ਪ੍ਰਧਾਨ ਮੰਤਰੀ 4 ਅਕਤੂਬਰ ਨੂੰ 62,000 ਕਰੋੜ ਰੁਪਏ ਤੋਂ ਵੱਧ ਦੀਆਂ ਵੱਖ-ਵੱਖ ਨੌਜਵਾਨ ਕੇਂਦ੍ਰਿਤ ਪਹਿਲਕਦਮੀਆਂ ਦਾ ਉਦਘਾਟਨ ਕਰਨਗੇ।
October 03rd, 03:54 pm
ਨੌਜਵਾਨਾਂ ਦੇ ਵਿਕਾਸ ਲਈ ਇੱਕ ਇਤਿਹਾਸਕ ਪਹਿਲਕਦਮੀ ਤਹਿਤ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਸਵੇਰੇ 11 ਵਜੇ 62,000 ਕਰੋੜ ਰੁਪਏ ਤੋਂ ਵੱਧ ਦੀਆਂ ਵੱਖ-ਵੱਖ ਨੌਜਵਾਨ-ਕੇਂਦ੍ਰਿਤ ਪਹਿਲਕਦਮੀਆਂ ਦਾ ਉਦਘਾਟਨ ਕਰਨਗੇ, ਜਿਸ ਨਾਲ ਦੇਸ਼ ਭਰ ਵਿੱਚ ਸਿੱਖਿਆ, ਹੁਨਰ ਅਤੇ ਉੱਦਮਤਾ ਨੂੰ ਇੱਕ ਫ਼ੈਸਲਾਕੁੰਨ ਹੁਲਾਰਾ ਮਿਲੇਗਾ। ਇਸ ਪ੍ਰੋਗਰਾਮ ਵਿੱਚ ਕੌਸ਼ਲ ਦੀਕਸ਼ਾਂਤ ਸਮਾਰੋਹ ਵੀ ਹੋਵੇਗਾ, ਜੋ ਕਿ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਰਾਸ਼ਟਰੀ ਹੁਨਰ ਕਨਵੋਕੇਸ਼ਨ ਦਾ ਚੌਥਾ ਸੰਸਕਰਣ ਹੈ, ਜਿਸ ਵਿੱਚ ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੇ ਅਧੀਨ ਉਦਯੋਗਿਕ ਸਿਖਲਾਈ ਅਦਾਰਿਆਂ ਦੇ 46 ਆਲ ਇੰਡੀਆ ਟੌਪਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ।ਪ੍ਰਧਾਨ ਮੰਤਰੀ 26 ਸਤੰਬਰ ਨੂੰ ਬਿਹਾਰ ਦੀ ਮੁੱਖ ਮੰਤਰੀ ਮਹਿਲਾ ਰੁਜ਼ਗਾਰ ਯੋਜਨਾ ਸ਼ੁਰੂ ਕਰਨਗੇ
September 25th, 06:44 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 26 ਸਤੰਬਰ ਨੂੰ ਸਵੇਰੇ 11 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਬਿਹਾਰ ਦੀ ਮੁੱਖ ਮੰਤਰੀ ਮਹਿਲਾ ਰੁਜ਼ਗਾਰ ਯੋਜਨਾ ਸ਼ੁਰੂ ਕਰਨਗੇ। ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਬਿਹਾਰ ਦੀਆਂ 75 ਲੱਖ ਮਹਿਲਾਵਾਂ ਦੇ ਬੈਂਕ ਖ਼ਾਤਿਆਂ ਵਿੱਚ ਸਿੱਧੇ 10-10 ਹਜ਼ਾਰ ਰੁਪਏ, ਯਾਨੀ ਕੁੱਲ 7,500 ਕਰੋੜ ਰੁਪਏ ਟ੍ਰਾਸਫ਼ਰ ਕਰਨਗੇ।79ਵੇਂ ਸੁਤੰਤਰਤਾ ਦਿਵਸ 'ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦੇ ਮੁੱਖ ਅੰਸ਼
August 15th, 03:52 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦਿੱਲੀ ਦੇ ਲਾਲ ਕਿਲੇ ਦੀ ਫ਼ਸੀਲ ਤੋਂ 79ਵੇਂ ਸੁਤੰਤਰਤਾ ਦਿਵਸ 'ਤੇ ਰਾਸ਼ਟਰ ਨੂੰ ਸੰਬੋਧਨ ਕੀਤਾ। ਸ਼੍ਰੀ ਮੋਦੀ ਦਾ ਰਾਸ਼ਟਰ ਨੂੰ ਸੰਬੋਧਨ ਲਾਲ ਕਿਲੇ ਤੋਂ ਸਭ ਤੋਂ ਲੰਬਾ ਅਤੇ ਸਭ ਤੋਂ ਨਿਰਣਾਇਕ ਭਾਸ਼ਣ ਸੀ, ਜੋ 103 ਮਿੰਟ ਚਲਿਆ, ਜਿਸ ਵਿੱਚ 2047 ਤੱਕ ਵਿਕਸਿਤ ਭਾਰਤ ਲਈ ਇੱਕ ਸਾਹਸਿਕ ਰੋਡਮੈਪ ਤਿਆਰ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਦਾ ਸੰਬੋਧਨ ਆਤਮਨਿਰਭਰਤਾ, ਇਨੋਵੇਸ਼ਨ ਅਤੇ ਨਾਗਰਿਕ ਸਸ਼ਕਤੀਕਰਣ 'ਤੇ ਕੇਂਦ੍ਰਿਤ ਸੀ, ਜਿਸ ਵਿੱਚ ਦੂਸਰਿਆਂ 'ਤੇ ਇੱਕ ਨਿਰਭਰ ਰਾਸ਼ਟਰ ਦੇ ਆਲਮੀ ਰੂਪ ਤੋਂ ਇੱਕ ਆਤਮ-ਵਿਸ਼ਵਾਸੀ, ਤਕਨੀਕੀ ਤੌਰ 'ਤੇ ਉੱਨਤ ਅਤੇ ਆਰਥਿਕ ਤੌਰ 'ਤੇ ਲਚੀਲੇ ਦੇਸ਼ ਬਣਨ ਦੀ ਭਾਰਤ ਦੀ ਯਾਤਰਾ 'ਤੇ ਪ੍ਰਕਾਸ਼ ਪਾਇਆ ਗਿਆ।79ਵੇਂ ਸੁਤੰਤਰਤਾ ਦਿਵਸ ਦੇ ਅਵਸਰ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
August 15th, 07:00 am
ਆਜ਼ਾਦੀ ਦਾ ਇਹ ਮਹਾਪੁਰਬ 140 ਕਰੋੜ ਸੰਕਲਪਾਂ ਦਾ ਪੁਰਬ ਹੈ। ਆਜ਼ਾਦੀ ਦਾ ਇਹ ਪੁਰਬ ਸਮੂਹਿਕ ਸਿੱਧੀਆਂ ਦਾ, ਗੌਰਵ ਦਾ ਪਲ ਹੈ ਅਤੇ ਹਿਰਦਾ ਉਮੰਗ ਨਾਲ ਭਰਿਆ ਹੋਇਆ ਹੈ। ਦੇਸ਼ ਏਕਤਾ ਦੀ ਭਾਵਨਾ ਨੂੰ ਨਿਰੰਤਰ ਮਜ਼ਬੂਤੀ ਦੇ ਰਿਹਾ ਹੈ। 140 ਕਰੋੜ ਦੇਸ਼ਵਾਸੀ ਅੱਜ ਤਿਰੰਗੇ ਦੇ ਰੰਗ ਵਿੱਚ ਰੰਗੇ ਹੋਏ ਹਨ। ਹਰ ਘਰ ਤਿਰੰਗਾ, ਭਾਰਤ ਦੇ ਹਰ ਕੋਣੇ ਤੋਂ, ਚਾਹੇ ਰੇਗਿਸਤਾਨ ਹੋਵੇ, ਜਾਂ ਹਿਮਾਲਿਆ ਦੀਆਂ ਚੋਟੀਆਂ, ਸਮੁੰਦਰ ਦੇ ਤਟ ਹੋਣ ਜਾਂ ਸੰਘਣੀ ਅਬਾਦੀ ਵਾਲੇ ਖੇਤਰ, ਹਰ ਤਰਫ਼ ਤੋਂ ਇੱਕ ਹੀ ਗੂੰਜ ਹੈ, ਇੱਕ ਹੀ ਜੈਕਾਰਾ ਹੈ, ਸਾਡੇ ਪ੍ਰਾਣ ਤੋਂ ਵੀ ਪਿਆਰੀ ਮਾਤਭੂਮੀ ਦਾ ਜੈਗਾਨ ਹੈ।India celebrates 79th Independence Day
