Visit of Prime Minister to France and Slovakia (June 13-18, 2026)
June 09th, 07:20 pm
PM Modi will visit France from 13-14 June 2026 and again from 16-19 June 2026. During his initial visit to France, he will hold discussions with President Emmanuel Macron and jointly inaugurate the 'Bharat Innovates' event. He will then visit Slovakia from 14-16 June 2026 to hold discussions with PM Robert Fico and meet President Peter Pellegrini. The PM will once again visit France to participate in the G7 Summit and the VivaTech Summit.ਐੱਫਏਓ ਵੱਲੋਂ “ਐਗਰੀਕੋਲਾ ਮੈਡਲ”ਸਵੀਕਾਰ ਕਰਨ ਮੌਕੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
May 20th, 11:00 pm
ਮੈਂ ਖੁਰਾਕ ਅਤੇ ਖੇਤੀਬਾੜੀ ਸੰਗਠਨ ਦੇ ਡਾਇਰੈਕਟਰ-ਜਨਰਲ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਮੇਰਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਮੈਨੂੰ “ਐਗਰੀਕੋਲਾ ਮੈਡਲ” ਨਾਲ ਸਨਮਾਨਿਤ ਕੀਤਾ। ਮੈਂ ਭਾਰਤ ਪ੍ਰਤੀ ਉਨ੍ਹਾਂ ਦੇ ਮੋਹ ਭਰੇ ਸ਼ਬਦਾਂ ਅਤੇ ਐੱਫਏਓ ਲਈ ਉਨ੍ਹਾਂ ਦੇ ਸਾਲਾਂਬੱਧੀ ਯੋਗਦਾਨ ਦੀ ਵੀ ਸ਼ਲਾਘਾ ਕਰਦਾ ਹਾਂ।ਪ੍ਰਧਾਨ ਮੰਤਰੀ ਨੂੰ ਰੋਮ ਵਿੱਚ ਸੰਯੁਕਤ ਰਾਸ਼ਟਰ ਖੁਰਾਕ ਅਤੇ ਖੇਤੀਬਾੜੀ ਸੰਗਠਨ (ਐੱਫਏਓ) ਵੱਲੋਂ ਐਗਰੀਕੋਲਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ
May 20th, 10:55 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਅੱਜ ਰੋਮ ਵਿੱਚ ਐੱਫਏਓ ਹੈੱਡਕੁਆਰਟਰ ਵਿਖੇ ਸੰਯੁਕਤ ਰਾਸ਼ਟਰ ਖੁਰਾਕ ਅਤੇ ਖੇਤੀਬਾੜੀ ਸੰਗਠਨ (ਐੱਫਏਓ) ਵੱਲੋਂ ਸਾਲ 2026 ਲਈ ਵੱਕਾਰੀ ਐਗਰੀਕੋਲਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਇਹ ਪੁਰਸਕਾਰ ਭਾਰਤ ਦੇ ਅੰਦਰ ਅਤੇ ਵਿਸ਼ਵ ਪੱਧਰ 'ਤੇ ਖੁਰਾਕ ਸੁਰੱਖਿਆ, ਟਿਕਾਊ ਖੇਤੀਬਾੜੀ ਅਤੇ ਪੇਂਡੂ ਵਿਕਾਸ ਦੇ ਖੇਤਰਾਂ ਵਿੱਚ ਉਨ੍ਹਾਂ ਦੀ ਬੇਮਿਸਾਲ ਅਗਵਾਈ ਦੇ ਸਨਮਾਨ ਵਿੱਚ ਪ੍ਰਦਾਨ ਕੀਤਾ ਗਿਆ ਹੈ।ਨਤੀਜਿਆਂ ਦੀ ਸੂਚੀ: ਦੱਖਣੀ ਕੋਰੀਆ ਗਣਰਾਜ ਦੇ ਰਾਸ਼ਟਰਪਤੀ ਦੀ ਭਾਰਤ ਦੀ ਸਰਕਾਰੀ ਯਾਤਰਾ
