ਬਲਾਈਂਡ ਵੁਮੈਨ ਟੀ20 ਵਿਸ਼ਵ ਕੱਪ ਚੈਂਪੀਅਨ ਟੀਮ ਦੇ ਨਾਲ ਪ੍ਰਧਾਨ ਦੀ ਗੱਲਬਾਤ ਦਾ ਪੰਜਾਬੀ ਅਨੁਵਾਦ

November 28th, 10:15 am

ਸਰ ਤੁਹਾਨੂੰ ਕਿਵੇਂ ਪਤਾ ਲੱਗਿਆ ਇਹ ਗਾਣਾ ਗਾਉਂਦੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਟੀ-20 ਕ੍ਰਿਕਟ ਵਿਸ਼ਵ ਕੱਪ ਜੇਤੂ ਭਾਰਤੀ ਮਹਿਲਾ ਨੇਤਰਹੀਣ ਖਿਡਾਰੀਆਂ ਨਾਲ ਗੱਲਬਾਤ ਕੀਤੀ

November 28th, 10:00 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੱਲ੍ਹ ਨਵੀਂ ਦਿੱਲੀ ਦੇ 7, ਲੋਕ ਕਲਿਆਣ ਮਾਰਗ ਵਿਖੇ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਨੇਤਰਹੀਣ ਮਹਿਲਾ ਟੀਮ ਦੀਆਂ ਖਿਡਾਰਨਾਂ ਨਾਲ ਗੱਲਬਾਤ ਕੀਤੀ। ਸ਼੍ਰੀ ਮੋਦੀ ਨੇ ਖਿਡਾਰੀਆਂ ਨਾਲ ਬਹੁਤ ਉਤਸ਼ਾਹ ਨਾਲ ਗੱਲਬਾਤ ਕੀਤੀ, ਉਨ੍ਹਾਂ ਦੇ ਦ੍ਰਿੜ੍ਹ ਇਰਾਦੇ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਆਤਮ-ਵਿਸ਼ਵਾਸ ਅਤੇ ਲਗਨ ਨਾਲ ਖੇਡਦੇ ਰਹਿਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਸਖ਼ਤ ਮਿਹਨਤ ਕਰਨ ਵਾਲੇ ਖਿਡਾਰੀ ਨਾ ਸਿਰਫ਼ ਮੈਦਾਨ 'ਤੇ ਸਗੋਂ ਜ਼ਿੰਦਗੀ ਵਿੱਚ ਵੀ ਕਦੇ ਅਸਫਲ ਨਹੀਂ ਹੁੰਦੇ। ਉਨ੍ਹਾਂ ਨੇ ਕਿਹਾ ਕਿ ਖਿਡਾਰੀਆਂ ਨੇ ਆਪਣੀ ਵੱਖਰੀ ਪਹਿਚਾਣ ਬਣਾਈ ਹੈ, ਜਿਸ ਨਾਲ ਉਨ੍ਹਾਂ ਦਾ ਆਤਮ-ਵਿਸ਼ਵਾਸ ਵਧਿਆ ਹੈ।

ਗੁਜਰਾਤ ਦੇ ਡੇਡੀਆਪਾੜਾ ਵਿਖੇ ਜਨਜਾਤੀਯ ਗੌਰਵ ਦਿਵਸ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

November 15th, 03:15 pm

ਜੈ ਜੋਹਾਰ। ਗੁਜਰਾਤ ਦੇ ਰਾਜਪਾਲ ਆਚਾਰੀਆ ਦੇਵਵ੍ਰਤ ਜੀ, ਇੱਥੇ ਪ੍ਰਮੁੱਖ ਮੁੱਖ ਮੰਤਰੀ ਸ਼੍ਰੀਮਾਨ ਭੂਪੇਂਦਰ ਭਾਈ ਪਟੇਲ, ਗੁਜਰਾਤ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜਗਦੀਸ਼ ਵਿਸ਼ਵਕਰਮਾ ਜੀ, ਗੁਜਰਾਤ ਸਰਕਾਰ ਵਿੱਚ ਮੰਤਰੀ ਨਰੇਸ਼ ਭਾਈ ਪਟੇਲ, ਜੈਰਾਮ ਭਾਈ ਗਾਮਿਤ ਜੀ, ਸੰਸਦ ਦੇ ਮੇਰੇ ਪੁਰਾਣੇ ਸਾਥੀ ਮਨਸੁਖ ਭਾਈ ਵਸਾਵਾ ਜੀ, ਮੰਚ ‘ਤੇ ਮੌਜੂਦ ਭਗਵਾਨ ਬਿਰਸਾ ਮੁੰਡਾ ਦੇ ਪਰਿਵਾਰ ਦੇ ਸਾਰੇ ਮੈਂਬਰ, ਦੇਸ਼ ਦੇ ਕੋਨੇ-ਕੋਨੇ ਤੋਂ ਇਸ ਪ੍ਰੋਗਰਾਮ ਦਾ ਹਿੱਸਾ ਬਣ ਰਹੇ ਮੇਰੇ ਆਦਿਵਾਸੀ ਭਰਾ-ਭੈਣ, ਹੋਰ ਸਾਰੇ ਸੱਜਣ ਅਤੇ ਦੇਸ਼ ਦੇ ਕਈ ਪ੍ਰੋਗਰਾਮ ਇਸ ਸਮੇਂ ਚੱਲ ਰਹੇ ਹਨ, ਕਈ ਲੋਕ ਸਾਡੇ ਨਾਲ ਟੈਕਨੌਲੋਜੀ ਨਾਲ ਜੁੜੇ ਹੋਏ ਹਨ, ਗਵਰਨਰ ਹਨ, ਮੁੱਖ ਮੰਤਰੀ ਹਨ, ਮੰਤਰੀ ਹਨ, ਮੈਂ ਉਨ੍ਹਾਂ ਨੂੰ ਵੀ ਜਨਜਾਤੀਯ ਗੌਰਵ ਦਿਵਸ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਦੇ ਡੇਡੀਆਪਾੜਾ ਵਿੱਚ ਧਰਤੀ ਆਬਾ ਭਗਵਾਨ ਬਿਰਸਾ ਮੁੰਡਾ ਦੇ 150ਵੇਂ ਜਨਮ ਦਿਵਸ ਸਮਾਗਮ ਦੇ ਮੌਕੇ ‘ਤੇ ਜਨਜਾਤੀਯ ਗੌਰਵ ਦਿਵਸ ਸਮਾਗਮ ਨੂੰ ਸੰਬੋਧਨ ਕੀਤਾ

