ਭਾਰਤ–ਨਿਊਜ਼ੀਲੈਂਡ ਕਾਰੋਬਾਰੀ ਸਮਾਗਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
July 11th, 08:20 am
ਆਕਲੈਂਡ ਵਿੱਚ ਤੁਹਾਡੇ ਸਾਰਿਆਂ ਦਰਮਿਆਨ ਆ ਕੇ ਮੈਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ। ਮੈਂ ਪ੍ਰਧਾਨ ਮੰਤਰੀ ਲਕਸਨ ਦਾ, ਉਨ੍ਹਾਂ ਦੇ ਸਕਾਰਾਤਮਕ ਵਿਚਾਰਾਂ ਅਤੇ ਭਾਰਤ ਪ੍ਰਤੀ ਉਨ੍ਹਾਂ ਦੀ ਡੂੰਘੀ ਵਚਨਬੱਧਤਾ ਲਈ ਵਿਸ਼ੇਸ਼ ਧੰਨਵਾਦ ਪ੍ਰਗਟ ਕਰਦਾ ਹਾਂ।Prime Minister addresses business leaders in New Zealand
July 11th, 08:16 am
PM Modi interacted with leading CEOs and business leaders from India and New Zealand, highlighting the vast opportunities for trade, investment and innovation. He invited New Zealand businesses to partner India's growth story and help achieve the shared goal of doubling bilateral trade to NZD 7 billion by 2030.ਹੈਦਰਾਬਾਦ ਵਿੱਚ ਸੈਫਰਾਨ ਏਅਰਕ੍ਰਾਫਟ ਇੰਜਣ ਸਰਵਿਸਿਜ਼ ਇੰਡੀਆ ਸਹੂਲਤ ਕੇਂਦਰ ਦੇ ਉਦਘਾਟਨ ਦੇ ਮੌਕੇ ’ਤੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
November 26th, 10:10 am
ਮੇਰੇ ਕੋਲ ਸਮਾਂ ਸੀਮਤ ਹੈ, ਕਿਉਂਕਿ ਮੈਂ ਸੰਸਦ ਵਿੱਚ ਪਹੁੰਚਣਾ ਹੈ, ਰਾਸ਼ਟਰਪਤੀ ਜੀ ਦਾ ਪ੍ਰੋਗਰਾਮ ਹੈ, ਇਸ ਲਈ ਮੈਂ ਲੰਬੀ ਗੱਲ ਨਾ ਕਰਦੇ ਹੋਏ, ਬਹੁਤ ਤੇਜ਼ੀ ਨਾਲ ਕੁਝ ਗੱਲਾਂ ਦੱਸ ਕੇ ਆਪਣੀ ਗੱਲ ਮੈਂ ਪੂਰੀ ਕਰਾਂਗਾ। ਅੱਜ ਤੋਂ ਭਾਰਤ ਦਾ ਹਵਾਬਾਜ਼ੀ ਖੇਤਰ ਇੱਕ ਨਵੀਂ ਉਡਾਣ ਭਰਨ ਜਾ ਰਿਹਾ ਹੈ। ਸੈਫਰਾਨ ਦੀ ਇਹ ਨਵੀਂ ਸਹੂਲਤ ਭਾਰਤ ਨੂੰ ਇੱਕ ਗਲੋਬਲ ਐੱਮਆਰਓ ਹੱਬ ਦੇ ਰੂਪ ਵਿੱਚ ਸਥਾਪਿਤ ਕਰਨ ਵਿੱਚ ਮਦਦ ਕਰੇਗੀ। ਇਹ ਐੱਮਆਰਓ ਸਹੂਲਤ ਹਾਈਟੈੱਕ ਐਰੋਸਪੇਸ ਦੀ ਦੁਨੀਆ ਵਿੱਚ ਨੌਜਵਾਨਾਂ ਦੇ ਲਈ ਨਵੇਂ ਮੌਕੇ ਵੀ ਬਣਾਵੇਗੀ। ਮੈਂ ਸਾਰੇ ਅਤੇ ਮੈਂ ਹੁਣੇ 24 ਨਵੰਬਰ ਨੂੰ ਹੀ ਸੈਫਰਾਨ ਬੋਰਡ ਅਤੇ ਮੈਨੇਜਮੈਂਟ ਦੇ ਲੋਕਾਂ ਨਾਲ ਮਿਲਿਆ ਹਾਂ, ਪਹਿਲਾਂ ਵੀ ਮੇਰੀ ਉਨ੍ਹਾਂ ਨਾਲ ਮੁਲਾਕਾਤਾਂ ਹੋਈਆਂ ਹਨ, ਹਰ ਚਰਚਾ ਵਿੱਚ ਮੈਨੂੰ ਉਨ੍ਹਾਂ ਵਿੱਚ ਭਾਰਤ ਨੂੰ ਲੈ ਕੇ ਭਰੋਸਾ ਅਤੇ ਉਮੀਦ ਦਿਖਾਈ ਦਿੱਤੀ ਹੈ। ਮੈਨੂੰ ਉਮੀਦ ਹੈ ਕਿ ਸੈਫਰਾਨ ਦਾ ਭਾਰਤ ਵਿੱਚ ਨਿਵੇਸ਼ ਅੱਗੇ ਵੀ ਇਸੇ ਗਤੀ ਨਾਲ ਜਾਰੀ ਰਹੇਗਾ। ਅੱਜ ਇਸ ਸਹੂਲਤ ਦੇ ਲਈ ਮੈਂ ਟੀਮ ਸੈਫਰਾਨ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਹੈਦਰਾਬਾਦ ਵਿੱਚ ਸਫ਼ਰਾਨ ਏਅਰ ਕਰਾਫ਼ਟ ਇੰਜਣ ਸਰਵਿਸਿਜ਼ ਇੰਡੀਆ (ਐੱਸਏਈਐੱਸਆਈ) ਸਹੂਲਤ ਦਾ ਉਦਘਾਟਨ ਕੀਤਾ
November 26th, 10:00 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਹੈਦਰਾਬਾਦ ਦੇ ਰਾਜੀਵ ਗਾਂਧੀ ਕੌਮਾਂਤਰੀ ਹਵਾਈ ਅੱਡੇ ਦੇ ਜੀਐੱਮਆਰ ਏਅਰੋਸਪੇਸ ਅਤੇ ਉਦਯੋਗਿਕ ਪਾਰਕ – ਐੱਸਈਜੇਡ ਵਿੱਚ ਸਥਿਤ ਸਫ਼ਰਾਨ ਏਅਰ ਕਰਾਫ਼ਟ ਇੰਜਣ ਸਰਵਿਸਿਜ਼ ਇੰਡੀਆ (ਐੱਸਏਈਐੱਸਆਈ) ਸਹੂਲਤ ਦਾ ਉਦਘਾਟਨ ਕੀਤਾ। ਇਸ ਮੌਕੇ 'ਤੇ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ, ਅੱਜ ਤੋਂ ਭਾਰਤ ਦਾ ਹਵਾਬਾਜ਼ੀ ਖੇਤਰ ਇੱਕ ਨਵੀਂ ਉਡਾਨ ਭਰਨ ਜਾ ਰਿਹਾ ਹੈ। ਸਫ਼ਰਾਨ ਦੀ ਇਹ ਨਵੀਂ ਸਹੂਲਤ ਭਾਰਤ ਨੂੰ ਇੱਕ ਗਲੋਬਲ ਰੱਖ-ਰਖਾਅ, ਮੁਰੰਮਤ ਅਤੇ ਓਵਰਹਾਲ (ਐੱਮਆਰਓ) ਕੇਂਦਰ ਵਜੋਂ ਸਥਾਪਿਤ ਕਰਨ ਵਿੱਚ ਮਦਦ ਕਰੇਗੀ। ਪ੍ਰਧਾਨ ਮੰਤਰੀ ਨੇ ਇਸ ਤੱਥ ਨੂੰ ਉਜਾਗਰ ਕੀਤਾ ਕਿ ਇਹ ਐੱਮਆਰਓ ਸਹੂਲਤ ਉੱਚ-ਤਕਨੀਕੀ ਏਅਰੋਸਪੇਸ ਦੇ ਖੇਤਰ ਵਿੱਚ ਨੌਜਵਾਨਾਂ ਲਈ ਨਵੇਂ ਮੌਕੇ ਵੀ ਪੈਦਾ ਕਰੇਗੀ। ਉਨ੍ਹਾਂ ਨੇ ਯਾਦ ਦਿਵਾਇਆ ਕਿ ਉਨ੍ਹਾਂ ਨੇ 24 ਨਵੰਬਰ ਨੂੰ ਸਫ਼ਰਾਨ ਦੇ ਬੋਰਡ ਅਤੇ ਪ੍ਰਬੰਧਨ ਨਾਲ ਮੁਲਾਕਾਤ ਕੀਤੀ ਸੀ ਅਤੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਨਾਲ ਹੋਈ ਹਰ ਗੱਲਬਾਤ ਵਿੱਚ ਉਨ੍ਹਾਂ ਨੇ ਭਾਰਤ ਪ੍ਰਤੀ ਉਨ੍ਹਾਂ ਦੇ ਭਰੋਸੇ ਅਤੇ ਉਮੀਦ ਨੂੰ ਦੇਖਿਆ ਸੀ। ਉਨ੍ਹਾਂ ਨੇ ਉਮੀਦ ਜਤਾਈ ਕਿ ਭਾਰਤ ਵਿੱਚ ਸਫ਼ਰਾਨ ਦਾ ਨਿਵੇਸ਼ ਇਸੇ ਗਤੀ ਨਾਲ ਜਾਰੀ ਰਹੇਗਾ। ਆਪਣੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਇਸ ਨਵੀਂ ਸਹੂਲਤ ਲਈ ਟੀਮ ਸਫ਼ਰਾਨ ਨੂੰ ਵਧਾਈ ਦਿੱਤੀ।ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਵਰਲਡ ਏਅਰ ਟ੍ਰਾਂਸਪੋਰਟ ਸਮਿਟ ਦੇ ਪਲੀਨਰੀ (ਸੰਪੂਰਨ) ਸੈਸ਼ਨ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
June 02nd, 05:34 pm
ਕੇਂਦਰ ਵਿੱਚ ਮੇਰੇ ਸਹਿਯੋਗੀ ਰਾਮਮੋਹਨ ਨਾਇਡੂ ਜੀ, ਮੁਰਲੀਧਰ ਮੋਹੋਲ ਜੀ, IATA ਬੋਰਡ ਆਵ੍ ਗਵਰਨਰਸ ਦੇ ਚੇਅਰਮੈਨ ਪੀਟਰ ਐਲਬਰਸ ਜੀ, IATA ਦੇ ਡਾਇਰੈਕਟਰ ਜਨਰਲ ਵਿਲੀ ਵਾਲਸ਼ ਜੀ, ਇੰਡੀਗੋ ਦੇ ਮੈਨੇਜਿੰਗ ਡਾਇਰੈਕਟਰ ਰਾਹੁਲ ਭਾਟੀਆ ਜੀ, ਹੋਰ ਸਾਰੇ ਮਹਾਨੁਭਾਵ, ਦੇਵੀਓ ਅਤੇ ਸੱਜਣੋਂ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਈਏਟੀਏ (IATA) ਦੀ 81ਵੀਂ ਵਾਰਸ਼ਿਕ ਜਨਰਲ ਮੀਟਿੰਗ ਅਤੇ ਵਰਲਡ ਏਅਰ ਟ੍ਰਾਂਸਪੋਰਟ ਸਮਿਟ (World Air Transport Summit) ਦੇ ਸੰਪੂਰਨ ਸੈਸ਼ਨ (plenary Session) ਨੂੰ ਸੰਬੋਧਨ ਕੀਤਾ
June 02nd, 05:00 pm