April 20th, 03:57 pm
ਜਹਾਜ਼ ਨਿਰਮਾਣ, ਜਹਾਜ਼ਰਾਨੀ ਅਤੇ ਸਮੁੰਦਰੀ ਲੌਜਿਸਟਿਕਸ ਵਿੱਚ ਭਾਈਵਾਲੀ ਲਈ ਭਾਰਤ-ਦੱਖਣੀ ਕੋਰੀਆ ਵਿਆਪਕ ਢਾਂਚਾਪ੍ਰਧਾਨ ਮੰਤਰੀ ਨੇ ਊਰਜਾ ਖੇਤਰ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ
January 28th, 09:09 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਵੇਰੇ ਲੋਕ ਕਲਿਆਣ ਮਾਰਗ ਸਥਿਤ ਆਪਣੇ ਨਿਵਾਸ 'ਤੇ ਚੱਲ ਰਹੇ ਇੰਡੀਆ ਐਨਰਜੀ ਵੀਕ (ਆਈਈਡਬਲਿਊ) 2026 ਦੇ ਹਿੱਸੇ ਵਜੋਂ ਵਿਸ਼ਵ-ਵਿਆਪੀ ਊਰਜਾ ਖੇਤਰ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ।ਨਵੀਂ ਦਿੱਲੀ ਵਿੱਚ ਗਿਆਨ ਭਾਰਤਮ 'ਤੇ ਅੰਤਰਰਾਸ਼ਟਰੀ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਦਾ ਮੂਲ-ਪਾਠ
September 12th, 04:54 pm
ਅੱਜ ਵਿਗਿਆਨ ਭਵਨ, ਭਾਰਤ ਦੇ ਸਵਰਣਿਮ ਅਤੀਤ ਦੇ ਪੁਨਰ ਜਾਗਰਣ ਦਾ ਗਵਾਹ ਬਣ ਰਿਹਾ ਹੈ। ਕੁਝ ਹੀ ਦਿਨ ਪਹਿਲਾਂ, ਮੈਂ ਗਿਆਨ ਭਾਰਤਮ ਮਿਸ਼ਨ ਦਾ ਐਲਾਨ ਕੀਤਾ ਸੀ। ਅਤੇ ਅੱਜ ਇੰਨੇ ਘੱਟ ਸਮੇਂ ਵਿੱਚ ਹੀ ਅਸੀਂ ਗਿਆਨ ਭਾਰਤਮ ਇੰਟਰਨੈਸ਼ਨਲ ਕਾਨਫਰੰਸ ਦਾ ਆਯੋਜਨ ਕਰ ਰਹੇ ਹਾਂ। ਹੁਣ ਇਸ ਨਾਲ ਜੁੜਿਆ ਪੋਰਟਲ ਵੀ ਲਾਂਚ ਕੀਤਾ ਗਿਆ ਹੈ। ਇਹ ਇੱਕ ਸਰਕਾਰੀ ਜਾਂ academic event ਨਹੀਂ ਹੈ, ਗਿਆਨ ਭਾਰਤਮ ਮਿਸ਼ਨ, ਭਾਰਤ ਦੇ ਸੱਭਿਆਚਾਰ, ਸਾਹਿਤ ਅਤੇ ਚੇਤਨਾ ਦਾ ਨਾਅਰਾ ਬਣਨ ਜਾ ਰਿਹਾ ਹੈ। ਹਜ਼ਾਰਾ ਪੀੜ੍ਹੀਆਂ ਦਾ ਚਿੰਤਨ-ਮਨਨ, ਭਾਰਤ ਦੇ ਮਹਾਨ ਰਿਸ਼ੀਆਂ-ਅਚਾਰਿਆਂ ਅਤੇ ਵਿਦਵਾਨਾਂ ਦਾ ਬੋਧ ਅਤੇ ਖੋਜ, ਸਾਡੀਆਂ ਗਿਆਨ ਪਰੰਪਰਾਵਾਂ, ਸਾਡੀ ਵਿਗਿਆਨਕ ਵਿਰਾਸਤਾਂ, ਗਿਆਨ ਭਾਰਤਮ ਮਿਸ਼ਨ ਦੇ ਜ਼ਰੀਏ ਅਸੀਂ ਉਨ੍ਹਾਂ ਨੂੰ digitize ਕਰਨ ਜਾ ਰਹੇ ਹਾਂ। ਮੈਂ ਇਸ ਮਿਸ਼ਨ ਲਈ ਸਾਰੇ ਦੇਸ਼ਵਾਸੀਆਂ ਨੂੰ ਵਧਾਈ ਦਿੰਦਾ ਹਾਂ। ਮੈਂ ਗਿਆਨ ਭਾਰਤਮ ਦੀ ਪੂਰੀ ਟੀਮ ਨੂੰ, ਅਤੇ ਸੱਭਿਆਚਾਰ ਮੰਤਰਾਲੇ ਨੂੰ ਵੀ ਸ਼ੁਭਕਾਮਨਾਵਾਂ ਦਿੰਦਾ ਹਾਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਗਿਆਨ ਭਾਰਤਮ 'ਤੇ ਅੰਤਰਰਾਸ਼ਟਰੀ ਸੰਮੇਲਨ ਨੂੰ ਸੰਬੋਧਨ ਕੀਤਾ
