ਇਕਨੌਮਿਕ ਟਾਈਮਜ਼ ਵਰਲਡ ਲੀਡਰਜ਼ ਫੋਰਮ 2026 ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
August 21st, 09:00 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇਕਨੌਮਿਕ ਟਾਈਮਜ਼ ਵਰਲਡ ਲੀਡਰਜ਼ ਫੋਰਮ 2026 ਨੂੰ ਸੰਬੋਧਨ ਕੀਤਾ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਕਨੌਮਿਕ ਟਾਈਮਜ਼ ਵਰਲਡ ਲੀਡਰਜ਼ ਫੋਰਮ 2026 ਨੂੰ ਸੰਬੋਧਨ ਕੀਤਾ
August 21st, 08:25 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇਕਨੌਮਿਕ ਟਾਈਮਜ਼ ਵਰਲਡ ਲੀਡਰਜ਼ ਫੋਰਮ 2026 ਨੂੰ ਸੰਬੋਧਨ ਕੀਤਾ।ਕੇਂਦਰੀ ਕੈਬਨਿਟ ਨੇ ਪੱਛਮ ਬੰਗਾਲ, ਓਡੀਸ਼ਾ, ਤਮਿਲ ਨਾਡੂ ਅਤੇ ਆਂਧਰ ਪ੍ਰਦੇਸ਼ ਦੇ ਅੱਠ ਜ਼ਿਲ੍ਹਿਆਂ ਨੂੰ ਕਵਰ ਕਰਨ ਵਾਲੇ ਚਾਰ ਮਲਟੀ-ਟ੍ਰੈਕਿੰਗ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ, ਜਿਸ ਨਾਲ ਭਾਰਤੀ ਰੇਲ ਦੇ ਮੌਜੂਦਾ ਨੈੱਟਵਰਕ ਵਿੱਚ ਲਗਭਗ 410 ਕਿਲੋਮੀਟਰ ਦਾ ਵਾਧਾ ਹੋਵੇਗਾ
August 19th, 03:18 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਦੀ ਆਰਥਿਕ ਮਾਮਲਿਆਂ ਦੀ ਕਮੇਟੀ ਨੇ ਅੱਜ ਰੇਲ ਮੰਤਰਾਲੇ ਦੀ ਲਗਭਗ 9,450 ਕਰੋੜ ਰੁਪਏ ਦੀ ਕੁੱਲ ਲਾਗਤ ਵਾਲੇ ਚਾਰ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ। ਇਨ੍ਹਾਂ ਪ੍ਰੋਜੈਕਟਾਂ ਵਿੱਚ ਸ਼ਾਮਲ ਹਨ:ਆਂਧਰਾ ਪ੍ਰਦੇਸ਼ ਵਿੱਚ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
August 01st, 11:45 am
ਪ੍ਰਧਾਨ ਮੰਤਰੀ ਮੋਦੀ ਨੇ ਆਂਧਰਾ ਪ੍ਰਦੇਸ਼ ਵਿੱਚ ਲਗਭਗ 18,000 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟ ਲਾਂਚ ਕੀਤੇ ਅਤੇ ਸਮਰਪਿਤ ਕੀਤੇ, ਜਿਸ ਵਿੱਚ ਵਿਕਸਿਤ ਭਾਰਤ ਦੇ ਵਿਕਾਸ ਇੰਜਣ ਵਜੋਂ ਰਾਜ ਦੇ ਉਭਾਰ ਨੂੰ ਉਜਾਗਰ ਕੀਤਾ ਗਿਆ। ਵਿਸ਼ਵ ਪੱਧਰੀ ਕਨੈਕਟੀਵਿਟੀ ਅਤੇ ਲੌਜਿਸਟਿਕਸ ਤੋਂ ਲੈ ਕੇ ਸੈਮੀਕੰਡਕਟਰ, ਏਆਈ, ਗ੍ਰੀਨ ਐਨਰਜੀ ਅਤੇ ਮੈਨੂਫੈਕਚਰਿੰਗ ਤੱਕ, ਪ੍ਰਧਾਨ ਮੰਤਰੀ ਮੋਦੀ ਨੇ ਨੌਕਰੀਆਂ ਪੈਦਾ ਕਰਨ, ਨਿਵੇਸ਼ ਨੂੰ ਆਕਰਸ਼ਿਤ ਕਰਨ ਅਤੇ ਆਂਧਰਾ ਪ੍ਰਦੇਸ਼ ਦੇ ਵਿਕਾਸ ਨੂੰ ਤੇਜ਼ ਕਰਨ ਲਈ ਇੱਕ ਦ੍ਰਿਸ਼ਟੀਕੋਣ ਦੀ ਰੂਪਰੇਖਾ ਦਿੱਤੀ।ਪ੍ਰਧਾਨ ਮੰਤਰੀ ਮੋਦੀ ਨੇ ਆਂਧਰਾ ਪ੍ਰਦੇਸ਼ ਦੇ ਭੋਗਾਪੁਰਮ ਵਿੱਚ 17,900 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟ ਲਾਂਚ ਕੀਤੇ