November 15th, 03:00 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਡੇਡੀਆਪਾੜਾ ਵਿੱਚ ਧਰਤੀ ਆਬਾ ਭਗਵਾਨ ਬਿਰਸਾ ਮੁੰਡਾ ਦੇ 150ਵੇਂ ਜਨਮ ਦਿਵਸ ਦੇ ਮੌਕੇ ਆਯੋਜਿਤ ਜਨਜਾਤੀਯ ਗੌਰਵ ਦਿਵਸ ਸਮਾਗਮ ਨੂੰ ਸੰਬੋਧਨ ਕੀਤਾ। ਇਸ ਮੌਕੇ ‘ਤੇ ਉਨ੍ਹਾਂ ਨੇ ₹9,700 ਕਰੋੜ ਤੋਂ ਵੱਧ ਦੇ ਵੱਖ-ਵੱਖ ਬੁਨਿਆਦੀ ਢਾਂਚੇ ਅਤੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਇਹ ਕਹਿੰਦੇ ਹੋਏ ਕਿ ਮਾਂ ਨਰਮਦਾ ਦੀ ਪਵਿੱਤਰ ਧਰਤੀ ਅੱਜ ਇੱਕ ਹੋਰ ਇਤਿਹਾਸਕ ਮੌਕੇ ਦੀ ਗਵਾਹ ਬਣ ਰਹੀ ਹੈ, ਸ਼੍ਰੀ ਮੋਦੀ ਨੇ ਯਾਦ ਕੀਤਾ ਕਿ 31 ਅਕਤੂਬਰ ਨੂੰ ਸਰਦਾਰ ਪਟੇਲ ਦੀ 150ਵੀਂ ਜਯੰਤੀ ਇਸੇ ਜਗ੍ਹਾ 'ਤੇ ਮਨਾਈ ਗਈ ਸੀ ਅਤੇ ਭਾਰਤ ਦੀ ਏਕਤਾ ਅਤੇ ਵਖਰੇਵੇਂ ਦਾ ਤਿਉਹਾਰ ਮਨਾਉਣ ਲਈ ਭਾਰਤ ਪਰਵ ਦੀ ਸ਼ੁਰੂਆਤ ਹੋਈ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਭਗਵਾਨ ਬਿਰਸਾ ਮੁੰਡਾ ਦੇ 150ਵੇਂ ਜਨਮ ਦਿਵਸ ਦੇ ਸ਼ਾਨਦਾਰ ਸਮਾਗਮ ਦੇ ਨਾਲ ਅਸੀਂ ਭਾਰਤ ਪਰਵ ਦੇ ਸਿਖਰ ਦੇ ਗਵਾਹ ਬਣ ਰਹੇ ਹਾਂ। ਉਨ੍ਹਾਂ ਨੇ ਇਸ ਸ਼ੁਭ ਮੌਕੇ 'ਤੇ ਭਗਵਾਨ ਬਿਰਸਾ ਮੁੰਡਾ ਨੂੰ ਸ਼ਰਧਾਂਜਲੀ ਭੇਟ ਕੀਤੀ। ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਗੁਜਰਾਤ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਪੂਰੇ ਕਬਾਇਲੀ ਖੇਤਰ ਵਿੱਚ ਆਜ਼ਾਦੀ ਦੀ ਭਾਵਨਾ ਜਗਾਉਣ ਵਾਲੇ ਗੋਵਿੰਦ ਗੁਰੂ ਦਾ ਅਸ਼ੀਰਵਾਦ ਵੀ ਇਸ ਆਯੋਜਨ ਨਾਲ ਜੁੜਿਆ ਹੈ। ਮੰਚ ਤੋਂ ਉਨ੍ਹਾਂ ਨੇ ਗੋਵਿੰਦ ਗੁਰੂ ਨੂੰ ਆਪਣੀ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਨੂੰ ਦੇਵਮੋਗਰਾ ਮਾਤਾ ਮੰਦਿਰ ਵਿੱਚ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਅਤੇ ਮੈਂ ਇੱਕ ਵਾਰ ਫਿਰ ਉਨ੍ਹਾਂ ਦੇ ਚਰਨਾਂ ਵਿੱਚ ਨਮਨ ਕਰਦਾ ਹਾਂ।

