ਖੇਤੀ ਅਤੇ ਪੇਂਡੂ ਤਬਦੀਲੀ” ਵਿਸ਼ੇ ’ਤੇ ਬਜਟ ਉਪਰੰਤ ਵੈਬਿਨਾਰ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ

March 06th, 01:14 pm

ਬਜਟ ਵੈਬਿਨਾਰ ਲੜੀ ਦੇ ਤੀਜੇ ਵੈਬਿਨਾਰ ਵਿੱਚ ਮੈਂ ਤੁਸੀਂ ਸਭ ਦਾ ਸਵਾਗਤ ਕਰਦਾ ਹਾਂ। ਇਸ ਤੋਂ ਪਹਿਲਾਂ, ਤਕਨਾਲੋਜੀ, ਸੁਧਾਰਾਂ ਅਤੇ ਆਰਥਿਕ ਵਾਧੇ ਵਰਗੇ ਮਹੱਤਵਪੂਰਨ ਵਿਸ਼ਿਆਂ ’ਤੇ ਦੋ ਵੈਬਿਨਾਰ ਹੋ ਚੁੱਕੇ ਹਨ। ਅੱਜ ਪੇਂਡੂ ਅਰਥਵਿਵਸਥਾ ਅਤੇ ਖੇਤੀ ਵਰਗੇ ਮਹੱਤਵਪੂਰਨ ਖੇਤਰਾਂ ’ਤੇ ਚਰਚਾ ਹੋ ਰਹੀ ਹੈ। ਤੁਸੀਂ ਸਭ ਨੇ ਬਜਟ ਤਿਆਰ ਕਰਨ ਵਿੱਚ ਆਪਣੇ ਕੀਮਤੀ ਸੁਝਾਵਾਂ ਨਾਲ ਬਹੁਤ ਸਹਿਯੋਗ ਦਿੱਤਾ ਹੈ ਅਤੇ ਤੁਸੀਂ ਦੇਖਿਆ ਹੋਵੇਗਾ ਕਿ ਬਜਟ ਵਿੱਚ ਤੁਸੀਂ ਸਭ ਦੇ ਸੁਝਾਅ ਦਰਸਾਏ ਗਏ ਹਨ, ਬਹੁਤ ਕੰਮ ਆਏ ਹਨ। ਪਰ ਹੁਣ ਬਜਟ ਆ ਚੁੱਕਾ ਹੈ, ਹੁਣ ਬਜਟ ਦੇ ਬਾਅਦ ਉਸ ਦੀ ਪੂਰੀ ਸਮਰੱਥਾ ਦਾ ਲਾਭ ਦੇਸ਼ ਨੂੰ ਮਿਲੇ, ਇਸ ਦਿਸ਼ਾ ਵਿੱਚ ਵੀ ਤੁਹਾਡਾ ਤਜਰਬਾ, ਤੁਹਾਡੇ ਸੁਝਾਅ ਅਤੇ ਸੌਖੇ ਤਰੀਕੇ ਨਾਲ ਬਜਟ ਦਾ ਸਭ ਤੋਂ ਵੱਧ ਲੋਕਾਂ ਨੂੰ ਲਾਭ ਮਿਲੇ। ਬਜਟ ਦਾ ਇੱਕ-ਇੱਕ ਪੈਸਾ ਜਿਸ ਮਕਸਦ ਲਈ ਦਿੱਤਾ ਗਿਆ ਹੈ, ਉਸ ਨੂੰ ਪੂਰੀ ਤਰ੍ਹਾਂ ਕਿਵੇਂ ਮੁਕੰਮਲ ਕਰੀਏ? ਜਲਦੀ ਤੋਂ ਜਲਦੀ ਕਿਵੇਂ ਕਰੀਏ? ਤੁਹਾਡੇ ਸੁਝਾਅ ਇਸ ਵੈਬਿਨਾਰ ਲਈ ਬਹੁਤ ਮਹੱਤਵਪੂਰਨ ਹਨ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ‘ਖੇਤੀਬਾੜੀ ਅਤੇ ਪੇਂਡੂ ਬਦਲਾਅ’ ਵਿਸ਼ੇ ’ਤੇ ਬਜਟ ਤੋਂ ਬਾਅਦ ਵੈਬਿਨਾਰ ਨੂੰ ਸੰਬੋਧਨ ਕੀਤਾ

