ਪ੍ਰਧਾਨ ਮੰਤਰੀ ਨੇ ਅਕਰਾ ਵਿੱਚ ਨਕਰੂਮਾਹ ਮੈਮੋਰੀਅਲ ਪਾਰਕ ਵਿਖੇ ਸ਼ਰਧਾਂਜਲੀ ਅਰਪਿਤ ਕੀਤੀ

July 03rd, 03:50 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਘਾਨਾ ਦੇ ਅਕਰਾ ਵਿੱਚ ਨਕਰੂਮਾਹ ਮੈਮੋਰੀਅਲ ਪਾਰਕ ਦਾ ਦੌਰਾ ਕੀਤਾ ਅਤੇ ਘਾਨਾ ਦੇ ਸੰਸਥਾਪਕ ਰਾਸ਼ਟਰਪਤੀ ਅਤੇ ਅਫਰੀਕੀ ਸੁਤੰਤਰਤਾ ਅੰਦੋਲਨ ਦੇ ਇੱਕ ਪ੍ਰਤਿਸ਼ਠਿਤ ਮੋਹਰੀ ਡਾ. ਕਵਾਮੇ ਨਕਰੂਮਾਹ (Dr. Kwame Nkrumah) ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਉਨ੍ਹਾਂ ਦੇ ਨਾਲ ਘਾਨਾ ਦੇ ਉਪ ਰਾਸ਼ਟਰਪਤੀ ਮਹਾਮਹਿਮ ਪ੍ਰੋਫੈਸਰ ਨਾਨਾ ਜੇਨ ਓਪੋਕੁ-ਅਗਯਮੰਗ (H.E. Prof. Naana Jane Opoku- Agyemang) ਵੀ ਸਨ। ਪ੍ਰਧਾਨ ਮੰਤਰੀ ਨੇ ਸੁਤੰਤਰਤਾ, ਏਕਤਾ ਅਤੇ ਸਮਾਜਿਕ ਨਿਆਂ ਦੇ ਲਈ ਡਾ. ਨਕਰੂਮਾਹ ਦੇ ਅਮਿਟ ਯੋਗਦਾਨ ਦੇ ਸਨਮਾਨ ਵਿੱਚ ਪੁਸ਼ਪਾਂਜਲੀ ਅਰਪਿਤ ਕੀਤੀ ਅਤੇ ਇੱਕ ਪਲ ਦਾ ਮੌਨ ਰੱਖਿਆ।