ਪ੍ਰਧਾਨ ਮੰਤਰੀ ਮੋਦੀ ਦੇ ਮਨ ਕੀ ਬਾਤ ਪ੍ਰੋਗਰਾਮ ਦੇ ਲਈ ਆਪਣੇ ਵਿਚਾਰ ਅਤੇ ਸੁਝਾਅ ਭੇਜੋ!
December 05th, 07:31 am
ਪ੍ਰਧਾਨ ਮੰਤਰੀ ਮੋਦੀ ਐਤਵਾਰ 28 ਦਸੰਬਰ ਨੂੰ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੇ ਜ਼ਰੀਏ ਰਾਸ਼ਟਰ ਨੂੰ ਸੰਬੋਧਨ ਕਰਨਗੇ। ਇਸ ਪ੍ਰੋਗਰਾਮ ਦੇ ਲਈ ਤੁਸੀਂ ਵੀ ਆਪਣੇ ਵਿਚਾਰ ਅਤੇ ਸੁਝਾਅ ਸਾਂਝੇ ਕਰ ਸਕਦੇ ਹੋ। ਪ੍ਰਧਾਨ ਮੰਤਰੀ ਮੋਦੀ ਉਨ੍ਹਾਂ ਵਿੱਚੋਂ ਕੁਝ ਚੋਣਵੇਂ ਵਿਚਾਰਾਂ ਅਤੇ ਸੁਝਾਵਾਂ ਨੂੰ ਆਪਣੇ ਪ੍ਰੋਗਰਾਮ ਵਿੱਚ ਸ਼ਾਮਲ ਕਰਨਗੇ।ਨੁੱਕੜ ਨਾਟਕ ਤੋਂ ਲੈ ਕੇ ਰੀਲ ਮੇਕਿੰਗ ਤੱਕ— Gen Z ਬਣਿਆ ਕਾਸ਼ੀ ਤਾਮਿਲ ਸੰਗਮਮ ਦਾ ਨਵਾਂ ਚਿਹਰਾ
November 30th, 06:56 pm
ਦੋ ਦਸੰਬਰ ਨੂੰ ਸ਼ੁਰੂ ਹੋਣ ਵਾਲੇ ਕਾਸ਼ੀ ਤਾਮਿਲ ਸੰਗਮਮ 4.0 ਨੂੰ ਲੈ ਕੇ Gen Z ਵਿੱਚ ਖ਼ਾਸ ਉਤਸ਼ਾਹ ਦੇਖਿਆ ਜਾ ਰਿਹਾ ਹੈ, ਜੋ ਇਸ ਸਭਿਆਚਾਰਕ ਉਤਸ਼ਾਹ ਨੂੰ ਹੋਰ ਜੀਵਿਤ ਬਣਾ ਰਿਹਾ ਹੈ। ਇਹ ਸਮਾਗਮ ਕਾਸ਼ੀ ਅਤੇ ਤਾਮਿਲਨਾਡੂ ਦਰਮਿਆਨ ਪ੍ਰਾਚੀਨ ਸਭਿਆਚਾਰਕ ਅਤੇ ਭਾਸ਼ਾਈ ਸਬੰਧਾਂ ਨੂੰ ਇੱਕ ਨਵੇਂ ਯੁੱਗ ਦੀ ਨੌਜਵਾਨ ਊਰਜਾ ਨਾਲ ਜੋੜਨ ਦੀ ਕੋਸ਼ਿਸ਼ ਹੈ।'ਮਨ ਕੀ ਬਾਤ' ਲੋਕਾਂ ਦੇ ਸਮੂਹਿਕ ਯਤਨਾਂ ਨੂੰ ਜਨਤਾ ਸਾਹਮਣੇ ਲਿਆਉਣ ਲਈ ਇੱਕ ਸ਼ਾਨਦਾਰ ਪਲੈਟਫਾਰਮ ਹੈ: ਪ੍ਰਧਾਨ ਮੰਤਰੀ ਮੋਦੀ
November 30th, 11:30 am
ਇਸ ਮਹੀਨੇ ਦੀ ਮਨ ਕੀ ਬਾਤ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਨਵੰਬਰ ਦੇ ਮੁੱਖ ਸਮਾਗਮਾਂ ਨੂੰ ਉਜਾਗਰ ਕੀਤਾ, ਜਿਸ ਵਿੱਚ ਸੰਵਿਧਾਨ ਦਿਵਸ ਸਮਾਰੋਹ, ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ, ਅਯੁੱਧਿਆ ਵਿੱਚ ਧਰਮ ਧਵਜ ਲਹਿਰਾਉਣਾ, ਆਈਐੱਨਐੱਸ 'ਮਾਹੇ' ਦੀ ਸ਼ੁਰੂਆਤ ਅਤੇ ਕੁਰੂਕਸ਼ੇਤਰ ਵਿੱਚ ਅੰਤਰਰਾਸ਼ਟਰੀ ਗੀਤਾ ਮਹੋਤਸਵ ਸ਼ਾਮਲ ਹਨ। ਉਨ੍ਹਾਂ ਨੇ ਕਈ ਮਹੱਤਵਪੂਰਨ ਵਿਸ਼ਿਆਂ ਜਿਵੇਂ ਕਿ ਰਿਕਾਰਡ ਅਨਾਜ ਅਤੇ ਸ਼ਹਿਦ ਉਤਪਾਦਨ, ਭਾਰਤ ਦੀਆਂ ਖੇਡ ਸਫ਼ਲਤਾਵਾਂ, ਅਜਾਇਬ ਘਰ ਅਤੇ ਕੁਦਰਤੀ ਖੇਤੀ 'ਤੇ ਵੀ ਪ੍ਰਕਾਸ਼ ਪਾਇਆ। ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਕਾਸ਼ੀ-ਤਮਿਲ ਸੰਗਮ ਦਾ ਹਿੱਸਾ ਬਣਨ ਦੀ ਤਾਕੀਦ ਕੀਤੀ।30 ਨਵੰਬਰ 2025 ਨੂੰ ਮਨ ਕੀ ਬਾਤ ਸੁਣਨ ਲਈ ਟਿਊਨ ਇਨ ਕਰੋ
November 29th, 09:04 am
ਪ੍ਰਧਾਨ ਮੰਤਰੀ ਮੋਦੀ ਐਤਵਾਰ ਨੂੰ ਸਵੇਰੇ 11 ਵਜੇ 'ਮਨ ਕੀ ਬਾਤ' ਪ੍ਰੋਗਰਾਮ 'ਚ ਵਿਭਿੰਨ ਵਿਸ਼ਿਆਂ ਅਤੇ ਮੁੱਦਿਆਂ 'ਤੇ ਆਪਣੇ ਵਿਚਾਰ ਸਾਂਝੇ ਕਰਨਗੇ। ਨਰੇਂਦਰ ਮੋਦੀ ਐਪ 'ਤੇ 'ਮਨ ਕੀ ਬਾਤ' ਸੁਣਨ ਦੇ ਲਈ ਟਿਊਨ ਇਨ ਕਰੋ।ਆਂਧਰਾ ਪ੍ਰਦੇਸ਼ ਦੇ ਪੁੱਟਾਪਰਥੀ ਵਿੱਚ ਸ੍ਰੀ ਸੱਤਿਆ ਸਾਈਂ ਬਾਬਾ ਦੇ ਜਨਮ ਸ਼ਤਾਬਦੀ ਸਮਾਗਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
November 19th, 11:00 am
ਸ੍ਰੀ ਸੱਤਿਆ ਸਾਈਂ ਬਾਬਾ ਦਾ ਇਹ ਜਨਮ ਸ਼ਤਾਬਦੀ ਵਰ੍ਹਾ, ਸਾਡੀ ਪੀੜ੍ਹੀ ਲਈ ਸਿਰਫ਼ ਇੱਕ ਤਿਉਹਾਰ ਨਹੀਂ, ਇਹ ਇੱਕ ਵੱਡਾ ਵਰਦਾਨ ਹੈ। ਅੱਜ ਭਲੇ ਹੀ ਉਹ ਸਾਡੇ ਵਿੱਚ ਸਰੀਰਕ ਤੌਰ ’ਤੇ ਨਹੀਂ ਹਨ, ਪਰ ਉਨ੍ਹਾਂ ਦੀ ਸਿੱਖਿਆ, ਉਨ੍ਹਾਂ ਦਾ ਪ੍ਰੇਮ, ਉਨ੍ਹਾਂ ਦੀ ਸੇਵਾ ਭਾਵਨਾ, ਅੱਜ ਵੀ ਕਰੋੜਾਂ ਲੋਕਾਂ ਦਾ ਮਾਰਗ-ਦਰਸ਼ਨ ਕਰ ਰਹੀ ਹੈ। 140 ਤੋਂ ਜ਼ਿਆਦਾ ਦੇਸ਼ਾਂ ਵਿੱਚ ਲੱਖਾਂ ਜੀਵਨ, ਨਵੇਂ ਪ੍ਰਕਾਸ਼, ਨਵੀਂ ਦਿਸ਼ਾ, ਅਤੇ ਨਵੇਂ ਸੰਕਲਪ ਦੇ ਨਾਲ ਅੱਗੇ ਵੱਧ ਰਹੇ ਹਨ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਧਰਾਂ ਪ੍ਰਦੇਸ਼ ਦੇ ਪੁੱਟਾਪਰਥੀ ਵਿੱਚ ਸ਼੍ਰੀ ਸੱਤਿਆ ਸਾਈਂ ਬਾਬਾ ਦੇ ਜਨਮ ਸ਼ਤਾਬਦੀ ਸਮਾਗਮ ਨੂੰ ਸੰਬੋਧਨ ਕੀਤਾ
November 19th, 10:30 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਧਰਾਂ ਪ੍ਰਦੇਸ਼ ਦੇ ਪੁੱਟਾਪਰਥੀ ਵਿੱਚ ਭਗਵਾਨ ਸ਼੍ਰੀ ਸੱਤਿਆ ਸਾਈਂ ਬਾਬਾ ਦੇ ਜਨਮ ਸ਼ਤਾਬਦੀ ਸਮਾਗਮ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਸਾਈਂ ਰਾਮ ਨਾਲ ਕੀਤੀ ਅਤੇ ਕਿਹਾ ਕਿ ਪੁੱਟਾਪਰਥੀ ਦੀ ਪਵਿੱਤਰ ਧਰਤੀ 'ਤੇ ਤੁਹਾਡੇ ਸਾਰਿਆਂ ਦੇ ਵਿੱਚ ਮੌਜੂਦ ਹੋਣਾ ਇੱਕ ਭਾਵਨਾਤਮਕ ਅਤੇ ਅਧਿਆਤਮਿਕ ਅਹਿਸਾਸ ਹੈ। ਉਨ੍ਹਾਂ ਨੇ ਦੱਸਿਆ ਕਿ ਕੁਝ ਦੇਰ ਪਹਿਲਾਂ ਹੀ ਉਨ੍ਹਾਂ ਨੂੰ ਬਾਬਾ ਦੀ ਸਮਾਧੀ 'ਤੇ ਫੁੱਲ ਭੇਟ ਕਰਨ ਦਾ ਮੌਕਾ ਮਿਲਿਆ। ਸ਼੍ਰੀ ਮੋਦੀ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਬਾਬਾ ਦੇ ਚਰਨਾਂ 'ਤੇ ਮੱਥਾ ਟੇਕਣਾ ਅਤੇ ਉਨ੍ਹਾਂ ਦਾ ਪ੍ਰਾਪਤ ਕਰਨਾ ਹਮੇਸ਼ਾ ਦਿਲ ਨੂੰ ਡੂੰਘੀਆਂ ਭਾਵਨਾਵਾਂ ਨਾਲ ਭਰ ਦਿੰਦਾ ਹੈ।ਪ੍ਰਧਾਨ ਮੰਤਰੀ ਨੇ ਐੱਲਐੱਨਜੇਪੀ ਹਸਪਤਾਲ ਦਾ ਦੌਰਾ ਕੀਤਾ ਅਤੇ ਧਮਾਕਾ ਪੀੜਤਾਂ ਨਾਲ ਮੁਲਾਕਾਤ ਕੀਤੀ
November 12th, 03:21 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅੱਜ ਦਿੱਲੀ ਦੇ ਐੱਲਐੱਨਜੇਪੀ ਹਸਪਤਾਲ ਪਹੁੰਚੇ ਅਤੇ ਹਾਲ ਹੀ ਵਿੱਚ ਲਾਲ ਕਿਲ੍ਹੇ ਨੇੜੇ ਹੋਏ ਧਮਾਕੇ ਵਿੱਚ ਜ਼ਖ਼ਮੀ ਹੋਏ ਲੋਕਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਇਲਾਜ ਬਾਰੇ ਜਾਣਕਾਰੀ ਲਈ। ਸ਼੍ਰੀ ਮੋਦੀ ਨੇ ਜ਼ਖ਼ਮੀਆਂ ਦੇ ਛੇਤੀ ਅਤੇ ਪੂਰੀ ਤਰ੍ਹਾਂ ਤੰਦਰੁਸਤ ਹੋਣ ਦੀ ਪ੍ਰਾਰਥਨਾ ਵੀ ਕੀਤੀ।ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਦੇ 150 ਸਾਲ ਪੂਰੇ ਹੋਣ ’ਤੇ ਸਾਲ ਭਰ ਚੱਲਣ ਵਾਲੇ ਯਾਦਗਾਰੀ ਸਮਾਗਮ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
November 07th, 10:00 am