August 01st, 11:30 am
ਪ੍ਰਧਾਨ ਮੰਤਰੀ ਮੋਦੀ ਨੇ ਆਂਧਰਾ ਪ੍ਰਦੇਸ਼ ਵਿੱਚ ਲਗਭਗ 18,000 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟ ਲਾਂਚ ਕੀਤੇ ਅਤੇ ਸਮਰਪਿਤ ਕੀਤੇ, ਜਿਸ ਵਿੱਚ ਵਿਕਸਿਤ ਭਾਰਤ ਦੇ ਵਿਕਾਸ ਇੰਜਣ ਵਜੋਂ ਰਾਜ ਦੇ ਉਭਾਰ ਨੂੰ ਉਜਾਗਰ ਕੀਤਾ ਗਿਆ। ਵਿਸ਼ਵ ਪੱਧਰੀ ਕਨੈਕਟੀਵਿਟੀ ਅਤੇ ਲੌਜਿਸਟਿਕਸ ਤੋਂ ਲੈ ਕੇ ਸੈਮੀਕੰਡਕਟਰ, ਏਆਈ, ਗ੍ਰੀਨ ਐਨਰਜੀ ਅਤੇ ਮੈਨੂਫੈਕਚਰਿੰਗ ਤੱਕ, ਪ੍ਰਧਾਨ ਮੰਤਰੀ ਮੋਦੀ ਨੇ ਨੌਕਰੀਆਂ ਪੈਦਾ ਕਰਨ, ਨਿਵੇਸ਼ ਨੂੰ ਆਕਰਸ਼ਿਤ ਕਰਨ ਅਤੇ ਆਂਧਰਾ ਪ੍ਰਦੇਸ਼ ਦੇ ਵਿਕਾਸ ਨੂੰ ਤੇਜ਼ ਕਰਨ ਲਈ ਇੱਕ ਦ੍ਰਿਸ਼ਟੀਕੋਣ ਦੀ ਰੂਪਰੇਖਾ ਦਿੱਤੀ।ਮੰਤਰੀ ਮੰਡਲ ਨੇ ਕਰਨਾਟਕ ਅਤੇ ਆਂਧਰ ਪ੍ਰਦੇਸ਼ ਦੇ ਤਿੰਨ ਜ਼ਿਲ੍ਹਿਆਂ ਵਿੱਚ ਰੇਲ ਨੈੱਟਵਰਕ ਦੇ ਵਿਸਤਾਰ ਲਈ ਮਲਟੀਟ੍ਰੈਕਿੰਗ ਪ੍ਰੋਜੈਕਟ ਨੂੰ ਪ੍ਰਵਾਨਗੀ ਦਿੱਤੀ, ਇਸ ਨਾਲ ਭਾਰਤੀ ਰੇਲਵੇ ਦੇ ਮੌਜੂਦਾ ਨੈੱਟਵਰਕ ਵਿੱਚ ਲਗਭਗ 46 ਕਿਲੋਮੀਟਰ ਦਾ ਵਾਧਾ ਹੋਇਆ
July 24th, 04:05 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਦੀ ਆਰਥਿਕ ਮਾਮਲਿਆਂ ਬਾਰੇ ਕਮੇਟੀ ਨੇ ਅੱਜ ਕਰਨਾਟਕ ਅਤੇ ਆਂਧਰ ਪ੍ਰਦੇਸ਼ ਦੇ ਬੱਲਾਰੀ-ਗੁੰਟਕਲ ਰੇਲ ਸੈਕਸ਼ਨ ‘ਤੇ ਤੀਜੀ ਅਤੇ ਚੌਥੀ ਰੇਲ ਲਾਈਨ ਵਿਛਾਉਣ ਦੇ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪ੍ਰੋਜੈਕਟ ਦੀ ਅਨੁਮਾਨਿਤ ਲਾਗਤ 1,264 ਕਰੋੜ ਰੁਪਏ ਹੈ ਜਿਸ ਨੂੰ ਸਾਲ 2028-29 ਤੱਕ ਪੂਰਾ ਕਰਨ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਹੈ।ਹਰਿਆਣਾ ਦੇ ਜੀਂਦ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
July 17th, 12:00 pm
