New India's resolve helped overcome the 21st century's biggest energy crisis: PM Modi in Balotra, Rajasthan
July 04th, 12:50 pm
Addressing a public gathering in Balotra, Rajasthan, PM Modi highlighted Rajasthan's development journey, including the dedication of the Rajasthan Refinery, expansion of connectivity, water projects, renewable energy and employment initiatives. He also spoke about India's efforts to ensure energy security during the global crisis and reaffirmed the government's commitment to a self-reliant India.PM Modi launches multiple development projects worth around ₹1.06 lakh crore in Balotra, Rajasthan
July 04th, 12:30 pm
Addressing a public gathering in Balotra, Rajasthan, PM Modi highlighted Rajasthan's development journey, including the dedication of the Rajasthan Refinery, expansion of connectivity, water projects, renewable energy and employment initiatives. He also spoke about India's efforts to ensure energy security during the global crisis and reaffirmed the government's commitment to a self-reliant India.Joint Statement between Ministry of Petroleum and Natural Gas of the Republic of India and the Ministry of Economy, Trade, and Industry of Japan on Energy Resilience
July 02nd, 10:04 pm
PM Modi and Japanese Prime Minister Sanae Takaichi endorsed a Joint Statement on Energy Resilience, reaffirming India and Japan's commitment to strengthen energy security amid evolving geopolitical challenges. The partnership focuses on strategic petroleum reserves, resilient energy supply chains, maritime energy transport, institutional collaboration and closer coordination to ensure stable and affordable energy.ਉੱਤਰ ਪ੍ਰਦੇਸ਼ ਵਿੱਚ ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਪਹਿਲੇ ਪੜਾਅ ਦੇ ਉਦਘਾਟਨ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
