ਪ੍ਰਧਾਨ ਮੰਤਰੀ 5 ਜੂਨ ਨੂੰ ਸੂਰਤ ਅਤੇ ਦਮਨ ਦਾ ਦੌਰਾ ਕਰਨਗੇ

June 04th, 10:03 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 5 ਜੂਨ, 2026 ਨੂੰ ਗੁਜਰਾਤ ਅਤੇ ਦਮਨ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਦੁਪਹਿਰ ਲਗਭਗ 2:30 ਵਜੇ ਸੂਰਤ ਜ਼ਿਲ੍ਹੇ ਦੇ ਹਜ਼ੀਰਾ ਵਿੱਚ ਚੱਲ ਰਹੇ ਉਦਯੋਗਿਕ ਕਾਰਜਾਂ ਅਤੇ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੀ ਸਮੀਖਿਆ ਕਰਨਗੇ। ਪ੍ਰਧਾਨ ਮੰਤਰੀ ਸ਼ਾਮ ਲਗਭਗ 4:15 ਵਜੇ ਸੂਰਤ ਵਿੱਚ ਲਗਭਗ 18,800 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਦੇਸ਼ ਨੂੰ ਸਮਰਪਿਤ ਕਰਨਗੇ। ਉਹ ਇਸ ਮੌਕੇ 'ਤੇ ਇੱਕਠ ਨੂੰ ਸੰਬੋਧਨ ਵੀ ਕਰਨਗੇ।

ਭਾਰਤ ਦੇ ਪ੍ਰਧਾਨ ਮੰਤਰੀ ਦੀ ਨੀਦਰਲੈਂਡਜ਼ ਯਾਤਰਾ ’ਤੇ ਭਾਰਤ-ਨੀਦਰਲੈਂਡਜ਼ ਸੰਯੁਕਤ ਬਿਆਨ

May 17th, 03:45 am

ਨੀਦਰਲੈਂਡਜ਼ ਦੇ ਪ੍ਰਧਾਨ ਮੰਤਰੀ ਸ਼੍ਰੀ ਰੌਬ ਜੈਟਨ ਦੇ ਸੱਦੇ ’ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 16-17 ਮਈ, 2026 ਨੂੰ ਨੀਦਰਲੈਂਡਜ਼ ਦੀ ਅਧਿਕਾਰਤ ਯਾਤਰਾ ਕੀਤੀ। ਇਹ ਪ੍ਰਧਾਨ ਮੰਤਰੀ ਮੋਦੀ ਦੀ ਨੀਦਰਲੈਂਡਜ਼ ਦੀ ਦੂਜੀ ਯਾਤਰਾ ਸੀ।

ਭਾਰਤ-ਨੀਦਰਲੈਂਡਜ਼ ਰਣਨੀਤਕ ਭਾਈਵਾਲੀ ਦੀ ਰੂਪ-ਰੇਖਾ [2026-2030]

May 17th, 03:15 am

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਨੀਦਰਲੈਂਡਜ਼ ਦੇ ਪ੍ਰਧਾਨ ਮੰਤਰੀ ਸ੍ਰੀ ਰੌਬ ਜੇਟਨ ਨੇ 16 ਮਈ, 2026 ਨੂੰ ਹੇਗ ਵਿੱਚ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕੇਂਦਰਿਤ ਅਤੇ ਸਮਾਂਬੱਧ ਯਤਨਾਂ ਅਤੇ ਸਾਂਝੀਆਂ ਕਾਰਜ ਯੋਜਨਾਵਾਂ ਦੀ ਪਾਲਣਾ ਕਰਦਿਆਂ ਭਾਰਤ-ਨੀਦਰਲੈਂਡਜ਼ ਦੁਵੱਲੇ ਸਬੰਧਾਂ ਨੂੰ 'ਰਣਨੀਤਕ ਭਾਈਵਾਲੀ' ਦੇ ਪੱਧਰ ਤੱਕ ਲੈ ਜਾਣ 'ਤੇ ਸਹਿਮਤੀ ਪ੍ਰਗਟਾਈ। ਇਸੇ ਉਦੇਸ਼ ਨਾਲ ਭਾਰਤ ਅਤੇ ਨੀਦਰਲੈਂਡਜ਼ ਨੇ ਅਗਲੇ 5 ਸਾਲਾਂ (2026-2030) ਲਈ 'ਭਾਰਤ-ਨੀਦਰਲੈਂਡਜ਼ ਰਣਨੀਤਕ ਭਾਈਵਾਲੀ ਦੀ ਰੂਪ-ਰੇਖਾ' ਅਪਣਾਈ।

