ਪ੍ਰਧਾਨ ਮੰਤਰੀ 25 ਸਤੰਬਰ ਨੂੰ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਵਰਲਡ ਫੂਡ ਇੰਡੀਆ 2025 ਵਿੱਚ ਹਿੱਸਾ ਲੈਣਗੇ
September 24th, 06:33 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 25 ਸਤੰਬਰ ਨੂੰ ਸ਼ਾਮ ਲਗਭਗ 6:15 ਵਜੇ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਵਰਲਡ ਫੂਡ ਇੰਡੀਆ 2025 ਵਿੱਚ ਹਿੱਸਾ ਲੈਣਗੇ। ਇਸ ਮੌਕੇ ’ਤੇ ਉਹ ਮੌਜੂਦ ਲੋਕਾਂ ਨੂੰ ਵੀ ਸੰਬੋਧਨ ਕਰਨਗੇ।ਨਵੀਂ ਦਿੱਲੀ ਵਿੱਚ ਗਿਆਨ ਭਾਰਤਮ 'ਤੇ ਅੰਤਰਰਾਸ਼ਟਰੀ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਦਾ ਮੂਲ-ਪਾਠ
September 12th, 04:54 pm
ਅੱਜ ਵਿਗਿਆਨ ਭਵਨ, ਭਾਰਤ ਦੇ ਸਵਰਣਿਮ ਅਤੀਤ ਦੇ ਪੁਨਰ ਜਾਗਰਣ ਦਾ ਗਵਾਹ ਬਣ ਰਿਹਾ ਹੈ। ਕੁਝ ਹੀ ਦਿਨ ਪਹਿਲਾਂ, ਮੈਂ ਗਿਆਨ ਭਾਰਤਮ ਮਿਸ਼ਨ ਦਾ ਐਲਾਨ ਕੀਤਾ ਸੀ। ਅਤੇ ਅੱਜ ਇੰਨੇ ਘੱਟ ਸਮੇਂ ਵਿੱਚ ਹੀ ਅਸੀਂ ਗਿਆਨ ਭਾਰਤਮ ਇੰਟਰਨੈਸ਼ਨਲ ਕਾਨਫਰੰਸ ਦਾ ਆਯੋਜਨ ਕਰ ਰਹੇ ਹਾਂ। ਹੁਣ ਇਸ ਨਾਲ ਜੁੜਿਆ ਪੋਰਟਲ ਵੀ ਲਾਂਚ ਕੀਤਾ ਗਿਆ ਹੈ। ਇਹ ਇੱਕ ਸਰਕਾਰੀ ਜਾਂ academic event ਨਹੀਂ ਹੈ, ਗਿਆਨ ਭਾਰਤਮ ਮਿਸ਼ਨ, ਭਾਰਤ ਦੇ ਸੱਭਿਆਚਾਰ, ਸਾਹਿਤ ਅਤੇ ਚੇਤਨਾ ਦਾ ਨਾਅਰਾ ਬਣਨ ਜਾ ਰਿਹਾ ਹੈ। ਹਜ਼ਾਰਾ ਪੀੜ੍ਹੀਆਂ ਦਾ ਚਿੰਤਨ-ਮਨਨ, ਭਾਰਤ ਦੇ ਮਹਾਨ ਰਿਸ਼ੀਆਂ-ਅਚਾਰਿਆਂ ਅਤੇ ਵਿਦਵਾਨਾਂ ਦਾ ਬੋਧ ਅਤੇ ਖੋਜ, ਸਾਡੀਆਂ ਗਿਆਨ ਪਰੰਪਰਾਵਾਂ, ਸਾਡੀ ਵਿਗਿਆਨਕ ਵਿਰਾਸਤਾਂ, ਗਿਆਨ ਭਾਰਤਮ ਮਿਸ਼ਨ ਦੇ ਜ਼ਰੀਏ ਅਸੀਂ ਉਨ੍ਹਾਂ ਨੂੰ digitize ਕਰਨ ਜਾ ਰਹੇ ਹਾਂ। ਮੈਂ ਇਸ ਮਿਸ਼ਨ ਲਈ ਸਾਰੇ ਦੇਸ਼ਵਾਸੀਆਂ ਨੂੰ ਵਧਾਈ ਦਿੰਦਾ ਹਾਂ। ਮੈਂ ਗਿਆਨ ਭਾਰਤਮ ਦੀ ਪੂਰੀ ਟੀਮ ਨੂੰ, ਅਤੇ ਸੱਭਿਆਚਾਰ ਮੰਤਰਾਲੇ ਨੂੰ ਵੀ ਸ਼ੁਭਕਾਮਨਾਵਾਂ ਦਿੰਦਾ ਹਾਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਗਿਆਨ ਭਾਰਤਮ 'ਤੇ ਅੰਤਰਰਾਸ਼ਟਰੀ ਸੰਮੇਲਨ ਨੂੰ ਸੰਬੋਧਨ ਕੀਤਾ
September 12th, 04:45 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਗਿਆਨ ਭਾਰਤਮ ‘ਤੇ ਅੰਤਰਰਾਸ਼ਟਰੀ ਸੰਮੇਲਨ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਇਸ ਮੌਕੇ ‘ਤੇ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਵਿਗਿਆਨ ਭਵਨ ਅੱਜ ਭਾਰਤ ਦੇ ਸੁਨਹਿਰੇ ਅਤੀਤ ਦੇ ਪੁਨਰ ਉਥਾਨ ਦਾ ਗਵਾਹ ਹੈ। ਉਨ੍ਹਾਂ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਗਿਆਨ ਭਾਰਤਮ ਮਿਸ਼ਨ ਦਾ ਐਲਾਨ ਕੀਤਾ ਸੀ ਅਤੇ ਇੰਨੇ ਘਟ ਸਮੇਂ ਵਿੱਚ ਗਿਆਨ ਭਾਰਤਮ ਅੰਤਰਰਾਸ਼ਟਰ ਸੰਮੇਲਨ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸ਼੍ਰੀ ਮੋਦੀ ਨੇ ਦੱਸਿਆ ਕਿ ਮਿਸ਼ਨ ਨਾਲ ਜੁੜਿਆ ਪੋਰਟਲ ਵੀ ਲਾਂਚ ਕੀਤਾ ਗਿਆ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਕੋਈ ਸਰਕਾਰੀ ਜਾ ਅਕਾਦਮਿਕ ਪ੍ਰੋਗਰਾਮ ਨਹੀਂ ਹੈ।ਪ੍ਰਧਾਨ ਮੰਤਰੀ ਨੇ ਐੱਸਸੀਓ ਸਮਿਟ ਦੇ ਅਵਸਰ ‘ਤੇ ਮਿਆਂਮਾਰ ਦੇ ਰਾਜ ਸੁਰੱਖਿਆ ਅਤੇ ਸ਼ਾਂਤੀ ਕਮਿਸ਼ਨ ਦੇ ਸੀਨੀਅਰ ਜਨਰਲ ਮਿਨ ਆਂਗ ਹਲਾਇੰਗ (Sr. Gen. Min Aung Hlaing) ਨਾਲ ਮੁਲਾਕਾਤ ਕੀਤੀ
August 31st, 04:50 pm