March 06th, 01:00 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬਜਟ ਤੋਂ ਬਾਅਦ ਕਰਵਾਏ ਗਏ ਤੀਜੇ ਵੈਬਿਨਾਰ ਨੂੰ ਸੰਬੋਧਨ ਕੀਤਾ। ਇਸ ਵੈਬਿਨਾਰ ਦਾ ਮੁੱਖ ਵਿਸ਼ਾ ‘ਖੇਤੀਬਾੜੀ ਅਤੇ ਪੇਂਡੂ ਬਦਲਾਅ’ ਸੀ। ਤਕਨਾਲੋਜੀ ਅਤੇ ਆਰਥਿਕ ਵਿਕਾਸ ਨਾਲ ਸਬੰਧਿਤ ਪਿਛਲੇ ਸੈਸ਼ਨਾਂ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਬਜਟ ਤਿਆਰ ਕਰਨ ਦੌਰਾਨ ਹਿੱਸੇਦਾਰਾਂ ਨੇ ਬਹੁਮੁੱਲਾ ਸਹਿਯੋਗ ਦਿੱਤਾ। ਸ਼੍ਰੀ ਮੋਦੀ ਨੇ ਕਿਹਾ ਕਿ ਹੁਣ ਬਜਟ ਤੋਂ ਬਾਅਦ, ਇਹ ਵੀ ਓਨਾ ਹੀ ਜ਼ਰੂਰੀ ਹੈ ਕਿ ਦੇਸ਼ ਆਪਣੀ ਪੂਰੀ ਸਮਰੱਥਾ ਦਾ ਫ਼ਾਇਦਾ ਉਠਾਏ ਅਤੇ ਇਸ ਦਿਸ਼ਾ ਵਿੱਚ ਤੁਹਾਡੇ ਸੁਝਾਅ ਅਤੇ ਇਹ ਵੈਬਿਨਾਰ ਬਹੁਤ ਅਹਿਮ ਹਨ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵਿਸ਼ਵ ਸਿਹਤ ਸੰਗਠਨ (WHO) ਦੁਆਰਾ ਐੱਮਪੌਕਸ (MPox) ਨੂੰ ਅੰਤਰਰਾਸ਼ਟਰੀ ਚਿੰਤਾ ਦੇ ਰੂਪ ਵਿੱਚ ਪਬਲਿਕ ਹੈਲਥ ਐਮਰਜੈਂਸੀ ਐਲਾਨੇ ਜਾਣ ਦੇ ਮੱਦੇਨਜ਼ਰ ਐੱਮਪੌਕਸ ਦੀ ਸਥਿਤੀ ‘ਤੇ ਲਗਾਤਾਰ ਨਜ਼ਰ ਬਣਾਏ ਹੋਏ ਹਨ

August 18th, 07:42 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ, ਦੀ ਸਲਾਹ ਅਨੁਸਾਰ, ਪ੍ਰਧਾਨ ਮੰਤਰੀ ਦੇ ਪ੍ਰਧਾਨ ਸਕੱਤਰ ਡਾ. ਪੀ.ਕੇ.ਮਿਸ਼ਰਾ ਨੇ ਦੇਸ਼ ਵਿੱਚ ਐੱਮਪੌਕਸ ਨੂੰ ਲੈ ਕੇ ਤਿਆਰੀਆਂ ਦੀ ਸਥਿਤੀ ਅਤੇ ਜਨਤਕ ਸਿਹਤ ਸਬੰਧੀ ਉਪਾਵਾਂ ਦੀ ਸਮੀਖਿਆ ਦੇ ਲਈ ਇੱਕ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ।

ਪ੍ਰਧਾਨ ਮੰਤਰੀ ਨੇ ਕਾਲਾ ਆਜ਼ਾਰ ਰੋਗ ਦੇ ਘਟਦੇ ਮਾਮਲਿਆਂ 'ਤੇ ਪ੍ਰਸੰਨਤਾ ਵਿਅਕਤ ਕੀਤੀ

January 06th, 05:42 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਾਲਾ ਆਜ਼ਾਰ ਰੋਗ ਦੇ ਘਟਦੇ ਮਾਮਲਿਆਂ ਉੱਤੇ ਪ੍ਰਸੰਨਤਾ ਵਿਅਕਤ ਕੀਤੀ ਹੈ। ਸ਼੍ਰੀ ਮੋਦੀ ਨੇ ਕਾਲਾ ਆਜ਼ਾਰ ਰੋਗ 'ਤੇ 'ਮਨ ਕੀ ਬਾਤ' ਦੇ ਆਪਣੇ ਅੰਸ਼ ਵੀ ਸਾਂਝੇ ਕੀਤੇ।

ਜਾਮਨਗਰ ਵਿੱਚ ਡਬਲਿਊਐੱਚਓ ਗਲੋਬਲ ਸੈਂਟਰ ਫੌਰ ਟ੍ਰੈਡਿਸ਼ਨਲ ਮੈਡੀਸਿਨ ਦਾ ਨੀਂਹ ਪੱਥਰ ਰੱਖਣ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

April 19th, 03:49 pm

ਮੌਰੀਸ਼ਸ ਦੇ ਪ੍ਰਧਾਨ ਮੰਤਰੀ ਸ਼੍ਰੀ ਪ੍ਰਵਿੰਦ ਕੁਮਾਰ ਜੁਗਨਾਥ ਜੀ, World Health Organisation ਦੇ ਡਾਇਰੈਕਟਰ ਜਨਰਲ, ਡਾਕਟਰ ਟੇਡਰੋਸ, ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੁਪੇਂਦਰ ਭਾਈ ਪਟੇਲ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਸ਼੍ਰੀ ਸਰਬਾਨੰਦ ਸੋਨੋਵਾਲ ਜੀ, ਡਾਕਟਰ ਮਨਸੁਖ ਮਾਂਡਵੀਯਾ, ਸ਼੍ਰੀ ਮੁੰਜਪਾਰਾ ਮਹੇਂਦਰਭਾਈ, ਇੱਥੇ ਉਪਸਥਿਤ ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋ।

