ਭਾਰਤ ਅਤੇ ਮਾਲਦੀਵਜ਼ : ਵਿਆਪਕ ਆਰਥਿਕ ਅਤੇ ਸਮੁੰਦਰੀ ਸਾਂਝੇਦਾਰੀ ਸਬੰਧੀ ਵਿਜ਼ਨ

ਭਾਰਤ ਅਤੇ ਮਾਲਦੀਵਜ਼ : ਵਿਆਪਕ ਆਰਥਿਕ ਅਤੇ ਸਮੁੰਦਰੀ ਸਾਂਝੇਦਾਰੀ ਸਬੰਧੀ ਵਿਜ਼ਨ

October 07th, 02:39 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਮਾਲਦੀਵਜ਼ ਦੇ ਰਾਸ਼ਟਰਪਤੀ ਡਾ. ਮੋਹੰਮਦ ਮੁਇਜ਼ੂ ਦੀ ਅੱਜ ਮੁਲਾਕਾਤ ਹੋਈ ਅਤੇ ਦੋਨੋਂ ਲੀਡਰਸ ਨੇ ਦੁਵੱਲੇ ਸਬੰਧਾਂ ਦੇ ਸਾਰੇ ਪਹਿਲੂਆਂ ਦੀ ਵਿਆਪਕ ਸਮੀਖਿਆ ਕੀਤੀ, ਅਤੇ ਨਾਲ ਹੀ ਉਨ੍ਹਾਂ ਨੇ ਦੋਵੇਂ ਦੇਸ਼ਾਂ ਦੁਆਰਾ ਆਪਣੇ ਇਤਿਹਾਸਿਕ ਤੌਰ ‘ਤੇ ਗਹਿਰੇ ਅਤੇ ਖਾਸ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਵਿੱਚ ਕੀਤੀ ਗਈ ਤਰੱਕੀ ਦਾ ਜ਼ਿਕਰ ਕੀਤਾ, ਜਿਸ ਨੇ ਦੋਨਾਂ ਦੇਸ਼ਾਂ ਦੇ ਨਾਗਰਿਕਾਂ ਦੀ ਬਿਹਤਰੀ ਵਿੱਚ ਵੱਡਾ ਯੋਗਦਾਨ ਦਿੱਤਾ ਹੈ।