚ ਲੋਕਤੰਤਰ, ਪੱਤਰਕਾਰੀ, ਪ੍ਰਗਟਾਵੇ ਅਤੇ ਜਨ ਅੰਦੋਲਨਾਂ ਦੀ ਸ਼ਕਤੀ ਨੂੰ ਵਧਾਇਆ। ਉਨ੍ਹਾਂ ਨੇ ਕਿਹਾ ਕਿ ਇੱਕ ਦੂਰ-ਦਰਸ਼ੀ, ਸੰਸਥਾ ਨਿਰਮਾਤਾ, ਰਾਸ਼ਟਰਵਾਦੀ ਅਤੇ ਮੀਡੀਆ ਨੇਤਾ ਦੇ ਰੂਪ ਵਿੱਚ, ਸ਼੍ਰੀ ਰਾਮਨਾਥ ਗੋਇਨਕਾ ਨੇ ਇੰਡੀਅਨ ਐਕਸਪ੍ਰੈੱਸ ਸਮੂਹ ਨੂੰ ਸਿਰਫ਼ ਇੱਕ ਅਖ਼ਬਾਰ ਵਜੋਂ ਹੀ ਨਹੀਂ, ਸਗੋਂ ਭਾਰਤ ਦੇ ਲੋਕਾਂ ਵਿੱਚ ਇੱਕ ਮਿਸ਼ਨ ਵਜੋਂ ਸਥਾਪਿਤ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ, ਸਮੂਹ ਭਾਰਤ ਦੇ ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਰਾਸ਼ਟਰੀ ਹਿੱਤਾਂ ਦੀ ਆਵਾਜ਼ ਬਣ ਗਿਆ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ 21ਵੀਂ ਸਦੀ ਦੇ ਇਸ ਯੁੱਗ ਵਿੱਚ, ਜਦੋਂ ਭਾਰਤ ਵਿਕਾਸ ਦੇ ਇਰਾਦੇ ਨਾਲ ਅੱਗੇ ਵਧ ਰਿਹਾ ਹੈ, ਸ਼੍ਰੀ ਰਾਮਨਾਥ ਗੋਇਨਕਾ ਦੀ ਵਚਨਬੱਧਤਾ, ਯਤਨ ਅਤੇ ਦ੍ਰਿਸ਼ਟੀ ਪ੍ਰੇਰਨਾ ਦਾ ਇੱਕ ਵੱਡਾ ਸਰੋਤ ਹੈ। ਪ੍ਰਧਾਨ ਮੰਤਰੀ ਨੇ ਇੰਡੀਅਨ ਐਕਸਪ੍ਰੈੱਸ ਸਮੂਹ ਦਾ ਇਸ ਭਾਸ਼ਣ ਵਿੱਚ ਸੱਦਾ ਦੇਣ ਲਈ ਧੰਨਵਾਦ ਕੀਤਾ ਅਤੇ ਮੌਜੂਦ ਸਾਰਿਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।ਕੈਬਨਿਟ ਨੇ ਗ੍ਰੀਨ ਐਨਰਜੀ ਲਈ ਮਹੱਤਵਪੂਰਨ ਗ੍ਰੇਫਾਇਟ, ਸੀਜ਼ੀਅਮ, ਰੂਬੀਡਿਅਮ ਅਤੇ ਜ਼ਿਰਕੋਨਿਯਮ ਖਣਿਜਾਂ ਦੀਆਂ ਰੌਇਲਟੀ ਦਰਾਂ ਨੂੰ ਯੁਕਤੀਸੰਗਤ ਬਣਾਉਣ ਲਈ ਮਨਜ਼ੂਰੀ ਦਿੱਤੀ
November 12th, 08:26 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ, ਕੇਂਦਰੀ ਕੈਬਨਿਟ ਨੇ ਅੱਜ ਦੀ ਬੈਠਕ ਵਿੱਚ ਸੀਜ਼ੀਅਮ, ਗ੍ਰੇਫਾਇਟ, ਰੂਬੀਡਿਅਮ ਅਤੇ ਜ਼ਿਰਕੋਨਿਯਮ ਦੀਆਂ ਰੌਇਲਟੀ ਦਰਾਂ ਨੂੰ ਹੇਠ ਲਿਖੇ ਅਨੁਸਾਰ ਨਿਰਧਾਰਿਤ/ਸੋਧਣ ਦੀ ਮਨਜ਼ੂਰੀ ਦੇ ਦਿੱਤੀ ਹੈ:ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਭੂਟਾਨ ਦੇ ਸਰਕਾਰੀ ਦੌਰੇ 'ਤੇ ਸੰਯੁਕਤ ਪ੍ਰੈੱਸ ਰਿਲੀਜ਼
November 12th, 10:00 am