ਕੈਬਨਿਟ ਨੇ ਉੱਤਰ ਪ੍ਰਦੇਸ਼ ਅਤੇ ਆਂਧਰ ਪ੍ਰਦੇਸ਼ ਰਾਜਾਂ ਦੇ 15 ਜ਼ਿਲ੍ਹਿਆਂ ਨੂੰ ਵਕਰ ਕਰਨ ਵਾਲੇ ਦੋ ਮਲਟੀ ਟ੍ਰੈਕਿੰਗ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ, ਇਸ ਨਾਲ ਭਾਰਤੀ ਰੇਲਵੇ ਦੇ ਮੌਜੂਦਾ ਨੈੱਟਵਰਕ ਵਿੱਚ ਲਗਭਗ 601 ਕਿਲੋਮੀਟਰ ਦਾ ਵਾਧਾ ਹੋਵੇਗਾ

April 18th, 04:00 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ, ਦੀ ਪ੍ਰਧਾਨਗੀ ਹੇਠ ਅੱਜ ਕੈਬਨਿਟ ਆਰਥਿਕ ਮਾਮਲਿਆਂ ਦੀ ਕਮੇਟੀ ਨੇ ਰੇਲਵੇ ਮੰਤਰਾਲੇ ਦੇ ਲਗਭਗ 24,815 ਕਰੋੜ ਰੁਪਏ ਦੀ ਕੁੱਲ ਲਾਗਤ ਵਾਲੇ ਦੋ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਹੈ। ਇਨ੍ਹਾਂ ਪ੍ਰੋਜੈਕਟਾਂ ਵਿੱਚ ਹੇਠ ਲਿਖੇ ਸ਼ਾਮਲ ਹਨ:

ਪ੍ਰਧਾਨ ਮੰਤਰੀ ਨੇ ਪੱਛਮੀ ਏਸ਼ੀਆ ਵਿੱਚ ਮੌਜੂਦਾ ਟਕਰਾਅ ਦੇ ਸੰਦਰਭ ਵਿੱਚ ਸਥਿਤੀ ਅਤੇ ਰਾਹਤ ਉਪਾਵਾਂ ਦੀ ਸਮੀਖਿਆ ਲਈ ਸੀਸੀਐੱਸ ਮੀਟਿੰਗ ਦੀ ਪ੍ਰਧਾਨਗੀ ਕੀਤੀ

March 22nd, 09:06 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪੱਛਮੀ ਏਸ਼ੀਆ ਵਿੱਚ ਮੌਜੂਦਾ ਟਕਰਾਅ ਦੇ ਸੰਦਰਭ ਵਿੱਚ ਸਥਿਤੀ ਅਤੇ ਚੱਲ ਰਹੇ ਅਤੇ ਪ੍ਰਸਤਾਵਿਤ ਰਾਹਤ ਉਪਾਵਾਂ ਦੀ ਸਮੀਖਿਆ ਕਰਨ ਲਈ ਮੰਤਰੀ ਮੰਡਲ ਦੀ ਸੁਰੱਖਿਆ ਮਾਮਲਿਆਂ ਬਾਰੇ ਕਮੇਟੀ (ਸੀਸੀਐੱਸ) ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ।

ਅਸਾਮ ਦੇ ਗੁਹਾਟੀ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਦੀ ਸ਼ੁਰੂਆਤ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ

March 13th, 05:30 pm

ਅਸਾਮ ਦੇ ਰਾਜਪਾਲ ਲਕਸ਼ਮਣ ਪ੍ਰਸਾਦ ਆਚਾਰਿਆ ਜੀ, ਇੱਥੋਂ ਦੇ ਪ੍ਰਸਿੱਧ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਜੀ, ਕੇਂਦਰੀ ਕੈਬਨਿਟ ਵਿੱਚ ਮੇਰੇ ਸਾਥੀ ਸਰਬਾਨੰਦ ਸੋਨੋਵਾਲ ਜੀ, ਮੌਜੂਦ ਸੂਬਾ ਸਰਕਾਰ ਦੇ ਸਾਰੇ ਮੰਤਰੀ, ਜਨਪ੍ਰਤਿਨਿਧੀ, ਦੇਸ਼ ਭਰ ਤੋਂ ਤਕਨਾਲੋਜੀ ਦੇ ਜ਼ਰੀਏ, ਇਸ ਸਮਾਗਮ ਵਿੱਚ ਜੁੜੇ ਸਾਡੇ ਸਾਰੇ ਅੰਨਦਾਤਾ ਸਾਥੀ, ਟੀ-ਗਾਰਡਨ ਵਿੱਚ ਕੰਮ ਕਰਨ ਵਾਲੇ ਮੇਰੇ ਭਾਈ-ਭੈਣ, ਅਤੇ ਮੈਂ ਦੇਖ ਰਿਹਾ ਹਾਂ ਕਿ ਕਾਫ਼ੀ ਸੀਨੀਅਰ ਸਾਡੇ ਸਾਰੇ ਮੁੱਖ ਮੰਤਰੀ ਜੀ ਵੀ ਅੱਜ ਸਾਡੇ ਨਾਲ ਇਸ ਸਮਾਗਮ ਵਿੱਚ ਦੇਸ਼ ਦੇ ਕੋਨੇ-ਕੋਨੇ ਵਿੱਚ ਜੁੜੇ ਹੋਏ ਹਨ, ਮੇਰਾ ਸਭ ਨੂੰ ਨਮਸਕਾਰ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਸਾਮ ਦੇ ਗੁਹਾਟੀ ਵਿੱਚ 19,480 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ; ਦੇਸ਼ ਭਰ ਦੇ ਕਰੋੜਾਂ ਕਿਸਾਨਾਂ ਲਈ 18,000 ਕਰੋੜ ਰੁਪਏ ਤੋਂ ਵੱਧ ਦੀ 'ਪੀਐੱਮ ਕਿਸਾਨ ਸਨਮਾਨ ਨਿਧੀ' ਜਾਰੀ ਕੀਤੀ

March 13th, 05:00 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਸਾਮ ਦੇ ਗੁਹਾਟੀ ਵਿੱਚ ਲਗਭਗ 19,480 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨੇ ਗੁਹਾਟੀ ਵਿੱਚ ਇਕੱਠ ਨੂੰ ਸੰਬੋਧਨ ਕੀਤਾ ਅਤੇ ਸ਼ਹਿਰ ਦੇ ਲੋਕਾਂ ਨੂੰ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਦੇਸ਼ ਭਰ ਤੋਂ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਕਿਸਾਨਾਂ, ਨਾਲ ਹੀ ਚਾਹ ਦੇ ਬਾਗਾਂ ਵਿੱਚ ਕੰਮ ਕਰਨ ਵਾਲੇ ਭੈਣ-ਭਰਾਵਾਂ ਦਾ ਵੀ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨੇ ਨਰਾਤਿਆਂ ਦੀ ਪੂਰਵ ਸੰਧਿਆ 'ਤੇ ਮਾਂ ਕਾਮਾਖਿਆ ਦੀ ਪਵਿੱਤਰ ਧਰਤੀ 'ਤੇ ਮੌਜੂਦ ਹੋਣ ਦਾ ਸੁਭਾਗ ਮਿਲਣ 'ਤੇ ਧੰਨਵਾਦ ਕੀਤਾ। ਸ਼੍ਰੀ ਮੋਦੀ ਨੇ ਕਿਹਾ, ਨਰਾਤੇ ਸ਼ੁਰੂ ਹੋਣ ਤੋਂ ਠੀਕ ਪਹਿਲਾਂ, ਮਾਂ ਕਾਮਾਖਿਆ ਦੀ ਇਸ ਪਵਿੱਤਰ ਧਰਤੀ 'ਤੇ ਤੁਹਾਡੇ ਸਾਰਿਆਂ ਦੇ ਦਰਸ਼ਨ ਕਰਨ ਦਾ ਸੁਭਾਗ ਮੈਨੂੰ ਪ੍ਰਾਪਤ ਹੋਇਆ ਹੈ।

ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਵਿਕਸਿਤ ਭਾਰਤ@2047: ਨੌਜਵਾਨਾਂ ਦੀ ਆਵਾਜ਼ (Viksit Bharat@2047: Voice of Youth) ਦੇ ਲਾਂਚ ਦੇ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

December 11th, 10:35 am

ਕੇਂਦਰੀ ਕੈਬਨਿਟ ਦੇ ਮੇਰੇ ਸਹਿਯੋਗੀ ਧਰਮੇਂਦਰ ਪ੍ਰਧਾਨ ਜੀ, ਦੇਸ਼ ਭਰ ਤੋਂ ਸਾਡੇ ਨਾਲ ਜੁੜੇ ਰਾਜਪਾਲ ਸ਼੍ਰੀ, ਸਿੱਖਿਆ ਜਗਤ ਦੇ ਮਹਾਨੁਭਾਵ, ਦੇਵੀਓ ਅਤੇ ਸੱਜਣੋਂ!

ਪ੍ਰਧਾਨ ਮੰਤਰੀ ਨੇ ‘ਵਿਕਸਿਤ ਭਾਰਤ @2047: ਨੌਜਵਾਨਾਂ ਦੀ ਆਵਾਜ਼’ (‘Viksit Bharat @2047: Voice of Youth’) ਲਾਂਚ ਕੀਤਾ