ਵੰਦੇ ਮਾਤਰਮ ਦੇ ਸਮੂਹਿਕ ਗਾਇਨ ਦਾ ਇਹ ਸ਼ਾਨਦਾਰ ਤਜਰਬਾ, ਇਹ ਸੱਚਮੁੱਚ ਪ੍ਰਗਟਾਵੇ ਤੋਂ ਪਰੇ ਹੈ। ਇੰਨੀਆਂ ਸਾਰੀਆਂ ਆਵਾਜ਼ਾਂ ਵਿੱਚ ਇੱਕ ਲੈਅ, ਇੱਕ ਸੁਰ, ਇੱਕ ਭਾਵ, ਇੱਕੋ ਜਿਹਾ ਰੋਮਾਂਚ, ਇੱਕੋ ਜਿਹਾ ਪ੍ਰਵਾਹ, ਅਜਿਹਾ ਤਾਲਮੇਲ, ਅਜਿਹੀ ਤਰੰਗ, ਇਸ ਊਰਜਾ ਨੇ ਦਿਲ ਨੂੰ ਧੜਕਾ ਦਿੱਤਾ ਹੈ। ਭਾਵਨਾਵਾਂ ਨਾਲ ਭਰੇ ਇਸੇ ਮਾਹੌਲ ਵਿੱਚ, ਮੈਂ ਆਪਣੀ ਗੱਲ ਨੂੰ ਅੱਗੇ ਵਧਾ ਰਿਹਾ ਹਾਂ। ਮੰਚ 'ਤੇ ਮੌਜੂਦ ਕੈਬਨਿਟ ਦੇ ਮੇਰੇ ਸਹਿਯੋਗੀ ਗਜੇਂਦਰ ਸਿੰਘ ਸ਼ੇਖਾਵਤ, ਦਿੱਲੀ ਦੇ ਉੱਪ ਰਾਜਪਾਲ ਵੀ. ਕੇ. ਸਕਸੈਨਾ, ਮੁੱਖ ਮੰਤਰੀ ਰੇਖਾ ਗੁਪਤਾ ਜੀ ਤੇ ਹੋਰ ਸਾਰੇ ਪਤਵੰਤੇ ਸੱਜਣੋ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਦੇ 150 ਸਾਲ ਪੂਰੇ ਹੋਣ ਮੌਕੇ ਇੱਕ ਸਾਲ ਤੱਕ ਚੱਲਣ ਵਾਲੇ ਯਾਦਗਾਰੀ ਸਮਾਗਮ ਦਾ ਉਦਘਾਟਨ ਕੀਤਾ
November 07th, 09:45 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਦੇ 150 ਸਾਲ ਪੂਰੇ ਹੋਣ ਮੌਕੇ ਸਾਲ ਭਰ ਚੱਲਣ ਵਾਲੇ ਯਾਦਗਾਰੀ ਸਮਾਗਮ ਦਾ ਉਦਘਾਟਨ ਕੀਤਾ। ਸ਼੍ਰੀ ਮੋਦੀ ਨੇ ਇਸ ਮੌਕੇ ਮੌਜੂਦ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵੰਦੇ ਮਾਤਰਮ ਸਿਰਫ਼ ਇੱਕ ਸ਼ਬਦ ਨਹੀਂ ਹੈ - ਇਹ ਇੱਕ ਮੰਤਰ ਹੈ, ਇੱਕ ਊਰਜਾ ਹੈ, ਇੱਕ ਸੁਪਨਾ ਹੈ ਅਤੇ ਇੱਕ ਪਵਿੱਤਰ ਸੰਕਲਪ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵੰਦੇ ਮਾਤਰਮ ਮਾਂ ਭਾਰਤੀ ਪ੍ਰਤੀ ਭਗਤੀ ਅਤੇ ਅਧਿਆਤਮਿਕ ਸਮਰਪਣ ਦਾ ਪ੍ਰਤੀਕ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸ਼ਬਦ ਸਾਨੂੰ ਸਾਡੇ ਇਤਿਹਾਸ ਨਾਲ ਜੋੜਦਾ ਹੈ, ਸਾਡੇ ਵਰਤਮਾਨ ਨੂੰ ਆਤਮ-ਵਿਸ਼ਵਾਸ ਨਾਲ ਭਰ ਦਿੰਦਾ ਹੈ ਅਤੇ ਸਾਡੇ ਭਵਿੱਖ ਨੂੰ ਇਹ ਵਿਸ਼ਵਾਸ ਦਿਵਾਉਣ ਦਾ ਹੌਸਲਾ ਦਿੰਦਾ ਹੈ ਕਿ ਕੋਈ ਵੀ ਸੰਕਲਪ ਪੂਰਾ ਹੋਣ ਤੋਂ ਪਰੇ ਨਹੀਂ ਹੈ, ਕੋਈ ਵੀ ਟੀਚਾ ਸਾਡੀ ਪਹੁੰਚ ਤੋਂ ਬਾਹਰ ਨਹੀਂ ਹੈ।ਪ੍ਰਧਾਨ ਮੰਤਰੀ ਮੋਦੀ ਦੇ ਮਨ ਕੀ ਬਾਤ ਪ੍ਰੋਗਰਾਮ ਦੇ ਲਈ ਆਪਣੇ ਵਿਚਾਰ ਅਤੇ ਸੁਝਾਅ ਭੇਜੋ!
