ਪ੍ਰਧਾਨ ਮੰਤਰੀ ਮੋਦੀ ਨੇ ਮਨ ਕੀ ਬਾਤ ਵਿੱਚ ਭਾਰਤ ਦੀ ਰੱਖਿਆ ਤਾਕਤ, ਇਨੋਵੇਸ਼ਨ ਅਤੇ ਸਮੂਹਿਕ ਯਤਨਾਂ ਨੂੰ ਉਜਾਗਰ ਕੀਤਾ
July 26th, 11:30 am
Prime Minister Narendra Modi addressed the nation through Mann Ki Baat. In his speech, he highlighted important topics such as Kargil Vijay Diwas, Catch the Rain campaign, India's space sector prowess, Science Olympiads, Environmental conservation, Khadi and more. He called upon the citizens to share their ideas and suggestions for Independence Day through MyGov.ਨਿਊਜ਼ੀਲੈਂਡ ਵਿੱਚ ਭਾਰਤੀ ਭਾਈਚਾਰੇ ਨੂੰ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
July 11th, 01:15 pm
ਅਸੀਂ ਭਾਰਤ ਦੇ ਲੋਕ ਸੁਣਦੇ ਆਏ ਸੀ ਕਿ 20 ਸਾਲ ਬਾਅਦ ਕੋਈ ਵੱਡੀ ਤਬਦੀਲੀ ਆਉਂਦੀ ਹੈ। ਪਰ ਅੱਜ 40 ਸਾਲ ਬਾਅਦ ਕੋਈ ਭਾਰਤੀ ਪ੍ਰਧਾਨ ਮੰਤਰੀ ਨਿਊਜ਼ੀਲੈਂਡ ਦੀ ਧਰਤੀ ’ਤੇ ਆਇਆ ਹੈ। ਇਹ ਮੇਰਾ ਸੁਭਾਗ ਹੈ। ਮੈਂ ਨਿਊਜ਼ੀਲੈਂਡ ਦੇ ਸਾਰੇ ਵਸਨੀਕਾਂ ਲਈ, ਤੁਹਾਡੇ ਸਾਰਿਆਂ ਲਈ, 140 ਕਰੋੜ ਭਾਰਤੀਆਂ ਦੀਆਂ ਸ਼ੁਭਕਾਮਨਾਵਾਂ ਲੈ ਕੇ ਆਇਆ ਹਾਂ।ਪ੍ਰਧਾਨ ਮੰਤਰੀ ਨੇ ਨਿਊਜ਼ੀਲੈਂਡ ਵਿੱਚ ਰਹਿਣ ਵਾਲੇ ਭਾਰਤੀ ਪ੍ਰਵਾਸੀਆਂ ਨੂੰ ਸੰਬੋਧਨ ਕੀਤਾ
July 11th, 12:35 pm
ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਲਕਸਨ ਨੂੰ ਉਨ੍ਹਾਂ ਦੀ ਹਾਜ਼ਰੀ ਵਿੱਚ ਅਤੇ ਕੀਵੀ-ਭਾਰਤੀ ਭਾਈਚਾਰੇ ਦੀ ਭਲਾਈ ਸਮੇਤ ਦੁਵੱਲੀ ਭਾਈਵਾਲੀ ਲਈ ਉਨ੍ਹਾਂ ਦੇ ਸਹਿਯੋਗ ਲਈ ਧੰਨਵਾਦ ਕਰਦਿਆਂ ਕੀਤੀ। ਉਨ੍ਹਾਂ ਨੇ ਭਾਈਚਾਰੇ ਵੱਲੋਂ ਕੀਤੇ ਗਏ ਵਿਸ਼ੇਸ਼ ਸਵਾਗਤ ਦੀ ਸ਼ਲਾਘਾ ਕੀਤੀ।ਰਾਜਸਥਾਨ ਦੇ ਬਾਲੋਤਰਾ ਵਿੱਚ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
July 04th, 12:50 pm
ਗਰਮੀ ਦੇ ਇਸ ਮੌਸਮ ਵਿੱਚ ਥਾਂ-ਥਾਂ ਉੱਤੇ ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਦਾ ਇਕੱਠੇ ਹੋਣਾ, ਸਾਨੂੰ ਸਾਰਿਆਂ ਨੂੰ ਆਸ਼ੀਰਵਾਦ ਦੇਣਾ, ਇਹ ਦਰਸਾਉਂਦਾ ਹੈ ਕਿ ਭਾਜਪਾ ਸਰਕਾਰ ਦੀਆਂ ਕੋਸ਼ਿਸ਼ਾਂ ਉੱਤੇ ਤੁਹਾਡਾ ਵਿਸ਼ਵਾਸ ਕਿੰਨਾ ਬੁਲੰਦ ਹੈ। ਮੈਂ ਇਸ ਸਾਥ ਅਤੇ ਪਿਆਰ ਲਈ ਰਾਜਸਥਾਨ ਦੀ ਮਿੱਟੀ ਦਾ ਕਰਜ਼ਦਾਰ ਹਾਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਜਸਥਾਨ ਦੇ ਬਾਲੋਤਰਾ ਵਿੱਚ ਲਗਭਗ ₹1.06 ਲੱਖ ਕਰੋੜ ਦੇ ਵਿਕਾਸ ਪ੍ਰੋਜੈਕਟਾਂ ਨੂੰ ਦੇਸ਼ ਨੂੰ ਸਮਰਪਿਤ ਕੀਤਾ, ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ
July 04th, 12:30 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਜਸਥਾਨ ਦੇ ਬਾਲੋਤਰਾ ਵਿੱਚ ਲਗਭਗ ₹1.06 ਲੱਖ ਕਰੋੜ ਦੇ ਵਿਕਾਸ ਪ੍ਰੋਜੈਕਟਾਂ ਨੂੰ ਦੇਸ਼ ਨੂੰ ਸਮਰਪਿਤ ਕੀਤਾ, ਉਨ੍ਹਾਂ ਦਾ ਉਦਘਾਟਨ ਕੀਤਾ ਅਤੇ ਉਨ੍ਹਾਂ ਦਾ ਨੀਂਹ ਪੱਥਰ ਰੱਖਿਆ। ਨਾਲ ਹੀ, ਭਾਰੀ ਇਕੱਠ ਨੂੰ ਦੇਖਦੇ ਹੋਏ, ਉਨ੍ਹਾਂ ਨੇ ਵਿਕਾਸ ਕਾਰਜਾਂ ਲਈ ਮਿਲ-ਜੁਲ ਕੇ ਕੰਮ ਕਰਨ ਦਾ ਮਾਹੌਲ ਬਣਾਇਆ। ਅੱਤ ਦੀ ਗਰਮੀ ਦੀ ਪਰਵਾਹ ਕੀਤੇ ਬਿਨਾਂ ਵੱਡੀ ਗਿਣਤੀ ਵਿੱਚ ਆਏ ਲੋਕਾਂ ਦਾ ਧੰਨਵਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਭਾਰੀ ਭੀੜ ਨੂੰ ਮੌਜੂਦਾ ਸਰਕਾਰ ਦੇ ਕੰਮਕਾਜ 'ਤੇ ਲੋਕਾਂ ਦੀ ਜ਼ਬਰਦਸਤ ਮੋਹਰ ਦੱਸਿਆ। ਸ਼੍ਰੀ ਮੋਦੀ ਨੇ ਕਿਹਾ, ਇਸ ਅਥਾਹ ਸਮਰਥਨ ਲਈ ਮੈਂ ਰਾਜਸਥਾਨ ਦੀ ਧਰਤੀ ਦਾ ਕਰਜ਼ਦਾਰ ਹਾਂ; ਇਹ ਸਮਰਥਨ ਸਾਡੀ ਸਰਕਾਰ ਦੇ ਯਤਨਾਂ ਵਿੱਚ ਤੁਹਾਡੇ ਅਟੁੱਟ ਵਿਸ਼ਵਾਸ ਨੂੰ ਸਪਸ਼ਟ ਰੂਪ ਵਿੱਚ ਦਰਸਾਉਂਦਾ ਹੈ।ਬੈਂਗਲੁਰੂ ਵਿੱਚ 'ਆਰਟ ਆਫ਼ ਲਿਵਿੰਗ' ਦੀ 45ਵੀਂ ਵਰ੍ਹੇਗੰਢ ਦੇ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
May 10th, 11:05 am
ਅੱਜ ਦੀ ਇਹ ਸਵੇਰ ਇੱਕ ਵੱਖਰੀ ਹੀ ਅਨੁਭੂਤੀ ਲੈ ਕੇ ਆਈ ਹੈ। ਬੱਚਿਆਂ ਦੇ ਵੈਦਿਕ ਮੰਤਰਾਂ ਨਾਲ ਸਵਾਗਤ, ਭਗਵਾਨ ਸ਼੍ਰੀ ਗਣੇਸ਼ ਦੇ ਦਰਸ਼ਨ, ਸ਼੍ਰੀ ਸ਼੍ਰੀ ਰਵੀਸ਼ੰਕਰ ਜੀ ਦੇ 70 ਸਾਲ ਅਤੇ ਆਰਟ ਆਫ਼ ਲਿਵਿੰਗ ਦੇ 45 ਸਾਲ, ਇਹ ਅਜਿਹੇ ਪਲ ਹਨ, ਜੋ ਹਮੇਸ਼ਾ ਮੇਰੀਆਂ ਯਾਦਾਂ ਵਿੱਚ ਰਹਿਣਗੇ। ਇਸ ਅਦਭੁਤ ਸਮਾਰੋਹ ਵਿੱਚ ਸੱਦਾ ਦੇਣ ਲਈ ਮੈਂ ਆਪ ਸਭ ਦਾ ਧੰਨਵਾਦੀ ਹਾਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਰਨਾਟਕ ਦੇ ਬੈਂਗਲੁਰੂ ਵਿੱਚ ਦਿ ਆਰਟ ਆਫ ਲਿਵਿੰਗ' ਦੇ 45ਵੇਂ ਸਥਾਪਨਾ ਵਰ੍ਹੇ ਦੇ ਸਮਾਗਮ ਵਿੱਚ ਹਿੱਸਾ ਲਿਆ
May 10th, 11:00 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਰਨਾਟਕ ਦੇ ਬੈਂਗਲੁਰੂ ਵਿੱਚ 'ਦਿ ਆਰਟ ਆਫ ਲਿਵਿੰਗ' ਦੇ 45ਵੇਂ ਸਥਾਪਨਾ ਵਰ੍ਹੇ ਦੇ ਸਮਾਗਮ ਵਿੱਚ ਹਿੱਸਾ ਲਿਆ। ਇਸ ਮੌਕੇ ਦੀ ਪਵਿੱਤਰਤਾ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਵੈਦਿਕ ਮੰਤਰਾਂ ਨਾਲ ਬੱਚਿਆਂ ਵੱਲੋਂ ਕੀਤਾ ਗਿਆ ਸਵਾਗਤ, ਭਗਵਾਨ ਗਣੇਸ਼ ਦੇ ਦਰਸ਼ਨ, ਸ਼੍ਰੀ ਸ਼੍ਰੀ ਰਵੀਸ਼ੰਕਰ ਜੀ ਦਾ 70ਵਾਂ ਸਾਲ ਅਤੇ ਆਰਟ ਆਫ ਲਿਵਿੰਗ ਦੇ 45ਵੇਂ ਸਥਾਪਨਾ ਵਰ੍ਹੇ ਦੇ ਸਮਾਗਮ ਨੇ ਇਸ ਸਵੇਰ ਨੂੰ ਬਹੁਤ ਹੀ ਖ਼ਾਸ ਬਣਾ ਦਿੱਤਾ ਹੈ। ਸ਼੍ਰੀ ਮੋਦੀ ਨੇ ਕਿਹਾ, “ਇਹ ਅਜਿਹੇ ਪਲ ਹਨ, ਜੋ ਮੇਰੀਆਂ ਯਾਦਾਂ ਵਿੱਚ ਹਮੇਸ਼ਾ ਬਣੇ ਰਹਿਣਗੇ।”ਨਵੀਂ ਦਿੱਲੀ ਦੇ ਕਰਿਅੱਪਾ ਮੈਦਾਨ ਵਿਖੇ ਐੱਨਸੀਸੀ ਦੀ ਰੈਲੀ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