August 15th, 06:45 am
PM Modi, in his address to the nation on the 79th Independence day paid tribute to the Constituent Assembly, freedom fighters, and Constitution makers. He reiterated that India will always protect the interests of its farmers, livestock keepers and fishermen. He highlighted key initiatives—GST reforms, Pradhan Mantri Viksit Bharat Rozgar Yojana, National Sports Policy, and Sudharshan Chakra Mission—aimed at achieving a Viksit Bharat by 2047. Special guests like Panchayat members and “Drone Didis” graced the Red Fort celebrations.ਕੈਬਨਿਟ ਨੇ ਰੋਜ਼ਗਾਰ ਨਾਲ ਜੁੜੀ ਪ੍ਰੋਤਸਾਹਨ (ਈਐੱਲਆਈ- ELI) ਯੋਜਨਾ ਨੂੰ ਮਨਜ਼ੂਰੀ ਦਿੱਤੀ
July 01st, 03:04 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਮੈਨੂਫੈਕਚਰਿੰਗ ਸੈਕਟਰ ‘ਤੇ ਵਿਸ਼ੇਸ਼ ਜ਼ੋਰ ਦਿੰਦੇ ਹੋਏ ਸਾਰੇ ਸੈਕਟਰਾਂ ਵਿੱਚ ਰੋਜ਼ਗਾਰ ਸਿਰਜਣਾ, ਰੋਜ਼ਗਾਰ ਸਮਰੱਥਾ ਅਤੇ ਸਮਾਜਿਕ ਸੁਰੱਖਿਆ ਨੂੰ ਵਧਾਉਣ ਦੇ ਲਈ ਰੋਜ਼ਗਾਰ ਨਾਲ ਜੁੜੀ ਪ੍ਰੋਤਸਾਹਨ (ਈਐੱਲਆਈ- ELI) ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਯੋਜਨਾ ਦੇ ਤਹਿਤ, ਜਿੱਥੇ ਪਹਿਲੀ ਵਾਰ ਰੋਜ਼ਗਾਰ ਕਰਨ ਵਾਲੇ ਕਰਮਚਾਰੀਆਂ ਨੂੰ ਇੱਕ ਮਹੀਨੇ ਦੀ ਤਨਖ਼ਾਹ (15,000 ਰੁਪਏ ਤੱਕ) ਮਿਲੇਗੀ, ਉੱਥੇ ਹੀ ਨਿਯੁਕਤੀਕਾਰਾਂ ਨੂੰ ਅਤਿਰਿਕਤ ਰੋਜ਼ਗਾਰ ਪੈਦਾ ਕਰਨ ਦੇ ਲਈ ਦੋ ਸਾਲ ਦੀ ਅਵਧੀ ਦੇ ਲਈ ਪ੍ਰੋਤਸਾਹਨ ਦਿੱਤਾ ਜਾਵੇਗਾ, ਨਾਲ ਹੀ ਮੈਨੂਫੈਕਚਰਿੰਗ ਸੈਕਟਰ ਦੇ ਲਈ ਦੋ ਸਾਲ ਦੇ ਲਈ ਵਿਸਤਾਰਿਤ ਲਾਭ ਦਿੱਤਾ ਜਾਵੇਗਾ। ਈਐੱਲਆਈ ਯੋਜਨਾ (ELI Scheme) ਦਾ ਐਲਾਨ ਕੇਂਦਰੀ ਬਜਟ 2024-25 ਵਿੱਚ ਪ੍ਰਧਾਨ ਮੰਤਰੀ ਦੀਆਂ ਪੰਜ ਯੋਜਨਾਵਾਂ ਦੇ ਪੈਕੇਜ ਦੇ ਹਿੱਸੇ ਦੇ ਰੂਪ ਵਿੱਚ ਕੀਤਾ ਗਿਆ ਸੀ, ਜਿਸ ਦਾ ਕੁੱਲ ਬਜਟ ਖਰਚ 2 ਲੱਖ ਕਰੋੜ ਰੁਪਏ ਹੈ।ਟੀਵੀ9 ਸਮਿਟ 2025 ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
March 28th, 08:00 pm
ਅੱਜ ਵਿਸ਼ਵ ਦੀ ਦ੍ਰਿਸ਼ਟੀ ਭਾਰਤ 'ਤੇ ਹੈ, ਸਾਡੇ ਦੇਸ਼ 'ਤੇ ਹੈ। ਦੁਨੀਆ ਵਿੱਚ ਆਪ ਕਿਸੇ ਭੀ ਦੇਸ਼ ਵਿੱਚ ਜਾਓਂ, ਉੱਥੋਂ ਦੇ ਲੋਕ ਭਾਰਤ ਨੂੰ ਲੈ ਕੇ ਇੱਕ ਨਵੀਂ ਜਗਿਆਸਾ ਨਾਲ ਭਰੇ ਹੋਏ ਹਨ। ਆਖਰ ਐਸਾ ਕੀ ਹੋਇਆ ਕਿ ਜੋ ਦੇਸ਼ 70 ਸਾਲ ਵਿੱਚ ਗਿਆਰ੍ਹਵੇਂ ਨੰਬਰ ਦੀ ਇਕੌਨਮੀ ਬਣਿਆ, ਉਹ ਮਹਿਜ਼ 7-8 ਸਾਲ ਤੋਂ ਪੰਜਵੇਂ ਨੰਬਰ ਦੀ ਇਕੌਨਮੀ ਬਣ ਗਿਆ? ਹੁਣੇ IMF ਦੇ ਨਵੇਂ ਅੰਕੜੇ ਸਾਹਮਣੇ ਆਏ ਹਨ। ਉਹ ਅੰਕੜੇ ਕਹਿੰਦੇ ਹਨ ਕਿ ਭਾਰਤ, ਦੁਨੀਆ ਦੀ ਇੱਕਮਾਤਰ ਮੇਜਰ ਇਕੌਨਮੀ ਹੈ, ਜਿਸ ਨੇ 10 ਵਰ੍ਹਿਆਂ ਵਿੱਚ ਆਪਣੇ GDP ਨੂੰ ਡਬਲ ਕੀਤਾ ਹੈ। ਬੀਤੇ ਦਹਾਕੇ ਵਿੱਚ ਭਾਰਤ ਨੇ ਦੋ ਲੱਖ ਕਰੋੜ ਡਾਲਰ, ਆਪਣੀ ਇਕੌਨਮੀ ਵਿੱਚ ਜੋੜੇ ਹਨ। GDP ਦਾ ਡਬਲ ਹੋਣਾ ਸਿਰਫ਼ ਅੰਕੜਿਆਂ ਦਾ ਬਦਲਣਾ ਮਾਤਰ ਨਹੀਂ ਹੈ। ਇਸ ਦਾ impact ਦੇਖੋ, 25 ਕਰੋੜ ਲੋਕ ਗ਼ਰੀਬੀ ਤੋਂ ਬਾਹਰ ਨਿਕਲੇ ਹਨ, ਅਤੇ ਇਹ 25 ਕਰੋੜ ਲੋਕ ਇੱਕ ਨਿਓ ਮਿਡਲ ਕਲਾਸ ਦਾ ਹਿੱਸਾ ਬਣੇ ਹਨ। ਇਹ ਨਿਓ ਮਿਡਲ ਕਲਾਸ, ਇੱਕ ਪ੍ਰਕਾਰ ਨਾਲ ਨਵੀਂ ਜ਼ਿੰਦਗੀ ਸ਼ੁਰੂ ਕਰ ਰਹੀ ਹੈ। ਇਹ ਨਵੇਂ ਸੁਪਨਿਆਂ ਦੇ ਨਾਲ ਅੱਗੇ ਵਧ ਰਹੀ ਹੈ, ਸਾਡੀ ਇਕੌਨਮੀ ਵਿੱਚ ਕੰਟ੍ਰੀਬਿਊਟ ਕਰ ਰਹੀ ਹੈ, ਅਤੇ ਉਸ ਨੂੰ ਵਾਇਬ੍ਰੈਂਟ ਬਣਾ ਰਹੀ ਹੈ। ਅੱਜ ਦੁਨੀਆ ਦੀ ਸਭ ਤੋਂ ਬੜੀ ਯੁਵਾ ਆਬਾਦੀ ਸਾਡੇ ਭਾਰਤ ਵਿੱਚ ਹੈ। ਇਹ ਯੁਵਾ, ਤੇਜ਼ੀ ਨਾਲ ਸਕਿਲਡ ਹੋ ਰਿਹਾ ਹੈ, ਇਨੋਵੇਸ਼ਨ ਨੂੰ ਗਤੀ ਦੇ ਰਿਹਾ ਹੈ । ਅਤੇ ਇਨ੍ਹਾਂ ਸਭ ਦੇ ਵਿਚਾਲੇ, ਭਾਰਤ ਦੀ ਫੌਰਨ ਪਾਲਿਸੀ ਦਾ ਮੰਤਰ ਬਣ ਗਿਆ ਹੈ-India First, ਇੱਕ ਜ਼ਮਾਨੇ ਵਿੱਚ ਭਾਰਤ ਦੀ ਪਾਲਿਸੀ ਸੀ, ਸਭ ਤੋਂ ਸਮਾਨ ਰੂਪ ਨਾਲ ਦੂਰੀ ਬਣਾ ਕੇ ਚਲੋ, Equi-Distance ਦੀ ਪਾਲਿਸੀ, ਅੱਜ ਦੇ ਭਾਰਤ ਦੀ ਪਾਲਿਸੀ ਹੈ, ਸਭ ਦੇ ਸਮਾਨ ਰੂਪ ਨਾਲ ਕਰੀਬ ਹੋ ਕੇ ਚਲੋ, Equi-Closeness ਦੀ ਪਾਲਿਸੀ। ਦੁਨੀਆ ਦੇ ਦੇਸ਼ ਭਾਰਤ ਦੀ ਓਪੀਨੀਅਨ ਨੂੰ, ਭਾਰਤ ਦੇ ਇਨੋਵੇਸ਼ਨ ਨੂੰ, ਭਾਰਤ ਦੇ ਐਫਰਟਸ ਨੂੰ, ਜੈਸਾ ਮਹੱਤਵ ਅੱਜ ਦੇ ਰਹੇ ਹਨ, ਵੈਸਾ ਪਹਿਲੇ ਕਦੇ ਨਹੀਂ ਹੋਇਆ। ਅੱਜ ਦੁਨੀਆ ਦੀ ਨਜ਼ਰ ਭਾਰਤ 'ਤੇ ਹੈ, ਅੱਜ ਦੁਨੀਆ ਜਾਣਨਾ ਚਾਹੁੰਦੀ ਹੈ, What India Thinks Today.ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਟੀਵੀ9 ਸਮਿਟ 2025 ਨੂੰ ਸੰਬੋਧਨ ਕੀਤਾ
March 28th, 06:53 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਸਥਿਤ ਭਾਰਤ ਮੰਡਪਮ ਵਿੱਚ ਟੀਵੀ9 ਸਮਿਟ 2025 ਵਿੱਚ ਹਿੱਸਾ ਲਿਆ। ਸਭਾ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਟੀਵੀ9 ਦੀ ਪੂਰੀ ਟੀਮ ਅਤੇ ਇਸ ਦੇ ਦਰਸ਼ਕਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਟੀਵੀ9 ਦੇ ਪਾਸ ਬੜੇ ਪੈਮਾਨੇ ‘ਤੇ ਖੇਤਰੀ ਦਰਸ਼ਕ ਹਨ ਅਤੇ ਹੁਣ ਆਲਮੀ ਦਰਸ਼ਕ ਭੀ ਤਿਆਰ ਹੋ ਰਹੇ ਹਨ। ਉਨ੍ਹਾਂ ਨੇ ਟੈਲੀਕਾਨਫਰੰਸ ਦੇ ਜ਼ਰੀਏ ਪ੍ਰੋਗਰਾਮ ਨਾਲ ਜੁੜੇ ਪ੍ਰਵਾਸੀ ਭਾਰਤੀਆਂ ਦਾ ਭੀ ਸੁਆਗਤ ਅਤੇ ਅਭਿਨੰਦਨ ਕੀਤਾ।ਗੁਜਰਾਤ ਦੇ ਨਵਸਾਰੀ ਵਿੱਚ ਵਿਕਾਸ ਕਾਰਜਾਂ ਦੀ ਸ਼ੁਰੂਆਤ ’ਤੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
March 08th, 11:50 am
ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਭਾਈ ਪਟੇਲ ਜੀ, ਨਵਸਾਰੀ ਦੇ ਸੰਸਦ ਅਤੇ ਕੇਂਦਰ ਸਰਕਾਰ ਵਿੱਚ ਮੇਰੇ ਸਾਥੀ, ਕੇਂਦਰੀ ਮੰਤਰੀ ਭਾਈ ਸੀ ਆਰ ਪਾਟਿਲ, ਮੰਚ ’ਤੇ ਮੌਜੂਦ ਪੰਚਾਇਤ ਦੇ ਮੈਂਬਰਗਣ ਅਤੇ ਲੱਖਪਤੀ ਦੀਦੀਆਂ, ਹੋਰ ਜਨਪ੍ਰਤੀਨਿਧੀਗਣ ਅਤੇ ਇੱਥੇ ਵੱਡੀ ਗਿਣਤੀ ਵਿੱਚ ਆਏ, ਵਿਸ਼ੇਸ਼ ਕਰਕੇ ਮੇਰੀਆਂ ਮਾਤਾਂਵਾਂ-ਭੈਣਾਂ ਅਤੇ ਬੇਟੀਆਂ, ਤੁਹਾਨੂੰ ਸਾਰਿਆਂ ਨੂੰ ਨਮਸਕਾਰ !ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਦੇ ਨਵਸਾਰੀ ਵਿੱਚ ਵਿਕਾਸ ਯੋਜਨਾਵਾਂ ਨੂੰ ਲਾਂਚ ਕੀਤਾ
March 08th, 11:45 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਨਵਸਾਰੀ ਵਿੱਚ ਵਿਭਿੰਨ ਵਿਕਾਸ ਕਾਰਜਾਂ ਨੂੰ ਲਾਂਚ ਕੀਤਾ। ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਅਵਸਰ ‘ਤੇ ਮੌਜੂਦ ਇਕੱਠ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਵੱਡੀ ਸੰਖਿਆ ਵਿੱਚ ਮੌਜੂਦ ਮਾਤਾਵਾਂ, ਭੈਣਾਂ ਅਤੇ ਬੇਟੀਆਂ ਦੇ ਪਿਆਰ, ਸਨੇਹ ਅਤੇ ਅਸ਼ੀਰਵਾਦ ਦੇ ਲਈ ਆਭਾਰ ਵਿਅਕਤ ਕੀਤਾ ਅਤੇ ਦੇਸ਼ ਦੀਆਂ ਸਾਰੀਆਂ ਮਹਿਲਾਵਾਂ ਨੂੰ ਇਸ ਵਿਸ਼ੇਸ਼ ਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਮਹਾਕੁੰਭ ਵਿੱਚ ਉਨ੍ਹਾਂ ਨੂੰ ਮਾਂ ਗੰਗਾ ਦਾ ਅਸ਼ੀਰਵਾਦ ਮਿਲਿਆ ਸੀ, ਜਦਕਿ ਅੱਜ ਮਾਤ੍ਰਸ਼ਕਤੀ ਦੇ ਮਹਾਕੁੰਭ ਵਿੱਚ ਉਨ੍ਹਾਂ ਨੂੰ ਅਸ਼ੀਰਵਾਦ ਮਿਲਿਆ। ਪ੍ਰਧਾਨ ਮੰਤਰੀ ਨੇ ਅੱਜ ਗੁਜਰਾਤ ਵਿੱਚ ਦੋ ਯੋਜਨਾਵਾਂ, ਜੀ-ਸਫਲ (ਆਜੀਵਿਕਾ ਵਧਾਉਣ ਦੇ ਲਈ ਅੰਤਯੋਦਯ ਪਰਿਵਾਰਾਂ ਦੇ ਲਈ ਗੁਜਰਾਤ ਯੋਜਨਾ) ਅਤੇ ਜੀ-ਮੈਤ੍ਰੀ (ਗ੍ਰਾਮੀਣ ਆਮਦਨ ਵਿੱਚ ਪਰਿਵਰਤਨ ਦੇ ਲਈ ਵਿਅਕਤੀਆਂ ਦੀ ਗੁਜਰਾਤ ਮੈਂਟਰਸ਼ਿਪ ਅਤੇ ਐਕਸੀਲੇਰੇਸ਼ਨ ਯੋਜਨਾ) ਦੀ ਸ਼ੁਰੂਆਤ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਵਿਭਿੰਨ ਯੋਜਨਾਵਾਂ ਦੇ ਧਨ ਨੂੰ ਸਿੱਧਾ ਮਹਿਲਾਵਾਂ ਦੇ ਬੈਂਕ ਖਾਤਿਆਂ ਵਿੱਚ ਭੇਜਿਆ ਗਿਆ ਹੈ ਅਤੇ ਇਸ ਉਪਲਬਧੀ ਦੇ ਲਈ ਸਾਰਿਆਂ ਨੂੰ ਵਧਾਈਆਂ ਦਿੱਤੀਆਂ।