ਹਰਿਆਣਾ ਦੇ ਰਾਜਪਾਲ ਸ਼੍ਰੀ ਅਸੀਮ ਘੋਸ਼ ਜੀ, ਇੱਥੋਂ ਦੇ ਪ੍ਰਸਿੱਧ ਅਤੇ ਊਰਜਾਵਾਨ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਅਸ਼ਵਿਨੀ ਵੈਸ਼ਣਵ ਜੀ, ਹਾਜ਼ਰ ਹੋਰ ਜਨ-ਪ੍ਰਤੀਨਿਧੀਗਣ, ਅਤੇ ਇਸ ਸਮੇਂ ਤਕਨਾਲੋਜੀ ਦੇ ਮਾਧਿਅਮ ਰਾਹੀਂ ਵੀ ਹਰਿਆਣਾ ਦੇ ਕਈ ਸਥਾਨਾਂ ’ਤੇ ਹਾਜ਼ਰ ਮੇਰੇ ਸਾਰੇ ਪਿਆਰੇ ਹਰਿਆਣਾ ਦੇ ਭਰਾਵੋ ਅਤੇ ਭੈਣੋ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਹਰਿਆਣਾ ਦੇ ਜੀਂਦ ਵਿੱਚ ਤਕਰੀਬਨ 14,700 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ ਅਤੇ ਦੇਸ਼ ਨੂੰ ਸਮਰਪਿਤ ਕੀਤੇ
July 17th, 11:30 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਹਰਿਆਣਾ ਦੇ ਜੀਂਦ ਵਿੱਚ ਤਕਰੀਬਨ 14,700 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਇਨ੍ਹਾਂ ਨੂੰ ਦੇਸ਼ ਨੂੰ ਸਮਰਪਿਤ ਕੀਤਾ। ਪ੍ਰੋਗਰਾਮ ਵਾਲੀ ਥਾਂ ’ਤੇ ਪਹੁੰਚਣ ’ਤੇ ਬਹੁਤ ਖ਼ੁਸ਼ੀ ਜ਼ਾਹਰ ਕਰਦਿਆਂ, ਪ੍ਰਧਾਨ ਮੰਤਰੀ ਨੇ ਇਲਾਕੇ ਦੀ ਅਮੀਰ ਇਤਿਹਾਸਕ, ਫੌਜੀ ਅਤੇ ਅਧਿਆਤਮਕ ਵਿਰਾਸਤ ਦਾ ਜ਼ਿਕਰ ਕੀਤਾ, ਜਿਸ ਨੂੰ ਸ਼ਕਤੀ ਪੀਠ ਮਾਤਾ ਜਯੰਤੀ ਦੀ ਵਿਸ਼ੇਸ਼ ਬਖਸ਼ਿਸ਼ ਪ੍ਰਾਪਤ ਹੈ। ਦਹਾਕਿਆਂ ਪਹਿਲਾਂ ਸੰਗਠਨਾਤਮਕ ਡਿਊਟੀਆਂ ਲਈ ਸ਼ਹਿਰ ਦੇ ਆਪਣੇ ਸ਼ੁਰੂਆਤੀ ਦੌਰਿਆਂ ਨੂੰ ਯਾਦ ਕਰਦਿਆਂ, ਉਨ੍ਹਾਂ ਨੇ ਮਿਲੇ ਉਸ ਪਿਆਰ ਨੂੰ ਯਾਦ ਕੀਤਾ, ਜੋ ਮੁਰ੍ਹਾ ਮੱਝਾਂ ਦੀ ਡੇਅਰੀ, ਦੇਸੀ ਬੂਰਾ ਅਤੇ ਘੇਵਰ ਵਰਗੇ ਸਥਾਨਕ ਖਾਣ-ਪੀਣ ਨਾਲ ਡੂੰਘਾਈ ਨਾਲ ਜੁੜਿਆ ਹੋਇਆ ਹੈ। ਸ਼੍ਰੀ ਮੋਦੀ ਨੇ ਕਿਹਾ, “ਇਹ ਕੋਈ ਆਮ ਧਰਤੀ ਨਹੀਂ ਹੈ; ਇਹ ਇਤਿਹਾਸ, ਬਹਾਦਰੀ, ਧਰਮ ਅਤੇ ਬਹੁਤ ਵੱਡੇ ਮਾਣ ਵਾਲੀ ਧਰਤੀ ਹੈ।”ਮੰਤਰੀ ਮੰਡਲ ਨੇ ਓਡੀਸ਼ਾ ਅਤੇ ਝਾਰਖੰਡ ਦੇ ਚਾਰ ਜ਼ਿਲ੍ਹਿਆਂ ਲਈ ਦੋ ਮਲਟੀ-ਟ੍ਰੈਕਿੰਗ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ, ਜਿਸ ਨਾਲ ਭਾਰਤੀ ਰੇਲਵੇ ਦੇ ਮੌਜੂਦਾ ਨੈੱਟਵਰਕ ਵਿੱਚ ਲਗਭਗ 145 ਕਿਲੋਮੀਟਰ ਦਾ ਵਾਧਾ ਹੋਵੇਗਾ
July 15th, 04:35 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਆਰਥਿਕ ਮਾਮਲੇ ਦੀ ਮੰਤਰੀ ਮੰਡਲ ਕਮੇਟੀ ਨੇ ਅੱਜ ਰੇਲਵੇ ਮੰਤਰਾਲੇ ਦੀ ਲਗਭਗ 3,907 ਕਰੋੜ ਰੁਪਏ (ਲਗਭਗ) ਦੀ ਕੁੱਲ ਲਾਗਤ ਵਾਲੇ 2 ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਹੈ। ਇਨ੍ਹਾਂ ਪ੍ਰੋਜੈਕਟਾਂ ਵਿੱਚ ਹੇਠ ਲਿਖੇ ਸ਼ਾਮਲ ਹਨ:ਗੁਜਰਾਤ ਦੇ ਸਾਨੰਦ ਵਿੱਚ ਸੀਜੀ ਸੈਮੀ ਓਐੱਸਏਟੀ ਸਹੂਲਤ ਦੇ ਉਦਘਾਟਨ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
