ਨਵੀਂ ਦਿੱਲੀ ਵਿੱਚ ਆਯੋਜਿਤ ਦੂਜੇ ਵਿਸ਼ਵ ਸਿਹਤ ਸੰਗਠਨ ਵਿਸ਼ਵ ਰਵਾਇਤੀ ਚਿਕਿਤਸਾ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
December 19th, 08:11 pm
ਅੱਜ ਦੂਜੇ ਡਬਲਿਊਐੱਚਓ ਗਲੋਬਲ ਰਵਾਇਤੀ ਚਿਕਿਤਸਾ ਸੰਮੇਲਨ ਦਾ ਸਮਾਪਤੀ ਦਿਨ ਹੈ। ਪਿਛਲੇ ਤਿੰਨ ਦਿਨਾਂ ਵਿੱਚ ਇੱਥੇ ਰਵਾਇਤੀ ਚਿਕਿਤਸਾ ਦੇ ਖੇਤਰ ਨਾਲ ਜੁੜੇ ਦੁਨੀਆ ਭਰ ਦੇ ਮਾਹਰਾਂ ਨੇ ਗੰਭੀਰ ਅਤੇ ਸਾਰਥਕ ਚਰਚਾ ਕੀਤੀ ਹੈ। ਮੈਨੂੰ ਖ਼ੁਸ਼ੀ ਹੈ ਕਿ ਭਾਰਤ ਇਸਦੇ ਲਈ ਇੱਕ ਮਜ਼ਬੂਤ ਪਲੈਟਫਾਰਮ ਦਾ ਕੰਮ ਕਰ ਰਿਹਾ ਹੈ। ਅਤੇ ਇਸ ਵਿੱਚ ਡਬਲਿਊਐੱਚਓ ਦੀ ਵੀ ਸਰਗਰਮ ਭੂਮਿਕਾ ਰਹੀ ਹੈ। ਮੈਂ ਇਸ ਸਫ਼ਲ ਆਯੋਜਨ ਲਈ ਡਬਲਿਊਐੱਚਓ ਦਾ, ਭਾਰਤ ਸਰਕਾਰ ਦੇ ਆਯੁਸ਼ ਮੰਤਰਾਲੇ ਦਾ ਅਤੇ ਇੱਥੇ ਮੌਜੂਦ ਸਾਰੇ ਭਾਗੀਦਾਰਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੂਜੇ ਡਬਲਿਊਐੱਚਓ ਵਿਸ਼ਵ ਰਵਾਇਤੀ ਚਿਕਿਤਸਾ ਸੰਮੇਲਨ ਦੇ ਸਮਾਪਤੀ ਸਮਾਗਮ ਨੂੰ ਸੰਬੋਧਨ ਕੀਤਾ
December 19th, 07:07 pm
ਪ੍ਰਧਾਨ ਮੰਤਰੀ ਨੇ ਕਿਹਾ, “ਇਹ ਭਾਰਤ ਲਈ ਵੱਡੇ ਭਾਗਾਂ ਵਾਲੀ ਅਤੇ ਮਾਣ ਵਾਲੀ ਗੱਲ ਹੈ ਕਿ ਡਬਲਿਊਐੱਚਓ ਦਾ ਵਿਸ਼ਵ ਰਵਾਇਤੀ ਚਿਕਿਤਸਾ ਕੇਂਦਰ ਜਾਮਨਗਰ ਵਿੱਚ ਸਥਾਪਿਤ ਕੀਤਾ ਗਿਆ ਹੈ।” ਉਨ੍ਹਾਂ ਯਾਦ ਕੀਤਾ ਕਿ 2022 ਵਿੱਚ ਪਹਿਲੇ ਰਵਾਇਤੀ ਚਿਕਿਤਸਾ ਸੰਮੇਲਨ ਦੌਰਾਨ ਦੁਨੀਆ ਨੇ ਵੱਡਾ ਭਰੋਸਾ ਪ੍ਰਗਟਾਉਂਦਿਆਂ ਭਾਰਤ ਨੂੰ ਇਹ ਜ਼ਿੰਮੇਵਾਰੀ ਸੌਂਪੀ ਸੀ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਸਾਰਿਆਂ ਲਈ ਖ਼ੁਸ਼ੀ ਦੀ ਗੱਲ ਹੈ ਕਿ ਕੇਂਦਰ ਦਾ ਮਾਣ ਅਤੇ ਪ੍ਰਭਾਵ ਵਿਸ਼ਵ ਪੱਧਰ 'ਤੇ ਵਧ ਰਿਹਾ ਹੈ ਅਤੇ ਇਸ ਸੰਮੇਲਨ ਦੀ ਸਫਲਤਾ ਇਸ ਦੀ ਸਭ ਤੋਂ ਵੱਡੀ ਮਿਸਾਲ ਹੈ। ਉਨ੍ਹਾਂ ਕਿਹਾ ਕਿ ਸੰਮੇਲਨ ਵਿੱਚ ਰਵਾਇਤੀ ਗਿਆਨ ਅਤੇ ਆਧੁਨਿਕ ਤਰੀਕਿਆਂ ਦਾ ਸੁਮੇਲ ਹੋ ਰਿਹਾ ਹੈ ਅਤੇ ਇੱਥੇ ਕਈ ਨਵੀਂਆਂ ਪਹਿਲਕਦਮੀਆਂ ਸ਼ੁਰੂ ਕੀਤੀਆਂ ਗਈਆਂ ਹਨ, ਜੋ ਮੈਡੀਕਲ ਸਾਇੰਸ ਅਤੇ ਸਮੁੱਚੀ ਸਿਹਤ ਦੇ ਭਵਿੱਖ ਨੂੰ ਬਦਲ ਸਕਦੀਆਂ ਹਨ। ਉਨ੍ਹਾਂ ਜ਼ੋਰ ਦਿੱਤਾ ਕਿ ਸੰਮੇਲਨ ਨੇ ਸਿਹਤ ਮੰਤਰੀਆਂ ਅਤੇ ਵੱਖ-ਵੱਖ ਦੇਸ਼ਾਂ ਦੇ ਨੁਮਾਇੰਦਿਆਂ ਵਿਚਾਲੇ ਗੱਲਬਾਤ ਨੂੰ ਹੁਲਾਰਾ ਦਿੱਤਾ ਹੈ, ਜਿਸ ਨੇ ਸਾਂਝੀ ਖੋਜ ਉਤਸ਼ਾਹਿਤ ਕਰਨ, ਨਿਯਮ ਸਰਲ ਬਣਾਉਣ ਅਤੇ ਸਿਖਲਾਈ ਦਾ ਪੱਧਰ ਉੱਚਾ ਚੁੱਕਣ ਤੇ ਗਿਆਨ ਸਾਂਝਾ ਕਰਨ ਲਈ ਨਵੇਂ ਰਾਹ ਖੋਲ੍ਹੇ ਹਨ। ਪ੍ਰਧਾਨ ਮੰਤਰੀ ਨੇ ਉਭਾਰਿਆ ਕਿ ਇਸ ਤਰ੍ਹਾਂ ਦਾ ਸਹਿਯੋਗ ਭਵਿੱਖ ਵਿੱਚ ਰਵਾਇਤੀ ਚਿਕਿਤਸਾ ਨੂੰ ਜ਼ਿਆਦਾ ਸੁਰੱਖਿਅਤ ਅਤੇ ਭਰੋਸੇਮੰਦ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ।ਅਰੁਣਾਚਲ ਪ੍ਰਦੇਸ਼ ਦੇ ਈਟਾਨਗਰ ਵਿੱਚ ਵਿਕਾਸ ਕਾਰਜਾਂ ਦੀ ਸ਼ੁਰੂਆਤ ਮੌਕੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
September 22nd, 11:36 am
ਹੈਲੀਪੈਡ ਤੋਂ ਇੱਥੋਂ ਇਸ ਮੈਦਾਨ ਤੱਕ ਆਉਣਾ, ਰਸਤੇ ਵਿੱਚ ਇੰਨੇ ਸਾਰੇ ਲੋਕਾਂ ਨਾਲ ਮਿਲਣਾ, ਬੱਚਿਆਂ ਦੇ ਹੱਥਾਂ ਵਿੱਚ ਤਿਰੰਗਾ, ਬੇਟੇ-ਬੇਟੀਆਂ ਦੇ ਹੱਥਾਂ ਵਿੱਚ ਤਿਰੰਗਾ, ਅਰੁਣਾਚਲ ਦਾ ਇਹ ਆਦਰ-ਸਤਿਕਾਰ, ਮਾਣ ਨਾਲ ਭਰ ਦਿੰਦਾ ਹੈ। ਅਤੇ ਇਹ ਸਵਾਗਤ ਇੰਨਾ ਜ਼ਬਰਦਸਤ ਸੀ ਕਿ ਮੈਨੂੰ ਪਹੁੰਚਣ ਵਿੱਚ ਵੀ ਦੇਰੀ ਹੋ ਗਈ, ਅਤੇ ਇਸ ਲਈ ਵੀ ਮੈਂ ਆਪ ਸਭ ਤੋਂ ਮਾਫ਼ੀ ਮੰਗਦਾ ਹਾਂ। ਅਰੁਣਾਚਲ ਦੀ ਇਹ ਧਰਤੀ, ਚੜ੍ਹਦੇ ਸੂਰਜ ਦੀ ਧਰਤੀ ਦੇ ਨਾਲ ਹੀ ਦੇਸ਼ ਭਗਤੀ ਦੇ ਉਫਾਨ ਦੀ ਵੀ ਧਰਤੀ ਹੈ। ਜਿਵੇਂ ਤਿਰੰਗੇ ਦਾ ਪਹਿਲਾ ਰੰਗ ਕੇਸਰੀ ਹੈ, ਓਵੇਂ ਹੀ ਅਰੁਣਾਚਲ ਦਾ ਪਹਿਲਾ ਰੰਗ ਕੇਸਰੀ ਹੈ। ਇੱਥੇ ਦਾ ਹਰ ਵਿਅਕਤੀ ਮਾਣ ਦਾ ਪ੍ਰਤੀਕ ਹੈ, ਸਾਦਗੀ ਦਾ ਪ੍ਰਤੀਕ ਹੈ। ਅਤੇ ਇਸ ਲਈ ਅਰੁਣਾਚਲ ਤਾਂ ਮੈਂ ਕਈ ਵਾਰ ਆਇਆ ਹਾਂ, ਰਾਜਨੀਤੀ ਵਿੱਚ ਸੱਤਾ ਦੇ ਗਲਿਆਰਿਆਂ ਵਿੱਚ ਨਹੀਂ ਸੀ, ਓਦੋਂ ਵੀ ਆਇਆ ਹਾਂ, ਅਤੇ ਇਸ ਲਈ ਇੱਥੇ ਦੀਆਂ ਬਹੁਤ ਸਾਰੀਆਂ ਯਾਦਾਂ ਮੇਰੇ ਨਾਲ ਜੁੜੀਆਂ ਹੋਈਆਂ ਹਨ, ਅਤੇ ਉਸ ਦੀ ਯਾਦ ਵੀ ਮੈਨੂੰ ਬਹੁਤ ਚੰਗੀ ਲਗਦੀ ਹੈ। ਆਪ ਸਭ ਦੇ ਨਾਲ ਬਿਤਾਏ ਹਰ ਪਲ ਮੇਰੇ ਲਈ ਯਾਦਗਾਰ ਹੁੰਦੇ ਹਨ। ਤੁਸੀਂ ਜਿੰਨਾ ਪਿਆਰ ਮੈਨੂੰ ਦਿੰਦੇ ਹੋ, ਮੈਂ ਸਮਝਦਾ ਹਾਂ ਜੀਵਨ ਵਿੱਚ ਇਸ ਤੋਂ ਵੱਡਾ ਕੋਈ ਸੁਭਾਗ ਨਹੀਂ ਹੁੰਦਾ ਹੈ। ਤਵਾਂਗ ਮਠ ਤੋਂ ਲੈ ਕੇ ਨਮਸਾਈ ਦੇ ਸਵਰਣ ਪਗੋਡਾ ਤੱਕ ਅਰੁਣਾਚਲ ਸ਼ਾਂਤੀ ਅਤੇ ਸੱਭਿਆਚਾਰ ਦਾ ਸੰਗਮ ਹੈ। ਮਾਂ ਭਾਰਤੀ ਦਾ ਮਾਣ ਹੈ, ਮੈਂ ਇਸ ਪੂਜਨੀਕ ਧਰਤੀ ਨੂੰ ਸ਼ਰਧਾਪੂਰਵਕ ਪ੍ਰਣਾਮ ਕਰਦਾ ਹਾਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਰੁਣਾਚਲ ਪ੍ਰਦੇਸ਼ ਦੇ ਈਟਾਨਗਰ ਵਿੱਚ ₹5,100 ਕਰੋੜ ਤੋਂ ਵੱਧ ਲਾਗਤ ਦੇ ਵੱਖ-ਵੱਖ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ
September 22nd, 11:00 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਰੁਣਾਚਲ ਪ੍ਰਦੇਸ਼ ਦੇ ਈਟਾਨਗਰ ਵਿੱਚ ₹5,100 ਕਰੋੜ ਤੋਂ ਵੱਧ ਲਾਗਤ ਦੇ ਵੱਖ-ਵੱਖ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਇਸ ਮੌਕੇ ’ਤੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਸਰਬ-ਸ਼ਕਤੀਮਾਨ ਡੋਨਯੀ ਪੋਲੋ ਦੇ ਪ੍ਰਤੀ ਸ਼ਰਧਾ ਪ੍ਰਗਟ ਕੀਤੀ ਅਤੇ ਸਾਰਿਆਂ ‘ਤੇ ਕਿਰਪਾ ਦੀ ਪ੍ਰਾਰਥਨਾ ਕੀਤੀ।