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਆਪਣੀ ਪੜੋਸੀ ਪ੍ਰਥਮ, ਐਕਟ ਈਸਟ ਅਤੇ ਹਿੰਦ-ਪ੍ਰਸ਼ਾਂਤ ਨੀਤੀਆਂ ਦੇ ਤਹਿਤ ਮਿਆਂਮਾਰ ਦੇ ਨਾਲ ਆਪਣੇ ਸਬੰਧਾਂ ਨੂੰ ਮਹੱਤਵ ਦਿੰਦਾ ਹੈ। ਦੋਨੋਂ ਨੇਤਾਵਾਂ ਨੇ ਦੁਵੱਲੇ ਸਬੰਧਾਂ ਦੀ ਸਮੀਖਿਆ ਕੀਤੀ ਅਤੇ ਵਿਕਾਸ ਸਾਝੇਦਾਰੀ, ਰੱਖਿਆ ਅਤੇ ਸੁਰੱਖਿਆ, ਸੀਮਾ ਪ੍ਰਬੰਧਨ ਅਤੇ ਸੀਮਾ ਵਪਾਰ ਸਹਿਤ ਦੁਵੱਲੇ ਸਹਿਯੋਗ ਦੇ ਵਿਭਿੰਨ ਪਹਿਲੂਆਂ ‘ਤੇ ਭਾਵੀ ਦ੍ਰਿਸ਼ ‘ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਜਾਰੀ ਕਨੈਕਟੀਵਿਟੀ ਪ੍ਰੋਜੈਕਟਾਂ ਦੀ ਪ੍ਰਗਤੀ ਦੋਨੋਂ ਦੇਸ਼ਾਂ ਦੇ ਲੋਕਾਂ ਦੇ ਵਿੱਚ ਬਿਹਤਰ ਸੰਪਰਕ ਨੂੰ ਪ੍ਰੇਰਿਤ ਕਰੇਗੀ, ਨਾਲ ਹੀ ਭਾਰਤ ਦੀ ਐਕਟ ਈਸਟ ਨੀਤੀ ਦੇ ਅਨੁਰੂਪ ਖੇਤਰੀ ਸਹਿਯੋਗ ਅਤੇ ਏਕੀਕਰਣ ਨੂੰ ਵੀ ਹੁਲਾਰਾ ਦੇਵੇਗੀ।ਤਿਆਨਜਿਨ ਵਿੱਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਨਾਲ ਦੁਵੱਲੀ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
August 31st, 11:06 am
ਸਾਡੇ ਗਰਮਜੋਸ਼ੀ ਭਰੇ ਸੁਆਗਤ ਲਈ ਮੈਂ ਤੁਹਾਡਾ ਦਿਲ ਤੋਂ ਆਭਾਰ ਵਿਅਕਤ ਕਰਦਾ ਹਾਂ। ਪਿਛਲੇ ਵਰ੍ਹੇ ਕਜਾਨ ਵਿੱਚ ਸਾਡੀ ਬਹੁਤ ਹੀ ਸਾਰਥਕ ਚਰਚਾ ਹੋਈ ਸੀ। ਸਾਡੇ ਸਬੰਧਾਂ ਨੂੰ ਇੱਕ ਸਕਾਰਾਤਮਕ ਦਿਸ਼ਾ ਮਿਲੀ। ਸੀਮਾ ‘ਤੇ disengagement ਦੇ ਬਾਅਦ ਸ਼ਾਂਤੀ ਅਤੇ ਸਥਿਰਤਾ ਦਾ ਮਾਹੌਲ ਬਣਿਆ ਹੋਇਆ ਹੈ। ਸਾਡੇ ਸਪੈਸ਼ਲ Representatives ਦਰਮਿਆਨ ਬਾਰਡਰ ਮੈਨੇਜਮੈਂਟ ਦੇ ਸਬੰਧ ਵਿੱਚ ਸਹਿਮਤੀ ਬਣੀ ਹੈ। ਕੈਲਾਸ਼ ਮਾਨਸਰੋਵਰ ਯਾਤਰਾ ਮੁੜ ਤੋਂ ਸ਼ੁਰੂ ਹੋਈ ਹੈ। ਦੋਵਾਂ ਦੇਸ਼ਾਂ ਦਰਮਿਆਨ ਡਾਇਰੈਕਟ ਫਲਾਈਟ ਵੀ ਮੁੜ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਸਾਡੇ ਸਹਿਯੋਗ ਨਾਲ ਦੋਵਾਂ ਦੇਸ਼ਾਂ ਦੇ 2.8 