December 11th, 10:30 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ‘ਵਿਕਸਿਤ ਭਾਰਤ @2047: ਨੌਜਵਾਨਾਂ ਦੀ ਆਵਾਜ਼’ (‘Viksit Bharat @2047: Voice of Youth’) ਲਾਂਚ ਕੀਤਾ। ਪ੍ਰੋਗਰਾਮ ਦੇ ਦੌਰਾਨ, ਪ੍ਰਧਾਨ ਮੰਤਰੀ ਮੋਦੀ ਨੇ ਇਸ ਪਹਿਲ ਦੀ ਸ਼ੁਰੂਆਤ ਵਿੱਚ ਦੇਸ਼ ਭਰ ਦੇ ਰਾਜ ਭਵਨਾਂ ਵਿੱਚ ਆਯੋਜਿਤ ਵਰਕਸ਼ਾਪਾਂ ਵਿੱਚ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ, ਸੰਸਥਾਨਾਂ ਦੇ ਮੁਖੀਆਂ ਅਤੇ ਫੈਕਲਟੀ ਮੈਂਬਰਾਂ (Vice Chancellors of Universities, Heads of Institutes and faculty members) ਨੂੰ ਸੰਬੋਧਨ ਕੀਤਾ।

ਮਹਾਰਾਸ਼ਟਰ ਵਿੱਚ 511 ਪ੍ਰਮੋਦ ਮਹਾਜਨ ਗ੍ਰਾਮੀਣ ਕੌਸ਼ਲਯ ਵਿਕਾਸ ਕੇਂਦਰਾਂ ਦੀ ਸ਼ੁਰੂਆਤ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

October 19th, 05:00 pm

ਨਵਰਾਤ੍ਰੀ ਦਾ ਪਾਵਨ ਪਰਵ ਚਲ ਰਿਹਾ ਹੈ। ਅੱਜ ਮਾਂ ਦੇ ਪੰਜਵੇਂ ਸਰੂਪ, ਸਕੰਦਮਾਤਾ ਦੀ ਅਰਾਧਨਾ (ਪੂਜਾ) ਦਾ ਦਿਨ ਹੈ। ਹਰ ਮਾਂ ਦੀ ਇਹ ਕਾਮਨਾ ਹੁੰਦੀ ਹੈ ਕਿ ਉਸ ਦੀ ਸੰਤਾਨ ਨੂੰ ਸੁਖ ਮਿਲੇ, ਯਸ਼ ਮਿਲੇ। ਸੁਖ ਅਤੇ ਯਸ਼ ਦੀ ਇਹ ਪ੍ਰਾਪਤੀ ਸਿੱਖਿਆ ਅਤੇ ਕੌਸ਼ਲ ਨਾਲ ਹੀ ਸੰਭਵ ਹੈ। ਅਜਿਹੇ ਪਾਵਨ ਸਮੇਂ ਵਿੱਚ ਮਹਾਰਾਸ਼ਟਰ ਦੇ ਸਾਡੇ ਬੇਟੇ-ਬੇਟੀਆਂ ਦੇ ਕੌਸ਼ਲ ਵਿਕਾਸ ਦੇ ਲਈ ਇੰਨੇ ਵੱਡੇ ਪ੍ਰੋਗਰਾਮ ਦੀ ਸ਼ੁਰੂਆਤ ਹੋ ਰਹੀ ਹੈ। ਅਤੇ ਜੋ ਲੱਖਾਂ ਨੌਜਵਾਨ ਮੇਰੇ ਸਾਹਮਣੇ ਬੈਠੇ ਹਨ ਅਤੇ ਜੋ ਇਸ ਕੌਸ਼ਲ ਵਿਕਾਸ ਦੇ ਰਸਤੇ ‘ਤੇ ਅੱਗੇ ਵਧਣ ਦਾ ਸੰਕਲਪ ਲੈ ਰਹੇ ਹਨ, ਮੈਂ ਜ਼ਰੂਰ ਕਹਿੰਦਾ ਹਾਂ ਕਿ ਉਨ੍ਹਾਂ ਦੇ ਜੀਵਨ ਵਿੱਚ ਅੱਜ ਦੀ ਇਹ ਪ੍ਰਭਾਤ ਮੰਗਲ ਪ੍ਰਭਾਤ ਬਣ ਗਈ ਹੈ। ਮਹਾਰਾਸ਼ਟਰ ਵਿੱਚ 511 ਗ੍ਰਾਮੀਣ ਕੌਸ਼ਲਯ ਵਿਕਾਸ ਕੇਂਦਰਾਂ ਦੀ ਸਥਾਪਨਾ ਹੋਣ ਜਾ ਰਹੀ ਹੈ।

ਪ੍ਰਧਾਨ ਮੰਤਰੀ ਨੇ ਮਹਾਰਾਸ਼ਟਰ ਵਿੱਚ 511 ਪ੍ਰਮੋਦ ਮਹਾਜਨ ਗ੍ਰਾਮੀਣ ਕੌਸ਼ਲਯ ਵਿਕਾਸ ਕੇਂਦਰ ਲਾਂਚ ਕੀਤੇ