ਰਿਪਬਲਿਕ ਪਲੇਨਰੀ ਸਮਿਟ 2025 ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
March 06th, 08:05 pm
ਤੁਸੀਂ ਲੋਕ ਸਭ ਥੱਕ ਗਏ ਹੋਵੋਗੇ, ਅਰਣਬ ਦੀ ਉੱਚੀ ਅਵਾਜ ਨਾਲ ਕੰਨ ਤਾਂ ਜ਼ਰੂਰ ਥੱਕ ਗਏ ਹੋਣਗੇ, ਬੈਠੋ ਅਰਣਬ, ਹਾਲੇ ਚੋਣਾਂ ਦਾ ਮੌਸਮ ਨਹੀਂ ਹੈ। ਸਭ ਤੋਂ ਪਹਿਲਾਂ ਤਾਂ ਮੈਂ ਰਿਪਬਲਿਕ ਟੀਵੀ ਨੂੰ ਉਸ ਦੇ ਇਸ ਅਭਿਨਵ ਪ੍ਰਯੋਗ ਲਈ ਬਹੁਤ ਵਧਾਈ ਦਿੰਦਾ ਹਾਂ। ਤੁਸੀਂ ਲੋਕ ਨੌਜਵਾਨਾਂ ਨੂੰ ਗ੍ਰਾਸਰੂਟ ਲੇਵਲ ‘ਤੇ ਇੰਵੌਲਵ ਕਰਕੇ, ਇੰਨਾ ਵੱਡਾ ਕੰਪਟੀਸ਼ਨ ਕਰਵਾ ਕੇ ਇੱਥੇ ਲਿਆਏ ਹਾਂ। ਜਦੋਂ ਦੇਸ਼ ਦਾ ਯੁਵਾ ਨੈਸ਼ਨਲ ਡਿਸਕੋਰਸ ਵਿੱਚ ਇੰਵੌਲਵ ਹੁੰਦਾ ਹੈ, ਤਾਂ ਵਿਚਾਰਾਂ ਵਿੱਚ ਨਵੀਨਤਾ ਆਉਂਦੀ ਹੈ , ਉਹ ਪੂਰੇ ਵਾਤਾਵਰਣ ਵਿੱਚ ਇੱਕ ਨਵੀਂ ਊਰਜਾ ਭਰ ਦਿੰਦਾ ਹੈ ਅਤੇ ਇਹੀ ਊਰਜਾ ਇਸ ਸਮੇਂ ਅਸੀਂ ਇੱਥੇ ਮਹਿਸੂਸ ਵੀ ਕਰ ਰਹੇ ਹਾਂ। ਇੱਕ ਤਰ੍ਹਾਂ ਨਾਲ ਨੌਜਵਾਨਾਂ ਦੀ ਇੰਵੌਲਵਮੈਂਟ ਨਾਲ ਅਸੀਂ ਹਰ ਬੰਧਨ ਨੂੰ ਤੋੜ ਪਾਂਉਦੇ ਹਾਂ, ਸੀਮਾਵਾਂ ਤੋਂ ਪਰ੍ਹੇ ਜਾ ਪਾਂਉਦੇ ਹਾਂ, ਫਿਰ ਵੀ ਕੋਈ ਵੀ ਟੀਚਾ ਅਜਿਹਾ ਨਹੀਂ ਰਹਿੰਦਾ, ਜਿਸ ਨੂੰ ਪਾਇਆ ਨਾ ਜਾ ਸਕੇ। ਕੋਈ ਮੰਜ਼ਿਲ ਅਜਿਹੀ ਨਹੀਂ ਰਹਿੰਦੀ ਜਿਸ ਤੱਕ ਪਹੁੰਚਿਆ ਨਾ ਜਾ ਸਕੇ। ਰਿਪਬਲਿਕ ਟੀਵੀ ਨੇ ਇਸ ਸਮਿਟ ਲਈ ਇੱਕ ਨਵੇਂ ਕੰਸੈਪਟ ‘ਤੇ ਕੰਮ ਕੀਤਾ ਹੈ। ਮੈਂ ਇਸ ਸਮਿਟ ਦੀ ਸਫਲਤਾ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ - ਬਹੁਤ ਵਧਾਈ ਦਿੰਦਾ ਹਾਂ , ਤੁਹਾਡਾ ਅਭਿਨੰਦਨ ਕਰਦਾ ਹਾਂ। ਅੱਛਾ ਮੇਰਾ ਵੀ ਇਸ ਵਿੱਚ ਥੋੜ੍ਹਾ ਸੁਆਰਥ ਹੈ, ਇੱਕ ਤਾਂ ਮੈਂ ਪਿਛਲੇ ਦਿਨਾਂ ਤੋਂ ਲਗਿਆ ਹਾਂ, ਕਿ ਮੈਨੂੰ ਇੱਕ ਲੱਖ ਨੌਜਵਾਨਾਂ ਨੂੰ ਰਾਜਨੀਤੀ ਵਿੱਚ ਲਿਆਉਣਾ ਹੈ ਅਤੇ ਉਹ ਇੱਕ ਲੱਖ ਅਜਿਹੇ, ਜੋ ਉਨ੍ਹਾਂ ਦੀ ਫੈਮਿਲੀ ਵਿੱਚ ਫਸਟ ਟਾਇਮਰ ਹੋਵੇ, ਤਾਂ ਇੱਕ ਤਰ੍ਹਾਂ ਨਾਲ ਅਜਿਹੇ ਈਵੈਂਟ ਮੇਰਾ ਜੋ ਇਹ ਮੇਰਾ ਮਕਸਦ ਹੈ ਉਸ ਦਾ ਗਰਾਉਂਡ ਬਣਾ ਰਹੇ ਹਾਂ। ਦੂਜਾ ਮੇਰਾ ਨਿਜੀ ਲਾਭ ਹੈ, ਨਿਜੀ ਲਾਭ ਇਹ ਹੈ ਕਿ 2029 ਵਿੱਚ ਜੋ ਵੋਟ ਕਰਨ ਜਾਣਗੇ ਉਨ੍ਹਾਂ ਨੂੰ ਪਤਾ ਹੀ ਨਹੀਂ ਹੈ ਕਿ 2014 ਦੇ ਪਹਿਲੇ ਅਖ਼ਬਾਰਾਂ ਦੀ ਹੈੱਡਲਾਈਨ ਕੀ ਹੋਇਆ ਕਰਦੀ ਸੀ , ਉਸ ਨੂੰ ਪਤਾ ਨਹੀਂ ਹੈ , 10 - 10 , 12 - 12 ਲੱਖ ਕਰੋੜ ਦੇ ਘੁਟਾਲੇ ਹੁੰਦੇ ਸਨ , ਉਸ ਨੂੰ ਪਤਾ ਨਹੀਂ ਹੈ ਅਤੇ ਉਹ ਜਦੋਂ 2029 ਵਿੱਚ ਵੋਟ ਕਰਨ ਜਾਵੇਗਾ , ਤਾਂ ਉਸ ਦੇ ਸਾਹਮਣੇ ਕੰਪੈਰਿਜ਼ਨ ਲਈ ਕੁਝ ਨਹੀਂ ਹੋਵੇਗਾ ਅਤੇ ਇਸ ਲਈ ਮੈਨੂੰ ਉਸ ਕਸੌਟੀ ਤੋਂ ਪਾਰ ਹੋਣਾ ਹੈ ਅਤੇ ਮੈਨੂੰ ਪੱਕਾ ਵਿਸ਼ਵਾਸ ਹੈ, ਇਹ ਜੋ ਗਰਾਉਂਡ ਬਣ ਰਿਹਾ ਹੈ ਨਾ, ਉਹ ਉਸ ਕੰਮ ਨੂੰ ਪੱਕਾ ਕਰ ਦੇਵੇਗਾ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਿਪਬਲਿਕ ਪਲੇਨਰੀ ਸਮਿਟ 2025 ਨੂੰ ਸੰਬੋਧਨ ਕੀਤਾ
