ਪ੍ਰਧਾਨ ਮੰਤਰੀ ਨੇ ਨਾਮੀਬੀਆ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ
July 09th, 07:55 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਾਮੀਬੀਆ ਦੀ ਆਪਣੀ ਸਰਕਾਰੀ ਯਾਤਰਾ ‘ਤੇ ਅੱਜ ਰਾਜਧਾਨੀ ਵਿੰਡਹੋਕ ਸਥਿਤ ਸਟੇਟ ਹਾਊਸ ਵਿੱਚ ਨਾਮੀਬੀਆ ਦੇ ਰਾਸ਼ਟਰਪਤੀ, ਮਹਾਮਹਿਮ, ਡਾ. ਨੇਟੁੰਬੋ ਨੰਦੀ-ਨਦੈਤਵਾ ਨਾਲ ਮੁਲਾਕਾਤ ਕੀਤੀ। ਰਾਸ਼ਟਰਪਤੀ ਨੰਦੀ-ਨਦੈਤਵਾ ਨੇ ਸਟੇਟ ਹਾਊਸ ਪਹੁੰਚਣ ‘ਤੇ ਪ੍ਰਧਾਨ ਮੰਤਰੀ ਮੋਦੀ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ। ਸ਼੍ਰੀ ਮੋਦੀ ਦਾ ਇੱਕ ਰਸਮੀ ਸੁਆਗਤ ਵੀ ਕੀਤਾ ਗਿਆ। ਪਿਛਲੇ 27 ਵਰ੍ਹਿਆਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਨਾਮੀਬੀਆ ਦੀ ਇਹ ਪਹਿਲੀ ਯਾਤਰਾ ਹੈ। ਇਸ ਵਰ੍ਹੇ ਮਾਰਚ ਵਿੱਚ ਅਹੁਦਾ ਸੰਭਾਲਣ ਦੇ ਬਾਅਦ ਰਾਸ਼ਟਰਪਤੀ ਨੰਦੀ-ਨਦੈਤਵਾ ਦੁਆਰਾ ਕਿਸੇ ਰਾਸ਼ਟਰ ਪ੍ਰਮੁੱਖ ਦੀ ਇਹ ਪਹਿਲੀ ਦੁਵੱਲੀ ਸਰਕਾਰੀ ਯਾਤਰਾ ਵੀ ਹੈ।ਪ੍ਰਧਾਨ ਮੰਤਰੀ ਨੇ ਹੀਰੋਜ਼ ਏਕਰ ਸਮਾਰਕ ‘ਤੇ ਨਾਮੀਬੀਆ ਦੇ ਸੰਸਥਾਪਕ ਪਿਤਾ ਅਤੇ ਪ੍ਰਥਮ ਰਾਸ਼ਟਰਪਤੀ ਡਾ. ਸੈਮ ਨੁਜੋਮਾ ਨੂੰ ਸ਼ਰਧਾਂਜਲੀ ਅਰਪਿਤ ਕੀਤੀ
July 09th, 07:42 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਹੀਰੋਜ਼ ਏਕਰ ਸਮਾਰਕ ‘ਤੇ ਨਾਮੀਬੀਆ ਦੇ ਸੰਸਥਾਪਕ ਪਿਤਾ ਅਤੇ ਪ੍ਰਥਮ ਰਾਸ਼ਟਰਪਤੀ ਡਾ. ਸੈਮ ਨੁਜੋਮਾ ਨੂੰ ਸ਼ਰਧਾਂਜਲੀ ਅਰਪਿਤ ਕੀਤੀ।