ਕੈਬਨਿਟ ਨੇ ਦਿੱਲੀ, ਹਰਿਆਣਾ, ਮਹਾਰਾਸ਼ਟਰ ਅਤੇ ਕਰਨਾਟਕ ਦੇ 12 ਜ਼ਿਲ੍ਹਿਆਂ ਵਿੱਚ ਵਾਧੂ ਪਟੜੀਆਂ ਵਿਛਾਉਣ ਲਈ ਤਿੰਨ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ, ਇਸ ਨਾਲ ਭਾਰਤੀ ਰੇਲਵੇ ਦੇ ਮੌਜੂਦਾ ਨੈੱਟਵਰਕ ਦਾ ਲਗਭਗ 389 ਕਿਲੋਮੀਟਰ ਤੱਕ ਵਧੇਗਾ
February 14th, 12:50 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਕੱਲ੍ਹ ਰੇਲ ਮੰਤਰਾਲੇ ਦੇ ਤਿੰਨ ( 3) ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇ ਦਿੱਤੀ , ਜਿਨ੍ਹਾਂ ਦੀ ਕੁੱਲ ਲਾਗਤ 18,509 ਕਰੋੜ ਰੁਪਏ (ਲਗਭਗ) ਹੈ। ਇਨ੍ਹਾਂ ਪ੍ਰੋਜੈਕਟਾਂ ਵਿੱਚ ਸ਼ਾਮਲ ਹਨਕੇਂਦਰੀ ਬਜਟ ’ਤੇ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਦਾ ਪੰਜਾਬੀ ਅਨੁਵਾਦ
February 01st, 01:38 pm
ਅੱਜ ਦਾ ਬਜਟ ਇਤਿਹਾਸਿਕ ਹੈ, ਇਹ ਦੇਸ਼ ਦੀ ਮਹਿਲਾ ਸ਼ਕਤੀ ਦਾ ਮਜ਼ਬੂਤ ਪ੍ਰਤੀਬਿੰਬ ਦਰਸਾਉਂਦਾ ਹੈ। ਮਹਿਲਾ ਵਿੱਤ ਮੰਤਰੀ ਵਜੋਂ ਵਿੱਚ ਨਿਰਮਲਾ ਜੀ ਨੇ ਲਗਾਤਾਰ ਨੌਵੀਂ ਵਾਰ ਦੇਸ਼ ਦਾ ਬਜਟ ਪੇਸ਼ ਕਰਕੇ ਨਵਾਂ ਰਿਕਾਰਡ ਬਣਾਇਆ ਹੈ। ਇਹ ਬਜਟ ਬੇਅੰਤ ਮੌਕਿਆਂ ਦਾ ਰਾਜ-ਮਾਰਗ ਹੈ। ਇਹ ਬਜਟ ਵਰਤਮਾਨ ਦੇ ਸੁਪਨਿਆਂ ਨੂੰ ਪੂਰਾ ਕਰਦਾ ਹੈ ਅਤੇ ਭਾਰਤ ਦੇ ਉੱਜਵਲ ਭਵਿੱਖ ਦੀ ਨੀਂਹ ਨੂੰ ਮਜ਼ਬੂਤ ਕਰਦਾ ਹੈ। ਇਹ ਬਜਟ 2047 ਦੇ ਵਿਕਸਿਤ ਭਾਰਤ ਦੀ ਸਾਡੀ ਉੱਚੀ ਉਡਾਣ ਦਾ ਮਜ਼ਬੂਤ ਅਧਾਰ ਹੈ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਕੇਂਦਰੀ ਬਜਟ 2026 ’ਤੇ ਟਿੱਪਣੀਆਂ
February 01st, 01:00 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਸੰਦੇਸ਼ ਰਾਹੀਂ ਕੇਂਦਰੀ ਬਜਟ 2026 ’ਤੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ’ਤੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਬਜਟ ਇਤਿਹਾਸਕ ਹੈ ਅਤੇ ਦੇਸ਼ ਦੀਆਂ ਸਸ਼ਕਤ ਮਹਿਲਾਵਾਂ ਦੀ ਭਾਵਨਾ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਲਗਾਤਾਰ ਨੌਵੀਂ ਵਾਰ ਮਹਿਲਾ ਵਿੱਤ ਮੰਤਰੀ ਵਜੋਂ ਦੇਸ਼ ਦਾ ਬਜਟ ਪੇਸ਼ ਕਰਕੇ ਇੱਕ ਨਵਾਂ ਰਿਕਾਰਡ ਬਣਾਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਬਜਟ ਬੇਅੰਤ ਮੌਕਿਆਂ ਦਾ ਮਾਰਗ ਹੈ, ਜੋ ਮੌਜੂਦਾ ਸੁਪਨਿਆਂ ਨੂੰ ਸਾਕਾਰ ਕਰਦਾ ਹੈ ਅਤੇ ਭਾਰਤ ਦੇ ਉੱਜਵਲ ਭਵਿੱਖ ਦੀ ਨੀਂਹ ਨੂੰ ਮਜ਼ਬੂਤ ਕਰਦਾ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਹ ਬਜਟ 2047 ਤੱਕ ਇੱਕ ਵਿਕਸਿਤ ਰਾਸ਼ਟਰ ਬਣਨ ਵੱਲ ਭਾਰਤ ਦੀ ਉੱਚੀ ਉਡਾਣ ਦੀ ਨੀਂਹ ਹੈ।