ਬਿਲੀਅਨ ਲੋਕਾਂ ਦੇ ਹਿਤ ਜੁੜੇ ਹੋਏ ਹਨ। ਇਸ ਨਾਲ ਪੂਰੀ ਮਨੁੱਖਤਾ ਦੀ ਭਲਾਈ ਦਾ ਰਾਹ ਵੀ ਪੱਧਰਾ ਹੋਵੇਗਾ। ਆਪਸੀ ਵਿਸ਼ਵਾਸ, ਸਨਮਾਨ ਅਤੇ ਸੰਵੇਦਨਸ਼ੀਲਤਾ ਦੇ ਅਧਾਰ ‘ਤੇ ਅਸੀਂ ਆਪਣੇ ਸਬੰਧਾਂ ਨੂੰ ਅੱਗੇ ਵਧਾਉਣ ਲਈ ਪ੍ਰਤੀਬੱਧ ਹਾਂ।ਪ੍ਰਧਾਨ ਮੰਤਰੀ ਦੀ ਚੀਨ ਦੇ ਰਾਸ਼ਟਰਪਤੀ ਸ਼੍ਰੀ ਸ਼ੀ ਜਿਨਪਿੰਗ ਦੇ ਨਾਲ ਦੁਵੱਲੀ ਮੀਟਿੰਗ
August 31st, 11:00 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 31 ਅਗਸਤ 2025 ਨੂੰ ਤਿਯਾਨਜਿਨ ਵਿੱਚ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਨੇਤਾਵਾਂ ਦੇ ਸਮਿਟ ਦੇ ਅਵਸਰ ‘ਤੇ ਚੀਨ ਦੇ ਰਾਸ਼ਟਰਪਤੀ ਸ਼੍ਰੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕੀਤੀ।ਪ੍ਰਧਾਨ ਮੰਤਰੀ ਮੋਦੀ ਚੀਨ ਦੇ ਤਿਆਨਜਿਨ ਪਹੁੰਚੇ
August 30th, 04:00 pm
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਥੋੜ੍ਹੀ ਦੇਰ ਪਹਿਲਾਂ ਚੀਨ ਪਹੁੰਚੇ ਸਨ। ਇਸ ਦੌਰੇ ਦੌਰਾਨ, ਪ੍ਰਧਾਨ ਮੰਤਰੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਸੱਦੇ 'ਤੇ ਤਿਆਨਜਿਨ ਵਿੱਚ ਸ਼ੰਘਾਈ ਸਹਿਯੋਗ ਸੰਗਠਨ ਸੰਮੇਲਨ ਵਿੱਚ ਸ਼ਾਮਲ ਹੋਣਗੇ। ਉਹ ਸੰਮੇਲਨ ਦੇ ਦੌਰਾਨ ਰਾਸ਼ਟਰਪਤੀ ਸ਼ੀ ਜਿਨਪਿੰਗ, ਰਾਸ਼ਟਰਪਤੀ ਪੁਤਿਨ ਅਤੇ ਹੋਰ ਨੇਤਾਵਾਂ ਨਾਲ ਮੁਲਾਕਾਤ ਕਰਨਗੇ।ਜਪਾਨ ਅਤੇ ਚੀਨ ਦੀ ਯਾਤਰਾ ਲਈ ਰਵਾਨਗੀ ਦੀ ਪੂਰਵ ਸੰਧਿਆ ‘ਤੇ ਪ੍ਰਧਾਨ ਮੰਤਰੀ ਦਾ ਬਿਆਨ
August 28th, 08:40 pm
ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ੀਬਾ ਦੇ ਸੱਦੇ ‘ਤੇ ਮੈਂ 15ਵੇਂ ਸਲਾਨਾ ਸਮਿਟ ਲਈ ਜਪਾਨ ਦੀ ਦੋ ਦਿਨਾਂ ਯਾਤਰਾ ‘ਤੇ ਜਾ ਰਿਹਾ ਹਾਂ।ਪ੍ਰਧਾਨ ਮੰਤਰੀ ਦਾ ਜਪਾਨ ਅਤੇ ਚੀਨ ਦਾ ਦੌਰਾ