September 12th, 04:45 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਗਿਆਨ ਭਾਰਤਮ ‘ਤੇ ਅੰਤਰਰਾਸ਼ਟਰੀ ਸੰਮੇਲਨ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਇਸ ਮੌਕੇ ‘ਤੇ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਵਿਗਿਆਨ ਭਵਨ ਅੱਜ ਭਾਰਤ ਦੇ ਸੁਨਹਿਰੇ ਅਤੀਤ ਦੇ ਪੁਨਰ ਉਥਾਨ ਦਾ ਗਵਾਹ ਹੈ। ਉਨ੍ਹਾਂ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਗਿਆਨ ਭਾਰਤਮ ਮਿਸ਼ਨ ਦਾ ਐਲਾਨ ਕੀਤਾ ਸੀ ਅਤੇ ਇੰਨੇ ਘਟ ਸਮੇਂ ਵਿੱਚ ਗਿਆਨ ਭਾਰਤਮ ਅੰਤਰਰਾਸ਼ਟਰ ਸੰਮੇਲਨ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸ਼੍ਰੀ ਮੋਦੀ ਨੇ ਦੱਸਿਆ ਕਿ ਮਿਸ਼ਨ ਨਾਲ ਜੁੜਿਆ ਪੋਰਟਲ ਵੀ ਲਾਂਚ ਕੀਤਾ ਗਿਆ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਕੋਈ ਸਰਕਾਰੀ ਜਾ ਅਕਾਦਮਿਕ ਪ੍ਰੋਗਰਾਮ ਨਹੀਂ ਹੈ।ਗੁਜਰਾਤ ਦੇ ਲੋਕਪ੍ਰਿਯ ਮੁੱਖ ਮੰਤਰੀ ਸ਼੍ਰੀਮਾਨ ਭੂਪੇਂਦਰ ਭਾਈ ਗੁਜਰਾਤ ਦੇ ਹੰਸਲਪੁਰ ਵਿਖੇ ਗ੍ਰੀਨ ਮੋਬਿਲਿਟੀ ਪਹਿਲਕਦਮੀਆਂ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
August 26th, 11:00 am
ਗਣੇਸ਼ਉਤਸਵ ਦੇ ਇਸ ਉਲਾਸ ਵਿੱਚ ਅੱਜ ਭਾਰਤ ਦੀ 'ਮੇਕ ਇਨ ਇੰਡੀਆ' ਇਸ ਯਾਤਰਾ ਵਿੱਚ ਇੱਕ ਨਵਾਂ ਅਧਿਆਇ ਜੁੜ ਰਿਹਾ ਹੈ। ਇਹ Make in India, Make for the World ਸਾਡੇ ਇਸ ਟੀਚੇ ਵੱਲ ਇੱਕ ਵੱਡੀ ਛਾਲ ਹੈ। ਅੱਜ ਤੋਂ ਭਾਰਤ ਵਿੱਚ ਬਣੇ ਇਲੈਕਟ੍ਰਿਕ ਵਾਹਨ 100 ਦੇਸ਼ਾਂ ਨੂੰ ਐਕਸਪੋਰਟ ਕੀਤੇ ਜਾਣਗੇ। ਨਾਲ ਹੀ, ਅੱਜ Hybrid Battery Electrode Manufacturing ਵੀ ਸਟਾਰਟ ਹੋ ਰਹੀ ਹੈ। ਅੱਜ ਦਾ ਇਹ ਦਿਨ ਭਾਰਤ ਅਤੇ ਜਪਾਨ ਦੀ ਫਰੈਂਡਸ਼ਿਪ ਨੂੰ ਵੀ ਨਵਾਂ ਆਯਾਮ ਦੇ ਰਿਹਾ ਹੈ। ਮੈਂ ਸਾਰੇ ਦੇਸ਼ਵਾਸੀਆਂ ਨੂੰ, ਜਪਾਨ ਨੂੰ, ਸੁਜ਼ੂਕੀ ਕੰਪਨੀ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਇੱਕ ਤਰ੍ਹਾਂ ਨਾਲ thirteen, teen age ਦੀ ਸ਼ੁਰੂਆਤ ਹੁੰਦੀ ਹੈ, ਅਤੇ teen age ਖੰਭ ਫੈਲਾਉਣ ਦਾ ਕਾਲਖੰਡ ਹੁੰਦਾ ਹੈ। ਅਤੇ teen age ਵਿੱਚ ਬਹੁਤ ਸਾਰੇ ਸੁਪਨੇ ਉੱਭਰਦੇ ਹਨ। ਇੱਕ ਤਰ੍ਹਾਂ ਨਾਲ ਪੈਰ ਜ਼ਮੀਨ 'ਤੇ ਨਹੀਂ ਹੁੰਦੇ teen age ਵਿੱਚ। ਮੈਨੂੰ ਖੁਸ਼ੀ ਹੈ ਕਿ ਅੱਜ ਮਾਰੂਤੀ teen age ਵਿੱਚ enter ਕਰ ਰਿਹਾ ਹੈ। ਗੁਜਰਾਤ ਦੀ ਮਾਰੂਤੀ ਦਾ teen age ਵਿੱਚ ਪ੍ਰਵੇਸ਼, ਯਾਨੀ ਆਉਣ ਵਾਲੇ ਦਿਨਾਂ ਵਿੱਚ ਮਾਰੂਤੀ ਇੱਕ ਨਵੇਂ ਖੰਭ ਫੈਲਾਏਗਾ, ਨਵੇਂ ਜੋਸ਼ ਅਤੇ ਉਤਸ਼ਾਹ ਨਾਲ ਅੱਗੇ ਵਧੇਗਾ, ਅਜਿਹਾ ਮੇਰਾ ਪੂਰਾ ਵਿਸ਼ਵਾਸ ਹੈ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਦੇ ਹੰਸਲਪੁਰ ਵਿਖੇ ਗ੍ਰੀਨ ਮੋਬੀਲਿਟੀ ਪਹਿਲਕਦਮੀ ਦਾ ਉਦਘਾਟਨ ਕੀਤਾ
August 26th, 10:30 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਹੰਸਲਪੁਰ ਵਿਖੇ ਗ੍ਰੀਨ ਮੋਬੀਲਿਟੀ ਪਹਿਲ ਦਾ ਉਦਘਾਟਨ ਕੀਤਾ। ਇਹ ਗ੍ਰੀਨ ਐਨਰਜੀ ਦੇ ਖੇਤਰ ਵਿੱਚ ਆਤਮਨਿਰਭਰ ਬਣਨ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ। ਇਸ ਮੌਕੇ 'ਤੇ ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਗਣੇਸ਼ ਉਤਸਵ ਦੇ ਦਰਮਿਆਨ, ਭਾਰਤ ਦੀ 'ਮੇਕ ਇਨ ਇੰਡੀਆ' ਯਾਤਰਾ ਵਿੱਚ ਇੱਕ ਨਵਾਂ ਅਧਿਆਏ ਜੁੜ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ 'ਮੇਕ ਇਨ ਇੰਡੀਆ, ਮੇਕ ਫਾਰ ਦ ਵਰਲਡ' ਦੇ ਸਾਂਝੇ ਟੀਚੇ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਛਾਲ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਤੋਂ, ਭਾਰਤ ਵਿੱਚ ਬਣੇ ਇਲੈਕਟ੍ਰਿਕ ਵਾਹਨਾਂ ਦਾ ਨਿਰਯਾਤ 100 ਦੇਸ਼ਾਂ ਵਿੱਚ ਕੀਤਾ ਜਾਏਗਾ। ਉਨ੍ਹਾਂ ਨੇ ਦੇਸ਼ ਵਿੱਚ ਹਾਈਬ੍ਰਿਡ ਬੈਟਰੀ ਇਲੈਕਟ੍ਰੋਡ ਨਿਰਮਾਣ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਦਿਨ ਭਾਰਤ-ਜਾਪਾਨ ਮਿਤੱਰਤਾ ਨੂੰ ਇੱਕ ਨਵਾਂ ਆਯਾਮ ਦੇਵੇਗਾ। ਉਨ੍ਹਾਂ ਨੇ ਭਾਰਤ ਦੇ ਸਾਰੇ ਨਾਗਰਿਕਾਂ, ਜਾਪਾਨ ਅਤੇ ਸੁਜ਼ੂਕੀ ਮੋਟਰ ਕਾਰਪੋਰੇਸ਼ਨ ਨੂੰ ਹਾਰਦਿਕ ਵਧਾਈਆਂ ਦਿੱਤੀਆਂ।ਭਾਰਤ ਟੈਕਸ 2025 ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
February 16th, 04:15 pm
ਕੈਬਨਿਟ ਵਿੱਚ ਮੇਰੇ ਸਹਿਯੋਗੀ ਸ਼੍ਰੀਮਾਨ ਗਿਰੀਰਾਜ ਸਿੰਘ ਜੀ, ਪਬਿਤਰਾ ਮਾਰਗੇਰਿਟਾ ਜੀ, ਵੱਖ-ਵੱਖ ਦੇਸ਼ਾਂ ਦੇ ਰਾਜਦੂਤ, ਸੀਨੀਅਰ ਡਿਪਲੋਮੈਟ, ਕੇਂਦਰ ਅਤੇ ਰਾਜ ਸਰਕਾਰ ਦੇ ਅਧਿਕਾਰੀ, ਫ਼ੈਸ਼ਨ ਅਤੇ ਟੈਕਸਟਾਈਲਸ ਵਰਲਡ ਦੇ ਸਾਰੇ ਦਿੱਗਜ, entrepreneurs, ਵਿਦਿਆਰਥੀਆਂ, ਮੇਰੇ ਬੁਣਕਰ ਅਤੇ ਕਾਰੀਗਰ ਸਾਥੀ, ਦੇਵੀਓ ਅਤੇ ਸੱਜਣੋਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਟੈਕਸ 2025 ਨੂੰ ਸੰਬੋਧਨ ਕੀਤਾ