November 05th, 09:44 am
ਪ੍ਰਧਾਨ ਮੰਤਰੀ ਮੋਦੀ ਐਤਵਾਰ 30ਨਵੰਬਰ ਨੂੰ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੇ ਜ਼ਰੀਏ ਰਾਸ਼ਟਰ ਨੂੰ ਸੰਬੋਧਨ ਕਰਨਗੇ। ਇਸ ਪ੍ਰੋਗਰਾਮ ਦੇ ਲਈ ਤੁਸੀਂ ਵੀ ਆਪਣੇ ਵਿਚਾਰ ਅਤੇ ਸੁਝਾਅ ਸਾਂਝੇ ਕਰ ਸਕਦੇ ਹੋ। ਪ੍ਰਧਾਨ ਮੰਤਰੀ ਮੋਦੀ ਉਨ੍ਹਾਂ ਵਿੱਚੋਂ ਕੁਝ ਚੋਣਵੇਂ ਵਿਚਾਰਾਂ ਅਤੇ ਸੁਝਾਵਾਂ ਨੂੰ ਆਪਣੇ ਪ੍ਰੋਗਰਾਮ ਵਿੱਚ ਸ਼ਾਮਲ ਕਰਨਗੇ।ਨਵਾ ਰਾਏਪੁਰ ਵਿੱਚ ਛੱਤੀਸਗੜ੍ਹ ਵਿਧਾਨ ਸਭਾ ਦੇ ਨਵੇਂ ਭਵਨ ਦੇ ਉਦਘਾਟਨ ਦੇ ਮੌਕੇ ’ਤੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
November 01st, 01:30 pm
ਛੱਤੀਸਗੜ੍ਹ ਦੇ ਰਾਜਪਾਲ ਰਮਨ ਡੇਕਾ ਜੀ, ਲੋਕ ਸਭਾ ਦੇ ਸਪੀਕਰ ਓਮ ਬਿਰਲਾ ਜੀ, ਛੱਤੀਸਗੜ੍ਹ ਵਿਧਾਨ ਸਭਾ ਦੇ ਸਪੀਕਰ, ਮੇਰੇ ਦੋਸਤ ਰਮਨ ਸਿੰਘ ਜੀ, ਰਾਜ ਦੇ ਮੁੱਖ ਮੰਤਰੀ ਵਿਸ਼ਨੂੰ ਦੇਵ ਸਾਏ ਜੀ, ਕੇਂਦਰ ਸਰਕਾਰ ਵਿੱਚ ਮੇਰੇ ਸਹਿਯੋਗੀ ਮੰਤਰੀ ਤੋਖਨ ਸਾਹੂ ਜੀ, ਉਪ ਮੁੱਖ ਮੰਤਰੀ ਵਿਜੇ ਸ਼ਰਮਾ ਜੀ, ਅਰੁਣ ਸਾਵ ਜੀ, ਰਾਜ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਚਰਨ ਦਾਸ ਮਹੰਤ ਜੀ, ਮੌਜੂਦ ਹੋਰ ਮੰਤਰੀ, ਜਨ ਪ੍ਰਤੀਨਿਧੀ ਅਤੇ ਮੌਜੂਦ ਭੈਣੋਂ ਅਤੇ ਭਰਾਵੋ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਛੱਤੀਸਗੜ੍ਹ ਦੇ ਨਵਾ ਰਾਏਪੁਰ ਵਿੱਚ ਛੱਤੀਸਗੜ੍ਹ ਵਿਧਾਨ ਸਭਾ ਦੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ
November 01st, 01:00 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਛੱਤੀਸਗੜ੍ਹ ਦੇ ਨਵਾ ਰਾਏਪੁਰ ਵਿੱਚ ਛੱਤੀਸਗੜ੍ਹ ਵਿਧਾਨ ਸਭਾ ਦੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਇਸ ਮੌਕੇ ’ਤੇ ਮੌਜੂਦ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਦਾ ਦਿਨ ਛੱਤੀਸਗੜ੍ਹ ਦੀ ਵਿਕਾਸ ਯਾਤਰਾ ਦੀ ਸੁਨਹਿਰੀ ਸ਼ੁਰੂਆਤ ਦਾ ਪ੍ਰਤੀਕ ਹੈ। ਉਨ੍ਹਾਂ ਨੇ ਕਿਹਾ ਕਿ ਇਹ ਉਨ੍ਹਾਂ ਲਈ ਨਿੱਜੀ ਤੌਰ 'ਤੇ ਬਹੁਤ ਖ਼ੁਸ਼ੀ ਦਾ ਅਤੇ ਮਹੱਤਵਪੂਰਨ ਦਿਨ ਹੈ। ਉਨ੍ਹਾਂ ਨੇ ਇਸ ਧਰਤੀ ਨਾਲ ਆਪਣੇ ਡੂੰਘੇ ਭਾਵਨਾਤਮਕ ਸਬੰਧ ਦਾ ਜ਼ਿਕਰ ਕੀਤਾ ਜੋ ਕਈ ਦਹਾਕਿਆਂ ਦਾ ਸਬੰਧ ਹੈ। ਇੱਕ ਪਾਰਟੀ ਵਰਕਰ ਵਜੋਂ ਇੱਥੇ ਬਿਤਾਏ ਆਪਣੇ ਸਮੇਂ ਨੂੰ ਯਾਦ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਛੱਤੀਸਗੜ੍ਹ ਵਿੱਚ ਬਹੁਤ ਸਮਾਂ ਬਿਤਾਇਆ ਅਤੇ ਬਹੁਤ ਕੁਝ ਸਿੱਖਿਆ। ਉਨ੍ਹਾਂ ਨੇ ਛੱਤੀਸਗੜ੍ਹ ਦੇ ਦ੍ਰਿਸ਼ਟੀਕੋਣ, ਇਸ ਨੂੰ ਬਣਾਉਣ ਦੇ ਸੰਕਲਪ ਅਤੇ ਉਸ ਸੰਕਲਪ ਦੀ ਪੂਰਤੀ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਹ ਛੱਤੀਸਗੜ੍ਹ ਦੇ ਪਰਿਵਰਤਨ ਦੇ ਹਰ ਪਲ ਦੇ ਗਵਾਹ ਰਹੇ ਹੈ। ਛੱਤੀਸਗੜ੍ਹ ਦੇ ਗਠਨ ਦੀ 25 ਸਾਲਾਂ ਦੀ ਯਾਤਰਾ ਦੇ ਇੱਕ ਮਹੱਤਵਪੂਰਨ ਪੜਾਅ ਅਤੇ ਇਸ ਪਲ ਦਾ ਹਿੱਸਾ ਬਣਨ ਦੇ ਮੌਕੇ ਲਈ ਉਨ੍ਹਾਂ ਨੇ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਨੇ ਸਿਲਵਰ ਜੁਬਲੀ ਸਮਾਗਮ ਦੇ ਮੌਕੇ 'ਤੇ ਕਿਹਾ ਕਿ ਸੂਬੇ ਦੇ ਲੋਕਾਂ ਲਈ ਨਵੀਂ ਵਿਧਾਨ ਸਭਾ ਇਮਾਰਤ ਦਾ ਉਦਘਾਟਨ ਕਰਨਾ ਉਨ੍ਹਾਂ ਲਈ ਇੱਕ ਸਨਮਾਨ ਦੀ ਗੱਲ ਹੈ। ਉਨ੍ਹਾਂ ਨੇ ਇਸ ਮੌਕੇ 'ਤੇ ਛੱਤੀਸਗੜ੍ਹ ਦੇ ਲੋਕਾਂ ਅਤੇ ਸੂਬਾ ਸਰਕਾਰ ਨੂੰ ਆਪਣੀਆਂ ਸ਼ੁਭਕਾਮਨਾਵਾਂ ਅਤੇ ਵਧਾਈਆਂ ਦਿੱਤੀਆਂ।ਨਵਾ ਰਾਏਪੁਰ ਵਿੱਚ ਸ਼ਾਂਤੀ ਸਿਖਰ- ਬ੍ਰਹਮ ਕੁਮਾਰੀਜ਼ ਮੈਡੀਟੇਸ਼ਨ ਸੈਂਟਰ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
November 01st, 11:15 am
ਵਿਕਸਿਤ ਭਾਰਤ ਦੀ ਇਸ ਮਹੱਤਵਪੂਰਨ ਯਾਤਰਾ ਵਿੱਚ ਬ੍ਰਹਮ-ਕੁਮਾਰੀਜ਼ ਵਰਗੀ ਸੰਸਥਾ ਦੀ ਬਹੁਤ ਵੱਡੀ ਭੂਮਿਕਾ ਹੈ। ਮੇਰੀ ਤਾਂ ਖ਼ੁਸ਼ਕਿਸਮਤੀ ਰਹੀ ਹੈ ਕਿ, ਮੈਂ ਦਹਾਕਿਆਂ ਤੋਂ ਤੁਹਾਡੇ ਸਾਰਿਆਂ ਨਾਲ ਜੁੜਿਆ ਹੋਇਆ ਹਾਂ। ਮੈਂ ਇੱਥੇ ਮਹਿਮਾਨ ਨਹੀਂ ਹਾਂ; ਮੈਂ ਤੁਹਾਡਾ ਹੀ ਹਾਂ। ਮੈਂ ਇਸ ਅਧਿਆਤਮਿਕ ਅੰਦੋਲਨ ਨੂੰ ਬੋਹੜ ਦੇ ਰੁੱਖ ਵਾਂਗ ਫੈਲਦੇ ਦੇਖਿਆ ਹੈ। 2011 ਵਿੱਚ ਅਹਿਮਦਾਬਾਦ ਵਿੱਚ ਫਿਊਚਰ ਆਫ਼ ਪਾਵਰ, ਉਹ ਪ੍ਰੋਗਰਾਮ, 2012 ਵਿੱਚ ਸੰਸਥਾ ਦੀ ਸਥਾਪਨਾ ਦੇ 75ਵੀਂ ਵਰ੍ਹੇਗੰਢ, 2013 ਵਿੱਚ ਪ੍ਰਯਾਗਰਾਜ ਦਾ ਪ੍ਰੋਗਰਾਮ, ਆਬੂ ਜਾਣਾ ਹੋਵੇ ਜਾਂ ਗੁਜਰਾਤ ਵਿੱਚ ਪ੍ਰੋਗਰਾਮ ਵਿੱਚ ਜਾਣਾ ਹੋਵੇ, ਇਹ ਤਾਂ ਮੇਰੇ ਲਈ ਬਹੁਤ ਰੁਟੀਨ ਜਿਹਾ ਬਣ ਗਿਆ ਸੀ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਛੱਤੀਸਗੜ੍ਹ ਦੇ ਨਵਾ ਰਾਏਪੁਰ ਵਿੱਚ ਸ਼ਾਂਤੀ ਸ਼ਿਖਰ–ਮੈਡੀਟੇਸ਼ਨ ਸੈਂਟਰ ਦੇ ਉਦਘਾਟਨ ਮੌਕੇ ਬ੍ਰਹਮ-ਕੁਮਾਰੀਆਂ ਨੂੰ ਸੰਬੋਧਨ ਕੀਤਾ