ਨਵਾ ਰਾਏਪੁਰ ਦੇ ਸੱਤਿਆ ਸਾਈਂ ਸੰਜੀਵਨੀ ਚਿਲਡਰਨ ਹਾਰਟ ਹਸਪਤਾਲ ਵਿੱਚ ਦਿਲ ਦੇ ਰੋਗਾਂ ਦੇ ਸਫ਼ਲ ਓਪਰੇਸ਼ਨ ਵਾਲੇ ਬੱਚਿਆਂ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਪੰਜਾਬੀ ਅਨੁਵਾਦ

November 01st, 05:30 pm

ਮੈਂ ਹਾਕੀ ਦੀ ਚੈਂਪੀਅਨ ਹਾਂ, ਮੈਂ ਹਾਕੀ ਵਿੱਚ 5 ਮੈਡਲ ਜਿੱਤੇ ਹਨ, ਮੇਰੇ ਸਕੂਲ ਵਿੱਚ ਮੇਰੀ ਜਾਂਚ ਹੋਈ ਸੀ ਤਾਂ ਮੈਨੂੰ ਪਤਾ ਲੱਗਿਆ ਸੀ ਕਿ ਸਕੂਲ ਵਿੱਚ ਕਿ ਮੇਰੇ ਦਿਲ ਵਿੱਚ ਸੁਰਾਖ਼ ਹੈ, ਤਾਂ ਮੈਂ ਇੱਥੇ ਆਈ, ਤਾਂ ਮੇਰਾ ਓਪਰੇਸ਼ਨ ਹੋਇਆ, ਤਾਂ ਇੱਥੇ ਮੈਂ ਹੁਣ ਖੇਡ ਪਾਉਂਦੀ ਹਾਂ ਹਾਕੀ।

ਪ੍ਰਧਾਨ ਮੰਤਰੀ ਨੇ ਜਮਾਂਦਰੂ ਦਿਲ ਦੇ ਰੋਗ ਤੋਂ ਠੀਕ ਹੋਏ ਬੱਚਿਆਂ ਨਾਲ ਗੱਲਬਾਤ ਕੀਤੀ

November 01st, 05:15 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ 'ਦਿਲ ਕੀ ਬਾਤ' ਪ੍ਰੋਗਰਾਮ ਦੇ ਤਹਿਤ ਛੱਤੀਸਗੜ੍ਹ ਦੇ ਨਵਾ ਰਾਏਪੁਰ ਸਥਿਤ ਸ਼੍ਰੀ ਸੱਤਿਆ ਸਾਈਂ ਸੰਜੀਵਨੀ ਹਸਪਤਾਲ ਵਿੱਚ ਆਯੋਜਿਤ 'ਗਿਫ਼ਟ ਆਫ਼ ਲਾਈਫ' ਸਮਾਗਮ ਪ੍ਰੋਗਰਾਮ ਵਿੱਚ ਜਮਾਂਦਰੂ ਦਿਲ ਦੇ ਰੋਗਾਂ ਦਾ ਸਫ਼ਲਤਾਪੂਰਵਕ ਇਲਾਜ ਕਰਾ ਚੁੱਕੇ 2,500 ਬੱਚਿਆਂ ਨਾਲ ਗੱਲਬਾਤ ਕੀਤੀ।

ਪ੍ਰਧਾਨ ਮੰਤਰੀ 1 ਨਵੰਬਰ ਨੂੰ ਛੱਤੀਸਗੜ੍ਹ ਦਾ ਦੌਰਾ ਕਰਨਗੇ

October 31st, 12:02 pm

ਪ੍ਰਧਾਨ ਮੰਤਰੀ ਸਵੇਰੇ ਲਗਭਗ 10 ਵਜੇ, 'ਦਿਲ ਕੀ ਬਾਤ' ਪ੍ਰੋਗਰਾਮ ਤਹਿਤ ਨਵਾ ਰਾਏਪੁਰ ਅਟਲ ਨਗਰ ਵਿਖੇ ਸ਼੍ਰੀ ਸੱਤਿਆ ਸਾਈਂ ਸੰਜੀਵਨੀ ਹਸਪਤਾਲ ਵਿੱਚ 'ਜੀਵਨ ਦਾ ਤੋਹਫ਼ਾ' ਸਮਾਗਮ ਵਿੱਚ ਜਮਾਂਦਰੂ ਦਿਲ ਦੀਆਂ ਬਿਮਾਰੀਆਂ ਦਾ ਸਫਲਤਾਪੂਰਵਕ ਇਲਾਜ ਕਰਵਾ ਚੁੱਕੇ 2500 ਬੱਚਿਆਂ ਨਾਲ ਗੱਲਬਾਤ ਕਰਨਗੇ।