July 04th, 05:15 pm
ਕੀ ਹਾਲ ਹੈ, ਸਭ ਠੀਕ-ਠਾਕ ਹੋ? ਗੁਜਰਾਤ ਦੇ ਹਰਮਨ-ਪਿਆਰੇ ਮੁੱਖ ਮੰਤਰੀ ਭੁਪੇਂਦਰ ਭਾਈ ਪਟੇਲ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਾਥੀ ਅਸ਼ਵਿਨੀ ਵੈਸ਼ਣਵ, ਊਰਜਾਵਾਨ ਉਪ ਮੁੱਖ ਮੰਤਰੀ ਹਰਸ਼ ਸੰਘਵੀ, ਗੁਜਰਾਤ ਸਰਕਾਰ ਦੇ ਮੰਤਰੀ ਸਾਹਿਬਾਨ, ਸੰਸਦ ਮੈਂਬਰ ਅਤੇ ਵਿਧਾਇਕ ਸਾਹਿਬਾਨ, ਸੀਜੀ ਪਾਵਰ ਦੇ ਚੇਅਰਮੈਨ ਵੇਲਾਇਨ ਸੁਬੱਈਆ ਜੀ, ਰੇਨੇਸਾਸ ਇਲੈਕਟ੍ਰਾਨਿਕਸ ਦੀ ਪ੍ਰੈਜ਼ੀਡੈਂਟ ਮਾਲਿਨੀ ਜੀ, ਸੀਜੀ ਸੈਮੀ ਦੇ ਚੇਅਰਮੈਨ ਗਿਰੀਸ਼ ਜੀ, ਇੱਥੇ ਮੌਜੂਦ ਹੋਰ ਸਾਰੇ ਉਦਯੋਗ ਜਗਤ ਦੇ ਆਗੂ, ਦੇਵੀਓ ਅਤੇ ਸੱਜਣੋ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਦੇ ਸਾਨੰਦ ਵਿੱਚ ਸੀਜੀ ਸੈਮੀ ਆਊਟਸੋਰਸਡ ਸੈਮੀਕੰਡਕਟਰ ਅਸੈਂਬਲੀ ਐਂਡ ਟੈਸਟ (ਓਐੱਸਏਟੀ) ਸਹੂਲਤ ਦਾ ਉਦਘਾਟਨ ਕੀਤਾ
July 04th, 05:00 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਸਾਨੰਦ ਵਿੱਚ ਸੀਜੀ ਸੈਮੀ ਆਊਟਸੋਰਸਡ ਸੈਮੀਕੰਡਕਟਰ ਅਸੈਂਬਲੀ ਐਂਡ ਟੈਸਟ (ਓਐੱਸਏਟੀ) ਸਹੂਲਤ ਦਾ ਉਦਘਾਟਨ ਕੀਤਾ। ਇਸ ਮੌਕੇ ਦੇ ਮਹੱਤਵ ’ਤੇ ਚਾਨਣਾ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਇਸ ਉਦਘਾਟਨ ਨੂੰ ਆਪਣੇ ਟੀਚਿਆਂ ਪ੍ਰਤੀ ਦੇਸ਼ ਦੀ ਅਟੁੱਟ ਵਚਨਬੱਧਤਾ ਦਾ ਪ੍ਰਮਾਣ ਦੱਸਿਆ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਦੇਸ਼ ਬਿਨਾਂ ਕਿਸੇ ਝਿਜਕ ਦੇ ਆਪਣੇ ਦ੍ਰਿੜ੍ਹ ਇਰਾਦਿਆਂ ਨੂੰ ਲਗਾਤਾਰ ਜ਼ਮੀਨੀ ਪੱਧਰ ’ਤੇ ਉਤਾਰਦਾ ਹੈ। ਸ਼੍ਰੀ ਮੋਦੀ ਨੇ ਕਿਹਾ, ਅੱਜ ਦਾ ਇਹ ਸਮਾਗਮ ਇਸ ਗੱਲ ਦਾ ਸਬੂਤ ਹੈ ਕਿ ਭਾਰਤ ਜੋ ਵੀ ਸੰਕਲਪ ਲੈਂਦਾ ਹੈ, ਉਸ ਨੂੰ ਪੂਰੀ ਦ੍ਰਿੜ੍ਹਤਾ ਨਾਲ ਪੂਰਾ ਕਰਦਾ ਹੈ।ਰਾਜਸਥਾਨ ਦੇ ਬਾਲੋਤਰਾ ਵਿੱਚ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
July 04th, 12:50 pm
