ਪ੍ਰਧਾਨ ਮੰਤਰੀ ਦੀ ਸੇਸ਼ੇਲਸ ਦੀ ਸਰਕਾਰੀ ਯਾਤਰਾ
June 28th, 08:30 pm
27 ਤੋਂ 29 ਜੂਨ, 2026 ਤੱਕ ਸੇਸ਼ੇਲਸ ਦੀ ਆਪਣੀ ਸਰਕਾਰੀ ਯਾਤਰਾ ਦੇ ਤਹਿਤ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਸੇਸ਼ੇਲਸ ਦੇ ਰਾਸ਼ਟਰਪਤੀ ਮਹਾਮਹਿਮ ਡਾ. ਪੈਟ੍ਰਿਕ ਹਰਮੀਨੀ ਨੇ ਅੱਜ ਮਾਹੇ ਟਾਪੂ ਦੇ ਵਿਕਟੋਰੀਆ ਸਥਿਤ ਸਟੇਟ ਹਾਊਸ ਵਿੱਚ ਅਧਿਕਾਰਤ ਗੱਲਬਾਤ ਕੀਤੀ।ਸਿੱਟਿਆਂ ਦੀ ਸੂਚੀ: ਪ੍ਰਧਾਨ ਮੰਤਰੀ ਦਾ ਸੇਸ਼ੇਲਸ ਦਾ ਸਰਕਾਰੀ ਦੌਰਾ
June 28th, 08:17 pm
ਸੇਸ਼ੇਲਸ ਸਰਕਾਰ ਨੂੰ ਇੱਕ ਤੇਜ਼ ਰਫ਼ਤਾਰ ਗਸ਼ਤ ਵਾਹਨ ਦਾ ਤੋਹਫ਼ਾCabinet approves Price Stabilization Fund for Scheduled Indian Airlines towards ATF pricing
June 03rd, 03:12 pm
The Union Cabinet chaired by PM Modi has approved a ₹10,000 crore ATF price stabilisation support mechanism to shield Indian airlines from global fuel volatility amid the West Asia crisis. The move will help maintain stable air connectivity, reduce fare volatility, support regional routes under UDAN and strengthen aviation-linked sectors including tourism, logistics and hospitality.ਸਾਇਪ੍ਰਸ ਦੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਨੇ ਸਾਇਪ੍ਰਸ ਅਤੇ ਭਾਰਤ ਦੇ ਵਪਾਰਕ ਪ੍ਰਤੀਨਿਧੀਆਂ ਦੇ ਨਾਲ ਗੱਲਬਾਤ ਕੀਤੀ