ਪ੍ਰਧਾਨ ਮੰਤਰੀ 17 ਸਤੰਬਰ ਨੂੰ ਮੱਧ ਪ੍ਰਦੇਸ਼ ਦਾ ਦੌਰਾ ਕਰਨਗੇ

September 16th, 02:49 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 17 ਸਤੰਬਰ ਨੂੰ ਮੱਧ ਪ੍ਰਦੇਸ਼ ਦਾ ਦੌਰਾ ਕਰਨਗੇ। ਉਹ ਦੁਪਹਿਰ 12 ਵਜੇ ਧਾਰ ਵਿਖੇ 'ਸਵੱਸਥ ਨਾਰੀ ਸਸ਼ਕਤ ਪਰਿਵਾਰ' ਅਤੇ '8ਵਾਂ ਰਾਸ਼ਟਰੀ ਪੋਸ਼ਣ ਮਾਹ' ਮੁਹਿੰਮਾਂ ਦੀ ਸ਼ੁਰੂਆਤ ਕਰਨਗੇ। ਇਸ ਮੌਕੇ 'ਤੇ ਉਹ ਕਈ ਹੋਰ ਪਹਿਲਕਦਮੀਆਂ ਦਾ ਨੀਂਹ ਪੱਥਰ ਰੱਖਣਗੇ ਅਤੇ ਸ਼ੁਰੂਆਤ ਕਰਨਗੇ ਅਤੇ ਇਕੱਠ ਨੂੰ ਸੰਬੋਧਨ ਕਰਨਗੇ।

ਪ੍ਰਧਾਨ ਮੰਤਰੀ ਨੇ ਦੇਹਰਾਦੂਨ ਦਾ ਦੌਰਾ ਕੀਤਾ ਅਤੇ ਉੱਤਰਾਖੰਡ ਵਿੱਚ ਹੜ੍ਹ ਕਾਰਨ ਹੋਏ ਨੁਕਸਾਨ ਦਾ ਮੁਲਾਂਕਣ ਕਰਨ ਦੇ ਲਈ ਸਮੀਖਿਆ ਮੀਟਿੰਗ ਕੀਤੀ

September 11th, 06:02 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 11 ਸਤੰਬਰ 2025 ਨੂੰ ਦੇਹਰਾਦੂਨ ਦਾ ਦੌਰਾ ਕੀਤਾ ਅਤੇ ਉੱਤਰਾਖੰਡ ਦੇ ਪ੍ਰਭਾਵਿਤ ਖੇਤਰਾਂ ਵਿੱਚ ਬੱਦਲ ਫਟਣ, ਮੀਂਹ ਅਤੇ ਜ਼ਮੀਨ ਖਿਸਕਣ ਦੇ ਕਾਰਨ ਹੜ੍ਹ ਦੀ ਸਥਿਤੀ ਅਤੇ ਨੁਕਸਾਨ ਦੀ ਸਮੀਖਿਆ ਕੀਤੀ।

ਪ੍ਰਧਾਨ ਮੰਤਰੀ ਨੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਹਵਾਈ ਨਿਰੀਖਣ ਕੀਤਾ

September 09th, 05:34 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 9 ਸਤੰਬਰ 2025 ਨੂੰ ਪੰਜਾਬ ਦਾ ਦੌਰਾ ਕੀਤਾ ਅਤੇ ਹੜ੍ਹ ਦੀ ਸਥਿਤੀ ਅਤੇ ਪੰਜਾਬ ਦੇ ਪ੍ਰਭਾਵਿਤ ਖੇਤਰਾਂ ਵਿੱਚ ਬੱਦਲ ਫਟਣ ਅਤੇ ਭਾਰੀ ਮੀਂਹ ਕਾਰਨ ਹੋਏ ਨੁਕਸਾਨ ਦਾ ਨਿਰੀਖਣ ਕੀਤਾ।

‘ਵੋਕਲ ਫੌਰ ਲੋਕਲ’ - ‘ਮਨ ਕੀ ਬਾਤ’ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਸਵਦੇਸ਼ੀ ਮਾਣ ਨਾਲ ਤਿਉਹਾਰ ਮਨਾਉਣ ਦੀ ਅਪੀਲ ਕੀਤੀ

August 31st, 11:30 am

ਇਸ ਮਹੀਨੇ ਦੇ ‘ਮਨ ਕੀ ਬਾਤ’ ਸੰਬੋਧਨ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਸੁਰੱਖਿਆ ਬਲਾਂ ਅਤੇ ਨਾਗਰਿਕਾਂ ਦਾ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਹੜ੍ਹਾਂ ਅਤੇ ਜ਼ਮੀਨ ਖਿਸਕਣ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਕੀਤੀ। ਉਨ੍ਹਾਂ ਨੇ ਜੰਮੂ ਅਤੇ ਕਸ਼ਮੀਰ ਵਿੱਚ ਖੇਡ ਸਮਾਗਮਾਂ, ਸੌਰ ਊਰਜਾ, ‘ਅਪ੍ਰੇਸ਼ਨ ਪੋਲੋ’ ਅਤੇ ਭਾਰਤੀ ਸੱਭਿਆਚਾਰ ਦੇ ਆਲਮੀ ਪ੍ਰਸਾਰ ਜਿਹੇ ਮਹੱਤਵਪੂਰਨ ਵਿਸ਼ਿਆਂ ਨੂੰ ਵੀ ਛੂਹਿਆ। ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ ਤਿਉਹਾਰਾਂ ਦੇ ਮੌਸਮ ਦੌਰਾਨ ਮੇਡ-ਇਨ-ਇੰਡੀਆ ਉਤਪਾਦਾਂ ਨੂੰ ਖਰੀਦਣ ਅਤੇ ਸਵੱਛਤਾ ਬਣਾਈ ਰੱਖਣ ਦੀ ਮਹੱਤਤਾ ਬਾਰੇ ਯਾਦ ਦਿਵਾਇਆ।

ਪ੍ਰਧਾਨ ਮੰਤਰੀ ਨੇ ਨਾਮੀਬੀਆ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

July 09th, 07:55 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਾਮੀਬੀਆ ਦੀ ਆਪਣੀ ਸਰਕਾਰੀ ਯਾਤਰਾ ‘ਤੇ ਅੱਜ ਰਾਜਧਾਨੀ ਵਿੰਡਹੋਕ ਸਥਿਤ ਸਟੇਟ ਹਾਊਸ ਵਿੱਚ ਨਾਮੀਬੀਆ ਦੇ ਰਾਸ਼ਟਰਪਤੀ, ਮਹਾਮਹਿਮ, ਡਾ. ਨੇਟੁੰਬੋ ਨੰਦੀ-ਨਦੈਤਵਾ ਨਾਲ ਮੁਲਾਕਾਤ ਕੀਤੀ। ਰਾਸ਼ਟਰਪਤੀ ਨੰਦੀ-ਨਦੈਤਵਾ ਨੇ ਸਟੇਟ ਹਾਊਸ ਪਹੁੰਚਣ ‘ਤੇ ਪ੍ਰਧਾਨ ਮੰਤਰੀ ਮੋਦੀ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ। ਸ਼੍ਰੀ ਮੋਦੀ ਦਾ ਇੱਕ ਰਸਮੀ ਸੁਆਗਤ ਵੀ ਕੀਤਾ ਗਿਆ। ਪਿਛਲੇ 27 ਵਰ੍ਹਿਆਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਨਾਮੀਬੀਆ ਦੀ ਇਹ ਪਹਿਲੀ ਯਾਤਰਾ ਹੈ। ਇਸ ਵਰ੍ਹੇ ਮਾਰਚ ਵਿੱਚ ਅਹੁਦਾ ਸੰਭਾਲਣ ਦੇ ਬਾਅਦ ਰਾਸ਼ਟਰਪਤੀ ਨੰਦੀ-ਨਦੈਤਵਾ ਦੁਆਰਾ ਕਿਸੇ ਰਾਸ਼ਟਰ ਪ੍ਰਮੁੱਖ ਦੀ ਇਹ ਪਹਿਲੀ ਦੁਵੱਲੀ ਸਰਕਾਰੀ ਯਾਤਰਾ ਵੀ ਹੈ।

ਪ੍ਰਧਾਨ ਮੰਤਰੀ ਨੇ ਅਮਰੀਕੀ ਉਪ-ਰਾਸ਼ਟਰਪਤੀ ਅਤੇ ਪਰਿਵਾਰ ਦੀ ਮੇਜ਼ਬਾਨੀ ਕੀਤੀ

April 21st, 08:56 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੰਯੁਕਤ ਰਾਜ ਅਮਰੀਕਾ ਦੇ ਉਪ-ਰਾਸ਼ਟਰਪਤੀ ਮਾਨਯੋਗ ਜੇ.ਡੀ ਵੈਂਸ (Honorable J.D. Vance) ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੇ ਨਾਲ ਸੈਕੰਡ ਲੇਡੀ ਸ਼੍ਰੀਮਤੀ ਉਸ਼ਾ ਵੈਂਸ (Second Lady Mrs. Usha Vance), ਉਨ੍ਹਾਂ ਦੇ ਬੱਚੇ ਅਤੇ ਅਮਰੀਕੀ ਪ੍ਰਸ਼ਾਸਨ ਦੇ ਸੀਨੀਅਰ ਮੈਂਬਰ ਵੀ ਸਨ। ਪ੍ਰਧਾਨ ਮੰਤਰੀ ਨੇ ਜਨਵਰੀ ਵਿੱਚ ਵਾਸ਼ਿੰਗਟਨ ਡੀ.ਸੀ. ਦੀ ਆਪਣੀ ਯਾਤਰਾ ਅਤੇ ਰਾਸ਼ਟਰਪਤੀ ਟਰੰਪ ਦੇ ਨਾਲ ਆਪਣੀ ਉਪਯੋਗੀ ਚਰਚਾ ਨੂੰ ਯਾਦ ਕੀਤਾ। ਇਸ ਚਰਚਾ ਵਿੱਚ ਭਾਰਤ ਅਤੇ ਅਮਰੀਕਾ ਦਰਮਿਆਨ ਗਹਿਰੇ ਸਹਿਯੋਗ ਲਈ ਰੂਪ-ਰੇਖਾ ਤਿਆਰ ਕੀਤੀ ਗਈ ਸੀ ਜਿਸ ਵਿੱਚ ਮੇਕ ਅਮਰੀਕਾ ਗ੍ਰੇਟ ਅਗੇਨ (ਐੱਮਏਜੀਏ) ਅਤੇ 2047 ਤੱਕ ਭਾਰਤ ਨੂੰ ਵਿਕਸਿਤ ਬਣਾਉਣ ਦੇ ਟੀਚੇ ਦੀ ਤਾਕਤ ਦਾ ਲਾਭ ਚੁੱਕਣ ‘ਤੇ ਜ਼ੋਰ ਦਿੱਤਾ ਗਿਆ ਸੀ।