ਗਰਮੀ ਦੇ ਇਸ ਮੌਸਮ ਵਿੱਚ ਥਾਂ-ਥਾਂ ਉੱਤੇ ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਦਾ ਇਕੱਠੇ ਹੋਣਾ, ਸਾਨੂੰ ਸਾਰਿਆਂ ਨੂੰ ਆਸ਼ੀਰਵਾਦ ਦੇਣਾ, ਇਹ ਦਰਸਾਉਂਦਾ ਹੈ ਕਿ ਭਾਜਪਾ ਸਰਕਾਰ ਦੀਆਂ ਕੋਸ਼ਿਸ਼ਾਂ ਉੱਤੇ ਤੁਹਾਡਾ ਵਿਸ਼ਵਾਸ ਕਿੰਨਾ ਬੁਲੰਦ ਹੈ। ਮੈਂ ਇਸ ਸਾਥ ਅਤੇ ਪਿਆਰ ਲਈ ਰਾਜਸਥਾਨ ਦੀ ਮਿੱਟੀ ਦਾ ਕਰਜ਼ਦਾਰ ਹਾਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਜਸਥਾਨ ਦੇ ਬਾਲੋਤਰਾ ਵਿੱਚ ਲਗਭਗ ₹1.06 ਲੱਖ ਕਰੋੜ ਦੇ ਵਿਕਾਸ ਪ੍ਰੋਜੈਕਟਾਂ ਨੂੰ ਦੇਸ਼ ਨੂੰ ਸਮਰਪਿਤ ਕੀਤਾ, ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ
July 04th, 12:30 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਜਸਥਾਨ ਦੇ ਬਾਲੋਤਰਾ ਵਿੱਚ ਲਗਭਗ ₹1.06 ਲੱਖ ਕਰੋੜ ਦੇ ਵਿਕਾਸ ਪ੍ਰੋਜੈਕਟਾਂ ਨੂੰ ਦੇਸ਼ ਨੂੰ ਸਮਰਪਿਤ ਕੀਤਾ, ਉਨ੍ਹਾਂ ਦਾ ਉਦਘਾਟਨ ਕੀਤਾ ਅਤੇ ਉਨ੍ਹਾਂ ਦਾ ਨੀਂਹ ਪੱਥਰ ਰੱਖਿਆ। ਨਾਲ ਹੀ, ਭਾਰੀ ਇਕੱਠ ਨੂੰ ਦੇਖਦੇ ਹੋਏ, ਉਨ੍ਹਾਂ ਨੇ ਵਿਕਾਸ ਕਾਰਜਾਂ ਲਈ ਮਿਲ-ਜੁਲ ਕੇ ਕੰਮ ਕਰਨ ਦਾ ਮਾਹੌਲ ਬਣਾਇਆ। ਅੱਤ ਦੀ ਗਰਮੀ ਦੀ ਪਰਵਾਹ ਕੀਤੇ ਬਿਨਾਂ ਵੱਡੀ ਗਿਣਤੀ ਵਿੱਚ ਆਏ ਲੋਕਾਂ ਦਾ ਧੰਨਵਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਭਾਰੀ ਭੀੜ ਨੂੰ ਮੌਜੂਦਾ ਸਰਕਾਰ ਦੇ ਕੰਮਕਾਜ 'ਤੇ ਲੋਕਾਂ ਦੀ ਜ਼ਬਰਦਸਤ ਮੋਹਰ ਦੱਸਿਆ। ਸ਼੍ਰੀ ਮੋਦੀ ਨੇ ਕਿਹਾ, ਇਸ ਅਥਾਹ ਸਮਰਥਨ ਲਈ ਮੈਂ ਰਾਜਸਥਾਨ ਦੀ ਧਰਤੀ ਦਾ ਕਰਜ਼ਦਾਰ ਹਾਂ; ਇਹ ਸਮਰਥਨ ਸਾਡੀ ਸਰਕਾਰ ਦੇ ਯਤਨਾਂ ਵਿੱਚ ਤੁਹਾਡੇ ਅਟੁੱਟ ਵਿਸ਼ਵਾਸ ਨੂੰ ਸਪਸ਼ਟ ਰੂਪ ਵਿੱਚ ਦਰਸਾਉਂਦਾ ਹੈ।ਪ੍ਰਧਾਨ ਮੰਤਰੀ 4 ਜੁਲਾਈ ਨੂੰ ਰਾਜਸਥਾਨ ਅਤੇ ਗੁਜਰਾਤ ਦਾ ਦੌਰਾ ਕਰਨਗੇ
July 03rd, 11:25 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 4 ਜੁਲਾਈ, 2026 ਨੂੰ ਰਾਜਸਥਾਨ ਅਤੇ ਗੁਜਰਾਤ ਦੇ ਦੌਰੇ ’ਤੇ ਰਹਿਣਗੇ। ਸਵੇਰੇ ਲਗਭਗ 10:45 ਵਜੇ, ਪ੍ਰਧਾਨ ਮੰਤਰੀ ਜੋਧਪੁਰ ਹਵਾਈ ਅੱਡੇ ਦੇ ਟਰਮੀਨਲ ਭਵਨ ਦਾ ਉਦਘਾਟਨ ਕਰਨਗੇ ਅਤੇ ਜੋਧਪੁਰ ਵਿੱਚ ਸੋਧੀ ਹੋਈ ਉਡਾਨ ਯੋਜਨਾ ਦੀ ਸ਼ੁਰੂਆਤ ਕਰਨਗੇ। ਇਸ ਤੋਂ ਬਾਅਦ, ਦੁਪਹਿਰ ਲਗਭਗ 12:15 ਵਜੇ, ਪ੍ਰਧਾਨ ਮੰਤਰੀ ਬਾਲੋਤਰਾ ਜਾਣਗੇ, ਜਿੱਥੇ ਉਹ ਲਗਭਗ 1.06 ਲੱਖ ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਨੀਂਹ ਪੱਥਰ ਰੱਖਣਗੇ ਅਤੇ ਪ੍ਰੋਜੈਕਟਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ ਮੌਕੇ ਉਹ ਇਕੱਠ ਨੂੰ ਵੀ ਸੰਬੋਧਨ ਕਰਨਗੇ।‘ਮਨ ਕੀ ਬਾਤ’ ਦੇ 135ਵੇਂ ਐਪੀਸੋਡ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ (28.06.2026)
June 28th, 11:30 am
‘ਮਨ ਕੀ ਬਾਤ’ ਵਿੱਚ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਨਾਲ ਜੁੜ ਕੇ ਮੈਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ। 2026 ਦਾ ਅੱਧਾ ਸਾਲ ਬੀਤਣ ਵਾਲਾ ਹੈ। ਇਨ੍ਹਾਂ 6 ਮਹੀਨਿਆਂ ਵਿੱਚ ਅਸੀਂ ‘ਮਨ ਕੀ ਬਾਤ’ ਵਿੱਚ ਦੇਸ਼ ਵਾਸੀਆਂ ਦੀਆਂ ਕਈ ਪ੍ਰਾਪਤੀਆਂ ਬਾਰੇ ਚਰਚਾ ਕੀਤੀ ਹੈ। ਜੂਨ ਵਿੱਚ ਵੀ, ਦੇਸ਼ ਨੇ ਕੁਝ ਅਜਿਹੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ, ਜੋ ਹਰ ਦੇਸ਼ ਵਾਸੀ ਨੂੰ ਮਾਣ ਨਾਲ ਭਰ ਦਿੰਦੀਆਂ ਹਨ। ਇਹ ਕਾਮਯਾਬੀਆਂ ਦੇਸ਼ ਦੀ ਸੁਰੱਖਿਆ ਅਤੇ ਆਤਮ-ਨਿਰਭਰਤਾ ਨਾਲ ਜੁੜੀਆਂ ਹੋਈਆਂ ਹਨ। ਹਾਲ ਹੀ ਵਿੱਚ ਮੈਨੂੰ ਕੋਲਕਾਤਾ ਵਿੱਚ ਜਲ ਸੈਨਾ ਨਾਲ ਜੁੜੇ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ। ਉੱਥੇ ਆਈਐੱਨਐੱਸ ਦੂਨਾਗਿਰੀ, ਆਈਐੱਨਐੱਸ ਸੰਸ਼ੋਧਕ ਅਤੇ ਆਈਐੱਨਐੱਸ ਅਗ੍ਰਯ ਨੂੰ ਭਾਰਤੀ ਜਲ ਸੈਨਾ ਦੇ ਬੇੜੇ ਵਿੱਚ ਸ਼ਾਮਲ ਕੀਤਾ ਗਿਆ। ਇਨ੍ਹਾਂ ਸਮੁੰਦਰੀ ਜਹਾਜ਼ਾਂ ਦੇ ਡਿਜ਼ਾਈਨ ਅਤੇ ਨਿਰਮਾਣ ਤੱਕ, ਸਭ ਕੁਝ ਸਵਦੇਸ਼ੀ ਹੈ।ਉੜੀਸਾ ਸਰਕਾਰ ਦੇ ਦੋ ਸਾਲ ਪੂਰੇ ਹੋਣ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
June 20th, 01:10 pm
ਮਾਣਯੋਗ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਜੀ, ਰਾਜਪਾਲ ਸ਼੍ਰੀ ਹਰੀ ਬਾਬੂ ਜੀ, ਹਰਮਨ-ਪਿਆਰੇ ਮੁੱਖ ਮੰਤਰੀ ਸ਼੍ਰੀ ਮੋਹਨ ਚਰਨ ਮਾਝੀ ਜੀ, ਉੱਪ ਮੁੱਖ ਮੰਤਰੀ ਸ਼੍ਰੀ ਕਨਕ ਵਰਧਨ ਸਿੰਘ ਦੇਵ ਜੀ, ਸ਼੍ਰੀਮਤੀ ਪ੍ਰਭਾਵਤੀ ਪਰਿਦਾ ਜੀ, ਉੜੀਸਾ ਦੇ ਮੰਤਰੀ ਸ਼੍ਰੀ ਗਣੇਸ਼ ਸਿੰਘ ਖੁੰਟੀਆ ਜੀ, ਸ਼੍ਰੀ ਕ੍ਰਿਸ਼ਨਾ ਚੰਦਰ ਮਹਾਪਾਤ੍ਰਾ ਜੀ, ਸੰਸਦ ਮੈਂਬਰ ਸ਼੍ਰੀ ਨਬਾ ਚਰਨ ਮਾਝੀ ਜੀ, ਸ਼੍ਰੀ ਮਨਮੋਹਨ ਸਮਲ ਜੀ, ਸ਼੍ਰੀ ਬੈਜਯੰਤ ਪਾਂਡਾ ਜੀ, ਹੋਰ ਸਾਰੇ ਮਾਣਯੋਗ ਮਹਿਮਾਨ, ਭਰਾਵੋ ਅਤੇ ਭੈਣੋ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉੜੀਸਾ ਸਰਕਾਰ ਦੇ ਦੋ ਸਾਲ ਪੂਰੇ ਹੋਣ ਦੇ ਮੌਕੇ ਮਯੂਰਭੰਜ ਜ਼ਿਲ੍ਹੇ ਦੇ ਰਾਇਰੰਗਪੁਰ ਵਿੱਚ ₹47,600 ਕਰੋੜ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ
June 20th, 01:00 pm
ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਯੂਰਭੰਜ ਜ਼ਿਲ੍ਹੇ ਦੇ ਪਹਾੜਪੁਰ ਪਿੰਡ ਦਾ ਦੌਰਾ ਕੀਤਾ। ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ ਸੰਥਾਲੀ ਜਾਹੇਰਾ ਅਤੇ ਹੋ ਜਾਹੇਰਾ ਦੇ ਪਵਿੱਤਰ ਸਥਾਨਾਂ 'ਤੇ ਪੂਜਾ-ਅਰਚਨਾ ਕੀਤੀ ਅਤੇ ਸਕਿਲ ਸੈਂਟਰ ਤੇ ਪਹਾੜਪੁਰ ਸਕੂਲ ਦਾ ਦੌਰਾ ਕੀਤਾ। ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ ਮਯੂਰਭੰਜ ਜ਼ਿਲ੍ਹੇ ਦੇ ਰਾਇਰੰਗਪੁਰ ਵਿੱਚ ਉੜੀਸਾ ਸਰਕਾਰ ਦੇ ਦੋ ਸਾਲ ਪੂਰੇ ਹੋਣ ਦੇ ਮੌਕੇ 'ਤੇ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਭਾਗ ਲਿਆ। ਇਸ ਪ੍ਰੋਗਰਾਮ ਦਾ ਵਿਸ਼ਾ ਸੀ “ਵਿਕਾਸ ਰਾ ਧਾਰਾ, ਉੜੀਸਾ ਸਾਰਾ”। ਸ਼੍ਰੀ ਮੋਦੀ ਨੇ ₹47,600 ਕਰੋੜ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ।ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਦੇ ਤਹਿਤ ਪ੍ਰੋਤਸਾਹਨ ਰਾਸ਼ੀ ਵੰਡਦੇ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
June 19th, 05:15 pm
ਮੰਤਰੀ ਮੰਡਲ ਦੇ ਮੇਰੇ ਸਾਥੀ ਸ਼੍ਰੀ ਮਨਸੁਖ ਮਾਂਡਵੀਆ ਜੀ, ਭੈਣ ਸ਼ੋਭਾ ਜੀ, ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਅਲੱਗ-ਅਲੱਗ ਪ੍ਰੋਗਰਾਮਾਂ ਨਾਲ ਜੁੜੇ, ਤਕਨਾਲੋਜੀ ਦੇ ਮਾਧਿਅਮ ਨਾਲ ਜੁੜੀਆਂ ਹਸਤੀਆਂ ਅਤੇ ਜਿਵੇਂ ਹੁਣੇ ਮੰਚ ਸੰਚਾਲਕ ਦੱਸ ਰਹੇ ਸਨ ਕਿ 200 ਥਾਵਾਂ 'ਤੇ ਲਗਭਗ ਦੋ ਲੱਖ ਲੋਕ ਇਸ ਵੇਲੇ ਇਸ ਪ੍ਰੋਗਰਾਮ ਨਾਲ ਸਾਡੇ ਨਾਲ ਜੁੜੇ ਹੋਏ ਹਨ, ਮੈਂ ਉਨ੍ਹਾਂ ਸਾਰਿਆਂ ਨੂੰ ਦੂਰੋਂ ਹੀ ਸਹੀ, ਪਰ ਤਹਿ ਦਿਲੋਂ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ। ਉਦਯੋਗ ਜਗਤ ਨਾਲ ਜੁੜੇ ਹੋਏ ਬਹੁਤ ਸਾਰੀਆਂ ਹਸਤੀਆਂ ਵੀ ਮੈਂ ਅੱਜ ਇੱਥੇ ਦੇਖ ਰਿਹਾ ਹਾਂ। ਅਤੇ ਨੌਜਵਾਨ ਸਾਥੀਆਂ ਦਾ ਉਤਸ਼ਾਹ ਤਾਂ ਆਪਣੇ ਆਪ ਹੀ ਧਿਆਨ ਖਿੱਚਦਾ ਹੈ, ਇੰਨੀ ਵੱਡੀ ਗਿਣਤੀ ਵਿੱਚ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪ੍ਰਧਾਨ ਮੰਤਰੀ ਵਿਕਸਤ ਭਾਰਤ ਰੋਜ਼ਗਾਰ ਯੋਜਨਾ ਦੇ ਤਹਿਤ ਲਗਭਗ 2,400 ਕਰੋੜ ਰੁਪਏ ਦੀ ਉਤਸ਼ਾਹ ਰਾਸ਼ੀ ਵੰਡੀ