March 06th, 08:00 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਰਿਪਬਲਿਕ ਪਲੇਨਰੀ ਸਮਿਟ 2025 ਵਿੱਚ ਹਿੱਸਾ ਲਿਆ। ਇਕੱਠ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਜ਼ਮੀਨੀ ਪੱਧਰ ‘ਤੇ ਨੌਜਵਾਨਾਂ ਨੂੰ ਸ਼ਾਮਲ ਕਰਨ ਅਤੇ ਇੱਕ ਮਹੱਤਵਪੂਰਨ ਹੈਕਾਥੌਨ ਪ੍ਰਤੀਯੋਗਿਤਾ ਆਯੋਜਿਤ ਕਰਨ ਲਈ ਰਿਪਬਲਿਕ ਟੀਵੀ ਨੂੰ ਇਸ ਦੇ ਨਵੀਨਤਾਕਾਰੀ ਦ੍ਰਿਸ਼ਟੀਕੋਣ ਲਈ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਜਦੋਂ ਦੇਸ਼ ਦੇ ਯੁਵਾ ਰਾਸ਼ਟਰੀ ਚਰਚਾ ਵਿੱਚ ਸ਼ਾਮਲ ਹੁੰਦੇ ਹਨ, ਤਾਂ ਇਸ ਨਾਲ ਵਿਚਾਰਾਂ ਵਿੱਚ ਨਵੀਨਤਾ ਆਉਂਦੀ ਹੈ ਅਤੇ ਪੂਰਾ ਵਾਤਾਵਰਣ ਉਨ੍ਹਾਂ ਦੀ ਊਰਜਾ ਨਾਲ ਭਰ ਜਾਂਦਾ ਹੈ।ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਹ ਊਰਜਾ ਇਸ ਸਮਿਟ ਵਿੱਚ ਮਹਿਸੂਸ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਦੀ ਭਾਗੀਦਾਰੀ ਸਾਰੀਆਂ ਰੁਕਾਵਟਾਂ ਨੂੰ ਤੋੜ ਕੇ ਅਤੇ ਸਰਹੱਦਾਂ ਤੋਂ ਪਰ੍ਹੇ ਜਾਣ ਵਿੱਚ ਸਹਾਇਤਾ ਕਰਦੀ ਹੈ, ਜਿਸ ਨਾਲ ਹਰ ਟੀਚੇ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਹਰ ਮੰਜ਼ਿਲ ਤੱਕ ਪਹੁੰਚਿਆ ਜਾ ਸਕਦਾ ਹੈ। ਉਨ੍ਹਾਂ ਨੇ ਇਸ ਸਮਿਟ ਲਈ ਇੱਕ ਨਵੀਂ ਧਾਰਨਾ ‘ਤੇ ਕੰਮ ਕਰਨ ਲਈ ਰਿਪਬਲਿਕ ਟੀਵੀ ਦੀ ਪ੍ਰਸ਼ੰਸਾ ਕੀਤੀ ਅਤੇ ਇਸ ਦੀ ਸਫ਼ਲਤਾ ਦੇ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਸ਼੍ਰੀ ਮੋਦੀ ਨੇ ਭਾਰਤ ਦੀ ਰਾਜਨੀਤੀ ਵਿੱਚ ਬਿਨਾ ਕਿਸੇ ਰਾਜਨੀਤਕ ਪਿਛੋਕੜ ਦੇ ਇੱਕ ਲੱਖ ਨੌਜਵਾਨਾਂ ਨੂੰ ਲਿਆਉਣ ਦੇ ਆਪਣੇ ਵਿਚਾਰ ਨੂੰ ਦੁਹਰਾਇਆ।ਉੱਦਮੀ ਨਿਖਿਲ ਕਾਮਥ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਮੂਲ-ਪਾਠ
January 10th, 02:15 pm
ਕਰੈਕਟ ਸਰ, In depth ਵਿੱਚ ਕਰਦੇ ਹਨ ਜ਼ਿਆਦਾਤਰ ਪੌਡਕਾਸਟ ਜੋ ਅਸੀਂ ਕੀਤਾ ਹੈ .. is about entrepreneurship ਸਾਡੀ ਔਡੀਅੰਸ ਪੂਰੀ ਉਹ category ਹੈ 15-40, ਜਿਨ੍ਹਾਂ ਨੂੰ ਪਹਿਲੀ ਵਾਰ ਐਟਰਪ੍ਰੈਂਯਰਸ਼ਿਪ ਸਟਾਰਟ ਕਰਨਾ ਹੈ ਤਾਂ ਅਸੀਂ ਕਰਦੇ ਹਾਂ ਆਰਟੀਫੀਸ਼ਿਅਲ ਇੰਟੈਲੀਜੈਂਸ ਬਾਰੇ ਇੱਕ ਐਪੀਸੌਡ ਮੇਟਾ ਬਾਰੇ ਇੱਕ ਐਪੀਸੌਡ ਫਾਰਮਾਸਿਊਟਿਕਲ ਚੀਜਾਂ ਬਾਰੇ ਅਜਿਹੇ ਵੇਰੀ ਸਪੈਸੀਫਿਕ ਸਬਜੇਕਟ ਕਰਦੇ ਹਨ ਅਤੇ ਅਤੇ ਇੱਕ ਚੀਜ਼ ਅਸੀਂ ਹੁਣੇ ਸ਼ੁਰੂ ਕੀਤੀ ਹੈ People , ਜਿਸ ਵਿੱਚ ਅਸੀਂ ਬਿਲ ਗੇਟ੍ਸ ਅਜਿਹੇ ਕੁਝ ਲੋਕਾਂ ਦੇ ਨਾਲ ਗੱਲਾਂ ਕੀਤੀਆਂ ਹਨ but again very specific to the industry they belong to .ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਪਣੇ ਪਹਿਲੇ ਪੌਡਕਾਸਟ ਵਿੱਚ ਉਦਯੋਗਪਤੀ ਨਿਖਿਲ ਕਾਮਥ ਨਾਲ ਗੱਲਬਾਤ ਕੀਤੀ
January 10th, 02:00 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਪਣੇ ਪਹਿਲੇ ਪੌਡਕਾਸਟ ਵਿੱਚ ਉੱਦਮੀ ਅਤੇ ਨਿਵੇਸ਼ਕ ਨਿਖਿਲ ਕਾਮਥ ਨਾਲ ਵੱਖ-ਵੱਖ ਵਿਸ਼ਿਆਂ 'ਤੇ ਗੱਲਬਾਤ ਕੀਤੀ। ਆਪਣੇ ਬਚਪਨ ਬਾਰੇ ਪੁੱਛੇ ਜਾਣ 'ਤੇ ਪ੍ਰਧਾਨ ਮੰਤਰੀ ਨੇ ਆਪਣੇ ਸ਼ੁਰੂਆਤੀ ਜੀਵਨ ਦੇ ਤਜ਼ਰਬੇ ਸਾਂਝੇ ਕੀਤੇ ਅਤੇ ਉੱਤਰੀ ਗੁਜਰਾਤ ਦੇ ਮੇਹਸਾਣਾ ਜ਼ਿਲ੍ਹੇ ਦੇ ਛੋਟੇ ਜਿਹੇ ਕਸਬੇ ਵਡਨਗਰ ਵਿੱਚ ਆਪਣੀਆਂ ਜੜ੍ਹਾਂ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਗਾਇਕਵਾੜ ਰਾਜ ਦਾ ਇੱਕ ਸ਼ਹਿਰ, ਵਡਨਗਰ, ਸਿੱਖਿਆ ਪ੍ਰਤੀ ਆਪਣੀ ਵਚਨਬੱਧਤਾ ਲਈ ਜਾਣਿਆ ਜਾਂਦਾ ਸੀ, ਜਿਸ ਵਿੱਚ ਇੱਕ ਤਲਾਬ, ਡਾਕਘਰ ਅਤੇ ਲਾਇਬ੍ਰੇਰੀ ਵਰਗੀਆਂ ਜ਼ਰੂਰੀ ਸਹੂਲਤਾਂ ਮੌਜੂਦ ਸਨ। ਪ੍ਰਧਾਨ ਮੰਤਰੀ ਨੇ ਗਾਇਕਵਾੜ ਰਾਜ ਪ੍ਰਾਇਮਰੀ ਸਕੂਲ ਅਤੇ ਭਾਗਵਤਾਚਾਰਯਾ ਨਾਰਾਇਣਾਚਾਰਯਾ ਹਾਈ ਸਕੂਲ ਵਿੱਚ ਆਪਣੇ ਸਕੂਲ ਦੇ ਦਿਨਾਂ ਨੂੰ ਯਾਦ ਕੀਤਾ। ਉਨ੍ਹਾਂ ਨੇ ਇੱਕ ਦਿਲਚਸਪ ਕਿੱਸਾ ਸਾਂਝਾ ਕੀਤਾ ਕਿ ਕਿਵੇਂ ਉਨ੍ਹਾਂ ਨੇ ਇੱਕ ਵਾਰ ਚੀਨੀ ਦੂਤਾਵਾਸ ਨੂੰ ਚੀਨੀ ਦਾਰਸ਼ਨਿਕ ਜ਼ੁਆਨਜ਼ਾਂਗ 'ਤੇ ਬਣੀ ਇੱਕ ਫਿਲਮ ਬਾਰੇ ਲਿਖਿਆ ਸੀ, ਜਿਨ੍ਹਾਂ ਨੇ ਵਡਨਗਰ ਵਿੱਚ ਕਾਫੀ ਸਮਾਂ ਬਿਤਾਇਆ ਸੀ। ਉਨ੍ਹਾਂ ਨੇ 2014 ਦੇ ਇੱਕ ਅਨੁਭਵ ਦਾ ਵੀ ਜ਼ਿਕਰ ਕੀਤਾ ਜਦੋਂ ਉਹ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਗੁਜਰਾਤ ਅਤੇ ਵਡਨਗਰ ਦਾ ਦੌਰਾ ਕਰਨ ਦੀ ਇੱਛਾ ਪ੍ਰਗਟ ਕੀਤੀ ਸੀ ਅਤੇ ਰਾਸ਼ਟਰਪਤੀ ਨੇ ਜ਼ੁਆਨਜ਼ਾਂਗ ਅਤੇ ਉਨ੍ਹਾਂ ਦੇ ਦੋਵਾਂ ਜੱਦੀ ਸ਼ਹਿਰਾਂ ਵਿਚਕਾਰ ਇਤਿਹਾਸਕ ਸਬੰਧ ਦਾ ਹਵਾਲਾ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਇਹ ਸਬੰਧ ਦੋਵਾਂ ਦੇਸ਼ਾਂ ਵਿਚਕਾਰ ਸਾਂਝੀ ਵਿਰਾਸਤ ਅਤੇ ਮਜ਼ਬੂਤ ਸਬੰਧਾਂ ਨੂੰ ਉਜਾਗਰ ਕਰਦਾ ਹੈ।ਰਾਜਸਥਾਨ ਦੇ ਜੈਪੁਰ ਵਿੱਚ ਰਾਈਜ਼ਿੰਗ ਰਾਜਸਥਾਨ ਗਲੋਬਲ ਇਨਵੈਸਟਮੈਂਟ ਸਮਿਟ 2024 ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
December 09th, 11:00 am
ਰਾਜਸਥਾਨ ਦੇ ਰਾਜਪਾਲ ਸ਼੍ਰੀ ਹਰਿਭਾਊ ਬਾਗੜੇ ਜੀ, ਇੱਥੇ ਦੇ ਲੋਕਪ੍ਰਿਯ ਮੁੱਖ ਮੰਤਰੀ ਸ਼੍ਰੀ ਭਜਨਲਾਲ ਜੀ ਸ਼ਰਮਾ, ਰਾਜਸਥਾਨ ਸਰਕਾਰ ਦੇ ਮੰਤਰੀਗਣ, ਸਾਂਸਦਗਣ, ਵਿਧਾਇਕਗਣ, ਇੰਡਸਟ੍ਰੀ ਦੇ ਸਾਥੀ, ਵਿਭਿੰਨ ਐਂਬੇਸੇਡਰਸ, ਦੂਤਾਵਾਸਾਂ ਦੇ ਪ੍ਰਤੀਨਿਧੀ, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਈਜ਼ਿੰਗ ਰਾਜਸਥਾਨ ਗਲੋਬਲ ਇਨਵੈਸਟਮੈਂਟ ਸਮਿਟ ਦਾ ਉਦਘਾਟਨ ਕੀਤਾ
December 09th, 10:34 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਜੈਪੁਰ, ਰਾਜਸਥਾਨ ਵਿੱਚ ਰਾਈਜ਼ਿੰਗ ਰਾਜਸਥਾਨ ਗਲੋਬਲ ਇਨਵੈਸਟਮੈਂਟ ਸਮਿਟ 2024 ਅਤੇ ਰਾਜਸਥਾਨ ਗਲੋਬਲ ਬਿਜ਼ਨਿਸ ਐਕਸਪੋ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਜੈਪੁਰ ਪ੍ਰਦਰਸ਼ਨੀ ਅਤੇ ਸੰਮੇਲਨ ਕੇਂਦਰ (ਜੇਈਸੀਸੀ) ਵਿੱਚ ਆਪਣੇ ਸੰਬੋਧਨ ਵਿੱਚ ਕਿਹਾ ਕਿ ਰਾਜਸਥਾਨ ਦੀ ਸਫ਼ਲਤਾ ਦੀ ਦਿਸ਼ਾ ਵਿੱਚ ਅੱਜ ਇੱਕ ਹੋਰ ਵਿਸ਼ੇਸ ਦਿਨ ਹੈ। ਗੁਲਾਬੀ ਨਗਰ ਜੈਪੁਰ ਵਿੱਚ ਰਾਈਜ਼ਿੰਗ ਰਾਜਸਥਾਨ ਗਲੋਬਲ ਇਨਵੈਸਟਮੈਂਟ ਸਮਿਟ 2024 ਦੇ ਲਈ ਉਨ੍ਹਾਂ ਨੇ ਉਦਯੋਗ ਅਤੇ ਵਪਾਰ ਜਗਤ ਦੇ ਦਿੱਗਜਾਂ, ਨਿਵੇਸ਼ਕਾਂ ਅਤੇ ਵਫਦਾਂ ਨੂੰ ਵਧਾਈ ਦਿੱਤੀ। ਇਸ ਸ਼ਾਨਦਾਰ ਆਯੋਜਨ ਦੇ ਲਈ ਉਨ੍ਹਾਂ ਨੇ ਰਾਜਸਥਾਨ ਸਰਕਾਰ ਨੂੰ ਵੀ ਵਧਾਈ ਦਿੱਤੀ।ਦੂਸਰੇ ਭਾਰਤ-ਕੈਰੀਕੌਮ ਸਮਿਟ ਵਿੱਚ ਪ੍ਰਧਾਨ ਮੰਤਰੀ ਦਾ ਸ਼ੁਰੂਆਤੀ ਭਾਸ਼ਣ (ਦੀਆਂ ਸ਼ੁਰੂਆਤੀ ਟਿੱਪਣੀਆਂ)
November 21st, 02:15 am
ਮੇਰੇ ਮਿੱਤਰ ਰਾਸ਼ਟਰਪਤੀ ਇਰਫਾਨ ਅਲੀ ਅਤੇ ਪ੍ਰਧਾਨ ਮੰਤਰੀ ਡਿਕੌਨ ਮਿਸ਼ੇਲ ਦੇ ਨਾਲ ਦੂਸਰੇ ਭਾਰਤ-ਕੈਰੀਕੌਮ ਸਮਿਟ (second India-CARICOM Summit) ਦੀ ਮੇਜ਼ਬਾਨੀ ਕਰਦੇ ਹੋਏ ਮੈਨੂੰ ਹਾਰਦਿਕ ਖੁਸ਼ੀ ਹੋ ਰਹੀ ਹੈ। ਮੈਂ ਕੈਰੀਕੌਮ ਪਰਿਵਾਰ ਦੇ ਸਾਰੇ ਮੈਂਬਰਾਂ ਦਾ ਹਾਰਦਿਕ ਸੁਆਗਤ ਕਰਦਾ ਹਾਂ, ਅਤੇ ਰਾਸ਼ਟਰਪਤੀ ਇਰਫਾਨ ਅਲੀ ਦਾ ਇਸ ਸਮਿਟ ਦੇ ਸ਼ਾਨਦਾਰ ਆਯੋਜਨ ਦੇ ਲਈ ਵਿਸ਼ੇਸ਼ ਤੌਰ ‘ਤੇ ਧੰਨਵਾਦ ਕਰਦਾ ਹਾਂ।ਦੂਜਾ ਭਾਰਤ-ਕੈਰੀਕੌਮ ਸਮਿਟ
November 21st, 02:00 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਗ੍ਰੇਨਾਡਾ ਦੇ ਪ੍ਰਧਾਨ ਮੰਤਰੀ ਸ਼੍ਰੀ ਡਿਕੌਨ ਮਿਸ਼ੇਲ, ਜੋ ਵਰਤਮਾਨ ਵਿੱਚ ਕੈਰੀਕੌਮ ਚੇਅਰ, ਨੇ 20 ਨਵੰਬਰ 2024 ਨੂੰ ਜਾਰਜਟਾਉਨ ਵਿੱਚ ਦੂਸਰੇ ਭਾਰਤ-ਕੈਰੀਕੌਮ ਸਮਿਟ ਦੀ ਪ੍ਰਧਾਨਗੀ ਕੀਤੀ। ਪ੍ਰਧਾਨ ਮੰਤਰੀ ਨੇ ਸਮਿਟ ਦੀ ਮੇਜ਼ਬਾਨੀ ਕਰਨ ਲਈ ਗੁਆਨਾ ਦੇ ਰਾਸ਼ਟਰਪਤੀ ਮਹਾਮਹਿਮ ਇਰਫਾਨ ਅਲੀ ਦਾ ਧੰਨਵਾਦ ਕੀਤਾ। ਪਹਿਲਾ ਭਾਰਤ-ਕੈਰੀਕੌਮ ਸਮਿਟ 2019 ਵਿੱਚ ਨਿਊਯਾਰਕ ਵਿੱਚ ਆਯੋਜਿਤ ਕੀਤਾ ਗਿਆ ਸੀ। ਗੁਆਨਾ ਦੇ ਰਾਸ਼ਟਰਪਤੀ ਅਤੇ ਗ੍ਰੇਨਾਡਾ ਦੇ ਪ੍ਰਧਾਨ ਮੰਤਰੀ ਦੇ ਇਲਾਵਾ, ਸਮਿਟ ਵਿੱਚ ਨਿਮਨਲਿਖਤ ਲੋਕਾਂ ਨੇਹਿੱਸਾ ਲਿਆ::ਹਿੰਦੁਸਤਾਨ ਟਾਇਮਸ ਲੀਡਰਸ਼ਿਪ ਸਮਿਟ 2024 ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
