ਡਾ. ਹਰੇਕ੍ਰਿਸ਼ਨ ਮਹਿਤਾਬ ਜੀ ਇੱਕ ਮਹਾਨ ਸ਼ਖ਼ਸੀਅਤ ਸਨ, ਉਨ੍ਹਾਂ ਨੇ ਭਾਰਤ ਦੀ ਸੁਤੰਤਰਤਾ ਅਤੇ ਹਰੇਕ ਭਾਰਤੀ ਨੂੰ ਸਨਮਾਨ ਅਤੇ ਸਮਾਨਤਾ ਦਾ ਜੀਵਨ ਸੁਨਿਸ਼ਚਿਤ ਕਰਨ ਦੇ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ: ਪ੍ਰਧਾਨ ਮੰਤਰੀ

November 22nd, 03:11 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਡਾ. ਹਰੇਕ੍ਰਿਸ਼ਨ ਮਹਿਤਾਬ ਜੀ ਨੂੰ ਇੱਕ ਮਹਾਨ ਸ਼ਖ਼ਸੀਅਤ ਦੇ ਰੂਪ ਵਿੱਚ ਯਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਭਾਰਤ ਦੀ ਸੁਤੰਤਰਤਾ ਅਤੇ ਹਰੇਕ ਭਾਰਤੀ ਦੇ ਲਈ ਸਨਮਾਨ ਅਤੇ ਸਮਾਨਤਾ ਦਾ ਜੀਵਨ ਸੁਨਿਸ਼ਚਿਤ ਕਰਨ ਦੇ ਲਈ ਆਪਣਾ ਸੰਪੂਰਨ ਜੀਵਨ ਸਮਰਪਿਤ ਕਰ ਦਿੱਤਾ। ਉਨ੍ਹਾਂ ਦੀ 125ਵੀਂ ਜਨਮ ਵਰ੍ਹੇਗੰਢ ‘ਤੇ ਸ਼ਰਧਾਂਜਲੀ ਅਰਪਿਤ ਕਰਦੇ ਹੋਏ, ਸ਼੍ਰੀ ਮੋਦੀ ਨੇ ਡਾ. ਮਹਿਤਾਬ ਦੇ ਆਦਰਸ਼ਾਂ ਨੂੰ ਪੂਰਨ ਕਰਨ ਦੀ ਦਿਸ਼ਾ ਵਿੱਚ ਸਰਕਾਰ ਦੀ ਪ੍ਰਤੀਬੱਧਤਾ ਦੁਹਰਾਈ।