June 19th, 05:00 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪ੍ਰਧਾਨ ਮੰਤਰੀ ਵਿਕਸਤ ਭਾਰਤ ਰੋਜ਼ਗਾਰ ਯੋਜਨਾ ਨਾਲ ਜੁੜੇ ਲਾਭਪਾਤਰੀਆਂ, ਉਦਯੋਗ ਦੇ ਨੁਮਾਇੰਦਿਆਂ ਅਤੇ ਹਿੱਸੇਦਾਰਾਂ ਨੂੰ ਸੰਬੋਧਨ ਕੀਤਾ ਅਤੇ ਭਾਰਤ ਦੇ ਨੌਜਵਾਨਾਂ ਨੂੰ ਮਜ਼ਬੂਤ ਬਣਾਉਣ ਤੇ ਪੂਰੇ ਦੇਸ਼ ਵਿੱਚ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਨੂੰ ਤੇਜ਼ ਕਰਨ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਸ਼੍ਰੀ ਮੋਦੀ ਨੇ ਪ੍ਰਧਾਨ ਮੰਤਰੀ ਵਿਕਸਤ ਭਾਰਤ ਰੋਜ਼ਗਾਰ ਯੋਜਨਾ (ਪੀਐੱਮ-ਵੀਬੀਆਰਵਾਈ) ਦੇ ਤਹਿਤ ਲਗਭਗ 2,400 ਕਰੋੜ ਰੁਪਏ ਦੀ ਉਤਸ਼ਾਹ ਰਾਸ਼ੀ ਦੀ ਵੰਡ ਕੀਤੀ, ਜੋ ਪੀਐੱਮ-ਵੀਬੀਆਰਵਾਈ ਦੇ ਲਾਗੂਕਰਨ ਵਿੱਚ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਹੈ। ਪੀਐੱਮ-ਵੀਬੀਆਰਵਾਈ ਭਾਰਤ ਸਰਕਾਰ ਦੀ ਰੋਜ਼ਗਾਰ ਨਾਲ ਜੁੜੀ ਇੱਕ ਪ੍ਰਮੁੱਖ ਉਤਸ਼ਾਹ ਯੋਜਨਾ ਹੈ, ਜੋ ਵੱਖ-ਵੱਖ ਖੇਤਰਾਂ ਵਿੱਚ ਸਮਾਜਿਕ ਸੁਰੱਖਿਆ ਕਵਰੇਜ ਦਾ ਵਿਸਥਾਰ ਕਰ ਰਹੀ ਹੈ। ਇਸ ਉਤਸ਼ਾਹ ਰਾਸ਼ੀ ਨਾਲ ਪੂਰੇ ਦੇਸ਼ ਵਿੱਚ ਰੋਜ਼ਗਾਰ ਦੇ 15 ਲੱਖ ਮੌਕੇ ਪੈਦਾ ਕਰਨ ਵਿੱਚ ਮਦਦ ਮਿਲੀ ਹੈ।ਪ੍ਰਧਾਨ ਮੰਤਰੀ 19 ਜੂਨ ਨੂੰ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੁਜ਼ਗਾਰ ਯੋਜਨਾ ਦੇ ਤਹਿਤ ਲਗਭਗ ₹2,400 ਕਰੋੜ ਦੀ ਪ੍ਰੋਤਸਾਹਨ ਰਕਮ ਵੰਡਣਗੇ
June 17th, 03:14 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 19 ਜੂਨ, 2026 ਨੂੰ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਸ਼ਾਮ 5 ਵਜੇ ਆਯੋਜਿਤ ਇੱਕ ਖ਼ਾਸ ਸਮਾਗਮ ਵਿੱਚ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੁਜ਼ਗਾਰ ਯੋਜਨਾ (ਪੀਐੱਮ-ਵੀਬੀਆਰਵਾਈ) ਦੇ ਤਹਿਤ ਲਗਭਗ ₹2,400 ਕਰੋੜ ਦੀ ਪ੍ਰੋਤਸਾਹਨ ਰਕਮ ਦੀ ਵੰਡ ਕਰਨਗੇ।