November 16th, 10:15 am
100 ਸਾਲ ਪਹਿਲੇ ਹਿੰਦੁਸਤਾਨ ਟਾਇਮਸ ਦਾ ਉਦਘਾਟਨ ਪੂਜਯ ਬਾਪੂ ਨੇ ਕੀਤਾ ਸੀ…ਉਹ ਗੁਜਰਾਤੀ ਭਾਸ਼ੀ ਸਨ ਅਤੇ 100 ਸਾਲ ਦੇ ਬਾਅਦ ਇੱਕ ਦੂਸਰੇ ਗੁਜਰਾਤੀ ਨੂੰ ਤੁਸੀਂ ਬੁਲਾ (ਸੱਦ) ਲਿਆ। ਇਸ ਇਤਿਹਾਸਿਕ ਯਾਤਰਾ ਲਈ ਮੈਂ ਹਿੰਦੁਸਤਾਨ ਟਾਇਮਸ ਨੂੰ ਅਤੇ 100 ਸਾਲ ਦੀ ਯਾਤਰਾ ਵਿੱਚ ਜੋ-ਜੋ ਲੋਕ ਇਸ ਦੇ ਨਾਲ ਜੁੜੇ ਹਨ ਜਿਨ੍ਹਾਂ-ਜਿਨ੍ਹਾਂ ਲੋਕਾਂ ਨੇ ਖਾਦ-ਪਾਣੀ ਦਾ ਕੰਮ ਕੀਤਾ ਹੈ, ਸੰਘਰਸ਼ ਕੀਤਾ ਹੈ, ਸੰਕਟ ਝੱਲੇ ਹਨ, ਲੇਕਿਨ ਟਿਕੇ ਰਹੇ ਹਨ... ਉਹ ਸਭ ਅੱਜ ਵਧਾਈ ਦੇ ਪਾਤਰ ਹਨ, ਅਭਿਨੰਦਨ ਦੇ ਅਧਿਕਾਰੀ ਹਨ। ਮੈਂ ਆਪ ਸਭ ਨੂੰ 100 ਸਾਲ ਦੀ ਯਾਤਰਾ ਬਹੁਤ ਬੜੀ ਹੁੰਦੀ ਹੈ ਜੀ। ਆਪ (ਤੁਸੀਂ ) ਸਭ ਇਸ ਅਭਿਨੰਦਨ ਦੇ ਹੱਕਦਾਰ ਹੋ, ਅਤੇ ਮੇਰੇ ਤਰਫ਼ੋਂ ਭਵਿੱਖ ਦੇ ਲਈ ਭੀ ਤੁਹਾਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ ਹਨ। ਹੁਣੇ ਜਦੋਂ ਮੈਂ ਆਇਆ ਤਾਂ ਫੈਮਿਲੀ ਦੇ ਲੋਕਾਂ ਨਾਲ ਮਿਲਣਾ ਤਾਂ ਹੋਇਆ ਹੀ ਹੋਇਆ, ਲੇਕਿਨ ਮੈਨੂੰ 100 ਸਾਲ ਦੀ ਯਾਤਰਾ ਇੱਕ ਸ਼ਾਨਦਾਰ ਐਗਜ਼ੀਬਿਸ਼ਨ ਦੇਖਣ ਦਾ ਅਵਸਰ ਮਿਲਿਆ। ਮੈਂ ਭੀ ਆਪ ਸਭ ਨੂੰ ਕਹਾਂਗਾ ਕਿ ਅਗਰ ਸਮਾਂ ਹੈ ਤਾਂ ਕੁਝ ਸਮਾਂ ਉੱਥੇ ਬਿਤਾ ਕੇ ਹੀ ਜਾਣਾ। ਇਹ ਸਿਰਫ਼ ਇੱਕ ਐਗਜ਼ੀਬਿਸ਼ਨ ਨਹੀਂ ਹੈ ਮੈਂ ਕਹਿੰਦਾ ਹਾਂ ਇਹ ਇੱਕ ਐਕਸਪੀਰਿਐਂਸ ਹੈ। ਐਸਾ ਲਗਿਆ ਜਿਵੇਂ 100 ਸਾਲ ਦਾ ਇਤਹਾਸ ਅੱਖਾਂ ਦੇ ਸਾਹਮਣੇ ਤੋਂ ਗੁਜਰ ਗਿਆ। ਮੈਂ ਉਸ ਦਿਨ ਦੇ ਅਖ਼ਬਾਰ ਦੇਖੋ ਜੋ ਦੇਸ਼ ਦੀ ਸੁਤੰਤਰਤਾ ਅਤੇ ਸੰਵਿਧਾਨ ਲਾਗੂ ਹੋਣ ਦੇ ਦਿਨ ਛਪੇ ਸਨ। ਇੱਕ ਤੋਂ ਵਧਕੇ ਇੱਕ ਦਿੱਗਜ, ਮਹਾਨੁਭਾਵ ਹਿੰਦੁਸਤਾਨ ਟਾਇਮਸ ਲਈ ਲਿਖਿਆ ਕਰਦੇ ਸਨ। ਮਾਰਟਿਨ ਲੂਥਰ ਕਿੰਗ, ਨੇਤਾਜੀ ਸੁਭਾਸ਼ ਬਾਬੂ, ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ, ਅਟਲ ਬਿਹਾਰੀ ਵਾਜਪੇਈ, ਡਾਕਟਰ ਐੱਮ.ਐੱਸ. ਸਵਾਮੀਨਾਥਨ (Martin Luther King, Netaji Subhas Chandra Bose, Dr. Syama Prasad Mookerjee, Atal Bihari Vajpayee, and Dr. M. S. Swaminathan)। ਇਨ੍ਹਾਂ ਦੇ ਲੇਖਾਂ ਨੇ ਤੁਹਾਡੇ ਅਖ਼ਬਾਰ ਨੂੰ ਚਾਰ ਚੰਦ ਲਗਾ ਦਿੱਤੇ। ਅਸਲ ਵਿੱਚ ਅਸੀਂ ਬਹੁਤ ਲੰਬੀ ਯਾਤਰਾ ਕਰਕੇ ਇੱਥੇ ਤੱਕ ਪੁੱਜੇ ਹਨ। ਸੁਤੰਤਰਤਾ ਦੀ ਲੜਾਈ ਲੜਨ ਤੋਂ ਲੈ ਕੇ ਆਜ਼ਾਦੀ ਦੇ ਬਾਅਦ ਆਸਾਂ ਦੇ ਅਥਾਹ ਸਮੁੰਦਰ ਦੀਆਂ ਲਹਿਰਾਂ ‘ਤੇ ਸਵਾਰ ਹੋ ਕੇ ਅਸੀਂ ਅੱਗੇ ਵਧੇ ਹਾਂ। ਇਹ ਯਾਤਰਾ ਆਪਣੇ ਆਪ ਵਿੱਚ ਅਭੂਤਪੂਰਵ ਹੈ, ਅਦਭੁਤ ਹੈ। ਮੈਂ ਤੁਹਾਡੇ ਅਖ਼ਬਾਰ ਦੀ ਖ਼ਬਰ ਵਿੱਚ ਉਸ ਉਤਸ਼ਾਹ ਨੂੰ ਮਹਿਸੂਸ ਕੀਤਾ ਜੋ ਅਕਤੂਬਰ 1947 ਵਿੱਚ ਕਸ਼ਮੀਰ ਦੇ ਰਲੇਵੇਂ ਦੇ ਬਾਅਦ ਹਰ ਦੇਸ਼ਵਾਸੀ ਵਿੱਚ ਸੀ। ਹਾਲਾਂਕਿ ਉਸ ਪਲ ਮੈਨੂੰ ਇਸ ਦਾ ਭੀ ਅਹਿਸਾਸ ਹੋਇਆ ਕਿ ਕਿਵੇਂ ਅਨਿਸ਼ਚਿਤਤਾ ਦੀਆਂ ਸਥਿਤੀਆਂ ਨੇ 7 ਦਹਾਕਿਆਂ ਤੱਕ ਕਸ਼ਮੀਰ ਨੂੰ ਹਿੰਸਾ ਵਿੱਚ ਘੇਰ ਕੇ ਰੱਖਿਆ। ਅੱਜ ਤੁਹਾਡੇ ਅਖ਼ਬਾਰ ਵਿੱਚ ਜੰਮੂ-ਕਸ਼ਮੀਰ ਵਿੱਚ ਹੋਈ ਰਿਕਾਰਡ ਵੋਟਿੰਗ ਜਿਹੀਆਂ ਖ਼ਬਰਾਂ ਛਪਦੀਆਂ ਹਨ ਇਹ ਕੰਟ੍ਰਾਸਟ ਹੈ। ਇੱਕ ਹੋਰ ਨਿਊਜ਼ ਪੇਪਰ ਪ੍ਰਿੰਟ ਇੱਕ ਪ੍ਰਕਾਰ ਨਾਲ ਨਜ਼ਰ ਹਰ ਇੱਕ ਦੀ ਜਾਵੇਗੀ ਉੱਥੇ, ਤੁਹਾਡੀ ਨਜ਼ਰ ਟਿਕੇਗੀ। ਉਸ ਵਿੱਚ ਇੱਕ ਤਰਫ਼ ਅਸਾਮ ਨੂੰ ਅਸ਼ਾਂਤ ਖੇਤਰ ਐਲਾਨਣ ਦੀ ਖ਼ਬਰ ਸੀ, ਤਾਂ ਦੂਸਰੀ ਤਰਫ਼ ਅਟਲ ਜੀ ਦੁਆਰਾ ਬੀਜੇਪੀ ਦੀ ਨੀਂਹ ਰੱਖੇ ਜਾਣ ਦਾ ਸਮਾਚਾਰ ਸੀ। ਅਤੇ ਇਹ ਕਿਤਨਾ ਸੁਖਦ ਸੰਜੋਗ ਹੈ ਕਿ ਬੀਜੇਪੀ ਅੱਜ ਅਸਾਮ ਵਿੱਚ ਸਥਾਈ ਸ਼ਾਂਤੀ ਲਿਆਉਣ ਵਿੱਚ ਬੜੀ ਭੂਮਿਕਾ ਨਿਭਾ ਰਹੀ ਹੈ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਹਿੰਦੁਸਤਾਨ ਟਾਇਮਸ ਲੀਡਰਸ਼ਿਪ ਸਮਿਟ 2024 ਨੂੰ ਸੰਬੋਧਨ ਕੀਤਾ
