'ਵਿਕਸਿਤ ਭਾਰਤ' ਦਾ ਸੰਕਲਪ ਜ਼ਰੂਰ ਪੂਰਾ ਹੋਵੇਗਾ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
December 28th, 11:30 am
ਸਾਲ ਦੇ ਆਖਰੀ ਮਨ ਕੀ ਬਾਤ ਐਪੀਸੋਡ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ 2025 ਵਿੱਚ, ਭਾਰਤ ਨੇ ਰਾਸ਼ਟਰੀ ਸੁਰੱਖਿਆ, ਖੇਡਾਂ, ਵਿਗਿਆਨ ਪ੍ਰਯੋਗਸ਼ਾਲਾਵਾਂ ਅਤੇ ਗਲੋਬਲ ਪਲੈਟਫਾਰਮਾਂ ਵਿੱਚ ਆਪਣੀ ਪਛਾਣ ਬਣਾਈ। ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਦੇਸ਼ 2026 ਵਿੱਚ ਨਵੇਂ ਸੰਕਲਪਾਂ ਨਾਲ ਅੱਗੇ ਵਧਣ ਲਈ ਤਿਆਰ ਹੈ। ਪ੍ਰਧਾਨ ਮੰਤਰੀ ਨੇ ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲੌਗ, ਕੁਇਜ਼ ਮੁਕਾਬਲਾ, ਸਮਾਰਟ ਇੰਡੀਆ ਹੈਕਾਥੌਨ 2025 ਅਤੇ ਫਿੱਟ ਇੰਡੀਆ ਮੂਵਮੈਂਟ ਵਰਗੀਆਂ ਯੁਵਾ-ਕੇਂਦ੍ਰਿਤ ਪਹਿਲਕਦਮੀਆਂ ਨੂੰ ਵੀ ਉਜਾਗਰ ਕੀਤਾ।'ਮਨ ਕੀ ਬਾਤ' ਲੋਕਾਂ ਦੇ ਸਮੂਹਿਕ ਯਤਨਾਂ ਨੂੰ ਜਨਤਾ ਸਾਹਮਣੇ ਲਿਆਉਣ ਲਈ ਇੱਕ ਸ਼ਾਨਦਾਰ ਪਲੈਟਫਾਰਮ ਹੈ: ਪ੍ਰਧਾਨ ਮੰਤਰੀ ਮੋਦੀ
November 30th, 11:30 am
ਇਸ ਮਹੀਨੇ ਦੀ ਮਨ ਕੀ ਬਾਤ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਨਵੰਬਰ ਦੇ ਮੁੱਖ ਸਮਾਗਮਾਂ ਨੂੰ ਉਜਾਗਰ ਕੀਤਾ, ਜਿਸ ਵਿੱਚ ਸੰਵਿਧਾਨ ਦਿਵਸ ਸਮਾਰੋਹ, ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ, ਅਯੁੱਧਿਆ ਵਿੱਚ ਧਰਮ ਧਵਜ ਲਹਿਰਾਉਣਾ, ਆਈਐੱਨਐੱਸ 'ਮਾਹੇ' ਦੀ ਸ਼ੁਰੂਆਤ ਅਤੇ ਕੁਰੂਕਸ਼ੇਤਰ ਵਿੱਚ ਅੰਤਰਰਾਸ਼ਟਰੀ ਗੀਤਾ ਮਹੋਤਸਵ ਸ਼ਾਮਲ ਹਨ। ਉਨ੍ਹਾਂ ਨੇ ਕਈ ਮਹੱਤਵਪੂਰਨ ਵਿਸ਼ਿਆਂ ਜਿਵੇਂ ਕਿ ਰਿਕਾਰਡ ਅਨਾਜ ਅਤੇ ਸ਼ਹਿਦ ਉਤਪਾਦਨ, ਭਾਰਤ ਦੀਆਂ ਖੇਡ ਸਫ਼ਲਤਾਵਾਂ, ਅਜਾਇਬ ਘਰ ਅਤੇ ਕੁਦਰਤੀ ਖੇਤੀ 'ਤੇ ਵੀ ਪ੍ਰਕਾਸ਼ ਪਾਇਆ। ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਕਾਸ਼ੀ-ਤਮਿਲ ਸੰਗਮ ਦਾ ਹਿੱਸਾ ਬਣਨ ਦੀ ਤਾਕੀਦ ਕੀਤੀ।ਸ਼੍ਰੀ ਸੰਸਥਾਨ ਗੋਕਰਣ ਪਰਤਾਗਲੀ ਜੀਵੋਤਮ ਮੱਠ ਦੇ 550ਵੇਂ ਵਰ੍ਹੇਗੰਢ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
November 28th, 03:35 pm
ਅੱਜ ਦੇ ਇਸ ਪਵਿੱਤਰ ਮੌਕੇ ਨੇ ਮਨ ਨੂੰ ਡੂੰਘੀ ਸ਼ਾਂਤੀ ਨਾਲ ਭਰ ਦਿੱਤਾ ਹੈ। ਸਾਧੂ ਸੰਤਾਂ ਦੀ ਮੌਜੂਦਗੀ ਵਿੱਚ ਬੈਠਣਾ ਆਪਣੇ ਆਪ ਵਿੱਚ ਇੱਕ ਅਧਿਆਤਮਕ ਅਹਿਸਾਸ ਹੈ। ਇੱਥੇ ਮੌਜੂਦ ਸ਼ਰਧਾਲੂਆਂ ਦੀ ਵੱਡੀ ਗਿਣਤੀ ਇਸ ਮੱਠ ਦੀ ਸਦੀਆਂ ਪੁਰਾਣੀ ਜੀਵਿਤ ਤਾਕਤ ਨੂੰ ਹੋਰ ਵਧਾ ਰਹੀ ਹੈ। ਮੈਂ ਆਪਣੇ ਆਪ ਨੂੰ ਖ਼ੁਸ਼ਕਿਸਮਤ ਸਮਝਦਾ ਹਾਂ ਕਿ ਅੱਜ ਇਸ ਸਮਾਗਮ ਵਿੱਚ ਤੁਹਾਡੇ ਦਰਮਿਆਨ ਮੌਜੂਦ ਹਾਂ। ਇੱਥੇ ਆਉਣ ਤੋਂ ਪਹਿਲਾਂ ਮੈਨੂੰ ਰਾਮ ਮੰਦਰ ਅਤੇ ਵੀਰ ਵਿੱਠਲ ਮੰਦਰ ਦੇ ਦਰਸ਼ਨ ਕਰਨ ਦਾ ਸੁਭਾਗ ਮਿਲਿਆ। ਉਸ ਸ਼ਾਂਤੀ, ਉਸ ਮਾਹੌਲ ਨੇ ਇਸ ਸਮਾਗਮ ਦੀ ਅਧਿਆਤਮਕਤਾ ਨੂੰ ਹੋਰ ਡੂੰਘਾ ਕਰ ਦਿੱਤਾ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੋਆ ਵਿੱਚ ਸ਼੍ਰੀ ਸੰਸਥਾਨ ਗੋਕਰਣ ਪਰਤਾਗਲੀ ਜੀਵੋਤਮ ਮੱਠ ਦੇ 550ਵੇਂ ਵਰ੍ਹੇਗੰਢ ਸਮਾਰੋਹ ਨੂੰ ਸੰਬੋਧਨ ਕੀਤਾ
November 28th, 03:30 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੋਆ ਵਿੱਚ ਸ਼੍ਰੀ ਸੰਸਥਾਨ ਗੋਕਰਣ ਪਰਤਾਗਲੀ ਜੀਵੋਤਮ ਮੱਠ ਦੇ 550ਵੇਂ ਵਰ੍ਹੇਗੰਢ ਸਮਾਰੋਹ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸ਼ੁਭ ਮੌਕੇ 'ਤੇ ਉਨ੍ਹਾਂ ਦਾ ਮਨ ਡੂੰਘੀ ਸ਼ਾਂਤੀ ਨਾਲ ਭਰ ਗਿਆ। ਉਨ੍ਹਾਂ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਸੰਤਾਂ ਦੀ ਮੌਜੂਦਗੀ ਵਿੱਚ ਬੈਠਣਾ ਆਪਣੇ ਆਪ ਵਿੱਚ ਇੱਕ ਅਧਿਆਤਮਿਕ ਅਹਿਸਾਸ ਹੈ। ਇਹ ਦੇਖਦੇ ਹੋਏ ਕਿ ਇੱਥੇ ਮੌਜੂਦ ਸ਼ਰਧਾਲੂਆਂ ਦੀ ਵੱਡੀ ਗਿਣਤੀ ਇਸ ਮੱਠ ਦੀ ਸਦੀਆਂ ਪੁਰਾਣੀ ਜੀਵਿਤ ਤਾਕਤ ਨੂੰ ਹੋਰ ਵਧਾ ਰਹੀ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਉਹ ਅੱਜ ਇਸ ਸਮਾਰੋਹ ਵਿੱਚ ਲੋਕਾਂ ਦਰਮਿਆਨ ਮੌਜੂਦ ਹੋ ਕੇ ਖ਼ੁਦ ਨੂੰ ਖ਼ੁਸ਼ਕਿਸਮਤ ਸਮਝਦੇ ਹਨ। ਉਨ੍ਹਾਂ ਨੇ ਦੱਸਿਆ ਕਿ ਇੱਥੇ ਆਉਣ ਤੋਂ ਪਹਿਲਾਂ ਉਨ੍ਹਾਂ ਨੂੰ ਰਾਮ ਮੰਦਰ ਅਤੇ ਵੀਰ ਵਿੱਠਲ ਮੰਦਰ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸੀ। ਉਨ੍ਹਾਂ ਨੇ ਕਿਹਾ ਕਿ ਉੱਥੋਂ ਦੀ ਸ਼ਾਂਤੀ ਅਤੇ ਵਾਤਾਵਰਨ ਨੇ ਇਸ ਸਮਾਰੋਹ ਦੀ ਅਧਿਆਤਮਿਕਤਾ ਨੂੰ ਹੋਰ ਡੂੰਘਾ ਕਰ ਦਿੱਤਾ ਹੈ।ਉਡੁਪੀ, ਕਰਨਾਟਕ ਵਿੱਚ ਸ਼੍ਰੀ ਕ੍ਰਿਸ਼ਨ ਮੱਠ ਵਿੱਚ ਲਕਸ਼ ਕੰਠ ਗੀਤਾ ਪਾਰਾਇਣ ਸਮਾਗਮ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
November 28th, 11:45 am
ਮੈਂ ਆਪਣੀ ਗੱਲ ਸ਼ੁਰੂ ਕਰਾਂ ਉਸ ਤੋਂ ਪਹਿਲਾਂ, ਇੱਥੇ ਕੁਝ ਬੱਚੇ ਤਸਵੀਰਾਂ ਬਣਾ ਕੇ ਲਿਆਏ ਹਨ, ਕਿਰਪਾ ਕਰਕੇ ਐੱਸਪੀਜੀ ਦੇ ਲੋਕ ਅਤੇ ਸਥਾਨਕ ਪੁਲਿਸ ਦੇ ਲੋਕ ਮਦਦ ਕਰੋ, ਉਨ੍ਹਾਂ ਨੂੰ ਕਲੈਕਟ ਕਰ ਲਓ। ਜੇਕਰ ਤੁਸੀਂ ਉਸਦੇ ਪਿੱਛੇ ਆਪਣਾ ਪਤਾ ਲਿਖਿਆ ਹੋਵੇਗਾ, ਤਾਂ ਮੈਂ ਤੁਹਾਨੂੰ ਜ਼ਰੂਰ ਇੱਕ ਧੰਨਵਾਦ ਪੱਤਰ ਭੇਜਾਂਗਾ। ਜਿਸ ਦੇ ਕੋਲ ਕੁਝ ਨਾ ਕੁਝ ਹੈ, ਦੇ ਦਿਉ, ਉਹ ਕਲੈਕਟ ਕਰ ਲੈਣਗੇ ਅਤੇ ਤੁਸੀਂ ਫਿਰ ਸ਼ਾਂਤੀ ਨਾਲ ਬੈਠ ਜਾਓ। ਇਹ ਬੱਚੇ ਇੰਨੀ ਮਿਹਨਤ ਕਰਦੇ ਹਨ ਅਤੇ ਕਦੇ-ਕਦੇ ਮੈਂ ਉਨ੍ਹਾਂ ਨਾਲ ਬੇਇਨਸਾਫ਼ੀ ਕਰ ਦਿੰਦਾ ਹਾਂ ਤਾਂ ਮੈਨੂੰ ਦੁੱਖ ਹੁੰਦਾ ਹੈ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਰਨਾਟਕ ਦੇ ਉਡੁਪੀ ਵਿੱਚ ਸ਼੍ਰੀ ਕ੍ਰਿਸ਼ਨ ਮੱਠ ਵਿੱਚ ਲਕਸ਼ ਕੰਠ ਗੀਤਾ ਪਾਰਾਇਣ ਪ੍ਰੋਗਰਾਮ ਨੂੰ ਸੰਬੋਧਨ ਕੀਤਾ