February 16th, 04:00 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਭਾਰਤ ਟੈਕਸ 2025 ਨੂੰ ਸੰਬੋਧਨ ਕੀਤਾ। ਉਨ੍ਹਾਂ ਇਸ ਮੌਕੇ 'ਤੇ ਪ੍ਰਦਰਸ਼ਿਤ ਪ੍ਰਦਰਸ਼ਨੀ ਵੀ ਦੇਖੀ। ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਭਾਰਤ ਟੈਕਸ 2025 ਵਿੱਚ ਸਾਰਿਆਂ ਦਾ ਸੁਆਗਤ ਕੀਤਾ ਅਤੇ ਟਿੱਪਣੀ ਕੀਤੀ ਕਿ ਅੱਜ ਭਾਰਤ ਮੰਡਪਮ ਭਾਰਤ ਟੈਕਸ ਦੇ ਦੂਜੇ ਐਡੀਸ਼ਨ ਦਾ ਗਵਾਹ ਬਣ ਰਿਹਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਆਯੋਜਨ ਸਾਡੀ ਵਿਰਾਸਤ ਦੇ ਨਾਲ-ਨਾਲ ਵਿਕਸਿਤ ਭਾਰਤ ਦੀਆਂ ਸੰਭਾਵਨਾਵਾਂ ਦੀ ਝਲਕ ਦਿਖਾ ਰਿਹਾ ਹੈ, ਜੋ ਕਿ ਭਾਰਤ ਦੇ ਲਈ ਮਾਣ ਦਾ ਵਿਸ਼ਾ ਹੈ। ਸ਼੍ਰੀ ਮੋਦੀ ਨੇ ਟਿੱਪਣੀ ਕੀਤੀ ਕਿ ਭਾਰਤ ਟੈਕਸ ਹੁਣ ਇੱਕ ਮੈਗਾ ਗਲੋਬਲ ਟੈਕਸਟਾਈਲ ਈਵੈਂਟ ਬਣ ਗਿਆ ਹੈ।” ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਵਾਰ ਵੈਲਿਊ ਚੇਨ ਦੇ ਸਪੈਕਟ੍ਰਮ ਨਾਲ ਸਬੰਧਿਤ ਸਾਰੇ ਬਾਰ੍ਹਾਂ ਭਾਈਚਾਰੇ ਇਸ ਵਾਰ ਸਮਾਗਮ ਦਾ ਹਿੱਸਾ ਸਨ। ਉਨ੍ਹਾਂ ਨੇ ਅੱਗੇ ਕਿਹਾ ਕਿ ਅਕਸੈੱਸਰੀਜ਼, ਗਾਰਮੈਂਟਸ, ਮਸ਼ੀਨਰੀ, ਕੈਮੀਕਲਜ਼ ਅਤੇ ਰੰਗਾਂ ਦੀਆਂ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ ਸਨ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਟੈਕਸ ਦੁਨੀਆ ਭਰ ਦੇ ਨੀਤੀ ਨਿਰਮਾਤਾਵਾਂ, ਸੀਈਓ ਅਤੇ ਉਦਯੋਗ ਦੇ ਨੇਤਾਵਾਂ ਲਈ ਸ਼ਮੂਲੀਅਤ, ਸਹਿਯੋਗ ਅਤੇ ਸਾਂਝੇਦਾਰੀ ਦਾ ਇੱਕ ਮਜ਼ਬੂਤ ਮੰਚ ਬਣ ਰਿਹਾ ਹੈ। ਉਨ੍ਹਾਂ ਨੇ ਇਸ ਸਮਾਗਮ ਦੇ ਆਯੋਜਨ ਵਿੱਚ ਸ਼ਾਮਲ ਸਾਰੇ ਹਿਤਧਾਰਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।ਜੀਨੋਮਇੰਡੀਆ ਪ੍ਰੋਜੈਕਟ ਦੀ ਸ਼ੁਰੂਆਤ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
January 09th, 06:38 pm
ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਡਾ. ਜਿਤੇਂਦਰ ਸਿੰਘ ਜੀ, ਦੇਸ਼ ਭਰ ਤੋਂ ਇੱਥੇ ਆਏ ਸਾਰੇ scientists, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਜੀਨੋਮਇੰਡੀਆ ਪ੍ਰੋਜੈਕਟ ਦੀ ਸ਼ੁਰੂਆਤ ਮੌਕੇ ਸੰਬੋਧਨ