October 19th, 04:30 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਹਾਰਾਸ਼ਟਰ ਵਿੱਚ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ 511 ਪ੍ਰਮੋਦ ਮਹਾਜਨ ਗ੍ਰਾਮੀਣ ਕੌਸ਼ਲਯ ਵਿਕਾਸ ਕੇਂਦਰ ਲਾਂਚ ਕੀਤੇ। ਮਹਾਰਾਸ਼ਟਰ ਦੇ 34 ਗ੍ਰਾਮੀਣ ਜ਼ਿਲ੍ਹਿਆਂ ਵਿੱਚ ਸਥਾਪਿਤ ਇਹ ਕੇਂਦਰ ਗ੍ਰਾਮੀਣ ਨੌਜਵਾਨਾਂ ਨੂੰ ਰੋਜ਼ਗਾਰ ਦੇ ਅਵਸਰ ਪ੍ਰਦਾਨ ਕਰਨ ਦੇ ਲਈ ਵਿਭਿੰਨ ਖੇਤਰਾਂ ਵਿੱਚ ਕੌਸ਼ਲ ਵਿਕਾਸ ਟ੍ਰੇਨਿੰਗ ਪ੍ਰੋਗਰਾਮ ਸੰਚਾਲਿਤ ਕਰਨਗੇ।

ਵਾਈਬ੍ਰੈਂਟ ਗੁਜਰਾਤ ਗਲੋਬਲ ਸਮਿਟ ਦੇ 20 ਸਾਲਾਂ ਦੇ ਜਸ਼ਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

September 27th, 11:00 am

20 ਸਾਲ ਪਹਿਲਾਂ ਅਸੀਂ ਇੱਕ ਛੋਟਾ-ਜਿਹਾ ਬੀਜ ਬੋਇਆ ਸੀ। ਅੱਜ ਉਹ ਇੰਨਾ ਵਿਸ਼ਾਲ ਅਤੇ ਵੱਡਾ ਵਾਈਬ੍ਰੈਂਟ ਬਰਗਦ ਦਾ ਰੁੱਖ ਬਣ ਗਿਆ ਹੈ। Vibrant Gujarat Summit ਦੇ 20 ਸਾਲ ਪੂਰੇ ਹੋਣ ‘ਤੇ ਅੱਜ ਤੁਹਾਡੇ ਵਿੱਚ ਆ ਕੇ ਮੈਨੂੰ ਬੇਹੱਦ ਖੁਸ਼ੀ ਹੋ ਰਹੀ ਹੈ। ਮੈਨੂੰ ਯਾਦ ਹੈ, ਵਰ੍ਹਿਆਂ ਪਹਿਲਾਂ ਮੈਂ ਇੱਕ ਵਾਰ ਕਿਹਾ ਸੀ Vibrant Gujarat ਇਹ ਸਿਰਫ branding ਦਾ ਆਯੋਜਨ ਭਰ ਨਹੀਂ ਹੈ, ਬਲਕਿ ਇਸ ਤੋਂ ਵਧ ਕੇ bonding ਦਾ ਆਯੋਜਨ ਹੈ। ਦੁਨੀਆ ਦੇ ਲਈ ਇਹ ਸਫਲ summit ਇੱਕ brand ਹੋ ਸਕਦੀ ਹੈ, ਲੇਕਿਨ ਮੇਰੇ ਲਈ ਇਹ ਇੱਕ ਮਜ਼ਬੂਤ bond ਦਾ ਪ੍ਰਤੀਕ ਹੈ। ਇਹ ਉਹ bond ਹੈ ਜੋ ਮੇਰੇ ਅਤੇ ਗੁਜਰਾਤ ਦੇ 7 ਕਰੋੜ ਨਾਗਰਿਕਾਂ ਨਾਲ, ਉਨ੍ਹਾਂ ਦੀ ਸਮਰੱਥਾ ਨਾਲ ਜੁੜਿਆ ਹੈ। ਇਹ ਉਹ bond ਹੈ, ਜੋ ਮੇਰੇ ਲਈ ਉਨ੍ਹਾਂ ਦੇ ਅਸੀਮ ਸਨੇਹ ‘ਤੇ ਅਧਾਰਿਤ ਹੈ।

ਪ੍ਰਧਾਨ ਮੰਤਰੀ ਨੇ ਵਾਈਬ੍ਰੈਂਟ ਗੁਜਰਾਤ ਗਲੋਬਲ ਸਮਿਟ ਦੇ 20 ਸਾਲ ਪੂਰੇ ਹੋਣ ਦੇ ਮੌਕੇ ‘ਤੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕੀਤਾ

September 27th, 10:30 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਹਿਮਦਾਬਾਦ ਵਿੱਚ ਸਾਇੰਸ ਸਿਟੀ ਵਿਖੇ ਵਾਈਬ੍ਰੈਂਟ ਗੁਜਰਾਤ ਗਲੋਬਲ ਸਮਿਟ ਦੇ 20 ਸਾਲ ਪੂਰੇ ਹੋਣ ਦੇ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਵਾਈਬ੍ਰੈਂਟ ਗੁਜਰਾਤ ਗਲੋਬਲ ਸਮਿਟ ਦੀ ਸ਼ੁਰੂਆਤ 20 ਸਾਲ ਪਹਿਲਾਂ 28 ਸਤੰਬਰ 2003 ਨੂੰ ਗੁਜਰਾਤ ਦੇ ਤਤਕਾਲੀ ਮੁੱਖ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਦੂਰਅੰਦੇਸ਼ੀ ਅਗਵਾਈ ਵਿੱਚ ਕੀਤੀ ਗਈ ਸੀ। ਸਮੇਂ ਦੇ ਨਾਲ, ਇਹ ਭਾਰਤ ਵਿੱਚ ਪ੍ਰਮੁੱਖ ਵਪਾਰਕ ਸੰਮੇਲਨਾਂ ਵਿੱਚੋਂ ਇੱਕ ਹੋਣ ਦਾ ਦਰਜਾ ਪ੍ਰਾਪਤ ਕਰਦੇ ਹੋਏ, ਸੱਚਮੁੱਚ ਇੱਕ ਗਲੋਬਲ ਈਵੈਂਟ ਵਜੋਂ ਵਿਕਸਿਤ ਹੋਇਆ ਹੈ।

ਵਿਸ਼ਵ ਵਾਤਾਵਰਣ ਦਿਵਸ 2023 ਦੇ ਅਵਸਰ ’ਤੇ ਪ੍ਰਧਾਨ ਮੰਤਰੀ ਦੇ ਵੀਡੀਓ ਸੰਦੇਸ਼ ਦਾ ਮੂਲ-ਪਾਠ

June 05th, 03:00 pm

ਵਿਸ਼ਵ ਵਾਤਾਵਰਣ ਦਿਵਸ ‘ਤੇ ਤੁਹਾਨੂੰ ਸਭ ਨੂੰ, ਦੇਸ਼ ਅਤੇ ਦੁਨੀਆ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ। ਇਸ ਵਰ੍ਹੇ ਦੇ ਵਾਤਾਵਰਣ ਦਿਵਸ ਦਾ ਥੀਮ-ਸਿੰਗਲ ਯੂਜ਼ ਪਲਾਸਟਿਕ ਤੋਂ ਮੁਕਤੀ ਦਾ ਅਭਿਯਾਨ ਹੈ। ਅਤੇ ਮੈਨੂੰ ਖੁਸ਼ੀ ਹੈ ਕਿ ਜੋ ਬਾਤ ਵਿਸ਼ਵ ਅੱਜ ਕਰ ਰਿਹਾ ਹੈ, ਉਸ ‘ਤੇ ਭਾਰਤ ਪਿਛਲੇ 4-5 ਸਾਲ ਤੋਂ ਲਗਾਤਾਰ ਕੰਮ ਕਰ ਰਿਹਾ ਹੈ। 2018 ਵਿੱਚ ਹੀ ਭਾਰਤ ਨੇ ਸਿੰਗਲ ਯੂਜ਼ ਪਲਾਸਟਿਕ ਤੋਂ ਮੁਕਤੀ ਦੇ ਲਈ ਦੋ ਪੱਧਰ ‘ਤੇ ਕੰਮ ਸ਼ੁਰੂ ਕਰ ਦਿੱਤਾ ਸੀ। ਅਸੀਂ ਇੱਕ ਤਰਫ਼, ਸਿੰਗਲ ਯੂਜ਼ ਪਲਾਸਟਿਕ ‘ਤੇ ਬੈਨ ਲਗਾਇਆ ਅਤੇ ਦੂਸਰੀ ਤਰਫ਼ Plastic Waste Processing ਨੂੰ ਲਾਜ਼ਮੀ ਕੀਤਾ ਗਿਆ। ਇਸ ਵਜ੍ਹਾ ਨਾਲ ਭਾਰਤ ਵਿੱਚ ਕਰੀਬ 30 ਲੱਖ ਟਨ ਪਲਾਸਟਿਕ ਪੈਕੇਜਿੰਗ ਦੀ ਰੀਸਾਇਕਿਲ ਕੰਪਲਸਰੀ ਹੋਈ ਹੈ। ਇਹ ਭਾਰਤ ਵਿੱਚ ਪੈਦਾ ਹੋਣ ਵਾਲੇ ਕੁੱਲ ਸਲਾਨਾ ਪਲਾਸਟਿਕ ਵੇਸਟ ਦਾ 75 ਪਰਸੈਂਟ ਹੈ। ਅਤੇ ਅੱਜ ਇਸ ਦੇ ਦਾਇਰੇ ਵਿੱਚ ਲਗਭਗ 10 ਹਜ਼ਾਰ ਪ੍ਰੋਡਿਊਸਰਸ, ਇੰਪੋਰਟਰ ਅਤੇ Brand Owners ਆ ਚੁੱਕੇ ਹਨ।

