ਪ੍ਰਧਾਨ ਮੰਤਰੀ 24 ਜੂਨ, 2025 ਨੂੰ ਸ੍ਰੀ ਨਾਰਾਇਣ ਗੁਰੂ ਅਤੇ ਮਹਾਤਮਾ ਗਾਂਧੀ ਦੇ ਦਰਮਿਆਨ ਸੰਵਾਦ ਦੇ ਸ਼ਤਾਬਦੀ ਸਮਾਰੋਹ ਦੀ ਸ਼ੁਰੂਆਤ ਕਰਨਗੇ
June 23rd, 05:24 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 24 ਜੂਨ, 2025 ਨੂੰ ਸਵੇਰੇ ਕਰੀਬ 11 ਵਜੇ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਭਾਰਤ ਦੇ ਦੋ ਮਹਾਨ ਅਧਿਆਤਮਿਕ ਅਤੇ ਨੈਤਿਕ ਨੇਤਾਵਾਂ ਸ੍ਰੀ ਨਾਰਾਇਣ ਗੁਰੂ ਅਤੇ ਮਹਾਤਮਾ ਗਾਂਧੀ ਦੇ ਦਰਮਿਆਨ ਇਤਿਹਾਸਕ ਵਾਰਤਾਲਾਪ ਦੇ ਸ਼ਤਾਬਦੀ ਸਮਾਰੋਹ ਦੀ ਸ਼ੁਰੂਆਤ ਕਰਨਗੇ। ਪ੍ਰਧਾਨ ਮੰਤਰੀ ਇਸ ਮੌਕੇ ‘ਤੇ ਉਪਸਥਿਤ ਇਕੱਠ ਨੂੰ ਵੀ ਸੰਬੋਧਨ ਕਰਨਗੇ।ਚਿਲੀ ਦੇ ਰਾਸ਼ਟਰਪਤੀ ਦੇ ਨਾਲ ਸੰਯੁਕਤ ਪ੍ਰੈੱਸ ਬਿਆਨ ਦੇ ਦੌਰਾਨ ਪ੍ਰਧਾਨ ਮੰਤਰੀ ਦੁਆਰਾ ਪ੍ਰੈੱਸ ਬਿਆਨ ਚਿਲੀ ਦੇ ਰਾਸ਼ਟਰਪਤੀ ਦੇ ਨਾਲ ਸੰਯੁਕਤ ਪ੍ਰੈੱਸ ਬਿਆਨ ਦੇ ਦੌਰਾਨ ਪ੍ਰਧਾਨ ਮੰਤਰੀ ਦੁਆਰਾ ਪ੍ਰੈੱਸ ਬਿਆਨ
April 01st, 12:31 pm
ਇਹ ਰਾਸ਼ਟਰਪਤੀ ਬੋਰਿਕ ਦੀ ਪਹਿਲੀ ਭਾਰਤ ਯਾਤਰਾ ਹੈ। ਅਤੇ ਭਾਰਤ ਦੇ ਲਈ ਜੋ ਮਿੱਤਰਤਾ ਦਾ ਭਾਵ, ਅਤੇ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਲਈ ਆਪਣੀ ਪ੍ਰਤੀਬੱਧਤਾ ਹੈ, ਉਹ ਵਾਕਈ ਅਦਭੁਤ ਹੈ। ਇਸ ਦੇ ਲਈ ਮੈਂ ਉਨ੍ਹਾਂ ਦਾ ਵਿਸ਼ੇਸ਼ ਅਭਿਨੰਦਨ ਕਰਦਾ ਹਾਂ। ਮੈਂ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਨਾਲ ਆਏ ਵਿਸ਼ਿਸ਼ਟ ਪ੍ਰਤੀਨਿਧੀਮੰਡਲ (ਵਫ਼ਦ) ਦਾ ਹਾਰਦਿਕ ਸੁਆਗਤ ਕਰਦਾ ਹਾਂ।ਇੱਕ ਪੌਡਕਾਸਟ ਵਿੱਚ ਲੈਕਸ ਫ੍ਰਿਡਮੈਨ ਦੇ ਨਾਲ ਪ੍ਰਧਾਨ ਮੰਤਰੀ ਦੀ ਬਾਤਚੀਤ ਦਾ ਮੂਲ-ਪਾਠ