March 28th, 12:15 pm
ਉਦਘਾਟਨ ਹੋ ਗਿਆ? ਉਦਘਾਟਨ ਹੋ ਗਿਆ? ਨਹੀਂ, ਅਜੇ ਅੱਧਾ ਕੰਮ ਹੋਇਆ ਹੈ। ਮੈਂ ਸਿਰਫ਼ ਉਹ ਪਰਦਾ ਹਟਾਇਆ ਹੈ, ਪਰ ਮੈਂ ਅੱਜ ਚਾਹੁੰਦਾ ਹਾਂ ਕਿ ਇਸ ਏਅਰਪੋਰਟ ਦਾ ਉਦਘਾਟਨ ਇੱਥੇ ਜੋ ਵੀ ਮੌਜੂਦ ਹਨ, ਤੁਸੀਂ ਸਾਰੇ ਕਰੋ, ਅਤੇ ਇਸ ਲਈ ਤੁਸੀਂ ਆਪਣਾ ਮੋਬਾਈਲ ਫੋਨ ਕੱਢੋ, ਆਪਣੇ ਮੋਬਾਈਲ ਫੋਨ ਦੀ ਫਲੈਸ਼ ਲਾਈਟ ਜਗਾਓ ਅਤੇ ਤੁਸੀਂ ਇਸ ਦਾ ਉਦਘਾਟਨ ਕਰ ਰਹੇ ਹੋ। ਤੁਸੀਂ ਦੀਵਾ ਜਗਾ ਕੇ ਇੱਥੇ ਮੌਜੂਦ ਹਰ ਵਿਅਕਤੀ, ਅੱਜ ਇਸ ਏਅਰਪੋਰਟ ਦਾ ਉਦਘਾਟਨ ਕਰ ਰਿਹਾ ਹੈ। ਇਹ ਤੁਹਾਡੀ ਅਮਾਨਤ ਹੈ, ਇਹ ਤੁਹਾਡਾ ਭਵਿੱਖ ਹੈ, ਇਹ ਤੁਹਾਡੀ ਮਿਹਨਤ ਹੈ ਅਤੇ ਇਸ ਲਈ ਇਸ ਦਾ ਉਦਘਾਟਨ ਵੀ ਤੁਹਾਡੇ ਹੱਥਾਂ ਨਾਲ ਹੋ ਰਿਹਾ ਹੈ, ਤੁਸੀਂ ਭਾਰਤ ਮਾਤਾ ਦੀ ਜੈ ਬੋਲ ਕੇ, ਹੱਥ ਉੱਪਰ ਕਰਕੇ, ਫਲੈਸ਼ ਲਾਈਟ ਪੂਰੀ ਤਰ੍ਹਾਂ ਦਿਖਾਓ। ਭਾਰਤ ਮਾਤਾ ਦੀ ਜੈ। ਭਾਰਤ ਮਾਤਾ ਦੀ ਜੈ। ਭਾਰਤ ਮਾਤਾ ਦੀ ਜੈ। ਬਹੁਤ-ਬਹੁਤ ਧੰਨਵਾਦ। ਹੁਣ ਉਦਘਾਟਨ ਹੋ ਗਿਆ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਲਗਭਗ 11,200 ਕਰੋੜ ਰੁਪਏ ਦੇ ਨਿਵੇਸ਼ ਨਾਲ ਵਿਕਸਿਤ ਕੀਤੇ ਗਏ ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਪਹਿਲੇ ਪੜਾਅ ਦਾ ਉਦਘਾਟਨ ਕੀਤਾ
March 28th, 12:00 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਜੇਵਰ ਸਥਿਤ ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ ਕੀਤਾ। ਇਸ ਮੌਕੇ ਆਪਣੀ ਖ਼ੁਸ਼ੀ ਅਤੇ ਮਾਣ ਪ੍ਰਗਟ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਤੋਂ 'ਵਿਕਸਿਤ ਉੱਤਰ ਪ੍ਰਦੇਸ਼, ਵਿਕਸਿਤ ਭਾਰਤ ਅਭਿਆਨ' ਵਿੱਚ ਇੱਕ ਨਵਾਂ ਅਧਿਆਇ ਸ਼ੁਰੂ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਸਭ ਤੋਂ ਵੱਡਾ ਰਾਜ ਹੁਣ ਅੰਤਰਰਾਸ਼ਟਰੀ ਹਵਾਈ ਅੱਡਿਆਂ ਦੀ ਸਭ ਤੋਂ ਵੱਧ ਗਿਣਤੀ ਵਾਲੇ ਰਾਜਾਂ ਵਿੱਚੋਂ ਇੱਕ ਬਣ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਦੋਹਰੀ ਖ਼ੁਸ਼ੀ ਹੈ, ਪਹਿਲੀ ਇਸ ਹਵਾਈ ਅੱਡੇ ਦੀ ਨੀਂਹ ਰੱਖਣ ਅਤੇ ਹੁਣ ਇਸ ਦਾ ਉਦਘਾਟਨ ਕਰਨ ’ਤੇ, ਅਤੇ ਦੂਜੀ ਇਸ ਸ਼ਾਨਦਾਰ ਹਵਾਈ ਅੱਡੇ ਦਾ ਨਾਮ ਉੱਤਰ ਪ੍ਰਦੇਸ਼ ਨਾਲ ਜੁੜਨ ’ਤੇ। ਸ਼੍ਰੀ ਮੋਦੀ ਨੇ ਕਿਹਾ, ਇਹ ਉਹੀ ਰਾਜ ਹੈ ਜਿਸ ਨੇ ਮੈਨੂੰ ਆਪਣਾ ਪ੍ਰਤੀਨਿਧੀ ਚੁਣਿਆ ਅਤੇ ਸੰਸਦ ਮੈਂਬਰ ਬਣਾਇਆ, ਅਤੇ ਹੁਣ ਇਸ ਦੀ ਪਛਾਣ ਇਸ ਸ਼ਾਨਦਾਰ ਹਵਾਈ ਅੱਡੇ ਨਾਲ ਜੁੜ ਗਈ ਹੈ।ਪੱਛਮ ਏਸ਼ੀਆ ਵਿੱਚ ਚਲ ਰਹੇ ਸੰਘਰਸ਼ ‘ਤੇ ਰਾਜ ਸਭਾ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