August 22nd, 06:15 pm
ਪ੍ਰਧਾਨ ਮੰਤਰੀ ਮੋਦੀ ਜਪਾਨ ਦੇ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ੀਬਾ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਸੱਦੇ 'ਤੇ ਕ੍ਰਮਵਾਰ 29-30 ਅਗਸਤ 2025 ਨੂੰ ਜਪਾਨ ਅਤੇ 31 ਅਗਸਤ-1 ਸਤੰਬਰ 2025 ਨੂੰ ਚੀਨ ਦਾ ਦੌਰਾ ਕਰਨਗੇ। ਜਪਾਨ ਵਿੱਚ, ਪ੍ਰਧਾਨ ਮੰਤਰੀ 15ਵੇਂ ਭਾਰਤ-ਜਪਾਨ ਸਲਾਨਾ ਸੰਮੇਲਨ ਵਿੱਚ ਹਿੱਸਾ ਲੈਣਗੇ ਅਤੇ ਜਪਾਨ ਦੇ ਪ੍ਰਧਾਨ ਮੰਤਰੀ ਇਸ਼ੀਬਾ ਨਾਲ ਵਿਚਾਰ-ਵਟਾਂਦਰਾ ਕਰਨਗੇ। ਚੀਨ ਵਿੱਚ, ਪ੍ਰਧਾਨ ਮੰਤਰੀ ਤਿਆਨਜਿਨ ਵਿੱਚ ਸ਼ੰਘਾਈ ਸਹਿਯੋਗ ਸੰਗਠਨ (SCO) ਸੰਮੇਲਨ ਵਿੱਚ ਸ਼ਾਮਲ ਹੋਣਗੇ।ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ (Wang Yi) ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਨਵੀਂ ਦਿੱਲੀ ਵਿੱਚ ਮੁਲਾਕਾਤ ਕੀਤੀ
August 19th, 07:34 pm
ਚੀਨ ਦੇ ਵਿਦੇਸ਼ ਮੰਤਰੀ ਅਤੇ ਚੀਨ ਦੀ ਕਮਿਊਨਿਸਟ ਪਾਰਟੀ ਦੇ ਪੋਲਿਟ ਬਿਊਰੋ ਦੇ ਮੈਂਬਰ ਸ਼੍ਰੀ ਵਾਂਗ ਯੀ (Mr. Wang Yi) ਨੇ ਅੱਜ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਣਵ ਨੇ ASPI ਦੇ ਕ੍ਰਿਟੀਕਲ ਟੈਕਨੋਲੋਜੀ ਟ੍ਰੈਕਰ ਵਿੱਚ ਚੋਟੀ ਦੇ ਪੰਜ ਦੇਸ਼ਾਂ ਵਿੱਚ ਭਾਰਤ ਦੀ ਮੌਜੂਦਗੀ ਦੀ ਸ਼ਲਾਘਾ ਕੀਤੀ
October 03rd, 07:35 pm