March 16th, 11:47 pm
ਪ੍ਰਧਾਨ ਮੰਤਰੀ -ਮੇਰੀ ਜੋ ਤਾਕਤ ਹੈ, ਉਹ ਮੋਦੀ ਨਹੀਂ ਹੈ, 140 ਕਰੋੜ ਦੇਸ਼ਵਾਸੀ ਹਜ਼ਾਰਾਂ ਸਾਲ ਦੀ ਮਹਾਨ ਸੰਸਕ੍ਰਿਤੀ, ਪਰੰਪਰਾ ਉਹ ਹੀ ਮੇਰੀ ਸਮਰੱਥਾ ਹੈ। ਇਸ ਲਈ ਮੈਂ ਜਿੱਥੇ ਭੀ ਜਾਂਦਾ ਹਾਂ, ਤਾਂ ਮੋਦੀ ਨਹੀਂ ਜਾਂਦਾ ਹੈ, ਹਜ਼ਾਰਾਂ ਸਾਲ ਦੀ ਵੇਦ ਤੋਂ ਵਿਵੇਕਾਨੰਦ ਦੀ ਮਹਾਨ ਪਰੰਪਰਾ ਨੂੰ 140 ਕਰੋੜ ਲੋਕਾਂ, ਉਨ੍ਹਾਂ ਦੇ ਸੁਪਨਿਆਂ ਨੂੰ ਲੈ ਕੇ, ਉਨ੍ਹਾਂ ਦੀਆਂ ਆਕਾਂਖਿਆਵਾਂ ਨੂੰ ਲੈ ਕੇ ਮੈਂ ਨਿਕਲਦਾ ਹਾਂ ਅਤੇ ਇਸ ਲਈ ਮੈਂ ਦੁਨੀਆ ਦੇ ਕਿਸੇ ਨੇਤਾ ਨਾਲ ਹੱਥ ਮਿਲਾਉਂਦਾ ਹਾਂ ਨਾ, ਤਾਂ ਮੋਦੀ ਹੱਥ ਨਹੀਂ ਮਿਲਾਉਂਦਾ ਹੈ, 140 ਕਰੋੜ ਲੋਕਾਂ ਦਾ ਹੱਥ ਹੁੰਦਾ ਹੈ ਉਹ। ਤਾਂ ਸਮਰੱਥਾ ਮੋਦੀ ਦੀ ਨਹੀਂ ਹੈ, ਸਮਰੱਥਾ ਭਾਰਤ ਦੀ ਹੈ। ਜਦੋਂ ਭੀ ਅਸੀਂ ਸ਼ਾਂਤੀ ਦੇ ਲਈ ਬਾਤ ਕਰਦੇ ਹਾਂ, ਤਾਂ ਵਿਸ਼ਵ ਸਾਨੂੰ ਸੁਣਦਾ ਹੈ। ਕਿਉਂਕਿ ਇਹ ਬੁੱਧ ਦੀ ਭੂਮੀ ਹੈ, ਇਹ ਮਹਾਤਮਾ ਗਾਂਧੀ ਦੀ ਭੂਮੀ ਹੈ, ਤਾਂ ਵਿਸ਼ਵ ਸਾਨੂੰ ਸੁਣਦਾ ਹੈ ਅਤੇ ਅਸੀਂ ਸੰਘਰਸ਼ ਦੇ ਪੱਖ ਦੇ ਹਾਂ ਹੀ ਨਹੀਂ। ਅਸੀਂ ਤਾਲਮੇਲ ਦੇ ਪੱਖ ਦੇ ਹਾਂ। ਨਾ ਅਸੀਂ ਪ੍ਰਕ੍ਰਿਤੀ ਨਾਲ ਸੰਘਰਸ਼ ਚਾਹੁੰਦੇ ਹਾਂ, ਨਾ ਅਸੀਂ ਰਾਸ਼ਟਰਾਂ ਦੇ ਦਰਮਿਆਨ ਸੰਘਰਸ਼ ਚਾਹੁੰਦੇ ਹਾਂ, ਅਸੀਂ ਤਾਲਮੇਲ ਚਾਹੁਣ ਵਾਲੇ ਲੋਕ ਹਾਂ ਅਤੇ ਉਸ ਵਿੱਚ ਅਗਰ ਕੋਈ ਭੂਮਿਕਾ ਅਸੀਂ ਅਦਾ ਕਰ ਸਕਦੇ ਹਾਂ, ਤਾਂ ਅਸੀਂ ਨਿਰੰਤਰ ਅਦਾ ਕਰਨ ਦਾ ਪ੍ਰਯਤਨ ਕੀਤਾ ਹੈ। ਮੇਰਾ ਜੀਵਨ ਬਹੁਤ ਹੀ ਅਤਿਅੰਤ ਗ਼ਰੀਬੀ ਤੋਂ ਨਿਕਲਿਆ ਸੀ। ਲੇਕਿਨ ਅਸੀਂ ਕਦੇ ਗ਼ਰੀਬੀ ਦਾ ਕਦੇ ਬੋਝ ਨਹੀਂ ਫੀਲ ਕੀਤਾ, ਕਿਉਂਕਿ ਜੋ ਵਿਅਕਤੀ ਵਧੀਆ ਜੁੱਤੇ ਪਹਿਨਦਾ ਹੈ ਅਤੇ ਅਗਰ ਉਸ ਦੇ ਜੁੱਤੇ ਨਹੀਂ ਹਨ, ਤਾਂ ਉਸ ਨੂੰ ਲਗਦਾ ਹੈ ਯਾਰ ਇਹ ਹੈ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇੱਕ ਪੌਡਕਾਸਟ ਵਿੱਚ ਲੈਕਸ ਫ੍ਰਿਡਮੈਨ ਨਾਲ ਗੱਲਬਾਤ ਕੀਤੀ
March 16th, 05:30 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੱਖ-ਵੱਖ ਵਿਸ਼ਿਆਂ ਬਾਰੇ ਇੱਕ ਪੌਡਕਾਸਟ ਵਿੱਚ ਲੈਕਸ ਫ੍ਰਿਡਮੈਨ ਨਾਲ ਗੱਲਬਾਤ ਕੀਤੀ। ਇੱਕ ਗੱਲਬਾਤ ਦੌਰਾਨ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਕਿਉਂ ਵਰਤ ਰੱਖਦੇ ਹਨ ਅਤੇ ਉਹ ਕਿਵੇਂ ਪ੍ਰਬੰਧਨ ਕਰਦੇ ਹਨ, ਤਾਂ ਪ੍ਰਧਾਨ ਮੰਤਰੀ ਨੇ ਲੈਕਸ ਫ੍ਰਿਡਮੈਨ ਦਾ ਪ੍ਰਧਾਨ ਮੰਤਰੀ ਪ੍ਰਤੀ ਸਤਿਕਾਰ ਦੇ ਪ੍ਰਤੀਕ ਵਜੋਂ ਵਰਤ ਰੱਖਣ ਲਈ ਧੰਨਵਾਦ ਪ੍ਰਗਟ ਕੀਤਾ। ਸ਼੍ਰੀ ਮੋਦੀ ਨੇ ਕਿਹਾ, ਭਾਰਤ ਵਿੱਚ, ਧਾਰਮਿਕ ਪਰੰਪਰਾਵਾਂ ਰੋਜ਼ਾਨਾ ਜੀਵਨ ਨਾਲ ਗਹਿਰਾਈ ਨਾਲ ਜੁੜੀਆਂ ਹੋਈਆਂ ਹਨ, ਉਨ੍ਹਾਂ ਨੇ ਅੱਗੇ ਕਿਹਾ ਕਿ ਹਿੰਦੂ ਧਰਮ ਸਿਰਫ਼ ਰਸਮਾਂ ਬਾਰੇ ਨਹੀਂ ਹੈ ਬਲਕਿ ਜੀਵਨ ਨੂੰ ਦਰਸਾਉਣ ਵਾਲਾ ਇੱਕ ਦਰਸ਼ਨ ਹੈ, ਜਿਵੇਂ ਕਿ ਭਾਰਤ ਦੀ ਮਾਣਯੋਗ ਸੁਪਰੀਮ ਕੋਰਟ ਦੁਆਰਾ ਇਸ ਦੀ ਵਿਆਖਿਆ ਕੀਤੀ ਗਈ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵਰਤ ਅਨੁਸ਼ਾਸਨ ਪੈਦਾ ਕਰਨ ਅਤੇ ਅੰਦਰੂਨੀ ਅਤੇ ਬਾਹਰੀ ਖ਼ੁਦੀ ਨੂੰ ਸੰਤੁਲਿਤ ਕਰਨ ਦਾ ਇੱਕ ਸਾਧਨ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਰਤ ਰੱਖਣ ਨਾਲ ਇੰਦਰੀਆਂ ਤੇਜ਼ ਹੁੰਦੀਆਂ ਹਨ, ਜਿਸ ਨਾਲ ਉਹ ਵਧੇਰੇ ਸੰਵੇਦਨਸ਼ੀਲ ਅਤੇ ਜਾਗਰੂਕ ਹੋ ਜਾਂਦੀਆਂ ਹਨ। ਉਨ੍ਹਾਂ ਨੇ ਦੇਖਿਆ ਕਿ ਵਰਤ ਦੌਰਾਨ, ਕੋਈ ਵੀ ਸੂਖਮ ਖੁਸ਼ਬੂਆਂ ਅਤੇ ਵੇਰਵਿਆਂ ਨੂੰ ਹੋਰ ਸਪਸ਼ਟ ਰੂਪ ਵਿੱਚ ਮਹਿਸੂਸ ਕਰ ਸਕਦਾ ਹੈ। ਉਨ੍ਹਾਂ ਇਹ ਵੀ ਉਜਾਗਰ ਕੀਤਾ ਕਿ ਵਰਤ ਰੱਖਣ ਨਾਲ ਸੋਚਣ ਦੀ ਪ੍ਰਕਿਰਿਆ ਤੇਜ਼ ਹੁੰਦੀ ਹੈ, ਨਵੇਂ ਦ੍ਰਿਸ਼ਟੀਕੋਣ ਮਿਲਦੇ ਹਨ ਅਤੇ ਨਿਵੇਕਲੀ ਸੋਚ ਨੂੰ ਉਤਸ਼ਾਹ ਮਿਲਦਾ ਹੈ। ਸ਼੍ਰੀ ਮੋਦੀ ਨੇ ਸਪਸ਼ਟ ਕੀਤਾ ਕਿ ਵਰਤ ਰੱਖਣ ਦਾ ਮਤਲਬ ਸਿਰਫ਼ ਭੋਜਨ ਤੋਂ ਪਰਹੇਜ਼ ਕਰਨਾ ਨਹੀਂ ਹੈ; ਇਸ ਵਿੱਚ ਤਿਆਰੀ ਅਤੇ ਡੀਟੌਕਸੀਫਿਕੇਸ਼ਨ ਦੀ ਇੱਕ ਵਿਗਿਆਨਕ ਪ੍ਰਕਿਰਿਆ ਸ਼ਾਮਲ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਕਈ ਦਿਨ ਪਹਿਲਾਂ ਤੋਂ ਆਯੁਰਵੈਦਿਕ ਅਤੇ ਯੋਗ ਅਭਿਆਸਾਂ ਦੀ ਪਾਲਣਾ ਕਰਕੇ ਆਪਣੇ ਸਰੀਰ ਨੂੰ ਵਰਤ ਲਈ ਤਿਆਰ ਕਰਦੇ ਹਨ ਅਤੇ ਇਸ ਸਮੇਂ ਦੌਰਾਨ ਹਾਈਡ੍ਰੇਸ਼ਨ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹਨ। ਇੱਕ ਵਾਰ ਵਰਤ ਸ਼ੁਰੂ ਹੋਣ ਤੋਂ ਬਾਅਦ, ਉਹ ਇਸ ਨੂੰ ਸ਼ਰਧਾ ਅਤੇ ਸਵੈ-ਅਨੁਸ਼ਾਸਨ ਦੇ ਇੱਕ ਕਾਰਜ ਵਜੋਂ ਵੇਖਦੇ ਹਨ, ਜਿਸ ਨਾਲ ਗਹਿਰਾ ਆਤਮ-ਨਿਰੀਖਣ ਅਤੇ ਧਿਆਨ ਕੇਂਦ੍ਰਿਤ ਹੁੰਦਾ ਹੈ। ਪ੍ਰਧਾਨ ਮੰਤਰੀ ਨੇ ਸਾਂਝਾ ਕੀਤਾ ਕਿ ਉਨ੍ਹਾਂ ਦੇ ਵਰਤ ਰੱਖਣ ਦੇ ਅਭਿਆਸ ਦੀ ਸ਼ੁਰੂਆਤ ਨਿਜੀ ਅਨੁਭਵ ਤੋਂ ਹੋਈ ਸੀ, ਜੋ ਉਨ੍ਹਾਂ ਦੇ ਸਕੂਲ ਦੇ ਦਿਨਾਂ ਦੌਰਾਨ ਮਹਾਤਮਾ ਗਾਂਧੀ ਦੁਆਰਾ ਪ੍ਰੇਰਿਤ ਇੱਕ ਅੰਦੋਲਨ ਨਾਲ ਸ਼ੁਰੂ ਹੋਈ ਸੀ। ਉਨ੍ਹਾਂ ਨੇ ਆਪਣੇ ਪਹਿਲੇ ਵਰਤ ਦੌਰਾਨ ਊਰਜਾ ਅਤੇ ਜਾਗਰੂਕਤਾ ਦਾ ਉਛਾਲ਼ ਮਹਿਸੂਸ ਕੀਤਾ, ਜਿਸ ਨੇ ਉਨ੍ਹਾਂ ਨੂੰ ਇਸ ਦੀ ਪਰਿਵਰਤਨਸ਼ੀਲ ਸ਼ਕਤੀ ਬਾਰੇ ਯਕੀਨ ਦਿਵਾਇਆ। ਉਨ੍ਹਾਂ ਨੇ ਉਜਾਗਰ ਕੀਤਾ ਕਿ ਵਰਤ ਰੱਖਣ ਨਾਲ ਉਨ੍ਹਾਂ ਦੇ ਵਿਚਾਰ ਵਧੇਰੇ ਸੁਤੰਤਰ ਅਤੇ ਰਚਨਾਤਮਕ ਤੌਰ 'ਤੇ ਵਹਿੰਦੇ ਹਨ, ਜਿਸ ਲਈ ਇਹ ਆਪਣੇ ਆਪ ਨੂੰ ਪ੍ਰਗਟ ਕਰਨ ਦਾ ਇੱਕ ਸ਼ਾਨਦਾਰ ਅਨੁਭਵ ਪ੍ਰਦਾਨ ਕਰਦੇ ਹਨ।The World This Week on India
December 24th, 11:59 am
India’s footprint on the global stage this week has been marked by a blend of diplomatic engagements, economic aspirations, cultural richness, and strategic initiatives.The World This Week on India
December 17th, 04:23 pm
In a week filled with notable achievements and international recognition, India has once again captured the world’s attention for its advancements in various sectors ranging from health innovations and space exploration to climate action and cultural influence on the global stage.