January 28th, 04:00 pm
ਅੱਜ ਦਾ ਦਿਨ ਸਾਡੇ ਲਈ ਇੱਕ ਵੱਡਾ ਦੁੱਖ ਲੈ ਕੇ ਵੀ ਆਇਆ ਹੈ। ਅੱਜ ਸਵੇਰੇ ਹੀ, ਮਹਾਰਾਸ਼ਟਰ ਵਿੱਚ ਇੱਕ ਦੁਖਦਾਈ ਜਹਾਜ਼ ਹਾਦਸਾ ਵਾਪਰਿਆ। ਇਸ ਹਾਦਸੇ ਨੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਜੀ ਅਤੇ ਕੁਝ ਸਾਥੀਆਂ ਨੂੰ ਸਾਡੇ ਤੋਂ ਖੋਹ ਲਿਆ ਹੈ। ਅਜੀਤ ਦਾਦਾ ਨੇ ਮਹਾਰਾਸ਼ਟਰ ਅਤੇ ਦੇਸ਼ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਖ਼ਾਸ ਕਰਕੇ ਪਿੰਡਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਉਨ੍ਹਾਂ ਨੇ ਹਮੇਸ਼ਾ ਅੱਗੇ ਵਧ ਕੇ ਕੰਮ ਕੀਤਾ। ਮੈਂ ਅਜੀਤ ਪਵਾਰ ਜੀ ਦੇ ਪਰਿਵਾਰ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਹਾਂ। ਜਿਨ੍ਹਾਂ ਸਾਥੀਆਂ ਨੂੰ ਅਸੀਂ ਇਸ ਹਾਦਸੇ ਵਿੱਚ ਗੁਆ ਦਿੱਤਾ ਹੈ, ਇਸ ਦੁੱਖ ਦੀ ਘੜੀ ਵਿੱਚ ਅਸੀਂ ਸਾਰੇ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ ਹਾਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦਿੱਲੀ ਵਿੱਚ ਸਾਲਾਨਾ ਐੱਨਸੀਸੀ ਪੀਐੱਮ ਰੈਲੀ ਨੂੰ ਸੰਬੋਧਨ ਕੀਤਾ
January 28th, 03:30 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦਿੱਲੀ ਦੇ ਕਰਿਅੱਪਾ ਪਰੇਡ ਗ੍ਰਾਊਂਡ ਵਿਖੇ ਸਾਲਾਨਾ ਐੱਨਸੀਸੀ ਪੀ ਐੱਮ ਰੈਲੀ ਨੂੰ ਸੰਬੋਧਨ ਕੀਤਾ। ਐੱਨਸੀਸੀ ਦਿਵਸ ਦੇ ਮੌਕੇ 'ਤੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਐੱਨਸੀਸੀ ਅਤੇ ਐੱਨਐੱਸਐੱਸ ਕੈਡਿਟਾਂ, ਝਾਕੀ ਕਲਾਕਾਰਾਂ, ਰਾਸ਼ਟਰੀ ਰੰਗਸ਼ਾਲਾ ਦੇ ਸਾਥੀਆਂ ਅਤੇ ਦੇਸ਼ ਭਰ ਤੋ ਆਏ ਨੌਜਵਾਨ ਭਾਗੀਦਾਰਾਂ ਦਰਮਿਆਨ ਤਾਲਮੇਲ ਪ੍ਰਦਰਸ਼ਨ ਵਿੱਚ ਸਪਸ਼ਟ ਤੌਰ 'ਤੇ ਦਿਖਾਈ ਦੇ ਰਿਹਾ ਸੀ। ਸ਼੍ਰੀ ਮੋਦੀ ਨੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਅੱਜ ਸਵੇਰੇ ਮਹਾਰਾਸ਼ਟਰ ਵਿੱਚ ਹੋਏ ਦੁਖਦਾਈ ਜਹਾਜ਼ ਹਾਦਸੇ ਕਾਰਨ ਇਹ ਦਿਨ ਡੂੰਘਾ ਸੋਗ ਲੈ ਕੇ ਆਇਆ ਹੈ, ਜਿਸ ਵਿੱਚ ਉਪ ਮੁੱਖ ਮੰਤਰੀ ਸ਼੍ਰੀ ਅਜੀਤ ਪਵਾਰ ਜੀ ਅਤੇ ਕੁਝ ਸਾਥੀਆਂ ਦੀ ਜਾਨ ਚਲੀ ਗਈ। ਉਨ੍ਹਾਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਅਜੀਤ ਦਾਦਾ ਨੇ ਮਹਾਰਾਸ਼ਟਰ ਅਤੇ ਦੇਸ਼ ਦੇ ਵਿਕਾਸ ਵਿੱਚ, ਖ਼ਾਸ ਕਰਕੇ ਪੇਂਡੂ ਜੀਵਨ ਨੂੰ ਬਿਹਤਰ ਬਣਾਉਣ ਲਈ ਆਪਣੇ ਕੰਮ ਰਾਹੀਂ ਮਹੱਤਵਪੂਰਨ ਯੋਗਦਾਨ ਦਿੱਤਾ। ਉਨ੍ਹਾਂ ਨੇ ਸ਼੍ਰੀ ਅਜੀਤ ਪਵਾਰ ਦੇ ਪਰਿਵਾਰ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਅਤੇ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਪੂਰਾ ਦੇਸ਼ ਇਸ ਹਾਦਸੇ ਵਿੱਚ ਆਪਣੀਆਂ ਜਾਨਾਂ ਗੁਆਉਣ ਵਾਲੇ ਲੋਕਾਂ ਦੇ ਪਰਿਵਾਰਾਂ ਦੇ ਨਾਲ ਖੜ੍ਹਾ ਹੈ। ਪ੍ਰਧਾਨ ਮੰਤਰੀ ਨੇ ਦੁੱਖ ਅਤੇ ਸੰਵੇਦਨਾ ਦੇ ਇਸ ਪਲ ਦੇ ਦਰਮਿਆਨ ਇੱਥੇ ਮੌਜੂਦ ਸਾਰੇ ਕੈਡਿਟਾਂ ਨੂੰ, ਜਿਨ੍ਹਾਂ ਵਿੱਚ ਦੋਸਤਾਨਾ ਦੇਸ਼ਾਂ ਦੇ ਕੈਡਿਟ ਵੀ ਸ਼ਾਮਲ ਸਨ, ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਇਸ ਸਾਲ ਮਹਿਲਾ ਵਿਦਿਆਰਥੀਆਂ ਦੀ ਵੱਡੀ ਭਾਗੀਦਾਰੀ ਦੀ ਸ਼ਲਾਘਾ ਕੀਤੀ।ਪਹਿਲੀ ਵੋਟ ਤੋਂ ਲੈ ਕੇ ਸਟਾਰਟਅੱਪ ਇੰਡੀਆ ਤੱਕ, ਪ੍ਰਧਾਨ ਮੰਤਰੀ ਮੋਦੀ ਨੇ ਮਨ ਕੀ ਬਾਤ ਵਿੱਚ ਭਾਰਤ ਦੇ ਨੌਜਵਾਨਾਂ ਦਾ ਜਸ਼ਨ ਮਨਾਇਆ
January 25th, 11:30 am
ਇਸ ਸਾਲ ਰਾਸ਼ਟਰੀ ਵੋਟਰ ਦਿਵਸ 'ਤੇ ਪਹਿਲੀ ਮਨ ਕੀ ਬਾਤ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਵੋਟ ਪਾਉਣ ਦੇ ਮਹੱਤਵ 'ਤੇ ਜ਼ੋਰ ਦਿੱਤਾ ਅਤੇ ਚੋਣ ਪ੍ਰਕਿਰਿਆ ਵਿੱਚ ਸ਼ਾਮਲ ਹਰ ਵਿਅਕਤੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸਟਾਰਟਅੱਪ, ਪਾਣੀ ਸੰਭਾਲ਼, ਗੁਣਵੱਤਾ, ਸੱਭਿਆਚਾਰ ਅਤੇ ਤਿਉਹਾਰਾਂ ਅਤੇ ਸਵੱਛਤਾ ਵਰਗੇ ਮੁੱਖ ਵਿਸ਼ਿਆਂ 'ਤੇ ਵੀ ਚਾਨਣਾ ਪਾਇਆ। ਪ੍ਰਧਾਨ ਮੰਤਰੀ ਨੇ ਅਗਲੇ ਮਹੀਨੇ ਹੋਣ ਵਾਲੇ ਇੰਡੀਆ ਏਆਈ ਇਮਪੈਕਟ ਸਮਿਟ 'ਤੇ ਵੀ ਜ਼ੋਰ ਦਿੱਤਾ, ਜਿਸ ਵਿੱਚ ਦੁਨੀਆ ਭਰ ਦੇ ਐਕਸਪਰਟ ਹਿੱਸਾ ਲੈਣਗੇ।ਅਸਾਮ ਵਿੱਚ ਕਾਜ਼ੀਰੰਗਾ ਐਲੀਵੇਟਿਡ ਕਾਰੀਡੋਰ ਪ੍ਰੋਜੈਕਟ ਦੇ ਭੂਮੀ ਪੂਜਨ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
January 18th, 11:30 am
ਮੌਸਮ ਠੰਢਾ ਹੈ, ਪਿੰਡ ਦੂਰ-ਦੂਰ ਹਨ, ਉਸ ਦੇ ਬਾਵਜੂਦ ਵੀ ਜਿੱਥੇ-ਜਿੱਥੇ ਮੇਰੀ ਨਜ਼ਰ ਪਹੁੰਚ ਰਹੀ ਹੈ, ਲੋਕ ਹੀ ਲੋਕ ਨਜ਼ਰ ਆ ਰਹੇ ਹਨ। ਤੁਸੀਂ ਇੰਨੀ ਵੱਡੀ ਗਿਣਤੀ ਵਿੱਚ ਸਾਨੂੰ ਅਸ਼ੀਰਵਾਦ ਦੇਣ ਆਏ ਹੋ, ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਅੱਜ ਮੁੜ ਕਾਜ਼ੀਰੰਗਾ ਆਉਣ ਦਾ ਸੁਭਾਗ ਮਿਲਿਆ ਹੈ। ਸੁਭਾਵਿਕ ਹੈ ਮੈਨੂੰ ਆਪਣੀ ਪਿਛਲੀ ਯਾਤਰਾ ਯਾਦ ਆਉਣਾ, ਬਹੁਤ ਸੁਭਾਵਿਕ ਹੈ। ਦੋ ਸਾਲ ਪਹਿਲਾਂ ਕਾਜ਼ੀਰੰਗਾ ਵਿੱਚ ਬਿਤਾਏ ਪਲ, ਮੇਰੀ ਜ਼ਿੰਦਗੀ ਦੇ ਬਹੁਤ ਖ਼ਾਸ ਤਜਰਬਿਆਂ ਵਿੱਚ ਸ਼ਾਮਲ ਹੈ। ਮੈਨੂੰ ਕਾਜ਼ੀਰੰਗਾ ਰਾਸ਼ਟਰੀ ਪਾਰਕ ਵਿੱਚ ਰਾਤ ਰੁਕਣ ਦਾ ਮੌਕਾ ਮਿਲਿਆ ਸੀ ਅਤੇ ਅਗਲੀ ਸਵੇਰ ਹਾਥੀ ਦੀ ਸਫ਼ਾਰੀ ਦੌਰਾਨ ਮੈਂ ਇਸ ਖੇਤਰ ਦੀ ਸੁੰਦਰਤਾ ਨੂੰ ਬਹੁਤ ਨੇੜਿਓਂ ਮਹਿਸੂਸ ਕੀਤਾ ਸੀ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਸਾਮ ਦੇ ਕਾਲੀਆਬੋਰ ਵਿੱਚ 6,950 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਕਾਜ਼ੀਰੰਗਾ ਐਲੀਵੇਟਿਡ ਕੌਰੀਡੋਰ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ
January 18th, 11:00 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਸਾਮ ਦੇ ਕਾਲੀਆਬੋਰ ਵਿੱਚ 6,950 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਕਾਜ਼ੀਰੰਗਾ ਐਲੀਵੇਟਿਡ ਕੌਰੀਡੋਰ ਪ੍ਰੋਜੈਕਟ (ਐੱਨਐੱਚ-715 ਦੇ ਕਾਲੀਆਬੋਰ-ਨੁਮਾਲੀਗੜ੍ਹ ਖੰਡ ਦਾ 4-ਲੇਨ ਨਿਰਮਾਣ) ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਸਭਾ ਨੂੰ ਸੰਬੋਧਨ ਕਰਦਿਆਂ ਸ਼੍ਰੀ ਮੋਦੀ ਨੇ ਜਨਤਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇੰਨੀ ਵੱਡੀ ਗਿਣਤੀ ਵਿੱਚ ਲੋਕ ਉਨ੍ਹਾਂ ਨੂੰ ਆਸ਼ੀਰਵਾਦ ਦੇਣ ਆਏ ਹਨ ਅਤੇ ਉਹ ਇਸ ਲਈ ਬਹੁਤ ਸ਼ੁਕਰਗੁਜ਼ਾਰ ਹਨ। ਉਨ੍ਹਾਂ ਕਿਹਾ ਕਿ ਕਾਜ਼ੀਰੰਗਾ ਦੀ ਮੁੜ ਯਾਤਰਾ 'ਤੇ ਉਨ੍ਹਾਂ ਨੂੰ ਆਪਣੀ ਪਿਛਲੀ ਯਾਤਰਾ ਦੀਆਂ ਯਾਦਾਂ ਤਾਜ਼ਾ ਹੋ ਗਈਆਂ ਅਤੇ ਯਾਦ ਕੀਤਾ ਕਿ ਦੋ ਸਾਲ ਪਹਿਲਾਂ ਕਾਜ਼ੀਰੰਗਾ ਵਿੱਚ ਬਿਤਾਏ ਪਲ ਉਨ੍ਹਾਂ ਦੇ ਜੀਵਨ ਦੇ ਸਭ ਤੋਂ ਖਾਸ ਤਜਰਬਿਆਂ ਵਿੱਚੋਂ ਸਨ। ਪੀਐੱਮ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਕਾਜ਼ੀਰੰਗਾ ਨੈਸ਼ਨਲ ਪਾਰਕ ਵਿੱਚ ਰਾਤ ਗੁਜ਼ਾਰਨ ਦਾ ਮੌਕਾ ਮਿਲਿਆ ਅਤੇ ਅਗਲੀ ਸਵੇਰ ਹਾਥੀ 'ਤੇ ਸਫਾਰੀ ਦੌਰਾਨ ਉਨ੍ਹਾਂ ਨੇ ਇਸ ਖੇਤਰ ਦੀ ਸੁੰਦਰਤਾ ਨੂੰ ਨੇੜਿਓਂ ਮਹਿਸੂਸ ਕੀਤਾ।ਨਵੀਂ ਦਿੱਲੀ ਵਿੱਚ ਆਯੋਜਿਤ ਪੋਂਗਲ ਸਮਾਗਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
January 14th, 11:00 am
ਅੱਜ ਪੋਂਗਲ ਇੱਕ ਗਲੋਬਲ ਤਿਉਹਾਰ ਬਣ ਚੁੱਕਿਆ ਹੈ। ਦੁਨੀਆ ਭਰ ਵਿੱਚ ਤਾਮਿਲ ਸਮੁਦਾਇ ਅਤੇ ਤਾਮਿਲ ਸਭਿਆਚਾਰ ਨਾਲ ਪਿਆਰ ਕਰਨ ਵਾਲੇ ਲੋਕ ਇਸ ਨੂੰ ਉਤਸ਼ਾਹ ਨਾਲ ਮਨਾਉਂਦੇ ਹਨ, ਉਨ੍ਹਾਂ ਵਿੱਚੋਂ ਮੈਂ ਵੀ ਇੱਕ ਹਾਂ। ਇਸ ਖ਼ਾਸ ਤਿਉਹਾਰ ਨੂੰ ਤੁਹਾਡੇ ਸਾਰਿਆਂ ਦੇ ਨਾਲ ਮਨਾਉਣਾ ਮੇਰੇ ਲਈ ਖ਼ੁਸ਼ਕਿਸਮਤੀ ਦੀ ਗੱਲ ਹੈ। ਸਾਡੇ ਤਾਮਿਲ ਜੀਵਨ ਵਿੱਚ ਪੋਂਗਲ ਇੱਕ ਖ਼ੁਸ਼ਨੁਮਾ ਅਹਿਸਾਸ ਦੀ ਤਰ੍ਹਾਂ ਹੈ, ਇਸ ਵਿੱਚ ਅੰਨਦਾਤਾ ਦੀ ਮਿਹਨਤ, ਧਰਤੀ ਅਤੇ ਸੂਰਜ ਦੇ ਪ੍ਰਤੀ ਸ਼ੁਕਰਗੁਜ਼ਾਰੀ ਦੀ ਭਾਵਨਾ ਹੈ, ਨਾਲ ਹੀ ਇਹ ਤਿਉਹਾਰ ਸਾਨੂੰ ਕੁਦਰਤ, ਪਰਿਵਾਰ ਅਤੇ ਸਮਾਜ ਵਿੱਚ ਸੰਤੁਲਨ ਬਣਾਉਣ ਦਾ ਰਸਤਾ ਦਿਖਾਉਂਦਾ ਹੈ। ਇਸ ਸਮੇਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਲੋਹੜੀ, ਮਕਰ ਸੰਕ੍ਰਾਂਤੀ, ਮਾਘ ਬਿਹੂ ਅਤੇ ਹੋਰ ਤਿਉਹਾਰਾਂ ਬਾਰੇ ਉਤਸ਼ਾਹ ਹੈ। ਮੈਂ ਭਾਰਤ ਅਤੇ ਦੁਨੀਆ ਭਰ ਵਿੱਚ ਰਹਿਣ ਵਾਲੇ ਸਾਰੇ ਤਾਮਿਲ ਭਾਈ-ਭੈਣਾਂ ਨੂੰ ਪੋਂਗਲ ਦੀਆਂ ਅਤੇ ਸਾਰੇ ਤਿਉਹਾਰਾਂ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਪੋਂਗਲ ਦੇ ਸਮਾਗਮਾਂ ਨੂੰ ਸੰਬੋਧਨ ਕੀਤਾ
January 14th, 10:45 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਪੋਂਗਲ ਦੇ ਜਸ਼ਨਾਂ ਨੂੰ ਸੰਬੋਧਨ ਕੀਤਾ। ਸ਼੍ਰੀ ਮੋਦੀ ਨੇ ਤਾਮਿਲ ਭਾਸ਼ਾ ਵਿੱਚ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ, ਅੱਜ ਪੋਂਗਲ ਇੱਕ ਵਿਸ਼ਵ-ਵਿਆਪੀ ਤਿਉਹਾਰ ਬਣ ਗਿਆ ਹੈ, ਜਿਸਨੂੰ ਦੁਨੀਆ ਭਰ ਵਿੱਚ ਤਾਮਿਲ ਭਾਈਚਾਰੇ ਅਤੇ ਤਾਮਿਲ ਸਭਿਆਚਾਰ ਨਾਲ ਪਿਆਰ ਕਰਨ ਵਾਲੇ ਲੋਕ ਉਤਸ਼ਾਹ ਨਾਲ ਮਨਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਵੀ ਉਨ੍ਹਾਂ ਵਿੱਚੋਂ ਇੱਕ ਹਨ। ਉਨ੍ਹਾਂ ਨੇ ਕਿਹਾ ਕਿ ਇਸ ਖ਼ਾਸ ਤਿਉਹਾਰ ਨੂੰ ਸਭ ਦੇ ਨਾਲ ਮਨਾਉਣਾ ਉਨ੍ਹਾਂ ਲਈ ਖ਼ੁਸ਼ਕਿਸਮਤੀ ਦੀ ਗੱਲ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਤਾਮਿਲ ਜੀਵਨ ਵਿੱਚ ਪੋਂਗਲ ਇੱਕ ਖ਼ੁਸ਼ੀ ਭਰਿਆ ਅਹਿਸਾਸ ਹੈ, ਜੋ ਕਿਸਾਨਾਂ ਦੀ ਮਿਹਨਤ, ਧਰਤੀ ਅਤੇ ਸੂਰਜ ਪ੍ਰਤੀ ਸ਼ੁਕਰਗੁਜ਼ਾਰੀ ਦਾ ਪ੍ਰਤੀਕ ਹੈ, ਨਾਲ ਹੀ ਕੁਦਰਤ, ਪਰਿਵਾਰ ਅਤੇ ਸਮਾਜ ਵਿੱਚ ਸੰਤੁਲਨ ਵੱਲ ਮਾਰਗ-ਦਰਸ਼ਨ ਕਰਦਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਸ ਸਮੇਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਲੋਹੜੀ, ਮਕਰ ਸੰਕ੍ਰਾਂਤੀ, ਮਾਘ ਬਿਹੂ ਅਤੇ ਹੋਰ ਤਿਉਹਾਰਾਂ ਦਾ ਜਸ਼ਨ ਮਨਾਇਆ ਜਾ ਰਿਹਾ ਹੈ। ਉਨ੍ਹਾਂ ਨੇ ਭਾਰਤ ਅਤੇ ਦੁਨੀਆ ਭਰ ਵਿੱਚ ਸਾਰੇ ਤਾਮਿਲ ਭਾਈਆਂ ਅਤੇ ਭੈਣਾਂ ਨੂੰ ਪੋਂਗਲ ਦੀਆਂ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸਾਰੇ ਤਿਉਹਾਰਾਂ ਲਈ ਦਿਲੋਂ ਵਧਾਈ ਪ੍ਰਗਟ ਕੀਤੀ।ਸ਼੍ਰੀਮਦ ਵਿਜੈਰਤਨ ਸੁੰਦਰ ਸੂਰੀਸ਼ਵਰ ਜੀ ਮਹਾਰਾਜ ਦੀ 500ਵੀਂ ਪੁਸਤਕ ਦੇ ਰਿਲੀਜ਼ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
January 11th, 01:00 pm