November 28th, 11:30 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਰਨਾਟਕ ਦੇ ਉਡੁਪੀ ਵਿੱਚ ਸ਼੍ਰੀ ਕ੍ਰਿਸ਼ਨ ਮੱਠ ਵਿਖੇ ਲਕਸ਼ ਕੰਠ ਗੀਤਾ ਪਾਰਾਇਣ ਪ੍ਰੋਗਰਾਮ (ਇੱਕ ਲੱਖ ਲੋਕਾਂ ਵੱਲੋਂ ਸ਼੍ਰੀਮਦ ਭਗਵਤ ਗੀਤਾ ਦਾ ਸਮੂਹਿਕ ਪਾਠ) ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਬ੍ਰਹਮ ਦਰਸ਼ਨ, ਸ਼੍ਰੀਮਦ ਭਗਵਤ ਗੀਤਾ ਦੇ ਮੰਤਰਾਂ ਦਾ ਅਧਿਆਤਮਿਕ ਅਨੁਭਵ ਅਤੇ ਇੰਨੇ ਸਾਰੇ ਸਤਿਕਾਰਯੋਗ ਸੰਤਾਂ ਅਤੇ ਗੁਰੂਆਂ ਦੀ ਸੰਗਤ ਪ੍ਰਾਪਤ ਕਰਨਾ ਉਨ੍ਹਾਂ ਲਈ ਬਹੁਤ ਸੁਭਾਗ ਦੀ ਗੱਲ ਸੀ। ਉਨ੍ਹਾਂ ਨੇ ਕਿਹਾ ਕਿ ਇਹ ਅਣਗਿਣਤ ਅਸ਼ੀਰਵਾਦ ਦੇ ਬਰਾਬਰ ਹੈ।ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
November 25th, 10:20 am
ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ, ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸਭ ਤੋਂ ਸਤਿਕਾਰਯੋਗ ਸਰਸੰਘਚਾਲਕ ਡਾ. ਮੋਹਨ ਭਾਗਵਤ ਜੀ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ, ਸ਼੍ਰੀ ਰਾਮ ਜਨਮ-ਭੂਮੀ ਤੀਰਥ ਖੇਤਰ ਟਰੱਸਟ ਦੇ ਪ੍ਰਧਾਨ, ਸਤਿਕਾਰਯੋਗ ਮਹੰਤ ਨ੍ਰਿਤਿਆ ਗੋਪਾਲ ਦਾਸ ਜੀ, ਸਤਿਕਾਰਯੋਗ ਸੰਤ ਸਮਾਜ, ਇੱਥੇ ਮੌਜੂਦ ਸਾਰੇ ਭਗਤ, ਦੇਸ਼ ਅਤੇ ਦੁਨੀਆ ਤੋਂ ਇਸ ਇਤਿਹਾਸਕ ਪਲ ਦੇ ਗਵਾਹ ਬਣ ਰਹੇ ਕੋਟਿ-ਕੋਟਿ ਰਾਮ ਭਗਤ, ਭੈਣੋ ਅਤੇ ਭਰਾਵੋ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਯੁੱਧਿਆ ਵਿੱਚ ਸ਼੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਨੂੰ ਸੰਬੋਧਨ ਕੀਤਾ