June 16th, 02:17 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਾਇਪ੍ਰਸ ਦੇ ਰਾਸ਼ਟਰਪਤੀ ਮਹਾਮਹਿਮ ਨਿਕੋਸ ਕ੍ਰਿਸਟੋਡੌਲਿਡੇਸ ਦੇ ਨਾਲ ਅੱਜ ਲਿਮਾਸੋਲ ਵਿੱਚ ਸਾਇਪ੍ਰਸ ਅਤੇ ਭਾਰਤ ਦੇ ਵਪਾਰਕ ਪ੍ਰਤੀਨਿਧੀਆਂ ਦੇ ਨਾਲ ਰਾਉਂਡ ਟੇਬਲ ਗੱਲਬਾਤ ਕੀਤੀ। ਪ੍ਰਤੀਭਾਗੀਆਂ ਵਿੱਚ ਬੈਂਕਿੰਗ, ਵਿੱਤੀ ਸੰਸਥਾਵਾਂ, ਮੈਨੂਫੈਕਚਰਿੰਗ, ਰੱਖਿਆ, ਲੌਜਿਸਟਿਕਸ, ਸਮੁੰਦਰੀ, ਸ਼ਿਪਿੰਗ, ਟੈਕਨੋਲੋਜੀ, ਇਨੋਵੇਸ਼ਨ, ਡਿਜੀਟਲ ਟੈਕਨੋਲੋਜੀ, ਏਆਈ, ਆਈਟੀ ਸੇਵਾਵਾਂ, ਟੂਰਿਜ਼ਮ ਅਤੇ ਗਤੀਸ਼ੀਲਤਾ ਜਿਹੇ ਵਿਵਿਧ ਖੇਤਰਾਂ ਦੇ ਪ੍ਰਤੀਨਿਧੀ ਸ਼ਾਮਲ ਸਨ।ਸਾਇਪ੍ਰਸ ਵਿੱਚ ਭਾਰਤ-ਸਾਇਪ੍ਰਸ ਬਿਜ਼ਨਸ ਰਾਊਂਡਟੇਬਲ ਮੀਟਿੰਗ ਦੇ ਦੌਰਾਨ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਦਾ ਮੂਲ-ਪਾਠ
June 15th, 11:10 pm
ਸਭ ਤੋਂ ਪਹਿਲੇ ਮੈਂ ਰਾਸ਼ਟਰਪਤੀ ਜੀ ਦਾ ਆਭਾਰ ਵਿਅਕਤ ਕਰਨਾ ਚਾਹੁੰਦਾ ਹਾਂ ਕਿ ਅੱਜ ਉਹ ਖ਼ੁਦ ਏਅਰਪੋਰਟ ‘ਤੇ ਮੈਨੂੰ ਰਿਸੀਵ ਕਰਨ ਦੇ ਲਈ ਆਏ ਸਨ। ਬਿਜ਼ਨਸ ਲੀਡਰਸ ਦੇ ਨਾਲ ਇਤਨਾ ਬੜਾ ਰਾਊਂਡਟੇਬਲ ਉਨ੍ਹਾਂ ਨੇ ਆਰਗੇਨਾਇਜ਼ ਕੀਤਾ, ਮੈਂ ਇਸ ਦੇ ਲਈ ਬਹੁਤ ਆਭਾਰੀ ਹਾਂ। ਉਨ੍ਹਾਂ ਨੇ ਮੇਰੇ ਲਈ ਅਤੇ ਸਾਡੀ ਪਾਰਟਨਰਸ਼ਿਪ ਦੇ ਲਈ ਜੋ ਸਕਾਰਾਤਮਕ ਵਿਚਾਰ ਰੱਖੇ ਹਨ, ਮੈਂ ਇਸ ਦੇ ਲਈ ਭੀ ਤੁਹਾਡਾ ਹਿਰਦੇ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ।ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਵਰਲਡ ਏਅਰ ਟ੍ਰਾਂਸਪੋਰਟ ਸਮਿਟ ਦੇ ਪਲੀਨਰੀ (ਸੰਪੂਰਨ) ਸੈਸ਼ਨ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
June 02nd, 05:34 pm
ਕੇਂਦਰ ਵਿੱਚ ਮੇਰੇ ਸਹਿਯੋਗੀ ਰਾਮਮੋਹਨ ਨਾਇਡੂ ਜੀ, ਮੁਰਲੀਧਰ ਮੋਹੋਲ ਜੀ, IATA ਬੋਰਡ ਆਵ੍ ਗਵਰਨਰਸ ਦੇ ਚੇਅਰਮੈਨ ਪੀਟਰ ਐਲਬਰਸ ਜੀ, IATA ਦੇ ਡਾਇਰੈਕਟਰ ਜਨਰਲ ਵਿਲੀ ਵਾਲਸ਼ ਜੀ, ਇੰਡੀਗੋ ਦੇ ਮੈਨੇਜਿੰਗ ਡਾਇਰੈਕਟਰ ਰਾਹੁਲ ਭਾਟੀਆ ਜੀ, ਹੋਰ ਸਾਰੇ ਮਹਾਨੁਭਾਵ, ਦੇਵੀਓ ਅਤੇ ਸੱਜਣੋਂ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਈਏਟੀਏ (IATA) ਦੀ 81ਵੀਂ ਵਾਰਸ਼ਿਕ ਜਨਰਲ ਮੀਟਿੰਗ ਅਤੇ ਵਰਲਡ ਏਅਰ ਟ੍ਰਾਂਸਪੋਰਟ ਸਮਿਟ (World Air Transport Summit) ਦੇ ਸੰਪੂਰਨ ਸੈਸ਼ਨ (plenary Session) ਨੂੰ ਸੰਬੋਧਨ ਕੀਤਾ
June 02nd, 05:00 pm
ਵਿਸ਼ਵ ਪੱਧਰੀ ਹਵਾਈ ਇਨਫ੍ਰਾਸਟ੍ਰਕਚਰ ਵਿਕਸਿਤ ਕਰਨ ਅਤੇ ਕਨੈਕਟਿਵਿਟੀ ਵਧਾਉਣ ਦੀ ਆਪਣੀ ਪ੍ਰਤੀਬੱਧਤਾ ਦੇ ਅਨੁਰੂਪ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਭਾਰਤ ਮੰਡਪਮ ਵਿੱਚ ਇੰਟਰਨੈਸ਼ਨਲ ਏਅਰ ਟ੍ਰਾਂਸਪੋਰਟ ਐਸੋਸੀਏਸ਼ਨ (ਆਈਏਟੀਏ-IATA) ਦੀ 81ਵੀਂ ਵਾਰਸ਼ਿਕ ਜਨਰਲ ਮੀਟਿੰਗ (ਏਜੀਐੱਮ-AGM) ਅਤੇ ਵਰਲਡ ਏਅਰ ਟ੍ਰਾਂਸਪੋਰਟ ਸਮਿਟ (ਡਬਲਿਊਏਟੀਐੱਸ-WATS) ਦੇ ਸੰਪੂਰਨ ਸੈਸ਼ਨ (plenary session) ਨੂੰ ਸੰਬੋਧਨ ਕੀਤਾ। ਭਾਰਤ ਮੰਡਪਮ (Bharat Mandapam), ਵਿੱਚ ਸਮਾਗਮ ਦੌਰਾਨ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਅਤਿਥੀਆਂ ਦਾ ਸੁਆਗਤ ਕੀਤਾ ਅਤੇ ਚਾਰ ਦਹਾਕਿਆਂ ਦੇ ਬਾਅਦ ਭਾਰਤ ਵਿੱਚ ਆਯੋਜਿਤ ਇਸ ਸਮਾਗਮ ਦੇ ਮਹੱਤਵ ‘ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਇਸ ਅਵਧੀ ਦੇ ਦੌਰਾਨ ਭਾਰਤ ਵਿੱਚ ਹੋਏ ਪਰਿਵਰਤਨਕਾਰੀ ਬਦਲਾਵਾਂ ‘ਤੇ ਜ਼ੋਰ ਦਿੰਦੇ ਹੋਏ ਦੱਸਿਆ ਕਿ ਅੱਜ ਦਾ ਭਾਰਤ ਪਹਿਲੇ ਤੋਂ ਕਿਤੇ ਅਧਿਕ ਆਤਮਵਿਸ਼ਵਾਸ ਨਾਲ ਭਰਿਆ ਹੋਇਆ ਹੈ। ਉਨ੍ਹਾਂ ਨੇ ਨਾ ਕੇਵਲ ਇੱਕ ਵਿਸ਼ਾਲ ਬਜ਼ਾਰ ਦੇ ਰੂਪ ਵਿੱਚ, ਬਲਕਿ ਨੀਤੀ ਅਗਵਾਈ, ਇਨੋਵੇਸ਼ਨ ਅਤੇ ਸਮਾਵੇਸ਼ੀ ਵਿਕਾਸ ਦੇ ਪ੍ਰਤੀਕ ਦੇ ਰੂਪ ਵਿੱਚ ਗਲੋਬਲ ਏਵੀਏਸ਼ਨ ਈਕੋਸਿਸਟਮ (global aviation ecosystem) ਵਿੱਚ ਭਾਰਤ ਦੀ ਭੂਮਿਕਾ ਬਾਰੇ ਦੱਸਿਆ। ਪ੍ਰਧਾਨ ਮੰਤਰੀ ਨੇ ਕਿਹਾ, “ਅੱਜ, ਭਾਰਤ ਸਪੇਸ-ਏਵੀਏਸ਼ਨ ਕਨਵਰਜੈਂਸ (space-aviation convergence) ਵਿੱਚ ਇੱਕ ਗਲੋਬਲ ਲੀਡਰ (global leader) ਦੇ ਰੂਪ ਵਿੱਚ ਉੱਭਰ ਰਿਹਾ ਹੈ।” ਉਨ੍ਹਾਂ ਨੇ ਇਹ ਭੀ ਕਿਹਾ ਕਿ ਸਿਵਲ ਏਵੀਏਸ਼ਨ ਸੈਕਟਰ ਵਿੱਚ ਪਿਛਲੇ ਦਹਾਕੇ ਵਿੱਚ ਇਤਿਹਾਸਿਕ ਪ੍ਰਗਤੀ ਹੋਈ ਹੈ, ਜਿਸ ਨੂੰ ਸਾਰੇ ਜਾਣਦੇ ਹਨ।ਹਰਿਆਣਾ ਦੇ ਹਿਸਾਰ ਹਵਾਈ ਅੱਡੇ ਦੇ ਨਵੇਂ ਟਰਮੀਨਲ ਭਵਨ ਦੇ ਨੀਂਹ ਪੱਥਰ ਰੱਖਣ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
April 14th, 11:00 am
ਹਰਿਆਣਾ ਦੇ ਹਿਸਾਰ ਹਵਾਈ ਅੱਡੇ ਦੇ ਨਵੇਂ ਟਰਮੀਨਲ ਭਵਨ ਦੇ ਨੀਂਹ ਪੱਥਰ ਰੱਖਣ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 410 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਹਿਸਾਰ ਹਵਾਈ ਅੱਡੇ ਦੇ ਨਵੇਂ ਟਰਮੀਨਲ ਭਵਨ ਦੀ ਨੀਂਹ ਰੱਖੀ
April 14th, 10:16 am
ਹਵਾਈ ਯਾਤਰਾ ਨੂੰ ਸਾਰਿਆਂ ਦੇ ਲਈ ਸੁਰੱਖਿਅਤ, ਕਿਫਾਇਤੀ ਅਤੇ ਸੁਲਭ ਬਣਾਉਣ ਦੀ ਆਪਣੀ ਪ੍ਰਤੀਬੱਧਤਾ ਦੇ ਅਨੁਰੂਪ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਹਰਿਆਣਾ ਦੇ ਹਿਸਾਰ ਵਿੱਚ ਮਹਾਰਾਜਾ ਅਗ੍ਰਸੇਨ ਹਵਾਈ ਅੱਡੇ ਦੇ ਨਵੇਂ ਟਰਮੀਨਲ ਭਵਨ ਦੀ ਨੀਂਹ ਰੱਖੀ, ਜਿਸ ‘ਤੇ 410 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਆਵੇਗੀ। ਉਪਸਥਿਤ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਹਰਿਆਣਾ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਦੀ ਤਾਕਤ, ਖੇਡ ਭਾਵਨਾ ਅਤੇ ਭਾਈਚਾਰੇ ਨੂੰ ਰਾਜ ਦੀ ਪਹਿਚਾਣ ਦੇ ਰੂਪ ਵਿੱਚ ਸਵੀਕਾਰ ਕੀਤਾ। ਉਨ੍ਹਾਂ ਨੇ ਇਸ ਵਿਅਸਤ ਫਸਲ ਦੇ ਮੌਸਮ ਦੌਰਾਨ ਅਸ਼ੀਰਵਾਦ ਦੇਣ ਦੇ ਲਈ ਵੱਡੀ ਸੰਖਿਆ ਵਿੱਚ ਉਪਸਥਿਤ ਲੋਕਾਂ ਦੇ ਪ੍ਰਤੀ ਆਭਾਰ ਵਿਅਕਤ ਕੀਤਾ।