ASPI ਕ੍ਰਿਟੀਕਲ ਟੈਕਨੋਲੋਜੀ ਟ੍ਰੈਕਰ ਦੇ ਅਨੁਸਾਰ, 64 ਵਿੱਚੋਂ 45 ਟੈਕਨੋਲੋਜੀਜ਼ ਦੇ ਮਾਮਲੇ ਵਿੱਚ ਭਾਰਤ ਹੁਣ ਚੋਟੀ ਦੇ ਪੰਜ ਦੇਸ਼ਾਂ ਵਿੱਚ ਸ਼ਾਮਲ ਹੈ। ਇਹ ਸਟਡੀ ਕ੍ਰਿਟੀਕਲ ਟੈਕਨੋਲੋਜੀ ਦੇ ਡਿਵੈਲਪਮੈਂਟ ਨੂੰ ਟ੍ਰੈਕ ਕਰਦੀ ਹੈ, ਜਿਸ ਵਿੱਚ ਸਾਇੰਟਿਫਿਕ ਅਤੇ ਰਿਸਰਚ ਦੀਆਂ ਸਫ਼ਲਤਾਵਾਂ ਪ੍ਰਾਪਤ ਕਰਨ ਦੀ ਦੌੜ ਅਤੇ ਗਲੋਬਲ ਟੈਲੰਟ ਨੂੰ ਬਣਾਈ ਰੱਖਣ ਦੀ ਸਮਰੱਥਾ ਸ਼ਾਮਲ ਹੈ। ਸਟਡੀ ਵਿੱਚ ਉਨ੍ਹਾਂ ਅਹਿਮ ਤੱਤਾਂ ਨੂੰ ਵੀ ਦਰਜ ਕੀਤਾ ਗਿਆ ਹੈ ਜੋ ਦੁਨੀਆ ਦੀਆਂ ਸਭ ਤੋਂ ਮਹੱਤਵਪੂਰਨ ਟੈਕਨੋਲੋਜੀਜ਼ ਦੇ ਡਿਵੈਲਪਮੈਂਟ ਅਤੇ ਕੰਟਰੋਲ ਦਾ ਸਮਰਥਨ ਕਰਦੇ ਹਨ, ਅਤੇ ਇਹ ਵੀ ਦਰਸਾਇਆ ਗਿਆ ਹੈ ਕਿ ਇਹ ਕਿਸੇ ਦੇਸ਼ ਦੀ ਆਰਥਿਕ ਸਮਰੱਥਾ ਨਾਲ ਕਿਵੇਂ ਮੇਲ ਖਾਂਦੇ ਹਨ।ਪ੍ਰਧਾਨ ਮੰਤਰੀ 1 ਨਵੰਬਰ ਨੂੰ ‘ਏਸ਼ੀਅਨ ਪੈਰਾ ਗੇਮਸ 2022’ ਵਿੱਚ ਹਿੱਸਾ ਲੈਣ ਵਾਲੇ ਭਾਰਤੀ ਖਿਡਾਰੀਆਂ ਦੇ ਦਲ ਦੇ ਨਾਲ ਸੰਵਾਦ ਕਰਨਗੇ ਅਤੇ ਉਨ੍ਹਾਂ ਨੂੰ ਸੰਬੋਧਨ ਵੀ ਕਰਨਗੇ
October 31st, 05:04 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 1 ਨਵੰਬਰ, 2023 ਨੂੰ ਸ਼ਾਮ ਲਗਭਗ 4:30 ਵਜੇ ਮੇਜਰ ਧਿਆਨਚੰਦ ਨੈਸ਼ਨਲ ਸਟੇਡੀਅਮ, ਨਵੀਂ ਦਿੱਲੀ ਵਿੱਚ ਭਾਰਤ ਦੇ ਏਸ਼ੀਅਨ ਪੈਰਾ ਗੇਮਸ ਦਲ ਦੇ ਨਾਲ ਸੰਵਾਦ ਕਰਨਗੇ ਅਤੇ ਉਨ੍ਹਾਂ ਨੂੰ ਸੰਬੋਧਨ ਵੀ ਕਰਨਗੇ।ਪ੍ਰਧਾਨ ਮੰਤਰੀ ਨੇ ਏਸ਼ੀਅਨ ਪੈਰਾ ਗੇਮਸ ਵਿੱਚ ਭਾਰਤ ਦੇ ਅਸਧਾਰਨ ਪ੍ਰਦਰਸ਼ਨ ਦੀ ਸਰਾਹਨਾ ਕੀਤੀ
October 28th, 11:13 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਏਸ਼ੀਅਨ ਪੈਰਾ ਗੇਮਸ ਵਿੱਚ 111 ਮੈਡਲਾਂ ਦੇ ਨਾਲ ਭਾਰਤ ਦੇ ਅਸਧਾਰਨ ਪ੍ਰਦਰਸ਼ਨ ਦੀ ਸਰਾਹਨਾ ਕੀਤੀ ਹੈ। ਸ਼੍ਰੀ ਮੋਦੀ ਨੇ ਐਥਲੀਟਾਂ ਦੇ ਅਟੁੱਟ ਸਮਰਪਣ ਅਤੇ ਨਿਰਭੈ (ਅਜਿੱਤ) ਭਾਵਨਾ ਦੀ ਪ੍ਰਸ਼ੰਸਾ ਕੀਤੀ।ਪ੍ਰਧਾਨ ਮੰਤਰੀ ਨੇ ਏਸ਼ੀਅਨ ਪੈਰਾ ਗੇਮਸ ਵਿੱਚ ਸ਼ਤਰੰਜ ਵਿੱਚ ਕਾਂਸੀ ਦਾ ਮੈਡਲ ਜਿੱਤਣ ‘ਤੇ ਕਿਸ਼ਨ ਗੰਗੋਲੀ ਨੂੰ ਵਧਾਈਆਂ ਦਿੱਤੀਆਂ