January 09th, 05:53 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਸੰਦੇਸ਼ ਰਾਹੀਂ ਜੀਨੋਮਇੰਡੀਆ ਪ੍ਰੋਜੈਕਟ ਦੀ ਸ਼ੁਰੂਆਤ ਦੇ ਅਵਸਰ 'ਤੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ 'ਤੇ ਉਨ੍ਹਾਂ ਨੇ ਕਿਹਾ ਕਿ ਅੱਜ ਭਾਰਤ ਨੇ ਖੋਜ ਦੇ ਖੇਤਰ ਵਿੱਚ ਇੱਕ ਇਤਿਹਾਸਕ ਕਦਮ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਜੀਨੋਮਇੰਡੀਆ ਪ੍ਰੋਜੈਕਟ ਨੂੰ ਪੰਜ ਸਾਲ ਪਹਿਲਾਂ ਮਨਜ਼ੂਰੀ ਦਿੱਤੀ ਗਈ ਸੀ ਅਤੇ ਸਾਡੇ ਵਿਗਿਆਨੀਆਂ ਨੇ ਕੋਵਿਡ ਮਹਾਮਾਰੀ ਦੀਆਂ ਚੁਣੌਤੀਆਂ ਦੇ ਬਾਵਜੂਦ ਇਸ ਪ੍ਰੋਜੈਕਟ ਨੂੰ ਮਿਹਨਤ ਨਾਲ ਕੰਮ ਕਰਦੇ ਹੋਏ ਪੂਰਾ ਕੀਤਾ। ਸ਼੍ਰੀ ਮੋਦੀ ਨੇ ਕਿਹਾ ਆਈਆਈਐੱਸਸੀ, ਆਈਆਈਟੀ, ਸੀਐੱਸਆਈਆਰ ਅਤੇ ਡੀਬੀਟੀ-ਬ੍ਰਿਕ ਜਿਹਿਆਂ 20 ਤੋਂ ਵੱਧ ਪ੍ਰਸਿੱਧ ਖੋਜ ਸੰਸਥਾਵਾਂ ਨੇ ਇਸ ਖੋਜ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਕਿਹਾ ਕਿ 10,000 ਭਾਰਤੀਆਂ ਦੀ ਜੀਨੋਮ ਕ੍ਰਮ ਨਾਲ ਜੁੜੇ ਅੰਕੜੇ ਹੁਣ ਭਾਰਤੀ ਜੈਵਿਕ ਡਾਟਾ ਸੈਂਟਰ ਵਿੱਚ ਉਪਲਬਧ ਹਨ। ਸ਼੍ਰੀ ਮੋਦੀ ਨੇ ਵਿਸ਼ਵਾਸ ਜਤਾਇਆ ਕਿ ਇਹ ਪ੍ਰੋਜੈਕਟ ਬਾਇਓਟੈਕਨੋਲੋਜੀ ਰਿਸਰਚ ਦੇ ਖੇਤਰ ਵਿੱਚ ਇੱਕ ਮੀਲ ਪੱਥਰ ਸਾਬਤ ਹੋਵੇਗਾ ਅਤੇ ਇਸ ਪ੍ਰੋਜੈਕਟ ਨਾਲ ਜੁੜੇ ਸਾਰੇ ਹਿੱਸੇਦਾਰਾਂ ਨੂੰ ਵਧਾਈ ਦਿੱਤੀ।ਪ੍ਰਧਾਨ ਮੰਤਰੀ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਅਕਾਲ ਚਲਾਣੇ ’ਤੇ ਸੋਗ ਵਿਅਕਤ ਕੀਤਾ
December 26th, 11:11 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਅਕਾਲ ਚਲਾਣੇ ’ਤੇ ਸੋਗ ਵਿਅਕਤ ਕੀਤਾ ਹੈ। ਸ਼੍ਰੀ ਮੋਦੀ ਨੇ ਕਿਹਾ, ਭਾਰਤ ਅਪਣੇ ਸਭ ਤੋਂ ਪ੍ਰਤਿਸ਼ਠਿਤ ਨੇਤਾਵਾਂ ਵਿੱਚੋਂ ਇੱਕ ਡਾ. ਮਨਮੋਹਨ ਸਿੰਘ ਜੀ ਦੇ ਅਕਾਲ ਚਲਾਣੇ ‘ਤੇ ਸੋਗ ਮਨਾ ਰਿਹਾ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਸਾਧਾਰਣ ਪਿਛੋਕੜ ਤੋਂ ਉੱਠ ਕੇ ਇੱਕ ਸਨਮਾਨਿਤ ਅਰਥਸ਼ਾਸਤਰੀ ਬਣੇ। ਸਾਡੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ, ਡਾ. ਮਨਮੋਹਨ ਸਿੰਘ ਨੇ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਦੇ ਲਈ ਵਿਆਪਕ ਪ੍ਰਯਾਸ ਕੀਤੇ।ਪ੍ਰਧਾਨ ਮੰਤਰੀ ਨੇ ਇਟਲੀ ਦੇ ਮੰਤਰੀ ਪਰਿਸ਼ਦ ਦੇ ਪ੍ਰੈਜ਼ੀਡੈਂਟ ਨਾਲ ਮੁਲਾਕਾਤ ਕੀਤੀ