November 01st, 11:00 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਛੱਤੀਸਗੜ੍ਹ ਦੇ ਨਵਾ ਰਾਏਪੁਰ ਵਿੱਚ ਅਧਿਆਤਮਿਕ ਸਿੱਖਿਆ, ਸ਼ਾਂਤੀ ਅਤੇ ਧਿਆਨ ਦੇ ਆਧੁਨਿਕ ਕੇਂਦਰ ਸ਼ਾਂਤੀ ਸ਼ਿਖਰ ਦੇ ਉਦਘਾਟਨ ਮੌਕੇ ਬ੍ਰਹਮ-ਕੁਮਾਰੀਆਂ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਇਸ ਮੌਕੇ 'ਤੇ ਕਿਹਾ ਕਿ ਅੱਜ ਦਾ ਦਿਨ ਬਹੁਤ ਹੀ ਖ਼ਾਸ ਹੈ ਕਿਉਂਕਿ ਛੱਤੀਸਗੜ੍ਹ ਆਪਣੇ ਗਠਨ ਦੇ 25 ਸਾਲ ਪੂਰੇ ਕਰ ਰਿਹਾ ਹੈ। ਉਨ੍ਹਾਂ ਇਸ ਗੱਲ ਦਾ ਜ਼ਿਕਰ ਕੀਤਾ ਕਿ ਛੱਤੀਸਗੜ੍ਹ ਦੇ ਨਾਲ-ਨਾਲ, ਝਾਰਖੰਡ ਅਤੇ ਉੱਤਰਾਖੰਡ ਨੇ ਵੀ ਆਪਣੇ ਸਥਾਪਨਾ ਦੇ 25 ਸਾਲ ਪੂਰੇ ਕਰ ਲਏ ਹਨ। ਉਨ੍ਹਾਂ ਕਿਹਾ ਕਿ ਦੇਸ਼ ਭਰ ਦੇ ਕਈ ਹੋਰ ਸੂਬਿਆਂ ਅੱਜ ਆਪਣਾ ਸਥਾਪਨਾ ਦਿਵਸ ਮਨਾ ਰਹੇ ਹਨ। ਸ਼੍ਰੀ ਮੋਦੀ ਨੇ ਇਨ੍ਹਾਂ ਸਾਰੇ ਸੂਬਿਆਂ ਦੇ ਨਿਵਾਸੀਆਂ ਨੂੰ ਉਨ੍ਹਾਂ ਦੇ ਸਥਾਪਨਾ ਦਿਵਸ 'ਤੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, ਸੂਬਿਆਂ ਦੇ ਵਿਕਾਸ ਨਾਲ ਰਾਸ਼ਟਰ ਦੀ ਤਰੱਕੀ ਨੂੰ ਹੁਲਾਰਾ ਮਿਲਣ ਵਾਲੇ ਮਾਰਗ-ਦਰਸ਼ਕ ਸਿਧਾਂਤ ਤੋਂ ਪ੍ਰੇਰਿਤ ਹੋ ਕੇ ਅਸੀਂ ਇੱਕ ਵਿਕਸਿਤ ਭਾਰਤ ਦੇ ਨਿਰਮਾਣ ਦੇ ਮਿਸ਼ਨ ਵਿੱਚ ਸਰਗਰਮੀ ਨਾਲ ਲੱਗੇ ਹੋਏ ਹਾਂ।PM extends greetings on Sandhya Arghya ritual of Chhath Puja
October 27th, 02:02 pm
Prime Minister Shri Narendra Modi today extended his heartfelt greetings to citizens across the country for the sacred ritual of Sandhya Arghya of Chhath Puja'ਵੰਦੇ ਮਾਤਰਮ' ਦੀ ਭਾਵਨਾ ਭਾਰਤ ਦੀ ਅਮਰ ਚੇਤਨਾ ਨਾਲ ਜੁੜੀ ਹੋਈ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
October 26th, 11:30 am