ਬਾਵਲਿਯਾਲੀ ਧਾਮ ਦੇ ਇੱਕ ਪ੍ਰੋਗਰਾਮ ਦੇ ਦੌਰਾਨ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਦਾ ਮੂਲ-ਪਾਠ

March 20th, 04:35 pm

ਸਭ ਤੋਂ ਪਹਿਲੇ ਮੈਂ ਭਰਵਾਡ ਸਮਾਜ ਦੀ ਪਰੰਪਰਾ ਅਤੇ ਸਾਰੇ ਪੂਜਯ ਸੰਤਾਂ ਨੂੰ, ਮਹੰਤਾਂ ਨੂੰ, ਸੰਪੂਰਨ ਪਰੰਪਰਾ ਦੇ ਲਈ ਜੀਵਨ ਅਰਪਣ ਕਰਨ ਵਾਲੇ ਸਾਰੇ ਲੋਕਾਂ ਨੂੰ ਸ਼ਰਧਾਪੂਰਵਕ ਪ੍ਰਣਾਮ ਕਰਦਾ ਹਾਂ। ਅੱਜ ਖੁਸ਼ੀ ਅਨੇਕ ਗੁਣਾ ਵਧ ਗਈ ਹੈ। ਇਸ ਵਾਰ ਜੋ ਮਹਾ ਕੁੰਭ ਹੋਇਆ ਹੈ, ਇਤਿਹਾਸਿਕ ਤਾਂ ਸੀ ਹੀ,ਪਰ ਸਾਡੇ ਲਈ ਗਰਵ (ਮਾਣ) ਦੀ ਬਾਤ ਹੈ ਕਿ ਕਿਉਂਕਿ ਮਹਾ ਕੁੰਭ ਦੇ ਪੁਣਯ (ਸ਼ੁਭ) ਅਵਸਰ ‘ਤੇ ਮਹੰਤ ਸ਼੍ਰੀ ਰਾਮ ਬਾਪੂ ਜੀ ਨੂੰ ਮਹਾ ਮੰਡਲੇਸ਼ਵਰ ਦੀ ਉਪਾਧੀ ਪ੍ਰਾਪਤ ਹੋਈ ਹੈ। ਇਹ ਕਾਫੀ ਬੜੀ ਘਟਨਾ ਹੈ, ਅਤੇ ਸਾਡੇ ਸਭ ਦੇ ਲਈ ਅਨੇਕ ਗੁਣਾ ਖੁਸ਼ੀ ਦਾ ਅਵਸਰ ਹੈ। ਰਾਮ ਬਾਪੂ ਜੀ ਅਤੇ ਸਮਾਜ ਦੇ ਸਾਰੇ ਪਰਿਵਾਰਜਨਾਂ ਨੂੰ ਮੇਰੀ ਤਰਫ਼ੋਂ ਖੂਬ-ਖੂਬ ਸ਼ੁਭਕਾਮਨਾਵਾਂ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬਾਵਲਿਯਾਲੀ ਧਾਮ ਦੇ ਪ੍ਰੋਗਰਾਮ ਨੂੰ ਸੰਬੋਧਨ ਕੀਤਾ

March 20th, 04:30 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਸੰਦੇਸ਼ ਦੇ ਜ਼ਰੀਏ ਗੁਜਰਾਤ ਦੇ ਭਰਵਾਡ ਸਮਾਜ (Bharwad Samaj of Gujarat) ਨਾਲ ਸਬੰਧਿਤ ਬਾਵਲਿਯਾਲੀ ਧਾਮ (Bavaliyali Dham) ਦੇ ਪ੍ਰੋਗਰਾਮ ਵਿੱਚ ਆਪਣੇ ਵਿਚਾਰ ਵਿਅਕਤ ਕੀਤੇ। ਇਕੱਠ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਮੋਦੀ ਨੇ ਮਹੰਤ ਸ਼੍ਰੀ ਰਾਮ ਬਾਪੂ ਜੀ(Mahant Shri Ram Bapu ji), ਸਮੁਦਾਇ ਦੇ ਮੋਹਰੀ ਵਿਅਕਤੀਆਂ ਅਤੇ ਉਪਸਥਿਤ ਹਜ਼ਾਰਾਂ ਭਗਤਾਂ ਨੂੰ ਹਾਰਦਿਕ ਵਧਾਈ ਦਿੱਤੀ। ਉਨ੍ਹਾਂ ਨੇ ਭਰਵਾਡ ਸਮੁਦਾਇ (Bharwad community) ਦੀਆਂ ਪਰੰਪਰਾਵਾਂ ਅਤੇ ਇਨ੍ਹਾਂ ਪਰੰਪਰਾਵਾਂ ਨੂੰ ਕਾਇਮ ਰੱਖਣ ਦੇ ਲਈ ਆਪਣਾ ਜੀਵਨ ਸਮਰਪਿਤ ਕਰਨ ਵਾਲੇ ਪੂਜਯ ਸੰਤਾਂ ਅਤੇ ਮਹੰਤਾਂ ਨੂੰ ਆਦਰਪੂਰਵਕ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਆਪਣੇ ਸੰਬੋਧਨ ਦੀ ਸ਼ੁਰੂਆਤ ਕੀਤੀ। ਇਤਿਹਾਸਿਕ ਮਹਾਕੁੰਭ (historic Mahakumbh) ਨਾਲ ਜੁੜੀ ਅਪਾਰ ਖੁਸ਼ੀ ਅਤੇ ਗੌਰਵ ਦਾ ਉਲੇਖ ਕਰਦੇ ਹੋਏ, ਸ਼੍ਰੀ ਮੋਦੀ ਨੇ ਇਸ ਪਵਿੱਤਰ ਆਯੋਜਨ ਦੇ ਦੌਰਾਨ ਮਹੰਤ ਸ਼੍ਰੀ ਰਾਮ ਬਾਪੂ ਜੀ ਨੂੰ ਮਹਾਮੰਡਲੇਸ਼ਵਰ ਦੀ ਉਪਾਧੀ (title of Mahamandaleshwar) ਦਿੱਤੇ ਜਾਣ ਦੇ ਮਹੱਤਵਪੂਰਨ ਅਵਸਰ ’ਤੇ ਆਪਣੇ ਵਿਚਾਰ ਰੱਖੇ ਅਤੇ ਇਸ ਨੂੰ ਸਾਰਿਆਂ ਦੇ ਲਈ ਇੱਕ ਬੜੀ ਉਪਲਬਧੀ ਅਤੇ ਅਪਾਰ ਖੁਸ਼ੀ ਦਾ ਸਰੋਤ ਦੱਸਿਆ। ਉਨ੍ਹਾਂ ਨੇ ਮਹੰਤ ਸ਼੍ਰੀ ਰਾਮ ਬਾਪੂ ਜੀ (Mahant Shri Ram Bapu ji) ਅਤੇ ਸਮੁਦਾਇ ਦੇ ਪਰਿਵਾਰਾਂ ਨੂੰ ਉਨ੍ਹਾਂ ਦੇ ਯੋਗਦਾਨ ਅਤੇ ਉਪਲਬਧੀਆਂ ’ਤੇ ਖੁਸ਼ੀ ਵਿਅਕਤ ਕਰਦੇ ਹੋਏ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

ਪ੍ਰਧਾਨ ਮੰਤਰੀ ਨੇ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਅਭਿਯਾਨ ਦੇ 10 ਵਰ੍ਹੇ ਪੂਰੇ ਹੋਣ ‘ਤੇ ਲੋਕਾਂ ਦਾ ਆਭਾਰ ਵਿਅਕਤ ਕੀਤਾ

January 22nd, 10:04 am

‘ਬੇਟੀ ਬਚਾਓ, ਬੇਟੀ ਪੜ੍ਹਾਓ’ ਅਭਿਯਾਨ ਦੇ ਅੱਜ 10 ਵਰ੍ਹੇ ਪੂਰੇ ਹੋਣ ‘ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਇਹ ਇੱਕ ਪਰਿਵਰਤਨਕਾਰੀ ਅਤੇ ਜਨ-ਸ਼ਕਤੀ ਨਾਲ ਸੰਚਾਲਿਤ ਪਹਿਲ ਬਣ ਗਈ ਹੈ ਅਤੇ ਇਸ ਵਿੱਚ ਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ ਦੀ ਭਾਗੀਦਾਰੀ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ‘ਬੇਟੀ ਬਚਾਓ, ਬੇਟੀ ਪੜ੍ਹਾਓ’, ਅਭਿਯਾਨ ਲਿੰਗ ਭੇਦਭਾਵ ਨੂੰ ਦੂਰ ਕਰਨ ਅਤੇ ਬਾਲੜੀਆਂ ਨੂੰ ਸਸ਼ਕਤ ਬਣਾਉਣ ਵਿੱਚ ਸਹਾਇਕ ਰਿਹਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਸ ਪਹਿਲ ਨਾਲ ਘੱਟ ਬਾਲ ਲਿੰਗ ਅਨੁਪਾਤ ਵਾਲੇ ਜ਼ਿਲ੍ਹਿਆਂ ਵਿੱਚ ਜ਼ਿਕਰਯੋਗ ਸੁਧਾਰ ਹੋਇਆ ਹੈ। ਪ੍ਰਧਾਨ ਮੰਤਰੀ ਨੇ ਇਸ ਅਭਿਯਾਨ ਨੂੰ ਜ਼ਮੀਨੀ ਪੱਧਰ ‘ਤੇ ਸਸ਼ਕਤ ਬਣਾਉਣ ਵਾਲੇ ਸਾਰੇ ਹਿਤਧਾਰਕਾਂ ਦੀ ਸ਼ਲਾਘਾ ਕੀਤੀ।

ਵਾਰਾਣਸੀ ਵਿੱਚ ਆਰਜੇ ਸੰਕਰ ਨੇਤਰ ਹਸਪਤਾਲ (RJ Sankara Eye Hospital) ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