March 24th, 02:05 pm
ਪੱਛਮ ਏਸ਼ੀਆ ਵਿੱਚ ਚੱਲ ਰਹੀ ਜੰਗ ਅਤੇ ਉਸ ਤੋਂ ਬਣੀਆਂ ਪਰਿਸਥਿਤੀਆਂ ਤੋਂ ਅਸੀਂ ਸਾਰੇ ਜਾਣੂ ਹਾਂ। ਮੈਂ ਅੱਜ ਸੰਸਦ ਦੇ ਉੱਚ ਸਦਨ ਦੇ ਸਾਹਮਣੇ ਅਤੇ ਦੇਸ਼ ਵਾਸੀਆਂ ਦੇ ਸਾਹਮਣੇ ਇਨ੍ਹਾਂ ਗੰਭੀਰ ਪਰਿਸਥਿਤੀਆਂ 'ਤੇ ਸਰਕਾਰ ਦਾ ਪੱਖ ਸਾਂਝਾ ਕਰਨ ਲਈ ਹਾਜ਼ਰ ਹੋਇਆ ਹਾਂ। ਪੱਛਮ ਏਸ਼ੀਆ ਵਿੱਚ ਚੱਲ ਰਹੀ ਇਸ ਜੰਗ ਨੂੰ ਤਿੰਨ ਹਫ਼ਤਿਆਂ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ। ਇਸ ਜੰਗ ਨੇ ਪੂਰੇ ਵਿਸ਼ਵ ਵਿੱਚ ਗੰਭੀਰ ਊਰਜਾ ਸੰਕਟ ਪੈਦਾ ਕਰ ਦਿੱਤਾ ਹੈ। ਭਾਰਤ ਲਈ ਵੀ ਇਹ ਸਥਿਤੀ ਚਿੰਤਾਜਨਕ ਹੈ। ਇਸ ਜੰਗ ਨਾਲ ਸਾਡੇ ਵਪਾਰ ਦੇ ਰਸਤੇ ਪ੍ਰਭਾਵਿਤ ਹੋ ਰਹੇ ਹਨ। ਇਸ ਨਾਲ ਪੈਟਰੋਲ, ਡੀਜ਼ਲ, ਗੈਸ ਅਤੇ ਫਰਟੀਲਾਈਜ਼ਰ ਵਰਗੀਆਂ ਜ਼ਰੂਰੀ ਚੀਜ਼ਾਂ ਦੀ ਨਿਯਮਤ ਸਪਲਾਈ ਪ੍ਰਭਾਵਿਤ ਹੋ ਰਹੀ ਹੈ। ਖਾੜੀ ਦੇਸ਼ਾਂ ਵਿੱਚ ਕਰੀਬ ਇੱਕ ਕਰੋੜ ਭਾਰਤੀ ਰਹਿੰਦੇ ਹਨ, ਉੱਥੇ ਕੰਮ ਕਰਦੇ ਹਨ। ਉਨ੍ਹਾਂ ਦੇ ਜੀਵਨ ਅਤੇ ਰੋਜ਼ੀ-ਰੋਟੀ ਦੀ ਸੁਰੱਖਿਆ ਵੀ ਭਾਰਤ ਲਈ ਬਹੁਤ ਵੱਡੀ ਚਿੰਤਾ ਹੈ। ਹੋਰਮੁਜ਼ ਸਟ੍ਰੇਟ ਵਿੱਚ ਦੁਨੀਆ ਦੇ ਕਈ ਜਹਾਜ਼ ਫਸੇ ਹੋਏ ਹਨ, ਉਨ੍ਹਾਂ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਭਾਰਤੀ ਕਰੂ ਮੈਂਬਰ ਹਨ। ਇਹ ਵੀ ਭਾਰਤ ਲਈ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੈ। ਅਜਿਹੇ ਮੁਸ਼ਕਲ ਹਾਲਾਤ ਵਿੱਚ ਜ਼ਰੂਰੀ ਹੈ ਕਿ ਭਾਰਤ ਦੀ ਸੰਸਦ ਦੇ ਇਸ ਉੱਚ ਸਦਨ ਤੋਂ ਸ਼ਾਂਤੀ ਅਤੇ ਸੰਵਾਦ ਦੀ ਇਕਜੁੱਟ ਆਵਾਜ਼ ਪੂਰੇ ਵਿਸ਼ਵ ਵਿੱਚ ਜਾਵੇ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪੱਛਮੀ ਏਸ਼ੀਆ ਵਿੱਚ ਚੱਲ ਰਹੀ ਟਕਰਾਅ ਦੀ ਸਥਿਤੀ 'ਤੇ ਰਾਜ ਸਭਾ ਨੂੰ ਸੰਬੋਧਨ ਕੀਤਾ
March 24th, 02:00 pm
ਮੈਂ ਦੇਸ਼ ਦੇ ਕਿਸਾਨਾਂ ਨੂੰ ਇੱਕ ਵਾਰ ਫਿਰ ਭਰੋਸਾ ਦਿਲਾਉਣਾ ਚਾਹੁੰਦਾ ਹਾਂ ਕਿ ਸਰਕਾਰ ਹਰ ਚੁਣੌਤੀ ਦੇ ਹੱਲ ਲਈ ਉਨ੍ਹਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ: ਪ੍ਰਧਾਨ ਮੰਤਰੀਅਸਾਮ ਦੇ ਗੋਲਾਘਾਟ ਵਿੱਚ ਪੌਲੀਪ੍ਰੋਪਾਇਲੀਨ ਪਲਾਂਟ ਦਾ ਨੀਂਹ ਪੱਥਰ ਰੱਖਣ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ
September 14th, 03:30 pm
ਭਾਰਤ ਮਾਤਾ ਕੀ ਜੈ! ਅਸਾਮ ਦੇ ਲੋਕਪ੍ਰਿਯ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਸਰਬਾਨੰਦ ਸੋਨੋਵਾਲ ਜੀ, ਹਰਦੀਪ ਸਿੰਘ ਪੁਰੀ ਜੀ, ਅਸਾਮ ਸਰਕਾਰ ਦੇ ਮੰਤਰੀਗਣ, ਸਾਂਸਦ ਅਤੇ ਵਿਧਾਇਕਗਣ ਅਤੇ ਵਿਸ਼ਾਲ ਸੰਖਿਆ ਵਿੱਚ ਆਏ ਹੋਏ ਮੇਰੇ ਭਰਾਵੋ ਅਤੇ ਭੈਣੋਂ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਸਾਮ ਦੇ ਗੋਲਾਘਾਟ ਵਿੱਚ ਬਾਇਓਇਥੇਨੌਲ ਪਲਾਂਟ ਦਾ ਉਦਘਾਟਨ ਕੀਤਾ, ਪੌਲੀਪ੍ਰੋਪਾਇਲੀਨ ਯੂਨਿਟ ਦੀ ਨੀਂਹ ਰੱਖੀ