ਵਿਸ਼ਵ ਵਾਤਾਵਰਣ ਦਿਵਸ 'ਤੇ ਪ੍ਰਧਾਨ ਮੰਤਰੀ ਨੇ ਵੀਡੀਓ ਸੰਦੇਸ਼ ਰਾਹੀਂ ਬੈਠਕ ਨੂੰ ਸੰਬੋਧਨ ਕੀਤਾ

June 05th, 02:29 pm

ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਵਿਸ਼ਵ ਵਾਤਾਵਰਣ ਦਿਵਸ 'ਤੇ ਦੁਨੀਆ ਦੇ ਹਰ ਦੇਸ਼ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਸਾਲ ਦੇ ਵਾਤਾਵਰਣ ਦਿਵਸ ਦੀ ਥੀਮ - ਸਿੰਗਲ-ਯੂਜ਼ ਪਲਾਸਟਿਕ ਤੋਂ ਛੁਟਕਾਰਾ ਪਾਉਣ ਦੀ ਮੁਹਿੰਮ ਨੂੰ ਰੇਖਾਂਕਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਖੁਸ਼ੀ ਪ੍ਰਗਟ ਕੀਤੀ ਕਿ ਭਾਰਤ ਪਿਛਲੇ 4-5 ਸਾਲਾਂ ਤੋਂ ਇਸ ਦਿਸ਼ਾ ਵਿੱਚ ਲਗਾਤਾਰ ਕੰਮ ਕਰ ਰਿਹਾ ਹੈ। ਸ਼੍ਰੀ ਮੋਦੀ ਨੇ ਦੱਸਿਆ ਕਿ ਭਾਰਤ ਨੇ 2018 ਵਿੱਚ ਸਿੰਗਲ-ਯੂਜ਼ ਪਲਾਸਟਿਕ ਤੋਂ ਛੁਟਕਾਰਾ ਪਾਉਣ ਲਈ ਦੋ ਪੱਧਰਾਂ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇੱਕ ਪਾਸੇ, ਅਸੀਂ ਸਿੰਗਲ-ਯੂਜ਼ ਪਲਾਸਟਿਕ 'ਤੇ ਪਾਬੰਦੀ ਲਗਾਈ ਹੈ, ਜਦਕਿ ਦੂਜੇ ਪਾਸੇ ਪਲਾਸਟਿਕ ਵੇਸਟ ਪ੍ਰੋਸੈਸਿੰਗ ਨੂੰ ਲਾਜ਼ਮੀ ਬਣਾਇਆ ਗਿਆ ਹੈ। ਇਸ ਕਾਰਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਲਗਭਗ 30 ਲੱਖ ਟਨ ਪਲਾਸਟਿਕ ਪੈਕਿੰਗ ਦੀ ਲਾਜ਼ਮੀ ਰੀਸਾਈਕਲਿੰਗ ਕੀਤੀ ਗਈ ਹੈ, ਜੋ ਕਿ ਭਾਰਤ ਵਿੱਚ ਪੈਦਾ ਹੋਣ ਵਾਲੀ ਕੁੱਲ ਸਾਲਾਨਾ ਪਲਾਸਟਿਕ ਰਹਿੰਦ-ਖੂੰਹਦ ਦਾ 75 ਪ੍ਰਤੀਸ਼ਤ ਹੈ ਅਤੇ ਅੱਜ ਇਸਦੇ ਘੇਰੇ ਵਿੱਚ ਲਗਭਗ 10 ਹਜ਼ਾਰ ਉਤਪਾਦਕ, ਦਰਾਮਦਕਾਰ ਅਤੇ ਬ੍ਰਾਂਡ ਆਏ ਹਨ।

18 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 91 ਐੱਫਐੱਮ ਟ੍ਰਾਂਸਮੀਟਰਾਂ ਦੇ ਉਦਘਾਟਨ ਦੇ ਅਵਸਰ ’ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