October 20th, 02:21 pm

ਸ਼੍ਰੀ ਕਾਂਚੀ ਕਾਮਕੋਟਿ ਪੀਠਮ ਦੇ ਸ਼ੰਕਰਾਚਾਰੀਆ ਜੀ, ਪੂਜਯ ਜਗਤਗੁਰੂ ਸ਼੍ਰੀ ਸ਼ੰਕਰ ਵਿਜਯੇਂਦਰ ਸਰਸਵਤੀ ਜੀ, ਉੱਤਰ ਪ੍ਰਦੇਸ਼ ਦੇ ਰਾਜਪਾਲ ਆਨੰਦੀਬੇਨ ਪਟੇਲ, ਮੁੱਖ ਮੰਤਰੀ ਸ਼੍ਰੀਮਾਨ ਯੋਗੀ ਆਦਿੱਤਿਆਨਾਥ ਜੀ, ਉਪ-ਮੁੱਖ ਮੰਤਰੀ ਬ੍ਰਜੇਸ਼ ਪਾਠਕ ਜੀ, ਸ਼ੰਕਰਾ ਆਈ ਫਾਊਂਡੇਸ਼ਨ ਦੇ ਆਰਵੀ ਰਮਣੀ ਜੀ, ਡਾਕਟਰ ਐੱਸ ਵੀ ਬਾਲਾਸੁਬ੍ਰਮਣੀਅਮ ਜੀ, ਸ਼੍ਰੀ ਮੁਰਲੀ ਕ੍ਰਿਸ਼ਨਮੂਰਤੀ ਜੀ, ਰੇਖਾ ਝੁਨਝੁਨਵਾਲਾ ਜੀ, ਸੰਸਥਾ ਨਾਲ ਜੁੜੇ ਹੋਰ ਸਾਰੇ ਮੈਂਬਰਗਣ, ਦੇਵੀਓ ਅਤੇ ਸੱਜਣੋਂ!

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਆਰਜੇ ਸੰਕਰ ਨੇਤਰ ਹਸਪਤਾਲ ਦਾ ਉਦਘਾਟਨ ਕੀਤਾ

October 20th, 02:15 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਆਰਜੇ ਸੰਕਰ ਨੇਤਰ ਹਸਪਤਾਲ ਦਾ ਉਦਘਾਟਨ ਕੀਤਾ। ਇਹ ਹਸਪਤਾਲ ਵਿਭਿੰਨ ਨੇਤਰ ਰੋਗਾਂ ਲਈ ਵਿਆਪਕ ਸਲਾਹ ਅਤੇ ਇਲਾਜ ਪ੍ਰਦਾਨ ਕਰਦਾ ਹੈ। ਸ਼੍ਰੀ ਮੋਦੀ ਨੇ ਇਸ ਅਵਸਰ ‘ਤੇ ਆਯੋਜਿਤ ਪ੍ਰਦਰਸ਼ਨੀ ਦਾ ਭੀ ਅਵਲੋਕਨ ਕੀਤਾ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਵੱਛ ਭਾਰਤ ਅਭਿਯਾਨ ਦੇ 10 ਵਰ੍ਹੇ ਪੂਰੇ ਹੋਣ ‘ਤੇ ਨੌਜਵਾਨਾਂ ਦੇ ਨਾਲ ਸਵੱਛਤਾ ਅਭਿਯਾਨ ਵਿੱਚ ਸ਼ਾਮਲ ਹੋਏ

October 02nd, 04:40 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅੱਜ ਦਿੱਲੀ ਵਿੱਚ ਯੁਵਾ ਸਕੂਲੀ ਬੱਚਿਆਂ ਦੇ ਨਾਲ ਸਵੱਛਤਾ ਅਭਿਯਾਨ ਵਿੱਚ ਸ਼ਾਮਲ ਹੋਏ ਅਤੇ ਸਵੱਛ ਭਾਰਤ ਅਭਿਯਾਨ ਦੇ 10 ਸਾਲ ਪੂਰੇ ਹੋਣ ‘ਤੇ ਉਨ੍ਹਾਂ ਨਾਲ ਗੱਲਬਾਤ ਕੀਤੀ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸ਼ਿਸ਼ੂ ਅਤੇ ਬਾਲ ਮੌਤ ਦਰ ਨੂੰ ਘੱਟ ਕਰਨ ਵਿੱਚ ਸਵੱਛ ਭਾਰਤ ਮਿਸ਼ਨ (Swachh Bharat Mission) ਦੇ ਪ੍ਰਭਾਵ ਨੂੰ ਉਜਾਗਰ ਕਰਨ ਵਾਲੀ ਵਿਗਿਆਨਿਕ ਰਿਪੋਰਟ ਸਾਂਝੀ ਕੀਤੀ

September 05th, 04:11 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਅਜਿਹੀ ਵਿਗਿਆਨਿਕ ਰਿਪੋਰਟ ਸਾਂਝੀ ਕੀਤੀ ਜਿਸ ਵਿੱਚ ਦੇਸ਼ ਵਿੱਚ ਸ਼ਿਸ਼ੂ ਅਤੇ ਬਾਲ ਮੌਤ ਦਰ ਨੂੰ ਘੱਟ ਕਰਨ ਵਿੱਚ ਸੱਵਛ ਭਾਰਤ ਮਿਸ਼ਨ (Swachh Bharat Mission) ਜਿਹੇ ਪ੍ਰਯਾਸਾਂ ਦੇ ਪ੍ਰਭਾਵ ਨੂੰ ਉਜਾਗਰ ਕੀਤਾ ਗਿਆ ਹੈ।