September 14th, 03:00 pm
ਸਵੱਛ ਊਰਜਾ ਨੂੰ ਉਤਸ਼ਾਹਿਤ ਕਰਨ ਅਤੇ ਜੈਵਿਕ ਈਂਧਣ 'ਤੇ ਨਿਰਭਰਤਾ ਘਟਾਉਣ ਦੇ ਉਦੇਸ਼ ਨਾਲ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਸਾਮ ਦੇ ਗੋਲਾਘਾਟ ਵਿਖੇ ਨੁਮਾਲੀਗੜ੍ਹ ਰਿਫਾਇਨਰੀ ਲਿਮਿਟੇਡ (ਐੱਨਆਰਐੱਲ) ਵਿਖੇ ਅਸਾਮ ਬਾਇਓਇਥੇਨੌਲ ਪਲਾਂਟ ਦਾ ਉਦਘਾਟਨ ਕੀਤਾ ਅਤੇ ਪੌਲੀਪ੍ਰੋਪਾਇਲੀਨ ਪਲਾਂਟ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ 'ਤੇ ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸਾਰੇ ਨਾਗਰਿਕਾਂ ਅਤੇ ਅਸਾਮ ਦੇ ਲੋਕਾਂ ਨੂੰ ਸ਼ਰੋਦੀਆ ਦੁਰਗਾ ਪੂਜਾ ਦੇ ਮੌਕੇ 'ਤੇ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਮਹਾਨ ਅਧਿਆਤਮਿਕ ਸ਼ਖਸੀਅਤ ਸ੍ਰੀਮੰਤ ਸ਼ੰਕਰਦੇਵ ਦੀ ਜਨਮ ਵਰ੍ਹੇਗੰਢ ਦੀ ਮਹੱਤਤਾ ਨੂੰ ਸਵੀਕਾਰ ਕੀਤਾ ਅਤੇ ਸਤਿਕਾਰਯੋਗ ਗੁਰੂਜਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ।ਯਸ਼ੋਭੂਮੀ, ਦਿੱਲੀ ਵਿਖੇ ਸੈਮੀਕੌਨ ਇੰਡੀਆ 2025 ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
September 02nd, 10:40 am
ਕੇਂਦਰੀ ਕੈਬਨਿਟ ਦੇ ਮੇਰੇ ਸਾਥੀ ਅਸ਼ਵਿਨੀ ਵੈਸ਼ਣਵ ਜੀ, ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਜੀ, ਓਡੀਸ਼ਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਜੀ, ਕੇਂਦਰੀ ਰਾਜ ਮੰਤਰੀ ਜਿਤਿਨ ਪ੍ਰਸਾਦ ਜੀ, ਸੈਮੀ ਦੇ ਪ੍ਰੈਜ਼ੀਡੈਂਟ ਅਜਿਤ ਮਨੋਚਾ ਜੀ, ਦੇਸ਼-ਵਿਦੇਸ਼ ਤੋਂ ਆਏ ਸੈਮੀਕੰਡਕਟਰ industry ਦੇ CEOs, ਅਤੇ ਉਨ੍ਹਾਂ ਦੇ ਸਹਿਯੋਗੀ, ਵੱਖ-ਵੱਖ ਦੇਸ਼ਾਂ ਤੋਂ ਇੱਥੇ ਮੌਜੂਦ ਸਾਡੇ ਮਹਿਮਾਨ, ਸਟਾਰਟ-ਅੱਪਸ ਨਾਲ ਜੁੜੇ ਉੱਦਮੀ, ਵੱਖ-ਵੱਖ ਪ੍ਰਦੇਸ਼ਾਂ ਤੋਂ ਆਏ ਮੇਰੇ ਯੁਵਾ ਵਿਦਿਆਰਥੀ ਸਾਥੀ, ਦੇਵੀਓ ਅਤੇ ਸੱਜਣੋਂ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਸੈਮੀਕੌਨ ਇੰਡੀਆ 2025 ਦਾ ਉਦਘਾਟਨ ਕੀਤਾ
September 02nd, 10:15 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਸਥਿਤ ਯਸ਼ੋਭੂਮੀ ਵਿੱਚ ਭਾਰਤ ਦੇ ਸੈਮੀਕੰਡਕਟਰ ਈਕੋਸਿਸਟਮ ਨੂੰ ਗਤੀ ਦੇਣ ਦੇ ਉਦੇਸ਼ ਨਾਲ ਆਯੋਜਿਤ “ਸੈਮੀਕੌਨ ਇੰਡੀਆ 2025” ਦਾ ਉਦਘਾਟਨ ਕੀਤਾ। ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੇਸ਼-ਵਿਦੇਸ਼ ਦੇ ਸੈਮੀਕੰਡਕਟਰ ਉਦਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੀ ਸ਼ਿਰਕਤ ‘ਤੇ ਉਨ੍ਹਾਂ ਦਾ ਆਭਾਰ ਵਿਅਕਤ ਕੀਤਾ। ਉਨ੍ਹਾਂ ਨੇ ਵੱਖ-ਵੱਖ ਦੇਸ਼ਾਂ ਤੋਂ ਆਏ ਵਿਸ਼ੇਸ਼ ਮਹਿਮਾਨਾਂ, ਸਟਾਰਟਅੱਪਸ ਨਾਲ ਜੁੜੇ ਉਦਮੀਆਂ ਅਤੇ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਤੋਂ ਆਏ ਨੌਜਵਾਨ ਵਿਦਿਆਰਥੀਆਂ ਦਾ ਸੁਆਗਤ ਕੀਤਾ।ਓਡੀਸ਼ਾ ਰਾਜ ਸਰਕਾਰ ਦਾ ਇੱਕ ਵਰ੍ਹਾ ਪੂਰੇ ਹੋਣ ਦੇ ਅਵਸਰ 'ਤੇ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
June 20th, 04:16 pm
ਓਡੀਸ਼ਾ ਦੇ ਰਾਜਪਾਲ ਹਰੀ ਬਾਬੂ ਜੀ, ਸਾਡੇ ਲੋਕਪ੍ਰਿਯ ਮੁੱਖ ਮੰਤਰੀ ਮੋਹਨ ਚਰਣ ਮਾਝੀ ਜੀ, ਕੇਂਦਰੀ ਕੈਬਨਿਟ ਵਿੱਚ ਮੇਰੇ ਸਹਿਯੋਗੀ ਜੁਏਲ ਓਰਾਂਵ ਜੀ, ਧਰਮੇਂਦਰ ਪ੍ਰਧਾਨ ਜੀ, ਅਸ਼ਵਿਨੀ ਵੈਸ਼ਣਵ ਜੀ, ਓਡੀਸ਼ਾ ਦੇ ਉਪ-ਮੁਖ ਮੰਤਰੀ ਕਨਕ ਵਰਧਨ ਸਿੰਘ ਦੇਵ ਜੀ, ਪ੍ਰਵਾਤੀ ਪਰੀਦਾ ਜੀ, ਰਾਜ ਸਰਕਾਰ ਦੇ ਹੋਰ ਮੰਤਰੀਗਣ, ਸਾਂਸਦ ਅਤੇ ਵਿਧਾਇਕਗਣ ਅਤੇ ਓਡੀਸ਼ਾ ਦੇ ਮੇਰੇ ਸਾਰੇ ਭਾਈਓ ਅਤੇ ਭੈਣੋਂ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਓਡੀਸ਼ਾ ਸਰਕਾਰ ਦੇ ਇੱਕ ਸਾਲ ਪੂਰੇ ਹੋਣ ਦੀ ਯਾਦ ਵਿੱਚ 18,600 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ
June 20th, 04:15 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭੁਵਨੇਸ਼ਵਰ ਵਿਖੇ ਓਡੀਸ਼ਾ ਸਰਕਾਰ ਦੇ ਇੱਕ ਸਾਲ ਪੂਰੇ ਹੋਣ ਦੀ ਯਾਦ ਵਿੱਚ ਰਾਜ ਪੱਧਰੀ ਸਮਾਗਮ ਦੀ ਪ੍ਰਧਾਨਗੀ ਕੀਤੀ। ਓਡੀਸ਼ਾ ਦੇ ਸੰਪੂਰਨ ਵਿਕਾਸ ਪ੍ਰਤੀ ਆਪਣੀ ਵਚਨਬੱਧਤਾ ਦੇ ਅਨੁਸਾਰ, ਪ੍ਰਧਾਨ ਮੰਤਰੀ ਨੇ ਪੀਣ ਵਾਲੇ ਪਾਣੀ, ਸਿੰਚਾਈ, ਖੇਤੀਬਾੜੀ ਬੁਨਿਆਦੀ ਢਾਂਚਾ, ਸਿਹਤ ਬੁਨਿਆਦੀ ਢਾਂਚਾ, ਪੇਂਡੂ ਸੜਕਾਂ ਅਤੇ ਪੁਲਾਂ, ਰਾਸ਼ਟਰੀ ਰਾਜਮਾਰਗਾਂ ਦੇ ਭਾਗਾਂ ਅਤੇ ਇੱਕ ਨਵੀਂ ਰੇਲਵੇ ਲਾਈਨ ਸਮੇਤ ਮਹੱਤਵਪੂਰਨ ਖੇਤਰਾਂ ਨੂੰ ਕਵਰ ਕਰਨ ਵਾਲੇ 18,600 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਿਆ।ਰਾਇਜ਼ਿੰਗ ਨੌਰਥ ਈਸਟ ਇਨਵੈਸਟਰਸ ਸਮਿਟ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
May 23rd, 11:00 am
ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਾਥੀ ਜਯੋਤਿਰਾਦਿੱਤਿਆ ਸਿੰਧੀਆ ਜੀ, ਸੁਕਾਂਤਾ ਮਜੂਮਦਾਰ ਜੀ, ਮਣੀਪੁਰ ਦੇ ਰਾਜਪਾਲ ਅਜੈ ਭੱਲਾ ਜੀ, ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸ਼ਵ ਸ਼ਰਮਾ ਜੀ, ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੂ ਜੀ, ਤ੍ਰਿਪੁਰਾ ਦੇ ਮੁੱਖ ਮੰਤਰੀ ਮਾਣਿਕ ਸਾਹਾ ਜੀ, ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ ਜੀ, ਸਿੱਕਿਮ ਦੇ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਜੀ, ਨਾਗਾਲੈਂਡ ਦੇ ਮੁੱਖ ਮੰਤਰੀ ਨੇਫਿਊ ਰਿਓ ਜੀ, ਮਿਜ਼ੋਰਮ ਦੇ ਮੁੱਖ ਮੰਤਰੀ ਲਾਲਦੁਹੋਮਾ ਜੀ, ਸਾਰੇ ਇੰਡਸਟ੍ਰੀ ਲੀਡਰਸ, ਇਨਵੈਸਟਰਸ, ਦੇਵੀਓ ਅਤੇ ਸੱਜਣੋਂ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਇਜ਼ਿੰਗ ਨੌਰਥ ਈਸਟ ਇਨਵੈਸਟਰਸ ਸਮਿਟ 2025 ਦਾ ਉਦਘਾਟਨ ਕੀਤਾ
May 23rd, 10:30 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਰਾਇਜ਼ਿੰਗ ਨੌਰਥ ਈਸਟ ਇਨਵੈਸਟਰਸ ਸਮਿਟ 2025 ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਸਮਾਗਮ ਵਿੱਚ ਉਪਸਥਿਤ ਸਾਰੇ ਪਤਵੰਤਿਆਂ ਦਾ ਹਾਰਦਿਕ ਸੁਆਗਤ ਕਰਦੇ ਹੋਏ ਨੌਰਥ-ਈਸਟ ਖੇਤਰ ਦੇ ਭਵਿੱਖ ‘ਤੇ ਗਰਵ (ਮਾਣ), ਉਤਸ਼ਾਹ ਅਤੇ ਅਪਾਰ ਵਿਸ਼ਵਾਸ ਵਿਅਕਤ ਕੀਤਾ। ਉਨ੍ਹਾਂ ਨੇ ਭਾਰਤ ਮੰਡਪਮ ਵਿੱਚ ਹਾਲ ਹੀ ਵਿੱਚ ਆਯੋਜਿਤ ਅਸ਼ਟਲਕਸ਼ਮੀ ਮਹੋਤਸਵ (Ashtalakshmi Mahotsav) ਨੂੰ ਯਾਦ ਕਰਦੇ ਹੋਏ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਅੱਜ ਦਾ ਸਮਾਗਮ ਨੌਰਥ-ਈਸਟ ਵਿੱਚ ਨਿਵੇਸ਼ ਦਾ ਉਤਸਵ ਹੈ। ਪ੍ਰਧਾਨ ਮੰਤਰੀ ਨੇ ਸਮਿਟ ਵਿੱਚ ਉਦਯੋਗ ਜਗਤ ਪ੍ਰਮੁੱਖਾਂ ਦੀ ਮਹੱਤਵਪੂਰਨ ਉਪਸਥਿਤੀ ਦਾ ਉਲੇਖ ਕਰਦੇ ਹੋਏ ਖੇਤਰ ਵਿੱਚ ਅਵਸਰਾਂ ਨੂੰ ਲੈ ਕੇ ਉਨ੍ਹਾਂ ਦੇ ਉਤਸ਼ਾਹ ‘ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਸਾਰੇ ਮੰਤਰਾਲਿਆਂ ਅਤੇ ਰਾਜ ਸਰਕਾਰਾਂ ਨੂੰ ਵਧਾਈਆਂ ਦਿੰਦੇ ਹੋਏ ਨਿਵੇਸ਼ ਦੇ ਅਨੁਕੂਲ ਮਾਹੌਲ ਬਣਾਉਣ ਵਿੱਚ ਉਨ੍ਹਾਂ ਦੇ ਪ੍ਰਯਾਸਾਂ ਦੀ ਸ਼ਲਾਘਾ ਕੀਤੀ। ਆਪਣੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਰਾਇਜ਼ਿੰਗ ਨੌਰਥ ਈਸਟ ਇਨਵੈਸਟਰਸ ਸਮਿਟ ਦੀ ਪ੍ਰਸ਼ੰਸਾ ਕਰਦੇ ਹੋਏ ਖੇਤਰ ਦੇ ਨਿਰੰਤਰ ਵਿਕਾਸ ਅਤੇ ਸਮ੍ਰਿੱਧੀ ਦੀ ਦਿਸ਼ਾ ਵਿੱਚ ਆਪਣੀ ਪ੍ਰਤੀਬੱਧਤਾ ਦੁਹਰਾਈ।ਕੈਬਨਿਟ ਨੇ ਈਥੇਨੌਲ ਮਿਸ਼ਰਿਤ ਪੈਟਰੋਲ (ਈਬੀਪੀ-EBP) ਪ੍ਰੋਗਰਾਮ ਦੇ ਤਹਿਤ ਪਬਲਿਕ ਸੈਕਟਰ ਦੀਆਂ ਤੇਲ ਮਾਰਕਿਟਿੰਗ ਕੰਪਨੀਆਂ (ਓਐੱਮਸੀਜ਼-OMCs) ਦੁਆਰਾ ਈਥੇਨੌਲ ਦੀ ਖਰੀਦ ਵਿਵਸਥਾ ਨੂੰ ਮਨਜ਼ੂਰੀ ਦਿੱਤੀ- ਈਥੇਨੌਲ ਸਪਲਾਈ ਸਾਲ (ਈਐੱਸਵਾਈ- ESY) 2024-25 ਦੇ ਲਈ ਪਬਲਿਕ ਸੈਕਟਰ ਦੀਆਂ ਤੇਲ ਮਾਰਕਿਟਿੰਗ ਕੰਪਨੀਆਂ ਨੂੰ ਸਪਲਾਈ ਦੇ ਲਈ ਈਥੇਨੌਲ ਦੀ ਕੀਮਤ ਵਿੱਚ ਸੰਸ਼ੋਧਨ