ਵਿਸ਼ਵ ਪੱਧਰੀ ਹਵਾਈ ਇਨਫ੍ਰਾਸਟ੍ਰਕਚਰ ਵਿਕਸਿਤ ਕਰਨ ਅਤੇ ਕਨੈਕਟਿਵਿਟੀ ਵਧਾਉਣ ਦੀ ਆਪਣੀ ਪ੍ਰਤੀਬੱਧਤਾ ਦੇ ਅਨੁਰੂਪ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਭਾਰਤ ਮੰਡਪਮ ਵਿੱਚ ਇੰਟਰਨੈਸ਼ਨਲ ਏਅਰ ਟ੍ਰਾਂਸਪੋਰਟ ਐਸੋਸੀਏਸ਼ਨ (ਆਈਏਟੀਏ-IATA) ਦੀ 81ਵੀਂ ਵਾਰਸ਼ਿਕ ਜਨਰਲ ਮੀਟਿੰਗ (ਏਜੀਐੱਮ-AGM) ਅਤੇ ਵਰਲਡ ਏਅਰ ਟ੍ਰਾਂਸਪੋਰਟ ਸਮਿਟ (ਡਬਲਿਊਏਟੀਐੱਸ-WATS) ਦੇ ਸੰਪੂਰਨ ਸੈਸ਼ਨ (plenary session) ਨੂੰ ਸੰਬੋਧਨ ਕੀਤਾ। ਭਾਰਤ ਮੰਡਪਮ (Bharat Mandapam), ਵਿੱਚ ਸਮਾਗਮ ਦੌਰਾਨ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਅਤਿਥੀਆਂ ਦਾ ਸੁਆਗਤ ਕੀਤਾ ਅਤੇ ਚਾਰ ਦਹਾਕਿਆਂ ਦੇ ਬਾਅਦ ਭਾਰਤ ਵਿੱਚ ਆਯੋਜਿਤ ਇਸ ਸਮਾਗਮ ਦੇ ਮਹੱਤਵ ‘ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਇਸ ਅਵਧੀ ਦੇ ਦੌਰਾਨ ਭਾਰਤ ਵਿੱਚ ਹੋਏ ਪਰਿਵਰਤਨਕਾਰੀ ਬਦਲਾਵਾਂ ‘ਤੇ ਜ਼ੋਰ ਦਿੰਦੇ ਹੋਏ ਦੱਸਿਆ ਕਿ ਅੱਜ ਦਾ ਭਾਰਤ ਪਹਿਲੇ ਤੋਂ ਕਿਤੇ ਅਧਿਕ ਆਤਮਵਿਸ਼ਵਾਸ ਨਾਲ ਭਰਿਆ ਹੋਇਆ ਹੈ। ਉਨ੍ਹਾਂ ਨੇ ਨਾ ਕੇਵਲ ਇੱਕ ਵਿਸ਼ਾਲ ਬਜ਼ਾਰ ਦੇ ਰੂਪ ਵਿੱਚ, ਬਲਕਿ ਨੀਤੀ ਅਗਵਾਈ, ਇਨੋਵੇਸ਼ਨ ਅਤੇ ਸਮਾਵੇਸ਼ੀ ਵਿਕਾਸ ਦੇ ਪ੍ਰਤੀਕ ਦੇ ਰੂਪ ਵਿੱਚ ਗਲੋਬਲ ਏਵੀਏਸ਼ਨ ਈਕੋਸਿਸਟਮ (global aviation ecosystem) ਵਿੱਚ ਭਾਰਤ ਦੀ ਭੂਮਿਕਾ ਬਾਰੇ ਦੱਸਿਆ। ਪ੍ਰਧਾਨ ਮੰਤਰੀ ਨੇ ਕਿਹਾ, “ਅੱਜ, ਭਾਰਤ ਸਪੇਸ-ਏਵੀਏਸ਼ਨ ਕਨਵਰਜੈਂਸ (space-aviation convergence) ਵਿੱਚ ਇੱਕ ਗਲੋਬਲ ਲੀਡਰ (global leader) ਦੇ ਰੂਪ ਵਿੱਚ ਉੱਭਰ ਰਿਹਾ ਹੈ।” ਉਨ੍ਹਾਂ ਨੇ ਇਹ ਭੀ ਕਿਹਾ ਕਿ ਸਿਵਲ ਏਵੀਏਸ਼ਨ ਸੈਕਟਰ ਵਿੱਚ ਪਿਛਲੇ ਦਹਾਕੇ ਵਿੱਚ ਇਤਿਹਾਸਿਕ ਪ੍ਰਗਤੀ ਹੋਈ ਹੈ, ਜਿਸ ਨੂੰ ਸਾਰੇ ਜਾਣਦੇ ਹਨ।