October 28th, 08:48 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਹਾਂਗਝੂ ਵਿੱਚ ਆਯੋਜਿਤ ਏਸ਼ੀਅਨ ਪੈਰਾ ਗੇਮਸ ਵਿੱਚ ਪੁਰਸ਼ ਸ਼ਤਰੰਜ ਦੀ ਬੀ2 ਸ਼੍ਰੇਣੀ ਵਿੱਚ ਕਾਂਸੀ ਦਾ ਮੈਡਲ ਜਿੱਤਣ ‘ਤੇ ਕਿਸ਼ਨ ਗੰਗੋਲੀ ਨੂੰ ਵਧਾਈ ਦਿੱਤੀ।ਪ੍ਰਧਾਨ ਮੰਤਰੀ ਨੇ ਏਸ਼ੀਅਨ ਪੈਰਾ ਗੇਮਸ ਵਿੱਚ ਸ਼ਤਰੰਜ ਵਿੱਚ ਕਾਂਸੀ ਦਾ ਮੈਡਲ ਜਿੱਤਣ ਦੇ ਲਈ ਹਿਮਾਂਸ਼ੀ ਰਾਠੀ, ਸੰਸਕ੍ਰਿਤੀ ਮੋਰੇ (Sanskruti More), ਵਰੁਤੀ ਜੈਨ (Vruthi Jain) ਨੂੰ ਵਧਾਈਆਂ ਦਿੱਤੀਆਂ
October 28th, 08:45 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਹਾਂਗਝੂ ਏਸ਼ੀਅਨ ਪੈਰਾ ਗੇਮਸ ਵਿੱਚ ਮਹਿਲਾ ਸ਼ਤਰੰਜ ਬੀ1 ਸ਼੍ਰੇਣੀ ਟੀਮ ਵਿੱਚ ਕਾਂਸੀ ਦਾ ਮੈਡਲ ਜਿੱਤਣ ਦੇ ਲਈ ਹਿਮਾਂਸ਼ੀ ਰਾਠੀ, ਸੰਸਕ੍ਰਿਤੀ ਮੋਰੇ ਅਤੇ ਵਰੁਤੀ ਜੈਨ ਨੂੰ ਵਧਾਈਆਂ ਦਿੱਤੀਆਂ।ਪ੍ਰਧਾਨ ਮੰਤਰੀ ਨੇ ਕਿਸ਼ਨ ਗੰਗੋਲੀ, ਆਰੀਅਨ ਜੋਸ਼ੀ, ਸੋਮੇਂਦਰ ਨੂੰ ਏਸ਼ੀਅਨ ਪੈਰਾ ਗੇਮਸ ਵਿੱਚ ਸ਼ਤਰੰਜ ਵਿੱਚ ਕਾਂਸ਼ੀ ਦਾ ਮੈਡਲ ਜਿੱਤਣ ਦੇ ਲਈ ਵਧਾਈਆਂ ਦਿੱਤੀਆਂ
October 28th, 08:44 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਹਾਂਗਝੂ ਏਸ਼ੀਅਨ ਪੈਰਾ ਗੇਮਸ ਵਿੱਚ ਪੁਰਸ਼ ਸ਼ਤਰੰਜ ਬੀ2 ਕੈਟੇਗਰੀ ਟੀਮ ਵਿੱਚ ਕਾਂਸੀ ਦਾ ਮੈਡਲ ਜਿੱਤਣ ਦੇ ਲਈ ਕਿਸ਼ਨ ਗੰਗੋਲੀ, ਆਰੀਅਨ ਜੋਸ਼ੀ ਅਤੇ ਸੋਮੇਂਦਰ ਨੂੰ ਵਧਾਈ ਦਿੱਤੀ।ਪ੍ਰਧਾਨ ਮੰਤਰੀ ਨੇ ਏਸ਼ੀਅਨ ਪੈਰਾ ਗੇਮਸ ਵਿੱਚ ਸ਼ਤਰੰਜ ਵਿੱਚ ਕਾਂਸੀ ਦਾ ਮੈਡਲ ਜਿੱਤਣ ’ਤੇ ਅਸ਼ਵਿਨ ਮਕਵਾਨਾ ਨੂੰ ਵਧਾਈਆਂ ਦਿੱਤੀਆਂ