November 25th, 10:13 am
ਰਾਸ਼ਟਰ ਦੇ ਸਮਾਜਿਕ-ਸਭਿਆਚਾਰਕ ਅਤੇ ਅਧਿਆਤਮਕ ਦ੍ਰਿਸ਼ ਵਿੱਚ ਮਹੱਤਵਪੂਰਨ ਮੌਕੇ ਦੇ ਰੂਪ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਅਯੁੱਧਿਆ ਵਿੱਚ ਪਵਿੱਤਰ ਸ਼੍ਰੀ ਰਾਮ ਜਨਮ-ਭੂਮੀ ਮੰਦਿਰ ਦੇ ਸਿਖਰ 'ਤੇ ਭਗਵਾ ਝੰਡਾ ਲਹਿਰਾਇਆ। ਧਵਜਾਰੋਹਣ ਉਤਸਵ ਮੰਦਿਰ ਨਿਰਮਾਣ ਦੇ ਪੂਰਾ ਹੋਣ ਅਤੇ ਸਭਿਆਚਾਰਕ ਉਤਸਵ ਅਤੇ ਰਾਸ਼ਟਰੀ ਏਕਤਾ ਦੇ ਨਵੇਂ ਅਧਿਆਇ ਦੀ ਸ਼ੁਰੂਆਤ ਦਾ ਪ੍ਰਤੀਕ ਹੈ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਅਯੁੱਧਿਆ ਨਗਰੀ ਭਾਰਤ ਦੀ ਸਭਿਆਚਾਰਕ ਚੇਤਨਾ ਦੇ ਇੱਕ ਹੋਰ ਸਿਖਰ-ਬਿੰਦੂ ਦੀ ਗਵਾਹ ਬਣ ਰਹੀ ਹੈ। ਸ਼੍ਰੀ ਮੋਦੀ ਨੇ ਕਿਹਾ, ਅੱਜ ਪੂਰਾ ਭਾਰਤ ਅਤੇ ਪੂਰਾ ਵਿਸ਼ਵ ਭਗਵਾਨ ਸ਼੍ਰੀ ਰਾਮ ਦੀ ਭਾਵਨਾ ਨਾਲ ਭਰਪੂਰ ਹੈ। ਉਨ੍ਹਾਂ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਹਰ ਰਾਮ ਭਗਤ ਦੇ ਦਿਲ ਵਿੱਚ ਬੇਮਿਸਾਲ ਸੰਤੁਸ਼ਟੀ, ਅਥਾਹ ਸ਼ੁਕਰਗੁਜ਼ਾਰੀ ਅਤੇ ਅਪਾਰ ਦੈਵੀ ਅਨੰਦ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਦੀਆਂ ਪੁਰਾਣੇ ਜ਼ਖ਼ਮ ਭਰ ਰਹੇ ਹਨ, ਸਦੀਆਂ ਦਾ ਦਰਦ ਖ਼ਤਮ ਹੋ ਰਿਹਾ ਹੈ ਅਤੇ ਸਦੀਆਂ ਦਾ ਸੰਕਲਪ ਅੱਜ ਪੂਰਾ ਹੋ ਰਿਹਾ ਹੈ। ਉਨ੍ਹਾਂ ਨੇ ਐਲਾਨ ਕਰਦਿਆਂ ਕਿਹਾ ਕਿ ਇਹ ਉਸ ਯੱਗ ਦੀ ਸਮਾਪਤੀ ਹੈ ਜਿਸ ਦੀ ਅਗਨੀ 500 ਸਾਲਾਂ ਤੱਕ ਜਗਦੀ ਰਹੀ, ਇੱਕ ਅਜਿਹਾ ਯੱਗ ਜਿਸ ਦੀ ਆਸਥਾ ਕਦੇ ਡਗਮਗਾਈ ਨਹੀਂ, ਆਸਥਾ ਪਲ ਭਰ ਲਈ ਵੀ ਖੰਡਿਤ ਨਹੀਂ ਹੋਈ। ਉਨ੍ਹਾਂ ਕਿਹਾ ਕਿ ਅੱਜ ਭਗਵਾਨ ਸ਼੍ਰੀ ਰਾਮ ਦੇ ਗਰਭਗ੍ਰਹਿ ਦੀ ਅਨੰਤ ਊਰਜਾ ਅਤੇ ਸ਼੍ਰੀ ਰਾਮ ਪਰਿਵਾਰ ਦੀ ਦੈਵੀ ਮਹਿਮਾ ਇਸ ਧਰਮ ਧਵਜਾ ਦੇ ਰੂਪ ਵਿੱਚ, ਇਸ ਅਤਿ-ਦੈਵੀ ਅਤੇ ਵਿਸ਼ਾਲ ਮੰਦਿਰ ਵਿੱਚ ਸਥਾਪਿਤ ਹੋਈ ਹੈ।