November 16th, 10:00 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਹਿੰਦੁਸਤਾਨ ਟਾਇਮਸ ਲੀਡਰਸ਼ਿਪ ਸਮਿਟ 2024 ਨੂੰ ਸੰਬੋਧਨ ਕੀਤਾ। ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਹਿੰਦੁਸਤਾਨ ਟਾਇਮਸ ਦਾ ਉਦਘਾਟਨ 100 ਸਾਲ ਪਹਿਲੇ ਮਹਾਤਮਾ ਗਾਂਧੀ ਨੇ ਕੀਤਾ ਸੀ ਅਤੇ ਉਨ੍ਹਾਂ ਨੇ ਹਿੰਦੁਸਤਾਨ ਟਾਇਮਸ ਨੂੰ 100 ਸਾਲ ਦੀ ਇਤਿਹਾਸਿਕ ਯਾਤਰਾ ਦੇ ਲਈ ਵਧਾਈਆਂ ਦਿੱਤੀਆਂ ਅਤੇ ਇਸ ਦੇ ਉਦਘਾਟਨ ਦੇ ਬਾਅਦ ਤੋਂ ਇਸ ਨਾਲ ਜੁੜੇ ਸਾਰੇ ਲੋਕਾਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਉਨ੍ਹਾਂ ਦੇ ਭਾਵੀ ਪ੍ਰਯਾਸਾਂ ਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ। ਸਮਾਗਮ ਵਾਲੀ ਥਾਂ ‘ਤੇ ਹਿੰਦੁਸਤਾਨ ਟਾਇਮਸ ਦੀ ਪ੍ਰਦਰਸ਼ਨੀ ਦੇਖਣ ਦੇ ਬਾਅਦ ਸ਼੍ਰੀ ਮੋਦੀ ਨੇ ਕਿਹਾ ਕਿ ਇਹ ਇੱਕ ਅਨੁਭਵ ਤੋਂ ਵਧਕੇ ਸੀ ਅਤੇ ਉਨ੍ਹਾਂ ਨੇ ਸਾਰੇ ਪ੍ਰਤੀਨਿਧੀਆਂ ਨੂੰ ਇਸ ਪ੍ਰਦਰਸ਼ਨੀ ਨੂੰ ਦੇਖਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਉਸ ਸਮੇਂ ਦੇ ਪੁਰਾਣੇ ਸਮਾਚਾਰ ਪੱਤਰਾਂ ਨੂੰ ਦੇਖਿਆ ਜਦੋਂ ਭਾਰਤ ਨੂੰ ਸੁਤੰਤਰਤਾ ਮਿਲੀ ਸੀ ਅਤੇ ਸੰਵਿਧਾਨ ਲਾਗੂ ਹੋਇਆ ਸੀ। ਸ਼੍ਰੀ ਮੋਦੀ ਨੇ ਸਵੀਕਾਰ ਕੀਤਾ ਕਿ ਮਾਰਟਿਨ ਲੂਥਰ ਕਿੰਗ,ਨੇਤਾਜੀ ਸੁਭਾਸ਼ ਚੰਦਰ ਬੋਸ, ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ, ਅਟਲ ਬਿਹਾਰੀ ਵਾਜਪੇਈ , ਡਾਕਟਰ ਐੱਮ.ਐੱਸ. ਸਵਾਮੀਨਾਥਨ (Martin Luther King, Netaji Subhas Chandra Bose, Dr. Syama Prasad Mookerjee, Atal Bihari Vajpayee, and Dr. M. S. Swaminathan) ਜਿਹੇ ਕਈ ਦਿੱਗਜਾਂ ਨੇ ਹਿੰਦੁਸਤਾਨ ਟਾਇਮਸ ਦੇ ਲਈ ਲੇਖ ਲਿਖੇ ਸਨ। ਉਨ੍ਹਾਂ ਨੇ ਕਿਹਾ ਕਿ ਸੁਤੰਤਰਤਾ ਸੰਗ੍ਰਾਮ ਦੇ ਨਾਲ-ਨਾਲ ਸੁਤੰਤਰਤਾ ਦੇ ਬਾਅਦ ਦੀ ਅਵਧੀ ਵਿੱਚ ਉਮੀਦਾਂ ਦੇ ਨਾਲ ਅੱਗੇ ਵਧਣ ਦੀ ਇਹ ਲੰਬੀ ਯਾਤਰਾ ਅਭੂਤਪੂਰਵ ਅਤੇ ਅਦਭੁਤ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਕਤੂਬਰ 1947 ਵਿੱਚ ਕਸ਼ਮੀਰ ਦੇ ਭਾਰਤ ਵਿੱਚ ਰਲੇਵੇਂ ਦੀ ਖ਼ਬਰ ਪੜ੍ਹਕੇ ਉਨ੍ਹਾਂ ਨੂੰ ਭੀ ਉਹੋ ਜਿਹਾ ਹੀ ਉਤਸ਼ਾਹ ਮਹਿਸੂਸ ਹੋਇਆ ਜਿਹੋ ਜਿਹਾ ਹਰੇਕ ਨਾਗਰਿਕ ਨੂੰ ਹੁੰਦਾ ਹੈ। ਲੇਕਿਨ ਉਨ੍ਹਾਂ ਨੇ ਕਿਹਾ ਕਿ ਉਸ ਸਮੇਂ ਉਨ੍ਹਾਂ ਨੂੰ ਇਹ ਭੀ ਅਹਿਸਾਸ ਹੋਇਆ ਕਿ ਕਿਵੇਂ ਅਨਿਸ਼ਚਿਤਤਾ ਨੇ ਕਸ਼ਮੀਰ ਨੂੰ ਸੱਤ ਦਹਾਕਿਆਂ ਤੱਕ ਹਿੰਸਾ ਵਿੱਚ ਜਕੜੀ ਰੱਖਿਆ । ਸ਼੍ਰੀ ਮੋਦੀ ਨੇ ਕਿਹਾ ਕਿ ਲੇਕਿਨ ਇਹ ਖੁਸ਼ੀ ਦੀ ਬਾਤ ਹੈ ਕਿ ਇਨ੍ਹੀਂ ਦਿਨੀਂ ਜੰਮੂ-ਕਸ਼ਮੀਰ (J&K) ਵਿੱਚ ਚੋਣਾਂ ਵਿੱਚ ਰਿਕਾਰਡ ਵੋਟਿੰਗ ਦੀਆਂ ਖ਼ਬਰਾਂ ਸਮਾਚਾਰ ਪੱਤਰਾਂ ਵਿੱਚ ਛਪ ਰਹੀਆਂ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਇੱਕ ਹੋਰ ਅਖ਼ਬਾਰ ਬਹੁਤ ਵਿਸ਼ੇਸ਼ ਲਗਿਆ ਜਿਸ ਵਿੱਚ ਇੱਕ ਤਰਫ਼ ਅਸਾਮ ਨੂੰ ਅਸ਼ਾਂਤ ਖੇਤਰ ਐਲਾਨਣ ਦਾ ਸਮਾਚਾਰ ਸੀ ਤਾਂ ਦੂਸਰੀ ਤਰਫ਼ ਅਟਲ ਜੀ (Atal Ji) ਦੁਆਰਾ ਭਾਰਤੀਯ ਜਨਤਾ ਪਾਰਟੀ (Bhartiya Janata Party) ਦੀ ਨੀਂਹ ਰੱਖਣ ਦਾ ਸਮਾਚਾਰ ਸੀ। ਉਨ੍ਹਾਂ ਨੇ ਕਿਹਾ ਕਿ ਇਹ ਇੱਕ ਸੁਖਦ ਸੰਜੋਗ ਹੈ ਕਿ ਅੱਜ ਭਾਜਪਾ (BJP) ਅਸਾਮ ਵਿੱਚ ਸਥਾਈ ਸ਼ਾਂਤੀ ਲਿਆਉਣ ਵਿੱਚ ਬੜੀ ਭੂਮਿਕਾ ਨਿਭਾ ਰਹੀ ਹੈ।