January 29th, 03:04 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ (ਸੀਸੀਈਏ-CCEA) ਨੇ ਕੇਂਦਰ ਸਰਕਾਰ ਦੇ ਈਥੇਨੌਲ ਮਿਸ਼ਰਿਤ ਪੈਟੋਰਲ (ਈਬੀਪੀ-EBP) ਪ੍ਰੋਗਰਾਮ ਦੇ ਤਹਿਤ 1 ਨਵੰਬਰ, 2024 ਤੋਂ 31 ਅਕਤੂਬਰ 2025 ਤੱਕ ਈਥੇਨੌਲ ਸਪਲਾਈ ਸਾਲ (ਈਐੱਸਵਾਈ-ESY) 2024-25 ਦੇ ਲਈ ਪਬਲਿਕ ਸੈਕਟਰ ਦੀਆਂ ਤੇਲ ਮਾਰਕਿਟਿੰਗ ਕੰਪਨੀਆਂ (ਓਐੱਮਸੀਜ਼-OMCs) ਦੇ ਲਈ ਈਥੇਨੌਲ ਖਰੀਦ ਮੁੱਲ ਵਿੱਚ ਸੰਸ਼ੋਧਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਈਥੇਨੌਲ ਸਪਲਾਈ ਸਾਲ 2024-25 (1 ਨਵੰਬਰ 2024 ਤੋਂ 31 ਅਕਤੂਬਰ 2025) ਦੇ ਲਈ ਸੀ-ਹੈਵੀ ਮੋਲੈਸਿਜ਼(C Heavy Molasses-ਸੀਰਾ) (ਸੀਐੱਚਐੱਮ-CHM) ਤੋਂ ਪ੍ਰਾਪਤ ਈਬੀਪੀ (EBP) ਪ੍ਰੋਗਰਾਮ ਦੇ ਲਈ ਈਥੇਨੌਲ ਦੀ ਐਕਸ-ਮਿੱਲ ਕੀਮਤ 56.58 ਰੁਪਏ ਪ੍ਰਤੀ ਲੀਟਰ ਤੋਂ 57.97 ਰੁਪਏ ਪ੍ਰਤੀ ਲੀਟਰ ਤੈ ਕੀਤੀ ਗਈ ਹੈ।ਮਹਾਰਾਸ਼ਟਰ ਦੇ ਵਰਧਾ ਵਿੱਚ ਰਾਸ਼ਟਰੀ ‘ਪੀਐੱਮ ਵਿਸ਼ਵਕਰਮਾ’ ਪ੍ਰੋਗਰਾਮ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
September 20th, 11:45 am
ਦੋ ਦਿਨ ਪਹਿਲਾਂ ਹੀ ਅਸੀਂ ਸਾਰਿਆਂ ਨੇ ਵਿਸ਼ਵਕਰਮਾ ਪੂਜਾ ਦਾ ਉਤਸਵ ਮਨਾਇਆ ਹੈ। ਅਤੇ ਅੱਜ, ਵਰਧਾ ਦੀ ਪਵਿੱਤਰ ਧਰਤੀ ‘ਤੇ ਅਸੀਂ ਪੀਐੱਮ ਵਿਸ਼ਵਕਰਮਾ ਯੋਜਨਾ ਦੀ ਸਫਲਤਾ ਦਾ ਉਤਸਵ ਮਨਾ ਰਹੇ ਹਾਂ। ਅੱਜ ਇਹ ਦਿਨ ਇਸ ਲਈ ਵੀ ਖਾਸ ਹੈ, ਕਿਉਂਕਿ 1932 ਵਿੱਚ ਅੱਜ ਦੇ ਦਿਨ ਮਹਾਤਮਾ ਗਾਂਧੀ ਜੀ ਨੇ ਅਛੂਤਤਾ ਦੇ ਖਿਲਾਫ ਅਭਿਯਾਨ ਸ਼ੁਰੂ ਕੀਤਾ ਸੀ। ਅਜਿਹੇ ਵਿੱਚ ਵਿਸ਼ਵਕਰਮਾ ਯੋਜਨਾ ਦੇ ਇੱਕ ਸਾਲ ਪੂਰੇ ਹੋਣ ਦਾ ਇਹ ਉਤਸਵ, ਬਿਨੋਬਾ ਭਾਵੇ ਜੀ ਦੀ ਇਹ ਸਾਧਨਾ ਸਥਲੀ, ਮਹਾਤਮਾ ਗਾਂਧੀ ਜੀ ਦੀ ਕਰਮਭੂਮੀ, ਵਰਧਾ ਦੀ ਇਹ ਧਰਤੀ, ਇਹ ਉਪਲਬਧੀ ਅਤੇ ਪ੍ਰੇਰਣਾ ਦਾ ਅਜਿਹਾ ਸੰਗਮ ਹੈ, ਜੋ ਵਿਕਸਿਤ ਭਾਰਤ ਦੇ ਸਾਡੇ ਸੰਕਲਪਾਂ ਨੂੰ ਨਵੀਂ ਊਰਜਾ ਦੇਵੇਗਾ। ਵਿਸ਼ਵਕਰਮਾ ਯੋਜਨਾ ਦੇ ਜ਼ਰੀਏ ਅਸੀਂ ਸ਼੍ਰਮ ਤੋਂ ਸਮ੍ਰਿੱਧੀ, ਇਸ ਦਾ ਕੌਸ਼ਲ ਨਾਲ ਬਿਹਤਰ ਕੱਲ੍ਹ ਦਾ ਜੋ ਸੰਕਲਪ ਲਿਆ ਹੈ, ਵਰਧਾ ਵਿੱਚ ਬਾਪੂ ਦੀਆਂ ਪ੍ਰੇਰਣਾਵਾਂ ਸਾਡੇ ਉਨ੍ਹਾਂ ਸੰਕਲਪਾਂ ਨੂੰ ਸਿੱਧੀ ਤੱਕ ਲੈ ਜਾਣ ਦਾ ਮਾਧਿਅਮ ਬਣਨਗੀਆਂ। ਮੈਂ ਇਸ ਯੋਜਨਾ ਨਾਲ ਜੁੜੇ ਸਾਰੇ ਲੋਕਾਂ, ਦੇਸ਼ ਭਰ ਦੇ ਸਾਰੇ ਲਾਭਾਰਥੀਆਂ ਨੂੰ ਇਸ ਅਵਸਰ ‘ਤੇ ਵਧਾਈ ਦਿੰਦਾ ਹਾਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਹਾਰਾਸ਼ਟਰ ਦੇ ਵਰਧਾ, ਵਿੱਚ ਨੈਸ਼ਨਲ ਪੀਐੱਮ ਵਿਸ਼ਵਕਰਮਾ ਪ੍ਰੋਗਰਾਮ ਨੂੰ ਸੰਬੋਧਨ ਕੀਤਾ