ਅੱਜ ਦੇ ਇਸ ਪਵਿੱਤਰ ਮੌਕੇ 'ਤੇ ਸਭ ਤੋਂ ਪਹਿਲਾਂ ਮੈਂ ਸਾਡੇ ਸਾਰਿਆਂ ਦੇ ਪ੍ਰੇਰਨਾ ਸਰੋਤ ਪੂਜਨੀਕ ਭੁਵਨਭਾਨੁਸੂਰੀਸ਼ਵਰ ਜੀ ਮਹਾਰਾਜ ਸਾਹਿਬ ਦੇ ਚਰਨਾਂ ਵਿੱਚ ਪ੍ਰਣਾਮ ਕਰਦਾ ਹਾਂ। ਪ੍ਰਸ਼ਾਂਤਮੂਰਤੀ ਸੁਵਿਸ਼ਾਲ ਗੱਛਾਧਿਪਤੀ ਪੂਜਨੀਕ ਸ਼੍ਰੀਮਦ ਵਿਜੈ ਰਾਜੇਂਦਰਸੂਰੀਸ਼ਵਰ ਜੀ ਮਹਾਰਾਜ ਸਾਹਿਬ, ਪੂਜਨੀਕ ਗੱਛਾਧਿਪਤੀ ਸ਼੍ਰੀ ਕਲਪਤਰੂਸੂਰੀਸ਼ਵਰ ਜੀ ਮਹਾਰਾਜ ਸਾਹਿਬ, ਸਰਸਵਤੀ ਕ੍ਰਿਪਾਪਾਤਰ ਪਰਮ ਪੂਜਨੀਕ ਆਚਾਰੀਆ ਭਗਵੰਤ ਸ਼੍ਰੀਮਦ ਵਿਜੈਰਤਨਸੁੰਦਰਸੂਰੀਸ਼ਵਰ ਜੀ ਮਹਾਰਾਜ ਅਤੇ ਇਸ ਸਮਾਗਮ ਵਿੱਚ ਮੌਜੂਦ ਸਾਰੇ ਸਾਧੂ-ਸਾਧਵੀਆਂ ਨੂੰ ਮੈਂ ਨਮਨ ਕਰਦਾ ਹਾਂ।ਸ਼੍ਰੀਮਦ ਵਿਜੇਰਤਨ ਸੁੰਦਰ ਸੂਰੀਸ਼ਵਰਜੀ ਮਹਾਰਾਜ ਦੀ 500ਵੀਂ ਕਿਤਾਬ ਦੇ ਰਿਲੀਜ਼ ਦੌਰਾਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀਆਂ ਟਿੱਪਣੀਆਂ
January 11th, 12:44 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਸੁਨੇਹੇ ਜ਼ਰੀਏ ਸ਼੍ਰੀਮਦ ਵਿਜੇਰਤਨ ਸੁੰਦਰ ਸੂਰੀਸ਼ਵਰਜੀ ਮਹਾਰਾਜ ਦੀ 500ਵੀਂ ਕਿਤਾਬ ਦੇ ਰਿਲੀਜ਼ ਦੌਰਾਨ ਆਪਣੀਆਂ ਟਿੱਪਣੀਆਂ ਦਿੱਤੀਆਂ। ਸਭਾ ਨੂੰ ਸੰਬੋਧਨ ਕਰਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਇਸ ਪਵਿੱਤਰ ਮੌਕੇ 'ਤੇ ਉਹ ਸਤਿਕਾਰਯੋਗ ਭੁਵਨਭਾਨੁਸੂਰੀਸ਼ਵਰ ਜੀ ਮਹਾਰਾਜ ਦੇ ਚਰਨਾਂ ਵਿੱਚ ਨਮਨ ਕਰਦੇ ਹਨ ਅਤੇ ਪ੍ਰਸਾਂਤਮੂਰਤੀ ਸੁਵਿਸ਼ਾਲ ਗੱਛਾਧਿਪਤੀ ਪੂਜਨੀਕ ਸ਼੍ਰੀਮਦ ਵਿਜੇ ਰਾਜੇਂਦ੍ਰਸੂਰੀਸ਼ਵਰ ਜੀ ਮਹਾਰਾਜ, ਪੂਜਯ ਗੱਛਾਧਿਪਤੀ ਸ਼੍ਰੀ ਕਲਪਤਰੂਸੂਰੀਸ਼ਵਰ ਜੀ ਮਹਾਰਾਜ, ਸਰਸਵਤੀ ਕ੍ਰਿਪਾਪਾਤਰ ਪਰਮ ਪੂਜਨੀਕ ਆਚਾਰਿਆ ਭਗਵੰਤ ਸ਼੍ਰੀਮਦ ਵਿਜੇਰਤਨਸੁੰਦਰਸੂਰੀਸ਼ਵਰ ਜੀ ਮਹਾਰਾਜ ਅਤੇ ਮੌਜੂਦ ਸਾਰੇ ਸਾਧੂਆਂ ਅਤੇ ਸਾਧਵੀਆਂ ਨੂੰ ਨਮਨ ਕਰਦੇ ਹਨ। ਉਨ੍ਹਾਂ ਨੇ ਇਸ ਸਮਾਗਮ ਵਿੱਚ ਊਰਜਾ ਮਹੋਤਸਵ ਕਮੇਟੀ ਦੇ ਸਾਰੇ ਮੈਂਬਰਾਂ ਦਾ ਸਨਮਾਨ ਕੀਤਾ ਅਤੇ ਵਧਾਈ ਦਿੱਤੀ।ਨਵਾ ਰਾਏਪੁਰ ਦੇ ਸੱਤਿਆ ਸਾਈਂ ਸੰਜੀਵਨੀ ਚਿਲਡਰਨ ਹਾਰਟ ਹਸਪਤਾਲ ਵਿੱਚ ਦਿਲ ਦੇ ਰੋਗਾਂ ਦੇ ਸਫ਼ਲ ਓਪਰੇਸ਼ਨ ਵਾਲੇ ਬੱਚਿਆਂ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਪੰਜਾਬੀ ਅਨੁਵਾਦ
November 01st, 05:30 pm
ਮੈਂ ਹਾਕੀ ਦੀ ਚੈਂਪੀਅਨ ਹਾਂ, ਮੈਂ ਹਾਕੀ ਵਿੱਚ 5 ਮੈਡਲ ਜਿੱਤੇ ਹਨ, ਮੇਰੇ ਸਕੂਲ ਵਿੱਚ ਮੇਰੀ ਜਾਂਚ ਹੋਈ ਸੀ ਤਾਂ ਮੈਨੂੰ ਪਤਾ ਲੱਗਿਆ ਸੀ ਕਿ ਸਕੂਲ ਵਿੱਚ ਕਿ ਮੇਰੇ ਦਿਲ ਵਿੱਚ ਸੁਰਾਖ਼ ਹੈ, ਤਾਂ ਮੈਂ ਇੱਥੇ ਆਈ, ਤਾਂ ਮੇਰਾ ਓਪਰੇਸ਼ਨ ਹੋਇਆ, ਤਾਂ ਇੱਥੇ ਮੈਂ ਹੁਣ ਖੇਡ ਪਾਉਂਦੀ ਹਾਂ ਹਾਕੀ।ਪ੍ਰਧਾਨ ਮੰਤਰੀ ਨੇ ਜਮਾਂਦਰੂ ਦਿਲ ਦੇ ਰੋਗ ਤੋਂ ਠੀਕ ਹੋਏ ਬੱਚਿਆਂ ਨਾਲ ਗੱਲਬਾਤ ਕੀਤੀ