October 28th, 08:38 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਹਾਂਗਝੂ ਏਸ਼ੀਅਨ ਪੈਰਾ ਗੇਮਸ ਵਿੱਚ ਪੁਰਸ਼ ਸ਼ਤਰੰਜ ਬੀ1 ਵਰਗ ਵਿੱਚ ਕਾਂਸੀ ਦਾ ਮੈਡਲ ਜਿੱਤਣ ’ਤੇ ਅਸ਼ਵਿਨ ਮਕਵਾਨਾ ਨੂੰ ਵਧਾਈ ਦਿੱਤੀ।ਪ੍ਰਧਾਨ ਮੰਤਰੀ ਨੇ ਏਸ਼ੀਅਨ ਪੈਰਾ ਗੇਮਸ ਵਿੱਚ ਮਹਿਲਾਵਾਂ ਦੀ 1500 ਮੀਟਰ ਟੀ-20 ਵਿੱਚ ਕਾਂਸੀ ਦਾ ਮੈਡਲ ਜਿੱਤਣ ’ਤੇ ਪੂਜਾ ਨੂੰ ਵਧਾਈਆਂ ਦਿੱਤੀਆਂ
October 28th, 08:35 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਹਾਂਗਝੂ ਏਸ਼ੀਅਨ ਪੈਰਾ ਗੇਮਸ ਵਿੱਚ ਮਹਿਲਾਵਾਂ ਦੀ 1500 ਮੀਟਰ ਟੀ-20 ਮੁਕਾਬਲੇ ਵਿੱਚ ਕਾਂਸੀ ਦਾ ਮੈਡਲ ਜਿੱਤਣ ’ਤੇ ਪੂਜਾ ਨੂੰ ਵਧਾਈ ਦਿੱਤੀ।ਪ੍ਰਧਾਨ ਮੰਤਰੀ ਨੇ ਏਸ਼ੀਅਨ ਪੈਰਾ ਗੇਮਸ ਵਿੱਚ ਜੈਵਲਿਨ ਥਰੋ ਵਿੱਚ ਕਾਂਸੀ ਦਾ ਮੈਡਲ ਜਿੱਤਣ ਦੇ ਲਈ ਟੇਕ ਚੰਦ ਮਹਲਾਵਤ ਨੂੰ ਵਧਾਈਆਂ ਦਿੱਤੀਆਂ
October 28th, 08:32 pm
ਪ੍ਰਧਾਨ ਮਤੰਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਹਾਂਗਝੂ ਏਸ਼ੀਅਨ ਪੈਰਾ ਗੇਮਸ ਵਿੱਚ ਪੁਰਸ਼ਾਂ ਦੇ ਜੈਵਲਿਨ ਥਰੋ-ਐੱਫ55 ਮੁਕਾਬਲੇ ਵਿੱਚ ਕਾਂਸੀ ਦਾ ਮੈਡਲ ਜਿੱਤਣ ਦੇ ਲਈ ਟੇਕ ਚੰਦ ਮਹਲਾਵਤ ਨੂੰ ਵਧਾਈ ਦਿੱਤੀ।ਪ੍ਰਧਾਨ ਮੰਤਰੀ ਨੇ ਏਸ਼ੀਅਨ ਪੈਰਾ ਗੇਮਸ ਵਿੱਚ ਸ਼ਤਰੰਜ ਵਿੱਚ ਗੋਲਡ ਮੈਡਲ ਜਿੱਤਣ ‘ਤੇ ਦਰਪਣ ਇਨਾਨੀ ਨੂੰ ਵਧਾਈਆਂ ਦਿੱਤੀਆਂ
October 28th, 11:50 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਹਾਂਗਝੂ ਵਿੱਚ ਆਯੋਜਿਤ ਏਸ਼ੀਅਨ ਪੈਰਾ ਗੇਮਸ ਵਿੱਚ ਮੈਨਸ ਚੈੱਸ (ਸ਼ਤਰੰਜ) ਵਿੱਚ ਗੋਲਡ ਮੈਡਲ ਜਿੱਤਣ ‘ਤੇ ਦਰਪਣ ਇਨਾਨੀ ਨੂੰ ਵਧਾਈਆਂ ਦਿੱਤੀਆਂ।