September 20th, 11:30 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਹਾਰਾਸ਼ਟਰ ਦੇ ਵਰਧਾ ਵਿੱਚ ਨੈਸ਼ਨਲ ਪੀਐੱਮ ਵਿਸ਼ਵਕਰਮਾ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ‘ਆਚਾਰਿਆ ਚਾਣਕਯ ਕੌਸ਼ਲਯ ਵਿਕਾਸ ਯੋਜਨਾ’ ਅਤੇ ‘ਪੁਣਯਸ਼ਲੋਕ ਅਹਿਲਯਾਬਾਈ ਹੋਲਕਰ ਮਹਿਲਾ ਸਟਾਰਟਅੱਪ ਸਕੀਮ’ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਪੀਐੱਮ ਵਿਸ਼ਵਕਰਮਾ ਦੇ ਲਾਭਪਾਤਰੀਆਂ ਨੂੰ ਸਰਟੀਫਿਕੇਟਸ ਅਤੇ ਲੋਨ ਜਾਰੀ ਕੀਤੇ ਅਤੇ ਪੀਐੱਮ ਵਿਸ਼ਵਕਰਮਾ ਦੇ ਤਹਿਤ ਪ੍ਰੋਗਰੈੱਸ ਦਾ ਇੱਕ ਵਰ੍ਹਾ ਪੂਰਾ ਹੋਣ ਨੂੰ ਯਾਦਗਾਰ ਬਣਾਉਣ ਦੇ ਲਈ ਸਮਰਪਿਤ ਇੱਕ ਸਮਾਰਕ ਡਾਕ ਟਿਕਟ ਵੀ ਜਾਰੀ ਕੀਤੀ। ਸ਼੍ਰੀ ਮੋਦੀ ਨੇ ਮਹਾਰਾਸ਼ਟਰ ਦੇ ਅਮਰਾਵਤੀ ਵਿੱਚ “ਪੀਐੱਮ ਮੈਗਾ ਇੰਟੇਗ੍ਰੇਟਿਡ ਟੈਕਸਟਾਈਲ ਰੀਜ਼ਨ ਐਂਡ ਅਪੈਰਲ (ਪੀਐੱਮ ਮਿਤ੍ਰ) ਪਾਰਕ ਦਾ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨੇ ਇਸ ਮੌਕੇ ‘ਤੇ ਆਯੋਜਿਤ ਪ੍ਰਦਰਸ਼ਨੀ ਦਾ ਦੌਰਾ ਕੀਤਾ।ਅਰੁਣਾਚਲ ਪ੍ਰਦੇਸ਼ ਵਿੱਚ ਵਿਕਸਿਤ ਭਾਰਤ-ਵਿਕਸਿਤ ਨੌਰਥ ਈਸਟ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
March 09th, 11:09 am
ਅਰੁਣਾਚਲ ਪ੍ਰਦੇਸ਼, ਮਣੀਪੁਰ, ਮੇਘਾਲਿਆ, ਨਾਗਾਲੈਂਡ, ਸਿੱਕਿਮ ਅਤੇ ਤ੍ਰਿਪੁਰਾ ਦੇ ਰਾਜਪਾਲ ਮਹੋਦਯ ਅਤੇ ਮੁੱਖ ਮੰਤਰੀ ਗਣ, ਕੇਂਦਰੀ ਕੈਬਨਿਟ ਦੇ ਮੇਰੇ ਸਾਥੀ, ਰਾਜਾਂ ਦੇ ਮੰਤਰੀਗਣ, ਸਾਂਸਦ ਸਾਥੀ, ਸਾਰੇ ਵਿਧਾਇਕ ਗਣ, ਹੋਰ ਸਾਰੇ ਜਨਪ੍ਰਤੀਨਿਧੀ ਅਤੇ ਇਨ੍ਹਾਂ ਸਾਰੇ ਰਾਜਾਂ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ!ਪ੍ਰਧਾਨ ਮੰਤਰੀ ਨੇ ਅਰੁਣਾਚਲ ਪ੍ਰਦੇਸ਼ ਦੇ ਈਟਾਨਗਰ ਵਿੱਚ ਵਿਕਸਿਤ ਭਾਰਤ ਵਿਕਸਿਤ ਉੱਤਰ-ਪੂਰਬ ਪ੍ਰੋਗਰਾਮ (Viksit Bharat Viksit North East Program ) ਨੂੰ ਸੰਬੋਧਨ ਕੀਤਾ
March 09th, 10:46 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਰੁਣਾਚਲ ਪ੍ਰਦੇਸ਼ ਦੇ ਈਟਾਨਗਰ ਵਿੱਚ ਵਿਕਸਿਤ ਭਾਰਤ-ਵਿਕਸਿਤ ਉੱਤਰ-ਪੂਰਬ ਪ੍ਰੋਗਰਾਮ (Viksit Bharat Viksit North East Program) ਨੂੰ ਸੰਬੋਧਨ ਕੀਤਾ। ਸ਼੍ਰੀ ਮੋਦੀ ਨੇ ਮਣੀਪੁਰ, ਮੇਘਾਲਿਆ, ਨਾਗਾਲੈਂਡ, ਸਿੱਕਿਮ, ਤ੍ਰਿਪੁਰਾ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਲਗਭਗ 55,600 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਨ ਕੀਤਾ, ਰਾਸ਼ਟਰ ਨੂੰ ਸਮਰਪਿਤ ਕੀਤੇ ਅਤੇ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਸੇਲਾ ਸੁਰੰਗ ਨੂੰ ਭੀ ਰਾਸ਼ਟਰ ਨੂੰ ਸਮਰਪਿਤ ਕੀਤਾ ਅਤੇ ਲਗਭਗ 10,000 ਕਰੋੜ ਰੁਪਏ ਦੀ ਉੱਨਤੀ ਸਕੀਮ (UNNATI scheme) ਲਾਂਚ ਕੀਤੀ। ਅੱਜ ਦੇ ਵਿਕਾਸ ਪ੍ਰੋਜੈਕਟਾਂ ਵਿੱਚ ਰੇਲ, ਸੜਕ, ਸਿਹਤ, ਆਵਾਸ, ਸਿੱਖਿਆ, ਸੀਮਾ ‘ਤੇ ਢਾਂਚਾਗਤ ਵਿਕਾਸ, ਆਈਟੀ, ਬਿਜਲੀ, ਤੇਲ ਤੇ ਗੈਸ ਜਿਹੇ ਹੋਰ ਖੇਤਰ ਸ਼ਾਮਲ ਹਨ।