November 01st, 05:15 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ 'ਦਿਲ ਕੀ ਬਾਤ' ਪ੍ਰੋਗਰਾਮ ਦੇ ਤਹਿਤ ਛੱਤੀਸਗੜ੍ਹ ਦੇ ਨਵਾ ਰਾਏਪੁਰ ਸਥਿਤ ਸ਼੍ਰੀ ਸੱਤਿਆ ਸਾਈਂ ਸੰਜੀਵਨੀ ਹਸਪਤਾਲ ਵਿੱਚ ਆਯੋਜਿਤ 'ਗਿਫ਼ਟ ਆਫ਼ ਲਾਈਫ' ਸਮਾਗਮ ਪ੍ਰੋਗਰਾਮ ਵਿੱਚ ਜਮਾਂਦਰੂ ਦਿਲ ਦੇ ਰੋਗਾਂ ਦਾ ਸਫ਼ਲਤਾਪੂਰਵਕ ਇਲਾਜ ਕਰਾ ਚੁੱਕੇ 2,500 ਬੱਚਿਆਂ ਨਾਲ ਗੱਲਬਾਤ ਕੀਤੀ।ਪ੍ਰਧਾਨ ਮੰਤਰੀ ਨੇ ਨਵੀਂ ਦਿੱਲੀ ਵਿੱਚ ਕੌਮਾਂਤਰੀ ਆਰੀਆ ਮਹਾਸੰਮੇਲਨ 2025 ਨੂੰ ਸੰਬੋਧਨ ਕੀਤਾ
October 31st, 06:08 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਰੋਹਿਣੀ ਵਿੱਚ ਕੌਮਾਂਤਰੀ ਆਰੀਆ ਮਹਾਸੰਮੇਲਨ 2025 ਨੂੰ ਸੰਬੋਧਨ ਕੀਤਾ। ਇਸ ਮੌਕੇ 'ਤੇ ਬੋਲਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਹੁਣੇ ਸੁਣੇ ਗਏ ਮੰਤਰਾਂ ਦੀ ਊਰਜਾ ਹਾਲੇ ਵੀ ਹਰ ਕੋਈ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਜਦੋਂ ਵੀ ਉਹ ਇਸ ਸਮੂਹ ਦੇ ਵਿੱਚ ਆਉਂਦੇ ਹਨ ਤਾਂ ਉਨ੍ਹਾਂ ਨੂੰ ਇੱਕ ਬ੍ਰਹਮ ਅਤੇ ਅਸਧਾਰਨ ਭਾਵਨਾ ਦਾ ਅਹਿਸਾਸ ਹੁੰਦਾ ਹੈ। ਉਨ੍ਹਾਂ ਨੇ ਇਸ ਭਾਵਨਾ ਦਾ ਸਿਹਰਾ ਸਵਾਮੀ ਦਯਾਨੰਦ ਜੀ ਦੇ ਆਸ਼ੀਰਵਾਦ ਨੂੰ ਦਿੱਤਾ। ਪ੍ਰਧਾਨ ਮੰਤਰੀ ਨੇ ਸਵਾਮੀ ਦਯਾਨੰਦ ਜੀ ਦੇ ਆਦਰਸ਼ਾਂ ਪ੍ਰਤੀ ਆਪਣੀ ਡੂੰਘੀ ਸ਼ਰਧਾ ਪ੍ਰਗਟ ਕੀਤੀ। ਉਨ੍ਹਾਂ ਨੇ ਮੌਜੂਦ ਸਾਰੇ ਵਿਚਾਰਕਾਂ ਨਾਲ ਆਪਣੇ ਦਹਾਕਿਆਂ ਪੁਰਾਣੇ ਸਬੰਧਾਂ ਦਾ ਜ਼ਿਕਰ ਕੀਤਾ, ਜਿਸ ਕਾਰਨ ਉਨ੍ਹਾਂ ਨੂੰ ਵਾਰ-ਵਾਰ ਉਨ੍ਹਾਂ ਦੇ ਵਿੱਚ ਆਉਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਵੀ ਉਹ ਉਨ੍ਹਾਂ ਨੂੰ ਮਿਲਦੇ ਹਨ ਅਤੇ ਗੱਲਬਾਤ ਕਰਦੇ ਹਨ ਤਾਂ ਉਹ ਇੱਕ ਖ਼ਾਸ ਊਰਜਾ ਅਤੇ ਵਿਲੱਖਣ ਪ੍ਰੇਰਨਾ ਨਾਲ ਭਰ ਜਾਂਦੇ ਹਨ।'ਵੰਦੇ ਮਾਤਰਮ' ਦੀ ਭਾਵਨਾ ਭਾਰਤ ਦੀ ਅਮਰ ਚੇਤਨਾ ਨਾਲ ਜੁੜੀ ਹੋਈ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
October 26th, 11:30 am
ਇਸ ਮਹੀਨੇ ਦੇ ਮਨ ਕੀ ਬਾਤ ਸੰਬੋਧਨ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ 31 ਅਕਤੂਬਰ ਨੂੰ ਸਰਦਾਰ ਪਟੇਲ ਨੂੰ ਉਨ੍ਹਾਂ ਦੀ 150ਵੀਂ ਜਯੰਤੀ 'ਤੇ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਛੱਠ ਪੂਜਾ ਤਿਉਹਾਰ, ਵਾਤਾਵਰਣ ਸੁਰੱਖਿਆ, ਭਾਰਤੀ ਕੁੱਤਿਆਂ ਦੀਆਂ ਨਸਲਾਂ, ਭਾਰਤੀ ਕੌਫੀ, ਆਦਿਵਾਸੀ ਭਾਈਚਾਰੇ ਦੇ ਨੇਤਾ ਅਤੇ ਸੰਸਕ੍ਰਿਤ ਭਾਸ਼ਾ ਦੀ ਮਹੱਤਤਾ ਜਿਹੇ ਦਿਲਚਸਪ ਵਿਸ਼ਿਆਂ 'ਤੇ ਵੀ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ 'ਵੰਦੇ ਮਾਤਰਮ' ਗੀਤ ਦੇ 150ਵੇਂ ਸਾਲ ਦਾ ਵਿਸ਼ੇਸ਼ ਜ਼ਿਕਰ ਕੀਤਾ।