ਇਸ ਮਹੀਨੇ ਦੇ ਮਨ ਕੀ ਬਾਤ ਸੰਬੋਧਨ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ 31 ਅਕਤੂਬਰ ਨੂੰ ਸਰਦਾਰ ਪਟੇਲ ਨੂੰ ਉਨ੍ਹਾਂ ਦੀ 150ਵੀਂ ਜਯੰਤੀ 'ਤੇ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਛੱਠ ਪੂਜਾ ਤਿਉਹਾਰ, ਵਾਤਾਵਰਣ ਸੁਰੱਖਿਆ, ਭਾਰਤੀ ਕੁੱਤਿਆਂ ਦੀਆਂ ਨਸਲਾਂ, ਭਾਰਤੀ ਕੌਫੀ, ਆਦਿਵਾਸੀ ਭਾਈਚਾਰੇ ਦੇ ਨੇਤਾ ਅਤੇ ਸੰਸਕ੍ਰਿਤ ਭਾਸ਼ਾ ਦੀ ਮਹੱਤਤਾ ਜਿਹੇ ਦਿਲਚਸਪ ਵਿਸ਼ਿਆਂ 'ਤੇ ਵੀ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ 'ਵੰਦੇ ਮਾਤਰਮ' ਗੀਤ ਦੇ 150ਵੇਂ ਸਾਲ ਦਾ ਵਿਸ਼ੇਸ਼ ਜ਼ਿਕਰ ਕੀਤਾ।26 ਅਕਤੂਬਰ 2025 ਨੂੰ ਮਨ ਕੀ ਬਾਤ ਸੁਣਨ ਲਈ ਟਿਊਨ ਇਨ ਕਰੋ
October 25th, 09:30 am
ਪ੍ਰਧਾਨ ਮੰਤਰੀ ਮੋਦੀ ਐਤਵਾਰ ਨੂੰ ਸਵੇਰੇ 11 ਵਜੇ 'ਮਨ ਕੀ ਬਾਤ' ਪ੍ਰੋਗਰਾਮ 'ਚ ਵਿਭਿੰਨ ਵਿਸ਼ਿਆਂ ਅਤੇ ਮੁੱਦਿਆਂ 'ਤੇ ਆਪਣੇ ਵਿਚਾਰ ਸਾਂਝੇ ਕਰਨਗੇ। ਨਰੇਂਦਰ ਮੋਦੀ ਐਪ 'ਤੇ 'ਮਨ ਕੀ ਬਾਤ' ਸੁਣਨ ਦੇ ਲਈ ਟਿਊਨ ਇਨ ਕਰੋ।ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ ਆਉਣ ਵਾਲੇ ਛੱਠ ਤਿਉਹਾਰ ਲਈ ਭਗਤੀ ਗੀਤ ਸਾਂਝੇ ਕਰਨ ਦਾ ਸੱਦਾ ਦਿੱਤਾ
October 24th, 10:39 am
ਦੇਸ਼ ਭਰ ਵਿੱਚ ਛੱਠ ਦੇ ਪਵਿੱਤਰ ਤਿਉਹਾਰ ਨੂੰ ਮਨਾਉਣ ਦੀਆਂ ਤਿਆਰੀਆਂ ਦਰਮਿਆਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਛੱਠੀ ਮਈਆ ਨੂੰ ਸਮਰਪਿਤ ਗੀਤ ਸਾਂਝੇ ਕਰਕੇ ਲੋਕਾਂ ਨੂੰ ਭਗਤੀ ਅਤੇ ਸਭਿਆਚਾਰਕ ਏਕਤਾ ਦੀ ਭਾਵਨਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਐਕਸ 'ਤੇ ਪੋਸਟ ਕੀਤੇ ਇੱਕ ਸੰਦੇਸ਼ ਵਿੱਚ ਪ੍ਰਧਾਨ ਮੰਤਰੀ ਨੇ ਕੁਦਰਤ ਅਤੇ ਸਭਿਆਚਾਰ ਨਾਲ ਛੱਠ ਦੇ ਡੂੰਘੇ ਸਬੰਧ ਅਤੇ ਬਿਹਾਰ ਅਤੇ ਦੇਸ਼ ਭਰ ਵਿੱਚ ਚੱਲ ਰਹੀਆਂ ਉਤਸ਼ਾਹੀ ਤਿਆਰੀਆਂ ’ਤੇ ਚਾਨਣਾ ਪਾਇਆ।ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਲੋਕਾਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ
October 22nd, 08:24 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਲੋਕਾਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ।ਪ੍ਰਧਾਨ ਮੰਤਰੀ ਨੇ ਦੀਵਾਲੀ ਦੇ ਮੌਕੇ 'ਤੇ ਸਭ ਨੂੰ ਵਧਾਈਆਂ ਦਿੱਤੀਆਂ
October 20th, 09:50 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੀਵਾਲੀ ਦੇ ਮੌਕੇ 'ਤੇ ਵਧਾਈਆਂ ਦਿੱਤੀਆਂ ਹਨ।