ਪ੍ਰਧਾਨ ਮੰਤਰੀ ਨੇ ਜਾਮਨਗਰ ਵਿੱਚ ਡਬਲਿਊਐੱਚਓ ਗਲੋਬਲ ਸੈਂਟਰ ਫੌਰ ਟ੍ਰੈਡਿਸ਼ਨਲ ਮੈਡੀਸਿਨ ਦਾ ਨੀਂਹ ਪੱਥਰ ਰੱਖਿਆ

April 19th, 03:48 pm

ਪ੍ਰਧਾਨ ਮੰਤਰੀ ਨੇ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਸ਼੍ਰੀ ਪ੍ਰਵਿੰਦ ਕੁਮਾਰ ਜਗਨਨਾਥ ਅਤੇ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੇ ਡਾਇਰੈਕਟਰ-ਜਨਰਲ ਡਾ. ਟੈਡਰੋਸ ਗ਼ੇਬ੍ਰੇਯੇਸਸ ਦੀ ਮੌਜੂਦਗੀ ਵਿੱਚ ਅੱਜ ਜਾਮਨਗਰ ਵਿੱਚ ਡਬਲਿਊਐੱਚਓ ਗਲੋਬਲ ਸੈਂਟਰ ਫੌਰ ਟ੍ਰੈਡਿਸ਼ਨਲ ਮੈਡੀਸਿਨ (ਜੀਸੀਟੀਐੱਮ) ਦਾ ਨੀਂਹ ਪੱਥਰ ਰੱਖਿਆ। ਜੀਸੀਟੀਐੱਮ ਸੰਸਾਰ ਭਰ ਵਿੱਚ ਪਰੰਪਰਾਗਤ ਦਵਾਈ ਲਈ ਪਹਿਲਾ ਅਤੇ ਇੱਕੋ ਇੱਕ ਗਲੋਬਲ ਆਊਟਪੋਸਟ ਕੇਂਦਰ ਹੋਵੇਗਾ। ਇਹ ਗਲੋਬਲ ਵੈਲਨੈੱਸ ਦੇ ਇੱਕ ਅੰਤਰਰਾਸ਼ਟਰੀ ਹੱਬ ਵਜੋਂ ਉਭਰੇਗਾ। ਇਸ ਮੌਕੇ ਬੰਗਲਾਦੇਸ਼, ਭੂਟਾਨ, ਨੇਪਾਲ ਦੇ ਪ੍ਰਧਾਨ ਮੰਤਰੀਆਂ ਅਤੇ ਮਾਲਦੀਵ ਦੇ ਰਾਸ਼ਟਰਪਤੀ ਦੇ ਵੀਡੀਓ ਸੰਦੇਸ਼ ਚਲਾਏ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ, ਕੇਂਦਰੀ ਮੰਤਰੀ ਡਾ. ਮਨਸੁਖ ਮਾਂਡਵੀਯਾ, ਸ਼੍ਰੀ ਸਬਾਨੰਦ ਸੋਨੋਵਾਲ, ਸ਼੍ਰੀ ਮੁੰਜਾਪਾਰਾ ਮਹੇਂਦਰਭਾਈ ਅਤੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰਭਾਈ ਪਟੇਲ ਮੌਜੂਦ ਸਨ।

Purvanchal region will become a medical hub of Northern India: PM Modi

October 25th, 10:31 am

Prime Minister Shri Narendra Modi inaugurated 9 Medical Colleges in Siddharth Nagar, UP. These nine medical colleges are in the districts of Siddharthnagar, Etah, Hardoi, Pratapgarh, Fatehpur, Deoria, Ghazipur, Mirzapur and Jaunpur. Governor and Chief Minister of Uttar Pradesh, Union Minister for Health and Family Welfare were also present on the occasion.

PM Modi inaugurates 9 Medical Colleges in Siddharth Nagar, UP

October 25th, 10:30 am

Prime Minister Shri Narendra Modi inaugurated 9 Medical Colleges in Siddharth Nagar, UP. These nine medical colleges are in the districts of Siddharthnagar, Etah, Hardoi, Pratapgarh, Fatehpur, Deoria, Ghazipur, Mirzapur and Jaunpur. Governor and Chief Minister of Uttar Pradesh, Union Minister for Health and Family Welfare were also present on the occasion.

Prime Minister Narendra Modi to launch National Animal Disease Control Programme on 11th September 2019

September 09th, 06:17 pm

Prime Minister Shri Narendra Modi will be launching National Animal Disease Control Programme for Foot and Mouth Disease and Brucellosis on 11 September 2019 in Mathura. He will also launch National Artificial Insemination Programme during the event.