November 19th, 08:34 am
ਪੁਗਲੀਆ ਵਿੱਚ ਹੋਈਆਂ ਚਰਚਾਵਾਂ ਤੋਂ ਬਾਅਦ, ਦੋਵਾਂ ਨੇਤਾਵਾਂ ਨੇ ਭਾਰਤ-ਇਟਲੀ ਰਣਨੀਤਕ ਸਾਂਝੇਦਾਰੀ ਨੂੰ ਅੱਗੇ ਵਧਾਉਣ ਲਈ ਆਪਣੀ ਪ੍ਰਤੀਬੱਧਤਾ ਦੁਹਰਾਈ ਅਤੇ ਇੱਕ ਸੰਯੁਕਤ ਰਣਨੀਤਕ ਕਾਰਜ ਯੋਜਨਾ 2025-29 ਦਾ ਐਲਾਨ ਕੀਤਾ, ਜਿਸ ਵਿੱਚ ਅਗਲੇ ਪੰਜ ਵਰ੍ਹਿਆਂ ਲਈ ਉਨ੍ਹਾਂ ਦੇ ਵਿਜ਼ਨ ਨੂੰ ਰੇਖਾਂਕਿਤ ਕੀਤਾ ਗਿਆ ਹੈ। ਕਾਰਜ ਯੋਜਨਾ ਵਪਾਰ ਅਤੇ ਨਿਵੇਸ਼, ਵਿਗਿਆਨ ਅਤੇ ਟੈਕਨੋਲੋਜੀ, ਨਵੀਆਂ ਅਤੇ ਉਭਰਦੀਆਂ ਹੋਈਆਂ ਟੈਕਨੋਲੋਜੀਆਂ, ਸਵੱਛ ਊਰਜਾ, ਪੁਲਾੜ, ਰੱਖਿਆ, ਕਨੈਕਟੀਵਿਟੀ, ਲੋਕਾਂ ਦਰਮਿਆਨ ਆਪਸੀ ਸੰਪਰਕ ਜਿਹੇ ਪ੍ਰਮੁੱਖ ਖੇਤਰਾਂ ਵਿੱਚ ਸੰਯੁਕਤ ਸਹਿਯੋਗ, ਪ੍ਰੋਗਰਾਮ ਅਤੇ ਪਹਿਲ ਨੂੰ ਅੱਗੇ ਵਧਾਏਗੀ।ਜਰਮਨ ਕਾਰੋਬਾਰਾਂ ਦੀ 18ਵੀਂ ਏਸ਼ੀਆ-ਪੈਸਿਫਿਕ ਕਾਨਫਰੰਸ (ਏਪੀਕੇ-APK 2024) ਵਿੱਚ ਪ੍ਰਧਾਨ ਮੰਤਰੀ ਦਾ ਮੁੱਖ ਸੰਬੋਧਨ
October 25th, 11:20 am
ਅੱਜ ਦਾ ਦਿਨ ਬਹੁਤ ਵਿਸ਼ੇਸ਼ ਹੈ। ਮੇਰੇ ਮਿੱਤਰ ਚਾਂਸਲਰ ਸ਼ੋਲਜ਼, ਚੌਥੀ ਵਾਰ ਭਾਰਤ ਆਏ ਹਨ। ਪਹਿਲਾਂ ਮੇਅਰ ਦੇ ਰੂਪ ਵਿੱਚ ਅਤੇ ਤਿੰਨ ਵਾਰ ਚਾਂਸਲਰ ਬਣਨ ਦੇ ਬਾਅਦ ਉਨ੍ਹਾਂ ਦਾ ਇੱਥੇ ਆਉਣਾ, ਭਾਰਤ-ਜਰਮਨੀ ਸਬੰਧਾਂ ‘ਤੇ ਉਨ੍ਹਾਂ ਦੇ ਫੋਕਸ ਨੂੰ ਦਿਖਾਉਂਦਾ ਹੈ। 12 ਸਾਲ ਦੇ ਬਾਅਦ ਭਾਰਤ ਵਿੱਚ ਏਸ਼ੀਆ-ਪੈਸਿਫਿਕ ਕਾਨਫਰੰਸ ਆਵ੍ ਜਰਮਨ ਬਿਜ਼ਨਸ ਦਾ ਆਯੋਜਨ ਹੋ ਰਿਹਾ ਹੈ।ਨਤੀਜਿਆਂ ਦੀ ਸੂਚੀ: ਜਮਾਇਕਾ ਦੇ ਪ੍ਰਧਾਨ ਮੰਤਰੀ ਮਹਾਮਹਿਮ ਡਾ ਐਂਡ੍ਰਿਊ ਹੋਲਨੇਸ ਦੀ ਭਾਰਤ ਦੀ ਅਧਿਕਾਰਤ ਯਾਤਰਾ (30 ਸਤੰਬਰ - 3 ਅਕਤੂਬਰ, 2024)
October 01st, 12:30 pm
ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਰਾਹੀਂ ਭਾਰਤ ਗਣਰਾਜ ਦੀ ਸਰਕਾਰ ਅਤੇ ਜਮਾਇਕਾ ਦੇ ਪ੍ਰਧਾਨ ਮੰਤਰੀ ਦੇ ਦਫ਼ਤਰ ਦੁਆਰਾ ਜਮਾਇਕਾ ਦੀ ਸਰਕਾਰ ਦਰਮਿਆਨ ਵਿੱਤੀ ਸਮਾਵੇਸ਼ ਅਤੇ ਸਮਾਜਿਕ ਅਤੇ ਆਰਥਿਕ ਤਬਦੀਲੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸਫਲ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਨੂੰ ਸਾਂਝਾ ਕਰਨ ਦੇ ਖੇਤਰ ਵਿੱਚ ਸਹਿਯੋਗ ਬਾਰੇ ਇੱਕ ਸਮਝੌਤਾ ਹੋਇਆਆਰਥਿਕ ਸਰਵੇਖਣ ਸਾਡੀ ਅਰਥਵਿਵਸਥਾ ਵਿੱਚ ਪ੍ਰਬਲ ਤਾਕਤਾਂ (prevailing strengths) ਨੂੰ ਉਜਾਗਰ ਕਰਦਾ ਹੈ ਅਤੇ ਕਈ ਸਰਕਾਰੀ ਸੁਧਾਰਾਂ ਦੇ ਨਤੀਜੇ ਪ੍ਰਦਰਸ਼ਿਤ ਕਰਦਾ ਹੈ:ਪ੍ਰਧਾਨ ਮੰਤਰੀ
