ਕੈਬਨਿਟ ਨੇ ਕੋਲਸੇਤੂ ਵਿੰਡੋ ਨੂੰ ਮਨਜ਼ੂਰੀ ਦਿੱਤੀ: ਵਿਭਿੰਨ ਉਦਯੋਗਿਕ ਉਪਯੋਗਾਂ ਅਤੇ ਨਿਰਯਾਤ ਲਈ ਕੋਲਾ ਲਿੰਕੇਜ ਦੀ ਨਿਲਾਮੀ, ਜਿਸ ਨਾਲ ਉਚਿਤ/ਨਿਰਪੱਖ ਪਹੁੰਚ ਅਤੇ ਸੰਸਾਧਨਾਂ ਦੇ ਸਹੀ ਉਪਯੋਗ ਨੂੰ ਯਕੀਨੀ ਬਣਾਉਣਾ ਹੋਵੇਗਾ

December 12th, 04:18 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਦੀ ਕੇਂਦਰੀ ਕੈਬਨਿਟ ਕਮੇਟੀ ਨੇ ਅੱਜ ਨਿਰਵਿਘਨ, ਕੁਸ਼ਲ ਅਤੇ ਪਾਰਦਰਸ਼ੀ ਵਰਤੋਂ (ਕੋਲਸੇਤੂ) ਲਈ ਕੋਲਾ ਲਿੰਕੇਜ ਦੀ ਨਿਲਾਮੀ ਦੀ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨੀਤੀ ਵਿੱਚ, ਕਿਸੇ ਵੀ ਉਦਯੋਗਿਕ ਵਰਤੋਂ ਅਤੇ ਨਿਰਯਾਤ ਲਈ ਕੋਲੇ ਦੀ ਵਰਤੋਂ ਕਰਨ ਲਈ ਕੋਲਸੇਤੂ ਵਿੰਡੋ ਨਾਮ ਦੀ ਇੱਕ ਨਵੀਂ ਵਿੰਡੋ ਬਣਾਈ ਗਈ ਹੈ, ਜਿਸ ਨੂੰ NRS ਲਿੰਕੇਜ ਨੀਤੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇਹ ਨਵੀਂ ਨੀਤੀ ਸਰਕਾਰ ਦੁਆਰਾ ਕੀਤੇ ਜਾ ਰਹੇ ਕੋਲਾ ਖੇਤਰ ਦੇ ਸੁਧਾਰਾਂ ਦੀ ਲੜੀ ਵਿੱਚ ਵਾਧਾ ਕਰਦੀ ਹੈ।