ਵਾਰਾਣਸੀ ਤੋਂ ਚਾਰ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨਾਂ ਨੂੰ ਹਰੀ ਝੰਡੀ ਦੇਣ ਮੌਕੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

November 08th, 08:39 am

ਉੱਤਰ ਪ੍ਰਦੇਸ਼ ਦੇ ਊਰਜਾਵਾਨ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਾਥੀ ਅਤੇ ਵਿਕਸਿਤ ਭਾਰਤ ਦੀ ਮਜ਼ਬੂਤ ਨੀਂਹ ਰੱਖਣ ਲਈ ਜੋ ਤਕਨਾਲੋਜੀ ਦੇ ਖੇਤਰ ਵਿੱਚ ਅੱਜ ਬਹੁਤ ਵਧੀਆ ਕੰਮ ਹੋ ਰਿਹਾ ਹੈ, ਉਸ ਦੀ ਅਗਵਾਈ ਕਰਨ ਵਾਲੇ ਭਾਈ ਅਸ਼ਵਨੀ ਵੈਸ਼ਣਵ ਜੀ, ਤਕਨਾਲੋਜੀ ਰਾਹੀਂ ਸਾਡੇ ਨਾਲ ਇਸ ਪ੍ਰੋਗਰਾਮ ਵਿੱਚ ਜੁੜੇ ਏਰਨਾਕੁਲਮ ਤੋਂ ਕੇਰਲ ਦੇ ਰਾਜਪਾਲ ਸ਼੍ਰੀ ਰਾਜੇਂਦਰ ਅਰਲੇਕਰ ਜੀ, ਕੇਂਦਰ ਵਿੱਚ ਮੇਰੇ ਸਾਥੀ ਸੁਰੇਸ਼ ਗੋਪੀ ਜੀ, ਜੌਰਜ ਕੁਰੀਅਨ ਜੀ, ਕੇਰਲ ਦੇ ਇਸ ਪ੍ਰੋਗਰਾਮ ਵਿੱਚ ਮੌਜੂਦ ਹੋਰ ਸਾਰੇ ਮੰਤਰੀ, ਜਨ-ਪ੍ਰਤੀਨਿਧੀ, ਫ਼ਿਰੋਜ਼ਪੁਰ ਤੋਂ ਜੁੜੇ ਕੇਂਦਰ ਵਿੱਚ ਮੇਰੇ ਸਾਥੀ, ਪੰਜਾਬ ਦੇ ਨੇਤਾ ਰਵਨੀਤ ਸਿੰਘ ਬਿੱਟੂ ਜੀ, ਉੱਥੇ ਮੌਜੂਦ ਸਾਰੇ ਜਨ-ਪ੍ਰਤੀਨਿਧੀ, ਲਖਨਊ ਤੋਂ ਜੁੜੇ ਯੂਪੀ ਦੇ ਡਿਪਟੀ ਸੀਐੱਮ ਬ੍ਰਜੇਸ਼ ਪਾਠਕ ਜੀ, ਹੋਰ ਪਤਵੰਤੇ ਸੱਜਣੋ ਅਤੇ ਇੱਥੇ ਮੌਜੂਦ ਕਾਸ਼ੀ ਦੇ ਮੇਰੇ ਪਰਿਵਾਰਕ ਮੈਂਬਰੋ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵਾਰਾਣਸੀ ਤੋਂ ਚਾਰ ਨਵੀਆਂ ਵੰਦੇ ਭਾਰਤ ਐਕਸਪ੍ਰੈਸ ਰੇਲ-ਗੱਡੀਆਂ ਨੂੰ ਹਰੀ ਝੰਡੀ ਦਿਖਾਈ