ਯਾਤਰਾ ਦੌਰਾਨ ਪ੍ਰਧਾਨ ਮੰਤਰੀ ਮੋਦੀ 11 ਨਵੰਬਰ, 2025 ਨੂੰ ਚਾਂਗਲਿਮਥਾਂਗ ਵਿਖੇ ਮਹਾਮਹਿਮ ਚੌਥੇ ਡਰੁਕ ਗਿਆਲਪੋਸ ਦੇ 70ਵੇਂ ਜਨਮ ਦਿਨ ਮੌਕੇ ’ਤੇ ਭੂਟਾਨ ਦੇ ਲੋਕਾਂ ਨਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰਧਾਨ ਮੰਤਰੀ ਮੋਦੀ ਨੇ ਥਿੰਫੂ ਵਿੱਚ ਚੱਲ ਰਹੇ ਗਲੋਬਲ ਸ਼ਾਂਤੀ ਪ੍ਰਾਰਥਨਾ ਉਤਸਵ ਵਿੱਚ ਵੀ ਹਿੱਸਾ ਲਿਆ। ਭੂਟਾਨ ਦੇ ਰਾਜਾ ਨੇ ਤਿਉਹਾਰ ਦੌਰਾਨ ਜਨਤਕ ਪੂਜਾ ਲਈ ਥਿੰਫੂ ਵਿੱਚ ਭਾਰਤ ਤੋਂ ਭਗਵਾਨ ਬੁੱਧ ਦੇ ਪਵਿੱਤਰ ਪਿਪਰਾਹਵਾ ਅਵਸ਼ੇਸ਼ਾਂ ਦੀ ਮੌਜੂਦਗੀ ਦੀ ਸ਼ਲਾਘਾ ਕੀਤੀ।ਭੂਟਾਨ ਦੇ ਚੌਥੇ ਰਾਜਾ ਦੇ 70ਵੇਂ ਜਨਮ ਦਿਨ ਦੇ ਮੌਕੇ ’ਤੇ ਆਯੋਜਿਤ ਸਮਾਗਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
November 11th, 12:00 pm
ਪਰ ਅੱਜ ਮੈਂ ਇੱਥੇ ਬਹੁਤ ਭਾਰੀ ਮਨ ਨਾਲ ਆਇਆ ਹਾਂ। ਕੱਲ੍ਹ ਸ਼ਾਮ ਦਿੱਲੀ ਵਿੱਚ ਵਾਪਰੀ ਭਿਆਨਕ ਘਟਨਾ ਨੇ ਸਾਰਿਆਂ ਦੇ ਮਨ ਨੂੰ ਪਰੇਸ਼ਾਨ ਕਰ ਦਿੱਤਾ ਹੈ। ਮੈਂ ਪੀੜਤ ਪਰਿਵਾਰਾਂ ਦਾ ਦੁੱਖ ਸਮਝਦਾ ਹਾਂ। ਅੱਜ ਪੂਰਾ ਦੇਸ਼ ਉਨ੍ਹਾਂ ਦੇ ਨਾਲ ਖੜ੍ਹਾ ਹੈ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭੂਟਾਨ ਦੇ ਥਿੰਫੂ ਵਿੱਚ ਚਾਂਗਲੀਮੇਥਾਂਗ ਉਤਸਵ ਮੈਦਾਨ ਵਿੱਚ ਇਕੱਠ ਨੂੰ ਸੰਬੋਧਨ ਕੀਤਾ
November 11th, 11:39 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭੂਟਾਨ ਵਿੱਚ ਥਿੰਫੂ ਦੇ ਚਾਂਗਲੀਮੇਥਾਂਗ ਉਤਸਵ ਮੈਦਾਨ ਵਿੱਚ ਇੱਕ ਇਕੱਠ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਭੂਟਾਨ ਦੇ ਰਾਜਾ, ਮਹਾਮਹਿਮ ਜਿਗਮੇ ਖੇਸਰ ਨਾਮਗਯਾਲ ਵਾਂਗਚੱਕ ਅਤੇ ਚੌਥੇ ਰਾਜਾ ਮਹਾਮਹਿਮ ਜਿਗਮੇ ਸਿੰਗਯੇ ਵਾਂਗਚੱਕ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਨੇ ਸ਼ਾਹੀ ਪਰਿਵਾਰ ਦੇ ਸਤਿਕਾਰਯੋਗ ਮੈਂਬਰਾਂ, ਭੂਟਾਨ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਸ਼ੇਰਿੰਗ ਤੋਬਗੇ ਅਤੇ ਮੌਜੂਦ ਹੋਰ ਪਤਵੰਤੇ ਵਿਅਕਤੀਆਂ ਦੇ ਪ੍ਰਤੀ ਸਤਿਕਾਰ ਨਾਲ ਧੰਨਵਾਦ ਪ੍ਰਗਟ ਕੀਤਾ।