July 22nd, 07:15 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਆਰਥਿਕ ਸਰਵੇਖਣ ਸਾਡੀ ਅਰਥਵਿਵਸਥਾ ਵਿੱਚ ਪ੍ਰਬਲ ਤਾਕਤਾਂ (prevailing strengths) ‘ਤੇ ਪ੍ਰਕਾਸ਼ ਪਾਉਂਦਾ ਹੈ ਅਤੇ ਸਰਕਾਰ ਦੁਆਰਾ ਕੀਤੇ ਗਏ ਵਿਭਿੰਨ ਸੁਧਾਰਾਂ ਦੇ ਨਤੀਜਿਆਂ ਨੂੰ ਭੀ ਪ੍ਰਦਰਸ਼ਿਤ ਕਰਦਾ ਹੈ।ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜੀ-7 ਸਮਿਟ ਦੇ ਮੌਕੇ ‘ਤੇ ਇਟਲੀ ਦੀ ਪ੍ਰਧਾਨ ਮੰਤਰੀ ਨਾਲ ਬੈਠਕ ਕੀਤੀ
June 14th, 11:40 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇਟਲੀ ਦੇ ਅਪੁਲੀਆ ਵਿੱਚ ਇਟਲੀ ਦੀ ਪ੍ਰਧਾਨ ਮੰਤਰੀ ਸੁਸ਼੍ਰੀ ਜੌਰਜੀਆ ਮੈਲੋਨੀ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਮੈਲੋਨੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਗਾਤਾਰ ਤੀਸਰੀ ਵਾਰ ਪ੍ਰਧਾਨ ਮੰਤਰੀ ਬਣਨ ‘ਤੇ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਜੀ-7 ਆਊਟਰੀਚ ਸਮਿਟ ਵਿੱਚ ਸ਼ਾਮਲ ਹੋਣ ਦਾ ਸੱਦਾ ਦੇਣ ਲਈ ਪ੍ਰਧਾਨ ਮੰਤਰੀ ਮੈਲੋਨੀ ਦਾ ਧੰਨਵਾਦ ਕੀਤਾ ਅਤੇ ਸਮਿਟ ਦੀ ਸਫਲ ਸਮਾਪਤੀ ਲਈ ਆਪਣੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ।PM Modi interacts with the Indian community in Paris
July 13th, 11:05 pm
PM Modi interacted with the Indian diaspora in France. He highlighted the multi-faceted linkages between India and France. He appreciated the role of Indian community in bolstering the ties between both the countries.The PM also mentioned the strides being made by India in different domains and invited the diaspora members to explore opportunities of investing in India.