November 08th, 08:15 am

ਭਾਰਤ ਦੇ ਆਧੁਨਿਕ ਰੇਲ ਬੁਨਿਆਦੀ ਢਾਂਚੇ ਦੇ ਵਿਸਥਾਰ ਵੱਲ ਇੱਕ ਮਹੱਤਵਪੂਰਨ ਕਦਮ ਤਹਿਤ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਵਾਰਾਣਸੀ ਤੋਂ ਚਾਰ ਨਵੀਆਂ ਵੰਦੇ ਭਾਰਤ ਐਕਸਪ੍ਰੈਸ ਰੇਲ-ਗੱਡੀਆਂ ਨੂੰ ਹਰੀ ਝੰਡੀ ਦਿਖਾਈ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਮੋਦੀ ਨੇ ਸਾਰੇ ਪਤਵੰਤਿਆਂ ਦਾ ਸਵਾਗਤ ਕੀਤਾ ਅਤੇ ਬਾਬਾ ਵਿਸ਼ਵਨਾਥ ਦੇ ਪਵਿੱਤਰ ਸ਼ਹਿਰ ਵਾਰਾਣਸੀ ਦੇ ਸਾਰੇ ਪਰਿਵਾਰਾਂ ਨੂੰ ਆਪਣੀਆਂ ਸਤਿਕਾਰ ਸਹਿਤ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਦੇਵ ਦੀਵਾਲੀ ਦੇ ਅਸਾਧਾਰਨ ਜਸ਼ਨਾਂ 'ਤੇ ਟਿੱਪਣੀ ਕੀਤੀ ਅਤੇ ਕਿਹਾ ਕਿ ਅੱਜ ਦਾ ਦਿਨ ਇੱਕ ਸ਼ੁਭ ਮੌਕਾ ਹੈ ਅਤੇ ਵਿਕਾਸ ਦੇ ਇਸ ਤਿਉਹਾਰ ਲਈ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

ਪ੍ਰਧਾਨ ਮੰਤਰੀ ਨੇ ਦੇਵ ਦੀਪਾਵਲੀ ਦੇ ਮੌਕੇ 'ਤੇ ਸ਼ੁਭਕਾਮਨਾਵਾਂ ਦਿੱਤੀਆਂ

November 05th, 10:44 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੇਵ ਦੀਪਾਵਲੀ ਦੇ ਮੌਕੇ 'ਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ। ਸ਼੍ਰੀ ਮੋਦੀ ਨੇ ਕਿਹਾ, ਬਾਬਾ ਵਿਸ਼ਵਨਾਥ ਦੀ ਪਵਿੱਤਰ ਨਗਰੀ ਅੱਜ ਦੇਵ ਦੀਪਾਵਲੀ ਦੀ ਬੇਮਿਸਾਲ ਰੋਸ਼ਨੀ ਨਾਲ ਰੋਸ਼ਨ ਹੈ। ਮਾਂ ਗੰਗਾ ਦੇ ਕੰਢੇ, ਕਾਸ਼ੀ ਦੇ ਘਾਟਾਂ ’ਤੇ ਜਗਦੇ ਲੱਖਾਂ ਦੀਵਿਆਂ ਵਿੱਚ ਸਾਰਿਆਂ ਲਈ ਖ਼ੁਸ਼ੀ-ਖ਼ੁਸ਼ਹਾਲੀ ਦੀ ਪ੍ਰਾਰਥਨਾ ਹੈ।

ਪ੍ਰਧਾਨ ਮੰਤਰੀ ਨੇ ਵਾਰਾਣਸੀ ਵਿੱਚ ਦੇਵ ਦੀਪਾਵਲੀ ਉਤਸਵ ਮਨਾਏ ਜਾਣ ‘ਤੇ ਪ੍ਰਸੰਨਤਾ ਵਿਅਕਤ ਕੀਤੀ

November 15th, 11:13 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦੇਵ ਦੀਪਾਵਲੀ ‘ਤੇ ਲੱਖਾਂ ਦੀਵਿਆਂ ਨਾਲ ਜਗਮਗਾਉਂਦੀ ਕਾਸ਼ੀ ‘ਤੇ ਪ੍ਰਸੰਨਤਾ ਵਿਅਕਤ ਕੀਤੀ।

ਪ੍ਰਧਾਨ ਮੰਤਰੀ ਨੇ ਕਾਰਤਿਕ ਪੂਰਨਿਮਾ ਅਤੇ ਦੇਵ ਦੀਪਾਵਲੀ ਦੇ ਅਵਸਰ ‘ਤੇ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ

November 15th, 04:55 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਾਰਤਿਕ ਪੂਰਨਿਮਾ ਅਤੇ ਦੇਵ ਦੀਪਾਵਲੀ ਦੇ ਅਵਸਰ ‘ਤੇ ਰਾਸ਼ਟਰ ਨੂੰ ਸ਼ੁਭਕਾਨਾਵਾਂ ਦਿੱਤੀਆਂ ਹਨ।

ਪ੍ਰਧਾਨ ਮੰਤਰੀ ਨੇ ਕਾਰਤਿਕ ਪੂਰਣਿਮਾ ਅਤੇ ਦੇਵ ਦੀਪਾਵਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ

November 27th, 07:57 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਾਰਤਿਕ ਪੂਰਣਿਮਾ ਅਤੇ ਦੇਵ ਦੀਪਾਵਲੀ ਦੇ ਸ਼ੁਭ ਅਵਸਰ ‘ਤੇ ਰਾਸ਼ਟਰ (ਦੇਸ਼ਵਾਸੀਆਂ) ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।