April 28th, 10:50 am

ਅੱਜ ਦੇ ਇਸ ਪ੍ਰੋਗਰਾਮ ਵਿੱਚ ਪਦਮ ਸਨਮਾਨ ਪ੍ਰਾਪਤ ਕਰਨ ਵਾਲੇ ਅਨੇਕ ਵਿਅਕਤੀਗਤ ਵੀ ਸਾਡੇ ਨਾਲ ਜੁੜੇ ਹੋਏ ਹਨ। ਮੈਂ ਉਨ੍ਹਾਂ ਦਾ ਵੀ ਆਦਰਪੂਰਵਕ ਸੁਆਗਤ ਕਰਦਾ ਹਾਂ, ਅਭਿਨੰਦਨ ਕਰਦਾ ਹਾਂ। ਅੱਜ ਆਲ ਇੰਡੀਆ ਰੇਡੀਓ ਦੀ FM ਸਰਵਿਸ ਦਾ ਇਹ expansion ਆਲ ਇੰਡੀਆ FM ਬਣਨ ਦੀ ਦਿਸ਼ਾ ਵਿੱਚ ਇੱਕ ਵੱਡਾ ਅਤੇ ਮਹੱਤਵਪੂਰਨ ਕਦਮ ਹੈ। ਆਲ ਇੰਡੀਆ ਰੇਡੀਓ ਦੇ 91 FM transmitters ਦੀ ਇਹ ਸ਼ੁਰੂਆਤ ਦੇਸ਼ ਦੇ 85 ਜ਼ਿਲ੍ਹਿਆਂ ਦੇ 2 ਕਰੋੜ ਲੋਕਾਂ ਦੇ ਲਈ ਉਪਹਾਰ ਦੀ ਤਰ੍ਹਾ ਹੈ। ਇਸ ਤਰ੍ਹਾਂ ਨਾਲ ਇਸ ਆਯੋਜਨ ਵਿੱਚ ਭਾਰਤ ਦੀ ਵਿਵਿਧਤਾ ਅਤੇ ਅਲੱਗ-ਅਲੱਗ ਰੰਗਾਂ ਦੀ ਇੱਕ ਝਲਕ ਵੀ ਹੈ। ਜਿਨ੍ਹਾਂ ਜ਼ਿਲ੍ਹਿਆਂ ਨੂੰ ਕਵਰ ਕੀਤਾ ਜਾ ਰਿਹਾ ਹੈ ਉਸ aspirational districts, Aspirational Blocks ਉਨ੍ਹਾਂ ਨੂੰ ਵੀ ਸਰਵਸਿਜ ਦਾ ਲਾਭ ਮਿਲ ਰਿਹਾ ਹੈ। ਮੈਂ ਆਲ ਇੰਡੀਆ ਰੇਡੀਓ ਨੂੰ ਇਸ ਉਪਲਬਧੀ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਇਸ ਦਾ ਕਾਫੀ ਲਾਭ ਸਾਡੇ ਨੌਰਥ ਈਸਟ ਦੇ ਭਾਈਆਂ-ਭੈਣਾਂ ਨੂੰ ਹੋਵੇਗਾ, ਯੁਵਾ ਮਿੱਤਰਾਂ ਨੂੰ ਹੋਵੇਗਾ। ਇਸ ਦੇ ਲਈ ਉਨ੍ਹਾਂ ਨੂੰ ਮੈਂ ਖਾਸ ਤੌਰ ’ਤੇ ਵਧਾਈ ਦਿੰਦਾ ਹਾਂ।

ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਐੱਫਐੱਮ ਕਨੈਕਟੀਵਿਟੀ ਨੂੰ ਵਧਾਉਣ ਲਈ 91 ਨਵੇਂ 100ਡਬਲਿਊ ਐੱਫਐੱਮ ਟ੍ਰਾਂਸਮੀਟਰਾਂ ਦਾ ਉਦਘਾਟਨ ਕੀਤਾ

April 28th, 10:30 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ 91 ਨਵੇਂ 100 ਡਬਲਿਊ ਐੱਫਐੱਮ ਟ੍ਰਾਂਸਮੀਟਰਾਂ ਦਾ ਉਦਘਾਟਨ ਕੀਤਾ। ਇਨ੍ਹਾਂ ਦੇ ਉਦਘਾਟਨ ਨਾਲ ਦੇਸ਼ ਵਿੱਚ ਰੇਡੀਓ ਕਨੈਕਟੀਵਿਟੀ ਨੂੰ ਹੋਰ ਹੁਲਾਰਾ ਮਿਲੇਗਾ।

Congress continues to ignore the contributions of the great Sardar Patel: PM Modi in Sojitra

December 02nd, 12:25 pm

PM Modi called out the fallacies of the Congress for piding Gujarat based on caste and throwing the state into turmoil. The PM further added that the Congress continues to ignore the contributions of the great Sardar Patel till this date and targeted them for not paying their respects at the Statue of Unity.

The country is confident that no matter how big the challenges are, only BJP will find solutions: PM Modi in Patan

December 02nd, 12:20 pm

PM Modi reminisced about his memories in Patan and told people about his life when he used to reside in Kagda ki Khadki. He also spoke on the BJP becoming a symbol of trust in the country, PM Modi said, “The country is confident that no matter how big the challenges are, only the BJP will find solutions”. The PM iterated on the efforts of the BJP government in providing vaccines, fiscal support and subsidies to the people during the COVID period.

Congress spent most of its time in familyism, appeasement & scams: PM Modi in Ahmedabad

December 02nd, 12:16 pm

PM Modi iterated on Gujarat achieving many feats and leading the country on many fronts, PM Modi said, “Be it social infrastructure or physical infrastructure, the people of Gujarat have presented an excellent model to the country”.